ਸਹਿਕਾਰਤਾ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ ਨੂੰ ਗੁਜਰਾਤ ਦੇ ਆਨੰਦ ਵਿੱਚ ਦੇਸ਼ ਦੀ ਪਹਿਲੀ ਰਾਸ਼ਟਰੀ ਪੱਧਰ ਦੀ ਸਹਿਕਾਰੀ ਯੂਨੀਵਰਸਿਟੀ “ਤ੍ਰਿਭੂਵਨ” ਸਹਿਕਾਰੀ ਯੂਨੀਵਰਸਿਟੀ ਦਾ ਭੂਮੀ ਪੂਜਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸਹਿਕਾਰੀ ਖੇਤਰ ਵਿੱਚ ਸਮਰੱਥਾ ਨਿਰਮਾਣ ਦੇ ਲਈ ‘ਤ੍ਰਿਭੂਵਨ’ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਇੱਕ ਇਤਿਹਾਸਕ ਅਤੇ ਦੂਰਦਰਸ਼ੀ ਪਹਿਲ ਹੈ

Posted On: 04 JUL 2025 2:46PM by PIB Chandigarh

ਇਹ ਯੂਨੀਵਰਸਿਟੀ ਸਹਕਾਰ, ਇਨੋਵੇਸ਼ਨ ਅਤੇ ਰੋਜ਼ਗਾਰ ਦੀ ਤ੍ਰਿਵੇਣੀ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਿੱਧ ਹੋਵੇਗਾ

ਸ਼੍ਰੀ ਅਮਿਤ ਸ਼ਾਹ ਸਕੂਲ ਦੇ ਵਿਦਿਆਰਥੀਆਂ ਨੂੰ ਸਹਿਕਾਰਤਾ ਦੇ ਸਿਧਾਂਤਾਂ ਅਤੇ ਭਾਰਤ ਵਿੱਚ ਸਹਿਕਾਰੀ ਅੰਦੋਲਨ ਦੇ ਪ੍ਰਭਾਵ ਨਾਲ ਜਾਣੂ ਕਰਵਾਉਣ ਲਈ NCERT ਦੁਆਰਾ ਤਿਆਰ ਇੱਕ ਅਕਾਦਮਿਕ ਮੌਡਿਊਲ ਦਾ ਵੀ ਉਦਘਾਟਨ ਕਰਨਗੇ

 ‘ਤ੍ਰਿਭੂਵਨ’ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ਸਹਿਕਾਰੀ ਖੇਤਰ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰਬੰਧਨ, ਵਿੱਤ, ਕਾਨੂੰਨ ਅਤੇ ਗ੍ਰਾਮੀਣ ਵਿਕਾਸ ਜਿਹੇ ਖੇਤਰਾਂ ਵਿੱਚ ਐਜੂਕੇਸ਼ਨ, ਟ੍ਰੇਨਿੰਗ ਅਤੇ ਰਿਸਰਚ ਦੇ ਮੌਕੇ ਪ੍ਰਦਾਨ ਕਰਨਾ ਹੈ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਸ਼ਨੀਵਾਰ, 5 ਜੁਲਾਈ 2025 ਨੂੰ ਗੁਜਰਾਤ ਦੇ ਆਨੰਦ ਵਿੱਚ ਦੇਸ਼ ਦੀ ਪਹਿਲੀ ਰਾਸ਼ਟਰੀ ਪੱਧਰ ਦੀ ਸਹਿਕਾਰੀ ਯੂਨੀਵਰਸਿਟੀ ‘ਤ੍ਰਿਭੂਵਨ’ ਸਹਿਕਾਰੀ ਯੂਨੀਵਰਸਿਟੀ (TSU) ਦਾ ਭੂਮੀ ਪੂਜਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਅਤੇ ਵਿਧਾਨ ਸਭਾ ਸਪੀਕਰ ਸ਼੍ਰੀ ਸ਼ੰਕਰ ਚੌਧਰੀ ਦੀ ਮਾਣਮੱਤੇ ਸ਼ਿਰਕਤ ਰਹੇਗੀ। ਪ੍ਰੋਗਰਾਮ ਵਿੱਚ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ਼੍ਰੀ ਕ੍ਰਿਸ਼ਣਪਾਲ ਗੁਰਜਰ ਅਤੇ ਸ਼੍ਰੀ ਮੁਰਲੀਧਰ ਮੋਹੋਲ, ਗੁਜਰਾਤ ਦੇ ਸਿੱਖਿਆ ਮੰਤਰੀ ਸ਼੍ਰੀ ਰਿਸ਼ੀਕੇਸ਼ ਪਟੇਲ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਜਗਦੀਸ਼ ਵਿਸ਼ਵਕਰਮਾ, ਸਹਿਕਾਰਤਾ ਮੰਤਰਾਲੇ ਦੇ ਸਕੱਤਰ ਡਾ. ਆਸ਼ੀਸ਼ ਕੁਮਾਰ ਭੂਟਾਨੀ, TSU ਦੇ  ਵਾਈਸ ਚਾਂਸਲਰ ਡਾ. ਜੇ.ਐੱਮ. ਵਿਆਸ ਸਮੇਤ ਕਈ ਹੋਰ ਵਿਸ਼ੇਸ਼ ਮਹਿਮਾਨ ਵੀ ਮੌਜੂਦ ਰਹਿਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਸਹਿਕਾਰੀ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ‘ਸਹਕਾਰ ਸੇ ਸਮ੍ਰਿੱਧੀ’ ਦੀ ਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ‘ਤ੍ਰਿਭੂਵਨ’ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਦਾ ਫੈਸਲਾ ਇੱਕ ਇਤਿਹਾਸਿਕ ਅਤੇ ਦੂਰਦਰਸ਼ੀ ਪਹਿਲ ਹੈ। ਇਹ ਯੂਨੀਵਰਸਿਟੀ ਸਹਿਕਾਰ, ਇਨੋਵੇਸ਼ਨ, ਅਤੇ ਰੋਜ਼ਗਾਰ ਦੀ ਤ੍ਰਿਵੇਣੀ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸਿੱਧ ਹੋਵੇਗੀ।

ਕੇਂਦਰੀ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵਾਤਾਵਰਣ ਦੀ ਸੰਭਾਲ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਦੀ ਜ਼ਿੰਮੇਦਾਰੀ ਦਾ ਅਹਿਸਾਸ ਕਰਵਾਉਂਦੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ‘ਤੇ ਜਨ ਅੰਦੋਲਨ ਬਣ ਚੁਕੇ ‘ਏਕ ਪੇੜ ਮਾਂ ਕੇ ਨਾਮ’ ਪਹਿਲ ਦੇ ਤਹਿਤ ਰੁੱਖ ਲਗਾਉਣ ਵਿੱਚ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ, ਸ਼੍ਰੀ ਸ਼ਾਹ ਸਕੂਲੀ ਵਿਦਿਆਰਥੀਆਂ ਨੂੰ ਸਹਿਕਾਰਤਾ ਦੇ ਸਿਧਾਂਤਾਂ ਅਤੇ ਭਾਰਤ ਵਿੱਚ ਸਹਿਕਾਰੀ ਅੰਦੋਲਨ ਦੇ ਪ੍ਰਭਾਵ ਨਾਲ ਜਾਣੂ ਕਰਵਾਉਣ ਲਈ ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (NCERT)  ਦੁਆਰਾ ਤਿਆਰ ਇੱਕ ਅਕਾਦਮਿਕ ਮੌਡਿਊਲ ਦਾ ਵੀ ਉਦਘਾਟਨ ਕਰਨਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ  ‘ਤ੍ਰਿਭੂਵਨ’ ਸਹਿਕਾਰੀ ਯੂਨੀਵਰਸਿਟੀ ਦੀ ਸਥਾਪਨਾ ਦਾ ਉਦੇਸ਼ ਸਹਿਕਾਰੀ ਖੇਤਰ ਦੀਆਂ ਵਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪ੍ਰੋਫੈਸ਼ਨਲ ਅਤੇ ਟ੍ਰੇਂਡ ਮੈਨ ਪਾਵਰ ਤਿਆਰ ਕਰਨਾ ਹੈ। ਇਹ ਯੂਨੀਵਰਸਿਟੀ ਸਹਿਕਾਰੀ ਪ੍ਰਬੰਧਨ, ਵਿੱਤ, ਕਾਨੂੰਨ ਅਤੇ ਗ੍ਰਾਮੀਣ ਵਿਕਾਸ ਵਰਗੇ ਖੇਤਰਾਂ ਵਿੱਚ ਵਿਸ਼ੇਸ਼ ਸਿੱਖਿਆ, ਟ੍ਰੇਨਿੰਗ ਅਤੇ ਖੋਜ ਦੇ ਮੌਕੇ  ਪ੍ਰਦਾਨ ਕਰੇਗਾ। ਇਹ ਯੂਨੀਵਰਸਿਟੀ ਇਨੋਵੇਸ਼ਨ, ਸਮਰੱਥਾ ਨਿਰਮਾਣ ਅਤੇ ਸ਼੍ਰੇਸ਼ਠ ਕਾਰਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਕੇ ਜ਼ਮੀਨੀ ਪੱਧਰ ‘ਤੇ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ਅਤੇ ਪ੍ਰਸ਼ਾਸਨ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ ਸਮਾਵੇਸ਼ੀ ਅਤੇ ਟਿਕਾਊ ਗ੍ਰਾਮੀਣ ਆਰਥਿਕ ਵਿਕਾਸ ਨੂੰ ਰਫ਼ਤਾਰ ਦੇਵੇਗੀ।

ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਧਾਰ ‘ਤੇ,  ਯੂਨੀਵਰਸਿਟੀ ਦਾ ਅਕਾਦਮਿਕ ਢਾਂਚਾ ਲਚਕੀਲੇ ਅਤੇ ਬਹੁ-ਅਨੁਸ਼ਾਸਨੀ ਪ੍ਰੋਗਰਾਮਾਂ ਦੀ ਇੱਕ ਲੜੀ ਪ੍ਰਦਾਨ ਕਰੇਗਾ, ਜਿਸ ਵਿੱਚ ਪੀਐੱਚਡੀ, ਪ੍ਰਬੰਧਕੀ ਪੱਧਰ ‘ਤੇ ਡਿਗਰੀਆਂ, ਸੁਪਰਵਾਇਜ਼ਰੀ ਪੱਧਰ 'ਤੇ ਡਿਪਲੋਮੇ ਅਤੇ ਸੰਚਾਲਨ ਪੱਧਰ 'ਤੇ ਸਰਟੀਫਿਕੇਟਸ ਸ਼ਾਮਲ ਹੋਣਗੇ। ਇਹ ਯੂਨੀਵਰਸਿਟੀ ਆਪਣੇ ਕੈਂਪਸ ਅਤੇ ਹੋਰ ਰਾਜਾਂ ਵਿੱਚ ਵਿਸ਼ਾ-ਵਿਸ਼ੇਸ਼ ਸਕੂਲ ਸਥਾਪਿਤ ਕਰੇਗੀ ਅਤੇ ਸਹਿਕਾਰੀ ਸਿੱਖਿਆ ਅਤੇ ਸਿਖਲਾਈ ਦੀ ਗੁਣਵੱਤਾ ਨੂੰ ਮਿਆਰੀ ਬਣਾਉਣ ਲਈ ਇੱਕ ਰਾਸ਼ਟਰੀ ਨੈੱਟਵਰਕ ਤਿਆਰ ਕਰੇਗੀ। ਰਾਸ਼ਟਰੀ ਨੈੱਟਵਰਕ ਤਿਆਰ ਕਰਨ ਲਈ ਯੂਨੀਵਰਸਿਟੀ ਅਗਲੇ ਚਾਰ ਸਾਲਾਂ ਵਿੱਚ 200 ਤੋਂ ਵੱਧ ਮੌਜੂਦਾ ਸਹਿਕਾਰੀ ਸੰਸਥਾਵਾਂ ਨੂੰ ਜੋੜਨ ਦਾ ਵੀ ਯਤਨ ਕਰੇਗੀ।

ਭਾਰਤ ਦੇ ਲਗਭਗ 40 ਲੱਖ ਸਹਿਕਾਰੀ ਕਰਮਚਾਰੀਆਂ ਅਤੇ 80 ਲੱਖ ਬੋਰਡ  ਦੇ ਮੈਂਬਰਾਂ ਦੀਆਂ ਕੌਸ਼ਲ ਵਿਕਾਸ ਅਤੇ ਸਮਰੱਥਾ ਨਿਰਮਾਣ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਇਹ ਯੂਨੀਵਰਸਿਟੀ ਅਗਲੇ ਪੰਜ ਵਰ੍ਹਿਆਂ ਵਿੱਚ ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀਜ਼ (PACS), ਡੇਅਰੀ, ਮੱਛੀ ਪਾਲਣ ਆਦਿ ਵਰਗੀਆਂ ਸਹਿਕਾਰੀ ਸਭਾਵਾਂ ਦੇ ਲਗਭਗ 20 ਲੱਖ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਵੇਗੀ।

ਯੋਗ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ, ਯੂਨੀਵਰਸਿਟੀ ਸਹਿਕਾਰੀ ਅਧਿਐਨਾਂ 'ਤੇ ਅਧਾਰਿਤ ਪੀਐੱਚਡੀ ਪ੍ਰੋਗਰਾਮਾਂ ਰਾਹੀਂ ਮਜ਼ਬੂਤ ​​ਅਧਿਆਪਕ ਅਧਾਰ ਤਿਆਰ ਕਰੇਗੀ। ਵਰਤਮਾਨ ਵਿੱਚ, ਸਹਿਕਾਰੀ ਸਿੱਖਿਆ ਕੁਝ ਰਾਜਾਂ ਤੱਕ ਸੀਮਤ ਹੈ ਅਤੇ ਵੱਖ-ਵੱਖ ਸੰਸਥਾਵਾਂ ਵਿੱਚ ਵੰਡੀ ਹੋਈ ਹੈ, ਜੋ ਕਿ ਇਸ ਖੇਤਰ ਵਿੱਚ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਨਾਕਾਫ਼ੀ ਹੈ।

ਭਾਰਤ ਵਿੱਚ ਸਹਿਕਾਰੀ ਸੰਸਥਾਵਾਂ, ਖਾਸ ਕਰਕੇ ਗ੍ਰਾਮੀਣ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਕਿਫਾਇਤੀ ਤਕਨੀਕਾਂ ‘ਤੇ ਕੇਂਦ੍ਰਿਤ ਖੋਜ ਅਤੇ ਵਿਕਾਸ ਨੂੰ ਸਮਰਥਨ ਦੇਣ ਲਈ ਹਾਲੇ ਕੋਈ ਸੰਸਥਾਗਤ ਪ੍ਰਣਾਲੀ ਨਹੀਂ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ, ਯੂਨੀਵਰਸਿਟੀ ਵਿੱਚ ਇੱਕ ਸਮਰਪਿਤ ਖੋਜ ਅਤੇ ਵਿਕਾਸ ਪਰੀਸ਼ਦ ਸਥਾਪਿਤ ਕੀਤੀ ਜਾਵੇਗੀ ਜੋ ਕਿ ਸਹਿਕਾਰੀ ਖੇਤਰ ਵਿੱਚ ਖੋਜ ਅਤੇ ਵਿਕਾਸ ਕਰੇਗੀ ਅਤੇ ਸਬੰਧਿਤ ਸੰਸਥਾਵਾਂ ਵਿੱਚ ਵੀ ਇਸ ਨੂੰ ਉਤਸ਼ਾਹਿਤ ਕਰੇਗੀ। ਇਸ ਤੋਂ ਇਲਾਵਾ, ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧ ਸੰਸਥਾਵਾਂ ਦੇ ਨਾਲ ਤਾਲਮੇਲ ਕਰੇਗੀ ਤਾਕਿ ਦੁਨੀਆ ਭਰ ਦੀਆਂ ਸਭ ਤੋਂ ਉੱਤਮ ਅਭਿਆਸਾਂ ਨੂੰ ਭਾਰਤ ਵਿੱਚ ਸਥਾਪਿਤ ਕੀਤਾ ਜਾ ਸਕੇ।

***************

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2142387)