ਖੇਤੀਬਾੜੀ ਮੰਤਰਾਲਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਟਿਆਲਾ ਵਿੱਚ ਖੇਤੀਬਾੜੀ ਉਪਕਰਣਾਂ ਦੀ ਫੈਕਟਰੀ ਦਾ ਦੌਰਾ ਕੀਤਾ
ਦੇਸ਼ ਨੇ ਨਾਲ-ਨਾਲ ਵਿਦੇਸ਼ਾਂ ਲਈ ਵੀ ਬਣਾਵਾਂਗੇ ਖੇਤੀਬਾੜੀ ਮਸ਼ੀਨਰੀ (ਸੰਦ)- ਸ਼੍ਰੀ ਚੌਹਾਨ
ਕਟਾਈ ਦੇ ਨਾਲ-ਨਾਲ ਰੋਪਾਈ ਲਈ ਵੀ ਹੁਣ ਉਪਕਰਣ ਉਪਲਬਧ ਹਨ- ਸ਼੍ਰੀ ਚੌਹਾਨ
ਛੋਟੀ ਜੋਤ ਵਾਲੇ ਕਿਸਾਨਾਂ ਲਈ ਕਿਫਾਇਤੀ ਖੇਤੀਬਾੜੀ ਸੰਦ ਬਣਾਨੇ ਜ਼ਰੂਰੀ- ਸ਼੍ਰੀ ਚੌਹਾਨ
ਸਮ੍ਰਿੱਧ ਕਿਸਾਨ ਅਤੇ ਵਿਕਸਿਤ ਖੇਤਬਾੜੀ ਸਾਡਾ ਟੀਚਾ ਹੈ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
ਸਬਸਿਡੀ ਉਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ ਜੋ ਅਸਲ ਵਿੱਚ ਉਸ ਦੇ ਹੱਕਦਾਰ ਹੋਣ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ
प्रविष्टि तिथि:
05 JUN 2025 7:42PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅੱਜ 'ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ' ਤਹਿਤ ਪੰਜਾਬ ਦੇ ਕਿਸਾਨਾਂ ਨਾਲ ਮਿਲੇ। ਖੇਤਾਂ ਵਿੱਚ ਜਾ ਕੇ ਫਸਲਾਂ ਅਤੇ ਉਤਪਾਦਨ ਦਾ ਜਾਇਜ਼ਾ ਲਿਆ। ਨਾਲ ਹੀ ਪਟਿਆਲਾ ਦੇ ਅਮਰਗੜ੍ਹ ਦਾ ਵੀ ਦੌਰਾ ਕਰਕੇ ਖੇਤੀਬਾੜੀ ਉਪਕਰਣਾਂ ਦੀ ਫੈਕਟਰੀ ਵਿੱਚ ਵੱਖ-ਵੱਖ ਖੇਤੀਬਾੜੀ ਮਸ਼ੀਨਾਂ, ਸੰਦਾਂ ਅਤੇ ਉਪਕਰਣਾਂ ਦਾ ਵੀ ਨਿਰੀਖਣ ਕੀਤਾ।
v
ਇਸ ਅਵਸਰ ‘ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਸ਼੍ਰੀ ਗੁਰਮੀਤ ਸਿੰਘ ਖੁੱਡੀਆਂ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਡਾ. ਐੱਮ.ਐੱਲ. ਜਾਟ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਾਲ, ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਡਾ. ਬਸੰਤ ਗਰਗ, ਵਿਗਿਆਨੀ ਅਤੇ ਅਧਿਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਰਹੇ।
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਸੰਕਲਪ ਹੈ ‘ਵਿਕਸਿਤ ਭਾਰਤ’ ਅਤੇ ਅਸੀਂ ਉਸ ਲਈ ਟੀਚਾਬੱਧ ਹੋ ਕੇ ਕਾਰਜ ਕਰ ਰਹੇ ਹਾਂ। ਇੱਕ ਵੈਭਵਸ਼ਾਲੀ ਭਾਰਤ, ਇੱਕ ਗੌਰਵਸ਼ਾਲੀ ਭਾਰਤ, ਇੱਕ ਸੰਪੰਨ ਭਾਰਤ, ਇੱਕ ਸਮ੍ਰਿੱਧ ਭਾਰਤ, ਇੱਕ ਸ਼ਕਤੀਸ਼ਾਲੀ ਭਾਰਤ, ਇਹ ਹੀ ਸਾਡੀ ਕਲਪਨਾ ਹੈ। ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ। ਮੌਜੂਦਾ ਸਮੇਂ ਵਿੱਚ ਚੌਥੀ ਤਿਮਾਹੀ ਵਿੱਚ ਦੇਸ਼ ਨੇ 7.5 ਪ੍ਰਤੀਸ਼ਤ ਦੀ ਵਿਕਾਸ ਦਰ ਹਾਸਲ ਕੀਤੀ ਹੈ, ਜਿਸ ਵਿੱਚ 5.4 ਪ੍ਰਤੀਸ਼ਤ ਯੋਗਦਾਨ ਖੇਤੀਬਾੜੀ ਖੇਤਰ ਦਾ ਹੈ। 18 ਪ੍ਰਤੀਸ਼ਤ ਤੋਂ ਜ਼ਿਆਦਾ ਅਰਥਵਿਵਸਥਾ ਵਿੱਚ ਖੇਤੀਬਾੜੀ ਖੇਤਰ ਦੀ ਹਿੱਸੇਦਾਰੀ ਹੈ। ਅੱਜ ਵੀ ਦੇਸ਼ ਦੀ 50 ਪ੍ਰਤੀਸ਼ਤ ਆਬਾਦੀ ਦੀ ਆਜੀਵਿਕਾ ਦਾ ਸਰੋਤ ਖੇਤੀਬਾੜੀ ਹੀ ਹੈ।
ਖੇਤੀਬਾੜੀ ਦੇ ਮੁੱਖ ਉਦੇਸ਼ਾਂ ਦੀ ਰੂਪਰੇਖਾ ਦਿੰਦੇ ਹੋਏ, ਉਨ੍ਹਾਂ ਕਿਹਾ:
• 1.45 ਅਰਬ ਲੋਕਾਂ ਲਈ ਭੋਜਨ (ਖੁਰਾਕ) ਸੁਰੱਖਿਆ ਯਕੀਨੀ ਬਣਾਉਣਾ
• ਭੋਜਨ ਸੁਰੱਖਿਆ ਦੇ ਨਾਲ-ਨਾਲ ਪੌਸ਼ਟਿਕ ਭੋਜਨ ਉਪਲਬਧ ਕਰਨਾ
• ਖੇਤੀ ਨੂੰ ਕਿਸਾਨਾਂ ਲਈ ਫ਼ਾਇਦੇਮੰਦ ਬਣਾਉਣਾ
• ਭਾਰਤ ਨੂੰ ਗਲੋਬਲ ਫੂਡ ਬਾਸਕੇਟ ਵਜੋਂ ਸਥਾਪਤ ਕਰਨਾ
ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੈਂ ਪੰਜਾਬ ਦੀ ਧਰਤੀ ਨੂੰ ਵਾਰ-ਵਾਰ ਨਮਨ ਕਰਦਾ ਹਾਂ। ਦੇਸ਼ ਦੇ ਅਨਾਜ ਭੰਡਾਰ ਭਰਣ ਵਿੱਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਯੋਗਦਾਨ ਹੈ। ਇੱਕ ਸਮਾਂ ਸੀ ਜਦੋਂ ਅਸੀਂ ਅਮਰੀਕਾ ਦੀ ਖ਼ਰਾਬ ਗੁਣਵੱਤਾ ਵਾਲੀ ਕਣਕ ਖਾਣ ਲਈ ਮਜ਼ਬੂਰ ਸੀ। ਪਰ ਅੱਜ ਸਥਿਤੀ ਵਿੱਚ ਅਜਿਹਾ ਸੁਧਾਰ ਆਇਆ ਹੈ ਕਿ ਅਸੀਂ ਚੰਗੇ ਗੁਣਵੱਤਾ ਵਾਲੇ ਕਣਕ-ਚੌਲਾਂ ਦਾ ਉਤਪਾਦਨ ਵੀ ਕਰ ਰਹੇ ਹਾਂ ਅਤੇ ਵਿਦੇਸ਼ਾਂ ਵਿੱਚ ਵੀ ਇਸ ਦਾ ਨਿਰਯਾਤ ਕਰ ਰਹੇ ਹਾਂ। ਭਾਰਤ ਦੇ ਬਾਸਮਤੀ ਚੌਲਾਂ ਦੀ ਵਿਦੇਸ਼ਾਂ ਵਿੱਚ ਬਹੁਤ ਮੰਗ ਹੈ। ਪਰ ਸਾਨੂੰ ਹੋਰ ਅੱਗੇ ਵਧਣਾ ਹੈ ਇਸ ਲਈ ਸਾਡਾ ਟੀਚਾ ਹੈ ਸਮ੍ਰਿੱਧ ਕਿਸਾਨ ਅਤੇ ਵਿਕਸਿਤ ਖੇਤੀਬਾੜੀ।

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਉਤਪਾਦਨ ਵਧਾਉਣ ਅਤੇ ਉਤਪਾਦਨ ਦੀ ਲਾਗਤ ਘੱਟ ਕਰਨ ਜਿਹੇ ਦੋ ਕੰਮ ਸਾਨੂੰ ਇਕੱਠੇ ਟੀਚਾਬੱਧ ਹੋ ਕੇ ਕਰਨੇ ਹੋਣਗੇ। ਉਤਪਾਦਨ ਵਧਾਉਣ ਲਈ ਚੰਗੇ ਬੀਜ਼ ਜ਼ਰੂਰੀ ਹਨ। ਸ਼੍ਰੀ ਚੌਹਾਨ ਨੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਵਿਗਿਆਨੀਆਂ ਨੂੰ ਬਦਲਦੇ ਜਲਵਾਯੂ ਦੇ ਅਨੁਸਾਰ ਉੱਚ ਤਾਪਮਾਨ ਸਹਿਣਸ਼ੀਲਤਾ ਵਾਲੇ ਬੀਜ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਖੋਜ ਅਧਾਰਿਤ ਜਲਵਾਯੂ ਅਨੁਕੂਲ ਖੇਤੀਬਾੜੀ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੋਵੇਗਾ।


ਖੇਤੀਬਾੜੀ ਲਈ ਹੁਣ ਆਧੁਨਿਕ ਤਕਨੀਕਾਂ ਅਤੇ ਵਿਧੀਆਂ ਨੂੰ ਅਪਨਾਉਣਾ ਹੋਵੇਗਾ। ਇਸ ਨਾਲ ਉਤਪਾਦਨ ਵੀ ਵਧੇਗਾ ਅਤੇ ਮਿਹਨਤ ਅਤੇ ਲਾਗਤ ਵੀ ਘਟੇਗੀ। ਕਟਾਈ ਦੇ ਨਾਲ-ਨਾਲ ਰੋਪਾਈ ਵੀ ਹੁਣ ਮਸ਼ੀਨਾਂ ਨਾਲ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਟਾਈ ਲਈ ਹੁਣ ਬਹੁ-ਉਦੇਸ਼ੀ ਹਾਰਵੇਸਟਰ (ਫਸਲ ਕਟਾਈ ਮਸ਼ੀਨ) ਉਪਲਬਧ ਹੈ, ਜਿਸ ਨਾਲ ਕਿਸਾਨਾਂ ਨੂੰ ਲਾਗਤ ਅਤੇ ਮਿਹਨਤ ਦੀ ਬੱਚਤ ਵਿੱਚ ਬਹੁਤ ਲਾਭ ਹੋ ਰਿਹਾ ਹੈ।
ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਦੇ ਪਰਿਦ੍ਰਿਸ਼ ਨੂੰ ਬਦਲਨਾ ਹੈ ਤਾਂ ਠੋਸ ਕਦਮ ਚੁੱਕਣ ਹੋਣਗੇ। ਸਮੱਸਿਆਵਾਂ ਦਾ ਸਮਾਧਾਨ ਕੱਢਣਾ ਚਾਹੀਦਾ ਹੈ। ਸਾਡੇ ਇਨੋਵੇਸ਼ਨਾਂ ਨਾਲ ਨਿਰਮਿਤ ਮਸ਼ੀਨਾਂ ਅੱਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਲਈ ਵੀ ਕਾਰਗਰ ਸਿੱਧ ਹੋ ਰਹੀਆਂ ਹਨ। ਸ਼੍ਰੀ ਚੌਹਾਨ ਨੇ ਦੱਸਿਆ ਕਿ ਹਾਲ ਹੀ ਵਿੱਚ ਮੈਂ ਬ੍ਰਾਜੀਲ ਯਾਤਰਾ ‘ਤੇ ਗਿਆ ਸੀ ਉਥੇ ਵੀ ਆਧੁਨਿਕ ਉਪਕਰਣਾਂ ਦਾ ਖੇਤੀਵਾੜੀ ਵਿੱਚ ਉਪਯੋਗ ਹੋ ਰਿਹਾ ਹੈ, ਪਰ ਭਾਰਤ ਅਤੇ ਵਿਦੇਸ਼ ਦੀ ਖੇਤੀਬਾੜੀ ਦੀਆਂ ਸਥਿਤੀਆਂ ਵਿੱਚ ਕਾਫੀ ਫਰਕ ਹੈ। ਸਾਡੇ ਦੇਸ਼ ਦੇ ਕਿਸਾਨਾਂ ਦੇ ਖੇਤ ਦਾ ਖੇਤਰਫਲ ਦੁਨੀਆ ਦੇ ਹੋਰ ਕਿਸਾਨਾਂ ਦੇ ਖੇਤਾਂ ਦੇ ਖੇਤਰਫਲ ਦੀ ਤੁਲਨਾ ਵਿੱਚ ਘੱਟ ਹੈ।
ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਾਨੂੰ ਦੁਨੀਆ ਨੂੰ ਖੇਤੀਬਾੜੀ ਉਪਕਰਣ ਨਿਰਯਾਤ ਕਰਨ ਦੀ ਦਿਸ਼ਾ ਵਿੱਚ ਵੀ ਕੰਮ ਕਰਨਾ ਚਾਹੀਦਾ ਹੈ। ਜਿਸ ਲਈ ਰਾਜ ਸਰਕਾਰਾਂ ਨੂੰ ਵੀ ਮਿਲ ਕੇ ਕੰਮ ਕਰਨਾ ਹੋਵੇਗਾ। ਸਾਨੂੰ ਵਿਦੇਸ਼ਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਨਿਰਯਾਤ ਲਈ ਖੇਤੀਬਾੜੀ ਉਪਕਰਣ ਬਣਾਉਣੇ ਚਾਹੀਦੇ ਹਨ ਅਤੇ ਨਾਲ ਹੀ ਆਪਣੇ ਦੇਸ਼ ਦੇ ਛੋਟੀ ਜੁਤਾਈ ਵਾਲੇ ਕਿਸਾਨਾਂ ਲਈ ਵੀ ਖੇਤੀਬਾੜੀ ਉਪਕਰਣ ਬਣਾਉਣ ‘ਤੇ ਜ਼ੋਰ ਦੇਣਾ ਹੋਵੇਗਾ। ਇਨ੍ਹਾਂ ਉਪਕਰਣਾਂ ਦੀ ਕੀਮਤ ਵੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਸਾਡੇ ਕਿਸਾਨਾਂ ਦੇ ਬਿਨਾ ਆਰਥਿਕ ਦਬਾਅ ਦੇ ਖਰੀਦ ਸਕਣ।
ਸ਼੍ਰੀ ਚੌਹਾਨ ਨੇ ਸਬਸਿਡੀ ‘ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ ਕਿ ਸਬਸਿਡੀ ਉਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ ਜੋ ਅਸਲ ਵਿੱਚ ਉਸ ਦੇ ਹੱਕਦਾਰ ਹਨ।
ਅੰਤ ਵਿੱਚ ਸ਼੍ਰੀ ਚੌਹਾਨ ਨੇ ਕਿਹਾ ਕਿ ਅੱਗੇ ਮਸ਼ੀਨੀਕਰਣ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ ਜਾਵੇਗੀ। ਉਦਯੋਗ ਜਗਤ ਦੇ ਲੋਕਾਂ ਨਾਲ ਵੀ ਮਿਲ ਕੇ ਇਸ ਨੂੰ ਨਵੀਂ ਦਿਸ਼ਾ ਦੇਣ ਦਾ ਕੰਮ ਕੀਤਾ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਆਲਮੀ ਮੁਕਾਬਲਾ ਕਰਨ ਲਾਇਕ ਖੇਤੀਬਾੜੀ ਉਪਕਰਣਾਂ ਦਾ ਹੁਣ ਸਾਡੇ ਆਪਣੇ ਦੇਸ਼ ਵਿੱਚ ਨਿਰਮਾਣ ਹੋ ਰਿਹਾ ਹੈ। ਖੇਤੀਬਾੜੀ ਦੀ ਹਰ ਸਮੱਸਿਆ ਦਾ ਸਮਾਧਾਨ ਕਿਸਾਨ ਭਰਾਵਾਂ-ਭੈਣਾਂ ਨਾਲ ਗੱਲਬਾਤ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ, ਤਾਂ ਜੋ ਭਾਰਤ ਅੱਗੇ ਵਧ ਸਕੇ ਅਤੇ ਅਸੀਂ ਦੁਨੀਆ ਨੂੰ ਦਿਸ਼ਾ ਦਿਖਾ ਸਕੀਏ।
****************
ਪੀਐੱਸਐੱਫ/ਏਆਰ/ਅਮਨਦੀਪ ਕੌਰ
(रिलीज़ आईडी: 2134363)
आगंतुक पटल : 8