ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਏਆਈ ਨੇ ਕੇਰਲ ਵਿੱਚ ਐੱਨਐੱਚ-66 ‘ਤੇ ਢਲਾਣ ਸੁਰੱਖਿਆ ਕਾਰਜ ਦੇ ਢਹਿ ਜਾਣ ਲਈ ਰਿਆਇਤਕਰਤਾ ਨੂੰ ਹਟਾ ਦਿੱਤਾ
Posted On:
17 JUN 2025 4:22PM by PIB Chandigarh
16 ਜੂਨ 2025 ਨੂੰ ਕੇਰਲ ਵਿੱਚ ਐੱਨਐੱਚ-66 ਦੇ ਚੈਂਗਾਲਾ-ਨੀਲੇਸ਼ਵਰਮ ਸੈਕਸ਼ਨ ‘ਤੇ ਕਾਸਰਗੋਡ ਜ਼ਿਲ੍ਹੇ ਦੇ ਚੇਰੱਕਾਲਾ (Cherkkala) ਵਿੱਚ ਢਲਾਣ ਸੁਰੱਖਿਆ ਕਾਰਜਾਂ ਦੇ ਢਹਿ ਜਾਣ ਦੀ ਸੂਚਨਾ ਮਿਲੀ ਸੀ। ਇਸ ਘਟਨਾ ਨੂੰ ਗਲਤ ਡਿਜ਼ਾਈਨ, ਢਲਾਣ ਸੁਰੱਖਿਆ ਦੇ ਨਾਕਾਫ਼ੀ ਕਾਰਜ ਅਤੇ ਖਰਾਬ ਜਲ ਨਿਕਾਸੀ ਪ੍ਰਣਾਲੀ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਇਸ ਘਟਨਾ ਨੂੰ ਦੇਖਦੇ ਹੋਏ ਰਿਆਇਤਕਰਤਾ ਅਤੇ ਉਸ ਦੇ ਪ੍ਰਮੋਟਰ ਮੈਸਰਜ਼ ਮੇਘਾ ਇੰਜੀਨੀਅਰਿੰਗ ਐਂਡ ਇਨਫ੍ਰਾਸਟ੍ਰਕਚਰ ਲਿਮਟਿਡ ਨੂੰ ਭਵਿੱਖ ਦੀਆਂ ਬੋਲੀਆਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਉਹ ਉਚਿਤ ਢਲਾਣ ਸੁਰੱਖਿਆ ਕਾਰਜ ਕਰਨ ਵਿੱਚ ਅਸਫ਼ਲ ਰਹੇ ਹਨ ਅਤੇ ਅਜਿਹੇ ਜੋਖਮਾਂ ਨੂੰ ਘਟਾਉਣ ਲਈ ਉਚਿਤ ਜਲ ਨਿਕਾਸੀ ਵਿਵਸਥਾ ਨਹੀਂ ਬਣਾ ਸਕੇ ਹਨ। ਰਿਆਇਤਕਰਤਾ ਨੂੰ ਇੱਕ ਵਰ੍ਹੇ ਲਈ ਰੋਕ ਲਗਾਉਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ 09 ਕਰੋੜ ਰੁਪਏ ਤੱਕ ਦਾ ਵਿੱਤੀ ਜ਼ੁਰਮਾਨਾ (monetary penalty) ਲਗਾਇਆ ਗਿਆ ਹੈ।
ਇਹ ਪ੍ਰੋਜੈਕਟ ਹਾਈਬ੍ਰਿਡ ਐਨਿਊਟੀ ਮੋਡ (HAM), ‘ਤੇ ਹੈ, ਜਿੱਥੇ ਰਿਆਇਤਕਰਤਾ ਨੂੰ ਇਸ ਸੈਕਸ਼ਨ ਦਾ 15 ਵਰ੍ਹਿਆਂ ਤੱਕ ਰੱਖ-ਰਖਾਅ ਕਰਨਾ ਹੋਵੇਗਾ ਅਤੇ ਢਲਾਣ ਸੁਰੱਖਿਆ ਕਾਰਜਾਂ ਦਾ ਪੁਨਰ-ਨਿਰਮਾਣ ਖੁਦ ਦੇ ਖਰਚ ‘ਤੇ ਕਰਨਾ ਹੋਵੇਗਾ।
ਕੇਂਦਰੀ ਸੜਕ ਖੋਜ ਸੰਸਥਾਨ (CRRI), ਦੇ ਸੀਨੀਅਰ ਵਿਗਿਆਨਿਕ, ਆਈਆਈਟੀ-ਪਲੱਕੜ (IIT-Palakkad) ਅਤੇ ਰਿਟਾਇਰਡ ਪ੍ਰੋਫੈਸਰ ਅਤੇ ਜਿਓਲੌਜਿਕਲ ਸਰਵੇਅ ਆਫ ਇੰਡੀਆ (GSI) ਦੀ ਇੱਕ ਮਾਹਿਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਸਾਈਟ ਦਾ ਦੌਰਾ ਕਰੇਗੀ ਅਤੇ ਕੇਰਲ ਰਾਜ ਵਿੱਚ ਐੱਨਐੱਚ-66 ਦੀ ਡਿਜ਼ਾਈਨ ਅਤੇ ਨਿਰਮਾਣ ਦੀ ਸਮੀਖਿਆ ਕਰੇਗੀ। ਕਮੇਟੀ ਪ੍ਰੋਜੈਕਟ ਲਈ ਵਿਸਤ੍ਰਿਤ ਉਪਚਾਰਕ ਉਪਾਅ ਵੀ ਸੁਝਾਏਗਾ। ਐੱਨਐੱਚਏਆਈ (ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ) ਇਸ ਘਟਨਾ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕ ਰਿਹਾ ਹੈ।
************
ਜੀਡੀਐੱਚ/ਐੱਚਆਰ
(Release ID: 2137182)