ਪ੍ਰਧਾਨ ਮੰਤਰੀ ਦਫਤਰ
ਸਾਇਪ੍ਰਸ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਕੀਤੀ
प्रविष्टि तिथि:
16 JUN 2025 2:17AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਇਪ੍ਰਸ ਦੇ ਰਾਸ਼ਟਰਪਤੀ ਮਹਾਮਹਿਮ ਨਿਕੋਸ ਕ੍ਰਿਸਟੋਡੌਲਿਡੇਸ ਦੇ ਨਾਲ ਅੱਜ ਲਿਮਾਸੋਲ ਵਿੱਚ ਸਾਇਪ੍ਰਸ ਅਤੇ ਭਾਰਤ ਦੇ ਵਪਾਰਕ ਪ੍ਰਤੀਨਿਧੀਆਂ ਦੇ ਨਾਲ ਰਾਉਂਡ ਟੇਬਲ ਗੱਲਬਾਤ ਕੀਤੀ। ਪ੍ਰਤੀਭਾਗੀਆਂ ਵਿੱਚ ਬੈਂਕਿੰਗ, ਵਿੱਤੀ ਸੰਸਥਾਵਾਂ, ਮੈਨੂਫੈਕਚਰਿੰਗ, ਰੱਖਿਆ, ਲੌਜਿਸਟਿਕਸ, ਸਮੁੰਦਰੀ, ਸ਼ਿਪਿੰਗ, ਟੈਕਨੋਲੋਜੀ, ਇਨੋਵੇਸ਼ਨ, ਡਿਜੀਟਲ ਟੈਕਨੋਲੋਜੀ, ਏਆਈ, ਆਈਟੀ ਸੇਵਾਵਾਂ, ਟੂਰਿਜ਼ਮ ਅਤੇ ਗਤੀਸ਼ੀਲਤਾ ਜਿਹੇ ਵਿਵਿਧ ਖੇਤਰਾਂ ਦੇ ਪ੍ਰਤੀਨਿਧੀ ਸ਼ਾਮਲ ਸਨ।
ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਤੇਜ਼ੀ ਨਾਲ ਆਰਥਿਕ ਪਰਿਵਰਤਨ ਦੀ ਜਾਣਕਾਰੀ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੀ ਪੀੜ੍ਹੀ ਦੇ ਸੁਧਾਰਾਂ, ਨੀਤੀਗਤ ਭਵਿੱਖਬਾਣੀ, ਸਥਿਰ ਰਾਜਨੀਤੀ ਅਤੇ ਵਪਾਰ ਕਰਨ ਵਿੱਚ ਅਸਾਨੀ ਨਾਲ ਪ੍ਰੇਰਿਤ ਹੋ ਕੇ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣ ਗਿਆ ਹੈ। ਇਨੋਵੇਸ਼ਨ, ਡਿਜੀਟਲ ਕ੍ਰਾਂਤੀ, ਸਟਾਰਟਅੱਪਸ ਅਤੇ ਭਵਿੱਖ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਪ੍ਰਾਥਮਿਕਤਾ ‘ਤੇ ਬਲ ਦਿੰਦੇ ਹੋਏ, ਸ਼੍ਰੀ ਮੋਦੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ, ਭਾਰਤ ਕੁਝ ਵਰ੍ਹਿਆਂ ਵਿੱਚ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਸਿਵਿਲ ਐਵੀਏਸ਼ਨ, ਪੋਰਟ, ਜਹਾਜ਼ ਨਿਰਮਾਣ, ਡਿਜੀਟਲ ਭੁਗਤਾਨ ਅਤੇ ਹਰਿਤ ਵਿਕਾਸ ਖੇਤਰਾਂ ਵਿੱਚ ਸਥਿਰ ਵਾਧੇ ਨੇ ਸਾਇਪ੍ਰਸ ਦੀਆਂ ਕੰਪਨੀਆਂ ਲਈ ਭਾਰਤ ਦੇ ਨਾਲ ਸਾਂਝੇਦਾਰੀ ਕਰਨ ਦੇ ਅਣਗਿਣਤ ਮੌਕੇ ਖੋਲ੍ਹੇ ਹਨ। ਉਨ੍ਹਾਂ ਨੇ ਭਾਰਤ ਦੀ ਕੁਸ਼ਲ ਪ੍ਰਤਿਭਾ ਅਤੇ ਸਟਾਰਟਅੱਪਸ ਈਕੋਸਿਸਟਮ ਦੀ ਤਾਕਤ ਦੀ ਜਾਣਕਾਰੀ ਦਿੱਤੀ ਅਤੇ ਭਾਰਤ ਦੀ ਵਿਕਾਸ ਗਾਥਾ ਵਿੱਚ ਯੋਗਦਾਨ ਦੇਣ ਵਾਲੇ ਨਵੇਂ ਅਤੇ ਉਭਰਦੇ ਖੇਤਰਾਂ ਦੇ ਰੂਪ ਵਿੱਚ ਮੈਨੂਫੈਕਚਰਿੰਗ, ਏਆਈ, ਕੁਆਂਟਮ, ਸੈਮੀਕੰਡਕਟਰ ਅਤੇ ਮਹੱਤਵਪੂਰਨ ਖਣਿਜਾਂ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਇਪ੍ਰਸ ਭਾਰਤ ਲਈ ਖਾਸ ਕਰਕੇ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਖੇਤਰ ਵਿੱਚ ਮਹੱਤਵਪੂਰਨ ਆਰਥਿਕ ਸਾਂਝੇਦਾਰ ਹੈ। ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਵਿੱਚ ਨਵੇਂ ਨਿਵੇਸ਼ ਲਈ ਸਾਇਪ੍ਰਸ ਦੀ ਗਹਿਰੀ ਦਿਲਚਸਪੀ ਦਾ ਸੁਆਗਤ ਕੀਤਾ। ਵਿੱਤੀ ਸੇਵਾ ਖੇਤਰ ਵਿੱਚ ਵਪਾਰਕ ਜੁੜਾਅ ਦੀ ਸੰਭਾਵਨਾ ‘ਤੇ ਬਲ ਦਿੰਦੇ ਹੋਏ, ਦੋਵਾਂ ਨੇਤਾਵਾਂ ਨੇ ਐੱਨਐੱਸਈ ਇੰਟਰਨੈਸ਼ਨਲ ਐਕਸਚੇਂਜ ਗਿਫਟ ਸਿਟੀ, ਗੁਜਰਾਤ ਅਤੇ ਸਾਇਪ੍ਰਸ ਸਟਾਕ ਐਕਸਚੇਂਜ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਐੱਨਆਈਪੀਐੱਲ (ਐੱਨਪੀਸੀਆਈ ਇੰਟਰਨੈਸ਼ਨਲ ਪੇਮੈਂਟਸ ਲਿਮਟਿਡ) ਅਤੇ ਯੂਰੋਬੈਂਕ ਸਾਇਪ੍ਰਸ ਨੇ ਦੋਹਾਂ ਦੇਸ਼ਾਂ ਦਰਮਿਆਨ ਸੀਮਾ ਪਾਰ ਭੁਗਤਾਨ ਦੇ ਲਈ ਯੂਪੀਆਈ ਸ਼ੁਰੂ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਇਸ ਨਾਲ ਟੂਰਿਸਟਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਭਾਰਤ-ਗ੍ਰੀਸ-ਸਾਇਪ੍ਰਸ (ਆਈਜੀਸੀ) ਵਪਾਰ ਅਤੇ ਨਿਵੇਸ਼ ਪਰਿਸ਼ਦ ਦੀ ਸ਼ੁਰੂਆਤ ਦਾ ਵੀ ਸੁਆਗਤ ਕੀਤਾ, ਜੋ ਸ਼ਿਪਿੰਗ, ਲੌਜਿਸਟਿਕਸ, ਨਵਿਆਉਣਯੋਗ ਊਰਜਾ, ਸਿਵਿਲ ਐਵੀਏਸ਼ਨ ਅਤੇ ਡਿਜੀਟਲ ਸੇਵਾਵਾਂ ਜਿਹੇ ਖੇਤਰਾਂ ਵਿੱਚ ਤ੍ਰਿਕੋਣੀ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਪ੍ਰਧਾਨ ਮੰਤਰੀ ਨੇ ਇਸ ਤੱਥ ਦਾ ਸੁਆਗਤ ਕੀਤਾ ਕਿ ਕਈ ਭਾਰਤੀ ਕੰਪਨੀਆਂ ਸਾਇਪ੍ਰਸ ਨੂੰ ਯੂਰੋਪ ਦੇ ਪ੍ਰਵੇਸ਼ ਦੁਆਰ ਅਤੇ ਆਈਟੀ ਸੇਵਾਵਾਂ, ਵਿੱਤੀ ਪ੍ਰਬੰਧਨ ਅਤੇ ਟੂਰਿਜ਼ਮ ਹੱਬ ਦੇ ਰੂਪ ਵਿੱਚ ਦੇਖਦੀਆਂ ਹਨ।
ਸਾਇਪ੍ਰਸ ਅਗਲੇ ਵਰ੍ਹੇ ਯੂਰੋਪੀਅਨ ਸੰਘ ਪਰਿਸ਼ਦ ਦੀ ਪ੍ਰਧਾਨਗੀ ਸੰਭਾਲਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਵਿੱਚ ਦੋਵਾਂ ਨੇਤਾਵਾਂ ਨੇ ਭਾਰਤ-ਯੂਰੋਪੀਅਨ ਸੰਘ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਵਰ੍ਹੇ ਦੇ ਅੰਤ ਤੱਕ ਭਾਰਤ-ਯੂਰੋਪੀਅਨ ਸੰਘ ਮੁਕਤ ਵਪਾਰ ਸਮਝੌਤੇ ਨੂੰ ਪੂਰਾ ਕਰਨ ਬਾਰੇ ਆਸ਼ਾ ਵਿਅਕਤ ਕੀਤੀ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਅਤੇ ਆਰਥਿਕ ਸਹਿਯੋਗ ਨੂੰ ਵੀ ਹੁਲਾਰਾ ਮਿਲੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਵਪਾਰ ਰਾਉਂਡ ਟੇਬਲ ਚਰਚਾ ਨੇ ਵਿਵਹਾਰਿਕ ਸੁਝਾਅ ਦਿੱਤੇ ਹਨ ਜੋ ਸੰਰਚਿਤ ਆਰਥਿਕ ਰੋਡਮੈਪ ਦਾ ਅਧਾਰ ਬਣਨਗੇ। ਇਸ ਨਾਲ ਵਪਾਰ, ਇਨੋਵੇਸ਼ਨ ਅਤੇ ਰਣਨੀਤਕ ਖੇਤਰਾਂ ਵਿੱਚ ਦੀਰਘਕਾਲੀ ਸਹਿਯੋਗ ਯਕੀਨੀ ਬਣੇਗਾ।
ਸਾਂਝੀਆਂ ਅਕਾਂਖਿਆਵਾਂ ਅਤੇ ਭਵਿੱਖ-ਕੇਂਦ੍ਰਿਤ ਦ੍ਰਿਸ਼ਟੀਕੋਣ ਦੇ ਨਾਲ, ਭਾਰਤ ਅਤੇ ਸਾਇਪ੍ਰਸ ਗਤੀਸ਼ੀਲ ਅਤੇ ਆਪਸੀ ਤੌਰ ‘ਤੇ ਲਾਭਕਾਰੀ ਆਰਥਿਕ ਸਹਿਯੋਗ ਦੇ ਨਵੇਂ ਯੁੱਗ ਲਈ ਤਿਆਰ ਹਨ।
**************
ਐੱਮਜੇਪੀਐੱਸ/ਐੱਸਆਰ
(रिलीज़ आईडी: 2136588)
आगंतुक पटल : 18
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam