ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਨੈਸ਼ਨਲ ਸਟਾਰਟਅੱਪ ਐਵਾਰਡਸ ਦੇ ਪੰਜਵੇਂ ਐਡੀਸ਼ਨ ਲਈ ਐਪਲੀਕੇਸ਼ਨਸ ਖੁੱਲ੍ਹ ਗਈਆਂ ਹਨ


ਭਾਰਤ ਵਿੱਚ ਇਨੋਵੇਸ਼ਨ, ਸਮਾਜਿਕ ਪ੍ਰਭਾਵ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਵਾਲੇ ਸਟਾਰਟਅੱਪਸ ਨੂੰ ਸਨਮਾਨਿਤ ਕਰਨ ਲਈ ਪੁਰਸਕਾਰ

Posted On: 14 JUL 2025 6:22PM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਨੇ ਸਟਾਰਟਅੱਪ ਇੰਡੀਆ ਪ੍ਰੋਗਰਾਮ ਦੇ ਤਹਿਤ ਇੱਕ ਪ੍ਰਮੁੱਖ ਪਹਿਲ, ਨੈਸ਼ਨਲ ਸਟਾਰਟਅੱਪ ਐਵਾਰਡ (ਐੱਨਐੱਸਏ) ਦੇ ਪੰਜਵੇਂ ਐਡੀਸ਼ਨ ਲਈ ਐਪਲੀਕੇਸ਼ਨਸ ਖੋਲ੍ਹੀਆਂ ਹਨ।

ਸਰਕਾਰ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਅਤੇ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਦੇ ਅਨੁਰੂਪ ਸਟਾਰਟਅੱਪ ਇੰਡੀਆ, ਸਟਾਰਟਅੱਪ ਨੂੰ ਮਾਨਤਾ, ਟੈਕਸ ਛੁੱਟ, ਰੈਗੂਲੇਟਰੀ ਸਬੰਧੀ ਪਹੁੰਚਯੋਗਤਾ, ਵਿੱਤ ਪੋਸ਼ਣ ਤੱਕ ਪਹੁੰਚ ਅਤੇ ਸਮਰੱਥਾ ਨਿਰਮਾਣ ਜਿਹੀਆਂ ਪਹਿਲਕਦਮੀਆਂ ਰਾਹੀਂ ਸਟਾਰਟਅੱਪ ਦੀ ਮਦਦ ਕਰਦਾ ਹੈ।

 

ਉੱਚ-ਪ੍ਰਭਾਵ ਵਾਲੇ ਉੱਦਮਾਂ ਦਾ ਉਤਸਵ ਮਨਾਉਣ ਅਤੇ ਉਨ੍ਹਾਂ ਨੂੰ ਸਪੌਟਲਾਈਟ ਵਿੱਚ ਲਿਆਉਣ ਲਈ, ਡੀਪੀਆਈਆਈਟੀ ਨੇ 2019 ਵਿੱਚ ਨੈਸ਼ਨਲ ਸਟਾਰਟਅੱਪ ਐਵਾਰਡਸ ਦੀ ਸ਼ੁਰੂਆਤ ਕੀਤੀ। ਇਹ ਐਵਾਰਡਸ ਨਾ ਸਿਰਫ਼ ਵਪਾਰਕ ਸਫ਼ਲਤਾ, ਸਗੋਂ ਸਮਾਜਿਕ ਪ੍ਰਭਾਵ, ਸਥਿਰਤਾ ਅਤੇ ਵਿਸਤਾਰ ਨੂੰ ਵੀ ਮਾਨਤਾ ਦਿੰਦੇ ਹਨ। ਇਸ ਦੇ ਨਵੀਨਤਮ ਐਡੀਸ਼ਨ ਵਿੱਚ 2,300 ਤੋਂ ਵੱਧ ਐਪਲੀਕੇਸ਼ਨਸ ਪ੍ਰਾਪਤ ਹੋਈਆਂ, ਜੋ ਇਸ ਪਹਿਲ ਦੀ ਵਧਦੀ ਪਹੁੰਚ ਅਤੇ ਪ੍ਰਤਿਸ਼ਠਾ ਨੂੰ ਦਰਸਾਉਂਦੀਆਂ ਹਨ।

ਨੈਸ਼ਨਲ ਸਟਾਰਟਅੱਪ ਐਵਾਰਡ (ਐੱਨਐੱਸਏ) ਵਿੱਚ ਅਪਲਾਈ ਕਰਨ ਵਾਲੇ ਸਟਾਰਟਅੱਪ ਦਾ ਮੁਲਾਂਕਣ ਇੱਕ ਸਖ਼ਤ ਬਹੁ-ਪੜਾਵੀ ਪ੍ਰਕਿਰਿਆ ਰਾਹੀਂ ਕੀਤਾ ਜਾਂਦਾ ਹੈ, ਜਿਸ ਵਿੱਚ ਯੋਗਤਾ ਸਕ੍ਰੀਨਿੰਗ, ਸੈਕਟਰਲ ਸ਼ੌਰਟਲਿਸਟਿੰਗ ਅਤੇ ਉਦਯੋਗ ਜਗਤ ਦੇ ਦਿੱਗਜਾਂ, ਨਿਵੇਸ਼ਕਾਂ, ਅਕਾਦਮੀਆਂ (ਸਿੱਖਿਆ ਸ਼ਾਸਤਰੀਆਂ) ਅਤੇ ਸਰਕਾਰੀ ਅਧਿਕਾਰੀਆਂ ਨਾਲ ਲੈਸ ਮਾਹਿਰ ਪੈਨਲ ਦੁਆਰਾ ਮੁਲਾਂਕਣ ਸ਼ਾਮਲ ਹੁੰਦਾ ਹੈ। ਡੀਪੀਆਈਆਈਟੀ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੀ ਸਰਗਰਮ ਭਾਗੀਦਾਰੀ ਦੇ ਨਾਲ ਲਾਗੂਕਰਨ ਦੀ ਅਗਵਾਈ ਕਰਦਾ ਹੈ ਤਾਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਜੇਤੂ ਰਾਸ਼ਟਰੀ ਪ੍ਰਾਥਮਿਕਤਾਵਾਂ ਅਤੇ ਖੇਤਰ-ਵਾਰ ਵਿਭਿੰਨਤਾ ਨੂੰ ਦਰਸਾਉਂਦੇ ਹਨ।

ਐੱਨਐੱਸਏ ਖੇਤੀਬਾੜੀ,ਸਵੱਛ ਊਰਜਾ, ਵਿੱਤੀ ਟੈਕਨੋਲੋਜੀ, ਐਰੋਸਪੇਸ, ਸਿਹਤ, ਸਿੱਖਿਆ, ਸਾਈਬਰ ਸੁਰੱਖਿਆ ਅਤੇ ਪਹੁੰਚਯੋਗਤਾ ਸਮੇਤ ਕਈ ਖੇਤਰਾਂ ਨੂੰ ਕਵਰ ਕਰਦਾ ਹੈ। ਹਰੇਕ ਐਡੀਸ਼ਨ ਵਿੱਚ ਉਭਰਦੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਅਨੁਸਾਰ ਨਵੀਆਂ ਸ਼੍ਰੇਣੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ।

ਨਕਦ ਪੁਰਸਕਾਰ ਤੋਂ ਕਿਤੇ ਵਧ ਕੇ, ਐੱਨਐੱਸਏ ਮਾਨਤਾ ਪ੍ਰਦਾਨ ਕਰਨ ਦੇ ਰਾਸ਼ਟਰੀ ਭਰੋਸੇਯੋਗਤਾ ਦਾ ਪ੍ਰਤੀਕ ਹੈ, ਜਿਸ ਨਾਲ ਜੇਤੂਆਂ ਨੂੰ ਸਾਂਝੇਦਾਰੀਆਂ, ਨਿਵੇਸ਼ਕਾਂ, ਨੀਤੀਗਤ ਸਮਰਥਨ, ਗਲੋਬਲ ਪੱਧਰ ‘ਤੇ ਮੌਜੂਦਗੀ ਅਤੇ ਮਾਰਗਦਰਸ਼ਨ ਦੇ ਮੌਕਿਆਂ ਤੱਕ ਪਹੁੰਚ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਕਈ ਪਿਛਲੇ ਜੇਤੂਆਂ ਨੇ ਨੀਤੀਆਂ ਨੂੰ ਪ੍ਰਭਾਵਿਤ ਕੀਤਾ ਹੈ, ਪ੍ਰਮੁੱਖ ਗ੍ਰਾਂਟਾਂ ਪ੍ਰਾਪਤ ਕੀਤੀਆਂ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਮੌਜੂਦਗੀ ਦਾ ਵਿਸਤਾਰ ਕੀਤਾ ਹੈ।

ਉਦਾਹਰਣਾਂ ਵਿੱਚ ਸ਼ਾਮਲ ਹਨ:

  • ਇਨਾਉਮੇਸ਼ਨ (Innaumation) ਮੈਡੀਕਲ ਡਿਵਾਈਸਿਸ: ਵੌਇਸ ਪ੍ਰੋਸਥੇਸਿਸ ਵਿੱਚ ਇਨੋਵੇਸ਼ਨ ਦੇ ਲਈ ਮਾਨਤਾ ਪ੍ਰਾਪਤ, ਬਾਅਦ ਵਿੱਚ ਟਾਟਾ ਸੋਸ਼ਲ ਐਂਟਰਪ੍ਰਾਈਜ਼ ਚੈਲੇਂਜ ਅਤੇ ਇੰਟਰਨੈਸ਼ਨਲ ਪਲੈਟਫਾਰਮਾਂ ‘ਤੇ ਪ੍ਰਦਰਸ਼ਿਤ ਕੀਤਾ ਗਿਆ।

  • ਮਾਈਕੋਬ: ‘ਪ੍ਰੈਜ਼ੀਡੈਂਟ ਵਿਦ ਸਟਾਰਟਅੱਪਸ’ ਪਹਿਲ ਲਈ ਸੱਦਾ ਦਿੱਤਾ ਗਿਆ ਹੈ ਅਤੇ ਆਈਡੀਈਐਕਸ ਰਾਹੀਂ ਰੱਖਿਆ ਆਰਡਰ ਪ੍ਰਾਪਤ ਕੀਤੇ।

  • ਬਲੈਕਫ੍ਰੌਗ ਟੈਕਨੋਲੋਜੀਜ਼: ਉਨ੍ਹਾਂ ਦਾ ਉਤਪਾਦ ਐੱਮਵੋਲੀਓ, ਜੋ ਵਿਸ਼ਵ ਸਿਹਤ ਸੰਗਠਨ ਦੁਆਰਾ ਪ੍ਰੀਕੁਆਲੀਫਾਈਡ ਵੈਕਸੀਨ ਕਰੀਅਰ ਹੈ, ਹੁਣ 16 ਭਾਰਤੀ ਰਾਜਾਂ ਅਤੇ ਕੀਨੀਆ, ਨਾਇਜੀਰੀਆ ਅਤੇ ਫਿਜੀ ਜਿਹੇ ਦੇਸ਼ਾਂ ਵਿੱਚ ਵਰਤਿਆ ਜਾਂਦਾ ਹੈ।

ਨੈਸ਼ਨਲ ਸਟਾਰਟਅੱਪ ਐਵਾਰ਼ਡ 2025 ਭਾਰਤ ਦੀ ਇਨੋਵੇਸ਼ਨ ਜਰਨੀ ਵਿੱਚ ਇੱਕ ਮਹੱਤਵਪੂਰਨ ਥੰਮ੍ਹ ਬਣਿਆ ਹੋਇਆ ਹੈ, ਜੋ ਬਦਲਾਅ ਲਿਆਉਣ ਵਾਲਿਆਂ ਨੂੰ ਮਾਨਤਾ ਦਿੰਦਾ ਹੈ ਅਤੇ ਇੱਕ ਸਾਹਸਿਕ, ਸਮਾਵੇਸ਼ੀ ਅਤੇ ਆਤਮਨਿਰਭਰ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ।

ਹੁਣ ਵੀ ਅਪਲਾਈ ਕੀਤਾ ਜਾ ਸਕਦਾ ਹੈ: https://rb.gy/3bg0yf

 

2016 ਵਿੱਚ ਸਟਾਰਟਅੱਪ ਇੰਡੀਆ ਨੂੰ ਲਾਂਚ ਕੀਤਾ ਗਿਆ। ਇਸ ਨੇ ਭਾਰਤ ਦੇ ਉੱਦਮਸ਼ੀਲਤਾ ਲੈਂਡਸਕੇਪ ਨੂੰ ਬਦਲ ਦਿੱਤਾ ਹੈ, ਇਨੋਵੇਸ਼ਨ ਨੂੰ ਹੁਲਾਰਾ ਦਿੱਤਾ ਹੈ ਅਤੇ ਖਾਸ ਕਰਕੇ ਸ਼੍ਰੇਣੀ-2 ਅਤੇ ਸ਼੍ਰੇਣੀ-3 ਸ਼ਹਿਰਾਂ ਦੇ ਨੌਜਵਾਨਾਂ, ਮਹਿਲਾਵਾਂ, ਵਿਦਿਆਰਥੀਆਂ ਅਤੇ ਪਹਿਲੀ ਵਾਰ ਸਟਾਰਟਅੱਪ ਸ਼ੁਰੂ ਕਰਨ ਵਾਲਿਆਂ ਨੂੰ ਸਸ਼ਕਤ ਬਣਾਇਆ ਹੈ। ਹੁਣ ਤੱਕ ਡੀਪੀਆਈਆਈਟੀ ਦੁਆਰਾ 1.75 ਲੱਖ ਤੋਂ ਵੱਧ ਸਟਾਰਟਅੱਪਸ ਨੂੰ ਮਾਨਤਾ ਦਿੱਤਾ ਜਾ ਚੁੱਕੀ ਹੈ, ਜੋ ਭਾਰਤ ਦੇ ਲਗਭਗ ਹਰ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਖੇਤੀਬਾੜੀ, ਸਿਹਤ, ਸਿੱਖਿਆ, ਊਰਜਾ ਅਤੇ ਡੀਪ ਟੈਕ ਸਮੇਤ ਵਿਭਿੰਨ ਖੇਤਰਾਂ ਵਿੱਚ ਫੈਲੇ ਹੋਏ ਹਨ।

*********

ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਇਸ਼ਿਤਾ ਬਿਸਵਾਸ


(Release ID: 2144856)