ਗ੍ਰਹਿ ਮੰਤਰਾਲਾ
azadi ka amrit mahotsav

ਸੀਏਪੀਐੱਫ ਕਰਮਚਾਰੀਆਂ ਦੀ ਭਲਾਈ

Posted On: 19 MAR 2025 4:08PM by PIB Chandigarh

ਕੇਂਦਰੀ ਹਥਿਆਰਬੰਦ ਪੁਲਿਸ ਬਲ ਦੇ ਕਰਮਚਾਰੀਆਂ ਦੀ ਭਲਾਈ ਲਈ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵਿਭਿੰਨ ਯੋਜਨਾਵਾਂ ਅਤੇ ਪਹਿਲਕਦਮੀਆਂ ਦੇ ਵੇਰਵੇ ਨਾਲ ਨੱਥੀ ਕੀਤੇ ਗਏ ਹਨ।

  • ਕੇਂਦਰੀ ਹਥਿਆਰਬੰਦ ਪੁਲਿਸ ਬਲਾਂ, ਅਸਾਮ ਰਾਈਫਲਜ਼, ਰਾਸ਼ਟਰੀ ਸੁਰੱਖਿਆ ਗਾਰਡ ਅਤੇ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ ਦੇ ਸੇਵਾ ਨਿਭਾ ਰਹੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਪੂਰੇ ਭਾਰਤ ਭਰ ਵਿੱਚ ਸੂਚੀਬੱਧ ਨਿਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੈਸ਼ਲੈੱਸ ਅਤੇ ਪੇਪਰਲੈੱਸ ਇਲਾਜ ਉਪਲਬਧ ਕਰਵਾਉਣ ਲਈ 23 ਜਨਵਰੀ, 2021 ਨੂੰ ਆਯੁਸ਼ਮਾਨ ਸੀਏਪੀਐੱਫ ਪਹਿਲ ਸ਼ੁਰੂ ਕੀਤੀ ਗਈ ਸੀ।

  • 41,79,361 ਆਯੁਸ਼ਮਾਨ ਸੀਏਪੀਐੱਫ ਕਾਰਡ (ਆਈਡੀ) ਤਿਆਰ ਕੀਤੇ ਗਏ ਹਨ।

 

ਅਨੁਬੰਧ

ਭਾਰਤ ਸਰਕਾਰ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਈ ਭਲਾਈ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਪਹਿਲਕਦਮੀਆਂ ਵਿੱਚ ਵਿੱਤੀ ਸਹਾਇਤਾ, ਵਿਦਿਅਕ ਸਹਾਇਤਾ, ਆਵਾਸ ਅਤੇ ਪੁਨਰਵਾਸ ਸੇਵਾਵਾਂ ਸ਼ਾਮਲ ਹਨ।

  • ਆਯੁਸ਼ਮਾਨ ਸੀਏਪੀਐੱਫ: ਇਹ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ ਪੀਐੱਮ-ਜੇਏਵਾਈ) ਦੇ ਤਹਿਤ ਵਿਸ਼ੇਸ਼ ਤੌਰ ‘ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ। ਇਹ ਪੂਰੇ ਭਾਰਤ ਵਿੱਚ ਸੂਚੀਬੱਧ ਨਿਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਕੈਸ਼ਲੈੱਸ ਅਤੇ ਪੇਪਰਲੈੱਸ ਮੈਡੀਕਲ ਟ੍ਰੀਟਮੈਂਟ ਪ੍ਰਦਾਨ ਕਰਦੀ ਹੈ।

  • ਐਕਸ-ਗ੍ਰੇਸ਼ੀਆ ਭੁਗਤਾਨ: ਡਿਊਟੀ ਦੌਰਾਨ ਦੁਰਘਟਨਾ ਦੇ ਕਾਰਨ ਮੌਤ ਦੀ ਮੰਦਭਾਗੀ ਘਟਨਾ ਵਿੱਚ, ਸੀਏਪੀਐੱਫ ਕਰਮਚਾਰੀਆਂ ਦੇ ਪਰਿਜਨਾਂ ਨੂੰ 25 ਲੱਖ ਰੁਪਏ ਮਿਲਦੇ ਹਨ। ਅੱਤਵਾਦੀਆਂ ਦੁਆਰਾ ਕੀਤੀ ਗਈ ਹਿੰਸਾ ਜਾਂ ਦੁਸ਼ਮਣਾਂ ਦੀਆਂ ਕਾਰਵਾਈਆਂ ਦੌਰਾਨ ਹੋਈਆਂ ਮੌਤਾਂ ਲਈ ਮੁਆਵਜ਼ਾ 35 ਲੱਖ ਰੁਪਏ ਹੈ।

  • ਸੀਏਪੀਐੱਫ ਸੈਲਰੀ ਪੈਕੇਜ ਯੋਜਨਾ ਦੇ ਤਹਿਤ ਦੁਰਘਟਨਾ ਮੌਤ ਬੀਮਾ ਕਵਰੇਜ: ਇਹ ਪੌਲਿਸੀ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।

    • ਪ੍ਰਧਾਨ ਮੰਤਰੀ ਸਕੌਲਰਸ਼ਿਪ ਯੋਜਨਾ (ਪੀਐੱਮਐੱਸਐੱਸ): ਸੀਏਪੀਐੱਫ ਅਤੇ ਅਸਾਮ ਰਾਈਫਲਜ਼ ਦੇ ਕਰਮਚਾਰੀਆਂ ਦੇ ਬੱਚਿਆਂ ਅਤੇ ਵਿਧਵਾਵਾਂ ਦਰਮਿਆਨ ਉੱਚ ਤਕਨੀਕੀ ਅਤੇ ਪੇਸ਼ੇਵਰ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਇਹ ਯੋਜਨਾ ਸਲਾਨਾ 2,000 ਸਕੌਲਰਸ਼ਿਪਸ (ਲੜਕਿਆਂ ਦੇ ਲਈ 1,000 ਅਤੇ ਲੜਕੀਆਂ ਦੇ ਲਈ 1,000) ਪ੍ਰਦਾਨ ਕਰਦੀ ਹੈ। ਸਕੌਲਰਸ਼ਿਪ ਦੀ ਧਨ ਰਾਸ਼ੀ ਲੜਕੀਆਂ  ਦੇ ਲਈ 3,000 ਰੁਪਏ ਪ੍ਰਤੀ ਮਹੀਨਾ ਅਤੇ ਲੜਕਿਆਂ ਦੇ ਲਈ 2500 ਰੁਪਏ ਪ੍ਰਤੀ ਮਹੀਨਾ ਹੈ, ਜੋ ਕ੍ਰਮਵਾਰ 36,000 ਰੁਪਏ ਅਤੇ 30,000 ਰੁਪਏ ਦੇ ਰੂਪ ਵਿੱਚ ਸਲਾਨਾ ਵੰਡੀ ਜਾਂਦੀ ਹੈ।

ਅਨੁਬੰਧ

  • ਕੰਟਰੀਬਿਊਟਰੀ ਵੈਲਫੇਅਰ ਫੰਡ:- ਕੰਟਰੀਬਿਊਟਰੀ ਵੈਲਫੇਅਰ ਫੰਡ ਤੋਂ ਮ੍ਰਿਤਕ ਸੀਏਪੀਐੱਫ ਕਰਮਚਾਰੀਆਂ ਦੇ ਨਜ਼ਦੀਕੀ ਸਬੰਧੀਆਂ (ਐੱਨਓਕੇ) ਨੂੰ ਭੁਗਤਾਨ ਵਿੱਚ ਇਕਸਾਰਤਾ ਲਿਆਉਣ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।

  • ਸੀਏਪੀਐੱਫ ਦੇ ਬੱਚਿਆਂ ਲਈ ਕੋਟਾ: ਸੇਵਾ ਕਰ ਰਹੇ/ਮ੍ਰਿਤ ਸੀਏਪੀਐੱਫ ਅਤੇ ਏਆਰ ਕਰਮਚਾਰੀਆਂ ਦੇ ਬੱਚਿਆਂ ਲਈ ਐੱਮਬੀਬੀਐੱਸ ਵਿੱਚ 26 ਸੀਟਾਂ ਅਤੇ ਬੀਡੀਐੱਸ ਵਿੱਚ 03 ਸੀਟਾਂ ਰਿਜਰਵਡ ਕੀਤੀਆਂ ਗਈਆਂ ਹਨ।

  • ਸੀਏਪੀਐੱਫ ਈ-ਆਵਾਸ ਪੋਰਟਲ ਔਨਲਾਈਨ ਪਲੈਟਫਾਰਮ ਸੀਏਪੀਐੱਫ ਕਰਮਚਾਰੀਆਂ ਨੂੰ ਰਿਹਾਇਸ਼ੀ ਕੁਆਰਟਰਾਂ ਦੀ ਰਜਿਸਟ੍ਰੇਸ਼ਨ ਅਤੇ ਅਲਾਟਮੈਂਟ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਪੋਰਟਲ ਰਿਹਾਇਸ਼ਾਂ ਨੂੰ ਬਰਕਰਾਰ ਰੱਖਣ ਅਤੇ ਨਿਯਮਿਤ ਕਰਨ ਜਿਹੀਆਂ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ।

  • ਭਲਾਈ ਅਤੇ ਪੁਨਰਵਾਸ ਬੋਰਡ (ਡਬਲਿਊਏਆਰਬੀ): ਸੇਵਾਮੁਕਤ ਸੀਏਪੀਐੱਫ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ, ਜਿਨ੍ਹਾਂ ਵਿੱਚ ਮਿਤ੍ਰਕ ਜਾਂ ਵਿਕਲਾਂਗ ਕਰਮਚਾਰੀਆਂ ਦੇ ਨਜ਼ਦੀਕੀ ਸਬੰਧੀ ਵੀ ਸ਼ਾਮਲ ਹਨ, ਦੀ ਭਲਾਈ ਅਤੇ ਪੁਨਰਵਾਸ ਦੀ ਦੇਖ-ਰੇਖ ਲਈ ਸਥਾਪਿਤ, ਡਬਲਿਊਏਆਰਬੀ ਦੇਸ਼ ਭਰ ਵਿੱਚ ਰਾਜ ਅਤੇ ਜ਼ਿਲ੍ਹਾ ਭਲਾਈ ਅਧਿਕਾਰੀਆਂ ਰਾਹੀਂ ਕੰਮ ਕਰਦਾ ਹੈ।

  •  “ਸੀਏਪੀਐੱਫ ਪੁਨਰਵਾਸ” ਯੋਜਨਾ: ਨਿਜੀ ਸੁਰੱਖਿਆ ਏਜੰਸੀ (ਰੈਗੂਲੇਸ਼ਨ) ਐਕਟ (ਪੀਐੱਸਏਆਰਏ) ਵੈੱਬਸਾਈਟ  ਨੂੰ ਡਬਲਿਊਏਆਰਬੀ ਵੈੱਬਸਾਈਟ ਦੇ ਨਾਲ ਜੋੜ ਕੇ ਇੱਕ “ਸੀਏਪੀਐੱਫ ਪੁਨਰਵਾਸ” ਯੋਜਨਾ ਸ਼ੁਰੂ ਕੀਤੀ ਗਈ, ਜਿੱਥੇ ਸੇਵਾਮੁਕਤ ਅਤੇ ਇਛੁੱਕ ਸਾਬਕਾ ਸੀਏਪੀਐੱਫ/ਏਆਰ ਕਰਮਚਾਰੀਆਂ ਦਾ ਡੇਟਾ ਨਿਜੀ ਸੁਰੱਖਿਆ ਏਜੰਸੀਆਂ ਵਿੱਚ ਪੁਨਰ ਰੋਜ਼ਗਾਰ ਦੇ ਲਈ ਪੀਐੱਸਏਆਰਏ ਵੈੱਬਸਾਈਟ ‘ਤੇ ਨਿਜੀ ਸੁਰੱਖਿਆ ਏਜੰਸੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ।

    • ਮੈਡੀਕਲ ਸੁਵਿਧਾਵਾਂ: ਸੇਵਾਮੁਕਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀਆਂ ਨੂੰ ਸੀਜੀਐੱਚਐੱਸ/ਸੀਪੀਐੱਮਐੱਫ ਹਸਪਤਾਲਾਂ ਤੋਂ ਮੈਡੀਕਲ ਸੁਵਿਧਾਵਾਂ ਜਾਂ ਪ੍ਰਤੀ ਮਹੀਨਾ 1000 ਰੁਪਏ ਦਾ ਮੈਡੀਕਲ ਭੱਤਾ ਮਿਲਦਾ ਹੈ।

ਅਨੁਬੰਧ

  • ਜੋਖਮ ਅਤੇ ਕਠਿਨਾਈ ਭੱਤੇ: ਜੰਮੂ ਅਤੇ ਕਸ਼ਮੀਰ ਅਤੇ ਵਾਮਪੰਥੀ ਉਗਰਵਾਦ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਤੈਨਾਤ ਸੀਏਪੀਐੱਫ ਕਰਮਚਾਰੀਆਂ ਦੇ ਲਈ ਮੌਜੂਦਾ ਜੋਖਮ ਅਤੇ ਕਠਿਨਾਈ ਭੱਤ ਵਿੱਚ ਵਾਧਾ ਕੀਤੀ ਗਿਆ ਹੈ।

  • ਕੇਂਦਰੀ ਪੁਲਿਸ ਕਲਿਆਣ ਭੰਡਾਰ (ਕੇਪੀਕੇਬੀ): ਪਹਿਲਾਂ ਕੇਂਦਰੀ ਪੁਲਿਸ ਕੈਂਟੀਨ ਦੇ ਰੂਪ ਵਿੱਚ ਜਾਣਿਆ ਜਾਣ ਵਾਲਾ ਕੇਪੀਕੇਬੀ ਸਪਾਇਲਰਾਂ ਦੇ ਨਾਲ ਸਿੱਧੀ ਗੱਲਬਾਤ ਰਾਹੀਂ ਛੋਟ ਵਾਲੀਆਂ ਦਰਾਂ ‘ਤੇ ਸੀਏਪੀਐੱਫ ਕਰਮਚਾਰੀਆਂ ਨੂੰ ਗੁਣਵੱਤਾਪੂਰਨ ਉਤਪਾਦ ਪ੍ਰਦਾਨ ਕਰਦਾ ਹੈ।

  • ਉਦਾਰੀਕਰਨ ਪੈਨਸ਼ਨ (ਐੱਲਪੀਏ) ਅਤੇ ਅਸਾਧਾਰਣ ਪਰਿਵਾਰਕ ਪੈਨਸ਼ਨ (ਈਐੱਫਪੀ): ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਕਰਮਚਾਰੀਆਂ ਦੇ ਪਰਿਵਾਰਾਂ ਲਈ ਵਿਸ਼ੇਸ਼ ਪੈਨਸ਼ਨ ਯੋਜਨਾਵਾਂ ਬਣਾਈਆਂ ਗਈਆਂ ਹਨ, ਜੋ ਸੰਚਾਲਨ ਜੋਖਮਾਂ ਦੇ ਕਾਰਨ ਮੌਤ ਜਾਂ ਵਿਕਲਾਂਗਤਾ ਦਾ ਸ਼ਿਕਾਰ ਹੁੰਦੇ ਹਨ। ਇਸ ਨਾਲ ਉਨ੍ਹਾਂ ਦੇ ਆਸ਼ਰਿਤਾਂ ਲਈ ਵਿੱਤੀ ਸੁਰੱਖਿਆ ਸੁਨਿਸ਼ਚਿਤ ਹੁੰਦੀ ਹੈ।

    • ਭਾਰਤ ਦੇ ਵੀਰ: ਇਹ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਏਪੀਐੱਫ) ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਾਂ ਦਾ ਸਮਰਥਨ ਕਰਨ ਲਈ ਗ੍ਰਹਿ ਮੰਤਰਾਲੇ (ਐੱਮਐੱਚਏ) ਦੁਆਰਾ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ। ਇਹ ਨਾਗਰਿਕਾਂ ਨੂੰ ਉਨ੍ਹਾਂ ਸੈਨਿਕਾਂ ਦੇ ਪਰਿਵਾਰਾਂ ਨੂੰ ਵਿੱਤੀ ਤੌਰ ‘ਤੇ ਯੋਗਦਾਨ ਕਰਨ ਵਿੱਚ ਸਮਰੱਥ ਬਣਾਉਂਦੀ ਹੈ ਜਿਨ੍ਹਾਂ ਨੇ ਕਰਤੱਵ ਦੇ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ।

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

************

ਆਰਕੇ/ਵੀਵੀ/ਏਐੱਸਐੱਚ/ਆਰਆਰ/ਪੀਆਰ/ਪੀਐੱਸ


(Release ID: 2125355)
Read this release in: English , Urdu , Hindi , Tamil