ਪ੍ਰਧਾਨ ਮੰਤਰੀ ਦਫਤਰ
ਆਂਧਰ ਪ੍ਰਦੇਸ਼ ਦੇ ਅਮਰਾਵਤੀ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
02 MAY 2025 7:02PM by PIB Chandigarh
तल्लि दुर्गा भवानि कोलुवुन्ना ई पुण्यभूमि पै मी अन्दरिनि कलवडम नाकु आनन्दमुगा उन्नदि॥
ਤੱਲੀ ਦੁਰਗਾ ਭਵਾਨਿ ਕੋਲੁਵੁੰਨਾ ਈ ਪੁਣਯਭੂਮੀ ਪੈ ਮੀ ਅੰਦਰਿਨਿ ਕਲਵਡਮ ਨਾਕੁ ਆਨੰਦਮੁਗਾ ਉਂਨਦਿ॥
ਆਂਧਰ ਪ੍ਰਦੇਸ਼ ਦੇ ਰਾਜਪਾਲ ਸਈਦ ਅਬਦੁੱਲ ਨਜ਼ੀਰ ਜੀ, ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀ ਚੰਦ੍ਰਬਾਬੂ ਨਾਇਡੂ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ ਮੰਤਰੀਗਣ, ਡਿਪਟੀ ਸੀਐੱਮ ਊਰਜਾਵਾਨ ਪਵਨ ਕਲਿਆਣ ਜੀ, ਰਾਜ ਸਰਕਾਰ ਦੇ ਮੰਤਰੀਗਣ, ਸਾਰੇ ਸਾਂਸਦ ਅਤੇ ਵਿਧਾਇਕ ਗਣ, ਅਤੇ ਆਂਧਰ ਪ੍ਰਦੇਸ਼ ਦੇ ਮੇਰੇ ਪਿਆਰੇ ਭਾਈਓ-ਭੈਣੋਂ!
ਅੱਜ ਜਦੋਂ ਮੈਂ ਇਸ ਅਮਰਾਵਤੀ ਦੀ ਪਵਿੱਤਰ ਭੂਮੀ ‘ਤੇ ਖੜ੍ਹਾ ਹਾਂ, ਤਾਂ ਮੈਨੂੰ ਕੇਵਲ ਇੱਕ ਸ਼ਹਿਰ ਨਹੀਂ ਦਿਖ ਰਿਹਾ, ਮੈਨੂੰ ਇੱਕ ਸੁਪਨਾ ਸੱਚ ਹੁੰਦਾ ਦਿਖ ਰਿਹਾ ਹੈ। ਇੱਕ ਨਵਾਂ ਅਮਰਾਵਤੀ, ਇੱਕ ਨਵਾਂ ਆਂਧਰਾ। ਅਮਰਾਵਤੀ ਉਹ ਧਰਤੀ ਹੈ, ਜਿੱਥੇ ਪਰੰਪਰਾ ਅਤੇ ਵਿਕਾਸ ਦੋਵੇਂ ਨਾਲ-ਨਾਲ ਚਲਦੇ ਹਨ। ਜਿੱਥੇ ਬੋਧੀ ਵਿਰਾਸਤ ਦੀ ਸ਼ਾਂਤੀ ਵੀ ਹੈ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੀ ਊਰਜਾ ਵੀ ਹੈ।
ਅੱਜ ਇੱਥੇ ਕਰੀਬ 60 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਗਿਆ ਹੈ। ਇਹ ਪ੍ਰੋਜੈਕਟਸ ਸਿਰਫ ਕੰਕ੍ਰੀਟ ਦਾ ਨਿਰਮਾਣ ਨਹੀਂ ਹੈ ਇਹ ਆਂਧਰ ਪ੍ਰਦੇਸ਼ ਦੀਆਂ ਅਕਾਂਖਿਆਵਾਂ ਦੀ. ਵਿਕਸਿਤ ਭਾਰਤ ਦੀ ਉਮੀਦਾਂ ਦੀ ਮਜਬੂਤ ਨੀਂਹ ਵੀ ਹੈ। ਮੈਂ ਭਗਵਾਨ ਵੀਰਭਦ੍ਰ, ਭਗਵਾਨ ਅਮਰਲਿੰਗੇਸ਼ਵਰ ਅਤੇ ਤਿਰੂਪਤੀ ਬਾਲਾਜੀ ਦੇ ਚਰਣਾਂ ਵਿੱਚ ਪ੍ਰਣਾਮ ਕਰਦੇ ਹੋਏ ਆਂਧਰ ਪ੍ਰਦੇਸ਼ ਦੀ ਸਨਮਾਨਿਤ ਜਨਤਾ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੁੱਖਮੰਤਰੀ ਚੰਦ੍ਰਬਾਬੂ ਨਾਇਡੂ ਗਾਰੂ ਅਤੇ ਪਵਨ ਕਲਿਆਣ ਜੀ ਨੂੰ ਵੀ ਮੈਂ ਬਹੁਤ - ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅਸੀਂ ਸਾਰੇ ਜਾਣਦੇ ਹਾਂ, ਇੰਦ੍ਰਲੋਕ ਦੀ ਰਾਜਧਾਨੀ ਦਾ ਨਾਮ ਅਮਰਾਵਤੀ ਸੀ ਅਤੇ ਹੁਣ ਅਮਰਾਵਤੀ ਆਂਧਰ ਪ੍ਰਦੇਸ਼ ਦੀ ਰਾਜਧਾਨੀ ਹੈ। ਇਹ ਸਿਰਫ਼ ਸੰਜੋਗ ਨਹੀਂ ਹੈ। ਇਹ “ਸਵਰਣ ਆਂਧਰ” ਦੇ ਨਿਰਮਾਣ ਦਾ ਵੀ ਸ਼ੁਭ ਸੰਕੇਤ ਹੈ। “ਸਵਰਣ ਆਂਧਰ”, ਵਿਕਸਿਤ ਭਾਰਤ ਦੇ ਰਾਹ ਨੂੰ ਮਜ਼ਬੂਤ ਕਰੇਗਾ ਅਤੇ ਅਮਰਾਵਤੀ, “ਸਵਰਣ ਆਂਧਰ” ਦੇ ਵਿਜ਼ਨ ਨੂੰ ਊਰਜਾ ਦੇਵੇਗਾ। ਅਮਰਾਵਤੀ ਕੇਵਲਂ ਓਕ ਨਗਰਮ ਕਾਦੁ ਅਮਰਾਵਤੀ, ਓਕ ਸ਼ਕਤੀ। ਆਂਧਰ ਪ੍ਰਦੇਸ਼ ਨੂ ਆਧੁਨਿਕ ਪ੍ਰਦੇਸ਼ ਗਾ ਮਾਰਚੇ ਸ਼ਕਤੀ। ਆਂਧਰ ਪ੍ਰਦੇਸ਼ ਨੂ ਅਧੂਨਾਤਨ ਪ੍ਰਦੇਸ਼ ਗਾ ਮਾਰਚੇ ਸ਼ਕਤੀ। (अमरावती केवलं ओक नगरम कादु अमरावती, ओक शक्ति। आंध्रप्रदेश नू आधुनिक प्रदेश गा मार्चे शक्ति। आंध्रप्रदेश नू अधूनातन प्रदेश गा मार्चे शक्ति।)
ਸਾਥੀਓ,
ਅਮਰਾਵਤੀ ਇੱਕ ਅਜਿਹਾ ਸ਼ਹਿਰ ਹੋਵੇਗਾ, ਜਿੱਥੇ ਆਂਧਰ ਪ੍ਰਦੇਸ਼ ਦੇ ਹਰ ਨੌਜਵਾਨ ਦੇ ਸੁਪਨੇ ਸਾਕਾਰ ਹੋਣਗੇ। ਇਨਫਰਮੇਸ਼ਨ ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਗ੍ਰੀਨ ਐਨਰਜੀ, ਕਲੀਨ ਇੰਡਸਟ੍ਰੀ, ਸਿੱਖਿਆ ਅਤੇ ਸਿਹਤ, ਆਉਣ ਵਾਲੇ ਕੁਝ ਵਰ੍ਹਿਆਂ ਵਿੱਚ ਇਨ੍ਹਾਂ ਸਾਰੇ ਸੈਕਟਰਾਂ ਵਿੱਚ ਅਮਰਾਵਤੀ ਇੱਕ ਲੀਡਿੰਗ ਸਿਟੀ ਬਣ ਕੇ ਖੜਾ ਹੋਵੇਗਾ। ਇਨ੍ਹਾਂ ਸਾਰੇ ਸੈਕਟਰਾਂ ਲਈ ਜੋ ਵੀ ਇਨਫ੍ਰਾਸਟ੍ਰਕਚਰ ਜਰੂਰੀ ਹੋਵੇਗਾ, ਕੇਂਦਰ ਸਰਕਾਰ ਉਸ ਨੂੰ ਰਿਕਾਰਡ ਸਪੀਡ ਨਾਲ ਪੂਰਾ ਕਰਨ ਵਿੱਚ ਰਾਜ ਸਰਕਾਰ ਦੀ ਪੂਰੀ ਮਦਦ ਕਰ ਰਹੀ ਹੈ। ਹੁਣ ਸਾਡੇ ਚੰਦ੍ਰਬਾਬੂ ਜੀ ਟੈਕਨੋਲੋਜੀ ਨੂੰ ਲੈ ਕੇ ਮੇਰੀ ਭਾਰੀ ਤਾਰੀਫ ਕਰ ਰਹੇ ਸਨ।
ਲੇਕਿਨ ਮੈਂ ਅੱਜ ਇੱਕ ਰਹੱਸ ਦੱਸ ਦਿੰਦਾ ਹਾਂ। ਜਦੋਂ ਮੈਂ ਗੁਜਰਾਤ ਵਿੱਚ ਨਵਾਂ-ਨਵਾਂ ਮੁੱਖ ਮੰਤਰੀ ਬਣਿਆ, ਤਾਂ ਮੈਂ ਬਾਬੂ ਹੈਦਰਾਬਾਦ ਵਿੱਚ ਬੈਠ ਕੇ ਕਿਸ-ਕਿਸ ਪ੍ਰਕਾਰ ਦੇ ਇਨਿਸ਼ਿਏਟਿਵ ਲੈ ਰਹੇ ਹਨ, ਉਸ ਦਾ ਬਹੁਤ ਬਰੀਕੀ ਨਾਲ ਅਧਿਐਨ ਕਰਦਾ ਸੀ ਅਤੇ ਮੈਂ ਉਸ ਵਿੱਚੋਂ ਬਹੁਤ ਕੁਝ ਸਿੱਖਦਾ ਸੀ ਅਤੇ ਉਸ ਨੂੰ ਅੱਜ ਮੈਨੂੰ ਲਾਗੂ ਕਰਨ ਦਾ ਮੌਕਾ ਮਿਲਿਆ ਹੈ ਮੈਂ ਲਾਗੂ ਕਰ ਰਿਹਾ ਹਾਂ। ਅਤੇ ਮੈਂ ਆਪਣੇ ਅਨੁਭਵ ਨਾਲ ਕਹਿੰਦਾ ਹਾਂ, ਫਿਊਚਰ ਟੈਕਨੋਲੋਜੀ ਹੋਵੇ, ਬਹੁਤ ਵੱਡੇ ਸਕੇਲ ‘ਤੇ ਕੰਮ ਕਰਨਾ ਹੋਵੇ ਅਤੇ ਜਲਦੀ ਨਾਲ ਇਸ ਨੂੰ ਜ਼ਮੀਨ ‘ਤੇ ਉਤਾਰਨਾ ਹੋਵੇ, ਤਾਂ ਉਹ ਕੰਮ ਚੰਦ੍ਰਬਾਬੂ ਉੱਤਮ ਤੋਂ ਉੱਤਮ ਤਰੀਕੇ ਨਾਲ ਕਰ ਸਕਦੇ ਹਨ।
ਸਾਥੀਓ,
2015 ਵਿੱਚ ਮੈਨੂੰ ਪਰਜਾ ਰਾਜਧਾਨੀ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲਿਆ ਸੀ। ਬੀਤੇ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਹਰ ਤਰ੍ਹਾਂ ਨਾਲ ਅਮਰਾਵਤੀ ਲਈ ਮਦਦ ਦਿੱਤੀ ਹੈ। ਇੱਥੇ ਬੇਸਿਕ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਲਈ ਸਾਰੇ ਕਦਮ ਚੁੱਕੇ ਗਏ ਹਨ। ਹੁਣ ਚੰਦ੍ਰਬਾਬੂ ਗਾਰੂ ਦੀ ਅਗਵਾਈ ਹੇਠ ਰਾਜ ਸਰਕਾਰ ਬਣਨ ਦੇ ਬਾਅਦ ਸਾਰੇ ਗ੍ਰਹਿ ਜੋ ਲਗੇ ਸਨ, ਹੁਣ ਹਟ ਗਏ ਹਨ। ਇੱਥੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਆ ਗਈ ਹੈ। ਹਾਈਕੋਰਟ, ਵਿਧਾਨ ਸਭਾ, ਸਕੱਤਰੇਤ, ਰਾਜਭਵਨ, ਅਜਿਹੀਆਂ ਕਈ ਜ਼ਰੂਰੀ ਬਿਲਡਿੰਗਾਂ ਬਣਾਉਣ ਦੇ ਕੰਮਾਂ ਨੂੰ ਵੀ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ।
ਸਾਥੀਓ,
ਐੱਨਟੀਆਰ ਗਾਰੂ ਨੇ ਵਿਕਸਿਤ ਆਂਧਰ ਪ੍ਰਦੇਸ਼ ਦਾ ਸੁਪਨਾ ਦੇਖਿਆ ਸੀ। ਅਸੀਂ ਮਿਲ ਕੇ ਅਮਰਾਵਤੀ ਨੂੰ, ਆਂਧਰ ਪ੍ਰਦੇਸ਼ ਨੂੰ, ਵਿਕਸਿਤ ਭਾਰਤ ਦਾ ਗ੍ਰੋਥ ਇੰਜਨ ਬਣਾਉਣਾ ਹੈ। ਅਸੀਂ ਐੱਨਟੀਆਰ ਗਾਰੂ ਦਾ ਸੁਪਨਾ ਪੂਰਾ ਕਰਨਾ ਹੈ। ਚੰਦ੍ਰਬਾਬੂ ਗਾਰੂ , Brother ਪਵਨ ਕਲਿਆਣ, ਇਦਿ ਮਨਮੁ ਚੇਇਯਾਲੀ ਇਦਿ ਮਨਮੇ ਚੇਇਯਾਲੀ (इदि मनमु चेय्याली इदि मनमे चेय्याली)।
ਸਾਥੀਓ,
ਬੀਤੇ ਦਸ ਵਰ੍ਹਿਆਂ ਵਿੱਚ ਭਾਰਤ ਨੇ ਦੇਸ਼ ਵਿੱਚ ਫਿਜ਼ੀਕਲ, ਡਿਜੀਟਲ ਅਤੇ ਸੋਸ਼ਲ ਇਨਫ੍ਰਾਸਟ੍ਰਕਚਰ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਭਾਰਤ ਅੱਜ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਦਾ ਇਨਫ੍ਰਾਸਟ੍ਰਕਚਰ ਤੇਜ਼ ਗਤੀ ਨਾਲ ਆਧੁਨਿਕ ਹੋ ਰਿਹਾ ਹੈ। ਇਸ ਦਾ ਫਾਇਦਾ ਆਂਧਰ ਪ੍ਰਦੇਸ਼ ਨੂੰ ਵੀ ਮਿਲ ਰਿਹਾ ਹੈ। ਅੱਜ ਵੀ ਰੇਲ ਅਤੇ ਰੋਡ ਨਾਲ ਜੁੜੇ ਹਜ਼ਾਰਾਂ ਕਰੋੜ ਦੇ ਪ੍ਰੋਜੈਕਟਸ ਆਂਧਰ ਪ੍ਰਦੇਸ਼ ਨੂੰ ਮਿਲੇ ਹਨ। ਇੱਥੇ ਆਂਧਰ ਪ੍ਰਦੇਸ਼ ਵਿੱਚ ਕਨੈਕਟੀਵਿਟੀ ਦਾ ਨਵਾਂ ਅਧਿਆਏ ਲਿਖਿਆ ਜਾ ਰਿਹਾ ਹੈ।
ਇਨ੍ਹਾਂ ਪ੍ਰੋਜੈਕਟਸ ਨਾਲ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਦੀ ਕਨੈਕਟਿਵਿਟੀ ਵਧੇਗੀ। ਆਸਪਾਸ ਦੇ ਰਾਜਾਂ ਨਾਲ ਕਨੈਕਟੀਵਿਟੀ ਬਿਹਤਰ ਹੋਵੇਗੀ, ਇਸ ਨਾਲ ਕਿਸਾਨਾਂ ਲਈ ਵੱਡੇ ਬਜ਼ਾਰ ਤੱਕ ਫਸਲ ਪੰਹੁਚਾਉਣਾ ਅਸਾਨ ਹੋਵੇਗਾ ਅਤੇ ਉਦਯੋਗਾਂ ਲਈ ਵੀ ਸੁਵਿਧਾ ਹੋਵੇਗੀ। ਟੂਰਿਜ਼ਮ ਸੈਕਟਰ ਨੂੰ, ਤੀਰਥ ਯਾਤਰਾਵਾਂ ਨੂੰ ਬਲ ਮਿਲੇਗਾ। ਜਿਵੇਂ ਰੇਨੀਗੁੰਟਾ-ਨਾਇਡੂਪੇਟਾ ਹਾਈਵੇਅ ਨਾਲ ਤਿਰੂਪਤੀ ਬਾਲਾਜੀ ਦੇ ਦਰਸ਼ਨ ਅਸਾਨ ਹੋਣਗੇ, ਲੋਕ ਬਹੁਤ ਘੱਟ ਸਮੇਂ ਵਿੱਚ ਵੈਂਕਟੇਸ਼ਵਰ ਸਵਾਮੀ ਦੇ ਦਰਸ਼ਨ ਕਰ ਸਕਣਗੇ।
ਸਾਥੀਓ,
ਦੁਨੀਆ ਵਿੱਚ ਜੋ ਵੀ ਦੇਸ਼ ਤੇਜ਼ੀ ਨਾਲ ਵਿਕਸਿਤ ਹੋਏ ਹਨ, ਉਨ੍ਹਾਂ ਨੇ ਆਪਣੀ ਰੇਲਵੇ ‘ਤੇ ਬਹੁਤ ਜਿਆਦਾ ਬਲ ਦਿੱਤਾ ਹੈ। ਬੀਤੇ ਦਹਾਕਾ ਭਾਰਤ ਵਿੱਚ ਰੇਲਵੇ ਦੇ ਟ੍ਰਾਂਸਫਾਰਮੇਸ਼ਨ ਦਾ ਰਿਹਾ ਹੈ। ਭਾਰਤ ਸਰਕਾਰ ਨੇ ਆਂਧਰ ਪ੍ਰਦੇਸ਼ ਵਿੱਚ ਰੇਲਵੇ ਦੇ ਵਿਕਾਸ ਲਈ ਰਿਕਾਰਡ ਪੈਸੇ ਭੇਜੇ ਹਨ। ਸਾਲ 2009 ਤੋਂ 2014 ਤੱਕ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਲਈ ਰੇਲਵੇ ਦਾ ਕੁੱਲ ਬਜਟ 900 ਕਰੋੜ ਰੁਪਏ ਤੋਂ ਵੀ ਘੱਟ ਸੀ। ਜਦਕਿ ਅੱਜ ਸਿਰਫ ਆਂਧਰ ਦਾ ਹੀ ਰੇਲ ਬਜਟ 9 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਯਾਨੀ ਕਰੀਬ 10 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ।
ਸਾਥੀਓ,
ਰੇਲਵੇ ਦੇ ਵਧੇ ਹੋਏ ਬਜਟ ਨਾਲ, ਆਂਧਰ ਪ੍ਰਦੇਸ਼ ਵਿੱਚ ਰੇਲਵੇ ਦਾ hundred percent electrification ਹੋ ਚੁੱਕਿਆ ਹੈ। ਇੱਥੇ ਅੱਠ ਜੋੜੀ ਆਧੁਨਿਕ ਵੰਦੇ ਭਾਰਤ ਟ੍ਰੇਨਾਂ ਚੱਲ ਰਹੀਆਂ ਹਨ। ਨਾਲ ਹੀ, ਆਧੁਨਿਕ ਸੁਵਿਧਾਵਾਂ ਵਾਲੀ ਅੰਮ੍ਰਿਤ ਭਾਰਤ ਟ੍ਰੇਨ ਵੀ ਆਂਧਰ ਪ੍ਰਦੇਸ਼ ਤੋਂ ਹੋ ਕੇ ਲੰਘਦੀ ਹੈ। ਬੀਤੇ 10 ਵਰ੍ਹਿਆਂ ਵਿੱਚ ਆਂਧਰ ਪ੍ਰਦੇਸ਼ ਵਿੱਚ 750 ਤੋਂ ਵੱਧ ਰੇਲ ਫਲਾਈਓਵਰ ਅਤੇ ਅੰਡਰਪਾਸ ਬਣਾਏ ਗਏ ਹਨ। ਇਸ ਤੋਂ ਇਲਾਵਾ, ਆਂਧਰ ਪ੍ਰਦੇਸ਼ ਦੇ 70 ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ।
ਸਾਥੀਓ,
ਇਨਫ੍ਰਾਸਟ੍ਰਕਚਰ ਲਈ ਜਦੋਂ ਇੰਨੇ ਸਾਰੇ ਕੰਮ ਹੁੰਦੇ ਹਨ, ਤਾਂ ਉਸ ਦਾ ਬਹੁਤ ਮਲਟੀਪਲਾਇਰ ਇਫੈਕਟ ਹੁੰਦਾ ਹੈ। ਇਨਫ੍ਰਾਸਟ੍ਰਕਚਰ ਦੇ ਨਿਰਮਾਣ ਵਿੱਚ ਜੋ ਰੌਅ ਮਟੀਰੀਅਲ ਲੱਗਦਾ ਹੈ, ਉਸ ਨਾਲ ਮੈਨੂਫੈਕਚਰਿੰਗ ਇੰਡਸਟ੍ਰੀ ਨੂੰ ਬਲ ਮਿਲਦਾ ਹੈ। ਸੀਮੇਂਟ ਦਾ ਕੰਮ ਹੋਵੇ, ਸਟੀਲ ਦਾ ਕੰਮ ਹੋਵੇ, ਟ੍ਰਾਂਸਪੋਰਟੇਸ਼ਨ ਦਾ ਕੰਮ ਹੋਵੇ, ਅਜਿਹੇ ਹਰ ਸੈਕਟਰ ਨੂੰ ਇਸ ਨਾਲ ਫਾਇਦਾ ਹੁੰਦਾ ਹੈ। ਇਨਫ੍ਰਾਸਟ੍ਰਕਚਰ ਵਿਕਾਸ ਦਾ ਸਿੱਧਾ ਲਾਭ ਸਾਡੇ ਨੌਜਵਾਨਾਂ ਨੂੰ ਹੁੰਦਾ ਹੈ, ਉਨ੍ਹਾਂ ਨੂੰ ਜ਼ਿਆਦਾ ਰੋਜ਼ਗਾਰ ਮਿਲਦੇ ਹਨ। ਆਂਧਰ ਪ੍ਰਦੇਸ਼ ਦੇ ਵੀ ਹਜ਼ਾਰਾਂ ਨੌਜਵਾਨਾਂ ਨੂੰ ਇਨ੍ਹਾਂ ਇੰਫ੍ਰਾ ਪ੍ਰੋਜੈਕਟਸ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਮਿਲ ਰਹੇ ਹਨ।
ਸਾਥੀਓ,
ਮੈਂ ਲਾਲ ਕਿਲੇ ਤੋਂ ਕਿਹਾ ਸੀ ਕਿ ਵਿਕਸਿਤ ਭਾਰਤ ਦਾ ਨਿਰਮਾਣ ਗ਼ਰੀਬ, ਕਿਸਾਨ , ਨੌਜਵਾਨ ਅਤੇ ਨਾਰੀ ਸ਼ਕਤੀ, ਇਨ੍ਹਾਂ ਚਾਰ ਪਿਲਰਸ ‘ਤੇ ਹੋਵੇਗਾ। NDA ਸਰਕਾਰ ਦੀ ਨੀਤੀ ਦੇ ਕੇਂਦਰ ਵਿੱਚ ਚਾਰ ਪਿਲਰਸ ਸਭ ਤੋਂ ਅਹਿਮ ਹਨ। ਅਸੀਂ ਖਾਸ ਤੌਰ 'ਤੇ ਕਿਸਾਨਾਂ ਦੇ ਹਿਤਾਂ ਨੂੰ ਵੱਡੀ ਪ੍ਰਾਥਮਿਕਤਾ ਦਿੰਦੇ ਹੋਏ ਕੰਮ ਕਰ ਰਹੇ ਹਾਂ। ਕਿਸਾਨਾਂ ਦੀ ਜੇਬ ‘ਤੇ ਬੋਝ ਨਾ ਪਵੇ ਅਤੇ ਇਸ ਲਈ ਬੀਤੇ ਦਸ ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਸਸਤੀ ਖਾਦ ਦੇਣ ਲਈ ਕਰੀਬ 12 ਲੱਖ ਕਰੋੜ ਰੁਪਏ ਖਰਚ ਕੀਤੇ ਹਨ।
ਹਜ਼ਾਰਾਂ ਨਵੇਂ ਅਤੇ ਆਧੁਨਿਕ ਬੀਜ ਵੀ ਕਿਸਾਨਾਂ ਨੂੰ ਦਿੱਤੇ। ਪੀਐੱਮ ਫਸਲ ਬੀਮਾ ਸਕੀਮ ਦੇ ਤਹਿਤ, ਆਂਧਰ ਪ੍ਰਦੇਸ਼ ਦੇ ਕਿਸਾਨਾਂ ਨੂੰ ਹੁਣ ਤੱਕ ਸਾਢੇ ਪੰਜ ਹਜ਼ਾਰ ਕਰੋੜ ਰੁਪਏ ਦਾ ਕਲੇਮ ਮਿਲ ਚੁੱਕਿਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ ਵੀ ਆਂਧਰ ਦੇ ਲੱਖਾਂ ਕਿਸਾਨਾਂ ਦੇ ਖਾਤੇ ਵਿੱਚ ਸਾਢੇ ਸਤਾਰ੍ਹਾਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਪਹੁੰਚੇ ਹਨ।
ਸਾਥੀਓ,
ਅੱਜ ਪੂਰੇ ਦੇਸ਼ ਵਿੱਚ ਸਿੰਚਾਈ ਦੇ ਪ੍ਰੋਜੈਕਟਸ ਦਾ ਜਾਲ ਵਿਛਾਇਆ ਜਾ ਰਿਹਾ ਹੈ। ਰਿਵਰ-ਲਿੰਕਿੰਗ ਦਾ ਵੀ, ਉਸ ਦਾ ਅਭਿਆਨ ਵੀ ਸ਼ੁਰੂ ਕੀਤਾ ਗਿਆ ਹੈ। ਸਾਡਾ ਉਦੇਸ਼ ਹੈ ਕਿ ਹਰ ਖੇਤ ਨੂੰ ਪਾਣੀ ਮਿਲੇ, ਕਿਸਾਨਾਂ ਨੂੰ ਪਾਣੀ ਦੀ ਦਿੱਕਤ ਨਾ ਹੋਵੇ। ਇੱਥੇ ਨਵੀਂ ਸਰਕਾਰ ਬਣਨ ਦੇ ਬਾਅਦ ਪੋਲਵਰਮ ਪ੍ਰੋਜੈਕਟ ਵਿੱਚ ਵੀ ਨਵੀਂ ਰਫ਼ਤਾਰ ਆਈ ਹੈ। ਆਂਧਰ ਪ੍ਰਦੇਸ਼ ਦੇ ਲੱਖਾਂ, ਕਰੋੜਾਂ ਲੋਕਾਂ ਦਾ ਇਸ ਪ੍ਰੋਜੈਕਟ ਨਾਲ ਜੀਵਨ ਬਦਲਣ ਵਾਲਾ ਹੈ। ਪੋਲਵਰਮ ਪ੍ਰੋਜੈਕਟ ਤੇਜ਼ੀ ਨਾਲ ਪੂਰਾ ਹੋਵੇ, ਇਸ ਦੇ ਲਈ ਕੇਂਦਰ ਦੀ NDA ਸਰਕਾਰ ਤੋਂ ਰਾਜ ਸਰਕਾਰ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਹੈ।
ਸਾਥੀਓ,
ਆਂਧਰ ਦੀ ਧਰਤੀ ਨੇ ਦਹਾਕਿਆਂ ਤੋਂ ਭਾਰਤ ਨੂੰ ਸਪੇਸ ਪਾਵਰ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਸ਼੍ਰੀਹਰਿਕੋਟਾ ਤੋਂ ਜਦੋਂ-ਜਦੋਂ ਕੋਈ ਮਿਸ਼ਨ ਲਾਂਚ ਹੁੰਦਾ ਹੈ, ਤਾਂ ਉਹ ਕੋਟਿ-ਕੋਟਿ ਭਾਰਤੀਆਂ ਨੂੰ ਮਾਣ ਨਾਲ ਭਰ ਦਿੰਦਾ ਹੈ। ਕਰੋੜਾਂ ਭਾਰਤੀ ਨੌਜਵਾਨਾਂ ਨੂੰ ਇਹ ਖੇਤਰ ਸਪੇਸ ਦੇ ਪ੍ਰਤੀ ਆਕਰਸ਼ਿਤ ਕਰਦਾ ਰਿਹਾ ਹੈ। ਹੁਣ ਅੱਜ ਦੇਸ਼ ਨੂੰ, ਸਾਡੇ ਡਿਫੈਂਸ ਸੈਕਟਰ ਨੂੰ ਮਜ਼ਬੂਤ ਕਰਨ ਵਾਲਾ ਨਵਾਂ ਸੰਸਥਾਨ ਵੀ ਮਿਲਿਆ ਹੈ।
ਕੁਝ ਦੇਰ ਪਹਿਲਾਂ, ਅਸੀਂ ਡੀਆਰਡੀਓ ਦੀ ਨਵੀਂ ਮਿਜ਼ਾਇਲ ਟੈਸਟਿੰਗ ਰੇਂਜ ਦਾ ਨੀਂਹ ਪੱਥਰ ਰੱਖਿਆ ਹੈ। ਨਾਗਯਾਲੰਕਾ ਵਿੱਚ ਬਣਨ ਜਾ ਰਹੀ ਨਵਦੁਰਗਾ ਟੈਸਟਿੰਗ ਰੇਂਜ, ਮਾਂ ਦੁਰਗਾ ਦੀ ਤਰ੍ਹਾਂ ਦੇਸ਼ ਦੀ ਡਿਫੈਂਸ ਪਾਵਰ ਨੂੰ ਸ਼ਕਤੀ ਦੇਵੇਗੀ। ਮੈਂ ਇਸ ਲਈ ਵੀ ਦੇਸ਼ ਦੇ ਵਿਗਿਆਨੀਆਂ ਨੂੰ, ਆਂਧਰ ਪ੍ਰਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।
ਸਾਥੀਓ,
ਅੱਜ ਭਾਰਤ ਦੀ ਤਾਕਤ ਸਿਰਫ ਸਾਡੇ ਹਥਿਆਰ ਹੀ ਨਹੀਂ ਹਨ, ਸਗੋਂ ਸਾਡੀ ਏਕਤਾ ਵੀ ਹੈ। ਏਕਤਾ ਦਾ ਇਹੀ ਭਾਵ, ਸਾਡੇ ਏਕਤਾ ਮੌਲਸ ਵਿੱਚ ਮਜ਼ਬੂਤ ਹੁੰਦਾ ਹੈ। ਦੇਸ਼ ਦੇ ਅਨੇਕਾਂ ਸ਼ਹਿਰਾਂ ਵਿੱਚ, ਏਕਤਾ ਮੌਲਸ ਬਣਾਏ ਜਾ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਹੁਣ ਵਿਸ਼ਾਖਾਪਟਨਮ ਵਿੱਚ ਵੀ ਏਕਤਾ ਮੌਲ ਬਣੇਗਾ। ਇਸ ਏਕਤਾ ਮੌਲ ਵਿੱਚ, ਦੇਸ਼ ਭਰ ਦੇ ਕਾਰੀਗਰਾਂ, ਹਸਤਸ਼ਿਲਪੀਆਂ ਦੇ ਬਣੇ ਪ੍ਰੋਡਕਟਸ ਇੱਕ ਹੀ ਛੱਤ ਹੇਠਾਂ ਮਿਲਣਗੇ। ਇਹ ਭਾਰਤ ਦੀ ਡਾਇਵਰਸਿਟੀ ਨਾਲ ਸਾਰਿਆਂ ਨੂੰ ਜੋੜੇਗਾ। ਏਕਤਾ ਮੌਲ ਨਾਲ ਲੋਕਲ ਇਕੋਨਮੀ ਨੂੰ ਵੀ ਰਫ਼ਤਾਰ ਮਿਲੇਗੀ ਅਤੇ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਵੀ ਹੋਰ ਜਿਆਦਾ ਮਜ਼ਬੂਤ ਹੋਵੇਗੀ।
ਸਾਥੀਓ,
ਹੁਣੇ ਅਸੀਂ ਚੰਦ੍ਰਬਾਬੂ ਜੀ ਨੂੰ ਸੁਣਿਆ, ਉਨ੍ਹਾਂ ਨੇ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਦੀ ਚਰਚਾ ਕੀਤੀ। ਮੈਂ ਚੰਦ੍ਰਬਾਬੂ ਦਾ, ਆਂਧਰ ਦੀ ਸਰਕਾਰ ਦਾ ਅਤੇ ਆਂਧਰ ਦੇ ਲੋਕਾਂ ਦਾ ਧੰਨਵਾਦੀ ਹਾਂ ਕਿ ਤੁਸੀਂ ਅੰਤਰਰਾਸ਼ਟਰੀ ਯੋਗ ਦਿਵਸ ਲਈ ਦੇਸ਼ ਦਾ ਪ੍ਰਮੁੱਖ ਪ੍ਰੋਗਰਾਮ ਆਂਧਰ ਵਿੱਚ ਕਰਨ ਲਈ ਸੱਦਾ ਦਿੱਤਾ, ਮੈਂ ਇਸ ਦੇ ਲਈ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ। ਅਤੇ ਜਿਵੇਂ ਤੁਸੀਂ ਕਿਹਾ ਹੈ, ਮੈਂ ਖੁਦ ਵੀ 21 ਜੂਨ ਨੂੰ ਆਂਧਰ ਦੇ ਲੋਕਾਂ ਦੇ ਨਾਲ ਯੋਗ ਕਰਾਂਗਾ ਅਤੇ ਦੁਨੀਆ ਦਾ ਇੱਕ ਪ੍ਰੋਗਰਾਮ ਇੱਥੇ ਹੋਵੇਗਾ। ਇਸ ਪ੍ਰੋਗਰਾਮ ਦਾ ਮਹੱਤਵ ਇਸ ਲਈ ਵੀ ਹੈ ਕਿ ਅੰਤਰਰਾਸ਼ਟਰੀ ਯੋਗ ਦਿਵਸ ਦਾ ਦਸ ਸਾਲ ਦੀ ਯਾਤਰਾ ਦਾ ਇਹ ਦਸਵੇਂ ਸਾਲ ਦਾ ਮਹੱਤਵਪੂਰਨ ਪੜਾਅ ਹੈ।
ਪੂਰੇ ਵਿਸ਼ਵ ਵਿੱਚ ਯੋਗ ਦੇ ਪ੍ਰਤੀ ਇੱਕ ਆਕਰਸ਼ਣ ਹੈ, ਇਸ ਵਾਰ ਪੂਰੀ ਦੁਨੀਆ 21 ਜੂਨ ਨੂੰ ਆਂਧਰ ਵੱਲ ਦੇਖੇਗੀ ਅਤੇ ਮੈਂ ਚਾਹਾਂਗਾ ਕਿ ਆਉਣ ਵਾਲੇ 50 ਦਿਨ ਪੂਰੇ ਆਂਧਰ ਵਿੱਚ ਯੋਗ ਨੂੰ ਲੈ ਕੇ ਇੱਕ ਜ਼ਬਰਦਸਤ ਵਾਤਾਵਰਣ ਬਣੇ, ਮੁਕਾਬਲੇ ਹੋਣ ਅਤੇ ਵਰਲਡ ਰਿਕਾਰਡ ਕਰਨ ਦਾ ਕੰਮ ਆਂਧਰ ਪ੍ਰਦੇਸ਼ ਕਰਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦੇਵੇ ਅਤੇ ਮੈਂ ਮੰਨਦਾ ਹਾਂ, ਚੰਦ੍ਰਬਾਬੂ ਦੀ ਅਗਵਾਈ ਹੇਠ ਇਹ ਹੋ ਕੇ ਰਹੇਗਾ।
ਸਾਥੀਓ,
ਆਂਧਰ ਪ੍ਰਦੇਸ਼ ਵਿੱਚ ਨਾ ਤਾਂ ਸੁਪਨੇ ਦੇਖਣ ਵਾਲਿਆਂ ਦੀ ਕਮੀ ਹੈ ਅਤੇ ਨਹੀਂ ਹੀ ਸੁਪਨਿਆਂ ਨੂੰ ਸਾਕਾਰ ਕਰਨ ਵਾਲੇ ਘੱਟ ਹਨ। ਮੈਂ ਇਹ ਵਿਸ਼ਵਾਸ ਨਾਲ ਕਹਿ ਸਕਦਾ ਹਾਂ, ਅੱਜ ਆਂਧਰ ਪ੍ਰਦੇਸ਼ ਠੀਕ ਮਾਰਗ ‘ਤੇ ਚੱਲ ਰਿਹਾ ਹੈ, ਆਂਧਰ ਨੇ ਠੀਕ ਸਪੀਡ ਫੜ ਲਈ ਹੈ। ਹੁਣ ਗ੍ਰੋਥ ਦੀ ਇਸ ਸਪੀਡ ਨੂੰ ਸਾਨੂੰ ਲਗਾਤਾਰ ਤੇਜ਼ ਕਰਦੇ ਰਹਿਣਾ ਹੈ।
ਅਤੇ ਮੈਂ ਕਹਿ ਸਕਦਾ ਹਾਂ, ਜਿਵੇਂ ਬਾਬੂ ਨੇ ਤਿੰਨ ਸਾਲ ਵਿੱਚ ਅਮਰਾਵਤੀ ਦੇ ਨਿਰਮਾਣ ਦਾ ਜੋ ਸੁਪਨਾ ਦੇਖਿਆ ਹੈ, ਇਸ ਦਾ ਮਤਲਬ ਇਹ ਤਿੰਨ ਸਾਲ ਦੇ ਸਿਰਫ਼ ਅਮਰਾਵਤੀ ਦੀ ਗਤੀਵਿਧੀ ਆਂਧਰ ਪ੍ਰਦੇਸ਼ ਦੀ ਜੀਡੀਪੀ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦੇਵੇਗੀ, ਇਹ ਮੈਂ ਸਾਫ਼ ਦੇਖ ਰਿਹਾ ਹਾਂ।
ਮੈਂ ਆਂਧਰ ਪ੍ਰਦੇਸ਼ ਦੀ ਜਨਤਾ ਨੂੰ , ਇੱਥੇ ਜੋ ਮੇਰੇ ਸਾਥੀ ਬੈਠੇ ਹਨ, ਸਾਰਿਆਂ ਨੂੰ ਫਿਰ ਭਰੋਸਾ ਦਿਲਾਉਂਦਾ ਹਾਂ, ਆਂਧਰ ਪ੍ਰਦੇਸ਼ ਦੀ ਤਰੱਕੀ ਲਈ ਤੁਸੀਂ ਮੈਨੂੰ ਹਮੇਸ਼ਾ ਆਪਣੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹੋਏ ਦੇਖੋਗੇ। ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। मी अन्दरि आशीर्वादमुतो ई कूटमि आन्ध्रप्रदेश अभिवृद्धिकि कट्टूबडि उन्नदि॥
ਧੰਨਵਾਦ !
ਭਾਰਤ ਮਾਤਾ ਕੀ ਜੈ ! ਭਾਰਤ ਮਾਤਾ ਕੀ ਜੈ !
ਭਾਰਤ ਮਾਤਾ ਕੀ ਜੈ !
ਵੰਦੇ ਮਾਤਰਮ ! ਵੰਦੇ ਮਾਤਰਮ !
ਵੰਦੇ ਮਾਤਰਮ ! ਵੰਦੇ ਮਾਤਰਮ !
ਵੰਦੇ ਮਾਤਰਮ ! ਵੰਦੇ ਮਾਤਰਮ !
ਵੰਦੇ ਮਾਤਰਮ ! ਵੰਦੇ ਮਾਤਰਮ !
*********
ਐੱਮਜੇਪੀਐੱਸ/ਐੱਸਟੀ/ਏਵੀ
(Release ID: 2126438)
Visitor Counter : 11