ਵਿੱਤ ਮੰਤਰਾਲਾ
ਨੈਸ਼ਨਲ ਸਟਾਕ ਐਕਸਚੇਂਜ ਵਿੱਚ ਭਾਰਤ ਦਾ ਪਹਿਲਾ ਮੌਰਗੇਜ ਸਮਰਥਿਤ ਪਾਸ-ਥਰੂ ਸਰਟੀਫਿਕੇਟ ਸੂਚੀਬੱਧ ਕੀਤਾ ਗਿਆ
ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਨੇ ਅਰਥਵਿਵਸਥਾ ਦੇ ਵਿਕਾਸ ਲਈ ਹਾਊਸਿੰਗ ਖੇਤਰ ਅਤੇ ਹਾਊਸਿੰਗ ਵਿੱਤ ਖੇਤਰ ਦੇ ਮਹੱਤਵ 'ਤੇ ਜ਼ੋਰ ਦਿੱਤਾ
Posted On:
05 MAY 2025 7:21PM by PIB Chandigarh
ਵਿੱਤ ਮੰਤਰਾਲੇ ਨੇ ਵਿੱਤੀ ਸੇਵਾਵਾਂ ਵਿਭਾਗ ਦੇ ਸਕੱਤਰ ਸ਼੍ਰੀ ਐੱਮ ਨਾਗਰਾਜੂ ਨੇ 05 ਮਈ, 2025 ਨੂੰ ਆਰਐੱਮਬੀਐੱਸ ਡਿਵੈਲਪਮੈਂਟ ਕੰਪਨੀ ਲਿਮਟਿਡ ਦੁਆਰਾ ਸੰਰਚਿਤ ਭਾਰਤ ਦੇ ਪਹਿਲੇ ਮੌਰਗੇਜ ਸਮਰਥਿਤ ਪਾਸ-ਥਰੂ ਸਰਟੀਫਿਕੇਟ (ਪੀਟੀਸੀ) ਨੂੰ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਕੀਤਾ। ਸ਼੍ਰੀ ਐੱਮ ਨਾਗਰਾਜੂ ਨੇ ਘੰਟੀ ਵਜਾ ਕੇ ਲਿਸਟਿੰਗ ਕੀਤੀ। ਲਿਸਟਿੰਗ ਸਮਾਰੋਹ ਵਿੱਚ ਕਈ ਬੈਂਕਾਂ, ਹਾਊਸਿੰਗ ਫਾਈਨਾਂਸ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਦੇ ਮੁਖੀਆਂ ਨੇ ਹਿੱਸਾ ਲਿਆ।


ਇਹ ਪੀਟੀਸੀ ਐੱਲਆਈਸੀ ਹਾਊਸਿੰਗ ਫਾਈਨਾਂਸ ਲਿਮਟਿਡ ਦੁਆਰਾ ਸ਼ੁਰੂ ਕੀਤੇ ਗਏ ਹਾਊਸਿੰਗ ਕਰਜ਼ਿਆਂ ਦੇ ਪੂਲ ਦੁਆਰਾ ਸਮਰਥਿਤ ਹੈ। 1,000 ਕਰੋੜ ਰੁਪਏ (1,00,000 ਰੁਪਏ ਦੇ ਅੰਕਿਤ ਮੁੱਲ ਦੇ 1,00,000 ਪੀਟੀਸੀ) ਦਾ ਇਸ਼ੂ ਪੂਰੀ ਤਰ੍ਹਾਂ ਨਾਲ ਸਬਸਕ੍ਰਾਈਬ ਹੋ ਗਿਆ।
ਇਹ ਪੀਟੀਸੀ ਦਾ ਪਹਿਲਾ ਇਸ਼ੂ ਹੈ, ਜਿੱਥੇ ਕੂਪਨ ਨੈਸ਼ਨਲ ਸਟਾਕ ਐਕਸਚੇਂਜ ਦੇ "ਇਲੈਕਟ੍ਰੋਨਿਕ ਬੁੱਕ ਪ੍ਰੋਵਾਈਡਰ (ਈਬੀਪੀ)" ਪਲੈਟਫਾਰਮ 'ਤੇ ਪਾਇਆ ਗਿਆ ਹੈ। ਜਾਰੀ ਕੀਤੇ ਗਏ ਪੀਟੀਸੀ ਦੀ ਅੰਤਿਮ ਪਰਿਪੱਕਤਾ ਲਗਭਗ ਵੀਹ ਸਾਲ ਹੋਵੇਗੀ ਅਤੇ ਕੂਪਨ 7.26 ਪ੍ਰਤੀਸ਼ਤ ਸਲਾਨਾ ਹੈ। ਇੰਸਟਰੂਮੈਂਟ ਦੀ ਰੇਟਿੰਗ ਕ੍ਰਿਸਿਲ ਅਤੇ ਕੇਅਰ ਰੇਟਿੰਗਸ ਦੁਆਰਾ ਏਏਏ (ਐੱਸਓ) ਹੈ। ਇਹ ਪੀਟੀਸੀ ਡੀਮੈਟ ਫਾਰਮ ਵਿੱਚ ਜਾਰੀ ਕੀਤੇ ਜਾਂਦੇ ਹਨ ਅਤੇ ਤਬਾਦਲੇਯੋਗ ਹੁੰਦੇ ਹਨ। ਕਿਉਂਕਿ ਪੀਟੀਸੀ ਸਟਾਕ ਐਕਸਚੇਂਜ ਵਿੱਚ ਸੂਚੀਬੱਧ ਹੈ, ਇਸ ਲਈ ਇਨ੍ਹਾਂ ਨਾਲ ਸੈਕੰਡਰੀ ਬਾਜ਼ਾਰ ਵਿੱਚ ਕਾਰੋਬਾਰ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਨਾਗਰਾਜੂ ਨੇ ਸਾਡੀ ਅਰਥਵਿਵਸਥਾ ਦੇ ਵਿਕਾਸ ਦੇ ਲਈ ਹਾਊਸਿੰਗ ਖੇਤਰ ਅਤੇ ਹਾਊਸਿੰਗ ਵਿੱਤ ਖੇਤਰ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਾਊਸਿੰਗ ਵਿੱਤ ਦਾ ਬੁਨਿਆਦੀ ਢਾਂਚੇ ਸਮੇਤ ਕਈ ਹੋਰ ਉਦਯੋਗਾਂ ਦੇ ਨਾਲ ਅੱਗੇ-ਪਿੱਛੇ ਕਈ ਸਬੰਧ ਹਨ। ਇੰਨੀ ਵੱਡੀ ਆਬਾਦੀ ਵਾਲੇ ਦੇਸ਼ ਵਿੱਚ, ਸਮੁੱਚਾ ਆਰਥਿਕ ਵਿਕਾਸ ਹਾਸਲ ਕਰਨ ਦੇ ਲਈ ਰਿਹਾਇਸ਼ ਦੀਆਂ ਜ਼ਰੂਰਤਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਤੀਭੂਤੀਕਰਣ ਹਾਊਸਿੰਗ ਵਿੱਤ ਬਾਜ਼ਾਰ ਅਤੇ ਕ੍ਰੈਡਿਟ ਬਾਜ਼ਾਰ ਦੇ ਲਈ ਇੱਕ ਏਕੀਕ੍ਰਿਤ ਕਾਰਕ ਵਜੋਂ ਕੰਮ ਕਰ ਸਕਦਾ ਹੈ। ਆਰਐੱਮਬੀਐੱਸ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਹਾਊਸਿੰਗ ਵਿੱਤ ਖੇਤਰ ਦੇ ਵਿਕਾਸ ਲਈ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ।
****
ਐੱਨਬੀ/ ਏਡੀ
(Release ID: 2127282)