ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਬ੍ਰਿਕਸ ਸੈਸ਼ਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਬਿਆਨ : ਗਲੋਬਲ ਗਵਰਨੈਂਸ ਦਾ ਸੁਧਾਰ

Posted On: 06 JUL 2025 9:44PM by PIB Chandigarh

Your Highness,


Excellencies,

ਨਮਸਕਾਰ!(Namaskar!)

17ਵੇਂ ਬ੍ਰਿਕਸ ਸਮਿਟ (17th BRICS Summit) ਦੇ ਸ਼ਾਨਦਾਰ ਆਯੋਜਨ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਬ੍ਰਾਜ਼ੀਲ ਦੀ ਪ੍ਰਧਾਨਗੀ ਵਿੱਚ ਬ੍ਰਿਕਸ ਦੇ ਤਹਿਤ ਸਾਡੇ ਸਹਿਯੋਗ ਨੂੰ ਨਵੀਂ ਗਤੀ ਅਤੇ ਊਰਜਾ ਮਿਲੀ ਹੈ। ਜੋ ਨਵੀਂ ਊਰਜਾ ਮਿਲੀ ਹੈ –ਉਹ espresso ਨਹੀਂ, double espresso shot ਹੈਇਸ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦੀ ਦੂਰਦਰਸ਼ਤਾ ਅਤੇ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਦੀ ਸ਼ਲਾਘਾ ਕਰਦਾ ਹਾਂ। ਇੰਡੋਨੇਸ਼ੀਆ ਦੇ ਬ੍ਰਿਕਸ ਪਰਿਵਾਰ (BRICS family) ਨਾਲ ਜੁੜਨ ‘ਤੇ ਮੈਂ ਆਪਣੇ ਮਿੱਤਰ, ਰਾਸ਼ਟਰਪਤੀ ਪ੍ਰਬੋਵੋ (President Prabowo) ਨੂੰ ਭਾਰਤ ਦੀ ਤਰਫ਼ੋਂ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

Friends,

Global South ਅਕਸਰ ਦੋਹਰੇ ਮਾਪਦੰਡਾਂ ਦਾ ਸ਼ਿਕਾਰ ਰਿਹਾ ਹੈ। ਚਾਹੇ ਵਿਕਾਸ ਦੀ ਬਾਤ ਹੋਵੇ, ਸੰਸਾਧਨਾਂ ਦੀ ਵੰਡ ਹੋਵੇ, ਜਾਂ ਸੁਰੱਖਿਆ ਨਾਲ ਜੁੜੇ ਵਿਸ਼ੇ ਹੋਣ, ਗਲੋਬਲ ਸਾਊਥ ਦੇ ਹਿਤਾਂ ਨੂੰ ਪ੍ਰਾਥਮਿਕਤਾ ਨਹੀਂ ਮਿਲੀ ਹੈ। Climate finance, sustainable development, ਅਤੇ technology access ਜਿਹੇ ਵਿਸ਼ਿਆ ‘ਤੇ Global South ਨੂੰ ਅਕਸਰ token gestures ਦੇ ਇਲਾਵਾ ਕੁਝ ਨਹੀਂ ਮਿਲਿਆ

Friends,

20ਵੀਂ ਸੈਂਚੁਰੀ ਵਿੱਚ ਬਣੀਆਂ ਗਲੋਬਲ ਸੰਸਥਾਵਾਂ ਵਿੱਚ ਮਾਨਵਤਾ ਦੇ ਦੋ –ਤਿਹਾਈ ਹਿੱਸੇ ਨੂੰ ਉਚਿਤ ਪ੍ਰਤੀਨਿਧਤਾ ਨਹੀਂ ਮਿਲੀ ਹੈ। ਜਿਨ੍ਹਾਂ ਦੇਸ਼ਾਂ ਦਾ, ਅੱਜ ਦੀ ਆਲਮੀ ਅਰਥਵਿਵਸਥਾ ਵਿੱਚ ਬੜਾ ਯੋਗਦਾਨ ਹੈ, ਉਨ੍ਹਾਂ ਨੂੰ decision making ਟੇਬਲ ‘ਤੇ ਬਿਠਾਇਆ ਨਹੀਂ ਗਿਆ ਹੈ। ਇਹ ਕੇਵਲ representation ਦਾ ਪ੍ਰਸ਼ਨ ਨਹੀਂ ਹੈਬਲਕਿ credibility ਅਤੇ effectiveness ਦਾ ਭੀ ਪ੍ਰਸ਼ਨ ਹੈ। ਬਿਨਾ Global South ਦੇ ਇਹ ਸੰਸਥਾਵਾਂ ਵੈਸੀਆਂ ਹੀ ਲਗਦੀਆਂ ਹਨ ਜਿਵੇਂ ਮੋਬਾਈਲ ਵਿੱਚ ਸਿਮ ਤਾਂ ਹੈ, ਪਰ ਨੈੱਟਵਰਕ ਨਹੀਂ। ਇਹ ਸੰਸਥਾਵਾਂ, 21ਵੀਂ ਸੈਂਚੁਰੀ ਦੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਅਸਮਰੱਥ ਹਨ। ਵਿਸ਼ਵ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਚਲ ਰਹੇ ਸੰਘਰਸ਼ ਹੋਣ, pandemic ਹੋਣਆਰਥਿਕ ਸੰਕਟ ਹੋਣ, ਜਾਂ cyber ਅਤੇ ਸਪੇਸ ਵਿੱਚ ਨਵੀਆਂ ਉੱਭਰਦੀਆਂ ਚੁਣੌਤੀਆਂ, ਇਨ੍ਹਾਂ ਸੰਸਥਾਵਾਂ ਦੇ ਪਾਸ ਕੋਈ ਸਮਾਧਾਨ ਨਹੀਂ ਹੈ।



Friends,


ਅੱਜ ਵਿਸ਼ਵ ਨੂੰ ਨਵੇਂ multipolar ਅਤੇ inclusive world order ਦੀ ਜ਼ਰੂਰਤ ਹੈ। ਇਸ ਦੀ ਸ਼ੁਰੂਆਤ ਆਲਮੀ ਸੰਸਥਾਵਾਂ ਵਿੱਚ ਵਿਆਪਕ reforms ਨਾਲ ਕਰਨੀ ਹੋਵੇਗੀ। Reforms ਕੇਵਲ symbolic ਨਹੀਂ ਹੋਣੇ ਚਾਹੀਦੇਬਲਕਿ ਇਨ੍ਹਾਂ ਦਾ ਵਾਸਤਵਿਕ ਅਸਰ ਭੀ ਦਿਖਣਾ ਚਾਹੀਦਾ ਹੈ। Governance structures, voting rights ਅਤੇ leadership positions ਵਿੱਚ ਬਦਲਾਅ ਆਉਣਾ ਚਾਹੀਦਾ ਹੈ। ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਚੁਣੌਤੀਆਂ ਨੂੰ policy-making ਵਿੱਚ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।

Friends,


ਬ੍ਰਿਕਸ (BRICS) ਦਾ ਵਿਸਤਾਰਨਵੇਂ ਮਿੱਤਰਾਂ ਦਾ ਜੁੜਨਾ, ਇਸ ਬਾਤ ਦਾ ਪ੍ਰਮਾਣ ਹੈ ਕਿ ਬ੍ਰਿਕਸ ਇੱਕ ਐਸਾ ਸੰਗਠਨ ਹੈ, ਜੋ ਸਮੇਂ ਦੇ ਅਨੁਸਾਰ ਖ਼ੁਦ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਹੁਣ ਇਹੀ ਇੱਛਾਸ਼ਕਤੀ ਸਾਨੂੰ UN Security Council, WTO ਅਤੇ Multilateral development ਬੈਂਕਸ ਜਿਹੀਆਂ ਸੰਸਥਾਵਾਂ  ਵਿੱਚ reforms ਦੇ ਲਈ ਦਿਖਾਉਣੀ ਹੋਵੇਗੀ। AI ਦੇ ਯੁਗ ਵਿੱਚਜਿੱਥੇ ਹਰ ਹਫ਼ਤੇ ਟੈਕਨੋਲੋਜੀ update ਹੁੰਦੀ ਹੈ, ਅਜਿਹੇ ਵਿੱਚ ਗਲੋਬਲ ਇੰਸਟੀਟਿਊਸ਼ਨਸ ਦਾ ਅੱਸੀ ਵਰ੍ਹਿਆਂ ਵਿੱਚ ਇੱਕ ਵਾਰ ਭੀ update ਨਾ ਹੋਣਾ ਸਵੀਕਾਰਯੋਗ ਨਹੀਂ ਹੈ। ਇੱਕੀਵੀਂ ਸਦੀ ਦੇ softwares ਨੂੰ 20ਵੀਂ ਸਦੀ ਦੇ type-writers ਨਾਲ ਨਹੀਂ ਚਲਾਇਆ ਜਾ ਸਕਦਾ!


Friends,

ਭਾਰਤ ਨੇ ਸਦਾਆਪਣੇ ਹਿਤਾਂ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਹਿਤ ਵਿੱਚ ਕੰਮ ਕਰਨਾ, ਆਪਣੀ ਜ਼ਿੰਮੇਦਾਰੀ ਸਮਝਿਆ ਹੈ। ਅਸੀਂ ਬ੍ਰਿਕਸ ਦੇਸ਼ਾਂ (BRICS countries) ਦੇ ਨਾਲ ਮਿਲ ਕੇ, ਸਾਰੇ ਵਿਸ਼ਿਆਂ ‘ਤੇ, ਰਚਨਾਤਮਕ ਯੋਗਦਾਨ ਦੇਣ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਾਂ। ਬਹੁਤ-ਬਹੁਤ ਧੰਨਵਾਦ।

****

ਐੱਮਜੇਪੀਐੱਸ/ਐੱਸਟੀ


(Release ID: 2142794)