ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਕਰੂਰਤਾ ਨਾਲ ਡਰੱਗ ਕਾਰਟੈਲਸ ਨੂੰ ਖਤਮ ਕਰ ਰਿਹਾ ਹੈ


ਐਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ 4 ਰਾਜਾਂ ਵਿੱਚ 4 ਮਹੀਨੇ ਚੱਲੇ ਆਪ੍ਰੇਸ਼ਨ ਦੌਰਾਨ ਡਰੱਗ ਡਾਇਵਰਜ਼ਨ ਕਾਰਟੇਲ ਨੂੰ ਖਤਮ ਕਰ ਦਿੱਤਾ, 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 15 ਨੂੰ ਗ੍ਰਿਫਤਾਰ ਕੀਤਾ।

ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਤਹਿਤ ਨਸ਼ਾ ਮੁਕਤ ਭਾਰਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ, ਇਸਦੇ ਲਈ ਐਨਸੀਬੀ ਟੀਮ ਨੂੰ ਵਧਾਈਆਂ।

Posted On: 02 MAY 2025 9:14PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਕਰੂਰਤਾ ਨਾਲ ਡਰੱਗ ਕਾਰਟੈਲਸ ਨੂੰ ਖਤਮ ਕਰ ਰਿਹਾ ਹੈ।

ਐਕਸ ਪਲੈਟਫਾਰਮ 'ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ  ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ "ਐਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ 4 ਰਾਜਾਂ ਵਿੱਚ 4 ਮਹੀਨੇ ਚੱਲੇ ਆਪ੍ਰੇਸ਼ਨ ਰਾਹੀਂ ਇੱਕ ਡਰੱਗ ਡਾਇਵਰਸ਼ਨ ਕਾਰਟੇਲ ਨੂੰ ਖਤਮ ਕਰ ਦਿੱਤਾ, 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਅਤੇ 15 ਨੂੰ ਗ੍ਰਿਫਤਾਰ ਕੀਤਾ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਤਹਿਤ ਇੱਕ ਨਸ਼ਾ ਮੁਕਤ ਭਾਰਤ ਬਣਾਉਣ ਵੱਲ ਇੱਕ ਵੱਡਾ ਕਦਮ ਹੈ। ਇਸ ਦੇ ਐਨਸੀਬੀ ਟੀਮ ਨੂੰ ਵਧਾਈਆਂ।"

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਸਰਕਾਰ ਦੇ ਜ਼ੀਰੋ ਟੌਲਰੈਂਸ ਨੀਤੀ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਇੱਕ ਵਿਤਰਕ ਤੋਂ 1.36 ਕਰੋੜ ਸਾਈਕੋਟਰੋਪਿਕ ਟੈਬਲੇਟਸ ਜ਼ਬਤ ਕੀਤੀਆਂ ਹਨ। ਐਨਸੀਬੀ ਨੇ ਉਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਨਿਰਮਾਤਾ ਤੋਂ 11,693 CBCS ਬੋਤਲਾਂ ਅਤੇ 2.9 ਕਿਲੋਗ੍ਰਾਮ ਟ੍ਰਾਮਾਡੋਲ ਪਾਊਡਰ ਵੀ ਜ਼ਬਤ ਕੀਤਾ ਹੈ। ਜ਼ਬਤ ਕੀਤੀਆਂ ਗਈਆਂ ਦਵਾਈਆਂ ਦੀ ਕੁੱਲ ਕੀਮਤ ਲਗਭਗ 547 ਕਰੋੜ ਰੁਪਏ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਸ਼ਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਦੀ ਪਾਲਣਾ ਕਰਦੇ ਹੋਏ, ਐਨਸੀਬੀ ਦੀ ਅੰਮ੍ਰਿਤਸਰ ਜ਼ੋਨਲ ਯੂਨਿਟ ਨੇ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਗੈਰ-ਮੈਡੀਕਲ ਵਰਤੋਂ ਲਈ ਫਾਰਮਾਸਿਊਟੀਕਲ ਦਵਾਈਆਂ ਦੀ ਗੈਰ-ਕਾਨੂੰਨੀ ਡਾਇਵਰਜ਼ਨ ਅਤੇ ਵੰਡ ਵਿੱਚ ਸ਼ਾਮਲ ਵੱਡੇ ਨੈਟਵਰਕਾਂ ਦਾ ਪਰਦਾਫਾਸ਼ ਕੀਤਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ, ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ, ਦਸੰਬਰ 2024 ਤੋਂ ਅਪ੍ਰੈਲ 2025 ਤੱਕ ਮਾਮਲਿਆਂ ਦੀ ਜਾਂਚ ਵਿੱਚ ਇੱਕ ਨਿਰੰਤਰ ਖੁਫੀਆ ਜਾਣਕਾਰੀ-ਅਧਾਰਤ ਆਪ੍ਰੇਸ਼ਨ ਅਤੇ ਟੌਪ ਟੂ ਬੌਟਮ ਅਤੇ ਬੌਟਮ ਟੂ ਟੌਪ ਪਹੁੰਚ ਦੇ ਨਤੀਜੇ ਵਜੋਂ ਮਹੱਤਵਪੂਰਨ ਜ਼ਬਤੀਆਂ ਅਤੇ ਗ੍ਰਿਫਤਾਰੀਆਂ ਹੋਈਆਂ, ਜਿਸ ਨਾਲ ਨਿਰਮਾਤਾਵਾਂ, ਸਟਾਕਿਸਟਾਂ ਅਤੇ ਫਰੰਟ ਆਪਰੇਟਰਾਂ ਵਿਚਕਾਰ ਇੱਕ ਗੁੰਝਲਦਾਰ ਗਠਜੋੜ ਦਾ ਪਰਦਾਫਾਸ਼ ਹੋਇਆ।

20-21 ਅਪ੍ਰੈਲ, 2025 ਨੂੰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਛਾਪੇ ਮਾਰੇ ਗਏ। ਉਤਰਾਖੰਡ ਵਿੱਚ ਤਲਾਸ਼ੀ ਦੇ ਨਤੀਜੇ ਵਜੋਂ ਜੇਆਰ ਫਾਰਮਾਸਿਊਟੀਕਲਜਸ ਤੋਂ 11,693 ਸੀਬੀਸੀਐਸ ਬੋਤਲਾਂ ਅਤੇ 2.9 ਕਿਲੋਗ੍ਰਾਮ ਟ੍ਰਾਮਾਡੋਲ ਪਾਊਡਰ ਜ਼ਬਤ ਕੀਤਾ ਗਿਆ। ਮੁੱਖ ਵਿਤਰਕ, ਐਮਬਿਟ ਬਾਇਓ ਮੈਡਿਕਸ, ਹਿਮਾਚਲ ਪ੍ਰਦੇਸ਼ ਦੇ ਪਰਿਸਰ ਦੀ ਤਲਾਸ਼ੀ ਦੇ ਨਤੀਜੇ ਵਜੋਂ 19,25,200 ਗੋਲੀਆਂ ਜ਼ਬਤ ਕੀਤੀਆਂ ਗਈਆਂ ਅਤੇ ਆਸ਼ੀ ਫਾਰਮਾਸਿਊਟੀਕਲ, ਬਵਾਨਾ, ਦਿੱਲੀ ਦੇ ਪਰਿਸਰ ਦੀ ਤਲਾਸ਼ੀ ਦੌਰਾਨ ਟ੍ਰਾਮਾਡੋਲ ਅਤੇ ਅਲਪ੍ਰਾਜ਼ੋਲਮ ਦੀਆਂ 1.17 ਕਰੋੜ ਗੋਲੀਆਂ ਜ਼ਬਤ ਕੀਤੀਆਂ ਗਈਆਂ ਜੋ ਕਿ ਫਾਰਮਾਸਿਊਟੀਕਲ ਦਵਾਈ ਦੇ ਵੱਡੇ ਪੱਧਰ 'ਤੇ ਅਣਅਧਿਕਾਰਤ ਕਬਜ਼ੇ ਅਤੇ ਗੈਰ-ਕਾਨੂੰਨੀ ਵੰਡ ਨੂੰ ਦਰਸਾਉਂਦੀਆਂ ਹਨ। ਐਮਬਿਟ ਬਾਇਓ ਮੈਡਿਕਸ ਦੇ ਮਾਲਕ ਨੂੰ ਪਹਿਲਾਂ 18 ਅਪ੍ਰੈਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਵੀਅਤਨਾਮ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ।

ਜਾਂਚ ਤੋਂ ਪਤਾ ਲੱਗਾ ਕਿ ਹਿਮਾਚਲ ਪ੍ਰਦੇਸ਼ ਦੀ ਐਮਬਿਟ ਬਾਇਓ ਮੈਡਿਕਸ ਦਾ ਮਾਲਕ ਪਹਿਲਾਂ ਦਿੱਲੀ ਵਿੱਚ ਕੰਮ ਕਰਦਾ ਸੀ, ਜਿੱਥੇ ਉਸਦਾ ਡਰੱਗ ਲਾਇਸੈਂਸ ਦਸੰਬਰ 2022 ਵਿੱਚ ਰੱਦ ਕਰ ਦਿੱਤਾ ਗਿਆ ਸੀ। ਇਸ ਨੂੰ ਛੁਪਾਉਂਦੇ ਹੋਏ, ਉਸਨੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਨਵਾਂ ਲਾਇਸੈਂਸ ਪ੍ਰਾਪਤ ਕੀਤਾ ਅਤੇ ਦਿੱਲੀ ਵਿੱਚ ਇੱਕ ਹੋਰ ਫਰਮ ਵੀ ਸ਼ੁਰੂ ਕੀਤੀ, ਜੋ ਇੱਕ ਸਹਿਯੋਗੀ ਦੇ ਨਾਂ ‘ਤੇ ਆਸ਼ੀ ਫਾਰਮਾਸਿਊਟੀਕਲ ਦੇ ਅਧੀਨ ਰਜਿਸਟਰਡ ਸੀ। ਜਾਂਚ ਚਾਰ ਮਹੀਨੇ ਪਹਿਲਾਂ ਉਦੋਂ ਸ਼ੁਰੂ ਹੋਈ ਸੀ ਜਦੋਂ ਇੱਕ ਡਾਕਟਰੀ ਪੇਸ਼ੇਵਰ ਦਾ ਰੂਪ ਧਾਰਨ ਕਰਨ ਵਾਲੇ ਵਿਅਕਤੀ ਨੂੰ ਅੰਮ੍ਰਿਤਸਰ ਵਿੱਚ 2,280 ਅਲਪ੍ਰਾਜ਼ੋਲਮ ਅਤੇ 1,220 ਟ੍ਰਾਮਾਡੋਲ ਗੋਲੀਆਂ ਨਾਲ ਰੋਕਿਆ ਗਿਆ ਸੀ। ਹੋਰ ਜਾਂਚ ਵਿੱਚ ਇੱਕ ਸਥਾਨਕ ਵੰਡ ਲੜੀ ਦਾ ਖੁਲਾਸਾ ਹੋਇਆ, ਜਿਸਦੇ ਨਤੀਜੇ ਵਜੋਂ ਕਈ ਗ੍ਰਿਫਤਾਰੀਆਂ ਹੋਈਆਂ ਅਤੇ ਫਾਲੋ-ਅੱਪ ਤਲਾਸ਼ੀਆਂ ਹੋਈਆਂ ਜਿਸਦੇ ਨਤੀਜੇ ਵਜੋਂ 21,400 ਹੋਰ ਟ੍ਰਾਮਾਡੋਲ ਗੋਲੀਆਂ ਅਤੇ 43,000 ਅਲਪ੍ਰਾਜ਼ੋਲਮ ਗੋਲੀਆਂ ਬਰਾਮਦ ਹੋਈਆਂ। ਫਰਵਰੀ 2025 ਵਿੱਚ ਇੱਕ ਹੋਰ ਮਾਮਲੇ ਵਿੱਚ, ਅੰਮ੍ਰਿਤਸਰ ਵਿੱਚ 5,000 ਟ੍ਰਾਮਾਡੋਲ ਹਾਈਡ੍ਰੋਕਲੋਰਾਈਡ (ਟ੍ਰੇਕਮ-100) ਗੋਲੀਆਂ ਦੀ ਇੱਕ ਵੱਖਰੀ ਜ਼ਬਤੀ ਨੇ ਜਾਂਚਕਰਤਾਵਾਂ ਨੂੰ ਤਰਨਤਾਰਨ, ਦੇਹਰਾਦੂਨ ਅਤੇ ਮਾਨਾਵਾਲਾ ਤੱਕ ਫੈਲੀ ਇੱਕ ਲੜੀ ਵੱਲ ਲੈ ਗਈ। ਸਰੋਤ ਟ੍ਰੇਲ ਉਨ੍ਹਾਂ ਵਿਅਕਤੀਆਂ ਦੁਆਰਾ ਫਾਰਮਾਸਿਊਟੀਕਲ ਦਵਾਈਆਂ ਦੀ ਗੈਰ-ਕਾਨੂੰਨੀ ਸਪਲਾਈ ਵੱਲ ਇਸ਼ਾਰਾ ਕਰਦਾ ਸੀ ਜੋ ਬਿਨਾਂ ਕਿਸੇ ਵੈਧ ਲਾਇਸੈਂਸ ਦੇ ਕੰਮ ਕਰ ਰਹੇ ਸਨ, ਜਿਨ੍ਹਾਂ ਨੂੰ ਡਮੀ ਮੈਡੀਕਲ ਸੈੱਟਅੱਪਾਂ ਦਾ ਸਮਰਥਨ ਪ੍ਰਾਪਤ ਸੀ।      

ਦੋਵਾਂ ਮਾਮਲਿਆਂ ਦੀ ਜਾਂਚ ਵਿੱਚ ਹਰਿਦੁਆਰ, ਉੱਤਰਾਖੰਡ ਸਥਿਤ ਉਸੇ ਫਾਰਮਾਸਿਊਟੀਕਲ ਨਿਰਮਾਣ ਕੰਪਨੀ ਜੇਆਰ ਫਾਰਮਾਸਿਊਟੀਕਲ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ, ਜਿਸ ਕਾਰਨ ਸ਼ੱਕ ਪੈਦਾ ਹੋਇਆ ਅਤੇ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਜੇਆਰ ਫਾਰਮਾਸਿਊਟੀਕਲਜਸ, ਹਰਿਦੁਆਰ ਅਤੇ ਹੋਰਾਂ ਦੁਆਰਾ ਫਾਰਮਾਸਿਊਟੀਕਲ ਦਵਾਈਆਂ ਦੇ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਹੈ।

ਫਰਵਰੀ, 2025 ਦੇ ਮਹੀਨੇ ਵਿੱਚ ਜੇਆਰ ਫਾਰਮਾਸਿਊਟੀਕਲਜ਼ 'ਤੇ ਕੀਤੇ ਗਏ ਅਗਲੇ ਛਾਪਿਆਂ ਵਿੱਚ 16,860 ਟ੍ਰਾਮਾਡੋਲ ਗੋਲੀਆਂ, ਕੋਡੀਨ-ਅਧਾਰਤ ਕਫ ਸਿਰਪ ਦੀਆਂ 327 ਬੋਤਲਾਂ, ਅਤੇ ਡਰੰਮਾਂ ਵਿੱਚ ਲੁਕਾਈਆਂ ਗਈਆਂ 2.55 ਲੱਖ ਖੁੱਲ੍ਹੀਆਂ ਟ੍ਰਾਮਾਡੋਲ ਗੋਲੀਆਂ (80.7 ਕਿਲੋਗ੍ਰਾਮ) ਜ਼ਬਤ ਕੀਤੀਆਂ ਗਈਆਂ। ਪੁੱਛਗਿੱਛ ਦੌਰਾਨ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ, ਉਸੇ ਮਹੀਨੇ ਹੋਰ ਛਾਪਿਆਂ ਵਿੱਚ, ਬਿਨਾਂ ਕਿਸੇ ਵੈਧ ਦਸਤਾਵੇਜ਼ ਦੇ ਡਾਇਵਰਜਨ ਲਈ ਫੜੀਆਂ ਗਈਆਂ 8,89,064 ਸੀਬੀਸੀਐਸ ਬੋਤਲਾਂ ਜ਼ਬਤ ਕੀਤੀਆਂ ਗਈਆਂ।

ਜਾਂਚ ਤੋਂ ਅੱਗੇ ਪਤਾ ਲੱਗਾ ਕਿ ਕਈ ਫਰੰਟ ਸਟਾਕਿਸਟ ਫਰਮਾਂ ਨਕਲੀ ਜਾਂ ਗੈਰ-ਕਾਰਜਸ਼ੀਲ ਪਾਈਆਂ ਗਈਆਂ ਅਤੇ ਉਨ੍ਹਾਂ ਦੀ ਵਰਤੋਂ ਕਰਕੇ ਦਵਾਈਆਂ ਦਾ ਡਾਇਵਰਜਨ ਕੀਤਾ ਗਿਆ। ਅਜਿਹੀ ਇੱਕ ਫਰਮ, ਮੈਸਰਜ਼ ਤਿਵਾੜੀ ਮੈਡੀਕਲ ਏਜੰਸੀ, ਦੇਹਰਾਦੂਨ, ਨੂੰ ਤਸਦੀਕ ਕਰਨ 'ਤੇ ਇੱਕ ਮਿਠਾਈ/ਦਰਜੀ ਦੀ ਦੁਕਾਨ ਵਜੋਂ ਪਾਇਆ ਗਿਆ ਅਤੇ ਫਰਮ ਦੀ ਮਾਲਕਿਨ ਇੱਕ ਨੌਕਰਾਣੀ ਵਜੋਂ ਕੰਮ ਕਰਦੀ ਪਾਈ ਗਈ, ਜਦੋਂ ਕਿ ਦੂਜੀਆਂ ਫਰਮਾਂ, ਮੈਸਰਜ਼ ਕਵਤੀ ਹੈਲਥ ਕੇਅਰ ਪ੍ਰਾਈਵੇਟ  ਲਿਮਿਟਿਡ, ਦੇਹਰਾਦੂਨ, ਅਤੇ ਮੈਸਰਜ਼ ਲਾਈਫ ਕੇਅਰ ਫਾਰਮਾ, ਕੋਲਕਾਤਾ, ਘੋਸ਼ਿਤ ਪਤੇ 'ਤੇ ਮੌਜੂਦ ਨਹੀਂ ਸਨ। ਡਮੀ ਸਟਾਕਿਸਟ ਮੈਸਰਜ਼ ਤਿਵਾੜੀ ਮੈਡੀਕਲ ਏਜੰਸੀ ਦੇ ਪਿੱਛੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਦੇਹਰਾਦੂਨ ਦੇ ਇੱਕ ਸੜਕ ਕਿਨਾਰੇ ਢਾਬੇ ਤੋਂ 1.24 ਲੱਖ ਅਲਪਰਾਜ਼ੋਲਮ ਗੋਲੀਆਂ ਜ਼ਬਤ ਕੀਤੀਆਂ ਗਈਆਂ। ਜਾਂਚ ਤੋਂ ਪਤਾ ਲੱਗਾ ਕਿ ਉਹ ਦੂਜੀਆਂ ਫਰਮਾਂ ਤੋਂ ਵੀ ਫਾਰਮਾਸਿਊਟੀਕਲ ਦਵਾਈਆਂ ਪ੍ਰਾਪਤ ਕਰ ਰਿਹਾ ਸੀ। ਐਨਸੀਬੀ, ਡਰੱਗ ਡਾਇਵਰਸਜਨ ਨੈੱਟਵਰਕ ਦੀ ਪੂਰੇ ਦਾਇਰੇ ਦਾ ਪਰਦਾਫਾਸ਼ ਕਰਨ ਲਈ ਜੀਐਸਟੀ ਵਿਭਾਗ, ਸਟੇਟ ਡਰੱਗ ਕੰਟਰੋਲਰ, ਇਨਕਮ ਟੈਕਸ ਅਥਾਰਟੀਆਂ, ਸੀਬੀਐਨ ਅਤੇ ਵਿੱਤੀ ਸੰਸਥਾਵਾਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ।

ਹੁਣ ਤੱਕ ਕੀਤੀ ਗਈ ਜਾਂਚ ਦੇ ਨਤੀਜੇ ਵਜੋਂ ਪਿਛਲੇ ਚਾਰ ਮਹੀਨਿਆਂ ਵਿੱਚ 1.42 ਕਰੋੜ ਤੋਂ ਵੱਧ ਟ੍ਰਾਮਾਡੋਲ ਅਤੇ ਅਲਪ੍ਰਾਜ਼ੋਲਮ ਗੋਲੀਆਂ, 2.9 ਕਿਲੋਗ੍ਰਾਮ ਟ੍ਰਾਮਾਡੋਲ ਪਾਊਡਰ, ਅਤੇ 9,01,084 ਸੀਬੀਸੀਐਸ ਬੋਤਲਾਂ (ਲਗਭਗ 135 ਟਨ) ਜ਼ਬਤ ਕੀਤੀਆਂ ਗਈਆਂ ਹਨ ਅਤੇ 04 ਵੱਖ-ਵੱਖ ਰਾਜਾਂ ਤੋਂ 15 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਹੋਰਨਾਂ ਦੀ ਸ਼ਮੂਲੀਅਤ ਬਾਰੇ ਵੀ ਸੁਰਾਗ ਸਾਹਮਣੇ ਆਏ ਹਨ ਅਤੇ ਅਗਲੇ ਕੁਝ ਹਫ਼ਤਿਆਂ ਵਿੱਚ ਹੋਰ ਜ਼ਬਤੀਆਂ ਕੀਤੀਆਂ ਜਾਣਗੀਆਂ। ਇਹ ਜ਼ਬਤੀ ਐਨਸੀਬੀ ਦੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕਾਂ ਨੂੰ ਸਫਲਤਾਪੂਰਵਕ ਖਤਮ ਕਰਨ ਦੀ ਵਚਨਬੱਧਤਾ ਦੀ ਉਦਾਹਰਣ ਦਿੰਦੀ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਨ ਲਈ, ਐਨਸੀਬੀ ਨਾਗਰਿਕਾਂ ਦਾ ਸਮਰਥਨ ਮੰਗਦਾ ਹੈ। ਕੋਈ ਵੀ ਵਿਅਕਤੀ ਮਾਨਸ-ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ਟੋਲ ਫ੍ਰੀ ਨੰਬਰ-1933 'ਤੇ ਕਾਲ ਕਰਕੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਨਾਲ ਸਬੰਧਤ ਜਾਣਕਾਰੀ ਸਾਂਝੀ ਕਰ ਸਕਦਾ ਹੈ।

 

*****

ਆਰਕੇ/ਵੀਵੀ/ਆਰਆਰ/ਪੀਐਸ


(Release ID: 2126440) Visitor Counter : 11