ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਛੋਟੇ ਸ਼ਹਿਰਾਂ ਵਿੱਚ ਐਗਰੀ ਸਟਾਰਟਅੱਪ ਨੂੰ ਹੁਲਾਰਾ ਦੇਣ ਲਈ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਲਗਭਗ 50 ਪ੍ਰਤੀਸ਼ਤ ਸਟਾਰਟਅੱਪ ਹੁਣ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਉਭਰ ਰਹੇ ਹਨ
ਐਗਰੀ-ਸਟਾਰਟਅੱਪਸ ਨੇ ਆਈਟੀ ਮਿਥ ਨੂੰ ਤੋੜਿਆ: ਖੇਤੀਬਾੜੀ ਜਿਹੇ ਟ੍ਰੈਡਿਸ਼ਨਲ ਸੈਕਟਰਾਂ ਨੇ ਇਨੋਵੇਸਨ ਦੇ ਨਾਲ ਮਿਲ ਕੇ ਬਦਲਾਅ ਦੀ ਸ਼ੁਰੂਆਤ ਕੀਤੀ
ਲਾਲ ਕਿਲੇ ਦੀ ਫਸੀਲ ਤੋਂ “ਸਟੈਂਡਅੱਪ ਇੰਡੀਆ ਸਟਾਰਟਅੱਪ ਇੰਡੀਆ” ਦਾ ਨਾਅਰਾ ਦੇ ਕੇ ਸਟਾਰਟਅੱਪ ਨੂੰ ਅਸਲ ਵਿੱਚ ਹਰ ਭਾਰਤੀ ਘਰ ਤੱਕ ਪਹੁੰਚਾਉਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਨੂੰ ਜਾਂਦਾ ਹੈ
ਘੱਟ ਖੋਜੇ ਗਏ ਖੇਤਰ ਵਿਕਾਸ ਦੇ ਨਵੇਂ ਰਸਤੇ ਖੋਲ੍ਹ ਰਹੇ ਹਨ : 2047 ਤੱਕ ਭਾਰਤ ਦੀ ਆਰਥਿਕ ਸ਼ਿਖਰ ਤੱਕ ਦੀ ਯਾਤਰਾ ਨੂੰ ਸਟਾਰਟਅੱਪਸ ਸ਼ਕਤੀ ਪ੍ਰਦਾਨ ਕਰਨਗੇ
ਆਪ੍ਰੇਸ਼ਨ ਸਿੰਦੂਰ ਨੇ ਤਕਨੀਕ –ਸਮਰੱਥ ਯੁੱਧ ਵਿੱਚ ਭਾਰਤ ਦੀ ਪ੍ਰਭੂਸੱਤਾ ਨੂੰ ਪ੍ਰਦਰਸ਼ਿਤ ਕੀਤਾ, ਇਹ ਸਵਦੇਸ਼ੀ ਇਨੋਵੇਸ਼ਨ ਦੀ ਜਿੱਤ ਹੈ: ਡਾ. ਜਿਤੇਂਦਰ ਸਿੰਘ
Posted On:
18 MAY 2025 5:23PM by PIB Chandigarh
ਨਵੀਂ ਦਿੱਲੀ, 18 ਮਈ: ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ ਹੈ, ਜੋ ਹੋਰ ਆਈਆਈਟੀ ਦੀ ਤੁਲਨਾ ਵਿੱਚ ਮੁਕਾਬਲਤਨ ਨਵਾਂ ਹੈ ਅਤੇ ਇਸ ਦੀ ਸਥਾਪਨਾ ਛੋਟੇ ਸ਼ਹਿਰਾਂ ਵਿੱਚ ਐਗਰੀ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ 2008 ਵਿੱਚ ਕੀਤੀ ਗਈ ਸੀ। ਉਨ੍ਹਾਂ ਨੇ ਇਸ ਗੱਲ ‘ਤੇ ਸੰਤੋਸ਼ ਵਿਅਕਤ ਕੀਤਾ ਕਿ ਭਾਰਤ ਦੇ ਲਗਭਗ 50 ਪ੍ਰਤੀਸ਼ਤ ਸਟਾਰਟਅੱਪਸ ਹੁਣ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਤੋਂ ਹਨ।
ਆਈਆਈਟੀ ਰੋਪੜ ਦੁਆਰਾ ਆਯੋਜਿਤ ਅਤੇ ਵਿਗਿਆਨ ਅਤੇ ਟੈਕਨੋਲੋਜੀ ਡਿਪਾਰਟਮੈਂਟ (ਡੀਐੱਸਟੀ) ਦੁਆਰਾ ਸਹਾਇਤਾ ਪ੍ਰਾਪਤ ਪ੍ਰਗਤੀ ਫਾਊਂਡਰ ਫੋਰਮ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਸਟਾਰਟਅੱਪ ਕ੍ਰਾਂਤੀ ਹੁਣ ਸਿਰਫ ਮੈਟਰੋ ਸ਼ਹਿਰਾਂ ਤੱਕ ਸੀਮਤ ਨਹੀਂ ਰਹਿ ਗਈ ਹੈ।

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ ਅਤੇ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਪਣੇ ਦੂਰਦਰਸ਼ੀ ਸੰਬੋਧਨ ਵਿੱਚ ਇਸ ਮਿਥ ਨੂੰ ਖਾਰਜ ਕੀਤਾ ਕਿ ਸਿਰਫ਼ ਆਈਟੀ ਉੱਦਮ ਹੀ ਸਟਾਰਟਅੱਪ ਹੋ ਸਕਦੇ ਹਨ। ਉਨ੍ਹਾਂ ਨੇ ਟ੍ਰੈਡਿਸ਼ਨਲ ਸੈਕਟਰਾਂ ਵਿੱਚ ਬਦਲਾਅ ਦੇ ਜ਼ਰੀਏ ਉੱਚ ਸਮਰੱਥਾ ਵਾਲੇ ਐਗਰੀ ਸਟਾਰਟਅੱਪਸ ਨੂੰ ਹੁਲਾਰਾ ਦੇਣ ਲਈ ਆਈਆਈਟੀ ਰੋਪੜ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ, “ਇਹ ਬਦਲਾਅ ਗਹਿਰੀਆਂ ਜੜ੍ਹਾਂ ਜਮਾਏ ਹੋਏ ਇਨੋਵੇਸ਼ਨ ਦਾ ਇੱਕ ਸਵਸਥ ਸੰਕੇਤ ਹੈ। ” ਉਨ੍ਹਾਂ ਨੇ ਲਾਲ ਕਿਲੇ ਦੀ ਫਸੀਲ ਤੋਂ “ਸਟੈਂਡਅੱਪ ਇੰਡੀਆ, ਸਟਾਰਟਅੱਪ ਇੰਡੀਆ” ਦੇ ਸੱਦੇ ਰਾਹੀਂ ਭਾਰਤ ਭਰ ਵਿੱਚ ਉੱਦਮਤਾ ਨੂੰ ਲੋਕਤੰਤਰੀ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕ੍ਰੈਡਿਟ ਦਿੱਤਾ।
ਡਾ. ਜਿਤੇਂਦਰ ਸਿੰਘ ਨੇ ਸਟਾਰਟਅੱਪਸ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਇਹ ਸਟਾਰਟਅੱਪ ਭਾਰਤੀ ਅਰਥਵਿਵਸਥਾ ਨੂੰ “ਪੰਜ ਸਭ ਤੋਂ ਕਮਜ਼ੋਰ” ਦੇਸ਼ਾਂ ਤੋਂ ਕੱਢ ਕੇ 2047 ਤੱਕ ਦੁਨੀਆ ਨੂੰ ਟੌਪ ਪੰਜ ਅਰਥਵਿਵਸਥਾਵਾਂ ਵਿੱਚ ਸ਼ਾਮਲ ਕਰਨ ਵਿੱਚ ਸਹਾਇਕ ਹੋਣਗੇ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੇ 81ਵੇਂ ਸਥਾਨ ਤੋਂ 39ਵੇਂ ਸਥਾਨ ‘ਤੇ ਪਹੁੰਚਣ ਦੇ ਤੇਜ਼ ਵਾਧੇ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਭਾਰਤ ਦੇ ਆਰਥਿਕ ਵਾਧੇ ਵਿੱਚ ਯੋਗਦਾਨ ਦੇਣ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਸਟਾਰਟਅੱਪ, ਐਗਰੀ-ਇਨੋਵੇਸ਼ਨ ਅਤੇ ਡੀਪ ਟੈੱਕ ਦੀ ਭੂਮਿਕਾ ਬਾਰੇ ਚਰਚਾ ਕੀਤੀ।
ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਆਗਾਮੀ ਅਨੁਸੰਧਾਨ (ਐੱਨਆਰਐੱਫ - National Research Foundation) ਦੇ ਤਹਿਤ ਰਿਸੋਰਸ ਐਲੋਕੇਸ਼ਨ ਦਾ 70 ਪ੍ਰਤੀਸ਼ਤ ਨੌਨ-ਗਵਰਨਮੈਂਟ ਸੈਕਟਰਾਂ ਤੋਂ ਆਏਗਾ, ਜਿਸ ਨਾਲ ਜਨਤਕ-ਨਿਜੀ ਤਾਲਮੇਲ ਨੂੰ ਹੁਲਾਰਾ ਮਿਲੇਗਾ।

ਡਾ. ਜਿਤੇਂਦਰ ਸਿੰਘ ਨੇ ਪਰਪਲ ਰੈਵੋਲਿਊਸ਼ਨ ਨੂੰ ਜ਼ਮੀਨੀ ਪੱਧਰ ‘ਤੇ ਇਨੋਵੇਸ਼ਨ ਦੇ ਇੱਕ ਹੌਲਮਾਰਕ ਦੇ ਰੂਪ ਵਿੱਚ ਪ੍ਰਦਰਸ਼ਿਤ ਕੀਤਾ –ਲੈਵੇਂਡਰ ਦੀ ਖੇਤੀ ਜੋ ਜੰਮੂ ਅਤੇ ਕਸ਼ਮੀਰ ਦੇ ਪਹਾੜੀ ਸ਼ਹਿਰਾਂ ਵਿੱਚ ਸ਼ੁਰੂ ਹੋਈ ਸੀ, ਹੁਣ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵਧ-ਫੂਲ ਰਹੀ ਹੈ ਅਤੇ ਇਸ ਖੇਤਰ ਵਿੱਚ 3000 ਤੋਂ ਵੱਧ ਸਟਾਰਟਅੱਪਸ ਲਾਭ ਕਮਾ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, “ਇਨ੍ਹਾਂ ਵਿੱਚੋਂ 30 ਪ੍ਰਤੀਸ਼ਤ ਉੱਦਮੀ ਗ੍ਰੈਜੂਏਟਸ ਵੀ ਨਹੀਂ ਹਨ।” ਉਨ੍ਹਾਂ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਸਰਕਾਰ ਦੀ ਤਕਨੀਕੀ ਅਤੇ ਵਿੱਤੀ ਸਹਾਇਤਾ –ਮੁੰਬਈ ਵਿੱਚ ਪਰਫਿਊਮ ਬਣਾਉਣ ਵਾਲੀਆਂ ਕੰਪਨੀਆਂ ਦੇ ਨਾਲ ਬਜ਼ਾਰ ਸਬੰਧਾਂ ਕਾਰਨ ਗ੍ਰਾਮੀਣ ਭਾਰਤ ਇੱਕ ਉੱਦਮ ਕੇਂਦਰ ਵਿੱਚ ਤਬਦੀਲ ਹੋ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਇੱਕ ਵਿਸਤ੍ਰਿਤ ਚੋਣ ਪ੍ਰਕਿਰਿਆ ਤੋਂ ਬਾਅਦ ਨਿਵੇਸ਼ ਸ਼੍ਰੇਣੀ ਵਿੱਚ ਚੁਣੇ ਗਏ ਸਟਾਰਟਅੱਪਸ ਨੂੰ ਸਨਮਾਨਿਤ ਕੀਤਾ। ਇਹ ਸਟਾਰਟਅੱਪਸ ਸਨ –ਬਲੂ ਕੋਕੂਨ ਡਿਜੀਟਲ ਪ੍ਰਾਈਵੇਟ ਲਿਮਟਿਡ, ਰੇਜ਼ੋਵਾਟੇ ਕੰਸਟ੍ਰਕਸ਼ਨ ਪ੍ਰਾਈਵੇਟ ਲਿਮਿਟਿਡ, ਵਾਵੇ ਟੈਕਨੋਲੋਜਿਜ਼, ਬਾਇਓਫੀਲਡ ਪਾਵਰ ਪ੍ਰਾਈਵੇਟ ਲਿਮਿਟਿਡ, ਕਰਮਠ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ।
ਡਾ. ਜਿਤੇਂਦਰ ਸਿੰਘ ਨੇ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਨੂੰ ਸਮਰਥਨ ਦੇਣ ਲਈ ਖੇਤਰੀ ਡੀਪ-ਟੈੱਕ ਇਨੋਵੇਸ਼ਨ ਪ੍ਰੋਗਰਾਮ ‘ਸਪ੍ਰਿੰਟ’- ਹਰਿਆਣਾ ਅਤੇ ਤੇਲੰਗਾਨਾ ਐਡੀਸ਼ਨ ਦੀ ਵੀ ਸ਼ੁਰੂਆਤ ਕੀਤੀ।
ਡਾ. ਜਿਤੇਂਦਰ ਸੰਘ ਨੇ ਪ੍ਰਗਤੀ ਰਿਪੋਰਟ ਦਾ ਉਦਘਾਟਨ ਕੀਤਾ, ਜੋ ਸਮਾਵੇਸ਼ੀ ਇਨੋਵੇਸ਼ਨ ਅਤੇ ਜਨਤਕ-ਨਿਜੀ ਭਾਗੀਦਾਰੀ ਦੇ ਲਈ ਇੱਕ ਰਣਨੀਤਕ ਬਲੂ ਪ੍ਰਿੰਟ ਹੈ।
ਡਾ. ਜਿਤੇਂਦਰ ਸਿੰਘ ਨੇ ‘ਫਾਰਮਿੰਗ ਔਨ ਦ ਏਜ਼’ ਵਿਸ਼ਾਗਤ ਰਿਪੋਰਟ ਲਾਂਚ ਕੀਤੀ, ਜੋ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਡੂੰਘਾ ਅਧਿਐਨ ਹੈ।
ਡਾ. ਸਿੰਘ ਨੇ ਬੌਧਿਕ ਸੰਪਦਾ ਅਤੇ ਟੈਕਨੋਲੋਜੀ ਵਪਾਰੀਕਰਣ ਦਫ਼ਤਰ (ਓਆਈਟੀਸੀ) ਦਾ ਵਰਚੁਅਲ ਉਦਘਾਟਨ ਕੀਤਾ। ਇਹ ਭਾਰਤੀ ਸਟਾਰਟਅੱਪਸ ਲਈ ਆਈਪੀ ਨਿਰਮਾਣ ਅਤੇ ਵਪਾਰੀਕਰਣ ਦੀ ਦਿਸ਼ਾ ਵਿੱਚ ਅਗਲਾ ਕਦਮ ਹੈ।

ਭਾਰਤ ਦੀ ਹਾਲੀਆ ਸੈਨਿਕ ਤਕਨੀਕੀ ਪ੍ਰਗਤੀ ਬਾਰੇ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਆਪ੍ਰੇਸ਼ਨ ਸਿੰਦੂਰ ਦਾ ਜ਼ਿਕਰ ਕੀਤਾ, ਜੋ ਤਕਨੀਕ –ਸਮਰੱਥ ਯੁੱਧ ਵਿੱਚ ਭਾਰਤ ਦੀ ਅਗਵਾਈ ਦਾ ਪ੍ਰਦਰਸ਼ਨ ਹੈ, ਜਿਸ ਵਿੱਚ ਸਵਦੇਸ਼ੀ ਵਿਕਾਸ, ਟੈਕਨੋਲੋਜੀ ਟ੍ਰਾਂਸਫਰ ਅਤੇ ਨਿਜੀ ਅਤੇ ਸਰਕਾਰੀ ਖੇਤਰਾਂ ਦੇ ਸੰਯੁਕਤ ਯਤਨਾਂ ਨੂੰ ਰੇਖਾਂਕਿਤ ਕੀਤਾ ਗਿਆ ਹੈ- ਜਿਸ ਦੇ ਕੇਂਦਰ ਹੈਦਰਾਬਾਦ ਅਤੇ ਬੰਗਲੁਰੂ ਵਿੱਚ ਹਨ।
ਡਾ. ਜਿਤੇਂਦਰ ਸਿੰਘ ਨੇ ਸਲਾਹ ਦਿੱਤੀ ਕਿ, “ਉਦਯੋਗ ਜਗਤ ਨਾਲ ਜਲਦੀ ਸੰਪਰਕ ਸਥਾਪਿਤ ਕਰਨਾ ਸਟਾਰਟਅੱਪਸ ਦੀ ਸਫ਼ਲਤਾ ਦੀ ਕੁੰਜੀ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਦਰਮਿਆਨ ਜਾਗਰੂਕਤਾ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੁੱਛਿਆ, “ਆਓ ਅਸੀਂ ਆਤਮਚਿੰਤਨ ਕਰੀਏ-25 ਵਰ੍ਹਿਆਂ ਵਿੱਚ ਮਹਿੰਗੇ ਕੋਚਿੰਗ ਸੈਂਟਰਾਂ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿੱਚੋਂ ਕਿੰਨੇ ਲੋਕ ਸਿਵਿਲ ਸੇਵਾ ਵਿੱਚ ਸਫਲ ਹੋਏ?"
ਡਾ. ਜਿਤੇਂਦਰ ਸਿੰਘ ਨੇ ਆਪਣੇ ਸੰਬੋਧਨ ਦੀ ਸਮਾਪਤੀ ਵਿੱਚ ਕਿਹਾ ਕਿ “ਜਿਵੇਂ –ਜਿਵੇਂ ਭਾਰਤ 2047 ਦੇ ਲਈ ਆਪਣੇ ਵਿਜ਼ਨ ਵੱਲ ਵਧ ਰਿਹਾ ਹੈ, ਸੰਦੇਸ਼ ਸਪਸ਼ਟ ਹੈ ਕਿ ਇਨੋਵੇਸ਼ਨ, ਸਮਾਵੇਸ਼ਿਤਾ ਅਤੇ ਇਰਾਦੇ ਭਾਰਤ ਦੀ ਗਲੋਬਲ ਲੀਡਰਸ਼ਿਪ ਵੱਲ ਵਧਣ ਦੇ ਥੰਮ੍ਹ ਹਨ।”
ਪ੍ਰੋਗਰਾਮ ਵਿੱਚ ਮੌਜੂਦ ਰਾਜ ਸਭਾ ਸਾਂਸਦ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਸ਼੍ਰੀਮਤੀ ਰੇਖਾ ਸ਼ਰਮਾ ਨੇ ਸਮਾਵੇਸ਼ੀ ਇਨੋਵੇਸ਼ਨ ਅਤੇ ਸਟਾਰਟਅੱਪਸ ਵਿੱਚ ਮਹਿਲਾਵਾਂ ਦੀ ਵਧਦੀ ਭਾਗੀਦਾਰੀ ਦੀ ਮਹੱਤਵਪੂਨ ਜ਼ਰੂਰਤ ‘ਤੇ ਜ਼ੋਰ ਦਿੱਤਾ।
ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਅਭੈ ਕਰੰਦੀਕਰ ਨੇ ਏਆਈ, ਸਾਈਬਰ-ਫਿਜ਼ੀਕਲ ਸਿਸਟਮ ਅਤੇ ਉੱਭਰਦੀਆਂ ਟੈਕਨੋਲੋਜੀਆਂ ਵਿੱਚ ਭਾਰਤ ਦੇ ਤੇਜ਼ ਵਿਕਾਸ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਅੰਤ ਇਸ ਲਈ ਵਿਸ਼ਾ ਇੰਟਰਡਿਸਸੀਪਲੀਨਰੀ ਸਾਈਬਰ-ਫਿਜ਼ੀਕਲ ਸਿਸਟਮ (NM-ICPS) ‘ਤੇ ਰਾਸ਼ਟਰੀ ਮਿਸ਼ਨ ਦੀ ਰਣਨੀਤਕ ਭੂਮਿਕਾ ਨੂੰ ਦੁਹਰਾਇਆ।
*****
ਐੱਨਕੇਆਰ/ਪੀਐੱਸਐੱਮ
(Release ID: 2129536)