ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਾਗਪੁਰ ਵਿੱਚ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਦੇ ਤਹਿਤ ਕ੍ਰਿਸ਼ੀ ਸੰਵਾਦ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਖੇਤੀਬਾੜੀ ਮੰਤਰਾਲਾ ‘ਵੰਨ ਨੇਸ਼ਨ-ਵੰਨ ਐਗ੍ਰੀਕਲਚਰ-ਵੰਨ ਟੀਮ’ ਦੇ ਵਿਸ਼ੇ ‘ਤੇ ਕੰਮ ਕਰੇਗਾ- ਕੇਂਦਰੀ ਮੰਤਰੀ ਸ਼੍ਰੀ ਸ਼ਿਵਾਰਜ ਸਿੰਘ ਚੌਹਾਨ

ਆਈਸੀਏਆਰ ਦੇ ਦੇਸ਼ਭਰ ਵਿੱਚ 113 ਸੰਸਥਾਨ ਹਨ, ਜਿਨ੍ਹਾਂ ਵਿੱਚੋਂ 11 ਮਹਾਰਾਸ਼ਟਰ ਵਿੱਚ ਹਨ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨੈਸ਼ਨਲ ਸੌਇਲ ਸਪੈਕਟ੍ਰਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ; ਮਹਾਰਾਸਟਰ ਸੌਇਲ ਮੈਪ ਵਾਲਾ ਪਹਿਲਾ ਰਾਜ ਬਣਿਆ

ਮੂਲ ਪੌਦਿਆਂ ਦੀਆਂ ਕਿਸਮਾਂ ‘ਤੇ ਖੋਜ ਦੇ ਲਈ ਪੁਣੇ ਵਿੱਚ ਲੈਬੋਰੇਟਰੀ ਸਥਾਪਿਤ ਕੀਤੀ ਜਾਵੇਗੀ- ਸ਼੍ਰੀ ਸ਼ਿਵਰਾਜ ਸਿੰਘ ਚੌਹਾਨ

ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਨਾਗਪੁਰ ਡਿਵੀਜ਼ਨ ਦੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨੇ ਸਨਮਾਨਤ ਕੀਤਾ

Posted On: 18 MAY 2025 5:52PM by PIB Chandigarh

ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ‘ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ’ ਦੇ ਤਹਿਤ ਆਯੋਜਿਤ ਕਿਸਾਨ ਸੰਮੇਲਨ- ਕ੍ਰਿਸ਼ੀ ਸੰਵਾਦ ਵਿੱਚ ਹਿੱਸਾ ਲਿਆ ਅਤੇ ਮੌਜੂਦ ਜਨਸਮੂਹ ਨੂੰ ਸੰਬੋਧਨ ਕੀਤਾ। ਇਸ ਦੌਰਾਨ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਨੇ ਖੇਤੀਬਾੜੀ ਖੇਤਰ ਵਿੱਚ ਉਤਕ੍ਰਿਸ਼ਟ ਕਾਰਜ ਕਰਨ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਨਮਾਨਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਵਿੱਚ ਮਹਾਰਾਸ਼ਟਰ ਸਰਕਾਰ ਦੇ ਖੇਤੀਬਾੜੀ ਮੰਤਰੀ ਐਡਵੋਕੇਟ ਮਾਣਿਕਰਾਓ ਕੋਕਾਟੇ, ਮੰਤਰੀ ਸ਼੍ਰੀ ਆਸ਼ੀਸ਼ ਜਾਯਸਵਾਲ, ਸ਼੍ਰੀ ਚੰਦਰਸ਼ੇਖਰ ਬਾਵਨਕੁਲੇ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਡਾ. ਐੱਮਐੱਲ ਜਾਟ ਅਤੇ ਹੋਰ ਪਤਵੰਤੇ ਮੌਜੂਦ ਸਨ।

ਇਸ ਅਵਸਰ ‘ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਅਸੀਂ ਮਹਾਰਾਸ਼ਟਰ ਤੋਂ “ਵੰਨ ਨੇਸ਼ਨ, ਵੰਨ ਐਗ੍ਰੀਕਲਚਰ ਅਤੇ ਵੰਨ ਟੀਮ” ਦਾ ਐਲਾਨ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ, ਰਾਜ ਸਰਕਾਰ, ਮੁੱਖ ਮੰਤਰੀ, ਖੇਤੀਬਾੜੀ ਮੰਤਰੀ, ਸਾਂਸਦ, ਵਿਧਾਇਕ, ਸੀਨੀਅਰ ਵਿਗਿਆਨੀ ਅਤੇ ਪੂਰੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਅੱਜ ਇੱਥੇ ਮੌਜੂਦ ਹਨ। ਸ਼੍ਰੀ ਚੌਹਾਨ ਨੇ ਕਿਹਾ ਕਿ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਰਾਜ ਖੇਤੀਬਾੜੀ ਮੰਤਰਾਲਾ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ), ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸਾਰੇ ਖੇਤੀਬਾੜੀ ਸੰਸਥਾਨਾਂ ਨੂੰ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਜੇਕਰ ਸਾਰੇ ਸੰਸਥਾਨ ਜੁੜ ਜਾਣ, ਟੀਚੇ ਤੈਅ ਹੋ ਜਾਣ, ਰੂਪ-ਰੇਖਾ ਬਣ ਜਾਵੇ ਤਾਂ ਖੇਤੀਬਾੜੀ ਵਿੱਚ ਚਮਤਕਾਰ ਹੋ ਸਕਦਾ ਹੈ। ਖੇਤੀਬਾੜੀ ਮੰਤਰੀ ਮਹੋਦਯ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਾਵਨ ਭੂਮੀ ਮਹਾਰਾਸ਼ਟਰ ਚਮਤਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੋਂ ਦੇ ਕਿਸਾਨ ਮਿਹਨਤੀ ਅਤੇ ਪ੍ਰਗਤੀਸ਼ੀਲ ਹਨ, ਉਨ੍ਹਾਂ ਦੇ ਅੰਦਰ ਅਪਾਰ ਸੰਭਾਵਨਾਵਾਂ ਹਨ। ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਜ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਖੇਤੀਬਾੜੀ, ਦ੍ਰਿਸ਼ ਅਤੇ ਕਿਸਾਨਾਂ ਦੀ ਤਕਦੀਰ ਬਦਲਣ ਦੇ ਲਈ ਲਗਾਤਾਰ ਯਤਨ ਕਰ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਸਾਡੇ ਕਿਸਾਨ ਆਤਮਨਿਰਭਰ ਬਣਨ, ਉਨ੍ਹਾਂ ਦੀ ਆਮਦਨ ਵਧੇ, ਇਸ ਦੇ ਲਈ ਅਸੀਂ ਸਾਰੇ ਇੱਕ ਟੀਮ ਦੇ ਰੂਪ ਵਿੱਚ ਮਿਲ ਕੇ ਕੰਮ ਕਰਾਂਗੇ। ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਅਸੀਂ ਸਵੱਛ ਰੁੱਖ ਪ੍ਰੋਗਰਾਮ ਦੇ ਤਹਿਤ ਪੁਣੇ ਵਿੱਚ ਇੱਕ ਰਾਸ਼ਟਰੀ ਪੱਧਰ ਦੀ ਲੈਬ ਸਥਾਪਿਤ ਕਰਨ ਜਾ ਰਹੇ ਹਨਾਂ ਉਨ੍ਹਾਂ ਨੇ ਕਿਹਾ ਕਿ ਰੁੱਖਾਂ ਦੀਆਂ ਮੂਲ ਕਿਸਮਾਂ ‘ਤੇ ਖੋਜ ਦੇ ਲਈ ਪੁਣੇ ਵਿੱਚ ਇਹ ਲੈਬ ਸਥਾਪਿਤ ਕੀਤੀ ਜਾਵੇਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਚੌਹਾਨ ਨੇ ਨਾਗਪੁਰ ਦੇ ਕਵੀਵਰਯ ਸੁਰੇਸ਼ ਭੱਟ ਔਡੀਟੋਰੀਅਮ ਵਿੱਚ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਯਾਨ ਦੇ ਤਹਿਤ ਆਯੋਜਿਤ ਕ੍ਰਿਸ਼ੀ ਸੰਵਾਦ ਪ੍ਰੋਗਰਾਮ ਵਿੱਚ ਵਿਦਰਭਾ ਦੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਇਹ ਐਲਾਨ ਕੀਤਾ। ਸ਼੍ਰੀ ਸ਼ਿਵਰਾਜ ਸਿੰਘ ਨੇ ਖੇਤੀਬਾੜੀ ਉਤਪਾਦਨ ਵਧਾਉਣ ‘ਤੇ ਬਲ ਦਿੰਦੇ ਹੋਏ ਕਿਹਾ ਕਿ ਸ਼ੁੱਧ ਅਤੇ ਰੋਗਮੁਕਤ ਨਰਸਰੀ ਯਕੀਨੀ ਬਣਾਉਣ ਦੇ ਲਈ ਸਵੱਛ ਰੁੱਖ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦਨ ਵਧਾਉਣ ਦੇ ਲਈ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜ, ਮਿੱਟੀ ਦੀ ਜਾਂਚ ਅਤੇ ਉਤਪਾਦਨ ਲਾਗਤ ਵਿੱਚ ਕਮੀ ਦੀ ਜ਼ਰੂਰਤ ਸਮਝਣੀ ਚਾਹੀਦੀ ਹੈ।

ਸ਼੍ਰੀ ਚੌਹਾਨ ਨੇ ਪ੍ਰੋਗਰਾਮ ਦੌਰਾਨ ਦੱਸਿਆ ਕਿ ਦੇਸ਼ ਭਰ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇ 113 ਸੰਸਥਾਨ ਹਨ, ਜਿਨ੍ਹਾਂ ਵਿੱਚੋਂ 11 ਸੰਸਥਾਨ ਮਹਾਰਾਸ਼ਟਰ ਵਿੱਚ ਹਨ। ਉਨ੍ਹਾਂ ਨੇ ਐਲਾਨ ਕੀਤਾ ਕਿ ਮਹਾਰਾਸ਼ਟਰ ਵਿੱਚ ਖੇਤੀਬਾੜੀ ਵਿਕਾਸ ਦੀ ਦਿਸ਼ਾ ਤੈਅ ਕਰਨ ਦੇ ਲਈ ਨਾਗਪੁਰ ਵਿੱਚ ਰਾਸ਼ਟਰੀ ਮਿੱਟੀ ਸਰਵੇਖਣ ਅਤੇ ਭੂਮੀ ਉਪਯੋਗ ਯੋਜਨਾਬੰਦੀ ਬਿਊਰੋ (ਐੱਨਬੀਐੱਸਐੱਸ ਅਤੇ ਐੱਲਯੂਪੀ) ਵਿੱਚ ਆਈਸੀਏਆਰ ਦੇ ਸਾਰੇ ਸੰਸਥਾਨਾਂ ਦੇ ਪ੍ਰਮੁਖਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਲੈਬਾਂ ਅਤੇ ਖੇਤਾਂ ਦਰਮਿਆਨ ਦੀ ਦੂਰੀ ਸਮਾਪਤ ਕਰਨ ਦੇ ਲਈ ਵਚਨਬੱਧ ਹੈ। ਆਈਸੀਏਆਰ ਦੇ ਤਹਿਤ 16,000 ਖੇਤੀਬਾੜੀ ਵਿਗਿਆਨੀਆਂ ਦੇ ਨਾਲ, ਵਿਗਿਆਨੀ ਖੇਤੀਬਾੜੀ ਵਿਸਤਾਰ ਅਧਿਕਾਰੀਆਂ ਦੇ ਨਾਲ ਇੱਕ ਟੀਮ ਦੇ ਰੂਪ ਵਿੱਚ ਪਿੰਡਾਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨੂੰ ਨਵੀਂ ਬੀਜ ਕਿਸਮਾਂ ਅਤੇ ਨਵੀਂ ਖੇਤੀਬਾੜੀ ਪਧਤੀਆਂ ਬਾਰੇ ਜਾਗਰੂਕ ਕਰਨਗੇ। ਸ਼੍ਰੀ ਚੌਹਾਨ ਨੇ ਅੱਗੇ ਕਿਹਾ ਕਿ 29 ਮਈ ਤੋਂ 12 ਜੂਨ ਤੱਕ 15 ਦਿਨਾਂ ਅਭਿਯਾਨ ਦੌਰਾਨ ਖੇਤੀਬਾੜੀ ਵਿਗਿਆਨੀ ਪਿੰਡਾਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਨੂੰ ਟਿਕਾਊ ਖੇਤੀ ਦੇ ਤਰੀਕਿਆਂ ਬਾਰੇ ਮਾਰਗਦਰਸ਼ਨ ਦੇਣਗੇ ਅਤੇ ਖਰੀਫ ਸੀਜ਼ਨ ਦੀ ਯੋਜਨਾ ਬਣਾਉਣਗੇ।

ਇਸ ਅਵਸਰ ‘ਤੇ ਸ਼੍ਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇਸ਼ ਨੂੰ ਅੱਗੇ ਲੈ ਜਾਣ ਦੇ ਲਈ ਸਮਰਪਿਤ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਦਾ ਟੀਚਾ ਸ਼ਾਨਦਾਰ, ਸ਼ਕਤੀਸ਼ਾਲੀ, ਸਮ੍ਰਿੱਧ, ਸੰਪੰਨ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ।

ਸ਼੍ਰੀ ਚੌਹਾਨ ਨੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਦੇ ਨਾਲ ਮਿਲ ਕੇ ਨੈਸ਼ਨਲ ਸੌਇਲ ਸਪੈਕਟ੍ਰਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ, ਜਿਸ ਵਿੱਚ ਐੱਨਬੀਐੱਸਐੱਸ ਅਤੇ ਐੱਲਯੂਪੀ ਦੁਆਰਾ ਹਾਈਪਰਸਪੈਕਟ੍ਰਲ ਸੈਂਸਰ ਤਕਨੀਕ ਦਾ ਉਪਯੋਗ ਕਰਕੇ ਇਕੱਠੀ ਮਿੱਟੀ ਦੇ ਪੀਐੱਚ ਵੈਲਿਊ, ਘਣਤਾ ਅਤੇ ਤੱਤ ਰਚਨਾ ਬਾਰੇ ਡੇਟਾ ਸ਼ਾਮਲ ਹੈ। ਇਸ ਉਦਘਾਟਨ ਦੇ ਨਾਲ, ਮਹਾਰਾਸ਼ਟਰ ਸੌਇਲ ਮੈਪ ਲੈਬ ਬਣਾਉਣ ਵਾਲਾ ਪਹਿਲਾ ਰਾਜ ਬਣ ਗਿਆ। 

 

ਇਸ ਦੇ ਇਲਾਵਾ, ਸ਼੍ਰੀ ਚੌਹਾਨ ਨੇ ਕਪਾਹ ਦੀਆਂ ਫਸਲਾਂ ਨੂੰ ਪ੍ਰਭਾਵਿਤ ਕਰਨ ਵਾਲੇ ਪਿੰਕ ਬੌਲਵਰਮ ਕੀਟ ਦੇ ਪ੍ਰਬੰਧਨ ਦੇ ਲਈ ਏਆਈ-ਅਧਾਰਿਤ ਸਮਾਰਟ ਟ੍ਰੈਪ ਤਕਨੀਕ ਦੀ ਵੀ ਸ਼ੁਰੂਆਤ ਕੀਤੀ। ਇਹ ਤਕਨੀਕ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਵਿੱਚ ਕੀਟ ਦੇ ਸੰਕ੍ਰਮਣ ਬਾਰੇ ਸੁਚੇਤ ਕਰੇਗੀ।

ਮੁੱਖ ਮੰਤਰੀ ਦੇਵੇਂਦਰ ਫਡਣਵੀਸ ਨੇ ਵੈਨਗੰਗਾ-ਨਲਗੰਗਾ ਨਦੀ ਜੋੜੇ ਪ੍ਰੋਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ, ਜਿਸ ਨਾਲ ਵਿਦਰਭਾ ਸਿੰਚਾਈ ਸਮਰੱਥਾ ਵਧੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਪੂਰੇ ਦੇਸ਼ ਦੇ ਲਈ ਬਣਾਈ ਗਈ ਸਮਾਵੇਸ਼ੀ ਨੀਤੀ ਦਾ ਪੂਰਾ ਸਹਿਯੋਗ ਕਰੇਗੀ।

 

ਮਹਾਰਾਸ਼ਟਰ ਦੇ ਖੇਤੀਬਾੜੀ ਮੰਤਰੀ ਐਡਵੋਕੇਟ ਮਾਣਿਕਰਾਓ ਕੋਕਾਟੇ ਨੇ ਕਿਹਾ ਕਿ ਕਪਾਹ ਦੀ ਚੁਗਾਈ ਦੇ ਲਈ ਮਜ਼ਦੂਰਾਂ ਦੀ ਕਮੀ ਇੱਕ ਚੁਣੌਤੀ ਬਣ ਗਈ ਹੈ। ਸ਼੍ਰੀ ਕੋਕਾਟੇ ਨੇ ਕਿਹਾ ਕਿ ਬੈਟਰੀ ਨਾਲ ਚਲਣ ਵਾਲੇ ਛੋਟੇ ਟ੍ਰੈਕਟਰਾਂ ਦੇ ਲਈ ਖੋਜ ਅਤੇ ਵਿਕਾਸ ਕਾਰਜ ਚਲ ਰਿਹਾ ਹੈ ਅਤੇ ਜੇਕਰ ਖੋਜ ਸਫਲ ਰਹੀ ਤਾਂ ਨਤੀਜੇ ਖੇਤੀਬਾੜੀ ਮੰਤਰਾਲੇ ਨੂੰ ਪੇਸ਼ ਕੀਤੇ ਜਾਣਗੇ।

ਪ੍ਰੋਗਰਾਮ ਦੌਰਾਨ ਕੁਦਰਤੀ ਖੇਤੀ, ਜੈਵਿਕ ਖੇਤੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੇ ਨਾਗਪੁਰ ਡਿਵੀਜ਼ਨ ਦੇ ਕਿਸਾਨਾਂ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਮੁੱਖ ਮੰਤਰੀ ਦੁਆਰਾ ਸਨਮਾਨਤ ਕੀਤਾ ਗਿਆ। ਪ੍ਰੋਗਰਾਮ ਵਿੱਚ ਨਾਗਪੁਰ ਡਿਵੀਜ਼ਨ ਦੇ ਕਿਸਾਨਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

************

ਐੱਸ.ਕੇਨ/ਐੱਨ.ਚਿਤਰੇ/ਪੀ.ਕੋਰ


(Release ID: 2130533)
Read this release in: English , Urdu , Hindi , Marathi