ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕੈਬਨਿਟ ਨੇ ਰਾਸ਼ਟਰੀ ਖੇਡ ਨੀਤੀ 2025 ਨੂੰ ਮਨਜ਼ੂਰੀ ਦਿੱਤੀ
ਰਾਸ਼ਟਰ ਦੇ ਸੰਪੂਰਨ ਵਿਕਾਸ ਵਿੱਚ ਖੇਡ ਸ਼ਕਤੀ ਦਾ ਦੋਹਨ ਕਰਨ ਦਾ ਵਿਜ਼ਨ
Posted On:
01 JUL 2025 3:16PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਰਾਸ਼ਟਰੀ ਖੇਡ ਨੀਤੀ (ਐੱਨਐੱਸਪੀ-NSP) 2025 ਨੂੰ ਸਵੀਕ੍ਰਿਤੀ ਦੇ ਦਿੱਤੀ ਹੈ। ਦੇਸ਼ ਦੇ ਖੇਡ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦੇਣ ਅਤੇ ਖੇਡਾਂ ਦੇ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਇਹ ਇਤਿਹਾਸਿਕ ਪਹਿਲ ਹੈ।
ਨਵੀਂ ਨੀਤੀ ਮੌਜੂਦਾ ਰਾਸ਼ਟਰੀ ਖੇਡ ਨੀਤੀ, 2001 ਦਾ ਸਥਾਨ ਲਵੇਗੀ ਅਤੇ ਦੇਸ਼ ਨੂੰ ਆਲਮੀ ਖੇਡ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਅਤੇ ਵਰ੍ਹੇ 2036 ਓਲੰਪਿਕ ਖੇਡਾਂ ਸਹਿਤ ਅੰਤਰਰਾਸ਼ਟਰੀ ਖੇਡ ਆਯੋਜਨਾਂ ਵਿੱਚ ਉਤਕ੍ਰਿਸ਼ਟ ਪ੍ਰਦਰਸਨ ਦੇ ਲਈ ਮਜ਼ਬੂਤ ਦਾਅਵੇਦਾਰ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਇੱਕ ਦੂਰਦਰਸ਼ੀ ਅਤੇ ਰਣਨੀਤਕ ਰੋਡਮੈਪ ਤਿਆਰ ਕਰੇਗੀ।
ਐੱਨਐੱਸਪੀ (NSP) 2025 ਨੂੰ ਕੇਂਦਰੀ ਮੰਤਰਾਲਿਆਂ, ਨੀਤੀ ਆਯੋਗ (NITI Aayog), ਰਾਜ ਸਰਕਾਰਾਂ, ਨੈਸ਼ਨਲ ਸਪੋਰਟਸ ਫੈਡਰੇਸ਼ਨਾਂ (NSFs-ਐੱਨਐੱਸਐੱਫਜ਼), ਖਿਡਾਰੀਆਂ, ਖੇਡ ਮਾਹਰਾਂ ਅਤੇ ਜਨਤਕ ਹਿਤਧਾਰਕਾਂ ਦੇ ਨਾਲ ਵਿਆਪਕ ਵਿਚਾਰ-ਵਟਾਂਦਰੇ ਬਾਅਦ ਤਿਆਰ ਕੀਤਾ ਗਿਆ ਹੈ। ਇਹ ਖੇਡ ਨੀਤੀ ਪੰਜ ਪ੍ਰਮੁੱਖ ਥੰਮ੍ਹਾਂ ‘ਤੇ ਅਧਾਰਿਤ ਹੈ।
1. ਆਲਮੀ ਮੰਚ ‘ਤੇ ਉਤਕ੍ਰਿਸ਼ਟਤਾ
ਇਸ ਦਾ ਉਦੇਸ਼ ਹੈ:
· ਖੇਡ ਪ੍ਰਤਿਭਾ ਦੀ ਜਲਦੀ ਪਹਿਚਾਣ ਅਤੇ ਉਸ ਨੂੰ ਤਿਆਰ ਕਰਨ ਦੇ ਤੰਤਰ ਸਹਿਤ ਜ਼ਮੀਨੀ ਪੱਧਰ ਤੋਂ ਲੈ ਕੇ ਸਿਖਰਲੇ (ਟੌਪ) ਪੱਧਰ ਤੱਕ ਸਪੋਰਟਸ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨਾ।
· ਕੰਪੀਟਿਟਿਵ ਲੀਗ ਅਤੇ ਪ੍ਰਤੀਯੋਗਿਤਾਵਾਂ ਦੀ ਸਥਾਪਨਾ ਨੂੰ ਹੁਲਾਰਾ ਦੇਣਾ, ਅਤੇ ਗ੍ਰਾਮੀਣ ਅਤੇ ਸ਼ਹਿਰੀ ਦੋਨਾਂ ਖੇਤਰਾਂ ਵਿੱਚ ਸਪੋਰਟਸ ਇਨਫ੍ਰਾਸਟ੍ਰਕਚਰ ਦਾ ਵਿਕਾਸ ਕਰਨਾ।
· ਟ੍ਰੇਨਿੰਗ, ਕੋਚਿੰਗ ਅਤੇ ਖਿਡਾਰੀਆਂ ਨੂੰ ਸਹਿਯੋਗ ਦੇ ਲਈ ਵਿਸ਼ਵ ਪੱਧਰੀ ਪ੍ਰਣਾਲੀ ਬਣਾਉਣਾ।
· ਰਾਸ਼ਟਰੀ ਕੇਡ ਮਹਾਸੰਘਾਂ ਦੀ ਸਮਰੱਥਾ ਅਤੇ ਪ੍ਰਬੰਧਨ ਨੂੰ ਵਧਾਉਣਾ।
· ਖੇਡ ਪ੍ਰਦਰਸ਼ਨ ਨੂੰ ਹੁਲਾਰਾ ਦੇਣ ਦੇ ਲਈ ਖੇਡ ਵਿਗਿਆਨ, ਮੈਡੀਕਲ ਅਤੇ ਟੈਕਨੋਲੋਜੀ ਨੂੰ ਅਪਣਾਉਣ ਨੂੰ ਪ੍ਰੋਤਸਾਹਿਤ ਕਰਨਾ।
· ਕੋਚ, ਤਕਨੀਕ ਅਧਿਕਾਰੀਆਂ ਅਤੇ ਸਹਾਇਕ ਕਰਮਚਾਰੀਆਂ ਸਹਿਤ ਖੇਡ ਕਰਮੀਆਂ ਨੂੰ ਟ੍ਰੇਨਿੰਗ ਦੇਣਾ ਅਤੇ ਵਿਕਸਿਤ ਕਰਨਾ।
2. ਆਰਥਿਕ ਵਿਕਾਸ ਦੇ ਲਈ ਖੇਡ
ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ-NSP) 2025 ਵਿੱਚ ਖੇਡਾਂ ਦੀ ਆਰਥਿਕ ਸਮਰੱਥਾ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਦਾ ਉਦੇਸ਼ ਹੈ:
· ਸਪੋਰਟਸ ਟੂਰਿਜ਼ਮ ਨੂੰ ਹੁਲਾਰਾ ਦੇਣਾ ਅਤੇ ਭਾਰਤ ਵਿੱਚ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਆਯੋਜਨ ਕਰਵਾਉਣ ਦਾ ਪ੍ਰਯਾਸ ਕਰਨਾ।
· ਸਪੋਰਟਸ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨਾ, ਅਤੇ ਇਸ ਸੈਕਟਰ ਵਿੱਚ ਸਟਾਰਟਅਪ ਅਤੇ ਉੱਦਮਤਾ ਨੂੰ ਹੁਲਾਰਾ ਦੇਣਾ।
· ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪਸ (ਪੀਪੀਪੀਜ਼-PPPs), ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ-CSR) ਅਤੇ ਅਭਿਨਵ ਵਿੱਤਪੋਸ਼ਣ ਪਹਿਲਾਂ ਦੇ ਜ਼ਰੀਏ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ।
3. ਸਮਾਜਿਕ ਵਿਕਾਸ ਦੇ ਲਈ ਖੇਡ
ਨਵੀਂ ਖੇਡ ਨੀਤੀ ਵਿੱਚ ਸਮਾਜਿਕ ਸਮਾਵੇਸ਼ਨ ਨੂੰ ਅੱਗੇ ਵਧਾਉਮ ਵਿੱਚ ਖੇਡਾਂ ਦੀ ਭੂਮਿਕਾ ‘ਤੇ ਜ਼ੋਰ ਹੈ:
· ਕੇਂਦ੍ਰਿਤ ਪ੍ਰੋਗਰਾਮਾਂ ਦੇ ਜ਼ਰੀਏ ਮਹਿਲਾਵਾਂ, ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ, ਆਦਿਵਾਸੀ ਭਾਈਚਾਰਿਆਂ ਅਤੇ ਦਿੱਵਯਾਂਗਜਨਾਂ ਦੇ ਦਰਮਿਆਨ ਭਾਗੀਦਾਰੀ ਨੂੰ ਹੁਲਾਰਾ ਦੇਣਾ।
· ਸਵਦੇਸ਼ੀ ਅਤੇ ਪਰੰਪਰਾਗਤ ਖੇਡਾਂ ਨੂੰ ਪੁਨਰਜੀਵਿਤ ਕਰਨਾ ਅਤੇ ਹੁਲਾਰਾ ਦੇਣਾ।
· ਸਿੱਖਿਆ ਤੋਂ ਖੇਡਾਂ ਨੂੰ ਜੋੜ ਕੇ, ਸਵੈ-ਸੇਵਾ ਨੂੰ ਪ੍ਰੋਤਸਾਹਿਤ ਕਰਕੇ ਅਤੇ ਦੋਹਰੇ ਕਰੀਅਰ ਦੇ ਰਸਤੇ ਨੂੰ ਸੁਵਿਧਾਜਨਕ ਬਣਾ ਕੇ ਖੇਡਾਂ ਨੂੰ ਇੱਕ ਵਿਵਹਾਰ ਕਰੀਅਰ ਵਿਕਲਪ ਦੇ ਰੂਪ ਵਿੱਚ ਸਥਾਪਿਤ ਕਰਨਾ।
· ਖੇਡਾਂ ਦੇ ਜ਼ਰੀਏ ਭਾਰਤੀ ਪ੍ਰਵਾਸੀਆਂ ਨੂੰ ਸ਼ਾਮਲ ਕਰਨਾ।
4. ਜਨ ਅੰਦੋਲਨ ਦੇ ਰੂਪ ਵਿੱਚ ਖੇਡਾਂ
ਖੇਡਾਂ ਨੂੰ ਰਾਸ਼ਟਰੀ ਅੰਦੋਲਨ ਬਣਾਉਣ ਦੇ ਲਈ ਸਪੋਰਟਸ ਪਾਲਿਸੀ ਦਾ ਉਦੇਸ਼ ਹੈ:
· ਰਾਸ਼ਟਰਵਿਆਪੀ ਮੁਹਿੰਮਾਂ ਅਤੇ ਸਮੁਦਾਇ-ਅਧਾਰਿਤ ਪ੍ਰੋਗਰਾਮਾਂ ਦੇ ਜ਼ਰੀਏ ਖੇਡਾਂ ਵਿੱਚ ਜਨ ਭਾਗੀਦਾਰੀ ਅਤੇ ਫਿਟਨਸ ਦੇ ਸੱਭਿਆਚਾਰ ਨੂੰ ਹੁਲਾਰਾ ਦੇਣਾ।
· ਸਕੂਲਾਂ, ਕਾਲਜਾਂ ਅਤੇ ਕਾਰਜ ਸਥਲਾਂ ਆਦਿ ਦੇ ਲਈ ਫਿਟਨਸ ਸੂਚਕ ਅੰਕ ਸ਼ੁਰੂ ਕਰਨਾ।
· ਖੇਡ ਸੁਵਿਧਾਵਾਂ ਤੱਕ ਸਭ ਦੀ ਪਹੁੰਚ ਨੂੰ ਵਧਾਉਣਾ।
5. ਸਿੱਖਿਆ ਦੇ ਨਾਲ ਏਕੀਕਰਣ (ਐੱਨਈਪੀ-NEP 2020)
ਰਾਸ਼ਟਰੀ ਸਿੱਖਿਆ ਨੀਤੀ 2020 ਦੇ ਅਨੁਰੂਪ, ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ) 2025 ਵਿੱਚ ਨਿਮਨਲਿਖਤ ਪ੍ਰਸਤਾਵ ਹਨ:
· ਸਕੂਲੀ ਕੋਰਸਾਂ ਵਿੱਚ ਖੇਡਾਂ ਨੂੰ ਸ਼ਾਮਲ ਕਰਨਾ।
· ਖੇਡ ਸਿੱਖਿਆ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣ ਦੇ ਲਈ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਨਾਲ ਤਿਆਰ ਕਰਨਾ।
6. ਰਣਨੀਤਕ ਫ੍ਰੇਮਵਰਕ
ਆਪਣੇ ਉਦੇਸ਼ਾਂ ਨੂੰ ਸਾਕਾਰ ਕਰਨ ਦੇ ਲਈ, ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ) 2025 ਵਿੱਚ ਇੱਕ ਵਿਆਪਕ ਲਾਗੂਕਰਨ ਰਣਨੀਤੀ ਹੈ, ਜਿਸ ਵਿੱਚ ਸ਼ਾਮਲ ਹਨ:
· ਸ਼ਾਸਨ: ਕਾਨੂੰਨੀ ਢਾਂਚੇ ਸਹਿਤ ਖੇਡ ਪ੍ਰਸ਼ਾਸਨ ਦੇ ਲਈ ਇੱਕ ਮਜ਼ਬੂਤ ਰੈਗੂਲੇਟਰੀ ਫ੍ਰੇਮਵਰਕ ਸਥਾਪਿਤ ਕਰਨਾ।
· ਪ੍ਰਾਈਵੇਟ ਸੈਕਟਰ ਦਾ ਵਿੱਤ-ਪੋਸ਼ਣ ਅਤੇ ਸਹਿਯੋਗ: ਨਵੀਨ ਵਿੱਤ-ਪੋਸ਼ਣ ਤੰਤਰ ਵਿਕਸਿਤ ਕਰਨਾ ਅਤੇ ਪਬਲਿਕ-ਪ੍ਰਾਈਵੇਟ ਪਾਰਟਨਰਸ਼ਿਪਸ (ਪੀਪੀਪੀਜ਼-PPPs) ਅਤੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ-CSR) ਦੇ ਜ਼ਰੀਏ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਸ਼ਾਮਲ ਕਰਨਾ।
· ਟੈਕਨੋਲੋਜੀ ਅਤੇ ਇਨੋਵੇਸ਼ਨ: ਪ੍ਰਦਰਸ਼ਨ ਟ੍ਰੈਕਿੰਗ, ਰਿਸਰਚ ਅਤੇ ਪ੍ਰੋਗਰਾਮ ਲਾਗੂਕਰਨ ਦੇ ਲਈ ਆਰਟੀਫਿਸ਼ਲ ਇੰਟੈਲੀਜੈਂਸ (ਏਆਈ-AI) ਅਤੇ ਡੇਟਾ ਐਨਾਲਿਟਿਕਸ ਸਹਿਤ ਉੱਭਰਦੀਆਂ ਟੈਕਨੋਲੋਜੀਆਂ ਦਾ ਲਾਭ ਉਠਾਉਣਾ।
· ਰਾਸ਼ਟਰੀ ਨਿਗਰਾਨੀ ਰੂਪਰੇਖਾ: ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਬੈਂਚਮਾਰਕ, ਪ੍ਰਮੁੱਖ ਪ੍ਰਦਰਸ਼ਨ ਸੰਕੇਤਕ (ਕੇਪੀਆਈਜ਼-KPIs) ਅਤੇ ਸਮਾਂਬੱਧ ਲਕਸ਼ਾਂ ਦੇ ਨਾਲ ਇੱਕ ਰਾਸ਼ਟਰੀ ਰੂਪਰੇਖਾ ਬਣਾਉਣਾ।
· ਰਾਜਾਂ ਦੇ ਲਈ ਆਦਰਸ਼ ਨੀਤੀ: ਨੈਸ਼ਨਲ ਸਪੋਰਟਸ ਪਾਲਿਸੀ (ਐੱਨਐੱਸਪੀ) 2025 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲਈ ਇੱਕ ਮਾਡਲ ਦੇ ਰੂਪ ਵਿੱਚ ਕੰਮ ਕਰੇਗਾ, ਜੋ ਉਨ੍ਹਾਂ ਨੂੰ ਇਨ੍ਹਾਂ ਰਾਸ਼ਟਰੀ ਉਦੇਸ਼ਾਂ ਦੇ ਅਨੁਰੂਪ ਆਪਣੀਆਂ ਨੀਤੀਆਂ ਨੂੰ ਸੰਸ਼ੋਧਿਤ ਕਰਨ ਜਾਂ ਤਿਆਰ ਕਰਨ ਦੇ ਲਈ ਪ੍ਰੋਤਸਾਹਿਤ ਕਰੇਗਾ।
· ਸੰਪੂਰਨ ਸਰਕਾਰੀ ਦ੍ਰਿਸ਼ਟੀਕੋਣ: ਇਸ ਨੀਤੀ ਵਿੱਚ ਸੰਪੂਰਨ ਪ੍ਰਭਾਵ ਪ੍ਰਾਪਤ ਕਰਨ ਦੇ ਲਈ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੀਆਂ ਗਤੀਵਿਧੀਆਂ, ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਖੇਡ ਪ੍ਰੋਤਸਾਹਨ ਨੂੰ ਜੋੜਨ ਦਾ ਸੱਦਾ।
ਆਪਣੀ ਸੰਰਚਿਤ ਦ੍ਰਿਸ਼ਟੀ (structured vision) ਅਤੇ ਦੂਰਦਰਸ਼ੀ ਰਣਨੀਤੀ (forward-looking strategy) ਦੇ ਨਾਲ, ਰਾਸ਼ਟਰੀ ਖੇਡ ਨੀਤੀ 2025 (National Sports Policy 2025 ) ਭਾਰਤ ਨੂੰ ਆਲਮੀ ਪੱਧਰ ‘ਤੇ ਮੋਹਰੀ ਖੇਡ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਇੱਕ ਪਰਿਵਰਤਨਕਾਰੀ ਪਥ ‘ਤੇ ਸਥਾਪਿਤ ਕਰੇਗੀ। ਇਸ ਦੇ ਨਾਲ ਹੀ ਇਹ ਨੀਤੀ ਤੰਦਰੁਸਤ, ਅਧਿਕ ਰੁੱਝੇ ਹੋਏ ਅਤੇ ਸਸ਼ਕਤ ਨਾਗਰਿਕ ਬਣਾਵੇਗੀ।
******
ਐੱਮਜੇਪੀਐੱਸ/ਬੀਐੱਮ
(Release ID: 2141439)