ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਯੂਨੀਵਰਸਿਟੀਆਂ ਦਾ ਦੋ-ਰੋਜ਼ਾ ਵਾਈਸ ਚਾਂਸਲਰ ਸੰਮੇਲਨ 10-11 ਜੁਲਾਈ 2025 ਨੂੰ ਕੇਵੜੀਆ, ਗੁਜਰਾਤ ਵਿੱਚ ਆਯੋਜਿਤ ਕੀਤਾ ਜਾਵੇਗਾ


ਕਾਨਫਰੰਸ ਦਾ ਉਦੇਸ਼ ਵਿਦਿਅਕ ਪਰਿਵਰਤਨ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੀ ਭੂਮਿਕਾ ਅਤੇ ਵਿਕਸਿਤ ਭਾਰਤ@2047 ਵਿੱਚ ਉਨ੍ਹਾਂ ਦੇ ਯੋਗਦਾਨ 'ਤੇ ਧਿਆਨ ਕੇਂਦ੍ਰਿਤ ਕਰਨਾ ਹੈ

ਕਾਨਫਰੰਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਅਤੇ ਭਵਿੱਖ ਦੀ ਦਿਸ਼ਾ ਨਿਰਧਾਰਿਤ ਕੀਤੀ ਜਾਵੇਗੀ

ਕਾਨਫਰੰਸ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮੁੱਖ ਵਿਸ਼ਿਆਂ 'ਤੇ ਕੇਂਦ੍ਰਿਤ ਸੈਸ਼ਨਾਂ 'ਤੇ ਚਰਚਾ ਕੀਤੀ ਜਾਵੇਗੀ

Posted On: 09 JUL 2025 11:44AM by PIB Chandigarh

ਸਿੱਖਿਆ ਮੰਤਰਾਲਾ 10 ਤੋਂ 11 ਜੁਲਾਈ 2025 ਨੂੰ ਗੁਜਰਾਤ ਦੇ ਕੇਵੜੀਆ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਦੋ-ਰੋਜ਼ਾ ਵਾਈਸ ਚਾਂਸਲਰ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਇਸ ਸਮਾਗਮ  ਵਿੱਚ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ; ਮਾਣਯੋਗ ਸਿੱਖਿਆ ਰਾਜ ਮੰਤਰੀ, ਡਾ. ਸੁਕਾਂਤ ਮਜੂਮਦਾਰ; ਅਤੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਰਾਸ਼ਟਰੀ ਸਿੱਖਿਆ ਨੀਤੀ 2020 ਦੇ (NEP 2020) ਦੇ 29 ਜੁਲਾਈ, 2025 ਤੱਕ ਪੰਜ ਸਾਲਾਂ ਦੇ ਲਾਗੂਕਰਣ ਦੇ ਹਿੱਸੇ ਵਜੋਂ ਹੋਣ ਵਾਲੀ ਇਹ ਕਾਨਫਰੰਸ ਵਿੱਚ ਕੇਂਦਰੀ ਯੂਨੀਵਰਸਿਟੀਆਂ ਦੇ ਆਗੂਆਂ ਨੂੰ ਸੰਸਥਾਗਤ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਸਮੂਹਿਕ ਤੌਰ 'ਤੇ ਅੱਗੇ ਦੇ ਰਸਤੇ ਨੂੰ ਆਕਾਰ ਦੇਣ ਲਈ ਇਕੱਠੇ ਕਰੇਗੀ। ਦੋ ਦਿਨਾਂ ਦੌਰਾਨ ਹੋਣ ਵਾਲੀਆਂ ਚਰਚਾਵਾਂ ਵਿੱਚ ਤਿੰਨ ਮੁੱਖ ਖੇਤਰਾਂ ਨੂੰ ਵਿਆਪਕ ਤੌਰ 'ਤੇ ਸ਼ਾਮਲ ਕਰਨ ਦੀ ਉਮੀਦ ਹੈ:

  1. ਰਣਨੀਤਕ ਇਕਸਾਰਤਾ: ਇਹ ਯਕੀਨੀ ਬਣਾਉਣ ਲਈ ਕਿ ਕੇਂਦਰੀ ਯੂਨੀਵਰਸਿਟੀਆਂ ਰਾਸ਼ਟਰੀ ਸਿੱਖਿਆ ਨੀਤੀ ਦੇ ਅਗਲੇ ਪੜਾਅ ਦੇ ਟੀਚਿਆਂ ਦੇ ਨਾਲ ਇਕਸਾਰ ਹਨ।

  2. ਪੀਅਰ ਲਰਨਿੰਗ ਅਤੇ ਗਿਆਨ ਦਾ ਆਦਾਨ-ਪ੍ਰਦਾਨ: ਸੰਸਥਾਗਤ ਨਵੀਨਤਾਵਾਂ, ਯੋਗ ਵਾਤਾਵਰਣ ਅਤੇ ਸਾਂਝੀਆਂ ਚੁਣੌਤੀਆਂ 'ਤੇ ਅਕਾਦਮਿਕ ਨੇਤਾਵਾਂ ਵਿਚਕਾਰ ਸੰਵਾਦ ਨੂੰ ਉਤਸ਼ਾਹਿਤ ਕਰਨਾ।

  3. ਅਗਾਂਹਵਧੂ ਯੋਜਨਾਬੰਦੀ ਅਤੇ ਤਿਆਰੀ: ਆਉਣ ਵਾਲੇ ਨੀਤੀਗਤ ਮੀਲ ਪੱਥਰਾਂ, ਰੈਗੂਲੇਟਰੀ ਤਬਦੀਲੀਆਂ, ਅਤੇ 2047 ਦੇ ਵਿਸ਼ਵਵਿਆਪੀ ਅਕਾਦਮਿਕ ਦ੍ਰਿਸ਼ ਲਈ ਸੰਸਥਾਵਾਂ ਨੂੰ ਤਿਆਰ ਕਰਨਾ।

 

 ਇਹ ਕਾਨਫਰੰਸ ਉੱਚ ਸਿੱਖਿਆ ਦੇ ਮੁੱਖ ਪਹਿਲੂਆਂ - ਸਿੱਖਿਆ/ਸਿਖਲਾਈ, ਖੋਜ ਅਤੇ ਸ਼ਾਸਨ ‘ਤੇ ਦਸ ਥੀਮੈਟਿਕ ਸੈਸ਼ਨਾਂ ਰਾਹੀਂ ਚਰਚਾ ਕੀਤੀ ਜਾਵੇਗੀ, ਜੋ ਐੱਨਈਪੀ 2020 ਦੇ ਮੁੱਖ ਥੰਮ੍ਹਾਂ - ਸਮਾਨਤਾ, ਜਵਾਬਦੇਹੀ, ਗੁਣਵੱਤਾ, ਪਹੁੰਚ ਅਤੇ ਸਮਰੱਥਾ ਦੇ ਅਨੁਰੂਪ ਹੋਵੇਗੀ। ਇਹਨਾਂ ਵਿੱਚ ਸ਼ਾਮਲ ਹਨ:

 

  1. ਚਾਰ-ਸਾਲਾ ਅੰਡਰਗ੍ਰੈਜੁਏਟ ਪ੍ਰੋਗਰਾਮ (ਐੱਫਵਾਈਯੂਪੀ) 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਐੱਨਐੱਚਈਕਿਊਐੱਫ/ਐੱਨਸੀਆਰਐੱਫ (NHEQF/NCrF) ਦੀ ਸਮਝ ਅਤੇ ਲਾਗੂਕਰਨ

  2. ਕੰਮ ਦਾ ਭਵਿੱਖ - ਨੌਕਰੀ ਦੀ  ਜ਼ਰੂਰਤ ਅਨੁਸਾਰ ਕੋਰਸਾਂ ਦੀ ਇਕਸਾਰਤਾ

  3. ਡਿਜੀਟਲ ਸਿੱਖਿਆ - ਕ੍ਰੈਡਿਟ ਟ੍ਰਾਂਸਫਰ 'ਤੇ ਫੋਕਸ ਦੇ ਨਾਲ ਸਵੈਮ, ਸਵੈਮ ਪਲੱਸ, ਅਪਾਰ (AAPAR)

  4. ਯੂਨੀਵਰਸਿਟੀ ਗਵਰਨੈਂਸ ਸਿਸਟਮ - ਸਮਰਥ (SAMARTH)

  5. ਉੱਚ ਸਿੱਖਿਆ ਸੰਸਥਾਵਾਂ ਵਿੱਚ ਸਮਾਨਤਾ ਨੂੰ ਉਤਸ਼ਾਹਿਤ ਕਰਨਾ - ਇੱਕ ਸਮਾਵੇਸ਼ੀ ਅਤੇ ਸਮਾਨਤਾ ਵਾਲੇ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ।

ਪ੍ਰਧਾਨ ਮੰਤਰੀ ਵਿਦਿਆ ਲਕਸ਼ਮੀ, ਇੱਕ ਰਾਸ਼ਟਰ ਇੱਕ ਸਬਸਕ੍ਰਿਪਸ਼ਨ 

  1. ਭਾਰਤੀ ਭਾਸ਼ਾ ਅਤੇ ਭਾਰਤੀ ਗਿਆਨ ਪ੍ਰਣਾਲੀ ਵਿੱਚ ਸਿੱਖਿਆ, ਭਾਰਤੀ ਭਾਸ਼ਾ ਪੁਸਤਕ ਯੋਜਨਾ

  2. ਖੋਜ ਅਤੇ ਨਵੀਨਤਾ ਜਿਸ ਵਿੱਚ ਏਐੱਨਆਰਐੱਫ, ਸੀਓਈ, ਪੀਐੱਮਆਰਐੱਫ (ANRF, CoE, PMRF) ਸ਼ਾਮਲ ਹਨ

  3. ਰੈਂਕਿੰਗ ਅਤੇ ਮਾਨਤਾ ਪ੍ਰਣਾਲੀ

  4. ਭਾਰਤ ਵਿੱਚ ਪੜ੍ਹਾਈ ਸਮੇਤ ਅੰਤਰਰਾਸ਼ਟਰੀਕਰਣ 

  5. ਫੈਕਲਟੀ ਵਿਕਾਸ - ਮਾਲਵੀਯ ਮਿਸ਼ਨ ਅਧਿਆਪਕ ਸਿਖਲਾਈ ਪ੍ਰੋਗਰਾਮ

ਭਾਗ ਲੈਣ ਵਾਲੀਆਂ ਕੁਝ ਸੰਸਥਾਵਾਂ ਵਿੱਚ ਦਿੱਲੀ ਯੂਨੀਵਰਸਿਟੀ, ਹਰਿਆਣਾ ਕੇਂਦਰੀ ਯੂਨੀਵਰਸਿਟੀ, ਅਸਾਮ ਯੂਨੀਵਰਸਿਟੀ, ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ, ਰਾਜਸਥਾਨ ਕੇਂਦਰੀ ਯੂਨੀਵਰਸਿਟੀ, ਕਸ਼ਮੀਰ ਕੇਂਦਰੀ ਯੂਨੀਵਰਸਿਟੀ, ਵਿਸ਼ਵ-ਭਾਰਤੀ, ਰਾਸ਼ਟਰੀ ਸੰਸਕ੍ਰਿਤ ਯੂਨੀਵਰਸਿਟੀ, ਇੰਦਰਾ ਗਾਂਧੀ ਰਾਸ਼ਟਰੀ ਕਬਾਇਲੀ ਯੂਨੀਵਰਸਿਟੀ (ਆਈਜੀਐੱਨਟੀਯੂ -IGNTU), ਸਿੱਕਮ ਯੂਨੀਵਰਸਿਟੀ, ਤ੍ਰਿਪੁਰਾ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ), ਇਲਾਹਾਬਾਦ ਯੂਨੀਵਰਸਿਟੀ, ਅਤੇ ਕਈ ਹੋਰ ਸਿੱਖਿਆ ਸੰਸਥਾਨ ਸ਼ਾਮਲ ਹਨ।

ਰਾਸ਼ਟਰੀ ਸਿੱਖਿਆ ਨੀਤੀ 2020, ਸਾਲ 2040 ਤੱਕ ਭਾਰਤ ਦੇ ਉੱਚ ਸਿੱਖਿਆ ਦੇ ਦ੍ਰਿਸ਼ ਨੂੰ ਬਦਲਣ ਲਈ ਇੱਕ ਸਪਸ਼ਟ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ। ਇਹ ਜੀਵੰਤ, ਬਹੁ-ਅਨੁਸ਼ਾਸਨੀ ਸੰਸਥਾਵਾਂ ਦੀ ਕਲਪਨਾ ਕਰਦਾ ਹੈ ਜੋ ਪੁੱਛਗਿੱਛ, ਸਹਿਯੋਗ ਅਤੇ ਵਿਸ਼ਵਵਿਆਪੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੇ ਹਨ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਅਤੇ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਤਾਲਮੇਲ ਬਣਾਉਣ ਲਈ, ਵਾਈਸ ਚਾਂਸਲਰ ਕਾਨਫਰੰਸ ਤੋਂ ਅਰਥਪੂਰਨ ਸੂਝ ਪੈਦਾ ਕਰਨ, ਸੰਸਥਾਵਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ​​ਕਰਨ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਲਾਗੂਕਰਣ ਦੇ ਅਗਲੇ ਪੜਾਅ ਲਈ ਇੱਕ ਸਪਸ਼ਟ ਰੋਡਮੈਪ ਤਿਆਰ ਕਰਨ ਵਿੱਚ ਮਦਦ ਕਰਨ ਦੀ ਉਮੀਦ ਹੈ। ਇਸ ਕਾਨਫਰੰਸ ਦੇ ਨਤੀਜੇ ਭਾਰਤ ਵਿੱਚ ਉੱਚ ਸਿੱਖਿਆ ਦੇ ਭਵਿੱਖ ਨੂੰ ਆਕਾਰ ਦੇਣ ਅਤੇ 2047 ਤੱਕ ਵਿਕਸਿਤ ਭਾਰਤ ਬਣਨ ਦੇ ਰਾਸ਼ਟਰ ਦੇ ਸਮੂਹਿਕ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।

 

***************

ਐਮਵੀ/ਏਕੇ


(Release ID: 2143685) Visitor Counter : 3