ਸੱਭਿਆਚਾਰ ਮੰਤਰਾਲਾ
ਭਾਰਤੀ ਪੁਰਾਤਤਵ ਸਰਵੇਖਣ, ਚੰਡੀਗੜ੍ਹ ਸਰਕਲ ਪੰਜਾਬ ਅਤੇ ਹਰਿਆਣਾ ਦੇ ਪ੍ਰਸਿੱਧ ਸਮਾਰਕਾਂ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਵੇਗਾ
Posted On:
19 JUN 2025 3:55PM by PIB Chandigarh
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਅਗਵਾਈ ਹੇਠ, ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ), ਚੰਡੀਗੜ੍ਹ ਸਰਕਲ, 21 ਜੂਨ 2025 ਨੂੰ ਪੰਜਾਬ ਅਤੇ ਹਰਿਆਣਾ ਦੇ ਪ੍ਰਮੁੱਖ ਇਤਿਹਾਸਕ ਸਥਾਨਾਂ 'ਤੇ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਵੇਗਾ। ਇਹ ਸਮਾਰੋਹ ਸ਼ਨੀਵਾਰ ਸਵੇਰੇ 6:00 ਵਜੇ ਤੋਂ ਸਵੇਰੇ 7:45 ਵਜੇ ਤੱਕ ਹੋਵੇਗਾ। ਇਹ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਲਾਈਵ ਪ੍ਰਸਾਰਣ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਸਾਰੇ ਭਾਗੀਦਾਰਾਂ ਲਈ ਸਾਂਝਾ ਯੋਗ ਪ੍ਰੋਟੋਕੋਲ ਸੈਸ਼ਨ ਆਯੋਜਿਤ ਕੀਤਾ ਜਾਵੇਗਾ। ਇਹ ਸਮਾਰੋਹ ਸਿਹਤ ਅਤੇ ਤੰਦਰੁਸਤੀ ਲਈ ਯੋਗ ਨੂੰ ਇੱਕ ਸੰਪੂਰਨ ਪਹੁੰਚ ਵਜੋਂ ਉਤਸ਼ਾਹਿਤ ਕਰਨ ਦੇ ਵਿਸ਼ਵਵਿਆਪੀ ਥੀਮ ਨਾਲ ਮੇਲ ਖਾਂਦਾ ਹੈ।
11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਜੋਂ ਮਨੋਨੀਤ ਕੀਤਾ। ਤਦ ਤੋਂ, ਦੁਨੀਆ ਭਰ ਦੇ ਲੱਖਾਂ ਲੋਕ, ਯੋਗ ਅਭਿਆਸ ਦੁਆਰਾ ਇਕਜੁੱਟ ਹੋ ਕੇ, ਹਰ ਸਾਲ ਇਸ ਦਿਨ ਨੂੰ ਮਨਾਉਂਦੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਨੇ ਸਫਲਤਾਪੂਰਵਕ 10 ਸਾਲ ਪੂਰੇ ਕਰ ਲਏ ਹਨ। 2025 ਵਿੱਚ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਯੋਗ ਨੂੰ ਇੱਕ ਵਿਸ਼ਵਵਿਆਪੀ ਅੰਦੋਲਨ ਵਜੋਂ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੋਵੇਗਾ ਜੋ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਵਧਾਉਂਦਾ ਹੈ ਅਤੇ ਅਸੀਂ 11ਵੇਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਅਸਲ ਵਿੱਚ ਵਿਸ਼ਵਵਿਆਪੀ ਅਤੇ ਸਮਾਵੇਸ਼ੀ ਢੰਗ ਨਾਲ ਮਨਾ ਰਹੇ ਹਾਂ।
ਇਸ ਇਤਿਹਾਸਕ ਸਾਲ ਦੀ ਯਾਦ ਵਿੱਚ, ਏਐੱਸਆਈ ਪੰਜ ਵਿਰਾਸਤੀ ਸਮਾਰਕਾਂ 'ਤੇ ਯੋਗ ਸੈਸ਼ਨਾਂ ਦਾ ਆਯੋਜਨ ਕਰੇਗਾ - ਚਾਰ ਪੰਜਾਬ ਵਿੱਚ ਅਤੇ ਇੱਕ ਹਰਿਆਣਾ ਵਿੱਚ, ਇਹ ਸਾਰੇ ਸੱਭਿਆਚਾਰ ਮੰਤਰਾਲੇ ਦੁਆਰਾ ਆਈਡੀਵਾਈ 2025 ਦੇ ਸਮਾਰੋਹਾਂ ਲਈ ਪਛਾਣੇ ਗਏ 100 ਪ੍ਰਤੀਕ ਸਥਾਨਾਂ ਵਿੱਚੋਂ ਇੱਕ ਹਨ।
ਸਥਾਨ ਅਤੇ ਪ੍ਰੋਗਰਾਮ ਦੀਆਂ ਮੁੱਖ ਵਿਸ਼ੇਸ਼ਤਾਵਾਂ:
1. ਬਠਿੰਡਾ ਕਿਲ੍ਹਾ, ਬਠਿੰਡਾ, ਪੰਜਾਬ
o ਮੁੱਖ ਮਹਿਮਾਨ: ਸ਼੍ਰੀ ਅਮਰਜੀਤ ਮਹਿਤਾ, ਪ੍ਰਧਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ
o ਸਹਿਯੋਗ: ਆਰਟ ਆਫ ਲਿਵਿੰਗ, ਬਠਿੰਡਾ ਚੈਪਟਰ
o ਨੋਡਲ ਅਫ਼ਸਰ: ਡਾ. ਅਰਖਿਤਾ ਪ੍ਰਧਾਨ, ਡਿਪਟੀ ਸੁਪਰਡੈਂਟਿੰਗ ਪੁਰਾਤਤਵ ਵਿਗਿਆਨੀ, ਏਐੱਸਆਈ, ਚੰਡੀਗੜ੍ਹ ਸਰਕਲ
2. ਸ਼ਮਸ਼ੇਰ ਖਾਨ ਦਾ ਮਕਬਰਾ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ
o ਮੁੱਖ ਮਹਿਮਾਨ: ਸ਼੍ਰੀ ਅਮਨਸ਼ੇਰ ਸਿੰਘ (ਸ਼ੈਰੀ ਕਲਸੀ), ਐੱਮ.ਐੱਲ.ਏ., ਬਟਾਲਾ
o ਸਹਿਯੋਗ: ਦ੍ਰਿਸ਼ਟੀ ਵੈਲਫੇਅਰ ਔਰਗੇਨਾਈਜ਼ੇਸ਼ਨ ਅਤੇ ਭਾਰਤੀਯ ਯੋਗ ਸੰਸਥਾਨ
o ਨੋਡਲ ਅਫਸਰ: ਸ਼੍ਰੀ ਐੱਮ.ਸੀ. ਸ਼ਰਮਾ, ਸਹਾਇਕ ਸੁਪਰਡੈਂਟ ਪੁਰਾਤਤਵ ਇੰਜੀਨੀਅਰ, ਏਐੱਸਆਈ
3. ਮਹਾਰਾਜਾ ਰਣਜੀਤ ਸਿੰਘ ਕਿਲ੍ਹਾ, ਫਿਲੌਰ, ਜ਼ਿਲ੍ਹਾ ਜਲੰਧਰ, ਪੰਜਾਬ
o ਮੁੱਖ ਮਹਿਮਾਨ: ਸ਼੍ਰੀ ਪਰਮਜੀਤ ਸਿੰਘ, ਪੀਪੀਐੱਸ, ਐੱਸਐੱਸਪੀ, ਪੰਜਾਬ ਪੁਲਿਸ
o ਸਹਿਯੋਗ: ਪੰਜਾਬ ਪੁਲਿਸ ਅਕੈਡਮੀ, ਫਿਲੌਰ ਕਿਲ੍ਹਾ
o ਨੋਡਲ ਅਫਸਰ: ਸ਼੍ਰੀਮਤੀ ਮਮਤਾ ਪੰਗਟੇ, ਡਿਪਟੀ ਸੁਪਰਡੈਂਟਿੰਗ ਪੁਰਾਤਤਵ ਕੈਮਿਸਟ, ਏਐੱਸਆਈ, ਚੰਡੀਗੜ੍ਹ
4. ਜਲਿਆਂਵਾਲਾ ਬਾਗ ਰਾਸ਼ਟਰੀ ਸਮਾਰਕ, ਅੰਮ੍ਰਿਤਸਰ, ਪੰਜਾਬ
o ਮੁੱਖ ਮਹਿਮਾਨ: ਡਾ. ਅਜੈ ਗੁਪਤਾ, ਐੱਮ.ਐੱਲ.ਏ.
o ਸਹਿਯੋਗ: ਬ੍ਰਹਮਾ ਕੁਮਾਰੀਜ਼ ਸੰਗਠਨ
o ਨੋਡਲ ਅਫਸਰ: ਸ਼੍ਰੀਮਤੀ ਕਾਮੇਈ ਅਥੋਇਲੂ ਕਾਬੂਈ, ਸੁਪਰਡੈਂਟਿੰਗ ਪੁਰਾਤਤਵ ਵਿਗਿਆਨੀ, ਏਐੱਸਆਈ, ਚੰਡੀਗੜ੍ਹ ਸਰਕਲ
5. ਖੰਡਰ (Ruined) ਕਿਲਾ (ਪ੍ਰਿਥਵੀਰਾਜ ਚੌਹਾਨ ਦਾ ਕਿਲਾ), ਹਾਂਸੀ, ਜ਼ਿਲ੍ਹਾ ਹਿਸਾਰ, ਹਰਿਆਣਾ
o ਸਨਮਾਨਿਤ ਮਹਿਮਾਨ: ਸ਼੍ਰੀ ਵਿਨੋਦ ਭਯਾਨਾ, ਐਮ.ਐਲ.ਏ., ਹਾਂਸੀ ਅਤੇ ਸ਼੍ਰੀ ਪ੍ਰਵੀਨ ਅੱਲਾਵਦੀ, ਚੇਅਰਮੈਨ, ਮਿਉਂਸਿਪਲ ਕਮੇਟੀ, ਹਾਂਸੀ
o ਨੋਡਲ ਅਫਸਰ: ਸ਼੍ਰੀ ਅਨੁਰਾਗ ਲੋਹਚਾਬ, ਸੀਨੀਅਰ ਕੰਜ਼ਰਵੇਸ਼ਨ ਅਸਿਸਟੈਂਟ, ਏਐੱਸਆਈ
ਏਐੱਸਆਈ ਸਥਾਨਕ ਨਾਗਰਿਕਾਂ, ਵਿਦਿਆਰਥੀਆਂ, ਸਰਕਾਰੀ ਅਧਿਕਾਰੀਆਂ, ਸੰਗਠਨਾਂ ਦੇ ਮੈਂਬਰਾਂ ਅਤੇ ਆਮ ਜਨਤਾ ਨੂੰ ਇਨ੍ਹਾਂ ਇਤਿਹਾਸਕ ਸਥਾਨਾਂ 'ਤੇ ਸਮਾਰੋਹ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ। ਇਹ ਪਹਿਲਕਦਮੀ ਭਾਰਤ ਦੀ ਯੋਗ ਦੀ ਸਦੀਵੀ ਬੁੱਧੀ ਨੂੰ ਦੁਨੀਆ ਨਾਲ ਸਾਂਝਾ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਨਾਲ ਤੰਦਰੁਸਤੀ ਨੂੰ
ਜੋੜਦੀ ਹੈ।
***
ਸੁਨੀਲ ਕੁਮਾਰ ਤਿਵਾਰੀ
(Release ID: 2137750)