ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਆਪ੍ਰੇਸ਼ਨ ਸਿੰਦੂਰ: ਭਾਰਤ ਦੀ ਰਣਨੀਤਕ ਸਪਸ਼ਟਤਾ ਅਤੇ ਯੋਜਨਾਬੱਧ ਸੈਨਾ

Posted On: 14 MAY 2025 8:53PM by PIB Chandigarh

ਜਾਣ-ਪਹਿਚਾਣ:

ਪਹਿਲਗਾਮ ਵਿੱਚ 22 ਅਪ੍ਰੈਲ, 2025 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ। ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਹਮਲਾਵਰਾਂ ਨੇ ਪਹਿਲਗਾਮ ਵਿੱਚ ਘੁੱਸ ਕੇ ਲੋਕਾਂ ਤੋਂ ਉਨ੍ਹਾਂ ਦਾ ਧਰਮ ਪੁੱਛਿਆ ਅਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਇਸ ਬਰਬਰ ਅੱਤਵਾਦੀ ਹਮਲੇ ਦੇ ਨਤੀਜੇ ਵਜੋਂ 26 ਲੋਕਾਂ ਦੀ ਜਾਣ ਚਲੀ ਗਈ। ਇਹ ਸਪਸ਼ਟ ਤੌਰ ‘ਤੇ ਫਿਰਕੂ ਹਿੰਸਾ ਭੜਕਾਉਣ ਦਾ ਹੀ ਇੱਕ ਕੋਸ਼ਿਸ਼ ਸੀ ਅਤੇ ਸੀਮਾ ਪਾਰ ਤੋਂ ਹੋਣ ਵਾਲੇ ਹਮਲਿਆਂ ਤੋਂ ਲੈ ਕੇ ਭਾਰਤ ਨੂੰ ਅੰਦਰ ਤੋਂ ਵੰਡਣ ਦੀ ਦਿਸ਼ਾ ਵਿੱਚ ਇੱਕ ਬਦਲਾਅ ਸੀ।

 

ਇਸ ਹਮਲੇ ਦੇ ਵਿਰੁੱਧ ਆਪਣੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ਦੇ ਇਨ੍ਹਾਂ ਦੋਸ਼ੀ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਲੇਕਿਨ ਪਾਕਿਸਤਾਨ ਨੇ ਇਸ ‘ਤੇ ਵੀ ਸਖ਼ਤ ਪਲਟ ਵਾਰ ਕੀਤਾ। ਪਾਕਿਸਤਾਨ ਨੇ ਭਾਰਤੀ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਡ੍ਰੋਨ ਅਤੇ ਗੋਲਾਬਾਰੀ ਦਾ ਇਸਤੇਮਾਲ ਕੀਤਾ। ਪਾਕਿਸਤਾਨ ਨੇ ਜੰਮੂ ਵਿੱਚ ਸ਼ੰਭੂ ਮੰਦਿਰ, ਪੁੰਛ ਵਿੱਚ ਗੁਰਦੁਵਾਰਾ ਅਤੇ ਈਸਾਈ ਕਾਨਵੈਂਟ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ। ਇਹ ਕੋਈ ਅਚਾਨਕ ਕੀਤੇ ਗਏ ਹਮਲੇ ਨਹੀਂ ਸਨ। ਇਹ ਪ੍ਰਤੀਕਿਰਿਆ ਭਾਰਤ ਦੀ ਏਕਤਾ ਨੂੰ ਤੋੜਨ ਦੀ ਪਾਕਿਸਤਾਨ ਦੀ ਯੋਜਨਾਬੱਧ ਕਾਰਵਾਈ ਦਾ ਹਿੱਸਾ ਸੀ।

 

ਆਪ੍ਰੇਸ਼ਨ ਸਿੰਦੂਰ ਦਾ ਉਦੇਸ਼:

  • ਅੱਤਵਾਦ ਦੇ ਅਪਰਾਧੀਆਂ ਅਤੇ ਯੋਜਨਾਕਾਰਾਂ ਨੂੰ ਸਜ਼ਾ ਦੇਣ ਲਈ ਬਣਾਇਆ ਗਿਆ।
  • ਸੀਮਾ ਪਾਰ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਦਾ ਲਕਸ਼

ਖੂਫੀਆ ਜਾਣਕਾਰੀ ਅਤੇ ਟੀਚਾ ਚੋਣ:

  • ਅੱਤਵਾਦੀ ਲੈਂਡਸਕੁਪ ਦਾ ਸੂਖਮ ਸਕੈਨ ਕੀਤਾ ਗਿਆ
  • ਕਈ ਅੱਤਵਾਦੀ ਕੈਂਪਸ ਅਤੇ ਟ੍ਰੇਨਿੰਗ ਸਥਾਨਾਂ ਦੀ ਪਹਿਚਾਣ ਕੀਤੀ ਗਈ

 

ਸੰਚਾਲਨ ਨੈਤਿਕਤਾ ਅਤੇ ਸੰਜਮ:

  • ਜਮਾਂਦਰੂ ਨੁਕਸਾਨ ਤੋਂ ਬਚਣ ਲਈ ਸਵੈ-ਲਗਾਏ ਗਏ ਸੰਜਮ ਦੇ ਤਹਿਤ ਕੰਮ ਕੀਤਾ ਗਿਆ
  • ਸਿਰਫ਼ ਅੱਤਵਾਦੀ ਟੀਚਿਆਂ ਨੂੰ ਬੇਅਸਰ ਕੀਤਾ ਜਾਣਾ ਸੀ, ਤਾਕਿ ਨਾਗਰਿਕ ਨੁਕਸਾਨ ਤੋਂ ਬਚਿਆ ਜਾ ਸਕੇ

 

ਭਾਰਤ ਨੇ 7 ਮਈ ਨੂੰ ਆਪਣੀ ਪਹਿਲੀ ਪ੍ਰੈੱਸ ਬ੍ਰੀਫਿੰਗ ਦੌਰਾਨ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਉਸ ਦੀ ਪ੍ਰਤੀਕਿਰਿਆ ਟੀਚਾ ਕੇਂਦ੍ਰਿਤ, ਨਪੀ-ਤੁਲੀ ਅਤੇ ਗੈਰ-ਉਕਸਾਵੇ ਵਾਲੀ ਸੀਭਾਰਤ ਨੇ ਸਪਸ਼ਟ ਤੌਰ ‘ਤੇ ਪ੍ਰੈੱਸ ਬ੍ਰੀਫਿੰਗ ਵਿੱਚ ਇਹ ਜ਼ਿਕਰ ਕੀਤਾ ਕਿ ਕਿਸੇ ਵੀ ਪਾਕਿਸਤਾਨੀ ਮਿਲਟਰੀ ਸੰਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਇਹ ਵੀ ਦੁਹਰਾਇਆ ਗਿਆ ਕਿ ਭਾਰਤ ਵਿੱਚ ਮਿਲਟਰੀ ਟਿਕਾਣਿਆਂ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਉਚਿਤ ਜਵਾਬ ਦਿੱਤਾ ਜਾਵੇਗਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ 8,9 ਅਤੇ 10 ਮਈ ਨੂੰ ਕਈ ਪ੍ਰੈੱਸ ਬ੍ਰੀਫਿੰਗਸ ਵਿੱਚ ਭਾਰਤ ਦੀ ਕਾਰਜਯੋਜਨਾ ਅਤੇ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਦੀ ਪੂਰੀ ਜਾਣਕਾਰੀ ਮੀਡੀਆ ਦੇ ਸਾਹਮਣੇ ਰੱਖੀ।

 

ਭਾਰਤ ਦੀ ਜਵਾਬੀ ਕਾਰਵਾਈ: ਭਾਰਤ ਨੇ ਲਾਹੌਰ ਵਿੱਚ ਰਡਾਰ ਪ੍ਰਤਿਸ਼ਠਾਨਾਂ ‘ਤੇ ਜਵਾਬੀ ਹਮਲੇ ਕੀਤੇ ਅਤੇ ਗੁਰਜਨਵਾਲਾ ਦੇ ਨੇੜੇ ਰਡਾਰ ਸੁਵਿਧਾਵਾਂ ਨੂੰ ਤਬਾਹ ਕਰ ਦਿੱਤਾ।

 

ਸੀਜ਼ਫਾਇਰ: ਇਸ ਭਾਰੀ ਨੁਕਸਾਨ ਤੋਂ ਪੀੜ੍ਹਤ ਹੋ ਕੇ, ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐੱਮਓ) ਨੇ ਭਾਰਤੀ DGMO ਨੂੰ ਬੁਲਾਇਆ ਅਤੇ ਉਨ੍ਹਾਂ ਦੇ ਦਰਮਿਆਨ ਇਹ ਸਹਿਮਤੀ ਬਣੀ ਕਿ ਦੋਵੇਂ ਪੱਖ 10 ਮਈ 2025 ਨੂੰ ਭਾਰਤੀ ਮਾਪਦੰਡ ਸਮੇਂ ਦੇ ਅਨੁਸਾਰ 1700 ਵਜੇ ਤੋਂ ਜ਼ਮੀਨ, ਹਵਾ ਅਤੇ ਸਮੁੰਦਰ ਵਿੱਚ ਹਰ ਤਰ੍ਹਾਂ ਦੀ ਗੋਲਾਬਾਰੀ ਅਤੇ ਮਿਲਟਰੀ ਕਾਰਵਾਈ ਬੰਦ ਕਰ ਦੇਣਗੇ।

 

ਸੀਜ਼ਫਾਈਰ ਤੋਂ ਬਾਅਦ ਪਾਕਿਸਤਾਨੀ ਪ੍ਰਤੀਕਿਰਿਆ: ਸੀਜ਼ਫਾਈਰ ਤੋਂ ਬਾਅਦ ਵੀ, ਯੁਏਵੀ ਅਤੇ ਛੋਟੇ ਡ੍ਰੋਨਾਂ ਦੀ ਇੱਕ ਲਹਿਰ ਭਾਰਤੀ ਨਾਗਰਿਕ ਅਤੇ ਮਿਲਟਰੀ ਖੇਤਰਾਂ ਵਿੱਚ ਘੁਸਪੈਠ ਕਰ ਰਹੀ ਸੀ। ਇਨ੍ਹਾਂ ਡ੍ਰੋਨਾਂ ਨੂੰ ਸਫ਼ਲਤਾਪੂਰਵਕ ਰੋਕ ਦਿੱਤਾ ਗਿਆ।

 

ਭਾਰਤੀ ਹੱਥਿਆਰਬੰਦ ਬਲਾਂ ਨੇ ਪਾਕਿਸਤਾਨ ਦੀ ਘੁਸਪੈਠ ਦਾ ਮੁੰਹ ਤੋੜ ਜਵਾਬ ਦਿੱਤਾ। ਇਸ ਤੋਂ ਇਲਾਵਾ, ਸਾਰੇ ਫੀਲਡ ਕਮਾਂਡਰਾਂ ਨੂੰ ਕਿਸੇ ਵੀ ਸੰਘਰਸ਼ ਵਿਰਾਮ ਉਲੰਘਣਾ ਦੇ ਮਾਮਲੇ ਵਿੱਚ ਉਚਿਤ ਕਾਰਵਾਈ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।

 

ਡਿਜੀਟਲ ਯੁੱਗ ਵਿੱਚ ਯੁੱਧ ਪਰੰਪਰਾਗਤ ਲੜਾਈ ਦੇ ਮੈਦਾਨਾਂ ਤੋਂ ਅੱਗੇ ਨਿਕਲ ਚੁੱਕਿਆ ਹੈ। ਮਿਲਟਰੀ ਕਾਰਵਾਈਆਂ ਦੇ ਨਾਲ-ਨਾਲ ਔਨਲਾਈਨ ਮਾਧਿਅਮ ਨਾਲ ਇੱਕ ਭਿਆਨਕ ਸੂਚਨਾ ਯੁੱਧ ਵੀ ਚਲਾਇਆ ਗਿਆ ਹੈ। ਭਾਰਤ ਨੇ ਆਪ੍ਰੇਸ਼ਨ ਸਿੰਦੂਰ ਦੇ ਸ਼ੁਰੂ ਹੋਣ ਤੋਂ ਬਾਅਦ ਖੁਦ ਨੂੰ ਪਾਕਿਸਤਾਨ ਦੁਆਰਾ ਸ਼ੁਰੂ ਕੀਤੇ ਗਏ ਇੱਕ ਹਮਲਾਵਰ ਅਭਿਯਾਨ ਦੇ ਕੇਂਦਰ ਵਿੱਚ ਪਾਇਆ- ਜੋ ਝੂਠ ਅਤੇ ਗਲਤ ਸੂਚਨਾਵਾਂ ਅਤੇ ਗਲਤ ਜਾਣਾਕਰੀ ਨਾਲ ਭਰਿਆ ਪਿਆ ਸੀ। ਇਸ ਦਾ ਉਦੇਸ਼ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਗਲੋਬਲ ਆਬਾਦੀ ਨੂੰ ਗੁੰਮਰਾਹ ਕਰਨਾ ਅਤੇ ਗਲਤ ਸੂਚਨਾਵਾਂ ਦੇ ਤੂਫਾਨ ਰਾਹੀਂ ਆਪਣੇ ਗੁਆਚੇ ਹੋਏ ਨੈਰੇਟਿਵ ਗ੍ਰਾਊਂਡ ਨੂੰ ਮੁੜ ਤੋਂ ਪ੍ਰਾਪਤ ਕਰਨਾ ਸੀ।

 

ਹਾਲਾਂਕਿ, ਭਾਰਤ ਸੱਚ ‘ਤੇ ਅਧਾਰਿਤ ਤੱਥਾਂ, ਪਾਰਦਰਸ਼ਿਤਾ ਅਤੇ ਸਸ਼ਕਤ ਡਿਜ਼ੀਟਲ ਚੌਕਸੀ ਦਾ ਪ੍ਰਦਰਸ਼ਨ ਕਰਦੇ ਹੋਏ ਗਲਤ ਸੂਚਨਾਵਾਂ ਦਾ ਸਰਗਰਮ ਤੌਰ ‘ਤੇ ਜਵਾਬ ਦੇ ਰਿਹਾ ਹੈ ਅਤੇ ਉਨ੍ਹਾਂ ਨੂੰ ਤੇਜ਼ੀ ਨਾਲ ਖਤਮ ਕਰ ਰਿਹਾ ਹੈਭਾਰਤ ਦੁਆਰਾ ਭਾਵਨਾਤਮਕ ਤੌਰ ֲ‘ਤੇ ਪ੍ਰਤੀਕਿਰਿਆ ਦੇਣ ਦੇ ਸਥਾਨ ‘ਤੇ ਇਸ ਸੂਚਨਾ ਯੁੱਧ ਦੇ ਪ੍ਰਤੀ ਇੱਕ ਸੰਯੋਜਿਤ ਅਤੇ ਵਿਧੀਗਤ ਦ੍ਰਿਸ਼ਟੀਕੋਣ ਅਪਣਾਇਆ ਗਿਆ ਹੈ:

  • ਕਾਰਵਾਈ ਦੀ ਸਫ਼ਲਤਾ ਦਾ ਵੇਰਵਾ: ਆਪ੍ਰੇਸ਼ਨ ਸਿੰਦੂਰ ਦੀ ਪ੍ਰਭਾਵਸ਼ੀਲਤਾ ਨੂੰ ਸਟੀਕਤਾ ਦੇ ਨਾਲ ਦੱਸਿਆ ਗਿਆ ਅਤੇ ਇਸ ਨੂੰ ਸਨਸਨੀਖੇਜ ਬਣਾਉਣ ਦੀ ਬਜਾਏ ਇਸ ਦੇ ਰਣਨੀਤਕ ਨਤੀਜਿਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
  • ਭਰੋਸੇਯੋਗ ਸਰੋਤ: ਭਾਰਤੀ ਅਥਾਰਿਟੀ ਵਰਗ ਨੇ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਅਕਾਉਂਟਸ ਦੁਆਰਾ ਇਸਤੇਮਾਲ ਕੀਤੀ ਜਾਣ ਵਾਲੀ ਹੇਰਾਫੇਰੀ ਦੀ ਰਣਨੀਤੀ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿੱਚੋਂ ਕਈ ਹੁਣ ਅੰਤਰਰਾਸ਼ਟਰੀ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਜਾਂਚ ਦੇ ਦਾਇਰੇ ਵਿੱਚ ਆ ਚੁੱਕੇ ਹਨ।
  • ਮੀਡੀਆ ਸਾਖਰਤਾ ਨੂੰ ਉਤਸ਼ਾਹਿਤ ਕਰਨਾ: ਫਰਜ਼ੀ ਖਬਰਾਂ ਦੀ ਪਹਿਚਾਣ ਕਰਨ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੇ ਅਭਿਯਾਨਾਂ ਤੋਂ ਵੱਧ ਲਚਕੀਲੇ ਡਿਜੀਟਲ ਵਾਤਾਵਰਣ ਬਣਾਉਣ ਵਿੱਚ ਸਹਾਇਤਾ ਮਿਲੀ ਹੈ।

ਪਾਕਿਸਤਾਨ ਨੂੰ ਮਿਲਟਰੀ ਅਤੇ ਨੌਨ-ਮਿਲਟਰੀ ਤਰੀਕਿਆਂ ਨਾਲ ਸਜ਼ਾ ਦਿੱਤੀ ਗਈ

ਆਪ੍ਰੇਸ਼ਨ ਸਿੰਦੂਰ ਭਾਰਤ ਦੀ ਮਿਲਟਰੀ ਅਤੇ ਰਣਨੀਤਕ ਸਮਰੱਥਾ ਦਾ ਇੱਕ ਮਹੱਤਵਪੂਰਨ ਪ੍ਰਦਰਸ਼ਨ ਸੀ, ਜਿਸ ਨੂੰ ਮਿਲਟਰੀ ਅਤੇ ਨੌਨ-ਮਿਲਟਰੀ ਸਾਧਨਾਂ ਦੇ ਸੁਮੇਲ ਨਾਲ ਪੂਰਾ ਕੀਤਾ ਗਿਆ ਸੀ। ਇਸ ਬਹੁਆਯਾਮੀ ਕਾਰਵਾਈ ਨੇ ਅੱਤਵਾਦੀ ਖਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬੇਅਸਰ ਕਰ ਦਿੱਤਾ, ਪਾਕਿਸਤਾਨੀ ਹਮਲੇ ਨੂੰ ਰੋਕਿਆ ਅਤੇ ਅੱਤਵਾਦ ਦੇ ਪ੍ਰਤੀ ਭਾਰਤ ਦੀ ਬਿਲਕੁਲ ਵੀ ਬਰਦਾਸ਼ ਨਾ ਕਰਨ ਦੀ ਨੀਤੀ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ। ਇਸ ਮਿਲਟਰੀ ਅਭਿਯਾਨ ਵਿੱਚ ਅੰਤਰਰਾਸ਼ਟਰੀ ਸਮਰਥਨ ਅਤੇ ਸਹਿਯੋਗ ਦੇ ਰਣਨੀਤਕ ਸੰਜਮ ਨੂੰ ਬਣਾ ਕੇ ਰੱਖਿਆ ਗਿਆ।

 

 

ਮਿਲਟਰੀ ਉਪਾਅ

ਭਾਰਤ ਨੇ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਕਈ ਸਟੀਕ ਅਤੇ ਯੋਜਨਾਬੱਧ ਮਿਲਟਰੀ ਕਾਰਵਾਈਆਂ ਕੀਤੀਆਂ।

ਭਾਰਤ ਹਥਿਆਰਬੰਦ ਬਲਾਂ ਨੇ 9 ਅੱਤਵਾਦੀ ਟਿਕਾਣਿਆਂ ‘ਤੇ ਤਾਲਮੇਲ ਅਤੇ ਸਟੀਕ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਵਿੱਚ 4 ਪਾਕਿਸਤਾਨ ਵਿੱਚ (ਬਹਾਵਲਪੁਰ ਅਤੇ ਮੁਰੀਦਕੇ ਸਮੇਤ) ਅਤੇ 5 ਪਾਕਿਸਤਾਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਕਸ਼ਮੀਰ (ਜਿਹੇ ਮੁਜ਼ਫੱਰਾਬਾਦ ਅਤੇ ਕੋਟਲੀ) ਵਿੱਚ ਸਥਿਤ ਸਨ। ਇਹ ਸਥਾਨ ਜੈਸ਼-ਏ-ਮੁਹੰਮਦ (ਜੇਈਐੱਮ) ਅਤੇ ਲਸ਼ਕਰ-ਏ-ਤੈਯਬਾ (ਐੱਲਈਟੀ) ਦੇ ਪ੍ਰਮੁੱਖ ਕਮਾਂਡ ਸੈਂਟਰ ਸਨ, ਜੋ ਪੁਲਵਾਮਾ (2019) ਅਤੇ ਮੁੰਬਈ (2008) ਜਿਹੇ ਵੱਡੇ ਹਮਲਿਆਂ ਦੇ ਲਈ ਜ਼ਿੰਮੇਵਾਰ ਸਨ।

ਪਾਕਿਸਤਾਨ ਦੁਆਰਾ 7,8 ਅਤੇ 9 ਮਈ, 2025 ਨੂੰ ਭਾਰਤੀ ਸ਼ਹਿਰਾਂ ਅਤੇ ਮਿਲਟਰੀ ਟਿਕਾਣਿਆਂ ‘ਤੇ ਡ੍ਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਜਵਾਬ ਵਿੱਚ, ਭਾਰਤ ਨੇ ਲਾਹੌਰ ਦੇ ਏਅਰ ਡਿਫੈਂਸ ਸਿਸਟਮ ਨੂੰ ਖਤਮ ਕਰਨ ਸਮੇਤ ਪਾਕਿਸਤਾਨੀ ਏਅਰ ਡਿਫੈਂਸ ਸਮਰੱਥਾਵਾਂ ਨੂੰ ਬੇਅਸਰ ਕਰਨ ਦੇ ਉਦੇਸ਼ ਨਾਲ ਕਾਮਿਕੇਜ ਡ੍ਰੋਨ ਤੈਨਾਤ ਕੀਤੇ।

ਭਾਰਤ ਦੀ ਏਅਰ ਡਿਫੈਂਸ ਸਿਸਟਮਜ਼ ਨੇ ਆਉਣ ਵਾਲੇ ਸਾਰੇ ਖਤਰਿਆਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਜਾਨ-ਮਾਲ ਦਾ ਘੱਟੋਂ-ਘੱਟ ਨੁਕਸਾਨ ਹੋਇਆ। ਇਸ ਦੇ ਉਲਟ, ਪਾਕਿਸਤਾਨ ਦੀ ਐੱਚਕਿਊ-9 ਏਅਰ ਡਿਫੈਂਸ ਸਿਸਟਮ ਸਾਬਤ ਹੋਇਆ। 9 ਅਤੇ 10 ਮਈ, 2025 ਦੀ ਰਾਤ ਨੂੰ ਭਾਰਤ ਦਾ ਜਵਾਬੀ ਹਮਲਾ ਇੱਕ ਇਤਿਹਾਸਿਕ ਮੀਲ ਪੱਥਰ ਬਣ ਗਿਆ, ਜਦੋਂ ਪਹਿਲੀ ਵਾਰ ਕਿਸੇ ਦੇਸ਼ ਨੇ ਪਰਮਾਣੂ ਹਥਿਆਰ ਸੰਪੰਨ ਰਾਸ਼ਟਰ ਦੇ ਹਵਾਈ ਟਿਕਾਣਿਆਂ ‘ਤੇ ਸਫ਼ਲਤਾਪੂਰਵਕ ਹਮਲਾ ਕੀਤਾ।

ਸਿਰਫ਼ ਤਿੰਨ ਘੰਟੇ ਦੇ ਅੰਦਰ ਭਾਰਤ ਨੇ ਨੂਰ ਖਾਨ ਸਮੇਤ 11 ਮਿਲਟਰੀ ਟਿਕਾਣਿਆਂ ਰਫੀਕੀ, ਮੁਰੀਦ, ਸੁਕੁੱਰ, ਸਿਆਲਕੋਟ, ਪਸਰੂਰ, ਚੁਨਿਯਨ, ਸਰਗੋਧਾ, ਸਕਰਦੂ, ਭੋਲਾਰੀ ਅਤੇ ਜੈਕੋਬਾਬਾਦ ਨੂੰ ਨਿਸ਼ਾਨਾ ਬਣਾਇਆ।

ਜਕੋਬਾਬਾਦ ਵਿੱਚ ਸ਼ਾਹਬਾਜ ਏਅਰਬੇਸ ‘ਤੇ ਹਮਲੇ ਤੋਂ ਪਹਿਲਾਂ ਅਤੇ ਬਾਅਦ ਦੀ ਸੈਟੇਲਾਈਟ ਤਸਵੀਰਾਂ ਤਬਾਹੀ ਦੇ ਪੈਮਾਨੇ ਨੂੰ ਸਪਸ਼ਟ ਤੌਰ ‘ਤੇ ਦਰਸਾਉਂਦੀਆਂ ਹਨ।

ਇਸ ਹਮਲੇ ਵਿੱਚ ਸਰਗੋਧਾ ਅਤੇ ਭੋਲਾਰੀ ਜਿਹੇ ਪ੍ਰਮੁੱਖ ਗੋਲਾ-ਬਾਰੂਦ ਡਿਪੋ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਐੱਫ-16 ਅਤੇ ਜੇਐੱਫ-17 ਲੜਾਕੂ ਜਹਾਜ਼ ਤੈਨਾਤ ਸਨ। ਨਤੀਜੇ ਵਜੋਂ, ਪਾਕਿਸਤਾਨ ਦੀ ਹਵਾਈ ਸੈਨਾ ਦਾ ਲਗਭਗ 20% ਬੁਨਿਆਦੀ ਢਾਂਚਾ ਤਬਾਅ ਹੋ ਗਿਆ।

ਭੋਲਾਰੀ ਏਅਰਬੇਸ ‘ਤੇ ਬੰਬ ਧਮਾਕੇ ਵਿੱਚ ਸਕੁਐਡਰਨ ਲੀਡਰ ਉਸਮਾਨ ਯੂਸਫ਼ ਅਤੇ 4 ਏਅਰਮੈਨ ਸਮੇਤ 50 ਤੋਂ ਵੱਧ ਮਾਰੇ ਗਏ । ਕਈ ਪਾਕਿਸਤਾਨੀ ਲੜਾਕੂ ਜਹਾਜ਼ ਵੀ ਤਬਾਹ ਕਰ ਦਿੱਤੇ ਗਏ।

ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤ ਨੇ ਪਾਕਿਸਤਾਨ ਵਿੱਚ ਕਈ ਅੱਤਵਾਦੀ ਟਿਕਾਣਿਆਂ ਅਤੇ ਮਿਲਟਰੀ ਟਿਕਾਣਿਆਂ ‘ਤੇ ਸਟੀਕ ਹਮਲੇ ਕੀਤੇ।

ਲਾਈਨ ਆਫ ਕੰਟਰੋਲ ਪੁੰਛ-ਰਾਜੌਰੀ ਸੈਕਟਰ ਵਿੱਚ ਪਾਕਿਸਤਾਨੀ ਤੋਪਖਾਨੇ ਅਤੇ ਮੋਰਟਾਰ ਹਮਲਿਆਂ ਨੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਤੋਂ ਬਾਅਦ ਭਾਰਤੀ ਸੈਨਾ ਨੇ ਜਵਾਬੀ ਕਾਰਵਾਈ ਕੀਤੀ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਅੱਤਵਾਦੀ ਬੰਕਰਾਂ ਅਤੇ ਪਾਕਿਸਤਾਨੀ ਸੈਨਾ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਰਹੀਮਯਾਰ ਖਾਨ ਏਅਰਬੇਸ ਦੇ ਧੂੰਏਂ ਭਰੇ ਮਲਬੇ ਵਿੱਚੋਂ ਮਿਲੀ ਆਸਿਫ਼ ਅਲੀ ਜ਼ਰਦਾਰੀ ਦੀ ਅੱਧ ਸੜੀ ਹੋਈ ਤਸਵੀਰ ਪਾਕਿਸਤਾਨ ਦੇ ਅੰਤਰਰਾਸ਼ਟਰੀ ਅਕਸ ਦੀ ਤਬਾਹੀ ਦਾ ਪ੍ਰਤੀਕ ਹੈ।

 

 

ਕੀਤੇ ਗਏ ਨੌਨ ਮਿਲਟਰੀ ਉਪਾਅ

 

  • ਭਾਰਤ ਦੇ ਨੌਨ-ਕਾਇਨੈਟਿਕ ਅਰਥਾਤ ਸਿੱਧਾ ਹਮਲਾ ਨਾ ਕਰਨ ਦੀਆਂ ਕੋਸ਼ਿਸ਼ਾਂ ਨੇ ਰਣਨੀਤਕ ਵਾਤਾਵਰਣ ਨੂੰ ਆਕਾਰ ਦੇਣ ਅਤੇ ਜਨਤਕ ਅਤੇ ਅੰਤਰਰਾਸ਼ਟਰੀ ਸਮਰਥਨ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਣਨੀਤਕ ਨੀਤੀ ਨਿਰਮਾਣ, ਸੂਚਨਾ ਪ੍ਰਭੂਸੱਤਾ  ਅਤੇ ਮਨੋਵਿਗਿਆਨਿਕ ਕਾਰਵਾਈਆਂ ਰਾਹੀਂ ਭਾਰਤ ਨੇ ਪਾਕਿਸਤਾਨ ਨੂੰ ਕੂਟਨੀਤੀ ਅਤੇ ਆਰਥਿਕ ਤੌਰ ֲ‘ਤੇ ਅਲੱਗ-ਥਲੱਗ ਕਰ ਦਿੱਤਾ ਹੈ, ਜਦਕਿ ਘਰੇਲੂ ਤਿਆਰੀ ਅਤੇ ਗਲੋਬਲ ਸਹਿਯੋਗ ਨੂੰ ਸਸ਼ਕਤ ਕੀਤਾ ਹੈ।

 

  • ਆਪ੍ਰੇਸ਼ਨ ਸਿੰਦੂਰ ਦੇ ਤਹਿਤ ਇੱਕ ਨਿਰਣਾਇਕ ਕਦਮ ਭਾਰਤ ਦੁਆਰਾ ਸਿੰਧੂ ਜਲ ਸੰਧੀ ਨੂੰ ਸਮਾਪਤ ਕਰਨਾ ਸੀ। ਇਸ ਦੇ ਪਾਕਿਸਤਾਨ ‘ਤੇ ਦੂਰਗਾਮੀ ਨਤੀਜੇ ਪ੍ਰਾਪਤ ਹੋਏ, ਕਿਉਂਕਿ ਪਾਕਿਸਤਾਨ ਆਪਣੀ 16 ਮਿਲੀਅਨ ਹੈਕਟੇਅਰ ਖੇਤੀਬਾੜੀ ਜ਼ਮੀਨ ਦੇ 80% ਅਤੇ ਕੁੱਲ ਜਲ ਉਪਯੋਗ ਦੇ 93% ਹਿੱਸੇ ਲਈ ਸਿੰਧੂ ਨਦੀ ਪ੍ਰਣਾਲੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਸਿੰਧੂ ਨਦੀ ਪ੍ਰਣਾਲੀ 237 ਮਿਲੀਅਨ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਕਣਕ, ਚੌਲ ਅਤੇ ਕਪਾਅ ਜਿਹੀਆਂ ਫਸਲਾਂ ਰਾਹੀਂ ਪਾਕਿਸਤਾਨ ਦੇ ਕੁੱਲ ਘਰੇਲੂ ਉਤਪਾਦ ਵਿੱਚ ਇੱਕ-ਚੌਥਾਈ ਦਾ ਯੋਗਦਾਨ ਦਿੰਦੀ ਹੈ।
  • ਮੰਗਲਾ ਅਤੇ ਤਰਬੇਲਾ ਡੈਮਾਂ ਦੀ ਸਿਰਫ਼ 10% ਸਰਗਰਮ ਸਟੋਰੇਜ ਸਮਰੱਥਾ (14.4 MAF) ਹੋਣ ਦੇ ਕਾਰਨ ਪਾਣੀ ਦੇ ਵਹਾਅ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾਲ ਖੇਤੀਬਾੜੀ ਖੇਤਰ ਵਿੱਚ ਭਿਆਨਕ ਨੁਕਸਾਨ, ਭੋਜਨ ਦੀ ਕਮੀ, ਪ੍ਰਮੁੱਖ ਸ਼ਹਿਰਾਂ ਵਿੱਚ ਪਾਣੀ ਦੀ ਕਮੀ ਅਤੇ ਬਿਜਲੀ ਦੀ  ਕਟੌਤੀ ਹੋ ਸਕਦੀ ਹੈ। ਇਹ ਝਟਕੇ ਪਾਕਿਸਤਾਨ ਦੀ ਪਹਿਲਾਂ ਤੋਂ ਹੀ ਕਮਜ਼ੋਰ ਅਰਥਵਿਵਸਥਾ 'ਤੇ ਗੰਭੀਰ ਪ੍ਰਭਾਵ ਪਾਉਣਗੇ ਅਤੇ ਇਸ ਨੂੰ ਵਿੱਤੀ ਅਤੇ ਵਿਦੇਸ਼ੀ ਮੁਦ੍ਰਾ ਸੰਕਟ ਵੱਲ ਧੱਕੇਲ ਦੇਣਗੇ।

 

  • ਭਾਰਤ ਲਈ ਸਿੰਧੂ ਜਲ ਸੰਧੀ ਨੇ ਲੰਬੇ ਸਮੇਂ ਤੋਂ ਜੰਮੂ-ਕਸ਼ਮੀਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਕੀਤੀ ਸੀ ਅਤੇ ਵਿਭਿੰਨ ਪ੍ਰੋਜੈਕਟਾਂ ਨੂੰ ਨਦੀ ਦੇ ਵਹਾਅ ਖੇਤਰ ਤੱਕ ਹੀ ਸੀਮਿਤ ਰੱਖਿਆ ਸੀ। ਇਸ ਸੰਧੀ ਨੂੰ ਮੁਅੱਤਲ ਕਰਨ ਨਾਲ ਭਾਰਤ ਨੂੰ ਜੇਹਲਮ ਅਤੇ ਚੇਨਾਬ ਜਿਹੀਆਂ ਪੱਛਮੀ ਨਦੀਆਂ ‘ਤੇ ਪੂਰੀ ਤਰ੍ਹਾਂ ਨਾਲ ਕੰਟਰੋਲ ਪ੍ਰਾਪਤ ਹੋ ਗਿਆ, ਜਿਸ ਨਾਲ ਜੰਮੂ ਅਤੇ ਕਸ਼ਮੀਰ, ਲੱਦਾਖ, ਪੰਜਾਬ ਅਤੇ
  •  ਹਰਿਆਣਾ ਵਿੱਚ ਨਵੇਂ ਜਲ ਭੰਡਾਰਾਂ ਦਾ ਨਿਰਮਾਣ ਸੰਭਵ ਹੋ ਪਾਇਆ ਹੈ। ਇਸ ਨਾਲ ਸਿੰਚਾਈ ਅਤੇ ਪਣ-ਬਿਜਲੀ ਉਤਪਾਦਨ ਨੂੰ ਹੁਲਾਰਾ ਮਿਲਿਆ ਅਤੇ ਇੱਕ ਕੂਟਨੀਤਕ ਸਾਧਨ ਨੂੰ ਵਿਕਾਸਾਤਮਕ ਸੰਪਤੀ ਵਿੱਚ ਬਦਲ ਦਿੱਤਾ ਜਾਵੇਗਾ। ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਕੇ ਭਾਰਤ ਨੇ ਇੱਕ ਨਿਰਣਾਇਕ ਸੰਦੇਸ਼ ਦਿੱਤਾ ਹੈ- “ਖੂਨ ਅਤੇ ਜਲ ਇਕੱਠੇ ਨਹੀਂ ਵਹਿ ਸਕਦੇ।”
  • ਭਾਰਤ ਨੇ ਅਟਾਰੀ-ਵਾਘਾ ਸੀਮਾ ਬੰਦ ਕਰ ਦਿੱਤੀ ਅਤੇ ਪਾਕਿਸਤਾਨ ਦੇ ਨਾਲ ਸਾਰੇ ਦੁਵੱਲੇ ਵਪਾਰ ਬੰਦ ਕਰ ਦਿੱਤੇ ਗਏ ਹਨ। ਇਸ ਨੇ ਪਿਆਜ ਜਿਹੀਆਂ ਪ੍ਰਮੁੱਖ ਖੁਰਾਕ ਵਸਤੂਆਂ ਦੇ ਨਿਰਯਾਤ ਨੂੰ ਰੋਕ ਦਿੱਤਾ ਅਤ ਸੀਮੇਂਟ ਅਤੇ ਕੱਪੜਿਆਂ ਦੇ ਆਯਾਤ ‘ਤੇ ਪ੍ਰਤੀਬੰਧ ਲਗਾ ਦਿੱਤਾ ਹੈ। ਇਸ ਕਾਰਵਾਈ ਨਾਲ ਦੋਵਾਂ ਦੇਸ਼ਾਂ ਦਰਮਿਆਨ ਪ੍ਰਾਥਮਿਕ ਭੂਮੀ-ਅਧਾਰਿਤ ਵਪਾਰ ਮਾਰਗ ਟੁੱਟ ਗਿਆ, ਜਿਸ ਨਾਲ ਆਰਥਿਕ ਸਬੰਧਾਂ ਵਿੱਚ ਵੱਡੀ ਰੁਕਾਵਟ ਪੈਦਾ ਹੋ ਰਹੀ ਹੈ।
  • ਇਸ ਮੁਅੱਤਲੀ ਤੋਂ ਪਾਕਿਸਤਾਨ ‘ਤੇ ਤੁਰੰਤ ਆਰਥਿਕ ਦਬਾਅ ਪਿਆ ਹੈ, ਜੋ ਪਹਿਲਾਂ ਤੋਂ ਹੀ ਮਹਿੰਗਾਈ ਅਤੇ ਲੋਨ ਸੰਕਟ ਨਾਲ ਜੂਝ ਰਿਹਾ ਸੀ। ਪ੍ਰਤੱਖ ਮਿਲਟਰੀ ਸੰਘਰਸ਼ ਵਧਾਏ ਬਿਨਾਂ ਇਨ੍ਹਾਂ ਆਰਥਿਕ ਜੀਵਨ-ਰੇਖਾਵਾਂ ਨੂੰ ਕੱਟ ਕੇ ਭਾਰਤ ਨੇ ਆਪਣੀ ਜ਼ੀਰੋ-ਟੌਲਰੈਂਸ ਸਟੈਂਡ ਨੂੰ ਮਜ਼ਬੂਤ ਕੀਤਾ ਹੈ।
  • ਭਾਰਤ ਨੇ ਅੱਤਵਾਦ ਦੇ ਵਿਰੁੱਧ ਦ੍ਰਿੜ੍ਹ ਸੰਕਲਪ ਪ੍ਰਦਰਸ਼ਿਤ ਕਰਦੇ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਤੁਰੰਤ ਬਾਅਦ ਦੇਸ਼ ਵਿੱਚ ਆਏ ਹੋਏ ਸਾਰੇ ਪਾਕਿਸਤਾਨੀਆਂ ਦੇ ਵੀਜ਼ਾ ਰੱਦ ਕਰ ਦਿੱਤੇ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ।
  • ਪਾਕਿਸਤਾਨੀ ਕਲਾਕਾਰਾਂ ‘ਤੇ ਪੂਰਨ ਪ੍ਰਤੀਬੰਧ ਲਗਾ ਦਿੱਤਾ ਗਿਆ ਅਤੇ ਸਾਰੇ ਪ੍ਰਦਰਸ਼ਨ, ਸਕ੍ਰੀਨਿੰਗ, ਸੰਗੀਤ ਰਿਲੀਜ਼ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਮੁਅੱਤਲ ਕਰ ਦਿੱਤਾ ਗਿਆ. ਇਹ ਪ੍ਰਤੀਬੰਧ ਸਟ੍ਰੀਮਿੰਗ ਪਲੈਟਫਾਰਮ ਤੱਕ ਵਧਾ ਦਿੱਤਾ ਗਿਆ ਹੈ, ਜਿਸ ਨਾਲ ਭਾਰਤ ਵਿੱਚ ਪਾਕਿਸਤਾਨ ਦਾ ਸੱਭਿਆਚਾਰਕ ਪ੍ਰਭਾਵ ਮੁੱਖ ਤੌਰ ‘ਤੇ ਸਮਾਪਤ ਹੋ ਚੁੱਕਿਆ ਹੈ।
  • ਗਲੋਬਲ ਪਲੈਟਫਾਰਮ ‘ਤੇ ਪਾਕਿਸਤਾਨ ਦੇ ਅੱਤਵਾਦੀ ਢਾਂਚੇ ਨੂੰ ਉਜਾਗਰ ਕੀਤਾ ਅਤੇ ਕੂਟਨੀਤਕ ਤੌਰ ‘ਤੇ ਉਸ ਨੂੰ ਅਲੱਗ-ਥਲੱਗ ਕਰ ਦਿੱਤਾ।

ਸਮੂਹਿਕ ਤੌਰ ‘ਤੇ, ਇਨ੍ਹਾਂ ਕਾਰਵਾਈਆਂ ਨੇ ਪਾਕਿਸਤਾਨ ਨੂੰ ਗੰਭੀਰ ਆਰਥਿਕ ਅਤੇ ਕੂਟਨੀਤਕ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਕਾਰਵਾਈਆਂ ਨੇ ਅੱਤਵਾਦ ਦੇ ਵਿਰੁੱਧ ਜ਼ੀਰੋ ਟੌਲਰੈਂਸ ਦੀ ਨੀਤੀ ਦੇ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਜ਼ੋਰਦਾਰ ਪੁਸ਼ਟੀ ਕਰਦੇ ਹੋਏ ਇਸ ਦੇ ਅੰਤਰਰਾਸ਼ਟਰੀ ਅਲਗਾਵ ਨੂੰ ਹੋਰ ਵਧਾ ਦਿੱਤਾ ਹੈ।

 

ਆਲਮੀ ਪੱਧਰ ‘ਤੇ ਅਗਵਾਈ ਦਾ ਪ੍ਰਦਰਸ਼ਨ:

ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਸ਼ਟਰੀ ਸੰਕਟ ਦੇ ਇਸ ਮਹੱਤਵਪੂਰਨ ਸਮੇਂ ਵਿੱਚ ਨਾ ਸਿਰਫ ਸਮਾਧਾਨ ਦੀ ਸਗੋਂ ਜ਼ਿਕਰਯੋਗ ਅਗਵਾਈ ਦੀ ਵੀ ਜ਼ਰੂਰਤ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਅੱਗੇ ਆਏ, ਜਿਨ੍ਹਾਂ ਦੀ ਆਪ੍ਰੇਸ਼ਨ ਸਿੰਦੂਰ ਵਿੱਚ ਫੈਸਲਾਕੁੰਨ ਭੂਮਿਕਾ ਰਹੀ, ਜੋ ਕਿ ਹਾਲ ਹੀ ਦੇ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਸਾਹਸਿਕ ਸੈਨਾ ਪ੍ਰਤੀਕਿਰਿਆਵਾਂ ਵਿੱਚੋਂ ਇੱਕ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੀ ਪੂਰਵ-ਨਿਰਧਾਰਤ ਕੂਟਨੀਤਕ ਦੌਰੇ 'ਤੇ ਵਿਦੇਸ਼ ਵਿੱਚ ਹੋਣ ਦੇ ਬਾਵਜੂਦ, ਤੇਜ਼ੀ ਨਾਲ ਕਮਾਨ ਸੰਭਾਲੀ ਅਤੇ ਇੱਕ ਅਜਿਹੀ ਪ੍ਰਤੀਕਿਰਿਆ ਦਿੱਤੀ, ਜਿਸ ਵਿੱਚ ਰਣਨੀਤਕ ਸੰਜਮ ਅਤੇ ਜ਼ੋਰਦਾਰ ਕਾਰਵਾਈ ਦਾ ਵਧੀਆ ਸੰਤੁਲਨ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਨੇ ਤੇਜ਼ ਕਾਰਵਾਈ ਲਈ ਭਾਰੀ ਦਬਾਅ ਦੇ ਬਾਵਜੂਦ ਜ਼ਿਕਰਯੋਗ ਪੱਧਰ ਦਾ ਸੰਜਮ ਦਿਖਾਇਆ ਅਤੇ ਇਹ ਯਕੀਨੀ ਬਣਾਇਆ ਕਿ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਤੋਂ ਲੈ ਕੇ ਸੈਨਾ ਕਾਰਵਾਈ ਕਰਨ ਤੱਕ ਹਰ ਕਦਮ ਚੰਗੀ ਤਰ੍ਹਾਂ ਯੋਜਨਾਬੱਧ ਅਤੇ ਸਮੇਂ ਸਿਰ ਉਠਾਇਆ ਜਾਵੇ।

 

  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਣਨੀਤਕ ਯੋਜਨਾ ਅਤੇ ਟੀਚਾਬੱਧ ਪ੍ਰਤੀਕਿਰਿਆ ਨਾਲ ਭਾਰਤੀ ਸੈਨਾ ਆਪ੍ਰੇਸ਼ਨ ਦੇ ਢਾਂਚੇ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਭਾਵਨਾਤਮਕ ਜਾਂ ਪ੍ਰਤੀਕਿਰਿਆਤਮਕ ਹਮਲੇ ਵਿੱਚ ਜਲਦਬਾਜ਼ੀ ਕਰਨ ਦੀ ਥਾਂ ‘ਤੇ ਪਾਕਿਸਤਾਨ ਅਤੇ ਉਸ ਦੇ ਅੱਤਵਾਦੀ ਗੁਟਾਂ ਨੂੰ ਜਵਾਬੀ ਕਾਰਵਾਈ ਦੀ ਤਿਆਰੀ ਕਰਨ ਤੋਂ ਰੋਕਣ ਦੇ ਲਈ ਰਣਨੀਤਕ ਅਨਿਸ਼ਚਿਤਤਾ ਬਣਾਈ। ਭਾਰਤੀ ਹਮਲੇ ਸਾਵਧਾਨੀਪੂਰਵਕ ਅੱਤਵਾਦੀ ਢਾਂਚੇ 'ਤੇ ਕੇਂਦ੍ਰਿਤ ਸੀ ਅਤੇ ਉਦੇਸ਼ ਦੀ ਇਸ ਸਪਸ਼ਟਤਾ ਦੀਆਂ ਸਾਰੀਆਂ ਪਾਰਟੀਆਂ ਨੇ ਸ਼ਲਾਘਾ ਕੀਤੀ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾ ਪੀ ਚਿਦੰਬਰਮ ਵੀ ਸ਼ਾਮਲ ਸਨ, ਉਨ੍ਹਾਂ ਨੇ ਨਾਗਰਿਕ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਅਲਗ-ਥਲਗ ਛੱਡ ਕੇ ਸਿਰਫ ਨੁਕਸਾਨ ਪਹੁੰਚਾਉਣ ਵਾਲੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸ਼ਲਾਘਾ ਕੀਤੀ।
  • ਪਾਕਿਸਤਾਨ ਦੇ ਨਾਲ ਪੂਰੇ ਘਟਨਾਕ੍ਰਮ ਦੌਰਾਨ ਅੱਤਵਾਦ ਦੇ ਖਿਲਾਫ ਕੇਂਦ੍ਰਿਤ ਉਦੇਸ਼ ਬਦਲਿਆ ਨਹੀਂ ਗਿਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦ੍ਰਿੜ੍ਹ ਅਤੇ ਸਪਸ਼ਟ ਕਾਰਵਾਈ ਕਰਨ ‘ਤੇ ਹੀ ਧਿਆਨ ਕੇਂਦ੍ਰਿਤ ਕੀਤਾ। ਆਲਮੀ ਖਤਰੇ ਦੇ ਰੂਪ ਵਿੱਚ ਦੇਖੇ ਜਾਣ ਵਾਲੇ ਅੱਤਵਾਦ ਦੇ ਖਿਲਾਫ ਉਨ੍ਹਾਂ ਦੇ ਨਿਰੰਤਰ ਯਤਨਾਂ ਨਾਲ ਭਾਰਤ ਨੂੰ ਵਿਆਪਕ ਅੰਤਰਰਾਸ਼ਟਰੀ ਸਮਰਥਨ ਹਾਸਲ ਕਰਨ ਵਿੱਚ ਮਦਦ ਮਿਲੀ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਇਸ ਸਿਧਾਂਤ ਨੂੰ ਮਜ਼ਬੂਤੀ ਨਾਲ ਰੱਖਿਆ ਹੈ ਕਿ ਅੱਤਵਾਦ ਅਤੇ ਉਸ ਦੇ ਸਪਾਂਸਰਾਂ ਦੇ ਨਾਲ ਇੱਕ ਜਿਹਾ ਵਿਵਹਾਰ ਕੀਤਾ ਜਾਵੇਗਾ।
  • ਇੱਕ ਸੰਤੁਲਿਤ, ਲੇਕਿਨ ਸ਼ਕਤੀਸ਼ਾਲੀ ਕਾਰਵਾਈ ਦੇ ਨਾਲ ਇਹ ਵੀ ਯਕੀਨੀ ਬਣਾਇਆ ਗਿਆ ਕਿ ਪਾਕਿਸਤਾਨ ਦੇ ਵੱਲੋਂ ਵਾਰ-ਵਾਰ ਉਕਸਾਵੇ ਦੇ ਬਾਵਜੂਦ ਪਾਕਿਸਤਾਨ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਭਾਰਤ ਦੀਆਂ ਸੈਨਾ ਗਤੀਵਿਧੀਆਂ ਅੱਤਵਾਦੀ ਕੈਂਪਾਂ ਅਤੇ ਅੱਤਵਾਦ ਨੂੰ ਸਹਾਇਤਾ ਦੇਣ ਵਾਲੀਆਂ ਵਿਸ਼ੇਸ਼ ਸੈਨਾ ਸੁਵਿਧਾਵਾਂ ਤੱਕ ਹੀ ਸੀਮਿਤ ਸੀ। ਇਸ ਤਰ੍ਹਾਂ ਨਾਲ ਸਾਵਧਾਨੀਪੂਰਵਕ ਨਿਰਧਾਰਿਤ ਕੀਤੇ ਗਏ ਟੀਚਿਆਂ ਨੇ ਭਾਰਤ ਦੀ ਸਮਰੱਥਾ ਅਤੇ ਜ਼ਿੰਮੇਦਾਰੀ ਦੇ ਨਾਲ ਯੁੱਧ ਲੜਣ ਦੇ ਪ੍ਰਤੀ ਭਾਰਤੀ ਪ੍ਰਤੀਬੱਧਤਾ ਨੂੰ ਦਰਸਾਇਆ ਹੈ।

 

  • ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਦੇ ਹੋਏ ਸਿੰਧੂ ਜਲ ਸੰਧੀ ਨੂੰ ਨਿਲੰਬਿਤ ਕਰਨ ਦਾ ਫੈਸਲਾ ਲਿਆ, ਜੋ ਇੱਕ ਇਤਿਹਾਸਕ ਕਦਮ ਸੀ, ਜਿਸ ਨਾਲ ਨਾ ਕੇਵਲ ਪਾਕਿਸਤਾਨ ਦੇ ਹਿਤਾਂ ਨੂੰ ਨੁਕਸਾਨ ਪਹੁੰਚਿਆ ਸਗੋਂ ਭਾਰਤ ਨੂੰ ਇਸ ਨਾਲ ਲਾਭ ਹੋਇਆ। ਉਨ੍ਹਾਂ ਨੇ ਇੱਕ ਨਵਾਂ ਰਾਸ਼ਟਰੀ ਸੁਰੱਖਿਆ ਸਿਧਾਂਤ ਸਥਾਪਿਤ ਕੀਤਾ: ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਅੱਤਵਾਦੀ ਹਮਲੇ ਨੂੰ ਯੁੱਧ ਦੀ ਕਾਰਵਾਈ ਮੰਨਿਆ ਜਾਵੇਗਾ। ਇਸ ਨਾਲ ਅੱਤਵਾਦੀਆਂ ਅਤੇ ਉਨ੍ਹਾਂ ਦੇ ਰਾਸ਼ਟਰੀ ਸਪਾਂਸਰਾਂ ਦਰਮਿਆਨ ਝੂਠਾ ਭੇਦ ਸਮਾਪਤ ਹੋ ਗਿਆ ਹੈ।

 

12 ਮਈ ਨੂੰ ਪੂਰਵ ਸੰਧਿਆ 'ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਪਸ਼ਟ ਕੀਤਾ ਕਿ 'ਆਪ੍ਰੇਸ਼ਨ ਸਿੰਦੂਰ' ਸਿਰਫ਼ ਇੱਕ ਨਾਂ ਨਹੀਂ ਹੈ, ਸਗੋਂ ਦੇਸ਼ ਦੇ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਅਤੇ ਨਿਆਂ ਪ੍ਰਤੀ ਇੱਕ ਅਟੁੱਟ ਵਚਨਬੱਧਤਾ ਦਾ ਪ੍ਰਤੀਬਿੰਬ ਹੈ। ਉਨ੍ਹਾਂ ਨੇ ਕਿਹਾ, "ਅਸੀਂ ਭਾਰਤ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਲਈ ਵਚਨਬੱਧ ਹਾਂ। ਜੰਗ ਦੇ ਮੈਦਾਨ ਵਿੱਚ, ਅਸੀਂ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ, ਅਤੇ ਇਸ ਵਾਰ ਆਪ੍ਰੇਸ਼ਨ ਸਿੰਦੂਰ ਨੇ ਇੱਕ ਨਵਾਂ ਆਯਾਮ ਜੋੜਿਆ ਹੈ।"

 

ਪ੍ਰਧਾਨ ਮੰਤਰੀ ਨੇ ਪਾਕਿਸਤਾਨ ਅਤੇ ਸਰਹੱਦ ਪਾਰ ਅੱਤਵਾਦ ਦੇ ਸਬੰਧ ਵਿੱਚ ਹੇਠ ਲਿਖੇ ਨੁਕਤਿਆਂ ਦਾ ਜ਼ਿਕਰ ਕੀਤਾ।

• ਪਹਿਲਾ, ਜੇਕਰ ਭਾਰਤ 'ਤੇ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਢੁਕਵਾਂ ਜਵਾਬ ਦਿੱਤਾ ਜਾਵੇਗਾ।

• ਦੂਜਾ, ਭਾਰਤ ਕਿਸੇ ਵੀ ਨਿਊਕਲੀਅਰ ਬਲੈਕਮੇਲ ਨੂੰ ਬਰਦਾਸ਼ਤ ਨਹੀਂ ਕਰੇਗਾ। ਭਾਰਤ ਨਿਊਕਲੀਅਰ ਬਲੈਕਮੇਲ ਦੀ ਆੜ ਹੇਠ ਵਿਕਸਿਤ ਹੋ ਰਹੇ ਅੱਤਵਾਦੀ ਟਿਕਾਣਿਆਂ 'ਤੇ ਸਹੀ ਅਤੇ ਫੈਸਲਾਕੁੰਨ ਹਮਲਾ ਕਰੇਗਾ।

• ਤੀਜਾ, ਅਸੀਂ ਅੱਤਵਾਦ ਨੂੰ ਸਪਾਂਸਰ ਕਰਨ ਵਾਲੀ ਸਰਕਾਰ ਅਤੇ ਅੱਤਵਾਦ ਦੇ ਮਾਸਟਰਮਾਈਂਡਸ ਵਿੱਚ ਫਰਕ ਨਹੀਂ ਕਰਾਂਗੇ। ਅਸੀਂ ਭਾਰਤ ਅਤੇ ਸਾਡੇ ਨਾਗਰਿਕਾਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਲਈ ਫੈਸਲਾਕੁੰਨ ਕਦਮ ਚੁੱਕਦੇ ਰਹਾਂਗੇ।

• ਭਾਰਤ ਦਾ ਉਦੇਸ਼ ਬਹੁਤ ਸਪਸ਼ਟ ਹੈ... ਅੱਤਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ... ਅੱਤਵਾਦ ਅਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ... ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ।

• ਜੇਕਰ ਪਾਕਿਸਤਾਨ ਨਾਲ ਗੱਲਬਾਤ ਹੁੰਦੀ ਹੈ, ਤਾਂ ਇਹ ਸਿਰਫ਼ ਅੱਤਵਾਦ 'ਤੇ ਹੋਵੇਗੀ; ਅਤੇ ਜੇਕਰ ਪਾਕਿਸਤਾਨ ਨਾਲ ਗੱਲਬਾਤ ਹੁੰਦੀ ਹੈ, ਤਾਂ ਇਹ ਸਿਰਫ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਤੇ ਹੋਵੇਗੀ।

 

ਆਪ੍ਰੇਸ਼ਨ ਸਿੰਦੂਰ ਤੋਂ ਕੀ ਹਾਸਲ ਹੋਇਆ?

ਆਪ੍ਰੇਸ਼ਨ ਸਿੰਦੂਰ ਦੇ ਪਰਿਣਾਮ ਇਸ ਦੇ ਪ੍ਰਭਾਵ ਬਾਰੇ ਬਹੁਤ ਕੁਝ ਕਹਿੰਦੇ ਹਨ:

1. ਨੌ ਅੱਤਵਾਦੀ ਕੈਂਪ ਤਬਾਹ ਕੀਤੇ ਗਏ: ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਅਵੈਧ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਜੇਕੇ) ਵਿੱਚ ਲਸ਼ਕਰ-ਏ-ਤੈਯਬਾ, ਜੈਸ਼-ਏ-ਮੋਹਮੰਦ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਨੌ ਪ੍ਰਮੁੱਕ ਅੱਤਵਾਦੀ ਲਾਂਚਪੈਡਾਂ ਨੂੰ ਸਫਰਤਾਪੂਰਵਕ ਤਬਾਹ ਕਰ ਦਿੱਤਾ।

2. ਸੀਮਾ-ਪਾਰ ਸਟੀਕ ਹਮਲੇ: ਭਾਰਤ ਨੇ ਇੰਗੇਜਮੈਂਟ ਦੇ ਨਿਯਮਾਂ ਨੂੰ ਮੁੜ-ਪਰਿਭਾਸ਼ਿਤ ਕੀਤਾ, ਪਾਕਿਸਤਾਨ ਦੇ ਅੰਦਰ ਘੁਸ ਕੇ ਅੰਦਰ ਤੱਕ ਹਮਲਾ ਕੀਤਾ, ਜਿਸ ਵਿੱਚ ਪੰਜਾਬ ਸੂਬੇ ਅਤੇ ਬਹਾਵਲਪੁਰ ਵੀ ਸ਼ਾਮਲ ਹਨ, ਜਿਨ੍ਹਾਂ  ਨੂੰ ਕਦੇ ਅਮਰੀਕੀ ਡ੍ਰੋਨਾਂ ਦੇ ਲਈ ਵੀ ਪਹੁੰਚ ਤੋਂ ਬਾਹਰ ਮੰਨਿਆ ਜਾਂਦਾ ਸੀ। ਭਾਰਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਅੱਤਵਾਦ ਉੱਥੋਂ ਪੈਦਾ ਹੁੰਦਾ ਹੈ ਤਾਂ ਨਾ ਤਾਂ ਐੱਲਓਸੀ ਅਤੇ ਨਾ ਹੀ ਪਾਕਿਸਤਾਨੀ ਖੇਤਰ ਕਾਰਵਾਈ ਤੋਂ ਅਛੂਤਾ ਰਹੇਗਾ।

3. ਇੱਕ ਨਵੀਂ ਰਣਨੀਤਕ ਲਾਲ ਰੇਖਾ: ਆਪ੍ਰੇਸ਼ਨ ਸਿੰਦੂਰ ਨੇ ਇੱਕ ਨਵੀਂ ਲਾਲ ਰੇਖਾ ਖਿੱਚ ਦਿੱਤੀ ਹੈ- ਜੇਕਰ ਅੱਤਵਾਦ ਕਿਸੇ ਦੇਸ਼ ਦੀ ਨੀਤੀ ਹੈ, ਤਾਂ ਇਸ ਦਾ ਸਪਸ਼ਟ ਅਤੇ ਸਸ਼ਕਤ ਜਵਾਬ ਦਿੱਤਾ ਜਾਵੇਗਾ। ਇਸ ਨੇ ਰੋਕਥਾਮ ਤੋਂ ਸਿੱਧੀ ਕਾਰਵਾਈ ਵੱਲ ਇੱਕ ਤਬਦੀਲੀ ਨੂੰ ਦਰਸਾਇਆ।

4. ਅੱਤਵਾਦੀਆਂ ਅਤੇ ਉਨ੍ਹਾਂ ਦੇ ਸਪਾਂਸਰਾਂ ਦੇ ਲਈ ਸਮਾਨ ਸਜ਼ਾ: ਭਾਰਤ ਨੇ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਰਮਿਆਨ ਆਰਟੀਫਿਸ਼ੀਅਲ ਅਲਗਾਵ ਨੂੰ ਖਾਰਜ ਕਰ ਦਿੱਤਾ ਅਤੇ ਦੋਨਾਂ ‘ਤੇ ਇਕੱਠੇ ਪ੍ਰਹਾਰ ਕੀਤਾ। ਇਸ ਨਾਲ ਕਈ ਪਾਕਿਸਤਾਨੀ ਅੱਤਵਾਦੀਆਂ ਨੂੰ ਮਿਲਣ ਵਾਲੀ ਸਜ਼ਾ ਤੋਂ ਰਾਹਤ ਸਮਾਪਤ ਹੋ ਗਈ।

5. ਪਾਕਿਸਤਾਨ ਦੀ ਵਾਯੂ ਰੱਖਿਆ ਕਮਜ਼ੋਰੀਆਂ ਦਾ ਖੁਲਾਸਾ: ਭਾਰਤੀ ਵਾਯੂਸੈਨਾ ਨੇ ਪਾਕਿਸਤਾਨ ਦੀ ਚੀਨੀ ਸਪਲਾਈ ਵਾਲੀ ਵਾਯੂ ਰੱਖਿਆ ਪ੍ਰਣਾਲੀਆਂ ਨੂੰ ਦਰਕਿਨਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਜਾਮ ਕਰ ਦਿੱਤਾ, ਰਾਫੇਲ ਜੈੱਟ, ਐੱਸਸੀਏਐੱਲਪੀ ਮਿਜ਼ਾਈਲਾਂ ਅਤੇ ਹੈਮਰ ਬੰਬਾਂ ਦਾ ਉਪਯੋਗ ਕਰਕੇ ਕੇਵਲ 23 ਮਿੰਟ ਵਿੱਚ ਮਿਸ਼ਨ ਪੂਰਾ ਕੀਤਾ ਗਿਆ, ਜਿਸ ਨਾਲ ਭਾਰਤ ਦੀ ਤਕਨੀਕੀ ਵਾਧੇ ਦਾ ਪ੍ਰਦਰਸ਼ਨ ਹੋਇਆ।

6. ਭਾਰਤ ਦੀ ਵਾਯੂ ਰੱਖਿਆ ਸ਼੍ਰੇਸ਼ਠਤਾ ਪ੍ਰਦਰਸ਼ਿਤ: ਭਾਰਤ ਦੀ ਬਹੁਪੱਧਰੀ ਵਾਯੂ ਰੱਖਿਆ ਪ੍ਰਣਾਲੀ ਨੇ ਸੈਂਕੜੋਂ ਡ੍ਰੋਨ ਅਤੇ ਮਿਜ਼ਾਈਲਾਂ ਨੂੰ ਮਾਰ ਗਿਰਾਇਆ। ਜਿਸ ਵਿੱਚ ਸਵਦੇਸ਼ੀ ਆਕਾਸ਼ਤੀਰ ਪ੍ਰਣਾਲੀ ਵੀ ਸ਼ਾਮਲ ਹੈ। ਇਸ ਬਹੁਪੱਧਰੀ ਵਿਵਸਥਾ ਨੇ ਐਡਵਾਂਸ ਰੱਖਿਆ ਪ੍ਰਣਾਲੀਆਂ ਦੇ ਨਿਰਯਾਤ ਵਿੱਚ ਭਾਰਤ ਦੀਆਂ ਵਧਦੀਆਂ ਸਮਰੱਥਾਵਾਂ ਨੂੰ ਵੀ ਪ੍ਰਦਰਸ਼ਿਤ ਕੀਤਾ।

 

7. ਬਿਨਾ ਕਿਸੇ ਪ੍ਰਸਾਰ ਦੇ ਸਟੀਕਤਾ: ਭਾਰਤ ਨੇ ਨਾਗਰਿਕ ਜਾਂ ਗੈਰ-ਅੱਤਵਾਦੀ ਸੈਨਾ ਸਥਲਾਂ ਨੂੰ ਨਿਸ਼ਾਨਾ ਬਣਾਉਣ ਤੋਂ ਪਰਹੇਜ਼ ਕੀਤਾ, ਜਿਸ ਨਾਲ ਅੱਤਵਾਦ ਦੇ ਪ੍ਰਤੀ ਉਸ ਦੇ ਜ਼ੀਰੋ-ਟੌਲਰੈਂਸ ਦਾ ਪ੍ਰਦਰਸ਼ਨ ਹੋਇਆ ਅਤੇ ਨਾਲ ਹੀ ਸਥਿਤੀ ਨੂੰ ਸ਼ੁਧ ਤੌਰ ‘ਤੇ ਯੁੱਧ ਵਿੱਚ ਬਦਲਣ ਤੋਂ ਰੋਕਿਆ ਗਿਆ।

8. ਪ੍ਰਮੁੱਖ ਅੱਤਵਾਦੀ ਕਮਾਂਡਰਾਂ ਦਾ ਖਾਤਮਾ: ਭਾਰਤ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਈ ਹਾਈ-ਪ੍ਰੋਫਾਈਲ ਅੱਤਵਾਦੀਆਂ ਨੂੰ ਇੱਕ ਹੀ ਰਾਤ ਵਿੱਚ ਢੇਰ ਕਰ ਦਿੱਤਾ ਗਿਆ, ਜਿਸ ਨਾਲ ਪ੍ਰਮੁੱਖ ਆਪ੍ਰੇਸ਼ਨਲ ਮੌਡਿਊਲ ਕਮਜ਼ੋਰ ਹੋ ਗਏ ਹਨ। ਮਾਰੇ ਗਏ ਅੱਤਵਾਦੀਆਂ ਵਿੱਚ ਯੁਸੁਫ਼ ਅਜ਼ਹਰ, ਅਬਦੁਲ ਮਲਿਕ ਰੌਫ, ਮੁਦਾਸਿਰ ਅਹਿਮਦ ਸ਼ਾਮਲ ਹਨ। ਇਹ ਲੋਕ ਆਸੀ-814 ਹਾਈਜੈਕ ਅਤੇ ਪੁਲਵਾਮਾ ਧਮਾਕੇ ਵਿੱਚ ਸ਼ਾਮਲ ਸਨ।

9. ਪਾਕਿਸਤਾਨੀ ਸੈਨਾ ਟਿਕਾਣਿਆਂ ‘ਤੇ ਹਵਾਈ ਹਮਲੇ: ਭਾਰਤ 9-10 ਮਈ ਨੂੰ ਇੱਕ ਹੀ ਆਪ੍ਰੇਸ਼ਨ ਵਿੱਚ ਪਰਮਾਣੂ ਹਥਿਆਰ ਸੰਪੰਨ ਦੇਸ਼ ਪਾਕਿਸਤਾਨ ਦੇ 11 ਏਅਰਬੇਸਾਂ ‘ਤੇ ਹਮਲਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ, ਜਿਸ ਨਾਲ ਪਾਕਿਸਤਾਨੀ ਵਾਯੂ ਸੈਨਾ ਦੀ 20% ਸੰਪਤੀ ਤਬਾਹ ਹੋ ਗਈ। ਭੂਲਾਰੀ ਏਅਰਬੇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸ ਵਿੱਚ ਸਕੁਆਡ੍ਰਨ ਲੀਡਰ ਉਸਮਾਨ ਯੁਸੂਫ ਦੀ ਮੌਤ ਅਤੇ ਪ੍ਰਮੁੱਖ ਲੜਾਕੂ ਵਿਮਾਨਾਂ ਦਾ ਨਸ਼ਟ ਹੋਣਾ ਸ਼ਾਮਲ ਹੈ।

 

10. ਤਾਲਮੇਲ ਟ੍ਰਾਈ-ਸਰਵਿਸ ਐਕਸ਼ਨ – ਭਾਰਤੀ ਸੈਨਾ, ਨੌਸੈਨਾ ਅਤੇ ਵਾਯੂ ਸੈਨਾ ਨੇ ਪੂਰੇ ਤਾਲਮੇਲ ਦੇ ਨਾਲ ਕੰਮ ਕੀਤਾ, ਜਿਸ ਨਾਲ ਭਾਰਤ ਦੀ ਵਧਦੀ ਸੰਯੁਕਤ ਸੈਨਾ ਸ਼ਕਤੀ ਦਾ ਪ੍ਰਦਰਸ਼ਨ ਹੋਇਆ।

11. ਇੱਕ ਆਲਮੀ ਸੰਦੇਸ਼ ਪ੍ਰਸਾਰਿਤ – ਭਾਰਤ ਨੇ ਦੁਨੀਆ ਨੂੰ ਦਿਖਾ ਦਿੱਤਾ ਹੈ ਕਿ ਉਸ ਨੂੰ ਆਪਣੇ ਦੇਸ਼ਵਾਸੀਆਂ ਦੀ ਰੱਖਿਆ ਦੇ ਲਈ ਕਿਸੇ ਦੀ ਅਨੁਮਤੀ ਦੀ ਜ਼ਰੂਰਤ ਨਹੀਂ ਹੈ। ਇਸ ਨੇ ਇਸ ਤਥ ਦੀ ਪੁਸ਼ਟੀ ਕੀਤੀ ਹੈ ਕਿ ਅੱਤਵਾਦੀ ਅਤੇ ਉਨ੍ਹਾਂ ਦੇ ਮਾਸਟਰਮਾਈਂਡ ਕਿਤੇ ਵੀ ਛਿਪ ਨਹੀਂ ਸਕਦੇ ਹਨ ਅਤੇ ਜੇਕਰ ਪਾਕਿਸਤਾਨ ਜਵਾਬੀ ਕਾਰਵਾਈ ਕਰਦਾ ਹੈ, ਤਾਂ ਭਾਰਤ ਨਿਰਣਾਇਕ ਜਵਾਬੀ ਹਮਲੇ ਦੇ ਲਈ ਬਿਲਕੁਲ ਤਿਆਰ ਹੈ।

 

12. ਵਿਆਪਕ ਆਲਮੀ ਸਮਰਥਨ – ਪਿਛਲੇ ਸੰਘਰਸ਼ਾਂ ਦੇ ਵਿਪਰੀਤ, ਇਸ ਵਾਰ ਕਈ ਆਲਮੀ ਨੇਤਾਵਾਂ ਨੇ ਸੰਜਮ ਵਰਤਣ ਦੀ ਤਾਕੀਦ ਕਰਨ ਦੀ ਥਾਂ ‘ਤੇ ਭਾਰਤ ਦਾ ਸਮਰਥਨ ਕੀਤਾ। ਇਸ ਬਦਲਾਅ ਨੇ ਭਾਰਤ ਦੀ ਬਿਹਤਰ ਆਲਮੀ ਸਥਿਤੀ ਅਤੇ ਨਰੈਟਿਵ ਕੰਟ੍ਰੋਲ ਨੂੰ ਦਰਸਾਇਆ ਹੈ।

13. ਕਸ਼ਮੀਰ ਦੇ ਕਥਾਨਕ ਨੂੰ ਨਵੇਂ ਸਿਰੇ ਤੋਂ ਗੜ੍ਹਿਆ ਗਿਆ – ਪਹਿਲੀ ਵਾਰ ਭਾਰਤ ਦੀਆਂ ਕਾਰਵਾਈਆਂ ਨੂੰ ਪੂਰੀ ਤਰ੍ਹਾਂ ਨਾਲ ਅੱਤਵਾਦ ਵਿਰੋਧੀ ਨਜ਼ਰੀਏ ਨਾਲ ਦੇਖਿਆ ਗਿਆ, ਜਿਸ ਵਿੱਚ ਕਸ਼ਮੀਰ ਮੁੱਦੇ ਨੂੰ ਪੂਰੀ ਤਰ੍ਹਾਂ ਨਾਲ ਹਮਲੇ ਦੀ ਵਿਸ਼ਾ-ਵਸਤੂ ਤੋਂ ਅਲੱਗ ਰੱਖਿਆ ਗਿਆ। ਇਹ ਆਪ੍ਰੇਸ਼ਨ ਸਿੰਦੂਰ ਦੀ ਸਟੀਕਤਾ ਅਤੇ ਸਪਸ਼ਟਤਾ ਤੋਂ ਹੀ ਸੰਭਵ ਹੋਇਆ ਹੈ।

 

ਸਿੱਟਾ:

ਪਹਿਲਗਾਮ ਹਮਲੇ ‘ਤੇ ਭਾਰਤ ਦੀ ਕਾਰਵਾਈ ਕਾਨੂੰਨੀ ਅਤੇ ਨੈਤਿਕ ਅਧਾਰ ‘ਤੇ ਪੂਰੀ ਤਰ੍ਹਾਂ ਨਾਲ ਸਪਸ਼ਟ ਸੀ। ਇਤਿਹਾਸ ਇਸ ਨੂੰ ਇੱਕ ਸਿਧਾਂਤਿਕ ਅਤੇ ਸੰਤੁਲਿਤ ਜਵਾਬੀ ਕਾਰਵਾਈ ਦੇ ਤੌਰ ‘ਤੇ ਯਾਦ ਰੱਖੇਗਾ, ਜੋ ਅਗਵਾਈ, ਨੈਤਿਕਤਾ ਅਤੇ ਰਣਨੀਤਕ ਸਟੀਕਤਾ ਤੋਂ ਪ੍ਰੇਰਿਤ ਸੀ। ਆਪ੍ਰੇਸ਼ਨ ਸਿੰਦੂਰ ਨੇ ਦੱਖਣ ਏਸ਼ੀਆ ਦੇ ਭੂ-ਰਾਜਨੀਤਕ ਅਤੇ ਸਾਮਰਿਕ ਲੈਂਡਸਕੇਪ ਨੂੰ ਇੱਕ ਨਵਾਂ ਆਕਾਰ ਦਿੱਤਾ ਹੈ। ਇਹ ਕੇਵਲ ਇੱਕ ਸੈਨਾ ਅਭਿਯਾਨ ਨਹੀਂ ਸੀ, ਸਗੋਂ ਭਾਰਤ ਦੀ ਪ੍ਰਭੂਸੱਤਾ, ਸੰਕਲਪ ਅਤੇ ਆਲਮੀ ਪ੍ਰਤਿਸ਼ਠਾ ਦਾ ਬਹੁਆਯਾਮੀ ਪ੍ਰਸਤਾਵ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਭਾਰਤ ਨੇ ਇੱਕ ਨਵਾਂ ਉਦਾਹਰਣ ਪੇਸ਼ ਕੀਤਾ ਹੈ, ਜਿਸ ਵਿੱਚ ਸੰਜਮ ਦੇ ਨਾਲ ਸਮਰੱਥ ਅਤੇ ਸਟੀਕਤਾ ਦੇ ਨਾਲ ਉਦੇਸ਼ ਦਾ ਮਿਸ਼੍ਰਣ ਦੇਖਣ ਨੂੰ ਮਿਲਦਾ ਹੈ। ਭਾਰਤ ਨੇ ਅੱਤਵਾਦੀ ਨੈੱਟਵਰਕ ਅਤੇ ਉਨ੍ਹਾਂ ਦੇ ਰਾਸ਼ਟਰੀ ਸਪਾਂਸਰਾਂ ਨੂੰ ਬੇਮਿਸਾਲ ਸਪਸ਼ਟਤਾ ਦੇ ਨਾਲ ਨਿਸ਼ਾਨਾ ਬਣਾ ਕੇ ਇੱਕ ਕੜਾ ਸੰਦੇਸ਼ ਦਿੱਤਾ ਹੈ: ਅੱਤਵਾਦ ਦਾ ਤੇਜ਼ ਅਤੇ ਅਨੁਪਾਤਿਕ ਜਵਾਬ ਦਿੱਤਾ ਜਾਵੇਗਾ, ਭਾਵੇਂ ਸੀਮਾਵਾਂ ਜਾਂ ਕੂਟਨੀਤਕ ਜਟਿਲਤਾਵਾਂ ਕੁਝ ਵੀ ਹੋਣ.

ਆਪ੍ਰੇਸ਼ਨ ਸਿੰਦੂਰ: ਭਾਰਤ ਦੀ ਰਣਨੀਤਕ ਸਪਸ਼ਟਤਾ ਅਤੇ ਯੋਜਨਾਬੱਧ ਸੈਨਾ

 

*****

ਸੰਤੋਸ਼ ਕੁਮਾਰ/ਰਿਤੂ ਕਟਾਰੀਆ/ਕ੍ਰਿਤੀਕਾ ਰਾਣੇ


(Release ID: 2128987)