ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਯਮੁਨਾ ਦੀ ਸਫਾਈ, ਦਿੱਲੀ ਵਿੱਚ ਪੀਣ ਦੇ ਪਾਣੀ ਅਤੇ ਸੀਵੇਜ ਪ੍ਰਣਾਲੀ (sewage system) ਬਾਰੇ ਮੀਟਿੰਗ ਕਰਕੇ ਇੱਕ ਹੌਲੀਸਟਿਕ ਅਪ੍ਰੋਚ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ


ਯਮੁਨਾ ਸਾਡੇ ਲਈ ਸਿਰਫ਼ ਇੱਕ ਨਦੀ ਨਹੀਂ ਸਗੋਂ ਆਸਥਾ ਦਾ ਪ੍ਰਤੀਕ ਵੀ ਹੈ, ਇਸ ਲਈ ਇਸ ਦੀ ਸਵੱਛਤਾ ਮੋਦੀ ਸਰਕਾਰ ਦੀ ਤਰਜੀਹ ਹੈ।

ਜਲ ਸ਼ਕਤੀ ਮੰਤਰਾਲਾ ਸਾਰੇ ਸਿਵੇਜ ਟ੍ਰੀਟਮੈਂਟ ਪਲਾਂਟਾਂ (STPs) ਲਈ ਇੱਕ SOP ਬਣਾਏ ਜੋ ਉਨ੍ਹਾਂ ਦੀ ਗੁਣਵੱਤਾ, ਰੱਖ-ਰਖਾਅ ਅਤੇ ਡਿਸਚਾਰਜ ਲਈ ਮਾਪਦੰਡ ਸਥਾਪਿਤ ਕਰਨ; SOP ਨੂੰ ਹੋਰ ਸਾਰੇ ਰਾਜਾਂ ਨਾਲ ਵੀ ਸਾਂਝਾ ਕੀਤਾ ਜਾਵੇ

ਦਿੱਲੀ ਵਿੱਚ ਯਮੁਨਾ, ਪੀਣ ਦੇ ਪਾਣੀ ਅਤੇ ਡ੍ਰੇਨੇਜ ਨੂੰ ਲੈ ਕੇ ਅਸੀਂ ਅੱਜ ਜੋ ਵੀ ਯੋਜਨਾਵਾਂ ਬਣਾਈਏ ਹਾਂ, ਉਹ ਅਗਲੇ 20 ਵਰ੍ਹਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਣ

ਯਮੁਨਾ ਦੀ ਸਫਾਈ ਵਿੱਚ ਦਿੱਲੀ ਜਲ ਬੋਰਡ ਦੀ ਮਹੱਤਵਪੂਰਨ ਭੂਮਿਕਾ, ਇਸ ਦਾ ਮਜ਼ਬੂਤੀਕਰਨ ਜ਼ਰੂਰੀ, ਦਿੱਲੀ ਜਲ ਬੋਰਡ ਵਿੱਚ ਖਾਲ੍ਹੀ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ

ਦਿੱਲੀ ਵਿੱਚ ਜਲ ਸਪਲਾਈ ਲਈ, ਜਲ ਬੋਰਡ ਪਾਈਪਲਾਈਨਾਂ ਵਿੱਚ ਲੀਕੇਜ ਨੂੰ ਰੋਕਣ ਦੇ ਨਾਲ-ਨਾਲ ਜਲ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ

Posted On: 22 MAY 2025 6:20PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ-ਪੱਧਰੀ ਮੀਟਿੰਗ ਵਿੱਚਯਮੁਨਾ ਦੀ ਸਫਾਈਦਿੱਲੀ ਵਿੱਚ ਪੀਣ ਦੇ ਪਾਣੀ ਅਤੇ ਸੀਵੇਜ ਪ੍ਰਣਾਲੀ ਲਈ ਇੱਕ ਹੌਲੀਸਟਿਕ ਅਪ੍ਰੋਚ ਦੇ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਮੀਟਿੰਗ ਵਿੱਚ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਕੇਂਦਰੀ ਗ੍ਰਹਿ ਸਕੱਤਰਸਕੱਤਰਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਅਤੇ ਜਲ ਸ਼ਕਤੀ ਮੰਤਰਾਲੇਦਿੱਲੀ ਦੇ ਮੁੱਖ ਸਕੱਤਰ ਅਤੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

IMG_3910.JPG

ਮੀਟਿੰਗ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਯਮੁਨਾ ਸਾਡੇ ਲਈ ਸਿਰਫ਼ ਇੱਕ ਨਦੀ ਨਹੀਂ ਸਗੋਂ ਆਸਥਾ ਦਾ ਪ੍ਰਤੀਕ ਵੀ ਹੈਇਸ ਲਈ ਇਸ ਦੀ ਸਵੱਛਤਾ ਮੋਦੀ ਸਰਕਾਰ ਦੀ ਤਰਜੀਹ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਲ ਸ਼ਕਤੀ ਮੰਤਰਾਲੇ ਨੂੰ ਸਾਰੇ ਸੀਵੇਜ ਟ੍ਰੀਟਮੈਂਟ ਪਲਾਂਟਾਂ (STPs) ਲਈ ਇੱਕ SOP ਬਣਾਉਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦੀ ਗੁਣਵੱਤਾਰੱਖ-ਰਖਾਅ ਅਤੇ ਡਿਸਚਾਰਜ ਦੇ ਮਾਪਦੰਡ ਨਿਰਧਾਰਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਸ SOP ਨੂੰ ਹੋਰ ਸਾਰੇ ਰਾਜਾਂ ਨਾਲ ਵੀ ਸਾਂਝਾ ਕੀਤਾ ਜਾਣਾ ਚਾਹੀਦਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਵਿੱਚ ਯਮੁਨਾਪੀਣ ਦੇ ਪਾਣੀ ਅਤੇ ਡ੍ਰੇਨੇਜ ਨੂੰ ਲੈ ਕੇ ਅਸੀਂ ਅੱਜ ਜੋ ਵੀ ਯੋਜਨਾਵਾਂ ਬਣਾਉਂਦੇ ਹਾਂਉਹ ਅਗਲੇ 20 ਸਾਲਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਣੀਆਂ ਚਾਹੀਦਾਆਂ ਹਨ। ਉਨ੍ਹਾਂ ਨੇ ਕਿਹਾ ਕਿ ਯਮੁਨਾ ਦੀ ਸਫਾਈ ਵਿੱਚ ਦਿੱਲੀ ਜਲ ਬੋਰਡ ਦੀ ਮਹੱਤਵਪੂਰਨ ਭੂਮਿਕਾ ਹੈਇਸ ਲਈ ਇਸ ਦੀ ਮਜ਼ਬੂਤੀਕਰਨ ਬਹੁਤ ਜ਼ਰੂਰੀ ਹੈ। ਗ੍ਰਹਿ ਮੰਤਰੀ ਨੇ ਦਿੱਲੀ ਜਲ ਬੋਰਡ ਵਿੱਚ ਖਾਲੀ ਅਸਾਮੀਆਂ ਨੂੰ ਤੁਰੰਤ ਭਰਨ ਲਈ ਕਿਹਾ।

IMG_3908.JPG

ਕੇਂਦਰੀ ਗ੍ਰਹਿ ਮੰਤਰੀ ਨੇ ਦਿੱਲੀ ਵਿੱਚ ਜਲ ਵੰਡ ਸਮਰੱਥਾ ਵਧਾਉਣ ਦੀ ਜ਼ਰੂਰਤ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੂਰੀ ਦਿੱਲੀ ਨੂੰ ਪੇਅਜਲ ਸਪਲਾਈ ਯਕੀਨੀ ਬਣਾਉਣ ਦੇ ਲਈ ਜਲ ਦਾ ਪ੍ਰਬੰਧਨ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਜਲ ਸਪਲਾਈ ਲਈ ਜਲ ਬੋਰਡ ਪਾਈਪਲਾਈਨਾਂ ਵਿੱਚ ਲੀਕੇਜ ਨੂੰ ਰੋਕਣ ਦੇ ਨਾਲ ਜਲ ਵੰਡ ਢਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ। ਸ਼੍ਰੀ ਸ਼ਾਹ ਨੇ ਡ੍ਰੇਨੇਜ ਤੋਂ ਗੰਦਗੀ ਹਟਾਉਣ ਲਈ ਆਲਮੀ ਪੱਧਰ ਤੇ ਟੈਕਨੋਲੋਜੀ ਦੀ ਵਰਤੋਂ ਤੇ ਵੀ ਜ਼ੋਰ ਦਿੱਤਾ।

*****

ਆਰਕੇ/ਵੀਵੀ/ਪੀਆਰ/ਪੀਐੱਸ/ਏਕੇ


(Release ID: 2130911)