ਰੇਲ ਮੰਤਰਾਲਾ
azadi ka amrit mahotsav

ਪੁਣੇ ਰੇਲਵੇ ਸਟੇਸ਼ਨ ਵਿੱਚ ਵੱਡੇ ਬਦਲਾਅ ਕੀਤੇ ਜਾਣਗੇ; ਚਾਰ ਨਵੇਂ ਪਲੈਟਫਾਰਮਾਂ ਸਹਿਤ ਵਿਸ਼ਵ ਪੱਧਰੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ


ਹਡਪਸਰ-ਜੋਧਪੁਰ ਐਕਸਪ੍ਰੈੱਸ ਦੀ ਸ਼ੁਰੂਆਤ; ਪੁਣੇ ਵਿੱਚ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਰਾਹਤ

ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ-ਪੁਣੇ- ਨਾਗਪੁਰ ਵੰਦੇ ਭਾਰਤ, ਨਵੇਂ ਪੁਣੇ-ਨਾਸਿਕ ਰੂਟ ਲਈ ਕੰਮ ਸ਼ੁਰੂ

Posted On: 03 MAY 2025 9:16PM by PIB Chandigarh

ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਪੁਣੇ ਸ਼ਹਿਰ ਦੇ ਇਤਿਹਾਸਕ ਅਤੇ ਉਦਯੋਗਿਕ ਮਹੱਤਵ ਨੂੰ ਦੇਖਦੇ ਹੋਏ ਸਰਕਾਰ ਨੇ ਪੁਣੇ ਰੇਲਵੇ ਸਟੇਸ਼ਨ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੱਡੀ ਪਹਿਲ ਦੇ ਤਹਿਤ ਰੇਲਵੇ ਸਟੇਸ਼ਨ ‘ਤੇ ਚਾਰ ਨਵੇਂ ਪਲੈਟਫਾਰਮਾਂ ਸਹਿਤ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ।

ਉਹ ਮਹਾਰਾਸ਼ਟਰ ਵਿੱਚ ਪੁਣੇ ਕੋਲ ਹਡਪਸਰ ਤੋਂ ਦੋ ਨਵੀਆਂ ਐਕਸਪ੍ਰੈੱਸ ਟ੍ਰੇਨਾਂ-ਹਡਪਸਰ-ਜੋਧਪੁਰ ਐਕਸਪ੍ਰੈੱਸ ਅਤੇ ਐੱਮਜੀਆਰ ਚੇੱਨਈ ਸੈਂਟਰਲ-ਭਗਤ ਕੀ ਕੋਠੀ ਐਕਸਪ੍ਰੈੱਸ –ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਬੋਲ ਰਹੇ ਸਨ। ਇਸ ਮੌਕੇ ‘ਤੇ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ, ਉੱਚ ਅਤੇ ਤਕਨੀਕੀ ਸਿੱਖਿਆ ਅਤੇ ਸੰਸਦੀ ਮਾਮਲੇ ਮੰਤਰੀ ਚੰਦ੍ਰਕਾਂਤ ਪਾਟਿਲ ਅਤੇ ਸਾਂਸਦ ਸ਼੍ਰੀਰੰਗ ਬਾਰਣੇ ਅਤੇ ਮੇਧਾ ਕੁਲਕਰਣੀ ਮੌਜੂਦ ਸਨ। ਕੇਂਦਰੀ ਰਾਜ ਮੰਤਰੀ ਐੱਲ.ਮੁਰੂਗਨ (ਚੇੱਨਈ ਤੋਂ) ਅਤੇ ਗਜੇਂਦਰ ਸਿੰਘ ਸ਼ੇਖਾਵਤ (ਜੋਧਪੁਰ ਤੋਂ) ਵਰਚੁਅਲ ਮਾਧਿਅਮ ਨਾਲ ਇਸ ਪ੍ਰੋਗਰਾਮ ਵਿੱਚ  ਸ਼ਾਮਲ ਹੋਏ। 

   

ਸ਼੍ਰੀ ਵੈਸ਼ਣਵ ਨੇ ਕਿਹਾ ਕਿ ਛੇ ਰੇਲਵੇ ਸਟੇਸ਼ਨਾਂ-ਪੁਣੇ, ਹਡਪਸਰ, ਖੜਕੀ, ਸ਼ਿਵਾਜੀਨਗਰ, ਉਰੂਲੀ ਕੰਚਨ ਅਤੇ ਆਲੰਦੀ ਦੇ ਲਈ ਵਿਕਾਸ ਯੋਜਨਾ ਅੰਤਿਮ ਪੜਾਅ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪੁਣੇ-ਨਾਗਪੁਰ ਵੰਦੇ ਭਾਰਤ ਟ੍ਰੇਨ ਸ਼ੁਰੂ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੁਣੇ-ਨਾਸਿਕ ਰੇਲਵੇ ਕੌਰੀਡੋਰ ਲਈ ਨਵੀਂ ਅਲਾਇਨਮੈਂਟ ‘ਤੇ ਟ੍ਰਾਇਲ ਰਨ ਚੱਲ ਰਹੇ ਹਨ, ਜੋ ਖੋਡਾਡ (Khodad) ਵਿਖੇ ਵਿਸ਼ਵ ਪੱਧਰੀ ਟੈਸਟਿੰਗ ਲੈਬੋਰਟਰੀ ਕਾਰਨ ਰਣਨੀਤਕ ਮਹੱਤਵ ਰੱਖਦਾ ਹੈ। ਇਸ ਤੋਂ ਇਲਾਵਾ, ਪੁਣੇ-ਲੋਨਾਵਾਲਾ ਮਾਰਗ ‘ਤੇ ਤੀਸਰੀ ਅਤੇ ਚੌਥੀ ਰੇਲਵੇ ਲਾਈਨ ‘ਤੇ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ।

   

ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਹਡਪਸਰ-ਜੋਧਪੁਰ ਐਕਸਪ੍ਰੈੱਸ ਤੋਂ ਪੁਣੇ ਵਿੱਚ ਰਹਿਣ ਵਾਲੇ ਰਾਜਸਥਾਨ ਦੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ। ਰਾਜ ਵਿੱਚ ਇੱਕ ਕਰੋੜ ਰੁਪਏ ਦੀ ਲਾਗਤ ਵਾਲੇ ਰੇਲ ਵਿਕਾਸ ਪ੍ਰੋਜੈਕਟਸ ਚੱਲ ਰਹੇ ਹਨ। ਅੰਮ੍ਰਿਤ ਭਾਰਤ ਯੋਜਨਾ ਦੇ ਤਹਿਤ ਪੁਣੇ, ਹਡਪਸਰ, ਉਰੂਲੀ ਅਤੇ ਸ਼ਿਵਾਜੀਨਗਰ ਸਟੇਸ਼ਨਾਂ ‘ਤੇ ਵਿਕਾਸ ਕਾਰਜ ਪ੍ਰਗਤੀ ‘ਤੇ ਹਨ।

 

ਸਾਂਸਦ ਮੇਧਾ ਕੁਲਕਰਣੀ ਨੇ ਵਿਸ਼ੇਸ਼ ਤੌਰ ‘ਤੇ ਆਗਾਮੀ ਕੁੰਭ ਮੇਲੇ ਦੇ ਮੱਦੇਨਜ਼ਰ ਪੁਣੇ ਅਤੇ ਨਾਸਿਕ ਦਰਮਿਆਨ ਇੱਕ ਨਵੀਂ ਟ੍ਰੇਨ ਸ਼ੁਰੂ ਕਰਨ ਦੀ ਮੰਗ ਕੀਤੀ। 

ਹਡਪਸਰ-ਜੋਧਪੁਰ ਐਕਸਪ੍ਰੈੱਸ ਦਾ ਸ਼ਡਿਊਲ:

ਟ੍ਰੇਨ 5 ਮਈ 2025 ਤੋਂ ਨਿਯਮਿਤ ਤੌਰ ‘ਤੇ ਚਲੇਗੀ।

 

ਹਡਪਸਰ ਤੋਂ ਰਵਾਨਗੀ : ਸ਼ਾਮ 7.15 ਵਜੇ/ ਜੋਧਪੁਰ ਵਿਖੇ ਪਹੁੰਚਣਾ : ਅਗਲੇ ਦਿਨ ਦੁਪਹਿਰ 3.00 ਵਜੇ 

ਜੋਧਪੁਰ ਤੋਂ ਰਵਾਨਗੀ: ਰਾਤ 10.00 ਵਜੇ/ ਹਡਪਸਰ ਵਿਖੇ ਪਹੁੰਚਣਾ : ਅਗਲੇ ਦਿਨ ਸ਼ਾਮ 5.00 ਵਜੇ

ਹੌਲਟ: ਚਿੰਚਵੜ, ਲੋਨਾਵਾਲਾ, ਕਲਿਯਾਣ, ਵਸਈ ਰੋਡ, ਵਾਪੀ, ਸੂਰਤ, ਵਡੋਦਰਾ ਜੰਕਸ਼ਨ, ਅਹਿਮਦਾਬਾਦ, ਮੇਹਸਾਣਾ, ਪਾਲਨਪੁਰ, ਆਬੂ ਰੋਡ, ਪਿੰਡਵਾੜਾ, ਜਵਾਈ ਬਾਂਧ, ਫਾਲਨਾ, ਰਾਣੀ, ਮਾਰਵਾੜ੍ਹ ਜੰਕਸ਼ਨ, ਪਾਲੀ ਮਾਰਵਾੜ ਅਤੇ ਲੂਨੀ। 

 

* * *

ਪੀਆਈਬੀ ਪੁਣੇ | ਏ. ਚੱਵਾਨ/ਐੱਸ. ਪਾਟਿਲ/ਡੀ.ਰਾਣੇ


(Release ID: 2127055)
Read this release in: English , Urdu , Hindi , Marathi