ਪ੍ਰਧਾਨ ਮੰਤਰੀ ਦਫਤਰ
ਮੁੰਬਈ ਵਿੱਚ ਵੇਵਸ ਸਮਿਟ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
01 MAY 2025 3:16PM
|
Location:
PIB Chandigarh
ਅੱਜ ਮਹਾਰਾਸ਼ਟਰ ਦਾ ਸਥਾਪਨਾ ਦਿਵਸ ਹੈ। ਮਹਾਰਾਸ਼ਟਰ ਦਿਵਸ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਜਾਂ ਧਰਤੀ ਦੇ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਸ਼ੁਭਕਾਮਨਾਵਾਂ! (छत्रपती शिवाजी महाराजांच्या या भूमीतील सर्व बंधू-भगिनींना महाराष्ट्र दिनाच्या खूप खूप शुभेच्छा!)
ਅੱਜ ਗੁਜਰਾਤ ਦਾ ਸਥਾਪਨਾ ਦਿਵਸ ਹੈ, ਦੁਨੀਆ ਭਰ ਵਿੱਚ ਫੈਲੇ ਸਭ ਗੁਜਰਾਤੀ ਭਰਾਵਾਂ-ਭੈਣਾਂ ਨੂੰ ਵੀ ਗੁਜਰਾਤ ਸਥਾਪਨਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। (आजे गुजरातनो पण स्थापना दिवस छे, विश्व भर में फैले सब गुजराती भाई-बहनों को भी गुजरात स्थापना दिवस की बहुत-बहुत शुभकामनाएं।)
ਵੇਵਸ ਸਮਿਟ ਵਿੱਚ ਮੌਜੂਦ, ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਣਨ ਜੀ, ਮਹਾਰਾਸ਼ਟਰ ਦੇ ਲੋਕਪ੍ਰਿਅ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਜੀ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗ ਅਸ਼ਵਿਨੀ ਵੈਸ਼ਣਵ ਜੀ, ਐੱਲ ਮੁਰੂਗਨ ਜੀ, ਮਹਾਰਾਸ਼ਟਰ ਦੇ ਡਿਪਟੀ ਸੀਐੱਮ ਏਕਨਾਥ ਸ਼ਿੰਦੇ ਜੀ, ਅਜੀਤ ਪਵਾਰ ਜੀ, ਦੁਨੀਆ ਦੇ ਕੋਣੇ-ਕੋਣੇ ਤੋਂ ਜੁੜੇ ਕ੍ਰਿਏਟਿਵ ਵਰਲਡ ਦੇ ਸਾਰੇ ਦਿੱਗਜ, ਵਿਭਿੰਨ ਦੇਸ਼ਾਂ ਤੋਂ ਆਏ information, communication, art ਅਤੇ culture ਵਿਭਾਗਾਂ ਦੇ ਮੰਤਰੀਗਣ, ਵਿਭਿੰਨ ਦੇਸ਼ਾਂ ਦੇ ਰਾਜਦੂਤ, ਦੁਨੀਆ ਦੇ ਕੋਣੇ-ਕੋਣੇ ਤੋਂ ਜੁੜੇ ਕ੍ਰਿਏਟਿਵ ਵਰਲਡ ਦੇ ਚਿਹਰੇ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!
ਸਾਥੀਓ,
ਅੱਜ ਇੱਥੇ ਮੁੰਬਈ ਵਿੱਚ 100 ਤੋਂ ਵੱਧ ਦੇਸ਼ਾਂ ਦੇ Artists, Innovators, Investors ਅਤੇ Policy Makers, ਇਕੱਠੇ, ਇੱਕ ਹੀ ਛੱਤ ਦੇ ਹੇਠਾਂ, ਇਕੱਠੇ ਹੋਏ ਹਨ। ਇੱਕ ਤਰ੍ਹਾਂ ਨਾਲ ਅੱਜ ਇੱਥੇ Global Talent ਅਤੇ Global Creativity ਦੇ ਇੱਕ Global Ecosystem ਦੀ ਨੀਂਹ ਰੱਖੀ ਜਾ ਰਹੀ ਹੈ। World Audio Visual And Entertainment Summit ਯਾਨੀ ਵੇਵਸ, ਇਹ ਸਿਰਫ਼ ਐਕ੍ਰੋਨਿਮ ਨਹੀਂ ਹੈ।
ਇਹ ਵਾਕਈ, ਇੱਕ Wave ਹੈ, Culture ਦੀ, Creativity ਦੀ, Universal Connect ਦੀ। ਅਤੇ ਇਸ Wave ‘ਤੇ ਸਵਾਰ ਹਨ, ਫਿਲਮਾਂ, ਮਿਊਜ਼ਿਕ, ਗੇਮਿੰਗ, ਐਨੀਮੇਸ਼ਨ, ਸਟੋਰੀਟੈਲਿੰਗ, ਕ੍ਰਿਏਟੀਵਿਟੀ ਦਾ ਅਥਾਹ ਸੰਸਾਰ, Wave ਦਾ ਇੱਕ ਅਜਿਹਾ ਗਲੋਬਲ ਪਲੈਟਫਾਰਮ ਹੈ, ਜੋ ਤੁਹਾਡੇ ਜਿਹੇ ਹਰ ਆਰਟੀਸਟ, ਹਰ Creator ਦਾ ਹੈ, ਜਿੱਥੇ ਹਰ ਕਲਾਕਾਰ, ਹਰ ਯੁਵਾ, ਇੱਕ ਨਵੇਂ Idea ਦੇ ਨਾਲ Creative World ਦੇ ਨਾਲ ਜੁੜੇਗਾ। ਇਸ ਇਤਿਹਾਸਿਕ ਅਤੇ ਸ਼ਾਨਦਾਰ ਸ਼ੁਰੂਆਤ ਲਈ, ਮੈਂ ਦੇਸ਼-ਵਿਦੇਸ਼ ਤੋਂ ਜੁਟੇ ਆਪ ਸਭ ਮਹਾਨੁਭਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਤੁਹਾਡਾ ਸਭ ਦਾ ਅਭਿਨੰਦਨ ਕਰਦਾ ਹਾਂ।
ਸਾਥੀਓ,
ਅੱਜ ਇੱਕ ਮਈ ਹੈ, ਅੱਜ ਤੋਂ 112 ਵਰ੍ਹੇ ਪਹਿਲਾਂ, ਤਿੰਨ ਮਈ 1913, ਭਾਰਤ ਵਿੱਚ ਪਹਿਲੀ ਫੀਚਰ ਫਿਲਮ ਰਾਜਾ ਹਰਿਸ਼ਚੰਦ੍ਰ ਰੀਲੀਜ਼ ਹੋਈ ਸੀ। ਇਸ ਦੇ ਨਿਰਮਾਤਾ ਦਾਦਾ ਸਾਹੇਬ ਫਾਲਕੇ ਜੀ ਸਨ, ਅਤੇ ਕੱਲ੍ਹ ਹੀ ਉਨ੍ਹਾਂ ਦੀ ਜਨਮ ਜਯੰਤੀ ਸੀ। ਬੀਤੀ ਇੱਕ ਸਦੀ ਵਿੱਚ, ਭਾਰਤੀ ਸਿਨੇਮਾ ਨੇ, ਭਾਰਤ ਨੂੰ ਦੁਨੀਆ ਦੇ ਕੋਣੇ-ਕੋਣੇ ਵਿੱਚ ਲੈ ਜਾਣ ਵਿੱਚ ਸਫ਼ਲਤਾ ਪਾਈ ਹੈ। ਰੂਸ ਵਿੱਚ ਰਾਜ ਕਪੂਰ ਜੀ ਦੀ ਪ੍ਰਸਿੱਧੀ, ਕਾਨਸ ਵਿੱਚ ਸੱਤਿਆਜੀਤ ਰੇਅ ਦੀ ਪੌਪੂਲੈਰਿਟੀ, ਅਤੇ ਔਸਕਰ ਵਿੱਚ RRR ਦੀ Success ਵਿੱਚ ਇਹੀ ਦਿਖਦਾ ਹੈ। ਗੁਰੂ ਦੱਤ ਦੀ ਸਿਨੇਮੈਟਿਕ Poetry ਹੋਵੇ ਜਾਂ ਫਿਰ ਰਿਤਵਿਕ ਘਟਕ ਦਾ Social Reflection, A.R. Rahman ਦੀ ਧੁੰਨ ਹੋਵੇ ਜਾਂ ਰਾਜਾਮੌਲੀ ਦੀ ਮਹਾਗਾਥਾ, ਹਰ ਕਹਾਣੀ, ਭਾਰਤੀ ਸੱਭਿਆਚਾਰ ਦੀ ਆਵਾਜ਼ ਬਣ ਕੇ ਦੁਨੀਆ ਦੇ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਉਤਰੀ ਹੈ। ਅੱਜ Waves ਦੇ ਇਸ ਪਲੈਟਫਾਰਮ ‘ਤੇ ਅਸੀਂ ਭਾਰਤੀ ਸਿਨੇਮਾ ਦੇ ਕਈ ਦਿੱਗਜਾਂ ਨੂੰ ਡਾਕ-ਟਿਕਟ ਰਾਹੀਂ ਯਾਦ ਕੀਤਾ ਹੈ।
ਸਾਥੀਓ,
ਬੀਤੇ ਵਰ੍ਹਿਆਂ ਵਿੱਚ, ਮੈਂ ਕਦੇ ਗੇਮਿੰਗ ਵਰਲਡ ਦੇ ਲੋਕਾਂ ਨੂੰ ਮਿਲਿਆ ਹਾਂ, ਕਦੇ ਮਿਊਜ਼ਿਕ ਦੀ ਦੁਨੀਆ ਦੇ ਲੋਕਾਂ ਨੂੰ ਮਿਲਿਆ, ਫਿਲਮ ਮੇਕਰਸ ਨੂੰ ਮਿਲਿਆ, ਕਦੇ ਸਕ੍ਰੀਨ ‘ਤੇ ਚਮਕਣ ਵਾਲੇ ਚਿਹਰਿਆਂ ਨੂੰ ਮਿਲਿਆ। ਇਨ੍ਹਾਂ ਚਰਚਾਵਾਂ ਵਿੱਚ ਅਕਸਰ ਭਾਰਤ ਦੀ ਕ੍ਰਿਏਟੀਵਿਟੀ, ਕ੍ਰਿਏਟਿਵ ਕੈਪੇਬਿਲਿਟੀ ਅਤੇ ਗਲੋਬਲ ਕੋਲੈਬੋਰੇਸ਼ਨ ਦੀਆਂ ਗੱਲਾਂ ਉਠਦੀਆਂ ਸਨ। ਮੈਂ ਜਦੋਂ ਵੀ ਤੁਹਾਨੂੰ ਸਾਰੇ ਕ੍ਰਿਏਟਿਵ ਵਰਲਡ ਦੇ ਲੋਕਾਂ ਨੂੰ ਮਿਲਿਆ, ਤੁਸੀਂ ਲੋਕਾਂ ਤੋਂ Ideas ਲੈਂਦਾ ਸੀ, ਤਾਂ ਵੀ ਮੈਨੂੰ ਖੁਦ ਵੀ ਇਸ ਵਿਸ਼ੇ ਦੀ ਗਹਿਰਾਈ ਵਿੱਚ ਜਾਣ ਦਾ ਮੌਕਾ ਮਿਲਿਆ। ਫਿਰ ਮੈਂ ਇੱਕ ਪ੍ਰਯੋਗ ਵੀ ਕੀਤਾ। 6-7 ਵਰ੍ਹੇ ਪਹਿਲਾਂ, ਜਦੋਂ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ ਦਾ ਅਵਸਰ ਆਇਆ, ਤਾਂ 150 ਦੇਸ਼ਾਂ ਦੇ ਗਾਇਕ-ਗਾਇਕਾਵਾਂ ਨੂੰ ਗਾਂਧੀ ਜੀ ਦਾ ਪ੍ਰਿਅ ਗੀਤ, ਵੈਸ਼ਣਵ ਜਨ ਕੋ ਤੇਨੇ ਕਹੀਏ, ਇਹ ਗਾਨੇ ਲਈ ਮੈਂ ਪ੍ਰੇਰਿਤ ਕੀਤਾ। ਨਰਸੀ ਮਹਿਤਾ ਜੀ ਦੁਆਰਾ ਰਚਿਤ ਇਹ ਗੀਤ 500-600 ਵਰ੍ਹਿਆਂ ਪੁਰਾਣਾ ਹੈ, ਲੇਕਿਨ ‘ਗਾਂਧੀ 150’ ਦੇ ਸਮੇਂ ਦੁਨੀਆ ਭਰ ਦੇ ਆਰਟਿਸਟਸ ਨੇ ਇਸ ਨੂੰ ਗਾਇਆ ਹੈ ਅਤੇ ਇਸ ਦਾ ਇੱਕ ਬਹੁਤ ਵੱਡਾ ਇੰਪੈਕਟ ਹੋਇਆ, ਦੁਨੀਆ ਇਕੱਠੇ ਆਈ। ਇੱਥੇ ਵੀ ਕਈ ਲੋਕ ਬੈਠੇ ਹਨ, ਜਿਨ੍ਹਾਂ ਨੇ ‘ਗਾਂਧੀ 150’ ਦੇ ਸਮੇਂ 2-2, 3-3 ਮਿੰਟ ਦੇ ਆਪਣੀ ਵੀਡੀਓਜ਼ ਬਣਾਏ ਸਨ, ਗਾਂਧੀ ਜੀ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਸੀ। ਭਾਰਤ ਅਤੇ ਦੁਨੀਆ ਭਰ ਦੇ ਕ੍ਰਿਏਟਿਵ ਵਰਲਡ ਦੀ ਤਾਕਤ ਮਿਲ ਕੇ ਕੀ ਕਮਾਲ ਕਰ ਸਕਦੀ ਹੈ, ਇਸ ਦੀ ਇੱਕ ਝਲਕ ਅਸੀਂ ਤਦ ਦੇਖ ਚੁੱਕੇ ਹਾਂ। ਅੱਜ ਉਸੇ ਸਮੇਂ ਦੀਆਂ ਕਲਪਨਾਵਾਂ, ਹਕੀਕਤ ਬਣ ਕੇ ਵੇਵਸ ਦੇ ਰੂਪ ਵਿੱਚ ਜ਼ਮੀਨ ‘ਤੇ ਉਤਰੀਆਂ ਹਨ।
ਸਾਥੀਓ,
ਜਿਵੇਂ ਨਵਾਂ ਸੂਰਜ ਚੜ੍ਹਦੇ ਹੀ ਅਸਮਾਨ ਨੂੰ ਰੰਗ ਦਿੰਦਾ ਹੈ, ਉਸੇ ਤਰ੍ਹਾਂ ਹੀ ਇਹ ਸਮਿਟ ਆਪਣੇ ਪਹਿਲੇ ਪਲ ਤੋਂ ਹੀ ਚਮਕਣ ਲਗੀ ਹੈ। "Right from the first moment, The summit is roaring with purpose." ਪਹਿਲੇ ਐਡੀਸ਼ਨ ਵਿੱਚ ਹੀ Waves ਨੇ ਦੁਨੀਆ ਦਾ ਧਿਆਨ ਆਪਣੀ ਤਰਫ਼ ਖਿੱਚ ਲਿਆ ਹੈ। ਸਾਡੇ Advisory Board ਨਾਲ ਜੁੜੇ ਸਾਰੇ ਸਾਥੀਆਂ ਨੇ ਜੋ ਮਿਹਨਤ ਕੀਤੀ ਹੈ, ਉਹ ਅੱਜ ਇੱਥੇ ਨਜ਼ਰ ਆ ਰਹੀ ਹੈ। ਆਪਣੇ ਬੀਤੇ ਦਿਨਾਂ ਵਿੱਚ ਵੱਡੇ ਪੈਮਾਨੇ ‘ਤੇ Creators Challenge, Creatosphere ਦਾ ਅਭਿਯਾਨ ਚਲਾਇਆ ਹੈ, ਦੁਨੀਆ ਦੇ ਕਰੀਬ 60 ਦੇਸ਼ਾਂ ਤੋਂ ਇੱਕ ਲੱਖ ਕ੍ਰਿਏਟਿਵ ਲੋਕਾਂ ਨੇ ਇਸ ਵਿੱਚ Participate ਕੀਤਾ। ਅਤੇ 32 ਚੈਲੇਂਜਿਜ਼ ਵਿੱਚ 800 ਫਾਈਨਲਿਸਟ ਚੁਣੇ ਗਏ ਹਨ। ਮੈਂ ਸਾਰੇ ਫਾਈਨਲਿਸਟਸ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਹਾਨੂੰ ਮੌਕਾ ਮਿਲਿਆ ਹੈ-ਦੁਨੀਆ ਵਿੱਚ ਛਾ ਜਾਣ ਦਾ, ਕੁਝ ਕਰ ਦਿਖਾਉਣ ਦਾ।
ਸਾਥੀਓ,
ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਤੁਸੀਂ ਭਾਰਤ ਪਵੇਲੀਅਨ ਵਿੱਚ ਬਹੁਤ ਕੁਝ ਨਵਾਂ ਰਚਿਆ ਹੈ, ਨਵਾਂ ਘੜਿਆ ਹੈ। ਮੈਂ ਇਸ ਨੂੰ ਦੇਖਣ ਲਈ ਵੀ ਬਹੁਤ ਉਤਸੁਕ ਹਾਂ, ਮੈਂ ਜ਼ਰੂਰ ਜਾਵਾਂਗਾ। Waves Bazar ਦਾ Initiative ਵੀ ਬਹੁਤ Interesting ਹੈ। ਇਸ ਨਾਲ ਨਵੇਂ ਕ੍ਰਿਏਟਰਸ Encourage ਹੋਣਗੇ, ਉਹ ਨਵੇਂ ਬਜ਼ਾਰ ਨਾਲ ਜੁੜ ਸਕਣਗੇ। ਆਰਟ ਦੀ ਫੀਲਡ ਵਿੱਚ, Buyers ਅਤੇ Sellers ਨੂੰ ਕਨੈਕਟ ਕਰਨ ਦਾ ਇਹ ਆਇਡੀਆ ਵਾਕਈ ਬਹੁਤ ਚੰਗਾ ਹੈ।
ਸਾਥੀਓ,
ਅਸੀਂ ਦੇਖਦੇ ਹਾਂ ਕਿ ਛੋਟੇ ਬੱਚੇ ਦੇ ਜੀਵਨ ਦੀ ਸ਼ੁਰੂਆਤ, ਜਦੋਂ ਬਾਲਕ (ਬੱਚਾ) ਪੈਦਾ ਹੁੰਦਾ ਹੈ ਉਦੋਂ ਤੋਂ, ਮਾਂ ਨਾਲ ਉਸ ਦਾ ਸਬੰਧ ਵੀ ਲੋਰੀ ਨਾਲ ਸ਼ੁਰੂ ਹੁੰਦਾ ਹੈ। ਮਾਂ ਤੋਂ ਹੀ ਉਹ ਪਹਿਲਾ ਸੁਰ ਸੁਣਦਾ ਹੈ। ਉਸ ਨੂੰ ਪਹਿਲਾ ਸੁਰ ਸੰਗੀਤ ਨਾਲ ਸਮਝ ਆਉਂਦਾ ਹੈ। ਇੱਕ ਮਾਂ, ਜੋ ਇੱਕ ਬੱਚੇ ਦੇ ਸੁਪਨੇ ਨੂੰ ਬੁਣਦੀ ਹੈ, ਉਸੇ ਤਰ੍ਹਾਂ ਹੀ ਕ੍ਰਿਏਟਿਵ ਵਰਲਡ ਦੇ ਲੋਕ ਇੱਕ ਯੁੱਗ ਦੇ ਸੁਪਨਿਆਂ ਨੂੰ ਪਿਰੋਂਦੇ ਹਨ। WAVES ਦਾ ਮਕਸਦ ਅਜਿਹੇ ਹੀ ਲੋਕਾਂ ਨੂੰ ਇਕੱਠੇ ਲਿਆਉਣ ਦਾ ਹੈ।
ਸਾਥੀਓ,
ਲਾਲ ਕਿਲੇ ਤੋਂ ਮੈਂ ਸਭ ਦੇ ਯਤਨ ਦੀ ਗੱਲ ਕਹੀ ਹੈ। ਅੱਜ ਮੇਰਾ ਇਹ ਵਿਸ਼ਵਾਸ ਹੋਰ ਪੱਕਾ ਹੋ ਗਿਆ ਹੈ ਕਿ ਤੁਹਾਡੇ ਸਾਰਿਆਂ ਦਾ ਪ੍ਰਯਾਸ ਆਉਣ ਵਾਲੇ ਵਰ੍ਹਿਆਂ ਵਿੱਚ WAVES ਨੂੰ ਨਵੀਂ ਉਚਾਈਂ ਦੇਵੇਗਾ। ਮੇਰੀ ਇੰਡਸਟ੍ਰੀ ਦੇ ਸਾਥੀਆਂ ਨੂੰ ਇਹ ਤਾਕੀਦ ਬਣੀ ਰਹੇਗੀ, ਕਿ ਜਿਵੇਂ ਤੁਸੀਂ ਪਹਿਲੀ ਸਮਿਟ ਦੀ ਹੈਂਡ ਹੋਲਡਿੰਗ ਕੀਤੀ ਹੈ, ਉਹ ਅੱਗੇ ਵੀ ਜਾਰੀ ਰੱਖੋ। ਹਾਲੇ ਤਾਂ WAVES ਵਿੱਚ ਕਈ ਤਰ੍ਹਾਂ ਦੀਆਂ ਖੂਬਸੂਰਤ ਲਹਿਰਾਂ ਆਉਣੀਆਂ ਬਾਕੀ ਹਨ, ਭਵਿੱਖ ਵਿੱਚ WAVES ਅਵਾਰਡਸ ਵੀ ਲਾਂਚ ਹੋਣ ਵਾਲੇ ਹਨ। ਇਹ ਆਰਟ ਅਤੇ ਕ੍ਰਿਏਟੀਵਿਟੀ ਦੀ ਦੁਨੀਆ ਵਿੱਚ ਸਭ ਤੋਂ ਪ੍ਰਤਿਸ਼ਠਿਤ ਅਵਾਰਡਸ ਹੋਣ ਵਾਲੇ ਹਨ। ਸਾਨੂੰ ਜੁਟੇ ਰਹਿਣਾ ਹੈ, ਸਾਨੂੰ ਜਗ (ਦੁਨੀਆ) ਦੇ ਮਨ ਨੂੰ ਜਿੱਤਣਾ ਹੈ, ਜਨ-ਜਨ ਨੂੰ ਜਿੱਤਣਾ ਹੈ।
ਸਾਥੀਓ,
ਅੱਜ ਭਾਰਤ, ਦੁਨੀਆ ਦੀ Third Largest Economy ਬਣਨ ਵੱਲੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਅੱਜ ਭਾਰਤ ਗਲੋਬਲ ਫਿਨਟੈੱਕ ਅਡੌਪਸ਼ਨਲ ਰੇਟ ਵਿੱਚ ਨੰਬਰ ਵਨ ਹੈ। ਦੁਨੀਆ ਦਾ ਸੈਕਿੰਡ ਲਾਰਜੈਸਟ ਮੋਬਾਈਲ ਮੈਨੂਫੈਕਚਰਰ ਹੈ। ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਭਾਰਤ ਵਿੱਚ ਹੈ। ਵਿਕਸਿਤ ਭਾਰਤ ਦੀ ਸਾਡੀ ਇਹ ਜਰਨੀ ਤਾਂ ਹਾਲੇ ਸ਼ੁਰੂ ਹੋਈ ਹੈ। ਭਾਰਤ ਕੋਲ ਇਸ ਤੋਂ ਵੀ ਕਿਤੇ ਜ਼ਿਆਦਾ ਆਫਰ ਕਰਨ ਲਈ ਹੈ। ਭਾਰਤ, ਬਿਲੀਅਨ ਪਲੱਸ ਆਬਾਦੀ ਦੇ ਨਾਲ-ਨਾਲ, ਬਿਲੀਅਨ ਪਲੱਸ Stories ਦਾ ਵੀ ਦੇਸ਼ ਹੈ। ਦੋ ਹਜ਼ਾਰ ਸਾਲ ਪਹਿਲਾਂ, ਜਦੋਂ ਭਾਰਤ ਮੁਨੀ ਨੇ ਨਾਟਯ ਸ਼ਾਸਤਰ ਲਿਖਿਆ, ਤਾਂ ਉਸ ਦਾ ਸੰਦੇਸ਼ ਸੀ- "नाट्यं भावयति लोकम्" ਇਸ ਦਾ ਅਰਥ ਹੈ, ਕਲਾ, ਸੰਸਾਰ ਨੂੰ ਭਾਵਨਾਵਾਂ ਦਿੰਦੀ ਹੈ, ਇਮੋਸ਼ਨ ਦਿੰਦੀ ਹੈ, ਫੀਲਿੰਗਸ ਦਿੰਦੀ ਹੈ। ਸਦੀਆਂ ਪਹਿਲਾਂ ਜਦੋਂ ਕਾਲੀਦਾਸ ਨੇ ਅਭਿਗਿਆਨ-ਸ਼ਾਕੁਂਤਲਮ ਲਿਖੀ, ਸ਼ਾਕੁਂਤਲਮ, ਤਦ ਭਾਰਤ ਨੇ ਕਲਾਸੀਕਲ ਡਰਾਮਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਭਾਰਤ ਦੀ ਹਰ ਗਲੀ ਵਿੱਚ ਇੱਕ ਕਹਾਣੀ ਹੈ, ਹਰ ਪਹਾੜ ਇੱਕ ਗੀਤ ਹੈ, ਹਰ ਨਦੀ ਕੁਝ ਨਾ ਕੁਝ ਗੁਣਗੁਣਾਉਂਦੀ ਹੈ। ਤੁਸੀਂ ਭਾਰਤ ਦੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿੱਚ ਜਾਓਗੇ, ਤਾਂ ਹਰ ਪਿੰਡ ਦਾ ਆਪਣਾ ਇੱਕ Folk ਹੈ, Storytelling ਦਾ ਆਪਣਾ ਹੀ ਇੱਕ ਖਾਸ ਅੰਦਾਜ਼ ਹੈ। ਇੱਥੇ ਅਲੱਗ-ਅਲੱਗ ਸਮਾਜਾਂ ਨੇ ਲੋਕ-ਕਥਾਵਾਂ ਰਾਹੀਂ ਆਪਣੇ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਇਆ ਹੈ। ਸਾਡੇ ਇੱਥੇ ਸੰਗੀਤ ਵੀ ਇੱਕ ਸਾਧਨਾ ਹੈ। ਭਜਨ ਹੋਣ, ਗ਼ਜ਼ਲਾਂ ਹੋਣ, Classical ਹੋਵੇ ਜਾਂ Contemporary, ਹਰ ਸੁਰ ਵਿੱਚ ਇੱਕ ਕਹਾਣੀ ਹੈ, ਹਰ ਤਾਲ ਵਿੱਚ ਇੱਕ ਆਤਮਾ ਹੈ।
ਸਾਥੀਓ,
ਸਾਡੇ ਇੱਥੇ ਨਾਦ ਬ੍ਰਹਮ ਯਾਨੀ ਸਾਊਂਡ ਆਫ ਡਿਵਾਈਨ ਦੀ ਕਲਪਨਾ ਹੈ। ਸਾਡੇ ਈਸ਼ਵਰ ਵੀ ਖੁਦ ਨੂੰ ਸੰਗੀਤ ਅਤੇ ਡਾਂਸ ਨਾਲ ਪ੍ਰਗਟ ਕਰਦੇ ਹਨ। ਭਗਵਾਨ ਸ਼ਿਵ ਦਾ ਡਮਰੂ-ਸ੍ਰਿਸ਼ਟੀ ਦੀ ਪਹਿਲੀ ਧੁਨ ਹੈ, ਮਾਂ ਸਰਸਵਤੀ ਦੀ ਵੀਣਾ-ਵਿਵੇਕ ਅਤੇ ਵਿਦਿਆ ਦੀ ਲੈਅ ਹੈ, ਸ਼੍ਰੀਕ੍ਰਿਸ਼ਨ ਦੀ ਬਾਂਸੁਰੀ-ਪ੍ਰੇਮ ਅਤੇ ਸੁੰਦਰਤਾ ਦਾ ਅਮਰ ਸੰਦੇਸ਼ ਹੈ, ਵਿਸ਼ਣੂ ਜੀ ਦਾ ਸ਼ੰਖ, ਸ਼ੰਖ ਦੀ ਆਵਾਜ਼- ਸਕਾਰਾਤਮਕ ਊਰਜਾ ਦਾ ਸੱਦਾ ਹੈ, ਇੰਨਾ ਕੁਝ ਹੈ ਸਾਡੇ ਕੋਲ, ਹੁਣ ਇੱਥੇ ਜੋ ਮਨ ਮੋਹ ਲੈਣ ਵਾਲੀ ਸੱਭਿਆਚਾਰਕ ਪੇਸ਼ਕਾਰੀ ਹੋਈ, ਉਸ ਵਿੱਚ ਵੀ ਇਸ ਦੀ ਝਲਕ ਦਿਖੀ ਹੈ। ਅਤੇ ਇਸ ਲਈ ਹੀ ਮੈਂ ਕਹਿੰਦਾ ਹਾਂ- ਇਹੀ ਸਮਾਂ ਹੈ, ਸਹੀ ਸਮਾਂ ਹੈ। ਇਹ Create In India, Create For The World ਦਾ ਸਹੀ ਸਮਾਂ ਹੈ। ਅੱਜ ਜਦੋਂ ਦੁਨੀਆ Storytelling ਦੇ ਨਵੇਂ ਤਰੀਕੇ ਲੱਭ ਰਹੀ ਹੈ, ਤਦ ਭਾਰਤ ਕੋਲ ਹਜ਼ਾਰਾਂ ਵਰ੍ਹਿਆਂ ਦੀਆਂ ਆਪਣੀਆਂ ਕਹਾਣੀਆਂ ਦਾ ਖਜਾਨਾ ਹੈ। ਅਤੇ ਇਹ ਖਜਾਨਾ Timeless ਹੈ, Thought-Provoking ਹੈ ਅਤੇ Truly Global ਹੈ। ਅਤੇ ਅਜਿਹਾ ਨਹੀਂ ਹੈ ਕਿ ਇਸ ਵਿੱਚ ਕਲਚਰ ਨਾਲ ਜੁੜੇ ਵਿਸ਼ੇ ਹੀ ਹਨ, ਇਸ ਵਿੱਚ ਵਿਗਿਆਨ ਦੀ ਦੁਨੀਆ ਹੈ, ਸਪੋਰਟਸ ਹੈ, ਬਹਾਦਰੀ ਦੀਆਂ ਕਹਾਣੀਆਂ ਹਨ, ਤਿਆਰ-ਤੱਪਸਿਆ ਦੀਆਂ ਗਾਥਾਵਾਂ ਹਨ। ਸਾਡੀਆਂ ਸਟੋਰੀਜ਼ ਵਿੱਚ ਸਾਇੰਸ ਵੀ ਹੈ, ਫਿਕਸ਼ਨ ਵੀ ਹੈ, ਕ੍ਰੇਜ਼ ਵੀ, ਬ੍ਰੇਵਰੀ ਹੈ, ਭਾਰਤ ਦੇ ਇਸ ਖਜ਼ਾਨੇ ਦੀ ਬਾਸਕੇਟ ਬਹੁਤ ਵੱਡੀ ਹੈ, ਬਹੁਤ ਵਿਸ਼ਾਲ ਹੈ। ਇਸ ਖਜ਼ਾਨੇ ਨੂੰ ਦੁਨੀਆ ਦੇ ਕੋਣੇ-ਕੋਣੇ ਵਿੱਚ ਲੈ ਜਾਣਾ, ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਨਵੇਂ ਅਤੇ Interesting ਤਰੀਕੇ ਨਾਲ ਰੱਖਣਾ, ਇਹ waves platform ਦੀ ਵੱਡੀ ਜ਼ਿੰਮੇਵਾਰੀ ਹੈ।
ਸਾਥੀਓ,
ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਸਾਡੇ ਇੱਥੇ ਪਦਮ ਅਵਾਰਡ ਆਜ਼ਾਦੀ ਦੇ ਕੁਝ ਵਰ੍ਹੇ ਬਾਅਦ ਹੀ ਸ਼ੁਰੂ ਹੋ ਗਏ ਸਨ। ਇੰਨੇ ਵਰ੍ਹਿਆਂ ਤੋਂ ਇਹ ਅਵਾਰਡ ਦਿੱਤੇ ਜਾ ਰਹੇ ਹਨ, ਲੇਕਿਨ ਅਸੀਂ ਇਨ੍ਹਾਂ ਅਵਾਰਡਸ ਨੂੰ ਪੀਪਲਸ ਪਦਮ ਬਣਾ ਦਿੱਤਾ ਹੈ। ਜੋ ਲੋਕ ਦੇਸ਼ ਦੇ ਦੂਰ-ਦੁਰਾਡੇ ਵਿੱਚ, ਕੋਣੇ-ਕੋਣੇ ਵਿੱਚ ਦੇਸ਼ ਦੇ ਲਈ ਜੀ ਰਹੇ ਹਨ, ਸਮਾਜ ਦੀ ਸੇਵਾ ਕਰ ਰਹੇ ਹਨ, ਅਸੀਂ ਉਨ੍ਹਾਂ ਦੀ ਪਹਿਚਾਣ ਕੀਤੀ, ਉਨ੍ਹਾਂ ਨੂੰ ਪ੍ਰਤਿਸ਼ਠਾ ਦਿੱਤੀ, ਤਾਂ ਪਦਮ ਦੀ ਪਰੰਪਰਾ ਦਾ ਸਰੂਪ ਹੀ ਬਦਲ ਗਿਆ। ਹੁਣ ਪੂਰੇ ਦੇਸ਼ ਨੇ ਖੁੱਲ੍ਹੇ ਦਿਲ ਤੋਂ ਇਸ ਨੂੰ ਮਾਨਤਾ ਦਿੱਤੀ ਹੈ, ਹੁਣ ਇਹ ਸਿਰਫ਼ ਇੱਕ ਆਯੋਜਨ ਨਾ ਹੋ ਕੇ ਪੂਰੇ ਦੇਸ਼ ਦਾ ਉਤਸਵ ਬਣ ਗਿਆ ਹੈ। ਇਸੇ ਤਰ੍ਹਾਂ ਵੇਵਸ ਵੀ ਹੈ। ਵੇਵਸ ਕ੍ਰਿਏਟਿਵ ਵਰਲਡ ਵਿੱਚ, ਫਿਲਮ ਵਿੱਚ, ਮਿਊਜ਼ਿਕ ਵਿੱਚ, ਐਨੀਮੇਸ਼ਨ ਵਿੱਚ, ਗੇਮਿੰਗ ਵਿੱਚ, ਭਾਰਤ ਦੇ ਕੋਣੇ-ਕੋਣੇ ਵਿੱਚ ਜੋ ਟੈਲੇਂਟ ਹੈ, ਉਸ ਨੂੰ ਇੱਕ ਪਲੈਟਫਾਰਮ ਦੇਵੇਗਾ, ਤਾਂ ਦੁਨੀਆ ਇਸ ਨੂੰ ਜ਼ਰੂਰ ਸਰਾਹੇਗੀ।
ਸਾਥੀਓ,
ਕੰਟੈਂਟ ਕ੍ਰਿਏਸ਼ਨ ਵਿੱਚ ਭਾਰਤ ਭਾਰਤ ਦੀ ਇੱਕ ਹੋਰ ਵਿਸ਼ੇਸ਼ਤਾ, ਤੁਹਾਡੀ ਬਹੁਤ ਮਦਦ ਕਰਨ ਵਾਲੀ ਹੈ। ਅਸੀਂ, आ नो भद्र: क्रतवो यन्तु विश्वत: ਦੇ ਵਿਚਾਰ ਨੂੰ ਮੰਨਣ ਵਾਲੇ ਹਾਂ। ਇਸ ਦਾ ਮਤਲਬ ਹੈ, ਚਾਰੇ ਦਿਸ਼ਾਵਾਂ ਤੋਂ ਸਾਡੇ ਕੋਲ ਸ਼ੁਭ ਵਿਚਾਰ ਆਉਣ। ਇਹ ਸਾਡੀ civilizational openness ਦਾ ਪ੍ਰਮਾਣ ਹੈ। ਇਸੇ ਭਾਵ ਨਾਲ, ਪਾਰਸੀ ਇੱਥੇ ਆਏ। ਅਤੇ ਅੱਜ ਵੀ ਪਾਰਸੀ ਕਮਿਊਨਿਟੀ, ਬਹੁਤ ਮਾਣ ਦੇ ਨਾਲ ਭਾਰਤ ਵਿੱਚ ਥ੍ਰਾਈਵ ਕਰ ਰਹੀ ਹੈ। ਇੱਥੇ Jews ਆਏ ਅਤੇ ਭਾਰਤ ਦੇ ਬਣ ਕੇ ਰਹਿ ਗਏ। ਦੁਨੀਆ ਵਿੱਚ ਹਰ ਸਮਾਜ, ਹਰ ਦੇਸ਼ ਦੀਆਂ ਆਪਣੀਆਂ-ਆਪਣੀਆਂ ਸਿੱਧੀਆਂ ਹਨ। ਇਸ ਆਯੋਜਨ ਵਿੱਚ ਇੱਥੇ ਸਾਰੇ ਦੇਸ਼ਾਂ ਦੇ ਮੰਤਰੀਗਣ ਹਨ, ਪ੍ਰਤੀਨਿਧੀ ਹਨ, ਉਨ੍ਹਾਂ ਦੇਸ਼ਾਂ ਦੀਆਂ ਆਪਣੀਆਂ ਸਫ਼ਲਤਾਵਾਂ ਹਨ, ਦੁਨੀਆ ਭਰ ਦੇ ਵਿਚਾਰਾਂ ਦਾ, ਆਰਟ ਦਾ ਵੈਲਕਮ ਕਰਨਾ, ਉਨ੍ਹਾਂ ਨੂੰ ਸਨਮਾਨ ਦੇਣਾ, ਇਹ ਸਾਡੇ ਕਲਚਰ ਦੀ ਤਾਕਤ ਹੈ। ਇਸ ਲਈ ਅਸੀਂ ਮਿਲ ਕੇ, ਹਰ ਕਲਚਰ ਦੀ ਵੱਖ-ਵੱਖ ਦੇਸ਼ਾਂ ਦੀਆਂ ਉਪਲਬਧੀਆਂ ਨਾਲ ਜੁੜਿਆ ਬਿਹਤਰੀਨ ਕੰਟੈਂਟ ਕ੍ਰਿਏਟ ਕਰ ਸਕਦੇ ਹਾਂ। ਇਹ ਗਲੋਬਲ ਕਨੈਕਟ ਦੇ ਸਾਡੇ ਵਿਜ਼ਨ ਨੂੰ ਵੀ ਮਜ਼ਬੂਤੀ ਦੇਵੇਗਾ।
ਸਾਥੀਓ,
ਮੈਂ ਅੱਜ ਦੁਨੀਆ ਦੇ ਲੋਕਾਂ ਨੂੰ ਵੀ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ, ਭਾਰਤ ਦੇ ਬਾਹਰ ਦੇ ਜੋ ਕ੍ਰਿਏਟਿਵ ਵਰਲਡ ਦੇ ਲੋਕ ਹਨ, ਉਨ੍ਹਾਂ ਨੂੰ ਇਹ ਵਿਸ਼ਵਾਸ ਦਿਲਾਉਣਾ ਚਾਹੁੰਦਾ ਹਾਂ, ਕਿ ਤੁਸੀਂ ਜਦੋਂ ਭਾਰਤ ਨਾਲ ਜੁੜੋਗੇ, ਜਦੋਂ ਤੁਸੀਂ ਭਾਰਤ ਦੀਆਂ ਕਹਾਣੀਆਂ ਨੂੰ ਜਾਣੋਗੇ, ਤਾਂ ਤੁਹਾਨੂੰ ਅਜਿਹੀਆਂ-ਅਜਿਹੀਆਂ ਸਟੋਰੀਜ਼ ਮਿਲਣਗੀਆਂ, ਕਿ ਤੁਹਾਨੂੰ ਲਗੇਗਾ ਕਿ ਅਰੇ ਇਹ ਤਾਂ ਮੇਰੇ ਦੇਸ਼ ਵਿੱਚ ਵੀ ਹੁੰਦਾ ਹੈ। ਤੁਸੀਂ ਭਾਰਤ ਨਾਲ ਬਹੁਤ ਨੈਚੂਰਲ ਕਨੈਕਟ ਫੀਲ ਕਰੋਗੇ, ਤਾਂ ਤੁਹਾਨੂੰ Create In India ਦਾ ਸਾਡਾ ਮੰਤਰ ਹੋਰ ਸਹਿਜ ਲਗੇਗਾ।
ਸਾਥੀਓ,
ਇਹ ਭਾਰਤ ਵਿੱਚ Orange Economy ਦਾ ਉਦੈ ਕਾਲ ਹੈ। Content, Creativity ਅਤੇ Culture – ਇਹ Orange Economy ਦੀਆਂ ਤਿੰਨ ਧੁਰੀਆਂ ਹਨ। Indian films ਦੀ reach ਹੁਣ ਦੁਨੀਆ ਦੇ ਕੋਣੇ-ਕੋਣੇ ਤੱਕ ਪਹੁੰਚ ਰਹੀ ਹੈ। ਅੱਜ Hundred Plus ਦੇਸ਼ਾਂ ਵਿੱਚ ਭਾਰਤੀ ਫਿਲਮਾਂ release ਹੁੰਦੀਆਂ ਹਨ। Foreign audiences ਵੀ ਹੁਣ Indian films ਨੂੰ ਸਿਰਫ਼ ਸਰਸਰੀ ਤੌਰ ‘ਤੇ ਦੇਖਦੇ ਨਹੀਂ, ਸਗੋਂ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਅੱਜ ਵੱਡੀ ਸੰਖਿਆ ਵਿੱਚ ਵਿਦੇਸ਼ੀ ਦਰਸ਼ਕ Indian content ਨੂੰ subtitles ਦੇ ਨਾਲ ਦੇਖ ਰਹੇ ਹਨ। India ਵਿੱਚ OTT Industry ਨੇ ਪਿਛਲੇ ਕੁਝ ਵਰ੍ਹਿਆਂ ਵਿੱਚ 10x growth ਦਿਖਾਈ ਹੈ। Screen size ਭਾਵੇਂ ਛੋਟਾ ਹੋ ਰਿਹਾ ਹੋਵੇ, ਪਰ scope infinite ਹੈ। ਸਕ੍ਰੀਨ ਮਾਈਕ੍ਰੋ ਹੁੰਦੀ ਜਾ ਰਹੀ ਹੈ ਪਰ ਮੈਸੇਜ ਮੈਗਾ ਹੁੰਦਾ ਜਾ ਰਿਹਾ ਹੈ। ਅੱਜਕੱਲ੍ਹ ਭਾਰਤ ਦਾ ਖਾਣਾ ਵਿਸ਼ਵ ਦੀ ਪਸੰਦ ਬਣਦਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਦਾ ਗਾਨਾ ਵੀ ਵਿਸ਼ਵ ਦੀ ਪਹਿਚਾਣ ਬਣੇਗਾ।
ਸਾਥੀਓ,
ਭਾਰਤ ਦੀ Creative Economy ਆਉਣ ਵਾਲੇ ਵਰ੍ਹਿਆਂ ਵਿੱਚ GDP ਵਿੱਚ ਆਪਣਾ ਯੋਗਦਾਨ ਹੋਰ ਵਧਾ ਸਕਦੀ ਹੈ। ਅੱਜ ਭਾਰਤ Film Production, Digital Content, Gaming, Fashion ਅਤੇ Music ਦਾ Global Hub ਬਣ ਰਿਹਾ ਹੈ। Live Concerts ਨਾਲ ਜੁੜੀ ਇੰਡਸਟ੍ਰੀ ਦੇ ਲਈ ਅਨੇਕ ਸੰਭਾਵਨਾਵਾਂ ਸਾਡੇ ਸਾਹਮਣੇ ਹਨ। ਅੱਜ ਗਲੋਬਲ ਐਨੀਮੇਸ਼ਨ ਮਾਰਕਿਟ ਦਾ ਸਾਈਜ਼ Four Hundred And Thirty Billion Dollar ਤੋਂ ਜ਼ਿਆਦਾ ਦਾ ਹੈ। ਅਨੁਮਾਨ ਹੈ ਕਿ ਅਗਲੇ 10 ਵਰ੍ਹਿਆਂ ਵਿੱਚ ਇਹ ਡਬਲ ਹੋ ਸਕਦਾ ਹੈ। ਇਹ ਭਾਰਤ ਦੀ ਐਨੀਮੇਸ਼ਨ ਅਤੇ ਗ੍ਰਾਫਿਕਸ ਇੰਡਸਟ੍ਰੀ ਦੇ ਲਈ ਬਹੁਤ ਵੱਡਾ ਅਵਸਰ ਹੈ।
ਸਾਥੀਓ,
ਔਰੋਂਜ ਇਕੋਨੌਮੀ ਦੇ ਇਸ ਬੂਮ ਵਿੱਚ, ਮੈਂ Waves ਦੇ ਇਸ ਮੰਚ ਤੋਂ ਦੇਸ਼ ਦੇ ਹਰ ਯੁਵਾ ਕ੍ਰਿਏਟਰ ਨੂੰ ਕਹਾਂਗਾ, ਤੁਸੀਂ ਚਾਹੇ ਗੁਵਾਹਾਟੀ ਦੇ ਮਿਊਜ਼ੀਸ਼ਿਅਨ ਹੋਵੋ, ਕੋਚੀ ਦੇ ਪੌਡਕਾਸਟਰ ਹੋਵੋ, ਬੰਗਲੁਰੂ ਵਿੱਚ ਗੇਮ ਡਿਜ਼ਾਈਨ ਕਰ ਰਹੇ ਹੋ, ਜਾਂ ਪੰਜਾਬ ਵਿੱਚ ਫਿਲਮ ਬਣਾ ਰਹੇ ਹੋਵੋ, ਤੁਸੀਂ ਸਾਰੇ ਭਾਰਤ ਦੀ ਇਕੋਨੌਮੀ ਵਿੱਚ ਇੱਕ ਨਵੀਂ Wave ਲਿਆ ਰਹੇ ਹੋ- Creativity ਦੀ Wave, ਇੱਕ ਅਜਿਹੀ ਲਹਿਰ, ਜੋ ਤੁਹਾਡੀ ਮਿਹਨਤ, ਤੁਹਾਡਾ ਪੈਸ਼ਨ ਚਲਾ ਰਹੀ ਹੈ। ਅਤੇ ਸਾਡੀ ਸਰਕਾਰ ਵੀ ਤੁਹਾਡੀ ਹਰ ਕੋਸ਼ਿਸ਼ ਵਿੱਚ ਤੁਹਾਡੇ ਨਾਲ ਹੈ। Skill India ਤੋਂ ਲੈ ਕੇ Startup Support ਤੱਕ, AVGC ਇੰਡਸਟ੍ਰੀ ਦੇ ਲਈ ਪੌਲਿਸੀ ਤੋਂ ਲੈ ਕੇ Waves ਜਿਹੇ ਪਲੈਟਫਾਰਮ ਤੱਕ, ਅਸੀਂ ਹਰ ਕਦਮ ‘ਤੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਨਿਰੰਤਰ ਲਗੇ ਰਹਿੰਦੇ ਹਾਂ। ਅਸੀਂ ਇੱਕ ਅਜਿਹਾ Environment ਬਣਾ ਰਹੇ ਹਾਂ, ਜਿੱਥੇ ਤੁਹਾਡੇ idea ਅਤੇ ਇਮੈਜ਼ੀਨੇਸ਼ਨ ਦੀ ਵੈਲਿਊ ਹੋਵੇ। ਜੋ ਨਵੇਂ ਸੁਪਨਿਆਂ ਨੂੰ ਜਨਮ ਦੇਵੇ, ਅਤੇ ਤੁਹਾਨੂੰ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਸਮਰੱਥਾ ਦੇਵੇ। ਵੇਵਸ ਸਮਿਟ ਦੇ ਜ਼ਰੀਏ ਵੀ ਤੁਹਾਨੂੰ ਇੱਕ ਵੱਡਾ ਪਲੈਟਫਾਰਮ ਮਿਲੇਗਾ। ਇੱਕ ਅਜਿਹਾ ਪਲੈਟਫਾਰਮ, ਜਿੱਥੇ Creativity ਅਤੇ Coding ਇਕੱਠਿਆਂ ਹੋਵੇਗੀ, ਜਿੱਥੇ Software ਅਤੇ Storytelling ਇਕੱਠਿਆਂ ਹੋਵੇਗੀ, ਜਿੱਥੇ Art ਅਤੇ Augmented Reality ਇਕੱਠੇ ਹੋਵੇਗੀ। ਤੁਸੀਂ ਇਸ ਪਲੈਟਫਾਰਮ ਦਾ ਭਰਪੂਰ ਇਸਤੇਮਾਲ ਕਰੋ, ਵੱਡੇ ਸੁਪਨੇ ਦੇਖੋ, ਉਨ੍ਹਾਂ ਨੂੰ ਪੂਰਾ ਕਰਨ ਲਈ ਪੂਰੀ ਤਾਕਤ ਲਗਾ ਦਿਓ।
ਸਾਥੀਓ,
ਮੇਰਾ ਪੂਰਾ ਵਿਸ਼ਵਾਸ ਤੁਹਾਡੇ ‘ਤੇ ਹੈ, ਕੰਟੈਂਟ ਕ੍ਰਿਏਟਰਸ ‘ਤੇ ਹੈ, ਅਤੇ ਇਸ ਦੀ ਵਜ੍ਹਾ ਵੀ ਹੈ। Youth ਦੀ spirit ਵਿੱਚ, ਉਨ੍ਹਾਂ ਦੇ ਵਰਕਿੰਗ ਸਟਾਈਲ ਵਿੱਚ, ਕੋਈ barriers, ਕੋਈ baggage ਜਾਂ boundaries ਨਹੀਂ ਹੁੰਦੀਆਂ, ਇਸ ਲਈ ਤੁਹਾਡੀ creativity ਬਿਲਕੁਲ free-flow ਕਰਦੀ ਹੈ, ਇਸ ਵਿੱਚ ਕੋਈ hesitation, ਕੋਈ Reluctance ਨਹੀਂ ਹੁੰਦਾ। ਮੈਂ ਖੁਦ, ਹਾਲ ਹੀ ਵਿੱਚ ਕਈ young creators ਨਾਲ , gamers ਨਾਲ, ਅਤੇ ਅਜਿਹੇ ਹੀ ਕਈ ਲੋਕਾਂ ਨਾਲ personally interaction ਕੀਤਾ ਹੈ। Social media ‘ਤੇ ਵੀ ਮੈਂ ਤੁਹਾਡੀ creativity ਨੂੰ ਦੇਖਦਾ ਰਹਿੰਦਾ ਹਾਂ, ਤੁਹਾਡੀ energy ਨੂੰ feel ਕਰਦਾ ਹਾਂ, ਇਹ ਕੋਈ ਸੰਜੋਗ ਨਹੀਂ ਹੈ ਕਿ ਅੱਜ ਜਦੋਂ ਭਾਰਤ ਕੋਲ ਦੁਨੀਆ ਦੀ ਸਭ ਤੋਂ ਵੱਡੀ young population ਹੈ, ਠੀਕ ਉਸੇ ਸਮੇਂ ਸਾਡੀ creativity ਦੀਆਂ ਨਵੀਆਂ-ਨਵੀਆਂ dimensions ਸਾਹਮਣੇ ਆ ਰਹੀਆਂ ਹਨ। Reels, podcasts, games, animation, startup, AR-VR ਜਿਹੇ formats, ਸਾਡੇ ਯੰਗ ਮਾਈਂਡਸ, ਇਨ੍ਹਾਂ ਹਰ format ਵਿੱਚ ਸ਼ਾਨਦਾਰ ਕੰਮ ਕਰ ਰਹੇ ਹਨ। ਸਹੀ ਮਾਇਨੇ ਵਿੱਚ ਵੇਵਸ ਤੁਹਾਡੀ ਜੈਨਰੇਸ਼ਨ ਦੇ ਲਈ ਹੈ, ਤਾਂ ਜੋ ਤੁਸੀਂ ਆਪਣੀ ਐਨਰਜੀ, ਆਪਣੀ Efficiency ਨਾਲ, Creativity ਦੀ ਪੂਰੀ ਇਸ Revolution ਨੂੰ Re-imagine ਕਰ ਸਕੋ, Re-define ਕਰ ਸਕੋ।
ਸਾਥੀਓ,
Creativity ਦੀ ਦੁਨੀਆ ਦੇ ਤੁਸੀਂ ਦਿੱਗਜਾਂ ਦੇ ਸਾਹਮਣੇ, ਮੈਂ ਇੱਕ ਹੋਰ ਵਿਸ਼ੇ ਦੀ ਚਰਚਾ ਕਰਨਾ ਚਾਹੁੰਦਾ ਹਾਂ। ਇਹ ਵਿਸ਼ਾ ਹੈ -Creative Responsibility, ਅਸੀਂ ਸਾਰੇ ਦੇਖ ਰਹੇ ਹਾਂ ਕਿ 21ਵੀਂ ਸੈਂਚੂਰੀ ਦੇ, ਜੋ ਕਿ ਟੇਕ ਡ੍ਰਿਵਨ ਸੈਂਚੂਰੀ ਹੈ। ਹਰ ਵਿਅਕਤੀ ਦੇ ਜੀਵਨ ਵਿੱਚ ਟੈਕਨੋਲੋਜੀ ਦਾ ਰੋਲ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਮਾਨਵੀ ਸੰਵੇਦਨਾਵਾਂ ਨੂੰ ਬਣਾਏ ਰੱਖਣ ਲਈ extra efforts ਦੀ ਜ਼ਰੂਰਤ ਹੈ। ਇਹ ਕ੍ਰਿਏਟਿਵ ਵਰਲਡ ਹੀ ਕਰ ਸਕਦਾ ਹੈ। ਸਾਨੂੰ ਇਨਸਾਨ ਨੂੰ ਰੋਬੋਟਸ ਨਹੀਂ ਬਣਨ ਦੇਣਾ ਹੈ। ਸਾਨੂੰ ਇਨਸਾਨ ਨੂੰ ਵੱਧ ਤੋਂ ਵੱਧ ਸੰਵੇਦਨਸ਼ੀਲ ਬਣਾਉਣਾ ਹੈ, ਉਸ ਨੂੰ ਹੋਰ ਜ਼ਿਆਦਾ ਸਮ੍ਰਿੱਧ ਕਰਨਾ ਹੈ। ਇਨਸਾਨ ਦੀ ਇਹ ਸਮ੍ਰਿੱਧੀ, ਇਨਫਰਮੇਸ਼ਨ ਦੇ ਪਹਾੜ ਤੋਂ ਨਹੀਂ ਆਵੇਗੀ, ਇਹ ਟੈਕਨੋਲੋਜੀ ਦੀ ਸਪੀਡ ਅਤੇ ਰੀਚ ਨਾਲ ਵੀ ਨਹੀਂ ਆਵੇਗੀ ਇਸ ਦੇ ਲਈ ਸਾਨੂੰ ਗੀਤ, ਸੰਗੀਤ, ਕਲਾ ਨ੍ਰਿਤ ਨੂੰ ਮਹੱਤਵ ਦੇਣਾ ਹੋਵੇਗਾ।। ਹਜ਼ਾਰਾਂ ਵਰ੍ਹਿਆਂ ਤੋਂ ਇਹ, ਮਾਨਵੀ ਸੰਵੇਦਨਾ ਨੂੰ ਜਾਗ੍ਰਿਤ ਰੱਖੇ ਹੋਏ ਹਨ। ਸਾਨੂੰ ਇਸ ਨੂੰ ਹੋਰ ਮਜ਼ਬੂਤ ਕਰਨਾ ਹੈ। ਸਾਨੂੰ ਇੱਕ ਹੋਰ ਅਹਿਮ ਗੱਲ ਯਾਦ ਰੱਖਣੀ ਹੈ। ਅੱਜ ਸਾਡੀ ਯੰਗ ਜੈਨਰੇਸ਼ਨ ਨੂੰ ਕੁਝ ਮਾਨਵਤਾ ਵਿਰੋਧੀ ਵਿਚਾਰਾਂ ਤੋਂ ਬਚਾਉਣ ਦੀ ਜ਼ਰੂਰਤ ਹੈ। WAVES ਇੱਕ ਅਜਿਹਾ ਮੰਚ ਹੈ, ਜੋ ਇਹ ਕੰਮ ਕਰ ਸਕਦਾ ਹੈ। ਜੇਕਰ ਇਸ ਜ਼ਿੰਮੇਦਾਰੀ ਤੋਂ ਅਸੀਂ ਪਿੱਛੇ ਹਟ ਗਏ ਤਾਂ, ਇਹ ਯੁਵਾ ਪੀੜ੍ਹੀ ਦੇ ਲਈ ਬਹੁਤ ਘਾਤਕ ਹੋਵੇਗਾ।
ਸਾਥੀਓ,
ਅੱਜ ਟੈਕਨੋਲੋਜੀ ਨੇ ਕ੍ਰਿਏਟਿਵ ਵਰਲਡ ਦੇ ਲਈ ਖੁੱਲ੍ਹਾ ਅਸਮਾਨ ਬਣਾ ਦਿੱਤਾ ਹੈ, ਇਸ ਲਈ ਹੁਣ ਗਲੋਬਲ ਕੋਆਰਡੀਨੇਸ਼ਨ ਵੀ ਉੰਨਾ ਹੀ ਜ਼ਰੂਰੀ ਹੈ। ਮੈਨੂੰ ਵਿਸ਼ਵਾਸ ਹੈ, ਇਹ ਪਲੈਟਫਾਰਮ ਸਾਡੇ Creators ਨੂੰ Global Storytellers ਨਾਲ ਕਨੈਕਟ ਕਰੇਗਾ, ਸਾਡੇ Animators ਨੂੰ Global Visionaries ਨਾਲ ਜੋੜੇਗਾ, ਸਾਡੇ Gamers ਨੂੰ Global Champions ਵਿੱਚ ਬਦਲੇਗਾ। ਮੈਂ ਸਾਰੇ ਗਲੋਬਲ ਇਨਵੈਸਟਰਸ ਨੂੰ, ਗਲੋਬਲ ਕ੍ਰਿਏਟਰਸ ਨੂੰ ਸੱਦਾ ਦਿੰਦਾ ਹਾਂ, ਤੁਸੀਂ ਭਾਰਤ ਨੂੰ ਆਪਣਾ Content Playground ਬਣਾਓ। To The Creators Of The World - Dream Big, And Tell Your Story. To Investors - Invest Not Just In Platforms, But In People. To Indian Youth - Tell Your One Billion Untold Stories To The World!
ਤੁਹਾਨੂੰ ਸਾਰਿਆਂ ਨੂੰ, ਪਹਿਲੀ Waves ਸਮਿਟ ਦੇ ਲਈ ਮੁੜ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ, ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।
ਨਮਸਕਾਰ।
************
ਐੱਮਜੇਪੀਐੱਸ/ਐੱਸਟੀ/ਆਰਕੇ
Release ID:
(Release ID: 2125907)
| Visitor Counter:
4
Read this release in:
English
,
Urdu
,
Hindi
,
Marathi
,
Nepali
,
Assamese
,
Manipuri
,
Bengali
,
Gujarati
,
Odia
,
Telugu