ਜਹਾਜ਼ਰਾਨੀ ਮੰਤਰਾਲਾ
ਭਾਰਤ ਵਿੱਚ ਕਰੂਜ਼ ਟੂਰਿਜ਼ਮ, ਨਵੀਆਂ ਸੰਭਾਵਨਾਵਾਂ ਦੀ ਦਿਸ਼ਾ ਵਿੱਚ ਯਾਤਰਾ
ਜਲ ਯਾਤਰਾ ਅਤੇ ਭਾਰਤ ਦੀ ਪੁਨਰ ਖੋਜ
Posted On:
21 APR 2025 4:26PM by PIB Chandigarh
ਜਾਣ ਪਹਿਚਾਣ
ਕਰੂਜ਼ ਟੂਰਿਜ਼ਮ ਇੱਕ ਕੁਦਰਤ-ਸੰਚਾਲਿਤ ਯਾਤਰਾ ਅਨੁਭਵ ਹੈ ਜੋ ਦੇਸ਼ ਦੀਆਂ ਨਦੀਆਂ, ਸਮੁੰਦਰਾਂ ਅਤੇ ਨਹਿਰਾਂ ਨੂੰ ਸਾਰੇ ਬਜਟਾਂ ਵਿੱਚ ਥੀਮ ਵਾਲੀਆਂ ਯਾਤਰਾਵਾਂ ਲਈ ਰਸਤਾ ਖੋਲ੍ਹ ਦਿੰਦਾ ਹੈ। ਇਹ ਦੂਰ-ਦੁਰਾਡੇ ਦੀਆਂ ਮੰਜ਼ਿਲਾਂ ਤੱਕ ਸੁਰੱਖਿਅਤ ਅਤੇ ਆਰਾਮਦਾਇਕ ਤਰੀਕੇ ਨਾਲ ਪਹੁੰਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸਮਾਵੇਸ਼ਿਤਾ ਨੂੰ ਹੁਲਾਰਾ ਮਿਲਦਾ ਹੈ ਅਤੇ ਯਾਤਰਾ ਅਸਾਨ ਹੋ ਜਾਂਦੀ ਹੈ।
ਨੈਚਰੂਲ ਵਾਟਰਵੇਅਜ਼ ਦਾ ਉਪਯੋਗ ਕਰਕੇ ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਵਧਾਉਂਦਾ ਹੈ ਜਦਕਿ ਪ੍ਰਾਹੁਣਚਾਰੀ, ਮਨੋਰੰਜਨ, ਸੱਭਿਆਚਾਰ ਅਤੇ ਰੋਜ਼ਗਾਰ ਸਿਰਜਣ ਦੇ ਮਾਧਿਅਮ ਨਾਲ ਸਥਾਨਕ ਅਰਥਵਿਵਸਥਾਵਾਂ ਨੂੰ ਅੱਗੇ ਵਧਾਉਂਦਾ ਹੈ।

ਭਾਰਤ ਵਿੱਚ ਤਟਵਰਤੀ ਅਤੇ ਨਦੀ ਖੇਤਰ ਲਈ ਕਰੂਜ਼ ਟੂਰਿਜ਼ਮ ਦੀ ਮਹੱਤਵਪੂਰਨ ਸਮਰੱਥਾਵਾਂ ਹਨ। ਅਜਿਹਾ ਹੇਠ ਲਿਖੇ ਦੀ ਮੌਜੂਦਗੀ ਦੇ ਕਾਰਨ ਹੈ:
- ਪੱਛਮ ਅਤੇ ਪੂਰਬ ਵਿੱਚ 7500 ਕਿਲੋਮੀਟਰ ਲੰਬੀ ਤਟਰੇਖਾ (ਕੋਸਟਲਾਈਨ) ‘ਤੇ 12 ਪ੍ਰਮੁੱਖ ਅਤੇ 200 ਛੋਟੇਆਂ ਪੋਰਟਸ
- 20000 ਕਿਲੋਮੀਟਰ ਤੋਂ ਵੱਧ ਲੰਬਾ ਨੈਵੀਗੇਬਲ 110 ਵਾਟਰਵੇਅਜ਼ ਦਾ ਨੈੱਟਵਰਕ ਜੋ ਲਗਭਗ 400 ਨਦੀਆਂ ਨੂੰ ਜੋੜਦਾ ਹੈ।
ਭਾਰਤ ਵਿੱਚ ਕਈ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ 1300 ਦ੍ਵੀਪ ਹਨ ਜੋ ਸਮੁੰਦਰੀ ਤਟ ਦੇ ਕਿਨਾਰੇ ਜਾਂ ਰਾਜਾਂ ਅਤੇ ਅੰਤਰਰਾਜੀ (ਇੰਟਰਸਟੇਟ) ਨਦੀਆਂ ਜਾਂ ਰਾਸ਼ਟਰੀ ਜਲਮਾਰਗਾਂ ਦੇ ਕਿਨਾਰੇ ਸਥਿਤ ਹਨ।
ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੁਆਰਾ ਚੁੱਕੇ ਗਏ ਕਦਮ
- ਕਰੂਜ਼ ਭਾਰਤ ਮਿਸ਼ਨ

ਪਿਛਲੇ ਵਰ੍ਹੇ 30 ਸਤੰਬਰ, 2024 ਨੂੰ ਮੁੰਬਈ ਪੋਰਟ ਤੋਂ ‘ਕਰੂਜ਼ ਭਾਰਤ ਮਿਸ਼ਨ’ ਦੀ ਸ਼ੁਰੂਆਤ ਕੀਤੀ ਗਈ। ਦੇਸ਼ ਵਿੱਚ ਕਰੂਜ਼ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਇਸ ਪ੍ਰੋਗਰਾਮ ਦਾ ਟੀਚਾ ਪੰਜ ਵਰ੍ਹਿਆਂ ਦੇ ਅੰਦਰ ਯਾਨੀ 2029 ਤੱਕ ਕਰੂਜ਼ ਯਾਤਰੀ ਟ੍ਰੈਫਿਕ ਨੂੰ ਦੁੱਗਣਾ ਕਰਕੇ ਦੇਸ਼ ਦੇ ਕਰੂਜ਼ ਟੂਰਿਜ਼ਮ ਉਦਯੋਗ ਨੂੰ ਹੁਲਾਰਾ ਦੇਣਾ ਹੈ।
ਵਿੱਤ ਵਰ੍ਹੇ 2023-24 ਵਿੱਚ ਕਰੂਜ਼ ਯਾਤਰੀਆਂ ਦੀ ਸੰਖਿਆ 4.71 ਲੱਖ ਸੀ।
ਸੀਬੀਐੱਮ ਕਰੂਜ਼ ਖੇਤਰ ਨੂੰ ਕੰਟਰੋਲ ਕਰਨ ਵਾਲੀ ਨੀਤੀ, ਰੈਗੂਲੇਟਰੀ ਅਤੇ ਹੋਰ ਪਹਿਲੂਆਂ ‘ਤੇ ਦਖਲਅੰਦਾਜ਼ੀ ਕਰਨ ਲਈ ਅੰਤਰ-ਮੰਤਰਾਲੀ ਦ੍ਰਿਸ਼ਟੀਕੋਣ ਦੇ ਲਈ ਇੱਕ ਫਾਰਮੈਟ ਪ੍ਰਦਾਨ ਕਰਦਾ ਹੈ ਅਤੇ ਸਾਰੀਆਂ ਰੈਗੂਲੇਟਰੀ ਏਜੰਸੀਆਂ ਜਿਵੇਂ ਕਿ ਕਸਟਮ, ਇਮੀਗ੍ਰੇਸ਼ਨ, ਸੀਆਈਐੱਸਐੱਫ, ਰਾਜ ਟੂਰਿਜ਼ਮ ਵਿਭਾਗ, ਰਾਜ ਸਮੁੰਦਰੀ ਏਜੰਸੀਆਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਪੁਲਿਸ ਦੀ ਜ਼ਿੰਮੇਦਾਰ ਭਾਗੀਦਾਰੀ ਨੂੰ ਸਮਰੱਥ ਬਣਾਉਂਦਾ ਹੈ।
ਕਰੂਜ਼ ਭਾਰਤ ਮਿਸ਼ਨ ਦਾ ਹੀ ਨਤੀਜਾ ਹੈ ਕਿ ਭਾਰਤ ਵਿੱਚ 5,000 ਕਿਲੋਮੀਟਰ ਤੋਂ ਵੱਧ ਸੰਚਾਲਨ ਜਲਮਾਰਗਾਂ ‘ਤੇ 1.5 ਮਿਲੀਅਨ ਤੋਂ ਵੱਧ ਨਦੀ ਕਰੂਜ਼ ਯਾਤਰੀ ਯਾਤਰਾ ਕਰ ਸਕਣਗੇ।
ਇਸ ਪਹਿਲ ਦਾ ਉਦੇਸ਼ ਭਾਰਤ ਦੇ ਕਰੂਜ਼ ਟੂਰਿਜ਼ਮ ਲਈ ਗਲੋਬਲ ਹੱਬ ਬਣਨ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਅਤੇ ਦੇਸ਼ ਨੂੰ ਮੋਹਰੀ ਗਲੋਬਲ ਕਰੂਜ਼ ਡੈਸਟੀਨੇਸ਼ਨ ਦੇ ਰੂਪ ਵਿੱਚ ਉਤਸ਼ਾਹਿਤ ਕਰਨਾ ਹੈ। ਕਰੂਜ਼ ਇੰਡੀਆ ਮਿਸ਼ਨ ਨੂੰ ਤਿੰਨ ਪੜਾਵਾਂ ਵਿੱਚ ਲਾਗੂ ਕੀਤਾ ਜਾਵੇਗਾ, ਜੋ 1 ਅਕਤੂਬਰ 2024 ਨੂੰ ਸ਼ੁਰੂ ਹੋ ਕੇ 31 ਮਾਰਚ 2029 ਤੱਕ ਚਲੇਗਾ।

- ਮੈਰੀਟਾਈਮ ਇੰਡੀਆ ਵਿਜ਼ਨ 2030: ਭਾਰਤ ਸਰਕਾਰ ਦਾ ਵਿਜ਼ਨ ਭਾਰਤ ਨੂੰ ਸਮੁੰਦਰੀ ਅਤੇ ਨਦੀ ਕਰੂਜ਼ ਦੋਹਾਂ ਲਈ ਗਲੋਬਲ ਕਰੂਜ਼ ਬਜ਼ਾਰ ਵਿੱਚ ਇੱਕ ਮਹੱਤਵਪੂਰਨ ਭਾਗੀਦਾਰ ਦੇ ਰੂਪ ਵਿੱਚ ਸਾਹਮਣੇ ਲਿਆਉਣਾ ਹੈ। ਵਧਦੀ ਮੰਗ ਅਤੇ ਡਿਸਪੋਜੇਬਲ ਆਮਦਨ ਦੇ ਕਾਰਨ ਭਾਰਤੀ ਕਰੂਜ਼ ਬਜ਼ਾਰ ਵਿੱਚ ਅਗਲੇ ਦਹਾਕੇ ਵਿੱਚ 8 ਗੁਣਾ ਵਾਧੇ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ।

ਐੱਮਆਈਵੀ 2030 ਦੇ ਤਹਿਤ ਭਾਰਤ ਨੂੰ ਕਰੂਜ਼ ਟੂਰਿਜ਼ਮ ਲਈ ਗਲੋਬਲ ਡੈਸਟੀਨੇਸ਼ਨ ਦੇ ਰੂਪ ਵਿੱਚ ਹੁਲਾਰਾ ਦੇਣ ਲਈ ਤਿੰਨ ਪ੍ਰਮੁੱਖ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ:
- ਸਮੁੰਦਰੀ ਅਤੇ ਤਟਵਰਤੀ ਕਰੂਜ਼
- ਦ੍ਵੀਪ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ
- ਨਦੀ ਅਤੇ ਅੰਦਰੂਨੀ ਕਰੂਜ਼
- ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਚੁੱਕੇ ਗਏ ਕਦਮ:
- ਕਰੂਜ਼ ਜਹਾਜ਼ਾਂ ਨੂੰ ਕਾਰਗੋ ਜਹਾਜ਼ਾਂ ਦੀ ਤੁਲਨਾ ਵਿੱਚ ਬਰਥਿੰਗ ਵਿੱਚ ਪ੍ਰਾਥਮਿਕਤਾ ਦਿੱਤੀ ਜਾਂਦੀ ਹੈ।
- ਮਿਆਰੀ ਪੋਰਟ ਚਾਰਜ ਅਤੇ ਨਾਮਾਤਰ ਯਾਤਰੀ ਟੈਕਸ ਦੇ ਨਾਲ ਇੱਕ ਤਰਕਸੰਗਤ ਟੈਰਿਫ ਸੰਰਚਨਾ ਸ਼ੁਰੂ ਕੀਤੀ ਗਈ ਹੈ, ਜੋ 10-30 ਪ੍ਰਤੀਸ਼ਤ ਮਾਤਰਾ-ਅਧਾਰਿਤ ਛੂਟ ਪ੍ਰਦਾਨ ਕਰਦੀ ਹੈ।
- ਅਧਿਕਾਰਤ ਕਰੂਜ਼ ਟ੍ਰੈਫਿਕ ਨੂੰ ਸੰਭਵ ਬਣਾਉਣ ਲਈ ਆਊਟਿੰਗ ਚਾਰਜ ਹਟਾ ਦਿੱਤੇ ਗਏ ਹਨ।
- ਵਿਦੇਸ਼ੀ ਕਰੂਜ਼ ਜਹਾਜ਼ਾਂ ਲਈ ਕੌਬੋਟੇਜ (ਕਿਸੇ ਵਿਸ਼ੇਸ਼ ਖੇਤਰ ਵਿੱਚ ਸਮੁੰਦਰੀ, ਹਵਾਈ ਜਾਂ ਹੋਰ ਟ੍ਰਾਂਸਪੋਰਟ ਸੇਵਾਵਾਂ ਸੰਚਾਲਿਤ ਕਰਨ ਦਾ ਅਧਿਕਾਰ) ਕਾਨੂੰਨਾਂ ਨੂੰ ਮੁਆਫ਼ ਕਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਘਰੇਲੂ ਪੋਰਟਸ ਦਰਮਿਆਨ ਭਾਰਤੀ ਨਾਗਰਿਕਾਂ ਨੂੰ ਲੈ ਜਾਣ ਦੀ ਮਨਜ਼ੂਰੀ ਮਿਲ ਗਈ।
- ਈ-ਵੀਜ਼ਾ ਅਤੇ ਆਉਣ ‘ਤੇ ਵੀਜ਼ਾ ਸੁਵਿਧਾਵਾਂ ਦਾ ਵਿਸਤਾਰ ਕੀਤਾ ਗਿਆ ਹੈ।
- ਤਟਵਰਤੀ ਮਾਰਗਾਂ ‘ਤੇ ਪਰਿਵਰਤਿਤ ਹੋਣ ਵਾਲੇ ਵਿਦੇਸ਼ੀ ਜਹਾਜ਼ਾਂ ਨੂੰ ਸ਼ਰਤੀਆਂ ਆਈਜੀਐੱਸਟੀ ਛੂਟ ਪ੍ਰਦਾਨ ਕੀਤੀ ਗਈ, ਜਿਸ ਵਿੱਚ ਛੇ ਮਹੀਨੇ ਦੇ ਅੰਦਰ ਮੁੜ ਪਰਿਵਰਤਨ ਜ਼ਰੂਰੀ ਹੋਵੇਗਾ।
- ਕਰੂਜ਼ ਸੰਚਾਲਨ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਲਈ ਇੱਕ ਸਮਾਨ ਐੱਸਓਪੀ ਲਾਗੂ ਕੀਤਾ ਗਿਆ ਹੈ।
- ਹੁਣ ਇੱਕ ਹੀ ਈ-ਲੈਂਡਿੰਗ ਕਾਰਡ ਕਰੂਜ਼ ਯਾਤਰਾ ਪ੍ਰੋਗਰਾਮ ਦੇ ਸਾਰੇ ਪੋਰਟਸ ‘ਤੇ ਲਾਗੂ ਹੈ।
ਨਦੀ ਕਰੂਜ਼ ਟੂਰਿਜ਼ਮ:
ਨਦੀ ਕਰੂਜ਼ ਟੂਰਿਜ਼ਮ ਮਨੋਰੰਜਨ ਉਦਯੋਗ ਵਿੱਚ ਇੱਕ ਉਭਰਦਾ ਹੋਇਆ ਖੇਤਰ ਹੈ ਜਿਸ ਵਿੱਚ ਉੱਚ ਵਿਕਾਸ ਦੀ ਗੁੰਜਾਇਸ਼ ਹੈ। ਪ੍ਰਮੁੱਖ ਨਦੀਆਂ ਤੋਂ ਬਣੇ ਕਈ ਰਾਸ਼ਟਰੀ ਜਲ ਮਾਰਗ ਵਿਭਿੰਨ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਹੋ ਕੇ ਵਹਿੰਦੇ ਹਨ, ਜੋ ਬਨਸਪਤੀਆਂ ਅਤੇ ਜੀਵਾਂ ਅਤੇ ਸੱਭਿਆਚਾਰਕ ਵਿਰਾਸਤ ਨਾਲ ਸਮ੍ਰਿੱਧ ਹਨ। ਭਾਰਤ ਵਿੱਚ ਨਦੀ ਕਰੂਜ਼ ਟੂਰਿਜ਼ਮ ਦੇ ਵਿਕਾਸ ਲਈ ਵਿਭਿੰਨ ਰਾਸ਼ਟਰੀ ਜਲ ਮਾਰਗਾਂ ‘ਤੇ ਉਪਯੁਕਤ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਨਦੀ ਟੂਰਿਜ਼ਮ ਦੇ ਵਿਕਾਸ ਲਈ ਆਈਡਬਲਿਊਏਆਈ (IWAI ) ਦੁਆਰਾ ਕੀਤੀ ਗਈ ਪਹਿਲ ਇਸ ਪ੍ਰਕਾਰ ਹੈ:
- ਨੇਵੀਗੇਸ਼ਨਲ ਸਹਾਇਤਾ ਨਾਲ ਜਲ ਮਾਰਗਾਂ ‘ਤੇ ਨੈਵੀਗੇਸ਼ਨਲ ਚੈਨਲ ਦਾ ਵਿਕਾਸ ਕਰਨਾ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਕੁਝ ਉੱਤਰ ਪੱਛਮ ਖੇਤਰਾਂ ਵਿੱਚ ਡ੍ਰੇਜਿੰਗ (ਤਲਛਟ ਹਟਾਉਣ ਦੀ ਪ੍ਰਕਿਰਿਆ) ਕਰਨਾ।
- ਟੂਰਿਸਟਾਂ ਦੀ ਆਵਾਜਾਈ ਨੂੰ ਅਸਾਨ ਬਣਾਉਣ ਲਈ ਜਲ ਮਾਰਗ ਦੇ ਕਿਨਾਰੇ ਕਈ ਸਥਾਨਾਂ ‘ਤੇ ਜਹਾਜ਼ ਲਈ ਬਰਥਿੰਗ ਅਤੇ ਸੁਵਿਧਾਵਾਂ ਦਾ ਨਿਰਮਾਣ।
- ਜਲਮਾਰਗਾਂ ਦੇ ਕਿਨਾਰੇ ਵਿਰਾਸਤੀ ਸਥਾਨਾਂ ਅਤੇ ਟੂਰਿਸਟ ਆਕਰਸ਼ਵਾਂ ਨੂੰ ਉਤਸ਼ਾਹਿਤ ਕਰਨ ਲਈ ਨਾਲ-ਨਾਲ ਨਦੀ ਕਰੂਜ਼ ਟੂਰਿਜ਼ਮ ਲਈ ਇੱਕ ਈਕੋਸਿਸਟਮ ਵਿਕਸਿਤ ਕਰਨਾ।
ਰੀਵਰ ਕਰੂਜ਼ ਦੇ ਵਿਕਾਸ ਨਾਲ ਟੂਰਿਜ਼ਮ ਉਦਯੋਗ ਨਾਲ ਮੌਜੂਦਾ ਰੈਵੇਨਿਊ ਅਤੇ ਰੋਜ਼ਗਾਰ ਸਿਰਜਣ ਵਿੱਚ ਵਾਧਾ ਹੋਵੇਗਾ। ਨਦੀਆਂ ਦੇ ਕਿਨਾਰੇ ਕੁਝ ਉਪਯੁਕਤ ਟਰਮੀਨਲ ਹਨ ਜੋ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦਿੰਦੇ ਹਨ। ਇਨ੍ਹਾਂ ਵਿੱਚ ਗੰਗਾ, ਬ੍ਰਹਿਮਪੁੱਤਰ ਨਦੀ ਦੇ ਵਿਸਤ੍ਰਿਤ ਖੇਤਰ ਵਿੱਚ ਚਲਣ ਵਾਲੇ ਕਰੂਜ਼ ਅਤੇ ਕੇਰਲ ਵਿੱਚ ਅਲਾਪੁੱਝਾ (Alappuzha ) ਦੇ ਬੈਕਵਾਟਰ ਵਿੱਚ ਤੈਰਨ ਵਾਲੇ ਹਾਊਸਬੋਟ ਸ਼ਾਮਲ ਹਨ।
ਨੈਸ਼ਨਲ ਵਾਟਰਵੇਅਜ਼ ਦੇ ਇਲਾਵਾ, ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਨੇ ਆਈਬੀਪੀ ਮਾਰਗ ‘ਤੇ ਕਰੂਜ਼ ਟੂਰਿਜ਼ਮ ਨੂੰ ਵਿਕਸਿਤ ਕਰਨ ਦੇ ਲਈ ਬੰਗਲਾ ਦੇਸ਼ ਸਰਕਾਰ ਦੇ ਨਾਲ ਮਿਲ ਕੇ ਕੰਮ ਕੀਤਾ ਹੈ। ਇਸ ਨਾਲ ਕਰੂਜ਼ ਜਹਾਜ਼ਾਂ ਨੂੰ ਵਿਰਾਸਤੀ ਸਥਲਾਂ ਦੀ ਖੋਜ ਕਰਦੇ ਹੋਏ ਬੰਗਲਾ ਦੇਸ਼ ਤੋਂ ਹੋ ਕੇ ਯਾਤਰਾ ਕਰਨ ਦੀ ਮਨਜ਼ੂਰੀ ਮਿਲੇਗੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਜ਼ਰੂਰੀ ਇਨਫ੍ਰਾਸਟ੍ਰਕਚਰ ਤਿਆਰ ਹੋਣ ਦੇ ਬਾਅਦ ਭਾਰਤ ਵਿੱਚ ਰੀਵਰ ਕਰੂਜ਼ ਟੂਰਿਜ਼ਮ ਉਦਯੋਗ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ।

ਮਾਣਯੋਗ ਪ੍ਰਧਾਨ ਮੰਤਰੀ ਨੇ ਜਨਵਰੀ 2023 ਵਿੱਚ ਦੁਨੀਆ ਦੀ ਸਭ ਤੋਂ ਲੰਬੀ ਰੀਵਰ ਕਰੂਜ਼ ਐੱਮਵੀ ਗੰਗਾ ਵਿਲਾਸ ਨੂੰ ਸ਼ੁਰੂ ਕੀਤਾ, ਜੋ ਦੇਸ਼ ਦੇ ਸੰਪੰਨ ਰੀਵਰ ਕਰੂਜ਼ ਟੂਰਿਜ਼ਮ ਨੂੰ ਉਜਾਗਰ ਕਰਦੀ ਹੈ। ਵਾਰਾਣਸੀ ਤੋਂ ਡਿਬਰੂਗੜ੍ਹ ਤੱਕ ਦੀ ਇਹ ਸ਼ਾਨਦਾਰ 3,200 ਕਿਲੋਮੀਟਰ ਦੀ ਯਾਤਰਾ ਪੰਜ ਭਾਰਤੀ ਰਾਜਾਂ ਅਤੇ ਬੰਗਲਾਦੇਸ਼ ਦੀਆਂ 27 ਨਦੀ ਪ੍ਰਣਲੀਆਂ ਤੋਂ ਹੋ ਕੇ ਗੁਜਰੀ। ਇਸ ਜ਼ਿਕਰਯੋਗ ਅਭਿਯਾਨ ਨੇ ਦੁਨੀਆ ਦਾ ਧਿਆਨ ਆਕਰਸ਼ਿਤ ਕੀਤਾ ਅਤੇ ਪ੍ਰਤਿਸ਼ਠਿਤ ‘ਲਿਮਕਾ ਬੁਕ ਆਫ ਰਿਕਾਰਡਸ’ ਵਿੱਚ ਉਸ ਨੂੰ ਥਾਂ ਮਿਲੀ।

ਨਵੀਆਂ ਗਤੀਵਿਧੀਆਂ
- ਯਮੁਨਾ ਨਦੀ ‘ਤੇ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ ਅਤੇ ਦਿੱਲੀ ਸਰਕਾਰ ਦਰਮਿਆਨ ਸਮੌਝਤਾ: ਮਾਰਚ 2025 ਵਿੱਚ, ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ ਅਤੇ ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਨੇ ਸੋਨੀਆ ਵਿਹਾਰ ਅਤੇ ਜਗਤਪੁਰ ਦਰਮਿਆਨ ਯਮੁਨਾ (ਐੱਨਡਬਲਿਊ-110) ਦੇ ਚਾਰ ਕਿਲੋਮੀਟਰ ਦੇ ਹਿੱਸੇ ਨੂੰ ਵਾਤਾਵਰਣ ਦੇ ਅਨੁਕੂਰ ਕਰੂਜ਼ ਟੂਰਿਜ਼ਮ ਦੇ ਕੇਂਦਰ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਦਿੱਲੀ ਸਰਕਾਰ ਦੀਆਂ ਵਿਭਿੰਨ ਏਜੰਸੀਆਂ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਇਸ ਪ੍ਰੋਜੈਕਟ ਵਿੱਚ ਬਾਇਓ-ਟੌਇਲਟ ਅਤੇ ਸੁਰੱਖਿਆ ਸੁਵਿਧਾਵਾਂ ਨਾਲ ਲੈਸ ਇਲੈਕਟ੍ਰਿਕ-ਸੋਲਰ ਹਾਈਬ੍ਰਿਡ ਕਿਸ਼ਤੀਆਂ ਤੈਨਾਤ ਕੀਤੀਆਂ ਜਾਣਗੀਆਂ ਅਤੇ ਸੁਚਾਰੂ ਸੰਚਾਲਨ ਦਾ ਸਮਰਥਨ ਕਰਨ ਦੇ ਲਈ ਦੋ ਐੱਚਡੀਪੀਈ ਜੈੱਟੀਆਂ ਲਗਾਈਆਂ ਜਾਣਗੀਆਂ – ਜਿਸ ਨਾਲ ਦਿੱਲੀ ਵਿੱਚ ਟਿਕਾਊ, ਘੱਟ ਦੂਰੀ ਦੇ ਨੈਵੀਗੇਸ਼ਨ ਅਤੇ ਮਨੋਰੰਜਕ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ।
- ਰੀਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਜੰਮੂ-ਕਸ਼ਮੀਰ ਦੇ ਨਾਲ ਆਈਡਬਲਿਊਏਆਈ ਦਾ ਸਹਿਮਤੀ ਪੱਤਰ: ਮਾਰਚ 2025 ਵਿੱਚ, ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਨੇ ਖੇਤਰ ਵਿੱਚ ਤਿੰਨ ਨਾਮਿਤ ਨੈਸ਼ਨਲ ਵਾਟਰਵੇਅਜ਼ ‘ਤੇ ਰੀਵਰ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਜੰਮੂ ਅਤੇ ਕਸ਼ਮੀਰ ਸਰਕਾਰ ਨਾਲ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ। ਭਾਰਤ ਦੇ 111 ਨੈਸ਼ਨਲ ਵਾਟਰਵੇਅਜ਼ ਵਿੱਚੋਂ ਜੰਮੂ ਅਤੇ ਕਸ਼ਮੀਰ ਤਿੰਨ ਦਾ ਘਰ ਹੈ- ਨਦੀ ਚਿਨ੍ਹਾਬ (ਐੱਨਡਬਲਿਊ-26), ਨਦੀ ਜ਼ੇਲ੍ਹਮ (ਐੱਨਡਬਲਿਊ-49), ਅਤੇ ਨਦੀ ਰਾਵੀ (ਐੱਨਡਬਲਿਊ-84)। ਇਨਲੈਂਟ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ, ਆਈਡਬਲਿਊਏਆਈ ਨੇ ਇਨ੍ਹਾਂ ਮਾਰਗਾਂ ‘ਤੇ ਕਰੂਜ਼ ਟੂਰਿਜ਼ਮ ਦੇ ਇਨਫ੍ਰਾਸਟ੍ਰਕਚਰ ਅਤੇ ਤਜ਼ਰਬਿਆਂ ਨੂੰ ਵਿਕਸਿਤ ਕਰਨ ਦੇ ਲਈ ਲਗਭਗ 100 ਕਰੋੜ ਰੁਪਏ ਦੀ ਪ੍ਰਤੀਬੱਧਤਾ ਜਤਾਈ ਹੈ।
- ਗੁਜਰਾਤ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਨਾਲ ਆਈਡਬਲਿਊਏਆਈ: ਆਈਡਬਲਿਊਏਆਈ ਨੇ 19 ਅਪ੍ਰੈਲ 2024 ਨੂੰ ਕੁਕਸ਼ੀ ਤੋਂ ਸਰਦਾਰ ਸਰੋਵਰ ਡੈਮ ਤੱਕ ਕਰੂਜ਼ ਸੰਚਾਲਨ ਸ਼ੁਰੂ ਕਰਨ ਦੇ ਲਈ ਗੁਜਰਾਤ ਅਤੇ ਮੱਧ ਪ੍ਰਦੇਸ਼ ਸਰਕਾਰਾਂ ਦੇ ਨਾਲ ਇੱਕ ਤਿੰਨ-ਪੱਖੀ ਸਮਝੌਤਾ ਕੀਤਾ।
- ਕਾਨਫਰੰਸ: ਰੀਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਮਾਰਚ-ਅਪ੍ਰੈਲ 2024 ਵਿੱਚ ਕੋਲਕਾਤਾ ਅਤੇ ਕੋਚਿ ਵਿੱਚ ਅਤੇ 3 ਮਈ 2024 ਨੂੰ ਦਿੱਲੀ ਵਿੱਚ ਹਿਤਧਾਰਕ ਕਾਨਫਰੰਸ ਆਯੋਜਿਤ ਕੀਤੀ ਗਈ।
- ਰੀਵਰ ਕਰੂਜ਼ ਟੂਰਿਜ਼ਮ ਵਿੱਚ ਮਹੱਤਵਪੂਰਨ ਨਿਵੇਸ਼: ਕੋਲਕਾਤਾ ਵਿੱਚ “ਗੰਗਾ ਕੁਈਨ” ਜਹਾਜ਼ ‘ਤੇ ਇਨਲੈਂਡ ਵਾਟਰਵੇਅਜ਼ ਡਿਵੈਲਪਮੈਂਟ ਕੌਂਸਲ ਦੀ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ। ਦੇਸ਼ ਵਿੱਚ ਆਰਥਿਕ ਵਿਕਾਸ ਅਤੇ ਵਣਜ ਦੇ ਮਾਧਿਅਮ ਦੇ ਰੂਪ ਵਿੱਚ ਨੈਸ਼ਨਲ ਵਾਟਰਵੇਅਜ਼ ਨੂੰ ਸਮਰੱਥ ਬਣਾਉਣ ਦੇ ਉਦੇਸ਼ ਨਾਲ ਇਸ ਮੀਟਿੰਗ ਵਿੱਚ ਰੀਵਰ ਕਰੂਜ਼ ਟੂਰਿਜ਼ਮ ਦੇ ਵਿਕਾਸ ਦੇ ਲਈ 45,000 ਕਰੋੜ ਰੁਪਏ ਦੇ ਨਿਵੇਸ਼ ਦੀ ਪ੍ਰਤੀਬੱਧਤਾ ਜਤਾਈ ਗਈ। ਇਸ ਵਿੱਚੋਂ ਅਨੁਮਾਨਿਤ 35,000 ਕਰੋੜ ਰੁਪਏ ਕਰੂਜ਼ ਜਹਾਜ਼ਾਂ ਦੇ ਲਈ ਅਤੇ 10,000 ਕਰੋੜ ਰੁਪਏ ਅੰਮ੍ਰਿਤ ਕਾਲ ਦੇ ਅੰਤ ਤੱਕ ਯਾਨੀ 2047 ਤੱਕ ਕਰੂਜ਼ ਟਰਮੀਨਲ ਇਨਫ੍ਰਾਸਟ੍ਰਕਚਰ ਦੇ ਲਈ ਨਿਰਧਾਰਿਤ ਕੀਤੇ ਗਏ ਹਨ।
‘ਰੀਵਰ ਕਰੂਜ਼ ਟੂਰਿਜ਼ਮ ਰੋਡਮੈਪ, 2047’ ਨੂੰ ਆਈਡਬਲਿਊਡੀਸੀ (ਇਨਲੈਂਡ ਵਾਟਰਵੇਅਜ਼ ਡਿਵੈਲਪਮੈਂਟ ਕੌਂਸਲ (ਆਈਡਬਲਿਊਡੀਸੀ) ਦੀ ਮੀਟਿੰਗ ਦੇ ਉਦਘਾਟਨ ਸੈਸ਼ਨ ਵਿੱਚ ਲਾਂਚ ਕੀਤਾ ਗਿਆ। ਇਹ ਰੋਡਮੈਪ ਚਾਰ ਮਹੱਤਵਪੂਰਨ ਥੰਮ੍ਹਾਂ ‘ਤੇ ਕੇਂਦ੍ਰਿਤ ਹੈ, ਜਿਸ ਵਿੱਚ ਰੀਵਰ ਕਰੂਜ਼ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਇਨਫ੍ਰਾਸਟ੍ਰਕਚਰ, ਇੰਟੀਗ੍ਰੇਸ਼ਨ, ਪਹੁੰਚ ਅਤੇ ਨੀਤੀ ਸ਼ਾਮਲ ਹਨ। ਰੋਡਮੈਪ ਦੇ ਹਿੱਸੇ ਦੇ ਰੂਪ ਵਿੱਚ, ਇਨਲੈਂਡ ਵਾਟਰਵੇਅਜ਼ ਦੇ ਨਾਲ 30 ਤੋਂ ਵੱਧ ਸੰਭਾਵਿਤ ਮਾਰਗਾਂ ਅਤੇ ਟੂਰਿਸਟ ਸਰਕਿਟਾਂ ਨੂੰ ਅੱਗੇ ਦੇ ਵਿਕਾਸ ਦੇ ਲਈ ਪਹਿਚਾਣਿਆ ਗਿਆ ਹੈ।
ਸਿੱਟਾ
ਭਾਰਤ ਦਾ ਕਰੂਜ਼ ਟੂਰਿਜ਼ਮ ਇੱਕ ਆਸ਼ਾਜਨਕ ਮਾਰਗ ‘ਤੇ ਅਗ੍ਰਸਰ ਹੈ, ਜੋ ਨਦੀਆਂ, ਸਮੁੰਦਰੀ ਤਟਾਂ ਅਤੇ ਪੋਰਟਸ ਦੇ ਆਪਣੇ ਵਿਸ਼ਾਲ ਅਤੇ ਵਿਭਿੰਨ ਨੈੱਟਵਰਕ ਦਾ ਲਾਭ ਉਠਾ ਕੇ ਵਿਲੱਖਣ ਯਾਤਰਾ ਅਨੁਭਵ ਪ੍ਰਦਾਨ ਕਰਦਾ ਹੈ, ਜੋ ਮਨੋਰੰਜਨ ਨੂੰ ਸੱਭਿਆਚਾਰਕ ਖੋਜ ਦੇ ਨਾਲ ਜੋੜਦਾ ਹੈ। ਕਰੂਜ਼ ਭਾਰਤ ਮਿਸ਼ਨ ਅਤੇ ਮੈਰੀਟਾਈਮ ਇੰਡੀਆ ਵਿਜ਼ਨ 2030 ਜਿਹੀਆਂ ਪ੍ਰਮੁੱਖ ਪਹਿਲਕਦਮੀਆਂ ਦੇ ਨਾਲ, ਸਰਕਾਰ ਭਾਰਤ ਨੂੰ ਗਲੋਬਲ ਕਰੂਜ਼ ਡੈਸਟੀਨੇਸ਼ਨ ਦੇ ਰੂਪ ਵਿੱਚ ਸਥਾਪਿਤ ਕਰਨ ਦੇ ਲਈ ਇੱਕ ਮਜ਼ਬੂਤ ਨੀਂਹ ਰੱਖ ਰਹੀ ਹੈ। ਕੇਰਲ ਦੇ ਸ਼ਾਂਤ ਬੈਕਵਾਟਰ ਤੋਂ ਲੈ ਕੇ ਰਾਜਸੀ ਗੰਗਾ ਅਤੇ ਯਮੁਨਾ ਅਤੇ ਬ੍ਰਹਿਮਪੁੱਤਰ ਦੇ ਪ੍ਰਾਚੀਨ ਵਿਸਤਾਰ ਤੱਕ, ਕਰੂਜ਼ ਟੂਰਿਜ਼ਮ ਨਾਲ ਸਿਰਫ ਨਵੀਆਂ ਆਰਥਿਕ ਸੰਭਾਵਨਾਵਾਂ ਨੂੰ ਖੋਲ੍ਹ ਰਿਹਾ ਹੈ, ਸਗੋਂ ਰੋਜ਼ਗਾਰ ਸਿਰਜਣਾ ਕਰਕੇ ਅਤੇ ਸਥਾਨਕ ਅਰਥਵਿਵਸਥਾਵਾਂ ਨੂੰ ਹੁਲਾਰਾ ਦੇ ਕੇ ਸਮਾਵੇਸ਼ੀ ਵਿਕਾਸ ਨੂੰ ਵੀ ਸਮਰੱਥ ਬਣਾ ਰਿਹਾ ਹੈ। ਜਿਵੇਂ-ਜਿਵੇਂ ਬੁਨਿਆਦੀ ਢਾਂਚਾ ਵਿਕਸਿਤ ਹੁੰਦਾ ਹੈ ਅਤੇ ਜਾਗਰੂਕਤਾ ਵਧਦੀ ਹੈ, ਕਰੂਜ਼ ਟੂਰਿਜ਼ਮ ਭਾਰਤ ਦੇ ਯਾਤਰਾ ਅਤੇ ਟੂਰਿਜ਼ਮ ਲੈਂਡਸਕੇਪ ਦਾ ਇੱਕ ਪਰਿਭਾਸ਼ਿਤ ਥੰਮ੍ਹ ਬਣਨ ਦੇ ਲਈ ਤਿਆਰ ਹੈ, ਜੋ ਦੁਨੀਆ ਦਾ ਧਿਆਨ ਭਾਰਤ ਨੂੰ ਫਿਰ ਤੋਂ ਧਿਆਨ ਵਿੱਚ ਲਿਆਉਂਦਾ ਹੈ।
ਸੰਦਰਭ:
· https://static.pib.gov.in/WriteReadData/specificdocs/documents/2023/jun/doc2023627218001.pdf
· https://pib.gov.in/PressReleseDetail.aspx?PRID=2089049®=3&lang=1
· https://pib.gov.in/PressReleasePage.aspx?PRID=1995104
· https://shipmin.gov.in/sites/default/files/River_Cruise_roadmap.pdf
· https://shipmin.gov.in/sites/default/files/Annual%20Report%202024-25%20-%20English.pdf
· https://sansad.in/getFile/loksabhaquestions/annex/184/AU713_qgaKHF.pdf?source=pqals
· https://sansad.in/getFile/loksabhaquestions/annex/184/AU4707_0T0078.pdf?source=pqals
· https://pib.gov.in/PressReleasePage.aspx?PRID=2060272
· https://sagarmala.gov.in/sites/default/files/MIV%202030%20Report.pdf
· https://tourism.gov.in/cruise-tourism-0
· https://sansad.in/getFile/loksabhaquestions/annex/183/AU41_aaehtt.pdf?source=pqals
· https://pib.gov.in/PressReleasePage.aspx?PRID=2110476
· https://pib.gov.in/PressReleasePage.aspx?PRID=2108820
· https://iwai.nic.in/sites/default/files/Meeting%20with%20Cruise%20Operators%20and%20State%20Governments_0.pdf
ਪੀਡੀਐੱਫ ਡਾਊਨਲੋਡ ਕਰਨ ਦੇ ਲਈ ਇੱਥੇ ਕਲਿੱਕ ਕਰੋ
******
ਸੰਤੋਸ਼ ਕੁਮਾਰ/ਸਰਲਾ ਮੀਨਾ/ਕ੍ਰਿਤੀਕਾ ਰਾਣੇ
(Release ID: 2129077)