ਪੇਂਡੂ ਵਿਕਾਸ ਮੰਤਰਾਲਾ
ਕੇਂਦਰੀ ਖੇਤੀਬਾੜੀ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਾਰਜ ਸਿੰਘ ਚੌਹਾਨ ਨੇ ਮਹਿਲਾਵਾਂ ਨੂੰ ‘ਪਰਿਵਰਤਨ ਦੀ ਅਸਲੀ ਨਿਰਮਾਤਰੀ’ ਦੱਸਿਆ
ਕੇਂਦਰੀ ਮੰਤਰੀ ਨੇ ਜੰਮੂ-ਕਸ਼ਮੀਰ ਦੇ ਖੋਨਮੋਹ ਵਿੱਚ “ਲਖਪਤੀ ਦੀਦੀ ਸੰਮੇਲਨ” ਵਿੱਚ ਹਿੱਸਾ ਲਿਆ
Posted On:
04 JUL 2025 4:38PM by PIB Chandigarh
ਗ੍ਰਾਮੀਣ ਆਜੀਵਿਕਾ ਮਿਸ਼ਨ (ਜੇਕੇਆਰਐੱਲਐੱਮ) ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਖੋਨਮੋਹ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਸਵੈ ਸਹਾਇਤਾ ਸਮੂਹਾਂ ਦੀਆਂ ਉਪਲਬਧੀਆਂ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਇੱਕ ਇਤਿਹਾਸਿਕ ਪ੍ਰੋਗਰਾਮ “ਲਖਪਤੀ ਦੀਦੀ ਸੰਮੇਲਨ” ਆਯੋਜਿਤ ਕੀਤਾ। ਇਹ ਪ੍ਰੋਗਰਾਮ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਗ੍ਰਾਮੀਣ ਮਹਿਲਾ ਸਸ਼ਕਤੀਕਰਣ ਦੇ ਸੰਦਰਭ ਵਿੱਚ ਇੱਕ ਪ੍ਰਮੁੱਖ ਮੀਲ ਪੱਥਰ ਹੈ। ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸੰਮੇਲਨ ਵਿੱਚ ਮੁੱਖ ਮਹਿਮਾਨ ਸਨ, ਜਦਕਿ ਜੰਮੂ-ਕਸ਼ਮੀਰ ਦੇ ਗ੍ਰਾਮੀਣ ਵਿਕਾਸ ਅਤੇ ਜਨ ਸੰਪਰਕ ਮੰਤਰੀ ਸ਼੍ਰੀ ਜਾਵਿਦ ਅਹਿਮਦ ਡਾਰ ਸਨਮਾਨਤ ਮਹਿਮਾਨ ਸਨ।

ਇਸ ਪ੍ਰੋਗਰਾਮ ਵਿੱਚ ਵਿਭਿੰਨ ਜ਼ਿਲ੍ਹਿਆਂ ਤੋਂ ਲਖਪਤੀ ਦੀਦੀ ਪਹਿਲ ਦੇ ਤਹਿਤ ਸੈਂਕੜੋਂ ਮਹਿਲਾ ਲਾਭਾਰਥੀਆਂ ਨੇ ਹਿੱਸਾ ਲਿਆ ਅਤੇ ਆਰਥਿਕ ਆਤਮਨਿਰਭਰਤਾ ਅਤੇ ਪਰਿਵਰਤਨ ਦੀ ਆਪਣੀ ਪ੍ਰੇਰਕ ਯਾਤਰਾ ਦਾ ਅਨੁਭਵ ਸਾਂਝਾ ਕੀਤਾ।

ਸਭਾ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਚੌਹਾਨ ਨੇ ਮਹਿਲਾਵਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੂੰ “ਪਰਿਵਰਤਨ ਦੀ ਅਸਲੀ ਨਿਰਮਾਤਰੀ” ਦੱਸਿਆ ਅਤੇ ਗ੍ਰਾਮੀਣ ਮਹਿਲਾਵਾਂ ਨੂੰ ਸਮਰਥਨ ਦੇਣ ਦੇ ਲਈ ਭਾਰਤ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ, “ਵਧੇਰੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਤੁਹਾਡੀ ਯਾਤਰਾ ਵਿੱਚ ਸਰਕਾਰ ਹਮੇਸ਼ਾ ਤੁਹਾਡੇ ਨਾਲ ਖੜ੍ਹੀ ਰਹੇਗੀ।” ਲਾਡਲੀ ਲਕਸ਼ਮੀ ਯੋਜਨਾ ਅਤੇ ਲਾਡਲੀ ਬਹਿਨਾ ਯੋਜਨਾ ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਦੀ ਸਫਲਤਾ ‘ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਚੌਹਾਨ ਨੇ ਮਹਿਲਾ ਸਸ਼ਕਤੀਕਰਣ ਨੂੰ ਅੱਗੇ ਵਧਾਉਣ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪਰਿਵਰਤਨਕਾਰੀ ਯੋਜਨਾਵਾਂ ਦੇਸ਼ ਦੇ ਹਰ ਖੇਤਰ ਵਿੱਚ ਮਹਿਲਾਵਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾ ਰਹੀਆਂ ਹਨ। ਕੇਂਦਰੀ ਮੰਤਰੀ ਨੇ ਖੁਦ ਦੇ ਲਈ ਆਜੀਵਿਕਾ ਅਤੇ ਦੂਸਰਿਆਂ ਦੇ ਲਈ ਰੋਜ਼ਗਾਰ ਪੈਦਾ ਕਰਨ ਵਿੱਚ ਸਫਲਤਾ ਨੂੰ ਮਾਨਤਾ ਦੇਣ ਦੇ ਕ੍ਰਮ ਵਿੱਚ ਅਸਧਾਰਣ ਉਪਲਬਧੀ ਹਾਸਲ ਕਰਨ ਵਾਲੀਆਂ ਛੇ ਮਹਿਲਾਵਾਂ – ਮਨੀਸ਼ਾ ਦੇਵੀ, ਤਜਾ ਬੇਗਮ, ਸੋਨੀ ਦੇਵੀ, ਪਰਵੀਨਾ, ਸਾਮੀਆ ਜਾਨ ਅਤੇ ਸ਼ੁਭੀਨਾ ਜਾਨ ਨੂੰ ਪ੍ਰਸ਼ੰਸਾ ਸਰਟੀਫਿਕੇਟ ਵੀ ਪ੍ਰਦਾਨ ਕੀਤੇ।

ਜੰਮੂ-ਕਸ਼ਮੀਰ ਦੇ ਮੰਤਰੀ ਸ਼੍ਰੀ ਜਾਵਿਦ ਡਾਰ ਨੇ ਸ਼੍ਰੀ ਚੌਹਾਨ ਦੇ ਦੌਰੇ ਦੇ ਲਈ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਇਸ ਨਾਲ ਜੰਮੂ-ਕਸ਼ਮੀਰ ਵਿੱਚ ਗ੍ਰਾਮੀਣ ਮਹਿਲਾਵਾਂ ਦੇ ਲਈ ਵੱਧ ਅਵਸਰ ਉਪਲਬਧ ਹੋਣਗੇ। ਲਾਭਾਰਥੀਆਂ ਨੇ ਗ੍ਰਾਮੀਣ ਵਿਕਾਸ ਵਿਭਾਗ, ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ ਅਤੇ ਸਰਕਾਰ ਨੂੰ ਉਨ੍ਹਾਂ ਦੇ ਨਿਰੰਤਰ ਸਹਿਯੋਗ ਦੇ ਲਈ ਹਾਰਦਿਕ ਧੰਨਵਾਦ ਕੀਤਾ, ਤਾਕਿ ਉਹ ਸਨਮਾਨ ਅਤੇ ਆਤਮਵਿਸ਼ਵਾਸ ਦੇ ਨਾਲ ਜੀਵਨ ਬਤੀਤ ਕਰ ਸਕਣ।


****
ਆਰਸੀ/ਕੇਐੱਸਆਰ/ਏਆਰ
(Release ID: 2142389)
ਵਿਜ਼ੀਟਰ ਕਾਊਂਟਰ : 19