ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਵੱਲੋਂ ਵਰਲਡ ਨੋ ਤੰਬਾਕੂ ਡੇਅ ਜਾਗਰੂਕਤਾ ਕੁਇਜ਼ 2025 MyGov ਪਲੈਟਫਾਰਮ ‘ਤੇ 12 ਭਾਸ਼ਾਵਾਂ ਵਿੱਚ ਲਾਈਵ
प्रविष्टि तिथि:
03 JUN 2025 4:26PM by PIB Chandigarh
ਤੰਬਾਕੂ ਦੇ ਉਪਯੋਗ ਖਿਲਾਫ਼ ਲੜਾਈ ਦਾ ਅਭਿਯਾਨ ਸਿਰਫ਼ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਨਹੀਂ ਹੈ, ਸਗੋਂ ਇਹ ਸੰਪੂਰਣ ਭਾਰਤ ਵਿੱਚ ਲੱਖਾਂ ਨੌਜਵਾਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲਾ ਸਮਾਜਿਕ ਅਤੇ ਵਿਦਿਅਕ ਮਿਸ਼ਨ ਵੀ ਹੈ। ਸਿੱਖਿਆ ਮੰਤਰਾਲੇ ਨੇ ਵਰਲਡ ਨੋ ਤੰਬਾਕੂ ਡੇਅ 2025 ਦੇ ਅਵਸਰ ‘ਤੇ MyGov ਦੇ ਨਾਲ ਮਿਲ ਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਨੂੰ ਤੰਬਾਕੂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦੇ ਵਿਕਲਪਾਂ ਦੇ ਮਹੱਤਵ ਦੇ ਸਬੰਧ ਵਿੱਚ ਦੱਸਣ ਲਈ ਵਰਲਡ ਨੋ ਤੰਬਾਕੂ ਡੇਅ ਜਾਗਰੂਕਤਾ ਕੁਇਜ਼ 2025 ਸ਼ੁਰੂ ਕੀਤਾ ਹੈ।
ਵਿਸ਼ੇਸ਼ ਗੱਲ ਇਹ ਹੈ ਕਿ ਇਸ ਕੁਇਜ਼ ਨੂੰ ਬਹੁਭਾਸ਼ੀ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਨੋ ਤੰਬਾਕੂ ਦੇ ਸਬੰਧ ਵਿੱਚ ਵੱਡੇ ਪੈਮਾਨੇ ‘ਤੇ ਜਾਗਰੂਕਤਾ ਫੈਲਾਉਣ ਦੀ ਇਸ ਪਹਿਲਕਦਮੀ ਨੂੰ ਪਹਿਲੀ ਵਾਰ 12 ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ- ਅੰਗ੍ਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਤਾਮਿਲ, ਤੇਲੁਗੁ, ਮਲਿਆਲਮ, ਮਰਾਠੀ, ਉਡੀਆ ਅਤੇ ਪੰਜਾਬੀ। ਇਹ ਕਦਮ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੀ ਉਸ ਭਾਵਨਾ ਨੂੰ ਪ੍ਰਦਰਸ਼ਿਤ ਕਰਦਾ ਹੈ, ਜੋ ਸਥਾਨਕ ਅਤੇ ਖੇਤਰੀ ਭਾਸ਼ਾਵਾਂ ਵਿੱਚ ਸਿੱਖਣ ਅਤੇ ਜਾਗਰੂਕਤਾ ਫੈਲਾਉਣ ਦੇ ਰੁਝਾਨ ਦੀ ਮਜ਼ਬੂਤੀ ਨਾਲ ਵਕਾਲਤ ਕਰਦਾ ਹੈ। ਨਾਲ ਹੀ, ਇਸ ਨਾਲ ਇਹ ਵੀ ਯਕੀਨੀ ਹੁੰਦਾ ਹੈ ਕਿ ਭਾਸ਼ਾਈ ਰੁਕਾਵਟਾਂ ਦੇ ਕਾਰਨ ਕੋਈ ਵੀ ਵਿਅਕਤੀ ਸਿੱਖਿਆ ਅਤੇ ਜਾਗਰੂਕਤਾ ਤੋਂ ਵੰਚਿਤ ਨਾ ਰਹੇ।
ਇਸ ਕੁਇਜ਼ ਵਿੱਚ ਭਾਗੀਦਾਰੀ ਆਸਾਨ ਹੈ ਅਤੇ ਸਾਰੀਆਂ ਲਈ ਖੁਲ੍ਹਿਆ ਹੈ। ਇਹ ਕੁਇਜ਼ ਵੇਬਸਾਈਟ- https://quiz.mygov.in/quiz/world-no-tobacco-day-awareness-quiz/ ‘ਤੇ ਆਨਲਾਈਨ ਉਪਲਬਧ ਹੈ। ਇੱਥੇ, ਉਪਯੋਗਕਰਤਾ “ਵਰਲਡ ਨੋ ਤੰਬਾਕੂ ਡੇਅ ਜਾਗਰੂਕਤਾ ਕੁਇਜ਼- 2025” ਚੁਣ ਸਕਦੇ ਹਨ, ਉਸ ਵਿੱਚ ਹਿੱਸਾ ਲੈਣ ਲ਼ਈ ਆਪਣੀ ਪਸੰਦ ਦੀ ਭਾਸ਼ਾ ਚੁਣ ਸਕਦੇ ਹਨ, ਅਤੇ ਆਪਣੇ ਮੋਬਾਈਲ ਨੰਬਰ ਜਾ ਈਮੇਲ ਦਾ ਉਪਯੋਗ ਕਰਕੇ ਇੱਕ ਆਸਾਨ ਰਜਿਸਟ੍ਰੇਸ਼ਨ ਪ੍ਰਕ੍ਰਿਆ ਤੋਂ ਬਾਅਦ ਕੁਇਜ਼ ਵਿੱਚ ਭਾਗੀਦਾਰੀ ਸ਼ੁਰੂ ਕਰ ਸਕਦੇ ਹਨ। ਇਹ ਕੁਇਜ਼ ਮੁਫਤ ਹੈ, ਸਭ ਦੇ ਲਈ ਆਸਾਨ ਹੈ ਅਤੇ ਜਾਣਕਾਰੀ ਦੇਣ ਵਾਲਾ ਹੈ। ਇਸ ਦੇ ਸਾਰੇ ਪ੍ਰਤੀਭਾਗੀਆਂ ਨੂੰ MyGov ਵੱਲੋਂ ਡਿਜ਼ੀਟਲ ਪ੍ਰਮਾਣ ਪੱਤਰ ਮਿਲੇਗਾ, ਜੋ ਇੱਕ ਸਿਹਤਮੰਦ ਅਤੇ ਤੰਬਾਕੂ ਮੁਕਤ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਵੇਗਾ।
ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ ਲਰਨਿੰਗ ਲਈ ਅਜਿਹੇ ਮਾਹੌਲ ਦੇ ਨਿਰਮਾਣ ਦੀ ਕਲਪਨਾ ਕੀਤੀ ਗਈ ਹੈ ਜੋ ਭਾਰਤ ਦੀ ਸਮ੍ਰਿੱਧ ਭਾਸ਼ਾਈ ਵਿਭਿੰਨਤਾ ਦਾ ਸਨਮਾਨ ਅਤੇ ਉਸ ਦਾ ਪੋਸ਼ਣ ਕਰਦਾ ਹੈ। ਇਸ ਕੁਇਜ਼ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਬਾਰੇ ਨਾ ਸਿਰਫ਼ ਕਿਸ਼ੋਰ ਭਾਗੀਦਾਰਾਂ ਦੀਆਂ ਜਾਗਰੂਕਤਾ ਵਧਾਉਣ ਦਾ ਅਵਸਰ ਮਿਲੇਗਾ, ਸਗੋਂ ਸਾਰੇ ਲੋਕਾਂ ਤੱਕ ਉਨ੍ਹਾਂ ਨੂੰ ਸਭ ਤੋਂ ਚੰਗੀ ਤਰ੍ਹਾਂ ਸਮਝ ਵਿੱਚ ਆਉਣ ਵਾਲੀ ਭਾਸ਼ਾ ਵਿੱਚ ਜਾਣਕਾਰੀ ਦੀ ਪਹੁੰਚ ਰਾਹੀ ਸਮਾਵੇਸ਼ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਵੀ ਹੁੰਦੀ ਹੈ।
ਆਓ, ਅਸੀਂ ਸਾਰੇ ਮਿਲ ਕੇ ਇਸ ਅਭਿਯਾਨ ਨੂੰ ਸਿਰਫ਼ ਇੱਕ ਡਿਜੀਟਲ ਈਵੈਂਟ ਨਾ ਬਣਾਈਏ, ਸਗੋਂ ਇਸ ਨੂੰ ਇੱਕ ਰਾਸ਼ਟਰ ਵਿਆਪੀ ਅੰਦੋਲਨ ਬਣਾਈਏ। ਇਸ ਦਾ ਇਹ ਵੀ ਸੰਦੇਸ਼ ਹੈ ਕਿ ਹਰ ਸਕੂਲ, ਹਰ ਅਧਿਆਪਕ, ਹਰ ਵਿਦਿਆਰਥੀ ਅਤੇ ਹਰ ਭਾਸ਼ਾ ਮਾਇਨੇ ਰੱਖਦੀ ਹੈ। ਜਾਗਰੂਕਤਾ ਸਮਝ ਨਾਲ ਸ਼ੁਰੂ ਹੁੰਦੀ ਹੈ ਅਤੇ ਸਮਝ ਭਾਸ਼ਾ ਤੋਂ ਸ਼ੁਰੂ ਹੁੰਦੀ ਹੈ।
*****
ਐੱਮਵੀ/ਏਕੇ
MOE/DoSEL/3 June 2025/16
(रिलीज़ आईडी: 2133858)
आगंतुक पटल : 8