ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤ ਨੇ ਏਆਈ-ਨੇਟਿਵ ਟੈਲੀਕੌਮ ਨੈੱਟਵਰਕ ਦੀ ਤਰੱਕੀ ਲਈ ਆਈਟੀਯੂ ਐੱਫਜੀ-ਏਆਈਐੱਨਐੱਨ ਮੀਟਿੰਗ ਦੀ ਮੇਜ਼ਬਾਨੀ ਕੀਤੀ
ਨਵੀਂ ਦਿੱਲੀ ਵਿੱਚ ਗਲੋਬਲ ਆਈਟੀਯੂ ਫੋਕਸ ਗਰੁੱਪ ਮੀਟਿੰਗ ਵਿੱਚ ਏਆਈ-ਨੇਟਿਵ ਟੈਲੀਕੌਮ ਨੈੱਟਵਰਕ ਦੀ ਪ੍ਰਮੁੱਖ ਭੂਮਿਕਾ
ਭਾਰਤ ਨੇ ਆਈਟੀਊ ਪੀਪੀ-30 ਦੀ ਮੇਜ਼ਬਾਨੀ ਦਾ ਪ੍ਰਸਤਾਵ ਰੱਖਿਆ, ਆਈਟੀਯੂ ਰੇਡੀਓਕਮਿਊਨੀਕੇਸ਼ਨ ਬਿਊਰੋ ਦੇ ਡਾਇਰੈਕਟਰ ਲਈ ਸੁਸ਼੍ਰੀ ਐੱਮ. ਰੇਵਤੀ ਨੂੰ ਨਾਮਜ਼ਦ ਕੀਤਾ
ਆਈ-ਨੇਟਿਵ ਨੈੱਟਵਰਕ ਸਮਾਧਾਨਾਂ ਦੇ ਸਹਿ-ਨਿਰਮਾਣ ਲਈ ਬਿਲਡ-ਏ-ਥੌਨ 2025 ਦੀ ਸ਼ੁਰੂਆਤ
Posted On:
11 JUN 2025 5:24PM by PIB Chandigarh
ਦੂਰਸੰਚਾਰ ਨੈੱਟਵਰਕ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਏਕੀਕਰਣ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਈ ਚਲ ਰਹੇ ਯਤਨਾਂ ਦੇ ਤਹਿਤ, ਅੱਜ ਨਵੀਂ ਦਿੱਲੀ ਵਿੱਚ ਦੂਰਸੰਚਾਰ ਨੈੱਟਵਰਕ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਐੱਫਜੀ-ਏਆਈਐੱਨਐੱਨ) ‘ਤੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ-ਟੀ) ਫੋਕਸ ਸਮੂਹ ਦੀ ਤੀਸਰੀ ਮੀਟਿੰਗ ਦਾ ਉਦਘਾਟਨ ਕੀਤਾ ਗਿਆ। ਇਹ ਆਈਟੀਯੂ ਪ੍ਰੋਗਰਾਮ ਦੂਰਸੰਚਾਰ ਵਿਭਾਗ (ਡੀਓਟੀ) ਦੀ ਤਕਨੀਕੀ ਸ਼ਾਖਾ, ਟੈਲੀਕਮਿਊਨੀਕੇਸ਼ਨ ਇੰਜੀਨੀਅਰਰਿੰਗ ਸੈਂਟਰ (ਟੀਈਸੀ) ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।


ਤਿੰਨ ਦਿਨਾਂ ਪ੍ਰੋਗਰਾਮ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਸੰਜੀਵ ਬਿਦਵਈ, ਮੈਂਬਰ (ਟੀ), ਡੀਸੀਸੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਏਆਈ-ਨੇਟਿਵ-ਨੈੱਟਵਰਕ (ਏਆਈ-ਐੱਨਐੱਨ) ਟੈਲੀਕੌਮ ਡਿਜ਼ਾਈਨ ਵਿੱਚ ਇੱਕ ਮੌਲਿਕ ਬਦਲਾਅ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਥਰਡ ਜਨਰੇਸ਼ਨ ਪਾਰਟਨਰਸ਼ਿਪ ਪ੍ਰੋਜੈਕਟ (3ਜੀਪੀਪੀ) ਮਾਪਦੰਡਾਂ ਵਿੱਚ ਏਆਈ ਦੀ ਵਧਦੀ ਭੂਮਿਕਾ ਦਾ ਜ਼ਿਕਰ ਕੀਤਾ, ਜੋ ਪੂਰੇ ਡੋਮੇਨ ਵਿੱਚ ਬੁੱਧੀਮਾਨ ਆਯੋਜਨ ਨੂੰ ਸਮਰੱਥ ਬਣਾਉਂਦਾ ਹੈ। ਸ਼੍ਰੀ ਬਿਦਵਈ ਨੇ ਇਸ ਖੇਤਰ ਵਿੱਚ ਭਾਰਤ ਦੇ ਚਲ ਰਹੇ ਯਤਨਾਂ ਨੂੰ ਉਜਾਗਰ ਕੀਤਾ, ਜਿਸ ਵਿੱਚ ‘ਭਾਰਤ ਜੇਨ’ ਜਿਹੀ ਰਾਸ਼ਟਰੀ ਪਹਿਲ ਸ਼ਾਮਲ ਹੈ- ਭਾਰਤ ਦਾ ਪਹਿਲਾ ਸਵਦੇਸ਼ੀ ਤੌਰ ‘ਤੇ ਵਿਕਸਿਤ, ਸਰਕਾਰ ਦੁਆਰਾ ਵਿੱਤ ਪੋਸ਼ਿਤ, ਭਾਰਤੀ ਭਾਸ਼ਾਵਾਂ ਲਈ ਏਆਈ-ਅਧਾਰਿਤ ਮਲਟੀਮਾਡਲ ਲਾਰਜ ਲੈਂਗਵੇਜ਼ ਮਾਡਲ (ਐੱਲਐੱਲਐੱਮ), ਨਾਲ ਹੀ ਏਆਈ-ਅਧਾਰਿਤ ਨੈੱਟਵਰਕ ਆਟੋਮੇਸ਼ਨ ਅਤੇ ਡਿਜੀਟਲ ਟਵਿਨਸ ਵਿੱਚ ਆਈਆਈਟੀ ਅਤੇ ਸੀਡਾਟ ਦੁਆਰਾ ਸੰਚਾਲਿਤ ਹੋਰ ਪ੍ਰੋਜੈਕਟਸ।
ਉਨ੍ਹਾਂ ਨੇ ਏਆਈ ਨੂੰ ਨੈਤਿਕ, ਸਮਾਵੇਸ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਤੈਨਾਤ ਕਰਨ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ, ਜਿਸ ਵਿੱਚ ਵਿਆਖਿਆਤਮਕਤਾ, ਡਿਜ਼ੀਟਲ ਪ੍ਰਭੂਸੱਤਾ ਅਤੇ ਰੈਗੂਲੇਟਰੀ ਢਾਂਚੇ ਦੇ ਵਿਕਾਸ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ।

ਇੱਕ ਵੀਡੀਓ ਸੰਬੋਧਨ ਵਿੱਚ, ਆਈਟੀਯੂ ਦੇ ਦੂਰਸੰਚਾਰ ਮਿਆਰੀਕਰਨ ਬਿਊਰੋ ਦੇ ਡਾਇਰੈਕਟਰ ਜਨਰਲ ਸ਼੍ਰੀ ਸੇਜੋ ਓਨੋ ਨੇ ਇੰਟੈਲੀਜੈਂਟ ਆਟੋਮੇਸ਼ਨ, ਸਵੈ-ਪ੍ਰਬੰਧਨ ਅਤੇ ਰੀਅਲ ਟਾਈਮ ਅਨੁਕੂਲਨ ਰਾਹੀਂ ਅਗਲੀ ਪੀੜ੍ਹੀ ਦੇ ਪ੍ਰਦਰਸ਼ਨ ਨੂੰ ਸੌਂਪਣ ਲਈ ਏਆਈ-ਨੇਟਿਵ ਨੈੱਟਵਰਕ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ ਗਿਆ।

ਏਸ਼ੀਆ-ਪ੍ਰਸ਼ਾਂਤ ਦੇ ਲਈ ਆਈਟੀਯੂ ਖੇਤਰੀ ਡਾਇਰੈਕਟਰ ਸੁਸ਼੍ਰੀ ਅਤਸੁਓ ਓਕੁਡਾ ਨੇ ਡਿਜ਼ੀਟਲ ਇਨੋਵੇਸ਼ਨ ਹੱਬ ਵਜੋਂ ਖੇਤਰ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਣਨਾ ਪਾਇਆ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮਾਰਟ, ਸੁਰੱਖਿਅਤ ਅਤੇ ਜ਼ਿੰਮੇਵਾਰ ਸੰਚਾਰ ਪ੍ਰਣਾਲੀਆਂ ਦੇ ਨਿਰਮਾਣ ਲਈ ਏਆਈ-ਨੇਟਿਵ ਨੈੱਟਵਰਕ ਜ਼ਰੂਰੀ ਹਨ।
ਉਨ੍ਹਾਂ ਨੇ ਡਿਜ਼ੀਟਲ ਡਿਵਾਈਸ ਨੂੰ ਪੂਰਾ ਕਰਨ ਅਤੇ ਸਮਾਰਟ ਸ਼ਹਿਰਾਂ, ਸਿਹਤ ਸੰਭਾਲ ਸੇਵਾਵਾਂ ਅਤੇ ਸਿੱਖਿਆ ਵਿੱਚ ਉਭਰਦੇ ਉਪਯੋਗ ਦੇ ਮਾਮਲਿਆਂ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਸਹਿਯੋਗੀ ਢਾਂਚੇ ਦੀ ਜ਼ਰੂਰਤ ਦੀ ਤਰਫ਼ ਧਿਆਨ ਆਕਰਸ਼ਿਤ ਕੀਤਾ।

ਆਯੋਜਨ ਦੌਰਾਨ, ਭਾਰਤ ਨੇ ਆਈਟੀਯੂ ਪਲੈਨੀਪੋਟੈਂਸਰੀ ਕਾਨਫਰੰਸ 2030 (ਪੀਪੀ-30) ਦੀ ਮੇਜ਼ਬਾਨੀ ਲਈ ਆਪਣੀ ਬੋਲੀ, ਆਗਾਮੀ ਆਈਟੀਯੂ ਕੌਂਸਲ (2027-2031) ਵਿੱਚ ਨਿਰੰਤਰ ਮੈਂਬਰਸ਼ਿਪ ਅਤੇ ਆਈਟੀਯੂ ਰੇਡੀਓ ਸੰਚਾਰ ਬਿਊਰੋ (2027-30) ਦੇ ਡਾਇਰੈਕਟਰ ਦੇ ਲਈ ਪਹਿਲੀ ਮਹਿਲਾ ਅਤੇ ਪਹਿਲੀ ਖੇਤਰੀ ਉਮੀਦਵਾਰ ਦੇ ਰੂਪ ਵਿੱਚ ਭਾਰਤੀ ਉਮੀਦਵਾਰ ਸੁਸ਼੍ਰੀ ਐੱਮ.ਰੇਵਤੀ ਦੇ ਲਈ ਆਈਟੀਯੂ ਮੈਂਬਰਾਂ ਤੋਂ ਸਮਰਥਨ ਮੰਗਿਆ।
ਇਸ ਪ੍ਰੋਗਰਾਮ ਵਿੱਚ ਡੀਬੀਐੱਨ ਦੇ ਪ੍ਰਸ਼ਾਸਕ ਸ਼੍ਰੀ ਨੀਰਜ ਵਰਮਾ, ਦੂਰਸੰਚਾਰ ਵਿਭਾਗ ਦੇ ਮੈਂਬਰ (ਨਾਮਜ਼ਦ) ਸ਼੍ਰੀ ਰੁਦਰ ਨਾਰਾਇਣ ਪਲਈ, ਦੂਰਸੰਚਾਰ ਵਿਭਾਗ ਦੇ ਮੈਂਬਰ (ਨਾਮਜ਼ਦ) ਸ਼੍ਰੀ ਦੇਬ ਕੁਮਾਰ ਚਕ੍ਰਵਰਤੀ, ਸਲਾਹਕਾਰ (ਟੈਕਨੋਲੋਜੀ) ਸ਼੍ਰੀ ਸ਼ੁਭੇਂਦੂ ਤਿਵਾਰੀ ਸੀ-ਡਾਟ ਦੇ ਸੀਈਓ ਡਾ. ਰਾਜਕੁਮਾਰ ਉਪਾਧਿਆਏ, ਟੀਈਸੀ ਦੀ ਸੀਨੀਅਰ ਡੀਡੀਜੀ ਸੁਸ਼੍ਰੀ ਤ੍ਰਿਪਤੀ ਸਕਸੈਨਾ ਅਤੇ ਦੂਰਸੰਚਾਰ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ, ਸਿੱਖਿਆ ਸ਼ਾਸਤਰੀ, ਟੈਕਨਲੋਜੋਜਿਸਟ ਅਤੇ ਭਾਰਤ ਅਤੇ ਵਿਦੇਸ਼ ਦੇ ਉਦਯੋਗ ਪ੍ਰਤੀਨਿਧੀ ਸ਼ਾਮਲ ਹੋਏ।
ਇਹ ਆਯੋਜਨ ਏਆਈ-ਨੇਟਿਵ ਦੂਰਸੰਚਾਰ ਨੈੱਟਵਰਕ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ, ਜਿਸ ਵਿੱਚ ਗਲੋਬਲ ਕਮਿਊਨੀਕੇਸ਼ਨਸ ਲੈਂਡਸਕੇਪ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਹੈ। ਜਿਵੇਂ-ਜਿਵੇਂ ਏਆਈ ਵਿਕਸਿਤ ਹੁੰਦਾ ਰਹੇਗਾ, ਫੋਕਸ ਗਰੁੱਪ ਦੁਆਰਾ ਕੀਤਾ ਗਿਆ ਕਾਰਜ ਵਧੇਰੇ ਬੁੱਧੀਮਾਨ, ਅਨੁਕੂਲ ਅਤੇ ਕੁਸ਼ਲ ਨੈੱਟਵਰਕ ਦੇ ਲਈ ਅਧਾਰ ਤਿਆਰ ਕਰਨ ਵਿੱਚ ਸਹਾਇਕ ਹੋਵੇਗਾ।
ਫੋਕਸ ਗਰੁੱਪ ਏਆਈ-ਨੇਟਿਵ ਨੈੱਟਵਰਕਸ ਬਾਰੇ
ਜੁਲਾਈ 2024 ਵਿੱਚ ਆਈਟੀਯੂ-ਟੀ ਸਟਡੀ ਗਰੁੱਪ 13 ਦੁਆਰਾ ਸਥਾਪਿਤ, ਟੈਲੀਕਮਿਊਨੀਕੇਸ਼ਨ ਨੈੱਟਵਰਕ ਦੇ ਲਈ ਏਆਈ-ਨੇਟਿਵ ‘ਤੇ ਫੋਕਸ ਗਰੁੱਪ (ਐੱਫਜੀ-ਏਆਈਐੱਨਐੱਨ) ਦਾ ਉਦੇਸ਼ ਏਆਈ ਦੀ ਸਮਰੱਥਾ ਦਾ ਪੂਰੀ ਤਰ੍ਹਾਂ ਨਾਲ ਦੋਹਨ ਕਰਨ ਲਈ ਨੈੱਟਵਰਕ ਆਰਕੀਟੈਕਚਰ ਵਿੱਚ ਜ਼ਰੂਰੀ ਬੁਨਿਆਦੀ ਪਰਿਵਰਤਨਾਂ ਦੀ ਖੋਜ ਅਤੇ ਪਰਿਭਾਸ਼ਾ ਕਰਨਾ ਹੈ। ਸਮੂਹ ਦਾ ਟੀਚਾ ਏਆਈ ਟੈਕਨੋਲੋਜੀਆਂ ਦਾ ਪੂਰੀ ਤਰ੍ਹਾਂ ਨਾਲ ਲਾਭ ਉਠਾਉਣ ਦੇ ਲਈ ਡਿਜ਼ਾਈਨ ਵਿੱਚ ਜ਼ਰੂਰੀ ਪਰਿਵਰਤਨਾਂ ਨੂੰ ਸਮਝਣਾ ਹੈ, ਜਿਸ ਵਿੱਚ ਗਲੋਬਲ ਸੰਚਾਰ ਵਿੱਚ ਏਆਈ-ਨੇਟਿਵ ਨੈੱਟਵਰਕ ਦੁਆਰਾ ਲਿਆਂਦੀਆਂ ਜਾਣ ਵਾਲੀਆਂ ਵਿਲੱਖਣ ਚੁਣੌਤੀਆਂ ਅਤੇ ਅਵਸਰਾਂ ‘ਤੇ ਜ਼ੋਰ ਦਿੱਤਾ ਗਿਆ ਹੈ।
ਫੋਕਸ ਗਰੁੱਪ ਟੈਲੀਕੌਮ ਨੈੱਟਵਰਕ ਨੂੰ ਉਨ੍ਹਾਂ ਦੇ ਮੂਲ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸ਼ਾਮਲ ਕਰਕੇ ਫਿਰ ਤੋਂ ਪਰਿਭਾਸ਼ਿਤ ਕਰਨ ਲਈ ਕੰਮ ਕਰ ਰਿਹਾ ਹੈ। ਇਹ ਬਦਲਾਅ ਸਵੈ-ਅਨੁਕੂਲਿਤ, ਲਚਕੀਲੇ ਨੈੱਟਵਰਕ ਵੱਲ ਲੈ ਜਾਵੇਗਾ ਜੋ ਨਿਰਵਿਘਨ ਕਨੈਕਟੀਵਿਟੀ, ਘੱਟ ਕਾਲ ਡ੍ਰੌਪ, ਤੇਜ਼ ਮੋਬਾਈਲ ਡੇਟਾ ਅਤੇ ਰੀਅਲ ਟਾਈਮ ਅਨੁਕੂਲਨਸ਼ੀਲਤਾ ਪ੍ਰਦਾਨ ਕਰਨ ਵਿੱਚ ਸਮਰੱਥ ਹੋਵੇਗਾ-ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਉਪਯੋਗਕਰਤਾਵਾਂ ਨੂੰ ਸਮਾਨ ਤੌਰ ‘ਤੇ ਲਾਭਵੰਦ ਕਰੇਗਾ।
ਸਮਾਰਟ ਜਨਤਕ ਸੇਵਾਵਾਂ, ਕਨੈਕਟਿਡ ਟ੍ਰਾਂਸਪੋਰਟ ਅਤੇ ਆਪਦਾ-ਜਾਗਰੂਕ ਸੰਚਾਰ ਪ੍ਰਣਾਲੀਆਂ ਜਿਵੇਂ ਕਿ ਅਗਲੀ ਪੀੜ੍ਹੀ ਦੀਆਂ ਐਪਲੀਕੇਸ਼ਨਾਂ ਦੀ ਖੋਜ ਕਰਕੇ, ਸਮੂਹ ਅਜਿਹੇ ਨੈੱਟਵਰਕ ਦੀ ਨੀਂਹ ਰੱਖ ਰਿਹਾ ਹੈ ਜੋ ਨਾ ਕੇਵਲ ਤਕਨੀਕੀ ਤੌਰ ‘ਤੇ ਅਪਗ੍ਰੇਡ ਹਨ ਸਗੋਂ ਜਨਤਕ ਜ਼ਰੂਰਤਾਂ ਦੇ ਪ੍ਰਤੀ ਗਹਿਰਾਈ ਨਾਲ ਜਵਾਬਦੇਹੀ ਹਨ।
ਐੱਫਜੀ-ਏਆਈਐੱਨਐੱਨ ਮੀਟਿੰਗ ਅਤੇ ਬਿਲਡ-ਏ-ਥੌਨ (11-13 ਜੂਨ, 2025) ਦੇ ਸੈਸ਼ਨਾਂ ਵਿੱਚ ਭਵਿੱਖ ਦੇ ਸੰਚਾਰ ਨੈੱਟਵਰਕ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਐਪਲੀਕੇਸ਼ਨ ‘ਤੇ ਕੇਂਦ੍ਰਿਤ ਅਤਿਆਧੁਨਿਕ ਵਿਸ਼ਿਆਂ ਦੀ ਇੱਕ ਵਿਸਤ੍ਰਿਤ ਲੜੀ ਨੂੰ ਸ਼ਾਮਲ ਕੀਤਾ ਜਾਵੇਗਾ। ਮੁੱਖ ਵਿਸ਼ਿਆਂ ਵਿੱਚ ਦੂਰਸੰਚਾਰ ਦੇ ਲਈ ਫੇਡਰੇਟਿਡ ਲਰਨਿੰਗ, ਅਗਲੀ ਪੀੜ੍ਹੀ ਦੇ ਵਾਇਸਲੈੱਸ ਸਿਸਟਮਜ਼ ਲਈ ਏਆਈ/ਐੱਮਐੱਲ ਮਾਡਲ, 6ਜੀ ਉਪਯੋਗ ਮਾਮਲਿਆਂ ਵਿੱਚ ਏਆਈ, ਆਟੋਨੋਮਸ ਏਆਈ ਏਜੰਟ ਅਤੇ ਚਿਹਰੇ ਦੀ ਪਹਿਚਾਣ-ਅਧਾਰਿਤ ਸਿਮ ਤਸਦੀਕ ਸ਼ਾਮਲ ਹਨ। ਮਾਹਰ ਗੱਲਬਾਤ ਦੇ ਇਲਾਵਾ, ਇਸ ਪ੍ਰੋਗਰਾਮ ਵਿੱਚ ਤਕਨੀਕੀ ਸਮੀਖਿਆ ਸੈਸ਼ਨ, ਇੰਟਰੈਕਟਿਵ ਚਰਚਾਵਾਂ ਅਤੇ ਵਿਵਹਾਰਿਕ ਏਆਈ-ਸੰਚਾਲਿਤ ਸਮਾਧਾਨ ਵਿਕਸਿਤ ਕਰਨ ਦੇ ਉਦੇਸ਼ ਨਾਲ ਸਹਿਯੋਗੀ ਬਿਲਡ-ਏ-ਥੌਨ ਗਤੀਵਿਧੀਆਂ ਸ਼ਾਮਲ ਹਨ। ਉਮੀਦ ਕੀਤੇ ਗਏ ਨਤੀਜੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨਾ, ਏਆਈ-ਨੇਟਿਵ ਨੈੱਟਵਰਕ ਖੋਜ ਨੂੰ ਅੱਗੇ ਵਧਾਉਣਾ ਅਤੇ ਇੰਟੈਲੀਜੈਂਟ ਟੈਲੀਕੌਮ ਸਿਸਟਮਜ਼ ਵਿੱਚ ਭਵਿੱਖ ਦੇ ਮਾਪਦੰਡਾਂ ਨੂੰ ਆਕਾਰ ਦੇਣਾ ਹੈ।
ਐੱਫਜੀ-ਏਆਈਐੱਨਐੱਨ ਬਿਲਡ-ਏ-ਥੌਨ 2025, ਇੱਕ ਕ੍ਰਾਉਡਸੋਰਸਡ ਕੋਡਿੰਗ ਇਵੈਂਟ 13 ਜੂਨ, 2025 ਲਈ ਨਿਰਧਾਰਿਤ ਹੈ। ਇਹ ਪਹਿਲ ਅਕਾਦਮਿਕ,ਉਦਯੋਗ ਅਤੇ ਸਟਾਰਟਅੱਪਸ ਦੇ ਮਾਹਿਰਾਂ ਨੂੰ ਇੰਟਰਐਕਟਿਵ ਸਲਾਹ ਅਤੇ ਸਹਿਯੋਗੀ ਸੈਸ਼ਨਾਂ ਰਾਹੀਂ ਏਆਈ-ਨੇਟਿਵ ਸੰਕਲਪਾਂ ਦੇ ਵਿਵਹਾਰਿਕ ਪ੍ਰਦਰਸ਼ਨਾਂ ਦਾ ਸਹਿ-ਨਿਰਮਾਣ ਕਰਨ ਲਈ ਇਕੱਠੇ ਲਿਆਵੇਗੀ।
****
ਸਮਰਾਟ/ਐਲਨ
(Release ID: 2135912)