ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਮੌਨਸੂਨ ਦੌਰਾਨ ਨੈਸ਼ਨਲ ਹਾਈਵੇਅਜ਼ ਦੇ ਪ੍ਰਭਾਵੀ ਪ੍ਰਬੰਧਨ ਲਈ ਐੱਨਐੱਚਏਆਈ ਨੇ ਸਰਗਰਮ ਕਦਮ ਚੁੱਕੇ

Posted On: 23 JUN 2025 8:06PM by PIB Chandigarh

ਮੌਨਸੂਨ ਦੌਰਾਨ ਨੈਸ਼ਨਲ ਹਾਈਵੇਅਜ਼ ‘ਤੇ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਲਈ ਨੈਸ਼ਨਲ ਹਾਈਵੇਅਜ਼ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਦੇਸ਼ ਭਰ ਵਿੱਚ ਹੜ੍ਹ ਨਾਲ ਜੁੜੀਆਂ ਤਿਆਰੀਆਂ ਨੂੰ ਲੈ ਕੇ ਸਰਗਰਮ ਕਦਮ ਚੁੱਕ ਰਿਹਾ ਹੈ।

ਮੌਨਸੂਨ ਦੇ ਮੌਸਮ ਦੌਰਾਨ ਪ੍ਰਭਾਵਸ਼ਾਲੀ ਸਮਾਧਾਨ ਪ੍ਰਦਾਨ ਕਰਨ ਲਈ ਬਹੁਆਯਾਮੀ ਦ੍ਰਿਸ਼ਟੀਕੋਣ ਆਪਣਾਉਂਦੇ ਹੋਏ ਐੱਨਐੱਚਏਆਈ ਨੇ 15 ਦਿਨਾਂ ਅਭਿਯਾਨ ਸ਼ੁਰੂ ਕੀਤਾ ਹੈ, ਜਿਸ ਵਿੱਚ ਐੱਨਐੱਚਏਆਈ ਦੇ ਅਧਿਕਾਰੀ, ਠੇਕੇਦਾਰ ਅਤੇ ਸਲਾਹਕਾਰ ਵੱਖ-ਵੱਖ ਹਿੱਸਿਆਂ ਦਾ ਨਿਰੀਖਣ ਕਰ ਰਹੇ ਹਨ, ਤਾਕਿ ਉਨ੍ਹਾਂ ਮਹੱਤਵਪੂਰਨ ਖੇਤਰਾਂ ਦੀ ਪਹਿਚਾਣ ਕੀਤੀ ਜਾ ਸਕੇ, ਜੋ ਕਿ ਨੁਕਸਾਨ ਦਾ ਸ਼ਿਕਾਰ ਹੋਣ ਵਾਲੇ ਹਨ ਜਾਂ ਪਾਣੀ ਭਰਨ ਜਾਂ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਣ ਦੀ ਸੰਭਾਵਨਾ ਰੱਖਦੇ ਹਨ ਤਾਕਿ ਨੈਸ਼ਨਲ ਹਾਈਵੇਅਜ਼ 'ਤੇ ਪੁਲਾਂ ਅਤੇ ਪੁਲੀਆਂ ਵਰਗੇ ਢਾਂਚਿਆਂ ਰਾਹੀਂ ਪਾਣੀ ਦੇ ਮੁਕਤ ਵਹਾਅ ਨੂੰ ਯਕੀਨੀ ਬਣਾਇਆ ਜਾ ਸਕੇ। 

ਇਸ ਤੋਂ ਇਲਾਵਾ ਰੇਨਵਾਟਰ ਹਾਰਵੈਸਟਿੰਗ ਸੰਰਚਨਾਵਾਂ ਦੀ ਸਫਾਈ ਅਤੇ ਗਾਦ ਕੱਢਣ ਦਾ ਕੰਮ ਵੀ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪਾਣੀ ਦੇ ਸੁਚਾਰੂ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਨਾਲੀਆਂ ਅਤੇ ਆਉਟਲੇਟ ਨੂੰ ਠੀਕ ਕੀਤਾ ਜਾ ਰਿਹਾ ਹੈ। ਹੜ੍ਹਾਂ ਤੇ ਪਾਣੀ ਭਰਨ ਵਾਲੇ ਖੇਤਰਾਂ ਵਿੱਚ ਡਾਇਵਰਜ਼ਨ/ਸਲਿਪ ਸੜਕਾਂ ਅਤੇ ਮੁੱਖ ਮਾਰਗਾਂ ‘ਤੇ ਟੋਇਆਂ ਦੀ ਮੁਰੰਮਤ, ਪੁਲੀਆਂ ਅਤੇ ਕ੍ਰੌਸ ਨਾਲੀਆਂ ਦੀ ਸਫਾਈ ਅਤੇ ਆਰ.ਈ. ਵੌਲ ਵੇਪ ਹੌਲ ਅਤੇ ਜਲ ਨਿਕਾਸੀ ਦੀ ਸਫਾਈ ਦੇ ਯਤਨ ਕੀਤੇ ਜਾ ਰਹੇ ਹਨ। ਮੌਨਸੂਨ ਦੀ ਬਰਸਾਤ ਦੌਰਾਨ ਕਨੈਕਟੀਵਿਟੀ ਨੂੰ ਸਮਰੱਥ ਕਰਨ ਅਤੇ ਆਵਾਜਾਈ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਪ੍ਰਦਾਨ ਕਰਨ ਲਈ ਵੱਖ-ਵੱਖ ਪਾਣੀ ਭਰਨ ਵਾਲੀਆਂ ਥਾਵਾਂ ‘ਤੇ ਖੁਦਾਈ ਮਸ਼ੀਨਾਂ, ਰੇਤ ਦੀਆਂ ਬੋਰੀਆਂ, ਸਾਈਨੇਜ਼ ਜਿਹੇ ਐਮਰਜੈਂਸੀ ਉਪਕਰਣ ਅਤੇ ਸਮੱਗਰੀ ਜੁਟਾਈ ਜਾ ਰਹੀ ਹੈ।

ਇਸ ਤੋਂ ਇਲਾਵਾ, ਐੱਨਐੱਚਏਆਈ ਹੜ੍ਹ/ਜ਼ਮੀਨ ਖਿਸਕਣ ਦੀ ਪਹਿਲਾਂ ਤੋਂ ਚੇਤਾਵਨੀ ‘ਤੇ ਕਾਰਵਾਈ ਕਰਨ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਮਸ਼ੀਨਰੀ ਅਤੇ ਜਨਸ਼ਕਤੀ ਨੂੰ ਜਲਦੀ ਪਹੁੰਚਾਉਣ ਲਈ ਲਾਗੂਕਰਨ ਏਜੰਸੀਆਂ, ਸਥਾਨਕ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੇ ਨਾਲ ਨੇੜਿਓਂ ਤਾਲਮੇਲ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਨੈਸ਼ਨਲ ਹਾਈਵੇਅਜ਼ ‘ਤੇ ਹੜ੍ਹ/ਪਾਣੀ ਭਰਨ ਦੀ ਸਥਿਤੀ ਵਿੱਚ ਤੇਜ਼ੀ ਨਾਲ ਰਾਹਤ ਪ੍ਰਦਾਨ ਕਰਨ ਲਈ ਵੱਖ-ਵੱਖ ਸਥਾਨਾਂ ‘ਤੇ ਜ਼ਰੂਰੀ ਉਪਕਰਣਾਂ ਅਤੇ ਮਸ਼ੀਨਰੀ ਦੇ ਨਾਲ 24 x 7 ਐਮਰਜੈਂਸੀ ਰਿਸਪੌਂਸ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ। ਸੰਵੇਦਨਸ਼ੀਲ ਸਥਾਨਾਂ ਦੀ ਸੂਖਮ ਨਿਗਰਾਨੀ ਲਈ ਐੱਨਐੱਚਏਆਈ ਦੇ ਵੱਖ-ਵੱਖ ਖੇਤਰੀ ਦਫ਼ਤਰਾਂ ਵਿੱਚ ਤੁਰੰਤ ਰਿਸਪੌਂਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ। 

ਤਕਨੀਕ-ਸੰਚਾਲਿਤ ਨਿਗਰਾਨੀ ਅਤੇ ਅਲਰਟ ਦੀ ਵਰਤੋਂ ਕਰਦੇ ਹੋਏ, ਐੱਨਐੱਚਏਆਈ ਏਆਈ-ਅਧਾਰਿਤ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਲਾਭ ਲੈ ਕੇ ਅਤੇ ਐੱਨਐੱਚਏਆਈ ਰਾਜਮਾਰਗ ਐਪ ਅਤੇ ਆਈਐੱਮਡੀ ਦੀ ਮੇਘਦੂਤ ਐਪ ‘ਤੇ ਮੋਬਾਈਲ ਅਲਰਟ ਰਾਹੀ ਨੈਸ਼ਨਲ ਹਾਈਵੇਅ ‘ਤੇ ਯਾਤਰੀਆਂ ਨੂੰ ਅਸਲ ਸਮੇਂ ਦੇ ਮੌਸਮ ਅਤੇ ਟ੍ਰੈਫਿਕ ਅਪਡੇਟ ਪ੍ਰਦਾਨ ਕਰੇਗਾ। ਡ੍ਰੋਨ ਦੀ ਵਰਤੋਂ ਸਮੱਸਿਆਵਾਂ ਦਾ ਪਤਾ ਲਗਾਉਣ, ਸੜਕਾਂ ਦੀ ਢਲਾਨ ਨੂੰ ਉਚਿਤ ਬਣਾਏ ਰੱਖਣ ਅਤੇ ਫੁੱਟਪਾਥ 'ਤੇ ਆਈਆਂ ਦਰਾਰਾਂ (ਤਰੇੜਾਂ) ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਲਈ ਕੀਤਾ ਜਾ ਰਿਹਾ ਹੈ।

ਭਾਰਤ ਵਿੱਚ ਮੌਨਸੂਨ ਦੀ ਸ਼ੁਰੂਆਤ ਦੇ ਨਾਲ ਹੀ ਐੱਨਐੱਚਏਆਈ ਨੇ ਹੜ੍ਹ ਦੀ ਤਿਆਰੀ ਨੂੰ ਯਕੀਨੀ ਬਣਾਉਣ ਅਤੇ ਐਮਰਜੈਂਸੀ ਰਿਸਪੌਂਸ ਨੂੰ ਸਮਰੱਥ ਕਰਨ ਲਈ ਕਈ ਸਰਗਰਮ ਕਦਮ ਚੁੱਕੇ ਹਨ। ਇਹ ਉਪਾਅ ਮੌਨਸੂਨ ਦੇ ਮੌਸਮ ਵਿੱਚ ਨੈਸ਼ਨਲ ਹਾਈਵੇਅਜ਼ ਉਪਯੋਗਕਰਤਾਵਾਂ ਨੂੰ ਨਿਰਵਿਘਨ ਯਾਤਰਾ ਅਨੁਭਵ ਪ੍ਰਦਾਨ ਕਰਨ ਵਿੱਚ ਸਹਾਇਕ ਸਿੱਧ ਹੋਣਗੇ। 

****

ਜੀਡੀਐੱਚ/ਐੱਚਆਰ


(Release ID: 2139239)