ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਨੇ ਸਲਾਹਕਾਰ ਫਰਮਾਂ ਲਈ ਪ੍ਰਤੀ ਇੰਜੀਨੀਅਰ ਪ੍ਰੋਜੈਕਟਾਂ ਦੀ ਸੰਖਿਆ ਸੀਮਿਤ ਕੀਤੀ

प्रविष्टि तिथि: 12 JUN 2025 4:41PM by PIB Chandigarh

ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੀ ਗੁਣਵੱਤਾ ਅਤੇ ਨਿਗਰਾਨੀ ਵਿਧੀ ਨੂੰ ਵਧਾਉਣ ਲਈ ਐੱਨਐੱਚਏਆਈ ਨੇ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਦੇ ਨਿਰਮਾਣ ਜਾਂ ਰੱਖ-ਰਖਾਅ ਦੀ ਨਿਗਰਾਨੀ ਲਈ ਸਲਾਹਕਾਰ ਫਰਮਾਂ ਲਈ ਪ੍ਰਤੀ ‘ਇੰਜੀਨੀਅਰ’ ਵੱਧ ਤੋਂ ਵੱਧ 10 ਪ੍ਰੋਜੈਕਟਾਂ ਦੀ ਸੀਮਾ ਤੈਅ ਕੀਤੀ ਹੈ। ਇਹ ਦੇਖਿਆ ਗਿਆ ਹੈ ਕਿ ਸੁਤੰਤਰ ਇੰਜੀਨੀਅਰ ਅਥਾਰਿਟੀ ਇੰਜੀਨੀਅਰ ਜਾਂ ਨਿਗਰਾਨੀ ਸਲਾਹਕਾਰ ਦੇ ਰੂਪ ਵਿੱਚ ਕੰਮ ਕਰਨ ਵਾਲੀਆਂ ਸਲਾਹਕਾਰ ਫਰਮਾਂ ਕਈ ਪ੍ਰੋਜੈਕਟਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਇੱਕ ਨਾਮਜ਼ਦ ‘ਇੰਜੀਨੀਅਰ’ ਨੂੰ ਸੌਂਪ ਰਹੀਆਂ ਹਨ।

ਵਿਸ਼ੇਸ਼ਤਾਵਾਂ ਅਤੇ ਇਕਰਾਰਨਾਮੇ ਦੇ ਪ੍ਰਾਵਧਾਨਾਂ ਦੀ ਪਾਲਣਾ ਮੁੱਖ ਤੌਰ ‘ਤੇ ਸਲਾਹਕਾਰ ਟੀਮ ਦੁਆਰਾ ਕਿਸੇ ਵਿਸ਼ੇਸ਼ ਪ੍ਰੋਜੈਕਟ ਨੂੰ ਸੌਂਪੇ ਗਏ ਨਾਮਜ਼ਦ ‘ਇੰਜੀਨੀਅਰ’ ਦੇ ਮਾਧਿਅਮ ਨਾਲ ਕੰਟਰੋਲ ਅਤੇ ਨਿਗਰਾਨੀ ਕੀਤੀ ਜਾਂਦੀ ਹੈ। ਹੱਥ ਵਿੱਚ ਵੱਧ ਸੰਖਿਆ ਵਿੱਚ ਪ੍ਰੋਜੈਕਟਾਂ ਦੇ ਹੋਣ ਦੇ ਕਾਰਨ, ਨਾਮਜ਼ਦ ‘ਇੰਜੀਨੀਅਰ’ ਇਕਰਾਰਨਾਮੇ ਸਬੰਧੀ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਸਮਰੱਥ ਨਹੀਂ ਹੋ ਸਕਦੇ ਹਨ, ਜਿਸ ਨਾਲ ਪ੍ਰੋਜੈਕਟਾਂ ਦੀ ਗੁਣਾਤਮਕ ਅਤੇ ਮਾਤਰਾਤਮਕ ਨਿਗਰਾਨੀ ਦਾ ਉਦੇਸ਼ ਅਸਫ਼ਲ ਹੋ ਜਾਂਦਾ ਹੈ।

ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਨੂੰ ਹਾਈਬ੍ਰਿਡ ਐਨੂਇਟੀ ਮੋਡ (ਐੱਚਏਐੱਮ) ਅਤੇ ਇੰਜੀਨੀਅਰਿੰਗ, ਖਰੀਦ ਅਤੇ ਨਿਰਮਾਣ (ਈਪੀਸੀ) ਮੋਡ ‘ਤੇ ਲਾਗੂ ਕਰਨ ਅਤੇ ਬਣਾਏ ਰੱਖਣ ਵਾਲੀਆਂ ਸਲਾਹਕਾਰ ਫਰਮਾਂ ਲਈ ਦਿਸ਼ਾ-ਨਿਰਦੇਸ਼ਾਂ ਵਿੱਚ ਵਿਸਤ੍ਰਿਤ ਸੈਕਸ਼ਨ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਸੈਕਸ਼ਨਾਂ ਵਿੱਚ ਸੁਤੰਤਰ ਇੰਜੀਨੀਅਰਾਂ/ਅਥਾਰਿਟੀ ਇੰਜੀਨੀਅਰਾਂ ਦੀ ਨਿਯੁਕਤੀ ਅਤੇ ਜ਼ਿੰਮੇਵਾਰੀਆਂ ਨੂੰ ਸੌਂਪਣ ਦੇ ਪ੍ਰਾਵਧਾਨ ਸ਼ਾਮਲ ਹਨ।

ਸਲਾਹਕਾਰ ਫਰਮ ਨਾਲ ਨਾਮਜ਼ਦ ‘ਇੰਜੀਨੀਅਰ’ ਨੂੰ ਹਰ ਮਹੀਨੇ ਨਿਰਧਾਰਿਤ ਪ੍ਰੋਜੈਕਟ ਸਾਈਟ ਦਾ ਦੌਰਾ ਕਰਨਾ ਹੋਵੇਗਾ ਅਤੇ ਸਲਾਹਕਾਰ ਅਤੇ ਸਿਵਿਲ ਅਨੁਬੰਧ ਪ੍ਰਾਵਧਾਨਾਂ ਦੇ ਅਨੁਸਾਰ ਮਾਸਿਕ ਪ੍ਰਗਤੀ ਰਿਪੋਰਟ ਵਿੱਚ ਇਨਪੁਟ ਪ੍ਰਦਾਨ ਕਰਨਾ ਹੋਵੇਗਾ। ਪ੍ਰਤੀ ‘ਇੰਜੀਨੀਅਰ’ ਵੱਧ ਤੋਂ ਵੱਧ ਦਸ ਪ੍ਰੋਜੈਕਟਾਂ ਦਾ ਪ੍ਰਤੀਬੰਧ 60 ਦਿਨਾਂ ਦੇ ਬਾਅਦ ਲਾਗੂ ਹੋਵੇਗਾ, ਜਿਸ ਨਾਲ ਸਲਾਹਕਾਰ ਫਰਮਾਂ ਨੂੰ ਇਸ ਮਿਆਦ ਵਿੱਚ ਉਚਿਤ ਸਮਾਯੋਜਨ ਕਰਨ ਦਾ ਸਮਾਂ ਮਿਲ ਜਾਵੇਗਾ।

ਪ੍ਰਤੀ ‘ਇੰਜੀਨੀਅਰ ਪ੍ਰੋਜੈਕਟਾਂ ਦੀ ਵੱਧ ਤੋਂ ਵੱਧ ਸੰਖਿਆ ਨੂੰ ਸੀਮਿਤ ਕਰਨ ਨਾਲ ਨਾ ਸਿਰਫ਼ ਸੰਚਾਲਨ ਕੁਸ਼ਲਤਾ ਵਿੱਚ ਵਾਧਾ ਹੋਵੇਗਾ ਅਤੇ ਹਾਈਵੇਅਜ਼ ਦੇ ਰੱਖ-ਰੱਖਾਅ ਦੇ ਨਾਲ-ਨਾਲ ਉੱਚ ਗੁਣਵੱਤਾ ਵਾਲਾ ਲਾਗੂਕਰਨ ਯਕੀਨੀ ਹੋਵੇਗਾ, ਸਗੋਂ ਦੇਸ਼ ਭਰ ਵਿੱਚ ਨੈਸ਼ਨਲ ਹਾਈਵੇਅਜ਼ ‘ਤੇ ਸੁਰੱਖਿਅਤ, ਸੁਚਾਰੂ ਅਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਵਿੱਚ ਵੀ ਮਦਦ ਮਿਲੇਗੀ।

***************

ਜੀਡੀਐੱਚ/ਐੱਚਆਰ


(रिलीज़ आईडी: 2136163) आगंतुक पटल : 19
इस विज्ञप्ति को इन भाषाओं में पढ़ें: English , Urdu , हिन्दी , Tamil