ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜੇ ਪੀ ਨੱਡਾ ਨੇ ਦਿੱਲੀ ਦੇ ਨਰਸਿੰਗ ਅਧਿਕਾਰੀਆਂ ਅਤੇ ਪੈਰਾਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ; ਆਯੁਸ਼ਮਾਨ ਭਾਰਤ ਰਜਿਸਟ੍ਰੇਸ਼ਨਸ ਵੈਨਾਂ ਨੂੰ ਹਰੀ ਝੰਡੀ ਦਿਖਾਈ
1,388 ਨਰਸਿੰਗ ਅਧਿਕਾਰੀਆਂ ਅਤੇ 41 ਪੈਰਾਮੈਡੀਕਲ ਕਰਮਚਾਰੀਆਂ ਨੂੰ ਨਿਯੁਕਤੀ ਦੀ ਪੇਸ਼ਕਸ਼ ਕੀਤੀ ਗਈ, ਡੌਕਿਊਮੈਂਟ ਵੈਰੀਫਿਕੇਸ਼ਨ ਜਾਰੀ ਹੈ, ਅੱਜ 570 ਨਰਸਿੰਗ ਅਧਿਕਾਰੀਆਂ ਅਤੇ 20 ਪੈਰਾਮੈਡਿਕਸ (ਰਿਫ੍ਰੈਕਸ਼ਨਿਸਟ) ਨੂੰ ਨਿਯੁਕਤੀ ਪੱਤਰ ਜਾਰੀ ਕੀਤੇ
ਇਹ ਇੱਕ ਮਹੱਤਵਪੂਰਨ ਅਵਸਰ ਹੈ ਕਿਉਂਕਿ ਅੱਜ 15 ਵਰ੍ਹਿਆਂ ਦੇ ਬਾਅਦ ਸਾਡੇ ਨਰਸਿੰਗ ਅਧਿਕਾਰੀਆਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ: ਸ਼੍ਰੀ ਨੱਡਾ
“ਮਾਤ੍ਰ ਮੌਤ ਦਰ (ਐੱਮਐੱਮਆਰ) ਪ੍ਰਤੀ ਲੱਖ ਜੀਵਿਤ ਜਨਮਾਂ ‘ਤੇ 130 ਤੋਂ ਘਟ ਕੇ 88 ਹੋ ਗਈ ਹੈ, ਸ਼ਿਸ਼ੂ ਮੌਤ ਦਰ (ਆਈਐੱਮਆਰ) ਪ੍ਰਤੀ 1,000 ਜੀਵਿਤ ਜਨਮਾਂ ‘ਤੇ 39 ਤੋਂ ਘਟ ਕੇ 26 ਹੋ ਗਈ ਹੈ, ਪੰਜ ਵਰ੍ਹੇ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (ਯੂ5ਐੱਮਆਰ) ਵਿੱਚ 42 ਪ੍ਰਤੀਸ਼ਤ ਦੀ ਕਮੀ ਆਈ ਹੈ ਜਦਕਿ ਆਲਮੀ ਗਿਰਾਵਟ 14 ਪ੍ਰਤੀਸ਼ਤ ਹੈ ਅਤੇ ਨਵਜਾਤ ਮੌਤ ਦਰ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ ਹੈ ਜਦਕਿ ਆਲਮੀ ਔਸਤ 11 ਪ੍ਰਤੀਸ਼ਤ ਦੀ ਗਿਰਾਵਟ ਹੈ”
“ਇਸ ਤੋਂ ਪਹਿਲਾਂ, 2014 ਤੱਕ ਭਾਰਤ ਵਿੱਚ ਕੇਵਲ 7 ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਸ) ਸੀ, ਲੇਕਿਨ ਅੱਜ 20 ਏਮਸ ਕਾਰਜਸ਼ੀਲ ਹਨ, ਮੈਡੀਕਲ ਕਾਲਜਾਂ ਦੀ ਸੰਖਿਆ 387 ਤੋਂ ਵਧ ਕੇ 780 ਹੋ ਗਈ ਹੈ, ਅਤੇ ਮੈਡੀਕਲ ਸੀਟਾਂ 51,000 ਤੋਂ ਵਧ ਕੇ 1,18,000 ਹੋ ਗਈਆਂ ਹਨ, ਅਤੇ ਅਗਲੇ ਪੰਜ ਵਰ੍ਹਿਆਂ ਵਿੱਚ 75,000 ਹੋਰ ਸੀਟਾਂ ਜੋੜਨ ਦਾ ਟੀਚਾ ਹੈ”
“ਹੁਣ ਤੱਕ, 18 ਕਰੋੜ ਹਾਇ
Posted On:
06 JUL 2025 3:35PM by PIB Chandigarh
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਵਿਗਿਆਨ ਭਵਨ ਵਿੱਚ ਦਿੱਲੀ ਨਰਸਿੰਗ ਅਧਿਕਾਰੀਆਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਅਤੇ ਸ਼੍ਰੀਮਤੀ ਰੇਖਾ ਗੁਪਤਾ, ਮੁੱਖ ਮੰਤਰੀ, ਦਿੱਲੀ ਸਰਕਾਰ ਦੀ ਮੌਜੂਦਗੀ ਵਿੱਚ ਆਯੁਸ਼ਮਾਨ ਭਾਰਤ ਰਜਿਸਟ੍ਰੇਸ਼ਨ ਵੈਨਾਂ ਨੂੰ ਹਰੀ ਝੰਡੀ ਦਿਖਾਈ। ਇਸ ਪ੍ਰੋਗਰਾਮ ਵਿੱਚ ਦਿੱਲੀ ਸਰਕਾਰ ਦੇ ਮੰਤਰੀ, ਡਾ. ਪੰਕਜ ਕੁਮਾਰ ਸਿੰਘ, ਸਿਹਤ ਅਤੇ ਪਰਿਵਾਰ ਭਲਾਈ ਅਤੇ ਟ੍ਰਾਂਸਪੋਰਟ ਅਤੇ ਸੂਚਨਾ ਟੈਕਨੋਲੋਜੀ ਮੰਤਰੀ, ਸ਼੍ਰੀ ਰਵਿੰਦਰ ਇੰਦ੍ਰਾਜ ਸਿੰਘ, ਸਮਾਜ ਭਲਾਈ, ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਕਲਿਆਣ, ਸਹਿਕਾਰਿਤਾ ਅਤੇ ਇਲੈਕਸ਼ਨ ਮੰਤਰੀ ਅਤੇ ਸ਼੍ਰੀ ਮਨਜਿੰਦਰ ਸਿੰਘ ਸਿਰਸਾ, ਉਦਯੋਗ, ਖੁਰਾਕ ਅਤੇ ਸਪਲਾਈ, ਵਾਤਾਵਰਣ, ਜੰਗਲ ਅਤੇ ਵਣ-ਜੀਵ ਜੀਵਨ ਮੰਤਰੀ, ਸੰਸਦ ਮੈਂਬਰ (ਸ਼੍ਰੀ ਰਾਮਵੀਰ ਸਿੰਘ ਬਿਧੂਰੀ, ਸ਼੍ਰੀ ਪ੍ਰਵੀਨ ਖੰਡੇਲਵਾਲ, ਸ਼੍ਰੀ ਯੋਗੇਂਦਰ ਚੰਦੋਲੀਆ ਅਤੇ ਸ਼੍ਰੀਮਤੀ ਬਾਂਸੁਰੀ ਸਵਰਾਜ) ਵੀ ਮੌਜੂਦ ਸਨ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, “ਇਹ ਇੱਕ ਮਹੱਤਵਪੂਰਨ ਅਵਸਰ ਹੈ ਕਿਉਂਕਿ ਅੱਜ 15 ਵਰ੍ਹਿਆਂ ਦੇ ਬਾਅਦ ਸਾਡੇ ਨਰਸਿੰਗ ਅਧਿਕਾਰੀਆਂ ਅਤੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਮਿਲ ਰਹੇ ਹਨ। ਇਸ ਦੇ ਨਾਲ ਹੀ, ਦਿੱਲੀ ਸਰਕਾਰ ਮਾਹਿਰ ਕਰਮਚਾਰੀਆਂ ਦੀ ਭਰਤੀ ਕਰਕੇ ਸਿਹਤ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀ।”

ਸ਼੍ਰੀ ਨੱਡਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦਿੱਲੀ ਵਿੱਚ ਸਿਹਤ ਸੇਵਾਵਾਂ ਦਾ ਸਭ ਤੋਂ ਵੱਧ ਬੋਝ ਹੈ, ਕਿਉਂਕਿ ਦੇਸ਼ ਭਰ ਤੋਂ ਲੋਕ ਇਲਾਜ ਦੇ ਲਈ ਦਿੱਲੀ ਆਉਂਦੇ ਹਨ ਅਤੇ ਪਹਿਲਾਂ ਸਿਹਤ ਸੇਵਾ ਪ੍ਰਣਾਲੀ ਨੂੰ ਲਾਪਰਵਾਹੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਸਿਹਤ ਸੇਵਾ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਅਤੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਨੂੰ ਲਾਗੂ ਕਰਨ ਦੇ ਲਈ ਵਰਤਮਾਨ ਦਿੱਲੀ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ, “ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 70 ਵਰ੍ਹਿਆਂ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਸਿਹਤ ਸੇਵਾ ਯਕੀਨੀ ਬਣਾਉਣ ਦੇ ਲਈ ਆਯੁਸ਼ਮਾਨ ਵਯ ਵੰਦਨਾ ਦੀ ਸ਼ੁਰੂਆਤ ਕੀਤੀ ਗਈ। ਦਿੱਲੀ ਸਰਕਾਰ ਵਯ ਵੰਦਨਾ ਦੇ ਤਹਿਤ ਸਨਮਾਨ ਦੇ ਨਾਲ ਜੀਵਨ ਭਰ ਤੰਦਰੁਸਤ ਰਹਿਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਹੁਣ ਤੱਕ ਦਿੱਲੀ ਵਿੱਚ 4 ਲੱਖ ਆਯੁਸ਼ਮਾਨ ਜਾਰੀ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 2 ਲੱਖ ਕਾਰਡ ਵਯ ਵੰਦਨਾ ਦੇ ਤਹਿਤ ਜਾਰੀ ਕੀਤੇ ਗਏ ਹਨ।” ਉਨ੍ਹਾਂ ਨੇ ਸਾਰੇ ਹਿਤਧਾਰਕਾਂ ਨੂੰ ਦਿੱਲੀ ਵਿੱਚ ਪੀਐੱਮ-ਏਬੀਐੱਚਆਈਐੱਮ ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਸਮਰਪਿਤ ਹੋ ਕੇ ਕੰਮ ਕਰਨ ਅਤੇ 31 ਮਾਰਚ, 2026 ਤੱਕ 1100 ਆਯੁਸ਼ਮਾਨ ਆਰੋਯਗ ਮੰਦਿਰ ਖੋਲ੍ਹਣ ਦੇ ਟੀਚੇ ਨੂੰ ਪੂਰਾ ਕਰਨ ਦੀ ਤਾਕੀਦ ਕੀਤੀ।

ਸ਼੍ਰੀ ਨੱਡਾ ਨੇ ਰੇਖਾਂਕਿਤ ਕੀਤਾ ਕਿ 1997 ਵਿੱਚ ਸਿਹਤ ਨੀਤੀ ਮੁੱਖ ਤੌਰ ‘ਤੇ ਉਪਚਾਰਕ ਦੇਖਭਾਲ ‘ਤੇ ਕੇਂਦ੍ਰਿਤ ਸੀ, ਜਦਕਿ ਪ੍ਰਧਾਨ ਮੰਤਰੀ ਦੀ ਦੂਰਦਰਸ਼ੀ ਅਗਵਾਈ ਵਿੱਚ ਨਵੀਂ ਸਿਹਤ ਨੀਤੀ 2017 ਨੂੰ ਵਿਆਪਕ ਦੇਖਭਾਲ- ਰੋਕਥਾਮ, ਪ੍ਰੋਮੋਸ਼ਨਲ, ਇਲਾਜ, ਪੁਨਰਵਾਸ ਅਤੇ ਉਪਚਾਰਕ- ਦੇ ਦਰਸ਼ਨ ਦੇ ਨਾਲ ਪੇਸ਼ ਕੀਤਾ ਗਿਆ, ਜਿਸ ਵਿੱਚ ਬਜ਼ੁਰਗਾਂ ਦੀ ਦੇਖਭਾਲ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਸ਼੍ਰੀ ਨੱਡਾ ਨੇ ਸਾਰਿਆਂ ਦੇ ਲਈ ਸਮਾਨ, ਕਿਫਾਇਤੀ ਅਤੇ ਸੁਲਭ ਸਿਹਤ ਸੇਵਾ ਪ੍ਰਦਾਨ ਕਰਨ ਵਿੱਚ ਆਯੁਸ਼ਮਾਨ ਆਰੋਗਯ ਮੰਦਿਰਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ “ਨਿਵਾਰਕ ਸਿਹਤ ਸੇਵਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਵੱਖ-ਵੱਖ ਰੋਗਾਂ ਦੇ ਜਲਦੀ ਨਿਦਾਨ ਦੇ ਲਈ ਪਹਿਲ ਕੀਤੀ ਗਈ ਹੈ। ਅਸੀਂ 30 ਵਰ੍ਹਿਆਂ ਤੋਂ ਵੱਧ ਉਮਰ ਦੇ ਵਿਅਕਤੀਆਂ ਦੀ ਜਾਂਚ ‘ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ ਅਤੇ ਜਲਦੀ ਨਿਦਾਨ ਦੇ ਮਾਧਿਅਮ ਨਾਲ ਬਿਮਾਰੀਆਂ ਦੇ ਪ੍ਰਸਾਰ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਾਂ। ਹੁਣ ਤੱਕ, 18 ਕਰੋੜ ਹਾਈਪਰਟੈਨਸ਼ਨ ਦੀ ਸਕ੍ਰੀਨਿੰਗ, 17 ਕਰੋੜ ਡਾਇਬਿਟੀਜ਼ ਦੀ ਸਕ੍ਰੀਨਿੰਗ, 15 ਕਰੋੜ ਓਰਲ ਕੈਂਸਰ ਦੀ ਸਕ੍ਰੀਨਿੰਗ, 7.5 ਕਰੋੜ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਅਤੇ 4.5 ਸਰਵਾਈਕਲ ਕੈਂਸਰ ਦੀ ਸਕ੍ਰੀਨਿੰਗ ਕੀਤੀ ਗਈ ਹੈ।”
ਮਾਵਾਂ ਅਤੇ ਬੱਚਿਆਂ ਦੀ ਦੇਖਭਾਲ ਦੀ ਦਿਸ਼ਾ ਵਿੱਚ ਕੀਤੇ ਗਏ ਵਿਕਾਸ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਨੱਡਾ ਨੇ ਕਿਹਾ ਕਿ “ਆਯੁਸ਼ਮਾਨ ਆਰੋਗਯ ਮੰਦਿਰਾਂ ਰਾਹੀਂ ਗਰਭਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤੱਕ ਅਤੇ ਬਚਪਨ ਦੀ ਦੇਖਭਾਲ ਕੀਤੀ ਜਾ ਰਹੀ ਹੈ। ਨਿਯਮਿਤ ਜਾਂਚ ਅਤੇ ਟੀਕਾਕਰਣ ਨਾਲ ਮਹੱਤਵਪੂਰਨ ਸੁਧਾਰ ਹੋਇਆ ਹੈ। ਮਾਤ੍ਰ ਮੌਤ ਦਰ (ਐੱਮਐੱਮਆਰ) 130 ਤੋਂ ਘਟ ਕੇ 88 ਪ੍ਰਤੀ ਲੱਖ ਜੀਵਿਤ ਜਨਮ ‘ਤੇ ਆ ਗਈ ਹੈ, ਜਦਕਿ ਸ਼ਿਸ਼ੂ ਮੌਤ ਦਰ (ਆਈਐੱਮਆਰ) 39 ਤੋਂ ਘਟ ਕੇ 26 ਹੋ ਗਈ ਹੈ। ਪੰਜ ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ (U5MR) ਵਿੱਚ 42 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦਕਿ ਆਲਮੀ ਗਿਰਾਵਟ 14 ਪ੍ਰਤੀਸ਼ਤ ਹੈ। ਨਵਜੰਮੇ ਸ਼ਿਸ਼ੂ ਮੌਤ ਦਰ ਵਿੱਚ 40 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ, ਜਦਕਿ ਆਲਮੀ ਔਸਤ ਗਿਰਾਵਟ 11 ਪ੍ਰਤੀਸ਼ਤ ਸੀ।”
ਸ਼੍ਰੀ ਨੱਡਾ ਨੇ ਇਹ ਵੀ ਕਿਹਾ, “ਟੀਬੀ ਦੇ ਮਾਮਲਿਆਂ ਵਿੱਚ 17.7 ਪ੍ਰਤੀਸ਼ਤ ਦੀ ਕਮੀ ਆਈ ਹੈ, ਜੋ ਆਲਮੀ ਗਿਰਾਵਟ ਦਰ 8.3 ਪ੍ਰਤੀਸ਼ਤ ਦੇ ਦੁੱਗਣੇ ਤੋਂ ਵੀ ਵੱਧ ਹੈ, ਜਿਸ ਦੀ ਪੁਸ਼ਟੀ ਡਬਲਿਊਐੱਚਓ ਗਲੋਬਲ ਟੀਬੀ ਰਿਪੋਰਟ 2024 ਨਾਲ ਵੀ ਹੁੰਦੀ ਹੈ।”
ਮੈਡੀਕਲ ਐਜੂਕੇਸ਼ਨ ਅਤੇ ਇਨਫ੍ਰਾਸਟ੍ਰਕਚਰ ਵਿੱਚ ਉਚਿਤ ਵਾਧੇ ‘ਤੇ ਚਾਨਣਾ ਪਾਉਂਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, “ਪਹਿਲਾਂ ਭਾਰਤ ਵਿੱਚ 2014 ਤੱਕ ਸਿਰਫ਼ 7 ਆਲ ਇੰਡੀਆ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਸਨ, ਲੇਕਿਨ ਅੱਜ 20 ਏਮਸ ਕਾਰਜਸ਼ੀਲ ਹਨ। ਮੈਡੀਕਲ ਕਾਲਜਾਂ ਦੀ ਸੰਖਿਆ 2014 ਵਿੱਚ 387 ਤੋਂ ਵਧ ਕੇ 780 ਹੋ ਗਈ ਹੈ, ਮੈਡੀਕਲ ਸੀਟਾਂ ਦੀ ਸੰਖਿਆ 51,000 ਤੋਂ ਵਧ ਕੇ 1,18,000 ਹੋ ਗਈ ਹੈ। ਅਗਲੇ ਪੰਜ ਵਰ੍ਹਿਆਂ ਵਿੱਚ ਕੁੱਲ 75,000 ਸੀਟਾਂ ਦੇ ਵਾਧੇ ਦਾ ਟੀਚਾ ਹੈ।”
ਆਯੁਸ਼ਮਾਨ ਭਾਰਤ ਰਜਿਸਟ੍ਰੇਸ਼ਨ ਵੈਨ ਦੀ ਪਹਿਲ ਦੀ ਸ਼ਲਾਘਾ ਕਰਦੇ ਹੋਏ, ਸ਼੍ਰੀ ਨੱਡਾ ਨੇ ਕਿਹਾ, “ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਦੇ ਸਾਰੇ ਯੋਗ ਲਾਭਾਰਥੀਆਂ ਨੂੰ ਕਵਰ ਕਰਨ ਦੇ ਲਈ ਸਾਰੇ ਵਿਧਾਨ ਸਭਾ ਖੇਤਰਾਂ ਵਿੱਚ 70 ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਗਈਆਂ ਵੈਨਾਂ ਚਲਾਉਣਾ ਇੱਕ ਨਵੀਂ ਪਹਿਲ ਹੈ। 20 ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੀਆਂ ਗਈਆਂ ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦਿਖਾਈ ਜਾ ਰਹੀ ਹੈ। 70 ਅਜਿਹੀਆਂ ਵੈਨਾਂ 70 ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨਗੀਆਂ ਜਿੱਥੇ ਉਹ ਆਯੁਸ਼ਮਾਨ ਕਾਰਜ ਜਾਰੀ ਕਰਨ ਦੇ ਲਈ ਡੇਟਾ ਇਕੱਠੇ ਕਰਨਗੇ ਅਤੇ ਲਾਭਾਰਥੀਆਂ ਨੂੰ ਉਨ੍ਹਾਂ ਦੇ ਦਰਵਾਜ਼ੇ ‘ਤੇ ਰਜਿਸਟਰ ਕਰਨਗੇ।” ਸ਼੍ਰੀ ਨੱਡਾ ਨੇ ਹੈਲਥਕੇਅਰ ਲੈਂਡਸਕੇਪ ਵਿੱਚ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ ਅਤੇ ਮੌਜੂਦ ਨਵ ਨਿਯੁਕਤ ਅਧਿਕਾਰੀਆਂ ਨੂੰ ਸਿਹਤ ਸੇਵਾ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਸਮਰਪਣ ਅਤੇ ਹਮਦਰਦੀ ਨਾਲ ਕੰਮ ਕਰਨ ਦੀ ਤਾਕੀਦ ਕੀਤੀ।
ਇਸ ਮੌਕੇ ‘ਤੇ ਸ਼੍ਰੀਮਤੀ ਰੇਖਾ ਗੁਪਤਾ ਨੇ ਕਿਹਾ, “ਆਯੁਸ਼ਮਾਨ ਅਰੋਗਯ ਯੋਜਨਾ ਦੇ ਤਹਿਤ ਹੁਣ ਤੱਕ 4 ਲੱਖ ਆਯੁਸ਼ਮਾਨ ਕਾਰਡ ਵੰਡੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਦਿੱਲੀ ਦੇ ਸੀਨੀਅਰ ਸਿਟੀਜਨਾਂ ਨੂੰ ਜਾਰੀ ਕੀਤੇ ਗਏ 2 ਲੱਖ ਵਯ ਵੰਦਨਾ ਕਾਰਡ ਸ਼ਾਮਲ ਹਨ। ਕੁੱਲ 2,258 ਵਿਅਕਤੀਆਂ ਨੂੰ ਪਹਿਲਾਂ ਹੀ ਮੈਡੀਕਲ ਟ੍ਰੀਟਮੈਂਟ ਮਿਲ ਚੁੱਕਿਆ ਹੈ ਅਤੇ ਦਿੱਲੀ ਦੇ 108 ਹਸਪਤਾਲਾਂ ਨੂੰ ਇਸ ਯੋਜਨਾ ਦੇ ਤਹਿਤ ਸੂਚੀਬੱਧ ਕੀਤਾ ਗਿਆ ਹੈ। ”

ਉਨ੍ਹਾਂ ਨੇ ਇਹ ਵੀ ਦੱਸਿਆ ਕਿ 31 ਮਾਰਚ, 2026 ਤੱਕ ਪੀਐੱਮ-ਏਬੀਐੱਚਆਈਐੱਮ ਦੇ ਤਹਿਤ ਦਿੱਲੀ ਦੇ ਲਈ ਐਲੋਕੇਟ 1700 ਕਰੋੜ ਰੁਪਏ ਦਾ ਉਪਯੋਗ ਕਰਕੇ ਦਿੱਲੀ ਵਿੱਚ ਕੁੱਲ 1100 ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ਸਥਾਪਿਤ ਕੀਤੇ ਜਾਣਗੇ। 100 ਏਏਐੱਮ ਬਣ ਕੇ ਤਿਆਰ ਹਨ, ਜਿਨ੍ਹਾਂ ਵਿੱਚੋਂ 34 ਦਾ ਉਦਘਾਟਨ ਪਹਿਲਾਂ ਹੀ ਹੋ ਚੁੱਕਿਆ ਹੈ ਅਤੇ ਬਾਕੀ ਇਸੇ ਮਹੀਨੇ ਸ਼ੁਰੂ ਹੋ ਜਾਣਗੇ। ਦਿੱਲੀ ਸਰਕਾਰ ਦਾ ਮਾਸਿਕ ਟੀਚਾ 100, ਪ੍ਰਤੀ ਵਿਧਾਨ ਸਭਾ 15 ਅਤੇ ਪ੍ਰਤੀ ਸੰਸਦੀ ਖੇਤਰ 150 ਆਯੁਸ਼ਮਾਨ ਆਰੋਗਯ ਮੰਦਿਰਾਂ ਦਾ ਉਦਘਾਟਨ ਕਰਨ ਦਾ ਟੀਚਾ ਹੈ।
ਸ਼੍ਰੀਮਤੀ ਗੁਪਤਾ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹੁਣ ਦਿੱਲੀ ਦੇ ਹਰ ਹਸਪਤਾਲ ਵਿੱਚ ਇੱਕ ਜਨ ਔਸ਼ਧੀ ਕੇਂਦਰ ਹੈ ਜੋ ਸਾਰਿਆਂ ਦੇ ਲਈ ਦਵਾਈਆਂ ਤੱਕ ਪਹੁੰਚ ਯਕੀਨੀ ਕਰਦਾ ਹੈ। ਉਨ੍ਹਾਂ ਨੇ ਭ੍ਰਿਸ਼ਟਾਚਾਰ ਰਹਿਤ ਸਿਹਤ ਸੇਵਾ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਯਕੀਨੀ ਬਣਾਉਣ ਦੇ ਲਈ ਦਿੱਲੀ ਸਰਕਾਰ ਦੇ ਯਤਨਾਂ ‘ਤੇ ਵੀ ਚਾਨਣਾ ਪਾਇਆ।
ਸਾਰੇ ਹਿਤਧਾਰਕਾਂ ਦੇ ਨਿਰੰਤਰ ਯਤਨਾਂ ਦੇ ਬਾਅਦ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਐੱਨਸੀਟੀ ਦਿੱਲੀ ਨੇ ਦਿੱਲੀ ਸਬੋਰਡੀਨੇਟ ਸਰਵਿਸਿਜ਼ ਸਲੈਕਸ਼ਨ ਬੋਰਡ (ਡੀਐੱਸਐੱਸਐੱਸਬੀ) ਦੇ ਮਾਧਿਅਮ ਨਾਲ ਚੁਣੇ 1,388 ਨਰਸਿੰਗ ਅਧਿਕਾਰੀਆਂ ਅਤੇ 41 ਪੈਰਾਮੈਡੀਕਲ ਅਧਿਕਾਰੀਆਂ ਨੂੰ ਨਿਯੁਕਤੀ ਦੇ ਪ੍ਰਸਤਾਵ ਜਾਰੀ ਕੀਤੇ ਹਨ। ਹੁਣ ਤੱਕ, 1,270 ਉਮੀਦਵਾਰਾਂ ਨੇ ਪ੍ਰਸਤਾਵ ਸਵੀਕਾਰ ਕਰ ਲਏ ਹਨ, ਅਤੇ ਉਨ੍ਹਾਂ ਦੀ ਡੌਕਿਊਮੈਂਟ ਵੈਰੀਫਿਕੇਸ਼ਨ ਪ੍ਰਕਿਰਿਆ ਜਾਰੀ ਹੈ।

3 ਜੁਲਾਈ, 2025 ਤੱਕ 557 ਨਰਸਿੰਗ ਅਧਿਕਾਰੀਆਂ ਅਤੇ 20 ਪੈਰਾਮੈਡੀਕਲ ਅਧਿਕਾਰੀਆਂ ਨੇ ਸਫਲਤਾਪੂਰਵਕ ਡੌਕਿਊਮੈਂਟ ਵੈਰੀਫਿਕੇਸ਼ਨ ਪੂਰੀ ਕਰ ਲਈ ਹੈ। ਇਸ ਮਹੱਤਵਪੂਰਨ ਭਰਤੀ ਅਭਿਯਾਨ ਨਾਲ ਦਿੱਲੀ ਦੇ ਹਸਪਤਾਲਾਂ ਵਿੱਚ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀ ਭਾਰੀ ਕਮੀ ਨੂੰ ਬਹੁਤ ਹੱਦ ਤੱਕ ਦੂਰ ਕਰਨ ਦੀ ਉਮੀਦ ਹੈ। ਇਸ ਦੇ ਸਮਾਨਾਂਤਰ, ਰਿਟਾਇਰਮੈਂਟ, ਪ੍ਰੋਮੋਸ਼ਨਲ ਅਤੇ ਨਵੇਂ ਅਹੁਦਿਆਂ ਦੇ ਸਿਰਜਣ ਦੇ ਕਾਰਨ ਡਾਕਟਰਾਂ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਦੀਆਂ ਸਾਰੀਆਂ ਮੌਜੂਦਾ ਅਤੇ ਅਨੁਮਾਨਿਤ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਹ ਕਾਰਜ ਸਰਗਰਮ ਤੌਰ ‘ਤੇ ਅਤੇ ਇਕੱਠੇ ਕੀਤੇ ਜਾ ਰਹੇ ਹਨ।

ਰਜਿਸ਼ਟ੍ਰੇਸ਼ਨ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਅਤੇ ਵੱਧ ਤੋਂ ਵੱਧ ਪਹੁੰਚ ਯਕੀਨੀ ਬਣਾਉਣ ਦੇ ਲਈ, 70 ਆਈਈਸੀ (ਸੂਚਨਾ, ਸਿੱਖਿਆ ਅਤੇ ਸੰਚਾਰ) ਵੈਨ ਦੀ ਤੈਨਾਤੀ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਹਰੇਕ ਵਿੱਚ ਮੌਕੇ ‘ਤੇ ਰਜਿਸਟ੍ਰੇਸ਼ਨ ਸੁਵਿਧਾਵਾਂ ਅਤੇ ਜਾਗਰੂਕਤਾ ਅਭਿਯਾਨ ਸਮੱਗਰੀ ਉਪਲਬਧ ਹੈ। ਇਹ ਵੈਨ ਦਿੱਲੀ ਦੇ ਸਾਰੇ 70 ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨਗੀਆਂ, ਜਿਸ ਨਾਲ ਯੋਗ ਘੱਟ ਆਮਦਨ ਵਾਲੇ ਪਰਿਵਾਰਾਂ ਅਤੇ ਸੀਨੀਅਰ ਨਾਗਰਿਕਾਂ ਦੇ ਲਈ ਰਜਿਸਟ੍ਰੇਸ਼ਨ ਦੀ ਸੁਵਿਧਾ ਹੋਵੇਗੀ। ਇਸ ਪਹਿਲ ਨਾਲ ਘੱਟ ਤੋਂ ਘੱਟ ਸਮੇਂ ਸੀਮਾ ਦੇ ਅੰਦਰ ਆਯੁਸ਼ਮਾਨ ਕਾਰਡ ਬਣਾਉਣ ਵਿੱਚ ਬਹੁਤ ਤੇਜ਼ੀ ਆਉਣ ਦੀ ਉਮੀਦ ਹੈ। ਹਰੇਕ ਚੁਣੇ ਹੋਏ ਖੇਤਰ ਨੂੰ 30 ਦਿਨਾਂ ਦੀ ਮਿਆਦ ਦੇ ਲਈ ਇੱਕ ਸਮਰਪਿਤ ਆਈਈਸੀ ਵੈਨ ਐਲੋਕੇਟ ਕੀਤੀ ਗਈ ਹੈ।
ਇਸ ਅਵਸਰ ‘ਤੇ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
****************
ਐੱਮਵੀ
(Release ID: 2143035)