ਮੰਤਰੀ ਮੰਡਲ ਸਕੱਤਰੇਤ
ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ ਦੀ ਏਸ਼ੀਆ ਬੈਠਕ ਨਵੀਂ ਦਿੱਲੀ ਵਿੱਚ 1 ਤੋਂ 3 ਜੁਲਾਈ, 2025 ਤੱਕ ਆਯੋਜਿਤ ਹੋਈ
Posted On:
03 JUL 2025 3:15PM by PIB Chandigarh
ਰਸਾਇਣਕ ਹਥਿਆਰ ਸਮਝੌਤਾ (ਕਨਵੈਨਸ਼ਨ) (ਸੀਡਬਲਿਊਸੀ/CWC) 1997 ਵਿੱਚ ਲਾਗੂ ਹੋਇਆ। ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਰਸਾਇਣਕ ਹਥਿਆਰ ਸਮਝੌਤੇ ਦੇ ਲਈ ਲਾਗੂਕਰਨ ਸੰਸਥਾ ਹੈ, ਜਿਸ ਦੇ 193 ਮੈਂਬਰ ਦੇਸ਼ ਰਸਾਇਣਕ ਹਥਿਆਰਾਂ ਨੂੰ ਸਥਾਈ ਤੌਰ ‘ਤੇ ਅਤੇ ਤਸਦੀਕਯੋਗ ਤੌਰ ‘ਤੇ ਸਮਾਪਤ ਕਰਨ ਦੇ ਆਲਮੀ ਪ੍ਰਯਾਸ ਦੀ ਨਿਗਰਾਨੀ ਕਰਦੇ ਹਨ। ਰਸਾਇਣਕ ਹਥਿਆਰਾਂ ਨੂੰ ਖ਼ਤਮ ਕਰਨ ਵਿੱਚ ਆਪਣੇ ਵਿਆਪਕ ਪ੍ਰਯਾਸਾਂ ਦੇ ਲਈ ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਨੂੰ 2013 ਦਾ ਨੋਬਲ ਸਾਂਤੀ ਪੁਰਸਕਾਰ (Nobel Peace Prize) ਪ੍ਰਦਾਨ ਕੀਤਾ ਗਿਆ ਸੀ।
ਭਾਰਤ ਇਸ ਸਮਝੌਤੇ ਦਾ ਮੂਲ ਹਸਤਾਖਰਕਰਤਾ ਹੈ। ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨ ਏਸੀਡਬਲਿਊਸੀ/NACWC) ਭਾਰਤ ਵਿੱਚ ਸਮਝੌਤੇ ਨੂੰ ਲਾਗੂ ਕਰਨ ਦੇ ਲਈ ਉੱਤਰਦਾਈ ਨੈਸ਼ਨਲ ਅਥਾਰਿਟੀ ਹੈ। ਸੰਨ 2024 ਵਿੱਚ, ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨ ਏਸੀਡਬਲਿਊਸੀ/NACWC) ਨੇ ਆਪਣੀ ਲਾਗੂਕਰਨ ਸਮਰੱਥਾ ਨੂੰ ਮਜ਼ਬੂਤ ਬਣਾਉਣ ਦੇ ਲਈ ਓਪੀਸੀਡਬਲਿਊ ਮੈਂਟਰਸ਼ਿਪ/ਪਾਰਟਨਰਸ਼ਿਪ ਪ੍ਰੋਗਰਾਮ (OPCW Mentorship/ Partnership Programme) ਦੇ ਤਹਿਤ ਕੀਨੀਆ ਨੈਸ਼ਨਲ ਅਥਾਰਿਟੀ (Kenya National Authority) ਨੂੰ ਸਫ਼ਲਤਾਪੂਰਨ ਸਲਾਹ ਦਿੱਤੀ।
ਭਾਰਤ ਦੀ ਸਭ ਤੋਂ ਪੁਰਾਣੀ ਕੈਮੀਕਲ ਇੰਡਸਟ੍ਰੀ ਐਸੋਸੀਏਸ਼ਨ, ਇੰਡੀਅਨ ਕੈਮੀਕਲ ਕੌਂਸਲ (ਆਈਸੀਸੀ /ICC) ਉਦਯੋਗ ਜਗਤ ਤੱਕ ਪਹੁੰਚ ਪ੍ਰਾਪਤ ਕਰਨ ਦੇ ਲਈ ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨ ਏਸੀਡਬਲਿਊਸੀ/NACWC) ਦੇ ਨਾਲ ਨਿਕਟਤਾਪੂਰਵਕ ਕੰਮ ਕਰਦੀ ਹੈ। ਇੰਡੀਅਨ ਕੈਮੀਕਲ ਕੌਂਸਲ (ਆਈਸੀਸੀ /ICC) ਦੇ ਕਾਰਨ ਭਾਰਤ ਨੂੰ ਗੌਰਵ ਪ੍ਰਾਪਤ ਹੋਇਆ, ਕਿਉਂਕਿ ਇਸ ਨੂੰ ਰਸਾਇਣਕ ਸੁਰੱਖਿਆ ਨੂੰ ਹੁਲਾਰਾ ਦੇਣ, ਸਮਝੌਤੇ ਦੇ ਅਨੁਪਾਲਨ ਅਤੇ ਭਾਰਤ ਵਿੱਚ ਉਦਯੋਗ-ਵਿਆਪੀ ਸੁਰੱਖਿਆ ਪ੍ਰਥਾਵਾਂ ਨੂੰ ਵਧਾਉਣ ਵਿੱਚ ਆਪਣੀ ਭੂਮਿਕਾ ਦੇ ਲਈ ਸਹਿ-ਪ੍ਰਾਪਤਕਰਦਾ ਦੇ ਰੂਪ ਵਿੱਚ ‘ਓਪੀਸੀਡਬਲਿਊ-ਦ ਹੇਗ ਪੁਰਸਕਾਰ’ (The ‘OPCW-The Hague Award’) ਨਾਲ ਸਨਮਾਨਿਤ ਕੀਤਾ ਗਿਆ। ਇਹ ਵਿਸ਼ਵ ਪੱਧਰ ‘ਤੇ ਪਹਿਲੀ ਵਾਰ ਹੈ ਜਦੋਂ ਕਿਸੇ ਰਸਾਇਣਕ ਉਦਯੋਗ ਸੰਸਥਾ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ‘ਓਪੀਸੀਡਬਲਿਊ-ਦ ਹੇਗ ਪੁਰਸਕਾਰ’ (The ‘OPCW-The Hague Award’) ਉਨ੍ਹਾਂ ਵਿਅਕਤੀਆਂ ਅਤੇ ਸੰਗਠਨਾਂ ਨੂੰ ਮਾਨਤਾ ਦਿੰਦਾ ਹੈ ਜੋ ਰਸਾਇਣਕ ਹਥਿਆਰ ਸੰਮੇਲਨ (Chemical Weapons Convention) ਦੇ ਲਕਸ਼ਾਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਨੈਸ਼ਨਲ ਅਥਾਰਿਟੀਆਂ ਦੇ ਸਮਰੱਥਾ ਨਿਰਮਾਣ ਦੇ ਜ਼ਰੀਏ ਸਮਝੌਤੇ ਦੇ ਲਾਗੂਕਰਨ ਵਿੱਚ ਸਹਾਇਤਾ ਕਰਨ ਲਈ ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਦੁਆਰਾ ਨੈਸ਼ਨਲ ਅਥਾਰਿਟੀਆਂ ਦੀਆਂ ਖੇਤਰੀ ਬੈਠਕਾਂ ਪ੍ਰਤੀ ਵਰ੍ਹੇ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹ ਵਾਰਸ਼ਿਕ ਬੈਠਕ ਰਸਾਇਣਕ ਹਥਿਆਰ ਸਮਝੌਤਾ (ਕਨਵੈਨਸ਼ਨ) (ਸੀਡਬਲਿਊਸੀ/CWC) ਲਾਗੂਕਰਨ ਦੇ ਲਈ ਅਨੁਭਵ, ਸੂਚਨਾ ਅਤੇ ਬਿਹਤਰੀਨ ਪਿਰਤਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਪ੍ਰਦਾਨ ਕਰਦੀ ਹੈ, ਅਤੇ ਸਮਝੌਤੇ ਦੇ ਤਹਿਤ ਜ਼ਿੰਮੇਦਾਰੀਆਂ ਦੇ ਅਨੁਪਾਲਨ ਦੇ ਲਈ ਮੁੱਦਿਆਂ ਅਤੇ ਸਮਾਧਾਨਾਂ ਨੂੰ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਮੰਚ ਭੀ ਪ੍ਰਦਾਨ ਕਰਦੀ ਹੈ ਜੋ ਖੇਤਰੀ ਤੌਰ ‘ਤੇ ਨੈਸ਼ਨਲ ਅਥਾਰਿਟੀਆਂ ਦੇ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਇਹ ਪਰਸਪਰ ਬਾਤਚੀਤ, ਦੁਵੱਲੇ ਅਤੇ ਖੇਤਰੀ ਸਹਿਯੋਗ ਨੂੰ ਹੁਲਾਰਾ ਦਿੰਦੀ ਹੈ ਅਤੇ ਨੈਸ਼ਨਲ ਅਥਾਰਿਟੀਆਂ ਦੇ ਦਰਮਿਆਨ ਨੈੱਟਵਰਕ ਨੂੰ ਮਜ਼ਬੂਤ ਕਰਦੀ ਹੈ।
ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਦੁਆਰਾ ਆਯੋਜਿਤ ਅਤੇ ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨਏਸੀਡਬਲਿਊਸੀ/NACWC) ਭਾਰਤ ਦੀ ਮੇਜ਼ਬਾਨੀ ਵਿੱਚ ਏਸ਼ੀਆ ਵਿੱਚ ਸਟੇਟ ਪਾਰਟੀਜ਼ ਦੀਆਂ ਨੈਸ਼ਨਲ ਅਥਾਰਿਟੀਆਂ ਦੀ 23ਵੀਂ ਖੇਤਰੀ ਬੈਠਕ 1 ਜੁਲਾਈ ਨੂੰ ਨਵੀਂ ਦਿੱਲੀ ਦੇ ਵਾਣਿਜਯ ਭਵਨ (Vanijya Bhawan) ਵਿਖੇ ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਦੇ ਸੀਨੀਅਰ ਅਧਿਕਾਰੀਆਂ, ਏਸ਼ੀਆ ਭਰ ਦੀਆਂ ਨੈਸ਼ਨਲ ਅਥਾਰਿਟੀਆਂ ਦੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ, ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਕੈਬਨਿਟ ਸਕੱਤਰੇਤ ਦੇ ਨੈਸ਼ਨਲ ਅਥਾਰਿਟੀ ਕੈਮੀਕਲ ਵੈਪਨਸ ਕਨਵੈਨਸ਼ਨ (ਐੱਨਏਸੀਡਬਲਿਊਸੀ/NACWC) ਦੇ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਸ਼ੁਰੂ ਹੋਈ।
ਬੈਠਕ ਵਿੱਚ ਏਸ਼ੀਆ ਖੇਤਰ ਦੇ 24 ਮੈਂਬਰ ਦੇਸ਼ਾਂ ਦੇ 38 ਪ੍ਰਤੀਨਿਧੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਆਸਟ੍ਰੇਲੀਆ, ਬੰਗਲਾ ਦੇਸ਼, ਭੂਟਾਨ, ਚੀਨ, ਕੰਬੋਡੀਆ, ਇਰਾਕ, ਭਾਰਤ, ਇੰਡੋਨੇਸ਼ੀਆ, ਜਪਾਨ, ਜਾਰਡਨ, ਕਿਰਗਿਜ਼ਸਤਾਨ (Kyrgyzstan), ਕੁਵੈਤ, ਲਿਬਨਾਨ, ਮਲੇਸ਼ੀਆ, ਮਿਆਂਮਾਰ, ਮਾਲਦੀਵ, ਫਿਲੀਪੀਨਸ, ਓਮਾਨ, ਕੋਰੀਆ ਗਣਰਾਜ, ਸਿੰਗਾਪੁਰ, ਸ੍ਰੀਲੰਕਾ, ਥਾਈਲੈਂਡ, ਸੰਯੁਕਤ ਅਰਬ ਅਮੀਰਾਤ ਅਤੇ ਵੀਅਤਨਾਮ ਸ਼ਾਮਲ ਸਨ। ਨਾਲ ਹੀ, ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਅਤੇ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਨਿਸ਼ਸਤਰੀਕਰਣ ਦੇ ਲਈ ਸੰਯੁਕਤ ਰਾਸ਼ਟਰ ਖੇਤਰੀ ਕੇਂਦਰ (ਯੂਐੱਨਆਰਸੀਪੀਡੀ/UNRCPD) ਦੇ ਅਧਿਕਾਰੀ ਭੀ ਉਪਸਥਿਤ ਸਨ।
ਇਸ ਖੇਤਰੀ ਬੈਠਕ ਦੇ ਦੌਰਾਨ, ਪ੍ਰਤੀਨਿਧੀਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ, ਰਾਸ਼ਟਰੀ ਲਾਗੂਕਰਨ ਚੁਣੌਤੀਆਂ, ਬਿਹਤਰੀਨ ਪਿਰਤਾਂ ਅਤੇ ਅੱਗੇ ਦੇ ਸਹਿਯੋਗ ਦੇ ਅਵਸਰਾਂ ਬਾਰੇ ਚਰਚਾ ਕੀਤੀ। ਸੈਸ਼ਨਾਂ ਵਿੱਚ ਵਿਧਾਨਕ ਢਾਂਚੇ, ਰਸਾਇਣਕ ਸੰਭਾਲ਼ ਅਤੇ ਸੁਰੱਖਿਆ, ਰਸਾਇਣਕ ਉਦਯੋਗ ਸਹਿਤ ਹਿਤਧਾਰਕਾਂ ਦੀ ਭੂਮਿਕਾ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ‘ਤੇ ਚਰਚਾ ਕੀਤੀ ਗਈ। ਰਸਾਇਣਕ ਹਥਿਆਰਾਂ ਦੀ ਮਨਾਹੀ ਲਈ ਸੰਗਠਨ (ਓਪੀਸੀਡਬਲਿਊ/OPCW) ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵ 1540 ਅਤੇ ਰਸਾਇਣਕ ਹਥਿਆਰ ਸਮਝੌਤਾ (ਕਨਵੈਨਸ਼ਨ) (ਸੀਡਬਲਿਊਸੀ/CWC) ਦੇ ਦਰਮਿਆਨ ਤਾਲਮੇਲ ਦੇ ਨਾਲ-ਨਾਲ ਭਵਿੱਖ ਦੇ ਮੈਂਟਰਸ਼ਿਪ ਪਾਰਟਨਰਸ਼ਿਪ ਪ੍ਰੋਗਰਾਮਾਂ (Mentorship Partnership Programmes) ‘ਤੇ ਚਰਚਾ ਕਰਨ ਬਾਰੇ ਮਹੱਤਵਪੂਰਨ ਅਪਡੇਟ ਪ੍ਰਦਾਨ ਕੀਤੇ।
ਤਿੰਨ ਦਿਨੀਂ ਖੇਤਰੀ ਬੈਠਕ ਨਾਲ ਰਸਾਇਣਕ ਹਥਿਆਰ ਸਮਝੌਤੇ (Chemical Weapons Convention) ਦੇ ਲਾਗੂਕਰਨ ਵਿੱਚ ਏਸ਼ਿਆਈ ਦੇਸ਼ਾਂ ਦੇ ਦਰਮਿਆਨ ਖੇਤਰੀ ਸਹਿਯੋਗ ਮਜ਼ਬੂਤ ਹੋਣ ਦੀ ਉਮੀਦ ਹੈ।
****
ਐੱਮਜੇਪੀਐੱਸ/ਐੱਸਕੇਐੱਸ
(Release ID: 2142040)