ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਡਾ. ਜਿਤੇਂਦਰ ਸਿੰਘ ਨੇ ਆਈਏਐੱਸ ਅਧਿਕਾਰੀਆਂ ਦੀ ਈ-ਸਿਵਿਲ ਸੂਚੀ ਜਾਰੀ ਕੀਤੀ ਅਤੇ ਪਾਰਦਰਸ਼ਤਾ ਅਤੇ ਡਿਜੀਟਲ ਸੁਧਾਰ 'ਤੇ ਜ਼ੋਰ ਦਿੱਤਾ


ਸ਼੍ਰੀ ਸਿੰਘ ਨੇ ਪਹੁੰਚ ਦੇ ਨਾਲ-ਨਾਲ ਉਪਯੋਗਤਾ ਵਿੱਚ ਸੁਧਾਰ ਦੇ ਲਈ ਈ-ਸਿਵਿਲ ਸੂਚੀ ਵਿੱਚ ਯੋਗਤਾ-ਅਧਾਰਿਤ ਏਆਈ ਸਰਚ ਜਿਹੇ ਵਿਕਲਪਾਂ ਦਾ ਪ੍ਰਸਤਾਵ ਦਿੱਤਾ

Posted On: 19 MAY 2025 4:01PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਈ-ਬੁੱਕ ਦੇ ਰੂਪ ਵਿੱਚ ਇਲੈਕਟ੍ਰੌਨਿਕ ਸਿਵਿਲ ਸੂਚੀ, 2025 ਜਾਰੀ ਕੀਤੀ। ਇਹ ਸੂਚੀ ਦੇਸ਼ ਭਰ ਵਿੱਚ ਸੇਵਾ ਨਿਭਾ ਰਹੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀਆਂ ਦਾ ਡਿਜੀਟਲ ਸੰਗ੍ਰਹਿ ਹੈ।

ਸਿਵਿਲ ਸੂਚੀ ਦੇ 70ਵੇਂ ਐਡੀਸ਼ਨ ਦੀ ਇਸ ਸੂਚੀ ਨੂੰ ਜਾਰੀ ਕੀਤਾ ਜਾਣਾ ਇੱਕ ਮਹੱਤਵਪੂਰਨ ਕਦਮ ਹੈ। ਇਹ ਪੂਰੀ ਤਰ੍ਹਾਂ ਡਿਜੀਟਲ ਫਾਰਮੈਟ ਵਿੱਚ ਪੇਸ਼ ਕੀਤਾ ਜਾਣ ਵਾਲਾ ਪੰਜਵਾਂ ਐਡੀਸ਼ਨ ਹੈ।

ਡਾ. ਜਿਤੇਂਦਰ ਸਿੰਘ ਨੇ ਈ-ਬੁੱਕ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇਸ਼ ਦੇ ਕੁਝ ਪ੍ਰਤਿਭਾਸ਼ਾਲੀ ਲੋਕਾਂ ਨੂੰ ਆਕਰਸ਼ਿਤ ਕਰਦੀ ਰਹੀ ਹੈ ਅਤੇ ਭਾਰਤ ਦੇ ਸੰਘੀ ਸ਼ਾਸਨ ਨੂੰ ਮਜ਼ਬੂਤ ਬਣਾਉਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਹੈ। ਕੇਂਦਰੀ ਮੰਤਰੀ ਨੇ ਸਿਵਿਲ ਸੂਚੀ ਨੂੰ ਪਾਰਦਰਸ਼ਤਾ ਲਈ ਦੇਸ਼ ਦੀ ਪ੍ਰਸ਼ਾਸਨਿਕ ਅਗਵਾਈ ਦਾ ਇੱਕ ਢਾਂਚਾਗਤ ਦ੍ਰਿਸ਼ਟੀਕੋਣ ਪੇਸ਼ ਕਰਨ ਵਾਲੇ ਇੱਕ ਮਹੱਤਵਪੂਰਨ ਉਪਕਰਣ ਦੇ ਰੂਪ ਵਿੱਚ ਰੇਖਾਂਕਿਤ ਕੀਤਾ।

ਡਾ. ਜਿਤੇਂਦਰ ਸਿੰਘ ਨੇ ਈ-ਸਿਵਿਲ ਸੂਚੀ ਵਿੱਚ ਏਆਈ ਅਧਾਰਿਤ ਸਰਚ ਵਿਕਲਪ ਜਿਹੇ ਏਆਈ ਅਧਾਰਿਤ ਵਿਕਲਪਾਂ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਕਿਹਾ ਕਿ ਇਹ ਵਾਧਾ ਡੋਮੇਨ-ਵਿਸ਼ੇਸ਼ ਖੋਜਾਂ ਨੂੰ ਮਿਸ਼ਨ ਮੋਡ ਅਤੇ ਹੋਰ ਲਕਸ਼ਿਤ ਸਰਕਾਰੀ ਪ੍ਰੋਜੈਕਟਾਂ ਦੇ ਲਈ ਢੁਕਵੇਂ ਅਧਿਕਾਰੀਆਂ ਦੀ ਪਹਿਚਾਣ ਕਰਨ ਵਿੱਚ ਮਦਦ ਕਰ ਸਕਦੀ ਹੈ, ਨਾਲ ਹੀ ਇਸ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਜਿਹੀਆਂ ਸਹੂਲਤਾਂ ਤੱਕ ਪਹੁੰਚ ਉਚਿਤ ਤੌਰ 'ਤੇ ਪ੍ਰਤੀਬੰਧਿਤ ਰਹੇ। ਸ਼੍ਰੀ ਸਿੰਘ ਨੇ ਇਸ ਦੀ ਪ੍ਰਸੰਗਿਕਤਾ ਅਤੇ ਉਪਯੋਗਿਤਾ ਬਣਾਈ ਰੱਖਣ ਦੇ ਲਈ ਡਿਜੀਟਲ ਸੂਚੀ ਨੂੰ ਨਿਯਮਿਤ ਰੂਪ ਨਾਲ ਅਪਡੇਟ ਕਰਨ ਦੇ ਮਹੱਤਵ 'ਤੇ ਵੀ ਜ਼ੋਰ ਦਿੱਤਾ।

ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਦੁਆਰਾ ਪ੍ਰਕਾਸ਼ਿਤ ਈ-ਬੁੱਕ ਵਿੱਚ ਆਈਏਐੱਸ ਅਧਿਕਾਰੀਆਂ ਦੇ ਵਿਸਤ੍ਰਿਤ ਵੇਰਵੇ ਹਨ - ਜਿਸ ਵਿੱਚ ਉਨ੍ਹਾਂ ਦਾ ਨਾਮ, ਬੈਚ, ਕੈਡਰ, ਮੌਜੂਦਾ ਪੋਸਟਿੰਗ, ਤਨਖਾਹ ਪੱਧਰ, ਵਿਦਿਅਕ ਯੋਗਤਾ ਅਤੇ ਸੇਵਾਮੁਕਤੀ ਦੀਆਂ ਤਾਰੀਖਾਂ ਸ਼ਾਮਲ ਹਨ। ਇਸ ਨੂੰ 1 ਜਨਵਰੀ, 2025 ਨੂੰ ਅਪਡੇਟ ਕੀਤਾ ਗਿਆ ਹੈ। ਇਸ ਵਿੱਚ ਕੈਡਰ-ਵਾਰ ਸੰਖਿਆ, ਅਗਲੇ ਪੰਜ ਸਾਲਾਂ ਵਿੱਚ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਦੀ ਸੰਖਿਆ ਅਤੇ 1969 ਤੋਂ ਬਾਅਦ ਨਿਯੁਕਤੀ ਡੇਟਾ ਵੀ ਦਿੱਤਾ ਗਿਆ ਹੈ। ਪਹਿਲੀ ਵਾਰ, ਡਿਜੀਟਲ ਦਸਤਾਵੇਜ਼ ਵਿੱਚ ਅਧਿਕਾਰੀਆਂ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਗਈਆਂ ਹਨ।

ਏਮਬੈਡੇਡ ਹਾਈਪਰਲਿੰਕਸ ਦੇ ਨਾਲ ਪੀਡੀਐੱਫ਼ ਦੇ ਰੂਪ ਵਿੱਚ ਡਿਜ਼ਾਇਨ ਕੀਤੀ ਗਈ, ਈ-ਬੁੱਕ ਇੱਕ ਉਪਭੋਗਤਾਕਰਤਾ ਅਨੁਕੂਲ ਇੰਟਰਫੇਸ ਪ੍ਰਦਾਨ ਕਰਦੀ ਹੈ ਜੋ ਸੂਚਨਾ ਤੱਕ ਤੁਰੰਤ ਪਹੁੰਚ ਨੂੰ ਸਮਰੱਥ ਬਣਾਉਂਦੀ ਹੈ ਅਤੇ ਇਹ ਅਸਾਨੀ ਨਾਲ ਉਪਲਬਧ ਹੈ। ਡਾ: ਜਿਤੇਂਦਰ ਸਿੰਘ ਨੇ ਕਿਹਾ, "ਸਿਵਿਲ ਸੂਚੀ ਨਾ ਸਿਰਫ਼ ਪ੍ਰਸ਼ਾਸਕਾਂ ਅਤੇ ਫੈਸਲਾ ਲੈਣ ਵਾਲਿਆਂ ਦੇ ਲਈ ਬਲਕਿ ਆਮ ਲੋਕਾਂ ਦੇ ਲਈ ਵੀ ਇੱਕ ਮਹੱਤਵਪੂਰਨ ਸਰੋਤ ਹੈ।" ਉਨ੍ਹਾਂ ਨੇ ਕਿਹਾ ਕਿ ਇਹ ਕਦਮ ਡਿਜੀਟਲ ਸ਼ਾਸਨ ਦੇ ਲਈ ਕੇਂਦਰ ਦਾ ਵੱਡਾ ਯਤਨ ਹੈ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਇਹ ਪਹਿਲ ਭਾਰਤ ਸਰਕਾਰ ਦੇ ਡਿਜੀਟਲ ਇੰਡੀਆ ਮਿਸ਼ਨ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਪ੍ਰਣਾਲੀਆਂ ਦਾ ਆਧੁਨਿਕੀਕਰਨ ਕਰਨਾ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਵਿੱਚ ਸੁਧਾਰ ਕਰਨਾ ਹੈ। ਵਿਭਾਗ, ਹਾਰਡ ਕਾਪੀ ਦੀ ਛਪਾਈ ਬੰਦ ਕਰਕੇ ਕਾਗਜ਼ 'ਤੇ ਹੋਣ ਵਾਲੇ ਸਰਕਾਰੀ ਖਰਚੇ ਦੀ ਬੱਚਤ ਕਰਨ ਦੇ ਨਾਲ ਹੀ ਵਾਤਾਵਰਣ ਦੇ ਅਨੁਕੂਲ ਪ੍ਰਸ਼ਾਸਨ ਦੇ ਤੌਰ-ਤਰੀਕਿਆਂ ਵਿੱਚ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਇਸ ਡਿਜੀਟਲ ਪਹਿਲਕਦਮੀ ਲਈ ਕੀਤੇ ਗਏ ਸਫ਼ਲ ਯਤਨਾਂ ਦੇ ਲਈ ਸਕੱਤਰ ਅਤੇ ਪੂਰੀ ਡੀਓਪੀਟੀ ਟੀਮ ਨੂੰ ਵਧਾਈ ਦਿੱਤੀ।

ਆਈਏਐੱਸ ਅਧਿਕਾਰੀਆਂ ਦੇ ਕੈਡਰ-ਨਿਯੰਤਰਣ ਅਥਾਰਟੀ ਦੇ ਰੂਪ ਵਿੱਚ ਡੀਓਪੀਟੀ ਕੇਂਦਰੀ ਰਿਕਾਰਡਾਂ ਅਤੇ ਰਾਜ ਕੈਡਰ ਤੋਂ ਪ੍ਰਾਪਤ ਇਨਪੁਟ ਦੀ ਵਰਤੋਂ ਕਰਕੇ ਸਲਾਨਾ ਸਿਵਿਲ ਸੂਚੀ ਤਿਆਰ ਕਰਦਾ ਹੈ। 2025 ਦੇ ਐਡੀਸ਼ਨ ਵਿੱਚ 6,877 ਅਧਿਕਾਰੀਆਂ ਦੀ ਕੁੱਲ ਅਧਿਕਾਰਤ ਕੈਡਰ ਸਮਰੱਥਾ ਨੂੰ ਦਰਸਾਇਆ ਗਿਆ ਹੈ, ਜਿਸ ਵਿੱਚ 25 ਰਾਜਾਂ ਦੇ ਕੈਡਰਾਂ ਵਿੱਚ 5,577 ਅਧਿਕਾਰੀ ਸਰਗਰਮ ਰੂਪ ਨਾਲ ਸੇਵਾ ਵਿੱਚ ਹਨ।

 

ਇਸ ਮੌਕੇ 'ਤੇ ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ (ਆਈਆਈਪੀਏ) ਦੇ ਮਹਾਨਿਦੇਸ਼ਕ ਸ਼੍ਰੀ ਐੱਸਐੱਨ ਤ੍ਰਿਪਾਠੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕੈਡਮੀ (ਐੱਲਬੀਐੱਸਐੱਨਏਏ) ਦੇ ਨਿਦੇਸ਼ਕ ਅਤੇ ਚੇਅਰਮੈਨ ਸ਼੍ਰੀ ਸ਼੍ਰੀਰਾਮ ਤਰਨੀਕਾਂਤੀ, ਆਈਏਐੱਸ ਅਤੇ ਪ੍ਰਸੋਨਲ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੀ ਸਕੱਤਰ ਸ਼੍ਰੀਮਤੀ ਰਚਨਾ ਸ਼ਾਹ ਸਮੇਤ ਕਈ ਸੀਨੀਅਰ ਪਤਵੰਤੇ ਵਿਅਕਤੀ ਮੌਜੂਦ ਸਨ।

ਈ-ਬੁੱਕ ਸਿਵਿਲ ਸੂਚੀ, 2025 ਹੁਣ ਡੀਓਪੀਟੀ ਦੀ ਵੈੱਬਸਾਈਟ https://dopt.gov.in 'ਤੇ ਜਨਤਾ ਦੇ ਲਈ ਉਪਲਬਧ ਹੈ।

***

ਐੱਨਕੇਆਰਪੀਐੱਸਐੱਮ


(Release ID: 2129946)