ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੈਬਨਿਟ ਨੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਭਾਰਤੀ ਰੇਲ ਵਿੱਚ ਦੋ ਮਲਟੀ-ਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ
ਇਸ ਪਹਿਲ ਨਾਲ ਯਾਤਰਾ ਸੁਵਿਧਾਵਾਂ ਵਿੱਚ ਸੁਧਾਰ ਹੋਵੇਗਾ, ਲੌਜਿਸਟਿਕਸ ਲਾਗਤ, ਤੇਲ ਆਯਾਤ ਅਤੇ ਕਾਰਬਨ ਡਾਈਆਕਸਾਇਡ ਉਤਸਰਜਨ ਵਿੱਚ ਕਮੀ ਆਵੇਗੀ, ਜਿਸ ਨਾਲ ਟਿਕਾਊ ਅਤੇ ਕੁਸ਼ਲ ਰੇਲ ਸੰਚਾਲਨ ਨੂੰ ਹੁਲਾਰਾ ਮਿਲੇਗਾ
Posted On:
28 MAY 2025 3:19PM by PIB Chandigarh
ਭਾਰਤੀ ਰੇਲ ਦੀ ਲਾਇਨ ਸਮਰੱਥਾ ਵਧਾਉਣ ਦੇ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਭਾਰਤੀ ਰੇਲ ਵਿੱਚ ਦੋ ਮਲਟੀਟ੍ਰੈਕਿੰਗ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਤਾਕਿ ਯਾਤਰੀਆਂ ਅਤੇ ਵਸਤਾਂ ਦੀ ਨਿਰਵਿਘਨ ਅਤੇ ਤੇਜ਼ ਟ੍ਰਾਂਸਪੋਰਟੇਸ਼ਨ ਸੁਨਿਸ਼ਚਿਤ ਕੀਤੀ ਜਾ ਸਕੇ।
ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:
1. ਰਤਲਾਮ-ਨਾਗਦਾ (Ratlam- Nagda) ਤੀਸਰੀ ਅਤੇ ਚੌਥੀ ਲਾਇਨ
2. ਵਰਧਾ-ਬਲਹਾਰਸ਼ਾਹ (Wardha- Balharshah) ਚੌਥੀ ਲਾਇਨ
ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ 3,399 ਕਰੋੜ ਰੁਪਏ (ਲਗਭਗ) ਹੈ ਅਤੇ ਇਨ੍ਹਾਂ ਨੂੰ 2029-30 ਤੱਕ ਪੂਰਾ ਕੀਤਾ ਜਾਵੇਗਾ।
ਇਹ ਪ੍ਰੋਜੈਕਟਸ ਮਲਟੀ ਮਾਡਲ ਕਨੈਕਟਿਵਿਟੀ ਦੇ ਲਈ ਪੀਐੱਮ-ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ (PM-Gati Shakti National Master Plan) ਦਾ ਪਰਿਣਾਮ ਹਨ, ਜੋ ਏਕੀਕ੍ਰਿਤ ਯੋਜਨਾ ਦੇ ਜ਼ਰੀਏ ਸੰਭਵ ਹੋਏ ਹਨ। ਇਹ ਯਾਤਰੀਆਂ, ਵਸਤਾਂ ਅਤੇ ਸੇਵਾਵਾਂ ਦੇ ਲਈ ਨਿਰਵਿਘਨ ਸੰਪਰਕ ਪ੍ਰਦਾਨ ਕਰਨਗੇ।
ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਚਾਰ ਜ਼ਿਲ੍ਹਿਆਂ ਨੂੰ ਸ਼ਾਮਲ ਕਰਨ ਵਾਲੇ ਇਹ ਦੋ ਪ੍ਰੋਜੈਕਟਸ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 176 ਕਿਲੋਮੀਟਰ ਤੱਕ ਵਿਸਤਾਰਿਤ ਕਰਨਗੇ।
ਪ੍ਰਸਤਾਵਿਤ ਮਲਟੀ-ਟ੍ਰੈਕਿੰਗ ਪ੍ਰੋਜੈਕਟ ਲਗਭਗ 784 ਪਿੰਡਾਂ ਤੱਕ ਸੰਪਰਕ ਸੁਵਿਧਾ ਵਧਾਉਣਗੇ, ਜਿਨ੍ਹਾਂ ਦੀ ਆਬਾਦੀ ਲਗਭਗ 19.74 ਲੱਖ ਹੈ।
ਇਹ ਕੋਲਾ, ਸੀਮਿੰਟ, ਕਲਿੰਕਰ (clinker), ਜਿਪਸਮ (gypsum), ਫਲਾਈ ਐਸ਼ (fly ash), ਕੰਟੇਨਰ, ਖੇਤੀਬਾੜੀ ਵਸਤਾਂ ਅਤੇ ਪੈਟਰੋਲੀਅਮ ਉਤਪਾਦਾਂ ਜਿਹੀਆਂ ਵਸਤਾਂ ਦੀ ਟ੍ਰਾਂਸਪੋਰਟੇਸ਼ਨ ਦੇ ਲਈ ਜ਼ਰੂਰੀ ਮਾਰਗ ਹਨ। ਸਮਰੱਥਾ ਵਧਾਉਣ ਦੇ ਕਾਰਜਾਂ ਸਦਕਾ 18.40 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਵਰ੍ਹੇ) ਦੀ ਅਤਿਰਿਕਤ ਮਾਲ ਢੋਆਈ ਹੋਵੇਗੀ। ਰੇਲਵੇ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ ਕੁਸ਼ਲ ਟ੍ਰਾਂਸਪੋਰਟੇਸ਼ਨ ਦਾ ਸਾਧਨ ਹੈ, ਜੋ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ, ਤੇਲ ਆਯਾਤ (20 ਕਰੋੜ ਲੀਟਰ) ਨੂੰ ਘੱਟ ਕਰਨ ਅਤੇ ਕਾਰਬਨ ਡਾਈਆਕਸਾਇਜ਼ਡ ਉਤਸਰਜਨ (99 ਕਰੋੜ ਕਿਲੋਗ੍ਰਾਮ) ਵਿੱਚ ਕਮੀ ਕਰਨ ਵਿੱਚ ਮਦਦ ਕਰੇਗਾ, ਜੋ 4 ਕਰੋੜ ਪੇੜ ਲਗਾਉਣ ਦੇ ਬਰਾਬਰ ਹੈ।
ਪ੍ਰੋਜੈਕਟਾਂ ਦੇ ਦੌਰਾਨ ਲਗਭਗ 74 ਲੱਖ ਮਾਨਵ-ਦਿਵਸਾਂ ਦੇ ਲਈ ਪ੍ਰਤੱਖ ਰੋਜ਼ਗਾਰ ਦੇ ਅਵਸਰ ਉਪਲਬਧ ਹੋਣਗੇ।
ਇਹ ਪਹਿਲ ਯਾਤਰਾ ਸੁਵਿਧਾ ਵਿੱਚ ਸੁਧਾਰ ਕਰੇਗੀ, ਲੌਜਿਸਟਿਕਸ ਲਾਗਤ, ਤੇਲ ਆਯਾਤ ਅਤੇ ਕਾਰਬਨ ਡਾਈਆਕਸਾਇਡ ਉਤਸਰਜਨ ਨੂੰ ਘੱਟ ਕਰਨ ਵਿੱਚ ਯੋਗਦਾਨ ਦੇਵੇਗੀ, ਜਿਸ ਨਾਲ ਟਿਕਾਊ ਅਤੇ ਕੁਸ਼ਲ ਰੇਲ ਸੰਚਾਲਨ ਨੂੰ ਮਜ਼ਬੂਤੀ ਮਿਲੇਗੀ। ਪ੍ਰੋਜੈਕਟਸ ਕੰਟੇਨਰ, ਕੋਲਾ, ਸੀਮਿੰਟ, ਖੇਤੀਬਾੜੀ ਵਸਤੂਆਂ ਅਤੇ ਹੋਰ ਸਮਾਨ ਦੀ ਟ੍ਰਾਂਸਪੋਰਟੇਸ਼ਨ ਦੇ ਲਈ ਮਹੱਤਵਪੂਰਨ ਮਾਰਗਾਂ ‘ਤੇ ਲਾਇਨ ਸਮਰੱਥਾ ਨੂੰ ਵਧਾ ਕੇ ਲੌਜਿਸਟਿਕਸ ਦਕਸ਼ਤਾ ਨੂੰ ਵੀ ਵਧਾਉਣਗੇ। ਇਨ੍ਹਾਂ ਸੁਧਾਰਾਂ ਨਾਲ ਸਪਲਾਈ ਚੇਨਸ ਦੇ ਬਿਹਤਰ ਉਪਯੋਗ ਦੀ ਆਸ਼ਾ ਹੈ, ਜਿਸ ਨਾਲ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ।
ਵਧੀ ਹੋਈ ਲਾਇਨ ਸਮਰੱਥਾ ਨਾਲ ਗਤੀਸ਼ੀਲਤਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜਿਸ ਸਦਕਾ ਭਾਰਤੀ ਰੇਲਵੇ ਦੇ ਲਈ ਸੰਚਾਲਨ ਦਕਸ਼ਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਹੋਵੇਗਾ। ਇਹ ਮਲਟੀ-ਟ੍ਰੈਕਿੰਗ ਪ੍ਰਸਤਾਵ ਸੰਚਾਲਨ ਨੂੰ ਸੁਵਿਵਸਥਿਤ ਕਰਨ ਅਤੇ ਭੀੜਭਾੜ ਨੂੰ ਘੱਟ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਪ੍ਰੋਜੈਕਟਸ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹਨ, ਜੋ ਖੇਤਰ ਵਿੱਚ ਵਿਆਪਕ ਵਿਕਾਸ ਦੇ ਜ਼ਰੀਏ ਖੇਤਰ ਦੇ ਲੋਕਾਂ ਨੂੰ ‘ਆਤਮਨਿਰਭਰ’ ਬਣਾਉਣਗੇ, ਜਿਸ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਅਵਸਰ ਵਧਣਗੇ।
*****
ਐੱਮਜੇਪੀਐੱਸ/ਬੀਐੱਮ
(Release ID: 2132123)
Read this release in:
English
,
Urdu
,
Marathi
,
Hindi
,
Nepali
,
Bengali
,
Gujarati
,
Odia
,
Tamil
,
Telugu
,
Kannada
,
Malayalam