ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੇ ਕੇਂਦਰ ਦੁਆਰਾ ਫੰਡਿਡ ਸ਼ਹਿਰੀ ਵਿਕਾਸ ਯੋਜਨਾਵਾਂ ਦੀ ਸਮੀਖਿਆ ਕੀਤੀ
ਮੈਟਰੋ ਫੇਜ-2 ਪ੍ਰੋਜੈਕਟ ਵਿੱਚ ਖਰਚ ਅਤੇ ਲਾਗਤ ਦਾ ਉਚਿਤ ਮੁਲਾਂਕਣ ਕੀਤਾ ਜਾਵੇ ਜਿਸ ਨਾਲ ਜਨ ਸਧਾਰਣ ਨੂੰ ਵੀ ਬਿਹਤਰ ਸੁਵਿਧਾਵਾਂ ਮਿਲ ਸਕਣ : ਸ਼੍ਰੀ ਭਜਨ ਲਾਲ
Posted On:
29 APR 2025 1:55PM by PIB Chandigarh
ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਨੇ ਅੱਜ ਜੈਪੁਰ ਵਿੱਚ ਮੁੱਖ ਮੰਤਰੀ ਨਿਵਾਸ ‘ਤੇ ਰਾਜਸਥਾਨ ਵਿੱਚ ਸ਼ਹਿਰੀ ਵਿਕਾਸ ਨਾਲ ਸਬੰਧਿਤ ਸਾਰੇ ਕੇਂਦਰ ਫੰਡਿਡ ਪ੍ਰੋਜੈਕਟਾਂ ਦੀ ਸਮੀਖਿਆ ਬੈਠਕ ਕੀਤੀ।
ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ, ਪੀਐੱਮ ਈ-ਬੱਸ ਸੇਵਾ, ਜੈਪੁਰ ਮੈਟਰੋ ਰੇਲ, ਅੰਮ੍ਰਿਤ ਮਿਸ਼ਨ 2.0 ਜਿਹੇ ਕੇਂਦਰ ਦੁਆਰਾ ਫੰਡਿਡ ਰਾਜਸਥਾਨ ਦੇ ਵਿਕਾਸ ਨਾਲ ਜੁੜੇ ਮਹੱਤਵਪੂਰਨ ਪ੍ਰੋਜੈਕਟਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿਕਾਸ, ਵਿਸਤਾਰ ਅਤੇ ਵਿੱਤੀ ਮਾਡਲ ਦੀ ਸਮੀਖਿਆ ਕੀਤੀ।


ਸ਼੍ਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਮੈਟਰੋ ਫੇਜ-2 ਪ੍ਰੋਜੈਕਟ ਅਤੇ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਵਿੱਚ ਖਰਚ ਅਤੇ ਲਾਗਤ ਦਾ ਉਚਿਤ ਮੁਲਾਂਕਣ ਕੀਤਾ ਜਾਵੇ ਜਿਸ ਨਾਲ ਵਿੱਤੀ ਸੰਸਾਧਨਾਂ ਦੀ ਸਮੁੱਚੀ ਵਰਤੋਂ ਦੇ ਨਾਲ-ਨਾਲ ਜਨ ਸਧਾਰਣ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਈਆਂ ਜਾ ਸਕਣ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਰਾਜਸਥਾਨ ਇਤਿਹਾਸਕ ਰਾਜ ਹੈ। ਇਹ ਰਾਜ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਕੇਂਦਰ ਦੇ ਸਹਿਯੋਗ ਨਾਲ ਸ਼ਹਿਰੀ ਵਿਕਾਸ ਲਈ ਇੱਥੇ ਮਹੱਤਵਪੂਰਨ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਜਨ ਸਧਾਰਣ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਅਤੇ ਸੁਵਿਧਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਯੋਜਨਾ ਬਣਾਉਣ ਅਤੇ ਉਨ੍ਹਾਂ ਦੇ ਸਮੁੱਚੇ ਲਾਗੂਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ‘ਤੇ ਭਾਰਤ ਸਰਕਾਰ ਅਤੇ ਰਾਜਸਥਾਨ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਅਧਿਕਾਰੀਆਂ ਨੇ ਸਾਰੇ ਮਹੱਤਵਪੂਰਨ ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦੇ ਸਬੰਧ ਵਿੱਚ ਮਾਣਯੋਗ ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ ਅਤੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਸ਼ਰਮਾ ਦੇ ਸਾਹਮਣੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
************
ਐੱਸਕੇ
(Release ID: 2125222)
Visitor Counter : 6