ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਸੋਮਵਾਰ ਨੂੰ ਹੈਦਰਾਬਾਦ ਦਾ ਦੌਰਾ ਕਰਨਗੇ


ਮੰਤਰੀ ਰੰਗਾ ਰੈੱਡੀ ਜ਼ਿਲ੍ਹੇ ਵਿੱਚ ਵੀਕੇਐੱਸਏ ਪ੍ਰੋਗਰਾਮ ਸਥਾਨਾਂ ਦਾ ਦੌਰਾ ਕਰਨਗੇ ਅਤੇ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (ਵੀਕੇਐੱਸਏ) ਦੇ ਤਹਿਤ ਕਿਸਾਨਾਂ ਨਾਲ ਗੱਲਬਾਤ ਕਰਨਗੇ

Posted On: 08 JUN 2025 6:29PM by PIB Chandigarh

ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਨੇ ਪਹਿਲਾਂ ਦੇ ਖਰੀਫ-ਸੀਜ਼ਨ ਦੌਰਾਨ 29 ਮਈ ਤੋਂ 12 ਜੂਨ 2025 ਤੱਕ ਚਲਣ ਵਾਲੇ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ (ਵੀਕੇਐੱਸਏ)” ਨਾਮਕ ਇੱਕ ਰਾਸ਼ਟਰਵਿਆਪੀ ਆਊਟਰੀਚ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰਮੁੱਖ ਅਭਿਯਾਨ ਦਾ ਉਦੇਸ਼ ਵਿਗਿਆਨਿਕ ਪ੍ਰਗਤੀ ਨੂੰ ਸਿੱਧੇ ਕਿਸਾਨਾਂ ਨਾਲ ਜੋੜ ਕੇ ਖੇਤੀਬਾੜੀ ਖੋਜ ਅਤੇ ਜ਼ਮੀਨੀ ਪੱਧਰ ਦੀਆਂ ਪ੍ਰਥਾਵਾਂ ਦਰਮਿਆਨ ਦੂਰੀ ਨੂੰ ਘੱਟ ਕਰਨਾ ਹੈ, ਜਿਸ ਨਾਲ ਵਿਕਸਿਤ ਭਾਰਤ @2047  ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਮਿਲੇਗਾ।

ਆਈਸੀਏਆਰ ਦੇ ਮਾਰਗਦਰਸ਼ਨ ਵਿੱਚ ਆਈਸੀਏਆਰ-ਅਟਾਰੀ, ਜ਼ੋਨ, ਐਕਸ, ਹੈਦਰਾਬਾਦ ਨੂੰ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਮਿਲ ਨਾਡੂ ਅਤੇ ਪੁਡੂਚੇਰੀ ਵਿੱਚ ਵੀਕੇਐੱਸਏ ਅਭਿਯਾਨ ਦੇ ਤਾਲਮੇਲ ਦਾ ਕੰਮ ਸੌਂਪਿਆ ਗਿਆ ਹੈ। ਇਹ ਅਭਿਯਾਨ ਖੇਤੀਬਾੜੀ ਵਿਗਿਆਨ ਕੇਂਦਰਾਂ (ਕੇਵੀਕੇ) ਆਈਸੀਏਆਰ ਸੰਸਥਾਨਾਂ, ਖੇਤਰੀ ਖੋਜ ਕੇਂਦਰਾਂ ਅਤੇ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਮੂਹਿਕ ਪ੍ਰਯਾਸਾਂ ਨਾਲ ਸਬੰਧਿਤ ਰਾਜਾਂ ਦੇ ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ ਅਤੇ ਮੱਛੀ ਪਾਲਣ ਵਿਭਾਗਾਂ ਦੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ।

ਇਸ ਚਲ ਰਹੀ ਰਾਸ਼ਟਰੀ ਪਹਿਲ ਦੇ ਇੱਕ ਹਿੱਸੇ ਵਜੋਂ, ਮਾਣਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ, ਭਾਰਤ ਸਰਕਾਰ, ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, 9 ਜੂਨ 2025 ਨੂੰ ਰੰਗਾ ਰੈੱਡੀ ਜ਼ਿਲ੍ਹੇ, ਤੇਲੰਗਾਨਾ ਵਿੱਚ ਵੀਕੇਐੱਸਏ ਪ੍ਰੋਗਰਾਮ ਸਥਾਨਾਂ ਦਾ ਦੌਰਾ ਕਰ ਰਹੇ ਹਨ। ਇਸ ਯਾਤਰਾ ਦਾ ਉਦੇਸ਼ ਕਿਸਾਨਾਂ ਦੇ ਨਾਲ ਗੱਲਬਾਤ ਨੂੰ ਸੁਵਿਧਾਜਨਕ ਬਣਾਉਣਾ ਅਤੇ ਅਭਿਯਾਨ ਦੇ ਪ੍ਰਭਾਵ ਨੂੰ ਵਧਾਉਣ ਲਈ ਰਣਨੀਤਕ ਮਾਰਗਦਰਸ਼ਨ ਪ੍ਰਦਾਨ ਕਰਨਾ ਹੈ।

ਆਪਣੇ ਦੌਰੇ ਦੌਰਾਨ, ਮਾਣਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰੰਗਾ ਰੈੱਡੀ ਜ਼ਿਲ੍ਹੇ ਦੇ ਮਨਸਨਪੱਲੀ  ਪਿੰਡ ਅਤੇ ਰਾਮਚੰਦ੍ਰਗੁੜਾ ਪਿੰਡ ਵਿੱਚ ਕਿਸਾਨਾਂ (ਕਿਸਾਲ ਚੌਪਾਲ) ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਮੰਤਰੀ ਇਬਰਾਹਿਮਪਟਨਮ ਦੇ ਮੰਗਲਪੱਲੀ ਪਿੰਡ ਵਿੱਚ ਕਲੇਮ ਜੰਗਾਰੈੱਡੀ ਗਾਰਡਨ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਦੇ ਮਹੱਤਵਅਕਾਂਖੀ ਟੀਚੇ ‘ਤੇ ਚਰਚਾ ਕਰਨਗੇ, ਜਿਸ ਦਾ ਉਦੇਸ਼ ਟੈਕਨੋਲੋਜੀ ਪ੍ਰਸਾਰ ਅਤੇ ਜ਼ਮੀਨੀ ਪੱਧਰ ‘ਤੇ ਜੁੜਾਅ ਰਾਹੀਂ ਭਾਰਤ ਭਰ ਵਿੱਚ 1.5 ਕਰੋੜ ਤੋਂ ਵੱਧ ਕਿਸਾਨਾਂ ਤੱਕ ਪਹੁੰਚਣਾ ਹੈ।

ਭਾਰਤ ਸਰਕਾਰ ਦੇ ਮਾਣਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਮੰਤਰਾਲਾ, ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਹਿੱਸਾ ਲੈਣਗੇ।

ਸ਼੍ਰੀ ਥੁਮਾਲਾ ਨਾਗੇਸ਼ਵਰ ਰਾਓ, ਮਾਣਯੋਗ ਖੇਤੀਬਾੜੀ ਮੰਤਰੀ, ਤੇਲੰਗਾਨਾ ਸਰਕਾਰ, ਹੈਦਰਾਬਾਦ, ਸ਼੍ਰੀ ਐੱਮ.ਕੋਡਾਂਡਾ ਰੈੱਡੀ, ਚੇਅਰਮੈਨ, ਤੇਲੰਗਾਨਾ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਡੀ.ਏ.ਆਰ.ਈ. ਸਕੱਤਰ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲ ਡਾ. ਐੱਮਐੱਲ ਜਾਟ, ਡਿਪਟੀ ਡਾਇਰੈਕਟਰ ਜਨਰਲ (ਐੱਨਆਰਐੱਮ) ਡਾ. ਏਕੇ ਨਾਇਕ, ਡਿਪਟੀ ਡਾਇਰੈਕਟਰ ਜਨਰਲ (ਫਸਲ ਵਿਗਿਆਨ) ਡਾ. ਡੀਕੇ ਯਾਦਵ ਅਤੇ ਏਡੀਜੀ (ਐੱਸਡਬਲਿਊਸੀਈ) ਡਾ. ਏ. ਵੇਲਮੁਰੂਗਨ ਵੀ ਹਿੱਸਾ ਲੈਣਗੇ।

 

ਵਿਗਿਆਨਿਕ-ਕਿਸਾਨ ਸੰਵਾਦ ਸੈਸ਼ਨ ਵਿੱਚ ਤੇਲੰਗਾਨਾ ਦੇ ਲਗਭਗ 1500 ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੀਆਂ ਮਹਿਲਾਵਾਂ ਦੇ ਹਿੱਸਾ ਲੈਣ ਦੀ ਉਮੀਦ ਹੈ, ਤਾਕਿ ਉਹ ਟਿਕਾਊ ਵਿਧੀਆਂ, ਉੱਨਤ ਟੈਕਨੋਲੋਜੀਆਂ ਅਤੇ ਖੇਤੀਬਾੜੀ ਅਤੇ ਐਕੂਆਕਚਲਰ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ।

ਇਸ ਮੌਕੇ ‘ਤੇ ਤੇਲੰਗਾਨਾ ਦੇ ਖੇਤੀਬਾੜੀ ਵਿਗਿਆਨ ਕੇਂਦਰਾਂ ਅਤੇ ਹੈਦਰਾਬਾਦ ਦੇ ਆਈਸੀਏਆਰ ਸੰਸਥਾਨਾਂ ਦੁਆਰਾ ਇਨੋਵੇਸ਼ਨਸ ਅਤੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਵੇਗਾ।

ਪਿੰਡ ਦੇ ਦੌਰੇ ਤੋਂ ਪਹਿਲਾਂ, ਮਾਣਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਆਗਾਮੀ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਣ, ਵੱਖ-ਵੱਖ ਸੁਵਿਧਾਵਾਂ ਦਾ ਦੌਰਾਨ ਕਰਨ ਅਤੇ ਰੁੱਖ ਲਗਾਉਣ ਲਈ ਆਈਸੀਏਆਰ- ਇੰਡੀਅਨ ਇੰਸਟੀਟਿਊਟ ਆਫ ਮਿਲਟ ਰਿਸਰਚ, ਰਾਜੇਂਦਰਨਗਰ, ਹੈਦਰਾਬਾਦ ਦਾ ਦੌਰਾ ਕਰਨਗੇ।

ਹੈਦਰਾਬਾਦ ਸਥਿਤ ਆਈਸੀਏਆਰ ਇੰਸਟੀਟਿਊਟਸ,ਆਈਸੀਏਆਰ-ਐਗਰੀਕਲਚਰ ਟੈਕਨੋਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਟਿਊਟ (ਜ਼ੋਨ ਐਕਸ), ਆਈਸੀਏਆਰ-ਇੰਡੀਅਨ ਇੰਸਟੀਟਿਊਟ ਆਫ਼ ਰਾਈਸ ਰਿਸਰਚ, ਆਈਸੀਏਆਰ- ਨੈਸ਼ਨਲ ਅਕੈਡਮੀ ਆਫ਼ ਐਗਰੀਕਚਰਲ ਰਿਸਰਚ ਐਂਡ ਮੈਨੇਜਮੈਂਟ, ਆਈਸੀਏਆਰ- ਇੰਡੀਅਨ ਇੰਸਟੀਟਿਊਟ ਆਫ਼ ਮਿਲਟਸ ਰਿਸਰਚ ਅਤੇ ਆਈਸੀਏਆਰ-ਸੈਂਟਰਲ ਰਿਸਰਚ ਇੰਸਟੀਟਿਊਟ ਫਾਰ ਡ੍ਰਾਈਲੈਂਡ ਐਗਰੀਕਲਚਰ ਦੇ ਡਾਇਰੈਕਟਰ ਅਤੇ ਵਿਗਿਆਨਿਕ, ਆਈਸੀਏਆਰ-ਇੰਡੀਅਨ ਇੰਸਟੀਟਿਊਟ ਆਫ਼ ਆਇਲਸੀਡ ਰਿਸਰਚ,  ਆਈਸੀਏਆਰ-ਡਾਇਰੈਕਟੋਰੇਟ ਆਫ਼ ਪੋਲਟਰੀ ਰਿਸਰਚ, ਹੈਦਰਾਬਾਦ, ਆਈਸੀਏਆਰ-ਨੈਸ਼ਨਲ ਮੀਟ ਰਿਸਰਚ ਇੰਸਟੀਟਿਊਟ, ਆਈਸੀਏਆਰ ਐੱਨਬੀਪੀਜੀਆਰ ਖੇਤਰੀ ਸਟੇਸ਼ਨ ਅਤੇ ਵਿੰਟਰ ਨਰਸਰੀ ਸੈਂਟਰ, ਆਈਸੀਏਆਰ-ਇੰਡੀਅਨ ਇੰਸਟੀਟਿਊਟ ਆਫ਼ ਮਿਲਟ ਰਿਸਰਚ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।

************


(Release ID: 2135380)