ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਏਮਸ, ਭੁਬਨੇਸ਼ਵਰ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ

Posted On: 14 JUL 2025 8:22PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (14 ਜੁਲਾਈ, 2025) ਓਡੀਸ਼ਾ ਦੇ ਭੁਬਨੇਸ਼ਵਰ ਵਿੱਚ ਏਮਸ (AIIMS), ਭੁਬਨੇਸ਼ਵਰ ਦੇ ਪੰਜਵੇਂ ਕਨਵੋਕਸ਼ਨ ਸਮਾਰੋਹ ਦੀ ਸ਼ੋਭਾ ਵਧਾਈ ।

ਇਸ ਅਵਸਰ ‘ਤੇ  ਬੋਲਦੇ ਹੋਏ, ਮਹਾਮਹਿਮ ਰਾਸ਼ਟਰਪਤੀ ਨੇ ਏਮਸ (AIIMS), ਭੁਬਨੇਸ਼ਵਰ ਦੁਆਰਾ ਪਿਛਲੇ 12 ਵਰ੍ਹਿਆਂ ਵਿੱਚ ਕੀਤੀ ਗਈ ਜ਼ਿਕਰਯੋਗ ਪ੍ਰਗਤੀ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਚਾਹੇ ਰੋਗੀ ਦੀ ਦੇਖਭਾਲ਼ ਹੋਵੇ, ਮੈਡੀਕਲ ਰਿਸਰਚ ਹੋਵੇ ਜਾਂ ਸਮਾਜ ਕਲਿਆਣ ਦੀਆਂ ਗਤੀਵਿਧੀਆਂ, ਇਸ ਸੰਸਥਾਨ ਨੇ ਬਹੁਤ ਸ਼ਲਾਘਾ ਪ੍ਰਾਪਤ ਕੀਤੀ ਹੈ ਅਤੇ ਓਡੀਸ਼ਾ ਅਤੇ ਪੱਛਮ ਬੰਗਾਲ, ਛੱਤੀਸਗੜ੍ਹ, ਝਾਰਖੰਡ ਆਦਿ ਜਿਹੇ ਗੁਆਂਢੀ ਰਾਜਾਂ ਦੇ ਲੋਕਾਂ ਦਾ ਦਿਲ ਜਿੱਤਿਆ ਹੈ।

ਰਾਸ਼ਟਰਪਤੀ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਨੇ ਸਰਜੀਕਲ ਉਪਰਕਰਣ ਅਤੇ ਇੰਪਲਾਂਟ ਰੀਪ੍ਰੋਸੈੱਸਿੰਗ ਵਿੱਚ ਉੱਚ ਮਾਪਦੰਡ ਬਣਾਈ ਰੱਖਣ ਲਈ ਏਮਸ (AIIMS), ਭੁਬਨੇਸ਼ਵਰ ਦੀ ਉਤਕ੍ਰਿਸ਼ਟਤਾ ਨੂੰ ਏਸ਼ੀਆ ਸੇਫ ਸਰਜੀਕਲ ਇੰਪਲਾਂਟ ਕੰਸੋਰਟੀਅਮ ਕਿਊਆਈਪੀ ਪੁਰਸਕਾਰ (Asia Safe Surgical Implant Consortium QIP Award) ਨਾਲ ਸਨਮਾਨਿਤ ਕੀਤਾ ਹੈ। ਸੰਸਥਾਨ ਨੂੰ ਲਗਾਤਾਰ ਪੰਜਵੇਂ ਵਰ੍ਹੇ ਉਤਕ੍ਰਿਸ਼ਟ ਸਵੱਛਤਾ ਅਤੇ ਹਸਪਤਾਲ ਦੀਆਂ ਹੋਰ ਸੇਵਾਵਾਂ ਦੇ ਲਈ ਰਾਸ਼ਟਰੀ ਕਾਇਆਕਲਪ ਪੁਰਸਕਾਰ (National Kayakalpa Award) ਭੀ ਪ੍ਰਾਪਤ ਹੋਇਆ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਸਥਾਪਿਤ ਏਮਸ (AIIMS), ਨਵੀਨਤਮ ਮੈਡੀਕਲ ਸਾਇੰਸ ਅਤੇ ਅਨੁਭਵੀ ਡਾਕਟਰਾਂ ਦੇ ਜ਼ਰੀਏ ਹੈਲਥਕੇਅਰ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਸੰਸਥਾਨਾਂ ਵਿੱਚ ਲੋਕਾਂ ਨੂੰ ਘੱਟ ਲਾਗਤ ‘ਤੇ ਗੁਣਵੱਤਾਪੂਰਨ ਮੈਡੀਕਲ ਸੁਵਿਧਾਵਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਏਮਸ (AIIMS) ਦੀ ਸਫ਼ਲਤਾ ਦੀ ਬਦੌਲਤ ਭਾਰਤ ਵਿਸ਼ਵ ਵਿੱਚ ਇੱਕ ਮੋਹਰੀ ਹੈਲਥਕੇਅਰ ਮੰਜ਼ਿਲ ਬਣੇਗਾ।

ਰਾਸ਼ਟਰਪਤੀ ਨੇ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਖੋਜ ਨਾਲ ਇਲਾਜ ਅਸਾਨ ਹੋ ਰਿਹਾ ਹੈ। ਕਈ ਮਹਾਮਾਰੀਆਂ ਦਾ ਪ੍ਰਕੋਪ ਘੱਟ ਹੋਇਆ ਹੈ। ਚੇਚਕ, ਕੋੜ੍ਹ, ਪੋਲੀਓ, ਟੀਬੀ (smallpox, leprosy, polio, tuberculosis) ਆਦਿ ਬਿਮਾਰੀਆਂ ਦਾ ਬੋਝ ਹੁਣ ਪਹਿਲੇ ਜਿਹਾ ਨਹੀਂ ਰਿਹਾ। ਇਸ ਦੇ ਲਈ ਡਾਕਟਰ, ਖੋਜਾਰਥੀ, ਸਿਹਤ ਅਤੇ ਸੋਸ਼ਲ ਵਰਕਰ ਅਤੇ ਸਰਕਾਰਾਂ ਪ੍ਰਸ਼ੰਸਾ ਦੇ ਪਾਤਰ ਹਨ।

ਰਾਸ਼ਟਰਪਤੀ ਨੇ ਕਿਹਾ ਅਵਸਾਦ  ਸਮਾਜ ਵਿੱਚ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਅਵਸਾਦ ਦੇ ਇਲਾਜ ਵਾਸਤੇ ਦਵਾਈ ਦੇ ਨਾਲ-ਨਾਲ ਜਾਗਰੂਕਤਾ ਭੀ ਜ਼ਰੂਰੀ ਹੈ। ਜੀਵਨਸ਼ੈਲੀ ਵਿੱਚ ਬਦਲਾਅ ਨਾਲ ਮਾਨਸਿਕ ਸ਼ਾਂਤੀ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਅਤੇ ਪ੍ਰਾਣਾਯਾਮ ਮਾਨਸਿਕ ਸਿਹਤ ਵਿੱਚ ਮਦਦਗਾਰ ਹੋ ਸਕਦੇ ਹਨ। ਉਨ੍ਹਾਂ ਨੇ ਡਾਕਟਰਾਂ ਨੂੰ ਤੰਦਰੁਸਤ ਜੀਵਨਸ਼ੈਲੀ ਦੇ ਲਾਭਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਆਗਰਹਿ ਕੀਤਾ।

ਰਾਸ਼ਟਰਪਤੀ ਨੇ ਕਿਹਾ ਕਿ ਜੀਵਨਸ਼ੈਲੀ ਨਾਲ ਜੁੜੀ ਬਿਮਾਰੀ-ਮੋਟਾਪਾ ਭੀ ਚਿੰਤਾ ਦਾ ਵਿਸ਼ਾ ਹੈ। ਅਨੁਸ਼ਾਸਿਤ ਰੁਟੀਨ, ਖਾਣ-ਪੀਣ ਵਿੱਚ ਸੁਧਾਰ ਅਤੇ ਨਿਯਮਿਤ ਕਸਰਤ ਨਾਲ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਇਸ ਵਿਸ਼ੇ ‘ਤੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਦਾ ਆਗਰਹਿ ਕੀਤਾ।

 

ਰਾਸ਼ਟਰਪਤੀ ਨੇ ਡਾਕਟਰਾਂ ਨੂੰ ਸਥਾਨਕ ਸਮੱਸਿਆਵਾਂ ਦੇ ਸਮਾਧਾਨ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਬਾਇਲੀ ਸਮਾਜ ਵਿੱਚ ਦੋ ਬਿਮਾਰੀਆਂ- ਇੱਕ ਜਪਾਨੀ  ਇਨਸੇਫਲਾਇਟਿਸ (Japanese Encephalitis) ਅਤੇ ਦੂਸਰੀ ਸਿਕਲ ਸੈੱਲ ਅਨੀਮੀਆ (Sickle Cell Anemia) ਪ੍ਰਮੁੱਖ ਹਨ। ਸਰਕਾਰ ਨੇ ਇਸ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਹਨ। ਡਾਕਟਰਾਂ ਨੂੰ ਇਨ੍ਹਾਂ ਬਿਮਾਰੀਆਂ ਦੇ ਇਲਾਜ ਲਈ ਯਥਾਸੰਭਵ ਖੋਜ ਕਰਨੀ ਚਾਹੀਦੀ ਹੈ।

*********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ


(Release ID: 2144808)