ਆਯੂਸ਼
azadi ka amrit mahotsav

ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ ਕੱਲ੍ਹ ਤੋਂ ਤਿੰਨ ਦਿਨਾਂ ਰਾਸ਼ਟਰੀ ਸੈਮੀਨਾਰ '‘ਸ਼ਾਲਿਆਕੋਨ 2025' ਦੀ ਮੇਜ਼ਬਾਨੀ ਕਰੇਗਾ। ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਤਾਪਰਾਓ ਜਾਧਵ 14 ਜੁਲਾਈ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ।


ਤਿੰਨ-ਦਿਨਾਂ ਰਾਸ਼ਟਰੀ ਸੈਮੀਨਾਰ ਜਿਸ ਵਿੱਚ ਲਾਈਵ ਸਰਜਰੀਆਂ, ਵਿਗਿਆਨਕ ਸੈਸ਼ਨ, ਅਤੇ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ

Posted On: 12 JUL 2025 12:30PM by PIB Chandigarh

ਆਲ-ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (AIIA), ਨਵੀਂ ਦਿੱਲੀ, ‘ਸ਼ਾਲਿਆਕੋਨ 2025 (Shalyacon) ਦਾ ਆਯੋਜਨ ਕਰ ਰਿਹਾ ਹੈ - ਇਹ ਤਿੰਨ-ਦਿਨਾਂ ਰਾਸ਼ਟਰੀ ਸੈਮੀਨਾਰ 13 ਤੋਂ 15 ਜੁਲਾਈ 2025 ਤੱਕ ਸੁਸ਼ਰੁਤ ਜਯੰਤੀ ਦੇ ਸ਼ੁਭ ਮੌਕੇ 'ਤੇ ਆਯੋਜਿਤ ਕੀਤਾ ਜਾਵੇਗਾ। ਸਰਜਰੀ ਦੇ ਪਿਤਾਮਾ ਮੰਨੇ ਜਾਣ ਵਾਲੇ ਮਹਾਨ ਅਚਾਰੀਆ ਸੁਸ਼ਰੁਤ ਦੀ ਯਾਦ ਵਿੱਚ ਹਰ ਸਾਲ 15 ਜੁਲਾਈ ਨੂੰ ਸੁਸ਼ਰੁਤ ਜਯੰਤੀ ਵਜੋਂ ਮਨਾਇਆ ਜਾਂਦਾ ਹੈ।

ਸਰਜਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਤਵਪੂਰਣ ਯੋਗਦਾਨ ਦੇ ਸਨਮਾਨ ਵਿੱਚ, ਏਆਈਆਈਏ ਦਾ ਸ਼ਲਯ ਤੰਤਰ ਵਿਭਾਗ, ਪ੍ਰੋ. (ਡਾ.) ਯੋਗੇਸ਼ ਬਦਵੇ ਦੀ ਅਗਵਾਈ ਹੇਠ, ਰਾਸ਼ਟਰੀ ਸੁਸ਼ਰੁਤ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਸ਼ਟਰੀ ਸੁਸ਼ਰੁਤ ਐਸੋਸੀਏਸ਼ਨ ਦੇ 25ਵੇਂ ਸਾਲਾਨਾ ਸੰਮੇਲਨ ਦੇ ਨਿਰੰਤਰ ਅਕਾਦਮਿਕ ਪ੍ਰੋਗਰਾਮ ਦੇ ਹਿੱਸੇ ਵਜੋਂ ਇਸ ਵੱਕਾਰੀ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ।

14 ਜੁਲਾਈ 2025 ਨੂੰ ਹੋਣ ਵਾਲੇ ਉਦਘਾਟਨ ਸਮਾਰੋਹ ਵਿੱਚ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਤਾਪਰਾਓ ਗਣਪਤਰਾਓ ਜਾਧਵ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਵਿਸ਼ੇਸ਼ ਮਹਿਮਾਨਾਂ ਵਿੱਚ ਵੈਦਿਯ ਰਾਜੇਸ਼ ਕੋਟੇਚਾ, ਸਕੱਤਰ, ਆਯੂਸ਼ ਮੰਤਰਾਲੇ; ਪ੍ਰੋ. ਸੰਜੀਵ ਸ਼ਰਮਾ, ਵਾਈਸ ਚਾਂਸਲਰ, ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ (ਐਨਆਈਏ), ਜੈਪੁਰ; ਅਤੇ ਪ੍ਰੋ. (ਡਾ.) ਤਨੂਜਾ ਨੇਸਾਰੀ, ਡਾਇਰੈਕਟਰ, ਜਾਮਨਗਰ ਦੇ ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ (ਆਈਟੀਆਰਏ) ਸ਼ਾਮਲ ਹਨ।

ਪ੍ਰੋਫੈਸਰ (ਡਾ.) ਮੰਜੂਸ਼ਾ ਰਾਜਗੋਪਾਲਾ, ਡਾਇਰੈਕਟਰ (ਆਈ/ਸੀ), AIIA ਨੇ ਕਿਹਾ ਕਿ "ਆਪਣੀ ਸਥਾਪਨਾ ਤੋਂ ਲੈ ਕੇ, AIIA ਦੁਨੀਆ ਭਰ ਵਿੱਚ ਆਯੁਰਵੇਦ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਰਿਹਾ ਹੈ। ਸ਼ਲਯ ਤੰਤਰ ਵਿਭਾਗ ਦੁਆਰਾ ਆਯੋਜਿਤ ‘ਸ਼ਾਲਿਆਕੋਨ, ਆਧੁਨਿਕ ਸਰਜੀਕਲ ਤਰੱਕੀ ਦੇ ਨਾਲ ਆਯੁਰਵੈਦਿਕ ਸਿਧਾਂਤਾਂ ਦੇ ਏਕੀਕਰਣ ਨੂੰ ਉਤਸ਼ਾਹਿਤ ਕਰਕੇ ਇਸ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਉੱਭਰ ਰਹੇ ਆਯੁਰਵੈਦਿਕ ਸਰਜਨਾਂ ਨੂੰ ਵਧੀਆਂ ਯੋਗਤਾਵਾਂ ਅਤੇ ਏਕੀਕ੍ਰਿਤ ਸਰਜੀਕਲ ਦੇਖਭਾਲ ਦਾ ਅਭਿਆਸ ਵਿੱਚ ਬਿਹਤਰ ਯੋਗਤਾਵਾਂ ਅਤੇ ਵਿਸ਼ਵਾਸ ਨਾਲ ਲੈਸ ਕਰਨਾ ਹੈ।

ਇਸ ਸੈਮੀਨਾਰ ਵਿੱਚ 13 ਅਤੇ 14 ਜੁਲਾਈ ਨੂੰ ਲਾਈਵ ਸਰਜੀਕਲ ਪ੍ਰਦਰਸ਼ਨ ਪੇਸ਼ ਕੀਤੇ ਜਾਣਗੇ ਜਿਸ ਵਿੱਚ ਜਨਰਲ ਸਰਜਰੀਆਂ, ਐਨੋਰੈਕਟਲ ਸਰਜਰੀਆਂ ਅਤੇ ਯੂਰੋਸਰਜੀਕਲ ਕੇਸ ਸ਼ਾਮਲ ਹਨ। ਪਹਿਲੇ ਦਿਨ, ਦਸ ਜਨਰਲ ਐਂਡੋਸਕੋਪਿਕ ਲੈਪਰੋਸਕੋਪਿਕ ਸਰਜਰੀਆਂ ਕੀਤੀਆਂ ਜਾਣਗੀਆਂ। ਦੂਜੇ ਦਿਨ 16 ਐਨੋਰੈਕਟਲ ਸਰਜਰੀ ਲਾਈਵ ਸਰਜੀਕਲ ਪ੍ਰਕਿਰਿਆਵਾਂ ਸ਼ਾਮਲ ਹੋਣਗੀਆਂ, ਜੋ ਭਾਗੀਦਾਰਾਂ ਨੂੰ ਅਸਲ-ਸਮੇਂ ਦੇ ਸਰਜੀਕਲ ਅਭਿਆਸਾਂ ਨੂੰ ਦੇਖਣ ਅਤੇ ਸਿੱਖਣ ਦਾ ਮੌਕਾ ਪ੍ਰਦਾਨ ਕਰਨਗੀ।

ਇਨੋਵੇਸ਼ਨ, ਏਕੀਕਰਣ ਅਤੇ ਪ੍ਰੇਰਨਾ 'ਤੇ ਕੇਂਦ੍ਰਿਤ ਥੀਮ ਦੇ ਨਾਲ, ‘ਸ਼ਾਲਿਆਕੋਨ 2025 ਪਰੰਪਰਾ ਅਤੇ ਟੈਕਨੋਲੋਜੀ ਦਾ ਇੱਕ ਗਤੀਸ਼ੀਲ ਸੰਗਮ ਬਣਨ ਲਈ ਤਿਆਰ ਹੈ, ਜੋ ਭਾਰਤ ਅਤੇ ਵਿਦੇਸ਼ਾਂ ਤੋਂ 500 ਤੋਂ ਵੱਧ ਉੱਘੇ ਵਿਦਵਾਨਾਂ, ਸਰਜਨਾਂ, ਖੋਜਕਰਤਾਵਾਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਆਕਰਸ਼ਿਤ ਕਰੇਗਾ। ਇਹ ਸਮਾਗਮ ਵਿਚਾਰਾਂ ਦੇ ਅਦਾਨ-ਪ੍ਰਦਾਨ, ਕਲੀਨਿਕਲ ਤਰੱਕੀਆਂ ਨੂੰ ਪ੍ਰਦਰਸ਼ਿਤ ਕਰਨ ਅਤੇ ਆਯੁਰਵੈਦਿਕ ਸਰਜੀਕਲ ਅਭਿਆਸਾਂ ਵਿੱਚ ਉੱਭਰ ਰਹੇ ਰੁਝਾਨਾਂ ਦੀ ਪੜਚੋਲ ਕਰਨ ਦੀ ਸੁਵਿਧਾ ਦੇਵੇਗਾ।

ਤਿੰਨ ਦਿਨਾਂ ਦੌਰਾਨ ਇੱਕ ਵਿਸ਼ੇਸ਼ ਪਲੈਨਰੀ ਸੈਸ਼ਨ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਜਨਰਲ ਅਤੇ ਲੈਪਰੋਸਕੋਪਿਕ ਸਰਜਰੀ, ਜ਼ਖ਼ਮ ਪ੍ਰਬੰਧਨ ਅਤੇ ਪੈਰਾ-ਸਰਜੀਕਲ ਤਕਨੀਕਾਂ, ਐਨੋਰੈਕਟਲ ਸਰਜਰੀ, ਅਸਥੀ-ਸੰਧੀ ਮਰਮ ਚਿਕਿਤਸਾ, ਅਤੇ ਸਰਜਰੀ ਵਿੱਚ ਇਨੋਵੇਸ਼ਨ ਵਰਗੇ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਅੰਤਿਮ ਦਿਨ 200 ਤੋਂ ਵੱਧ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ ਜਾਣਗੀਆਂ, ਜੋ ਚੱਲ ਰਹੇ ਵਿਦਵਤਾਪੂਰਨ ਸੰਵਾਦ ਅਤੇ ਅਕਾਦਮਿਕ ਸੰਸ਼ੋਧਨ ਵਿੱਚ ਯੋਗਦਾਨ ਪਾਉਣਗੀਆਂ।

ਕਲੀਨਿਕਲ ਪ੍ਰਦਰਸ਼ਨਾਂ ਤੋਂ ਇਲਾਵਾ, ਇੱਕ ਵਿਗਿਆਨਕ ਸੈਸ਼ਨ ਵਿਦਵਾਨਾਂ, ਡਾਕਟਰਾਂ ਅਤੇ ਖੋਜਕਰਤਾਵਾਂ ਨੂੰ ਆਪਣਾ ਕੰਮ ਪੇਸ਼ ਕਰਨ ਅਤੇ ਅਕਾਦਮਿਕ ਸੰਵਾਦ ਵਿੱਚ ਸ਼ਾਮਲ ਹੋਣ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਸੈਸ਼ਨਾਂ ਤੋਂ ਬਾਅਦ ਇੱਕ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ।

****

ਐਮਵੀ/ਏਕੇਐਸ


(Release ID: 2144430)