ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਨਾਗਪੁਰ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ ਵਿਖੇ ਵਪਾਰਕ ਕਾਰਜ ਸ਼ੁਰੂ

Posted On: 30 APR 2025 8:53AM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੀਐੱਮ ਗਤੀ ਸ਼ਕਤੀ ਪਹਿਲ ਦੇ ਤਹਿਤ ਕੇਂਦਰੀ ਰੋਡ  ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਦੇ ਮਾਰਗਦਰਸ਼ਨ ਹੇਠ ਵਰਧਾ ਦੇ ਨੇੜੇ ਸਿੰਧੀ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ ਲਿਮਿਟੇਡ, ਨਾਗਪੁਰ (ਐੱਮਐੱਮਐੱਲਪੀ ਨਾਗਪੁਰ) ਨੇ ਤੇਜ਼ ਸੰਪਰਕ ਸਥਾਪਿਤ ਕਰਨ ਦੇ ਟੀਚੇ ਦੇ ਨਾਲ ਆਪਣਾ ਵਪਾਰਕ ਕਾਰਜ ਸ਼ੁਰੂ ਕੀਤਾ।

ਪੀਐੱਮ ਗਤੀ ਸ਼ਕਤੀ ਪਹਿਲ ਦਾ ਉਦੇਸ਼ ਟ੍ਰਾਂਸਪੋਰਟ ਦੇ ਵਿਭਿੰਨ ਸਾਧਨਾਂ ਵਿੱਚ ਲੋਕਾਂ, ਵਸਤੂਆਂ ਅਤੇ ਸੇਵਾਵਾਂ ਦੀ ਆਵਾਜਾਈ ਲਈ ਨਿਰਵਿਘਨ ਅਤੇ ਕੁਸ਼ਲ ਮਾਰਗ ਸੰਪਰਕ ਸੁਵਿਧਾ ਪ੍ਰਦਾਨ ਕਰਨਾ ਹੈ, ਜਿਸ ਨਾਲ ਅੰਤਿਮ ਸਿਰ੍ਹੇ ਤੱਕ ਸੰਪਰਕ ਵਧੇ ਅਤੇ ਯਾਤਰਾ ਦਾ ਸਮਾਂ ਘੱਟ ਹੋਵੇ।

ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ (ਐੱਨਐੱਚਏਆਈ) ਦੀ 100 ਪ੍ਰਤੀਸ਼ਤ ਮਲਕੀਅਤ ਵਾਲੀ ਕੰਪਨੀ, ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟੇਡ (ਐੱਨਐੱਚਐੱਲਐੱਮਐੱਲ) ਦੁਆਰਾ ਸਥਾਪਿਤ ਐੱਮਐੱਮਐੱਲਪੀ ਨਾਗਪੁਰ ਨੂੰ 28 ਅਪ੍ਰੈਲ ਨੂੰ ਫਾਰੂਖਨਗਰ ਤੋਂ 123 ਮਾਰੂਤੀ ਕਾਰਾਂ ਦੀ ਪਹਿਲੀ ਰੈਕ ਪ੍ਰਾਪਤ ਹੋਈ ਜੋ ਇਸ ਦੀ ਇੱਕ ਵੱਡੀ ਉਪਲਬਧੀ ਹੈ।

ਐੱਨਐੱਚਐੱਲਐੱਮਐੱਲ ਨੇ 45 ਵਰ੍ਹੇ ਦੀ ਰਿਆਇਤ ਮਿਆਦ ਦੇ ਨਾਲ ਜਨਤਕ-ਨਿਜੀ ਭਾਗੀਦਾਰੀ ਮਾਡਲ ਦੇ ਤਹਿਤ ਤਿੰਨ ਪੜਾਵਾਂ ਵਿੱਚ 150 ਏਕੜ ਖੇਤਰ ਵਿੱਚ ਮਲਟੀ ਮਾਡਲ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਲਈ ਇੱਕ ਨਿਜੀ ਡਿਵੈਲਪਰ ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ਜਿਸ ਦੀ ਅਨੁਮਾਨਿਤ ਲਾਗਤ 673 ਕਰੋੜ ਰੁਪਏ ਹੈ। ਪੜਾਅ-1 ਨੂੰ 137 ਕਰੋੜ ਰੁਪਏ ਦੇ ਨਿਵੇਸ਼ ਨਾਲ ਵਿਕਸਿਤ ਕੀਤਾ ਜਾਵੇਗਾ।

ਨੈਸ਼ਨਲ ਹਾਈਵੇਅ ਲੌਜਿਸਟਿਕਸ ਮੈਨੇਜਮੈਂਟ ਲਿਮਿਟੇਡ (ਐੱਨਐੱਚਐੱਲਐੱਮਐੱਲ) ਅਤੇ ਜਵਾਹਰਲਾਲ ਨੇਹਿਰੂ ਪੋਰਟ ਅਥਾਰਿਟੀ (ਜੇਐੱਨਪੀਏ) ਦਰਮਿਆਨ ਇੱਕ ਸਰਕਾਰੀ ਐੱਸਪੀਵੀ-ਮਹਾਰਾਸ਼ਟਰ ਐੱਮਐੱਮਐੱਲਪੀ ਪ੍ਰਾਈਵੇਟ ਲਿਮਿਟੇਡ ਦਾ ਗਠਨ ਹੋਇਆ ਹੈ। ਜੇਐੱਨਪੀਏ ਨੇ ਐੱਮਐੱਮਐੱਲਪੀ ਦੇ ਵਿਕਾਸ ਲਈ ਜ਼ਮੀਨ ਪ੍ਰਦਾਨ ਕਰੇਗਾ ਅਤੇ ਐੱਨਐੱਚਐੱਲਐੱਮਐੱਲ ਬਾਹਰੀ ਰੇਲ, ਸੜਕ ਕਨੈਕਟੀਵਿਟੀ ਦੇ ਨਾਲ-ਨਾਲ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਕਰੇਗਾ।

ਐੱਮਐੱਮਐੱਲਪੀ ਵਿੱਚ ਵੇਅਰਹਾਊਸ, ਕੋਲਡ ਸਟੋਰੇਜ, ਇੰਟਰਮਾਡਲ ਟ੍ਰਾਂਸਫਰ, ਕੰਟੇਨਰ ਟਰਮੀਨਲਾਂ ਲਈ ਹੈਂਡਲਿੰਗ ਸੁਵਿਧਾਵਾਂ, ਬਲਕ/ਬ੍ਰੇਕ ਬਲਕ ਕਾਰਗੋ ਟਰਮੀਨਲ ਜਿਹੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਵੈਲਿਊ ਐਡਿਡ ਸਰਵਿਸ ਜਿਵੇਂ ਸੌਰਟਿੰਗ/ਗ੍ਰੇਡਿੰਗ ਅਤੇ ਐਗਰੀਗੇਸ਼ਨ/ਡੀਸੇਗ੍ਰੇਗੇਸ਼ਨ ਖੇਤਰ, ਬੌਂਡਿਡ ਵੇਅਰਹਾਊਸ ਅਤੇ ਕਸਟਮ ਸੁਵਿਧਾਵਾਂ, ਫ੍ਰੇਟ ਫਾਰਵਰਡਰਸ ਅਤੇ ਟ੍ਰਾਂਸਪੋਰਟਰਾਂ ਲਈ ਦਫ਼ਤਰਾਂ ਅਤੇ ਟਰੱਕ ਟਰਮੀਨਲਸ ਵੀ ਉਪਲਬਧ ਕਰਵਾਏ ਜਾਣਗੇ।

ਐੱਮਐੱਮਐੱਲਪੀ ਨਾਗਪੁਰ ਦੇ ਵਿਕਾਸ ਨਾਲ ਦੇਸ਼ ਦੇ ਮਾਲ ਢੋਆ-ਢੁਆਈ ਲੌਜਿਸਟਿਕਸ ਖੇਤਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਇਸ ਨਾਲ ਮਾਲ ਢੁਆਈ ਦੀ ਕੁੱਲ ਲਾਗਤ ਅਤੇ ਸਮੇਂ ਵਿੱਚ ਕਮੀ ਆਵੇਗੀ, ਕੁਸ਼ਲ ਵੇਅਰਹਾਊਸ ਉਪਲਬਧ ਹੋਣਗੇ, ਮਾਲ ਦੀ ਬਿਹਤਰ ਟ੍ਰੈਕਿੰਗ ਦੀ ਸਮਰੱਥਾ ਹੋਵੇਗੀ ਜਿਸ ਨਾਲ ਭਾਰਤੀ ਲੌਜਿਸਟਿਕਸ ਖੇਤਰ ਦੀ ਕੁਸ਼ਲਤਾ ਵਧੇਗੀ। ਇਸ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਹੋਵੇਗਾ।

***************

ਜੀਡੀਐੱਚ/ਐੱਚਆਰ


(Release ID: 2125594) Visitor Counter : 3