ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ” ਦੇ ਤਹਿਤ ਅੱਜ ਵਿਭਿੰਨ ਰਾਜਾਂ ਦੇ ਵਿਧਾਇਕਾਂ ਨਾਲ ਕੀਤਾ ਵਰਚੁਅਲੀ ਸੰਵਾਦ


ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਇਹ ਅਭਿਯਾਨ ਬਹੁਤ ਉਪਯੋਗੀ ਸਾਬਤ ਹੋਵੇਗਾ: ਸ਼੍ਰੀ ਚੌਹਾਨ

ਇਸ ਅਭਿਯਾਨ ਦਾ ਤੁਰੰਤ ਲਾਭ ਕਿਸਾਨਾਂ ਨੂੰ ਆਉਣ ਵਾਲੀਆਂ ਖਰੀਫ ਦੀਆਂ ਫਸਲਾਂ ‘ਤੇ ਹੋਵੇਗਾ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਸਾਡਾ ਮੂਲ ਮੰਤਰ ਹੈ- ‘ਵੰਨ ਨੇਸ਼ਨ, ਵੰਨ ਐਗਰੀਕਲਚਰ, ਵੰਨ ਟੀਮ’ ਕੇਂਦਰੀ ਮੰਤਰੀ ਸ਼੍ਰੀ ਚੌਹਾਨ

ਇਹ ਪਹਿਲ ਇੰਡੀਅਨ ਐਗਰੀਕਲਚਰਲ ਸਾਇੰਸ ਅਤੇ ਕਿਸਾਨਾਂ ਦੀ ਵਿਕਾਸ ਗਾਥਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ : ਸ਼੍ਰੀ ਚੌਹਾਨ

Posted On: 31 MAY 2025 8:36PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਦੇ ਤਹਿਤ ਅੱਜ ਵਿਭਿੰਨ ਰਾਜਾਂ ਦੇ ਵਿਧਾਇਕਾਂ ਨਾਲ ਵਰਚੁਅਲੀ ਸੰਵਾਦ ਕੀਤਾ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਸਾਡਾ ਇਹ ਅਭਿਯਾਨ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ (VKSA 2025), ਇੱਕ ਸਰਕਾਰੀ ਯੋਜਨਾ ਨਹੀਂ ਬਲਕਿ ਇਹ ਇੱਕ ਜਨ ਅੰਦੋਲਨ ਹੈ। ਇਸ ਦਾ ਉਦੇਸ਼ 29 ਮਈ ਤੋਂ 12 ਜੂਨ 2025 ਤੱਕ 1 ਕਰੋੜ ਤੋਂ ਵੱਧ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਨਾ ਹੈ।ਇਸ ਦੀ ਸ਼ੁਰੂਆਤ ਪੁਰੀ, ਓਡੀਸ਼ਾ ਤੋਂ ਹੋਈ ਅਤੇ ਹੁਣ ਇਹ ਪੂਰੇ ਦੇਸ਼ ਵਿੱਚ ਕਿਸਾਨ ਜਾਗਰੂਕਤਾ ਦੀ ਲਹਿਰ ਬਣ ਚੁੱਕਿਆ ਹੈ।

ਸ਼੍ਰੀ ਚੌਹਾਨ ਨੇ ਦੱਸਿਆ ਕਿ 2170 ਟੀਮਾਂ ਨੇ ਹੁਣ ਤੱਕ 7368 ਪਿੰਡਾਂ ਵਿੱਚ 4416 ਦੌਰੇ ਕਰਕੇ 795000 ਕਿਸਾਨਾਂ ਨੂੰ ਇਸ ਅਭਿਯਾਨ ਨਾਲ ਜੋੜ ਦਿੱਤਾ ਹੈ। ਇਸ ਅਭਿਯਾਨ ਦੇ ਤਹਿਤ ਗਠਿਤ ਕੀਤੀਆਂ ਗਈਆਂ ਟੀਮਾਂ ਦੇਸ਼ ਦੇ ਸਾਰੇ ਰਾਜਾਂ ਵਿੱਚ ਕਿਸਾਨਾਂ ਦੇ ਨਾਲ ਖੇਤੀਬਾੜੀ ਗਿਆਨ ਅਤੇ ਵਿਗਿਆਨ ਨੂੰ ਸਾਂਝਾ ਕਰਨਗੀਆਂ ਅਤੇ ਵਿਕਸਿਤ ਕ੍ਰਿਸ਼ੀ ਦੇ ਟੀਚੇ ਨੂੰ ਅਸਲੀਅਤ ਵਿੱਚ ਬਦਲਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਨਗੀਆਂ। ਇਹ ਟੀਮਾਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਜਲਵਾਯੂ ਅਨੁਕੂਲ ਕਿਸਮਾਂ ਦੀ ਵਰਤੋਂ, ਖਾਦਾਂ ਦੀ ਸੰਤੁਲਿਤ ਵਰਤੋਂ, ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਜਾਣਕਾਰੀ ਅਤੇ ਉਨ੍ਹਾਂ ਦੀ ਸੰਭਾਲ ਅਤੇ ਫਸਲਾਂ ਵਿੱਚ ਲਗਣ ਵਾਲੇ ਰੋਗਾਂ ਅਤੇ ਉਨ੍ਹਾਂ ਦੇ ਇਲਾਜ, ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਤਕਨੀਕਾਂ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਣਗੀਆਂ।  

ਉਨ੍ਹਾਂ ਕਿਹਾ ਕਿ ਮੌਜੂਦਾ ਚੁਣੌਤੀਆਂ ਨੂੰ ਦੇਖਦੇ ਹੋਏ ਖੇਤੀਬਾੜੀ ਵਿੱਚ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਤਕਨੀਕਾਂ ਕੁਦਰਤੀ ਖੇਤੀ, ਖੇਤੀਬਾੜੀ ਵਿੱਚ ਡ੍ਰੋਨ ਦੀ ਵਰਤੋਂ, ਪਸ਼ੂਪਾਲਣ, ਡੇਅਰੀ ਅਤੇ ਮੱਛੀ ਪਾਲਣ ਆਦਿ, ਪ੍ਰਮੁੱਖ ਵਿਸ਼ਿਆਂ ‘ਤੇ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਲਈ ਇਹ ਅਭਿਯਾਨ ਬਹੁਤ ਉਪਯੋਗੀ ਸਾਬਿਤ ਹੋਵੇਗਾ। ਇਸ ਅਭਿਯਾਨ ਦੇ ਤਹਿਤ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਕਿਸਾਨਾਂ ਦੇ ਨਾਲ ਚਰਚਾ ਹੋਵੇਗੀ ਅਤੇ ਉਨ੍ਹਾਂ ਦੀ ਜਿਗਿਆਸਾਵਾਂ ਦਾ ਉਚਿਤ ਸਮਾਧਾਨ ਵੀ ਸਬੰਧਿਤ  ਮਾਹਿਰਾਂ ਦੁਆਰਾ ਕੀਤਾ ਜਾਵੇਗਾ। ਇਸ ਅਭਿਯਾਨ ਦਾ ਤੁਰੰਤ ਲਾਭ ਕਿਸਾਨਾਂ ਨੂੰ ਆਉਣ ਵਾਲੀਆਂ ਖਰੀਫ ਦੀਆਂ ਫਸਲਾਂ ‘ਤੇ ਹੋਵੇਗਾ। ਸ਼੍ਰੀ ਚੌਹਾਨ ਨੇ ਕਿਹਾ ਕਿ ਸਾਰੇ ਸਬੰਧਿਤ ਹਿਤਧਾਰਕਾਂ ਦੇ ਨਾਲ ਮਿਲ ਕੇ ਲਾਗੂ ਕੀਤਾ ਜਾਣ ਵਾਲਾ ਇਹ ਅਭਿਯਾਨ ਵਿਕਸਿਤ ਭਾਰਤ ਦੇ ਲਈ ਚਲਾਏ ਜਾ ਰਹੇ ‘ਪ੍ਰਯੋਗਸ਼ਾਲਾ ਤੋਂ ਖੇਤ ਤੱਕ (Lab to Land)"  ਪ੍ਰੋਗਰਾਮ ਵਿੱਚ ਸਾਰਥਕ ਯੋਗਦਾਨ ਦੇਵੇਗਾ ਅਤੇ ਉਸ ਨੂੰ ਮਜ਼ਬੂਤ ਬਣਾਏਗਾ। ਸਾਡਾ ਮੂਲ ਮੰਤਰ ਹੈ- ‘ਵੰਨ ਨੇਸ਼ਨ, ਵੰਨ ਐਗਰੀਕਲਚਰ, ਵੰਨ ਟੀਮ।’ ਜਿੱਥੇ ਖੇਤੀਬਾੜੀ ਵਿਗਿਆਨਿਕ, ਅਧਿਕਾਰੀ ਅਤੇ ਕਿਸਾਨ ਭਰਾ- ਭੈਣਾਂ ਇਕੱਠੇ ਮਿਲ ਕੇ ਭਾਰਤ ਨੂੰ ‘ਵਿਕਸਿਤ ਭਾਰਤ -2047’ ਵੱਲ ਲੈ ਜਾਣਗੇ।

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਧਾਇਕਾਂ ਨੂੰ ਤਾਕੀਦ ਕਰਦੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਕਿ ਉਹ ਵਿਗਿਆਨਿਕਾਂ ਨਾਲ ਸੰਵਾਦ ਕਰਨ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ। ਸਾਡਾ ਉਦੇਸ਼ ਹੈ-ਘੱਟ ਲਾਗਤ, ਜ਼ਿਆਦਾ ਉਤਪਾਦਨ, ਟਿਕਾਊ ਖੇਤੀ ਅਤੇ ਲਾਭਕਾਰੀ ਖੇਤੀ।

ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੀ ਇੱਕ ਉਦੇਸ਼ ਇਹ ਵੀ ਰੱਖਿਆ ਗਿਆ ਹੈ ਕਿ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਸ਼ੇ ਮਾਹਿਰ ਅਤੇ ਖੇਤੀਬਾੜੀ ਖੋਜ ਪਰਿਸ਼ਦ ਦੇ ਵਿਗਿਆਨਿਕ, ਕਿਸਾਨਾਂ ਦੇ ਦੁਆਰ ਅਤੇ ਖੇਤਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਇਨੋਵੇਸ਼ਨਾਂ ਤੋਂ ਵੀ ਕੁਝ ਸਿੱਖਣਗੇ। ਇਹ ਇੱਕ ਨਵੀਂ ਪਹਿਲ ਹੈ ਜੋ ਭਾਰਤੀ ਖੇਤੀਬਾੜੀ ਵਿਗਿਆਨ ਅਤੇ ਕਿਸਾਨਾਂ ਦੀ ਵਿਕਾਸ ਗਾਥਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ।

*****

ਪੀਐੱਸਐੱਫ/ਕੇਐੱਸਆਰ/ਏਆਰ


(Release ID: 2133147)