ਸੂਚਨਾ ਤੇ ਪ੍ਰਸਾਰਣ ਮੰਤਰਾਲਾ
                
                
                
                
                
                    
                    
                        ਮਾਲਦੀਵ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ (25-27 ਮਈ, 2025)
                    
                    
                        
                    
                
                
                    Posted On:
                26 MAY 2025 6:59PM by PIB Chandigarh
                
                
                
                
                
                
                ਮਾਲਦੀਵ ਦੇ ਵਿਦੇਸ਼ ਮੰਤਰੀ ਮਹਾਮਹਿਮ ਡਾ. ਅਬਦੁੱਲਾ ਖਲੀਲ 25 ਤੋਂ 27 ਮਈ, 2025 ਤੱਕ ਭਾਰਤ ਯਾਤਰਾ ‘ਤੇ ਹਨ।
2. 26 ਮਈ 2025 ਨੂੰ ਮਾਲਦੀਵ ਦੇ ਵਿਦੇਸ਼ ਮੰਤਰੀ ਡਾ. ਖਲੀਲ ਨੇ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ‘ਤੇ ਭਾਰਤ-ਮਾਲਦੀਵ ਵਿਜ਼ਨ ਦਸਤਾਵੇਜ਼ ਦੇ ਲਾਗੂਕਰਨ ਵਿੱਚ ਪ੍ਰਗਤੀ ਦੀ ਨਿਗਰਾਨੀ ਲਈ ਭਾਰਤ –ਮਾਲਦੀਵ ਉੱਚ ਪੱਧਰੀ ਕੋਰ ਗਰੁੱਪ (ਐੱਚਐੱਲਸੀਜੀ) ਦੀ ਦੂਸਰੀ ਬੈਠਕ ਵਿੱਚ ਮਾਲਦੀਵ ਦੀ ਅਗਵਾਈ ਕੀਤੀ। ਬੈਠਕ ਦੇ ਦੌਰਾਨ ਰਾਜਨੀਤਕ ਅਦਾਨ-ਪ੍ਰਦਾਨ, ਰੱਖਿਆ ਅਤੇ ਸੁਰੱਖਿਆ ਸਹਿਯੋਗ, ਵਿਕਾਸ ਸਾਂਝੇਦਾਰੀ, ਵਪਾਰ, ਅਰਥਵਿਵਸਥਾ, ਸਿਹਤ, ਸਾਂਝੇ ਦ੍ਰਿਸ਼ਟੀਕੋਣ ਦੇ ਲਾਗੂਕਰਨ ਸਹਿਤ ਲੋਕਾਂ ਦੇ ਦਰਮਿਆਨ ਸੰਪਰਕ ਵਧਾਉਣ ਬਾਰੇ ਚਰਚਾ ਹੋਈ।
3. ਵਿਦੇਸ਼ ਮੰਤਰੀ ਡਾ. ਖਲੀਲ ਨੇ ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਭਾਰਤੀ ਨਾਗਰਿਕਾਂ ਅਤੇ ਭਾਰਤ ਸਰਕਾਰ ਦੇ ਨਾਲ ਮਾਲਦੀਵ ਦੀ ਇਕਜੁੱਟਤਾ ਵਿਅਕਤ ਕੀਤੀ ਅਤੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਭਾਰਤ ਨੂੰ ਮਜ਼ਬੂਤ ਸਮਰਥਨ ਵਿਅਕਤ ਕੀਤਾ। ਵਿਦੇਸ਼ ਮੰਤਰੀ ਡਾ. ਖਲੀਲ ਨੇ ਮਾਲਦੀਵ ਨੂੰ ਸਮੇਂ ‘ਤੇ ਐਮਰਜੈਂਸੀ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ, ਜਿਸ ਦਾ ਮਾਲਦੀਵ ਦੇ ਲੋਕਾਂ ਦੇ ਦੈਨਿਕ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਿਆ ਹੈ।
4.ਆਪਣੀ ਯਾਤਰਾ ਦੇ ਦੌਰਾਨ ਵਿਦੇਸ਼ ਮੰਤਰੀ ਡਾ. ਖਲੀਲ ਨੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਦੇ ਨਾਲ ਦੁਵੱਲੀ ਵਾਰਤਾ ਵੀ ਕੀਤੀ, ਜਿਸ ਵਿੱਚ ਦੋਵੇਂ ਧਿਰਾਂ ਨੇ ਆਪਸੀ ਹਿਤ ਦੇ ਮਾਮਲਿਆਂ ‘ਤੇ ਚਰਚਾ ਕੀਤੀ।
5. ਇਹ ਵੀ ਫੈਸਲਾ ਲਿਆ ਗਿਆ ਕਿ ਐੱਚਐੱਲਸੀਜੀ ਦੀ ਤੀਸਰੀ ਬੈਠਕ ਰਸਮੀ ਤੌਰ ‘ਤੇ ਸਹਿਮਤ ਉਚਿਤ ਮਿਤੀਆਂ ‘ਤੇ ਮਾਲੇ, ਮਾਲਦੀਵ ਵਿੱਚ ਆਯੋਜਿਤ ਕੀਤੀ ਜਾਵੇਗੀ।
6. ਮਾਲਦੀਵ ਭਾਰਤ ਦਾ ਇੱਕ ਪ੍ਰਮੁੱਖ ਸਮੁੰਦਰੀ ਗੁਆਂਢੀ ਹੈ ਅਤੇ ਭਾਰਤ ਦੀ ‘ਗੁਆਂਢੀ ਪ੍ਰਥਮ ’  ਨੀਤੀ ਅਤੇ ਵਿਜ਼ਨ ਮਹਾਸਾਗਰ (MAHASAGAR), ਯਾਨੀ ਸਾਰੇ ਖੇਤਰਾਂ ਵਿੱਚ ਸੁਰੱਖਿਆ ਅਤੇ ਪ੍ਰਗਤੀ ਲਈ ਆਪਸੀ ਅਤੇ ਸਮਾਵੇਸ਼ੀ ਵਿਕਾਸ ਵਿੱਚ ਪ੍ਰਮੁੱਖ ਸਾਂਝੇਦਾਰ ਹੈ। ਇਸ ਯਾਤਰਾ ਨਾਲ ਦੋਵਾਂ ਦੇਸ਼ਾਂ ਦਰਮਿਆਨ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਸਾਂਝੇਦਾਰੀ ਮਜ਼ਬੂਤ ਹੋਈ ਹੈ।
****
ਵਿਵੇਕ ਵੈਭਵ/ਏਕੇ
                
                
                
                
                
                (Release ID: 2131605)
                Visitor Counter : 6