WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਵੇਵਸ ਨੇ ਗਲੋਬਲ ਸਟ੍ਰੀਮਿੰਗ ਅਤੇ ਫਿਲਮ ਅਰਥਵਿਵਸਥਾ ਵਿੱਚ ਭਾਰਤ ਦੀ ਉਭਰਦੀ ਭੂਮਿਕਾ ‘ਤੇ ਚਰਚਾ ਕੀਤੀ


“ਵਿਸ਼ਾ-ਸਮੱਗਰੀ ਨੂੰ ਸਹੀ ਮਾਇਨਿਆਂ ਵਿੱਚ ਗਲੋਬਲ ਬਣਾਉਣ ਲਈ ਭਾਰਤ ਨੂੰ ਸਟੂਡੀਓ ਦੇ ਇਨਫ੍ਰਾਸਟ੍ਰਕਚਰ, ਉਤਪਾਦਨ ਕੇਂਦਰਾਂ ਅਤੇ ਟੈਕਨੋਲੋਜੀ ਸੰਚਾਲਿਤ ਈਕੋਸਿਸਟਮ ਵਿੱਚ ਨਿਵੇਸ਼ ਕਰਨਾ ਹੋਵੇਗ” –ਸ਼ਿਵਾਸ਼ੀਸ਼ ਸਰਕਾਰ

ਰਚਨਾਤਮਕ ਜੋਖਮ ਚੁੱਕਣ ਦੀ ਲੋੜ ਹੈ, ਪਰੰਤੂ ਕੰਟੈਂਟ ਪੋਰਟਫੋਲੀਓ ਸੰਤੁਲਿਤ ਅਤੇ ਸੰਰਚਿਤ ਹੋਣਾ ਚਾਹੀਦਾ ਹੈ-ਏਕਤਾ ਕਪੂਰ

 Posted On: 02 MAY 2025 5:29PM |   Location: PIB Chandigarh

ਮੁੰਬਈ ਵਿੱਚ ਅੱਜ ਆਯੋਜਿਤ “ਗਲੋਬਲ ਫਿਲਮ ਐਂਡ ਸਟ੍ਰੀਮਿੰਗ ਇਕੋਨੋਮੀ ਵਿੱਚ ਭਾਰਤ ਦੀ ਉਭਰਦੀ ਭੂਮਿਕਾ” ‘ਤੇ ਬ੍ਰੇਕਆਉਟ ਸੈਸ਼ਨ ਵਿੱਚ ਮੀਡੀਆ ਅਤੇ ਵਿਸ਼ਾ-ਸਮੱਗਰੀ ਦੇ ਭਵਿੱਖ ਨੂੰ ਆਕਾਰ ਦੇਣ ਵਾਲੀਆਂ ਪ੍ਰਮੁੱਖ ਆਵਾਜ਼ਾਂ ਇਕੱਠੀਆਂ ਆਈਆਂ, ਜਿਨ੍ਹਾਂ ਵਿੱਚ ਇਰੋਸ ਨਾਉ ਅਤੇ ਮਜਾਲੋ (ਐਕਸਫਿਨਿਟ ਗਲੋਬਲ) ਦੇ ਸੀਈਓ ਸ਼੍ਰੀ ਵਿਕ੍ਰਮ ਤੰਨਾ, ਪ੍ਰੋਡਿਊਸਰਸ ਗਿਲਡ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਸ਼੍ਰੀਮਤੀ ਏਕਤਾ ਆਰ. ਕਪੂਰ ਐਂਡ ਐਂਡ੍ਰੌਇਡ ਟੀਵੀ, ਗੂਗਲ ਦੇ ਵਾਈਸ ਪ੍ਰੈਜ਼ੀਡੈਂਟ ਅਤੇ ਜਨਰਲ ਮੈਨੇਜਰ ਸੁਸ਼੍ਰੀ ਸ਼ਾਲਿਨੀ ਗੋਵਿਲ ਪਈ ਸ਼ਾਮਲ ਸਨ।

ਭਾਰਤ ਵਿੱਚ ਸਟੋਰੀ ਟੈਲਿੰਗ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਸ਼ਿਬਾਸ਼ੀਸ਼ ਸਰਕਾਰ ਨੇ ਇੱਕ ਸਦੀ ਪਹਿਲਾਂ ਤੋਂ ਲੈ ਕੇ ਅੱਜ ਦੇ ਗਤੀਸ਼ੀਲ ਸਟ੍ਰੀਮਿੰਗ ਪਲੈਟਫਾਰਮ ਤੱਕ ਭਾਰਤੀ ਸਿਨੇਮਾ ਦੇ ਵਿਕਾਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਟ੍ਰੀਮਿੰਗ ਨੇ ਭਾਰਤੀ ਕਹਾਣੀਆਂ ਨੂੰ ਆਲਮੀ ਦਰਸ਼ਕ ਪਾਉਣ ਦੇ ਸਮਰੱਥ ਬਣਾਇਆ ਹੈ। ਹਾਲਾਂਕਿ ਕੰਟੈਂਟ ਨੂੰ ਅਸਲ ਵਿੱਚ ਆਲਮੀ ਬਣਾਉਣ ਵਾਸਤੇ, ਭਾਰਤ ਨੂੰ ਇਨਫ੍ਰਾਸਟ੍ਰਕਚਰ ਨਾਲ ਭਰਪੂਰ ਸਟੂਡੀਓ ਪ੍ਰੋਡਕਸ਼ਨ ਹੱਬ ਅਤੇ ਤਕਨੀਕ-ਸੰਚਾਲਿਤ ਈਕੋਸਿਸਟਮ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾਗਤ ਪੂੰਜੀ ਸਮਰਥਨ ਲਈ ਇੱਕ ਕੇਂਦ੍ਰਿਤ, ਪੈਨ-ਇੰਡੀਆ ਅਪ੍ਰੋਚ ਦਾ ਵੀ ਸੱਦਾ ਦਿੱਤਾ।

ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਇੱਕ ਕੰਪੈੱਲਿੰਗ ਸਟੋਰੀਟੈਲਿੰਗ ਆਲਮੀ ਸਫਲਤਾ ਦਾ ਮੂਲ ਹੈ, ਸੁਸ਼੍ਰੀ ਏਕਤਾ ਆਰ.ਕਪੂਰ ਨੇ ਕਿਹਾ ਕਿ ਇੱਕ ਕਹਾਣੀ ਜਿੰਨੀ ਵੱਧ ਪ੍ਰਾਸੰਗਿਕ ਅਤੇ ਭਾਵਨਾਤਮਕ ਤੌਰ ‘ਤੇ ਗੂੰਜਦੀ ਹੈ, ਉੰਨੀ ਹੀ ਜ਼ਿਆਦਾ ਸੰਭਾਵਨਾ ਹੈ ਕਿ ਉਹ ਅੰਤਰਰਾਸ਼ਟਰੀ ਦਰਸ਼ਕਾਂ ਨਾਲ ਜੁੜ ਸਕੇਗੀ। ਉਨ੍ਹਾਂ ਕਿਹਾ ਕਿ ਦਰਦ, ਜਨੂੰਨ ਅਤੇ ਉਮੀਦ ਜਿਹੀਆਂ ਭਾਵਨਾਵਾਂ ਵਿਸ਼ਵ ਵਿਆਪੀ ਹਨ। ਉਨ੍ਹਾਂ ਕਿਹਾ ਕਿ ਰਚਨਾਤਮਕ ਜੋਖਮ ਉਠਾਉਣਾ ਜ਼ਰੂਰੀ ਹੈ, ਪਰ ਨਿਵੇਸ਼ ਨੂੰ ਜੋਖਮ ਮੁਕਤ ਕਰਨ ਅਤੇ ਕੰਪੈਟੇਟਿਵ ਈਕੋਸਿਸਟਮ ਵਿੱਚ ਦੀਰਘਕਾਲੀ ਵਿਵਹਾਰਕਤਾ ਯਕੀਨੀ ਬਣਾਉਣ ਲਈ ਵਿਸ਼ਾ ਸਮੱਗਰੀ ਪੋਰਟਫੋਲੀਓ ਨੂੰ ਸੰਤੁਲਿਤ ਅਤੇ ਸੰਰਚਿਤ ਕੀਤਾ ਜਾਣਾ ਚਾਹੀਦਾ ਹੈ।

ਸੁਸ਼੍ਰੀ ਸ਼ਾਲਿਨੀ ਗੋਵਿਲ ਪਾਈ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੰਟੈਂਟ ਵਿੱਚ ਵਿਸ਼ਵੀਕਰਣ ਸਭ ਤੋਂ ਵੱਧ ਪਰਿਵਰਤਨਕਾਰੀ ਪ੍ਰਵਿਰਤੀ ਹੈ। ਉਨ੍ਹਾਂ ਨੇ ਦੱਸਿਆ ਕਿ ਟੈਕਨੋਲੋਜੀ ਨੇ ਵੰਡ ਸਬੰਧੀ ਰੁਕਾਵਟਾਂ ਨੂੰ ਤੋੜ ਦਿੱਤਾ ਹੈ ਅਤੇ ਕਹਾਣੀਆਂ ਨੂੰ ਆਲਮੀ ਪੱਧਰ ਤੱਕ ਫੈਲਾਉਣਾ ਅਸਾਨ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਉਤਪਾਦਨ ਨੂੰ ਤੇਜ਼, ਵਧੇਰੇ ਕੁਸ਼ਲ ਅਤੇ ਡੇਟਾ ਸੰਚਾਲਿਤ ਬਣਾ ਕੇ ਕੰਟੈਂਟ ਨਿਰਮਾਣ ਨੂੰ ਨਵਾਂ ਰੂਪ ਦੇ ਰਿਹਾ ਹੈ। ਉਨ੍ਹਾਂ ਨੇ ਭਾਰਤੀ ਰਚਨਾਕਾਰਾਂ ਨਾਲ ਪਰੰਪਰਾਗਤ ਢੰਗ ਨਾਲ ਅੱਗੇ ਨਿਕਲਣ ਅਤੇ ਭੂਗੌਲਿਕ ਖੇਤਰਾਂ ਵਿੱਚ ਗੂੰਜਣ ਵਾਲੀਆਂ ਕਹਾਣੀਆਂ ਦੇਣ ਲਈ ਏਆਈ ਅਤੇ ਟੈਕਨੋਲੋਜੀ ਦੀ ਵਰਤੋਂ ਵਿੱਚ ਮੋਹਰੀ ਹੋਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਟੈਂਟ ਦੀ ਖੋਜ ਮਹੱਤਵਪੂਰਨ ਹੁੰਦੀ ਜਾ ਰਹੀ ਹੈ, ਅਤੇ ਸਫ਼ਲਤਾ ਦੀ ਅਗਲੀ ਲਹਿਰ ਸਮਾਰਟ ਨੈਵੀਗੇਸ਼ਨ, ਖੋਜ ਦੀ ਯੋਗਦਾ ਅਤੇ ਤਕਨੀਕ ਅਧਾਰਿਤ ਕਹਾਣੀ ਕਹਿਣ ‘ਤੇ ਨਿਰਭਰ ਕਰੇਗੀ।

ਇਸ ਗੱਲ ਦੀ ਚਰਚਾ ਕਰਦੇ ਹੋਏ ਕਿ ਭਾਰਤ ਦੇ ਡਿਜੀਟਲ ਪਹਿਲੇ ਦਰਸ਼ਕਾਂ ਦੇ ਵਿਵਹਾਰ ਲਈ ਕਹਾਣੀ ਸੁਣਾਉਣ ਦੇ ਫਾਰਮੈਟਾਂ ਵਿੱਚ ਤਬਦੀਲੀ ਦੀ ਲੋੜ ਹੈ, ਸ਼੍ਰੀ ਵਿਕ੍ਰਮ ਤੰਨਾ ਨੇ ਕਿਹਾ ਕਿ ਘੱਟ ਧਿਆਨ ਦੇਣ ਦੀ ਮਿਆਦ ਅਤੇ ਵਧਦੀ ਮੋਬਾਈਲ ਵਰਤੋਂ ਦੇ ਨਾਲ, ਸਮੱਗਰੀ ਨੂੰ ਵੌਇਸ –ਡ੍ਰਿਵਨ, ਵਿਚਾਰ –ਪ੍ਰੇਰਿਤ ਅਤੇ ਇਮਰਸਿਵ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸਫਲਤਾ ਦੇ ਲਈ ਤਿੰਨ ਪ੍ਰਮੁੱਖ ਵਾਹਕਾਂ, ਟੈਕਨੋਲੋਜੀ ਨੂੰ ਮੁੜ ਤੋਂ ਪਰਿਭਾਸ਼ਿਤ ਕਰਨਾ, ਅਨੁਭਵ ਅਧਾਰਿਤ ਕਥਾਵਾਂ ਘੜਣੀਆਂ ਅਤੇ ਅਜਿਹੇ ਆਈਪੀ ਦਾ ਨਿਰਮਾਣ ਕਰਨਾ ਜੋ ਵਫਾਦਾਰ ਪ੍ਰਸ਼ੰਸਕਾਂ ਨੂੰ ਆਕਰਸ਼ਿਤ ਕਰਨ, ਬਾਰੇ ਦੱਸਿਆ। ਉਨ੍ਹਾਂ ਨੇ ਜੈਨਰੇਟਿਵ ਏਆਈ ਨੂੰ ਕ੍ਰਿਏਟਰਸ ਅਤੇ ਪਲੈਟਫਾਰਮ ਦੋਨਾਂ ਲਈ ਇੱਕ ਗੇਮ-ਚੇਂਜਿੰਗ ਮੌਕੇ ਦੇ ਰੂਪ ਵਿੱਚ ਪਛਾਣਿਆ, ਜੋ ਕ੍ਰਿਏਟਰਸ ਨੂੰ ਜੋੜਨ, ਮੁਦ੍ਰੀਕਰਣ ਕਰਨ ਅਤੇ ਨਿਜੀ ਬਣਾਉਣ ਦੇ ਨਵੇਂ ਤਰੀਕੇ ਪ੍ਰਦਾਨ ਕਰਦਾ ਹੈ।

 

 ਸੈਸ਼ਨ ਦੀ ਸਮਾਪਤੀ ਇਸ ਦ੍ਰਿਸ਼ਟੀਕੋਣ ਨਾਲ ਹੋਈ ਕਿ ਭਾਰਤ ਗਲੋਬਲ ਕੰਟੈਂਟ ਪਾਵਰਹਾਊਸ ਬਣਨ ਦੇ ਲਈ ਚੰਗੀ ਸਥਿਤੀ ਵਿੱਚ ਹੈ। ਇਨਫ੍ਰਾਸਟ੍ਰਕਚਰ ਦੇ ਸੰਦਰਭ ਵਿੱਚ ਰਣਨੀਤਕ ਨਿਵੇਸ਼, ਟੈਕਨੋਲੋਜੀ ਦੇ ਸਾਹਸੀ ਇਸਤੇਮਾਲ ਅਤੇ ਪ੍ਰਮਾਣਿਕ ਕਥਾਨਕ ਦੀ ਵਚਨਬੱਧਤਾ ਦੇ ਨਾਲ, ਭਾਰਤ ਗਲੋਬਲ ਮੀਡੀਆ ਇਨੋਵੇਸ਼ਨ ਦੇ ਅਗਲੇ ਪੜਾਅ ਵਿੱਚ ਅਗਵਾਈ ਦੀ ਭੂਮਿਕਾ ਨਿਭਾ ਸਕਦਾ ਹੈ।

****

 

ਪੀਆਈਬੀ ਟੀਮ ਵੇਵਸ 2025 ਰਜਿਤ /ਨਵੀਨ ਸ੍ਰੀਜਿਤ/ਲਕਸ਼ਮੀਪ੍ਰਿਯਾ/ਸੀਸ਼ੇਖਰ|148


Release ID: (Release ID: 2126979)   |   Visitor Counter: 7