ਰੇਲ ਮੰਤਰਾਲਾ
                
                
                
                
                
                    
                    
                        ਇੰਡੀਅਨ ਰੇਲਵੇ ਦੁਆਰਾ ਸਾਇਲੋ ਲੋਡਿੰਗ ਦੇ ਕਾਰਨ ਥਰਮਲ ਪਾਵਰ ਪਲਾਂਟ ਵਿੱਚ ਕੋਲੇ ਦਾ ਸਟਾਕ 61.3 ਮਿਲੀਅਨ ਟਨ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ ਹੈ, ਜੋ 25 ਦਿਨਾਂ ਦੀ ਖਪਤ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ
                    
                    
                        
ਕੋਲਾ ਅਤੇ ਰੇਲ ਮੰਤਰਾਲੇ ਨੇ ਗਰਮੀਆਂ ਦੀ ਸਿਖਰ ਅਤੇ ਆਉਣ ਵਾਲੇ ਮਾਨਸੂਨ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰੇਲਵੇ ਵੈਗਨਾਂ ਵਿੱਚ ਭਾਰੀ ਮਾਤਰਾ ਵਿੱਚ ਕੋਲੇ ਦੀ ਲੋਡਿੰਗ ਦੀ ਮਸ਼ੀਨੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰਨ ਦੇ ਤਰੀਕਿਆਂ 'ਤੇ ਵਿਚਾਰ-ਵਟਾਂਦਰਾ ਕੀਤਾ
2025-26 ਵਿੱਚ ਸਾਇਲੋਜ਼ ਰਾਹੀਂ ਕੋਲਾ ਲੋਡਿੰਗ ਦਾ ਹਿੱਸਾ ਜ਼ਿਕਰਯੋਗ ਤੌਰ 'ਤੇ ਵਧ ਕੇ 29% ਹੋ ਗਿਆ , ਜੋ ਲੌਜਿਸਟਿਕਸ ਆਧੁਨਿਕੀਕਰਣ ਵਿੱਚ ਇੱਕ ਵੱਡਾ ਮੀਲ ਪੱਥਰ ਹੈ
                    
                
                
                    Posted On:
                24 JUN 2025 7:02PM by PIB Chandigarh
                
                
                
                
                
                
                ਕੋਲਾ ਲੌਜਿਸਟਕਿਸ ਅਤੇ ਟਰਾਂਸਪੋਰਟੇਸ਼ਨ ਸਿਸਟਮਸ ਦੀ ਕੁਸ਼ਲਤਾ ਦੀ ਸਮੀਖਿਆ ਕਰਨ ਲਈ ਅੱਜ ਕੇਂਦਰੀ ਕੋਲਾ ਅਤੇ ਮਾਈਨ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਕੇਂਦਰੀ ਰੇਲ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਦੇ ਦਰਮਿਆਨ ਉੱਚ ਪੱਧਰੀ ਬੈਠਕ ਹੋਈ। 
 
 
ਚਰਚਾ ਮੁੱਖ ਤੌਰ ‘ਤੇ ਸਾਇਲੋ ਲੋਡਿੰਗ ਇਨਫ੍ਰਾਸਟ੍ਰਕਚਰ ਵਿੱਚ ਤੇਜ਼ੀ ਲਿਆਉਣ ‘ਤੇ ਕੇਂਦ੍ਰਿਤ ਸੀ, ਜੋ ਕੋਲਾ ਨਿਕਾਸੀ ਦੀ ਗੁਣਵੱਤਾ ਅਤੇ ਗਤੀ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਾਇਲੋ ਲੋਡਿੰਗ ਤੋਂ ਮਤਲਬ ਫ੍ਰੰਟ-ਐਂਡ ਲੋਡਰ ਜਾਂ ਮੈਨੂਅਲ ਸ਼ੌਵਲਿੰਗ ਜਿਹੇ ਰਸਮੀ ਤਰੀਕਿਆਂ ਦੀ ਵਰਤੋਂ ਕਰਨਾ ਨਾਲ ਨਹੀਂ ਹੈ ਸਗੋਂ ਸਟੋਰੇਜ਼ ਸਾਇਲੋ ਤੋਂ ਸਿੱਧੇ ਰੇਲਵੇ ਵੈਗਨਾਂ ਵਿੱਚ ਥੋਕ ਸਮੱਗਰੀ (ਜਿਵੇਂ ਕੋਲਾ) ਲੋਡ ਕਰਨ ਦੀ ਮਸ਼ੀਨੀਕ੍ਰਿਤ ਪ੍ਰਕਿਰਿਆ ਤੋਂ ਹੈ। ਸਾਇਲੋ ਲੋਡਿੰਗ ਇੱਕ ਬਰਾਬਰ ਕੋਲਾ ਆਕਾਰ ਯਕੀਨੀ ਕਰਦੀ ਹੈ, ਬਿਜਲੀ ਪਲਾਂਟਾਂ ਤੋਂ ਵੱਡੇ ਆਕਾਰ ਦੇ ਪੱਥਰਾਂ ਨਾਲ ਸਬੰਧਿਤ ਸ਼ਿਕਾਇਤਾਂ ਨੂੰ ਖਤਮ ਕਰਦੀ ਹੈ, ਵੈਗਨਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦੀ ਹੈ ਅਤੇ ਪ੍ਰਤੀਕੂਲ ਮੌਸਮ ਦੀ ਸਥਿਤੀ ਤੋਂ ਅਪ੍ਰਭਾਵਿਤ ਭਰੋਸੇਯੋਗ ਸੰਚਾਲਨ ਨੂੰ ਸਮਰੱਥ ਬਣਾਉਂਦੀ ਹੈ। 
ਪਿਛਲੇ ਕੁਝ ਵਰ੍ਹ ਆਂ ਵਿੱਚ, ਸਾਇਲੋ ਰਾਹੀਂ ਲੋਡ ਕੀਤੇ ਗਏ ਕੋਲੇ ਦੀ ਹਿੱਸੇਦਾਰੀ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ ਜੋ 2022-23 ਵਿੱਚ 18.8% ਤੋਂ 2025-26 (ਅੱਜ ਤੱਕ) ਵਿੱਚ 29% ਤੱਕ ਪਹੁੰਚ ਗਈ ਹੈ। 
ਮੰਤਰੀਆਂ ਨੇ ਮੁੱਖ ਕੋਲਾ ਖੇਤਰਾਂ ਵਿੱਚ ਸਾਇਲੋ ਇਨਫ੍ਰਾਸਟ੍ਰਕਰ ਦੇ ਵਿਸਥਾਰ ਦੇ ਉਦੇਸ਼ ਨਾਲ ਚੱਲ ਰਹੇ ਅਤੇ ਪ੍ਰਸਤਾਵਿਤ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਮਾਈਨ ਤੋਂ ਲੈ ਕੇ ਪਲਾਂਟ ਤੱਕ ਨਿਰਵਿਘਨ ਸੰਚਾਲਨ ਯਕੀਨੀ ਬਣਾਉਣ ਲਈ ਵੱਖ-ਵੱਖ ਮੰਤਰਾਲਿਆਂ ਦੇ ਦਰਮਿਆਨ ਤਾਲਮੇਲ ਵਧਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ ਗਿਆ।
ਇੱਕ ਮਹੱਤਵਪੂਰਨ ਉਪਲਬਧੀ ਵਜੋਂ, ਸਾਰੇ ਥਰਮਲ ਪਾਵਰ ਪਲਾਂਟਾਂ ਵਿੱਚ ਕੋਲੇ ਦਾ ਸਟਾਕ 61.3 ਮਿਲੀਅਨ ਟਨ ਦੇ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ ਹੈ, ਜੋ ਕਿ 25 ਦਿਨਾਂ ਦੀ ਖਪਤ ਨੂੰ ਪੂਰਾ ਕਰਨ ਲਈ ਲੋੜੀਂਦਾ ਹੈ। ਇਹ ਰਿਕਾਰਡ ਭੰਡਾਰ ਭਾਰਤ ਦੀ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਦਾ ਹੈ, ਅਤਿ-ਗਰਮੀ ਦੇ ਮਹੀਨਿਆਂ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਕਰਦਾ ਹੈ, ਅਤੇ ਆਉਣ ਵਾਲੇ ਮਾਨਸੂਨ ਪੀਰੀਅਡ ਲਈ ਲੋੜੀਂਦੇ ਸਟਾਕ ਦਾ ਭਰੋਸਾ ਦਿੰਦਾ ਹੈ, ਜਦੋਂ ਜ਼ਬਰਦਸਤ ਮੀਂਹ ਕਾਰਨ ਕੋਲਾ ਉਤਪਾਦਨ ਅਤੇ ਟ੍ਰਾਂਸਪੋਰਟੇਸ਼ਨ ਨੂੰ ਅਕਸਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। 
*****
ਧਰਮੇਂਦਰ ਤਿਵਾਰੀ/ਸ਼ਤਰੂੰਜੈ ਕੁਮਾਰ 
                
                
                
                
                
                (Release ID: 2139626)
                Visitor Counter : 4