ਰੇਲ ਮੰਤਰਾਲਾ
ਏਆਈ/ਐੱਮਐੱਲ ਅਧਾਰਿਤ ਨਿਰੀਖਣ ਪ੍ਰਣਾਲੀ ਦੇ ਨਾਲ ਟ੍ਰੇਨ ਸੁਰੱਖਿਆ ਵਧਾਉਣ ਦੇ ਲਈ ਭਾਰਤੀ ਰੇਲਵੇ ਅਤੇ ਡੀਐੱਫਸੀਸੀਆਈਐੱਲ ਨੇ ਸਮਝੌਤਾ ਕੀਤਾ
ਮਸ਼ੀਨ ਵਿਜ਼ਨ ਅਧਾਰਿਤ ਨਿਰੀਖਣ ਪ੍ਰਣਾਲੀ (ਐੱਮਵੀਆਈਐੱਸ) ਟ੍ਰੇਨ ਸੁਰੱਖਿਆ ਨੂੰ ਹੁਲਾਰਾ ਦੇਵੇਗੀ, ਮੈਨੂਅਲ ਨਿਰੀਖਣ ਨੂੰ ਘੱਟ ਕਰੇਗੀ ਅਤੇ ਸੇਵਾ ਵਿੱਚ ਵਿਘਨ ਨੂੰ ਰੋਕੇਗੀ
Posted On:
10 JUL 2025 7:08PM by PIB Chandigarh
ਸੇਵਾ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਰੋਲਿੰਗ ਸਟੌਕ ਦੇ ਰੱਖ-ਰਖਾਅ ਨੂੰ ਸਵੈਚਾਲਿਤ ਕਰਨ ਦੇ ਲਈ ਅਤਿਆਧੁਨਿਕ ਟੈਕਨੋਲੋਜੀਆਂ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੇ ਤਹਿਤ ਭਾਰਤੀ ਰੇਲਵੇ ਨੇ ਰੋਲਿੰਗ ਸਟੌਕ ਦੇ ਸਿਹਤ ਦੀ ਨਿਗਰਾਨੀ ਦੇ ਲਈ ਮਸ਼ੀਨ ਵਿਜ਼ਨ ਅਧਾਰਿਤ ਨਿਰੀਖਣ ਪ੍ਰਣਾਲੀ (ਐੱਮਵੀਆਈਐੱਸ) ਦੀ ਸਥਾਪਨਾ ਦੇ ਲਈ ਸਮਰਪਿਤ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (DFCCIL) ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।

ਐੱਮਵੀਆਈਐੱਸ ਇੱਕ ਆਧੁਨਿਕ, ਏਆਈ/ਐੱਮਐੱਲ-ਅਧਾਰਿਤ ਟੈਕਨੋਲੋਜੀ ਸਮਾਧਾਨ ਹੈ ਜੋ ਚਲਦੀਆਂ ਟ੍ਰੇਨਾਂ ਦੇ ਅੰਡਰ-ਗਿਅਰ ਦੇ ਹਾਈ-ਰੈਜ਼ੋਲਿਊਸ਼ਨ ਇਮੇਜ਼ਿਸ ਨੂੰ ਕੈਪਚਰ ਕਰਦਾ ਹੈ ਅਤੇ ਸਵੈਚਾਲਿਤ ਤੌਰ ‘ਤੇ ਕਿਸੇ ਵੀ ਹੈਂਗਿੰਗ, ਢਿੱਲੇ ਜਾਂ ਮਿਸਿੰਗ ਕੰਪੋਨੈਂਟਸ ਦਾ ਪਤਾ ਲਗਾਉਂਦਾ ਹੈ। ਵਿਗਾੜਾਂ ਦਾ ਪਤਾ ਲਗਾਉਣ 'ਤੇ, ਸਿਸਟਮ ਤੁਰੰਤ ਪ੍ਰਤੀਕਿਰਿਆ ਅਤੇ ਰੋਕਥਾਮ ਕਾਰਵਾਈ ਦੇ ਲਈ ਅਸਲ ਸਮੇਂ ਦੀ ਅਲਰਟ ਚੇਤਾਵਨੀ ਦਿੰਦਾ ਹੈ।
ਸਹਿਮਤੀ ਪੱਤਰ 'ਤੇ ਰਸਮੀ ਤੌਰ 'ਤੇ ਰੇਲਵੇ ਬੋਰਡ ਦੇ ਡਾਇਰੈਕਟਰ (ਪ੍ਰੋਜੈਕਟ ਅਤੇ ਵਿਕਾਸ) ਸ਼੍ਰੀ ਸੁਮਿਤ ਕੁਮਾਰ ਅਤੇ ਡੀਐੱਫਸੀਸੀਆਈਐੱਲ ਦੇ ਜੀਜੀਐੱਮ (ਮਕੈਨੀਕਲ) ਸ਼੍ਰੀ ਜਵਾਹਰ ਲਾਲ ਨੇ ਰੇਲ ਭਵਨ, ਨਵੀਂ ਦਿੱਲੀ ਵਿਖੇ ਦਸਤਖਤ ਕੀਤੇ। ਇਸ ਮੌਕੇ 'ਤੇ ਸ਼੍ਰੀ ਬੀ.ਐੱਮ. ਅਗਰਵਾਲ, ਮੈਂਬਰ (ਟ੍ਰੈਕਸ਼ਨ ਅਤੇ ਰੋਲਿੰਗ ਸਟੌਕ), ਡੀਐੱਫਸੀਸੀਆਈਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਨ ਕੁਮਾਰ ਅਤੇ ਰੇਲਵੇ ਬੋਰਡ ਤੇ ਡੀਐੱਫਸੀਸੀਆਈਐੱਲ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਐੱਮਓਯੂ ਦੀਆਂ ਸ਼ਰਤਾਂ ਦੇ ਤਹਿਤ, ਡੀਐੱਫਸੀਸੀਆਈਐੱਲ (DFCCIL) ਚਾਰ ਐੱਮਵੀਆਈ ਯੂਨਿਟਾਂ ਦੀ ਖਰੀਦ, ਸਪਲਾਈ, ਸਥਾਪਨਾ, ਟੈਸਟਿੰਗ ਅਤੇ ਕਮਿਸ਼ਨਿੰਗ ਲਈ ਜ਼ਿੰਮੇਵਾਰ ਹੋਵੇਗਾ। ਇਹ ਪ੍ਰਣਾਲੀ ਭਾਰਤੀ ਰੇਲਵੇ ਵਿੱਚ ਪਹਿਲੀ ਹੈ। ਇਸ ਟੈਕਨੋਲੋਜੀ ਨਾਲ ਰੇਲ ਸੰਚਾਲਨ ਦੀ ਸੁਰੱਖਿਆ ਨੂੰ ਵਧਾਉਣ, ਮੈਨੂਅਲ ਨਿਰੀਖਣ ਦੇ ਯਤਨਾਂ ਨੂੰ ਘਟਾਉਣ ਅਤੇ ਸੰਭਾਵੀ ਦੁਰਘਟਨਾਵਾਂ/ਸੇਵਾ ਵਿਘਨਾਂ ਤੋਂ ਬਚਣ ਵਿੱਚ ਮਦਦ ਕਰਨ ਦੀ ਉਮੀਦ ਹੈ।
ਇਹ ਪਹਿਲ ਰੇਲਵੇ ਈਕੋਸਿਸਟਮ ਵਿੱਚ ਆਧੁਨਿਕ, ਇੰਟੈਲੀਜੈਂਟ ਸਿਸਟਮਸ ਨੂੰ ਪੇਸ਼ ਕਰਨ ਦੇ ਆਈਆਰ ਦੇ ਵਿਆਪਕ ਉਦੇਸ਼ ਨਾਲ ਵੀ ਮੇਲ ਖਾਂਦੀ ਹੈ। ਇਸ ਐੱਮਓਯੂ 'ਤੇ ਹਸਤਾਖਰ ਕਰਨ ਨਾਲ ਭਵਿੱਖ ਲਈ ਤਿਆਰ ਰੇਲ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਰੇਲ ਸੁਰੱਖਿਆ ਵਿੱਚ ਡਿਜੀਟਲ ਪਰਿਵਰਤਨ ਲਈ ਨਵੇਂ ਰਾਹ ਖੁੱਲ੍ਹਣਗੇ।
*****
ਧਰਮੇਂਦਰ ਤਿਵਾਰੀ / ਡਾ. ਨਯਨ ਸੋਲੰਕੀ/ ਰਿਤੂ ਰਾਜ
(Release ID: 2143924)