ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਆਕਾਸ਼ਵਾਣੀ ਨੇ ਇੰਡੀਆ ਆਡੀਓ ਸਮਿਟ ਐਂਡ ਅਵਾਰਡਸ 2025 ਵਿੱਚ 6 ਪੁਰਸਕਾਰ ਜਿੱਤੇ
‘ਨਈ ਸੋਚ ਨਈ ਕਹਾਣੀ – ਸਮ੍ਰਿਤੀ ਈਰਾਨੀ ਦੇ ਨਾਲ ਰੇਡੀਓ ਯਾਤਰਾ’ ਵਰ੍ਹੇ ਦੀ ਸਰਵਸ਼੍ਰੇਸ਼ਠ ਲੜੀ
‘ਪਬਲਿਕ ਸਪੀਕ’ ਨੂੰ ਤੰਦਰੁਸਤ ਅਤੇ ਫਿਟਨੈੱਸ ਸ਼੍ਰੇਣੀ ਵਿੱਚ ਸਰਵਸ਼੍ਰੇਸ਼ਠ ਆਡੀਓ ਸਟ੍ਰੀਮਿੰਗ ਪ੍ਰੋਗਰਾਮ ਦਾ ਪੁਰਸਕਾਰ ਮਿਲਿਆ
Posted On:
26 APR 2025 5:42PM by PIB Chandigarh
ਆਕਾਸ਼ਵਾਣੀ ਨੇ ਇੰਡੀਆ ਆਡੀਓ ਸਮਿਟ ਐਂਡ ਅਵਾਰਡਸ, ਆਈਏਐੱਸਏ 2025 ਵਿੱਚ ਵਿਭਿੰਨ ਸ਼੍ਰੇਣੀਆਂ ਵਿੱਚ ਕੁੱਲ 6 ਪੁਰਸਕਾਰ ਜਿੱਤੇ। ਰੇਡੀਓ ਅਤੇ ਆਡੀਓ ਸਮੱਗਰੀ ਨਿਰਮਾਣ ਵਿੱਚ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣ ਵਾਲੇ ਪੁਰਸਕਾਰਾਂ ਦਾ ਤੀਸਰਾ ਐਡੀਸ਼ਨ 25 ਅਪ੍ਰੈਲ, 2025 ਨੂੰ ਮੁੰਬਈ ਵਿੱਚ ਆਯੋਜਿਤ ਕੀਤਾ ਗਿਆ।

ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ, ਡਾ. ਪ੍ਰਗਿਆ ਪਾਲੀਵਾਲ ਗੌੜ ਨੇ ਇੰਡੀਆ ਆਡੀਓ ਸਮਿਟ ਐਂਡ ਅਵਾਰਡਸ 2025 ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਗੌੜ ਨੇ ਆਡੀਓ ਉਦਯੋਗ ਵਿੱਚ ਕ੍ਰਾਂਤੀ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਭਾਰਤ ਦੇ ਜਨਤਕ ਸੇਵਾ ਪ੍ਰਸਾਰਕ ਦੇ ਰੂਪ ਵਿੱਚ ਆਕਾਸ਼ਵਾਣੀ ਦੇਸ਼ ਦੇ ਲੋਕਾਂ ਦੇ ਹਿਤਾਂ ਨੂੰ ਬਣਾਏ ਰੱਖਦੇ ਹੋਏ, ਉਨ੍ਹਾਂ ਨੂੰ ‘ਸੂਚਿਤ, ਸਿੱਖਿਅਤ ਅਤੇ ਮਨੋਰੰਜਨ’ ਕਰਨ ਦੇ ਆਪਣੇ ਮਿਸ਼ਨ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਕਾਸ਼ਵਾਣੀ ਭਰੋਸੇਯੋਗਤਾ ਦੇ ਲਈ ਦ੍ਰਿੜ੍ਹਤਾ ਨਾਲ ਖੜ੍ਹੀ ਹੈ ਅਤੇ ਸ਼ੋਰ-ਸ਼ਰਾਬੇ ਵਾਲੀ ਦੁਨੀਆ ਵਿੱਚ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰਦੀ ਹੈ।

ਟੌਪ ਪੁਰਸਕਾਰਾਂ ਵਿੱਚ ਸਾਬਕਾ ਕੇਂਦਰੀ ਮੰਤਰੀ, ਸ਼੍ਰੀਮਤੀ ਸਮ੍ਰਿਤੀ ਈਰਾਨੀ ਦੇ ਪ੍ਰੋਗਰਾਮ ‘ਨਈ ਸੋਚ ਨਈ ਕਹਾਣੀ – ਸਮ੍ਰਿਤੀ ਈਰਾਨੀ ਦੇ ਨਾਲ ਰੇਡੀਓ ਯਾਤਰਾ’ ਨੂੰ ਰੇਡੀਓ ‘ਤੇ ਵਰ੍ਹੇ ਦੀ ਸਰਵਸ਼੍ਰੇਸ਼ਠ ਲੜੀ ਦਾ ਪੁਰਸਕਾਰ ਦਿੱਤਾ ਗਿਆ। 13 ਐਪੀਸੋਡ ਦੀ ਇਸ ਲੜੀ ਵਿੱਚ ਖਾਸ ਤੌਰ ‘ਤੇ ਮਹਿਲਾਵਾਂ ਦੇ ਸਾਹਸ ਅਤੇ ਦ੍ਰਿੜ੍ਹ ਸੰਕਲਪ ਦੀ ਭਰੋਸੇਯੋਗ ਕਹਾਣੀਆਂ ਦਾ ਉਤਸਵ ਮਨਾਇਆ ਗਿਆ। ਇਹ ਲੜੀ ਭਾਰਤ ਦੇ ਰਾਸ਼ਟਰਪਤੀ, ਦ੍ਰੌਪਦੀ ਮੁਰਮੂ ਨਾਲ ਖਾਸ ਇੰਟਰਵਿਊ ਦੇ ਨਾਲ ਸੰਪੰਨ ਹੋਈ, ਜਿਸ ਨੂੰ ਪਿਛਲੇ ਵਰ੍ਹੇ ਰਾਸ਼ਟਰਪਤੀ ਭਵਨ ਵਿੱਚ ਰਿਕਾਰਡ ਕੀਤਾ ਗਿਆ ਸੀ।

ਨਿਊਜ਼ ਸਰਵਿਸਿਜ਼ ਡਿਵੀਜ਼ਨ ਦੇ ਪ੍ਰਸਿੱਧ ਹਫਤਾਵਾਰੀ ਫੋਨ-ਇਨ ਸ਼ੋਅ ਪਬਲਿਕ ਸਪੀਕ ਨੂੰ ਹੈਲਥ ਅਤੇ ਫਿਟਨੈੱਸ ਸ਼੍ਰੇਣੀ ਵਿੱਚ ਸਰਵਸ਼੍ਰੇਸ਼ਠ ਨਿਰਮਿਤ ਆਡੀਓ ਸਟ੍ਰੀਮਿੰਗ ਪ੍ਰੋਗਰਾਮ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ। ਹੋਰ ਅਵਾਰਡ ਜੇਤੂ ਪ੍ਰੋਗਰਾਮਾਂ ਵਿੱਚ ਛਾਯਾਗੀਤ (Chhayageet) ਸ਼ਾਮਲ ਹੈ, ਜਿਸ ਨੂੰ ਸਰਵਸ਼੍ਰੇਸ਼ਠ ਲੇਟ ਨਾਈਟ ਸ਼ੋਅ ਸ਼੍ਰੇਣੀ ਵਿੱਚ ਪੁਰਸਕਾਰ ਮਿਲਿਆ; ‘ਉਜਾਲੇ ਉਨਕੀ ਯਾਦੋਂ ਕੇ’ (Ujale Unki Yadon Ke) ਪ੍ਰੋਗਰਾਮ ਨੂੰ ਸਰਵਸ਼੍ਰੇਸ਼ਠ ਸੈਲੀਬ੍ਰਿਟੀ ਸ਼ੋਅ ਔਨ ਏਅਰ ਦਾ ਪੁਰਸਕਾਰ ਮਿਲਿਆ, ਅਤੇ ‘ਸਫਰਕਾਸਟ’ (Safarcast) ਨੂੰ ਸਰਵਸ਼੍ਰੇਸ਼ਠ ਟ੍ਰੈਵਲ ਸ਼ੋਅ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਆਕਾਸ਼ਵਾਣੀ ਨੂੰ ਸ਼ੋਰਟ-ਫੋਰਮ ਆਡੀਓ ਕੰਟੈਂਟ ਵਿੱਚ ਰਚਨਾਤਮਕ ਉਤਕ੍ਰਿਸ਼ਟਤਾ ਦਾ ਪ੍ਰਦਰਸ਼ਨ ਕਰਨ ਲਈ ਸਰਵਸ਼੍ਰੇਸ਼ਠ ਇੰਟਰਸਟਿਸ਼ੀਅਲ ਦਾ ਪੁਰਸਕਾਰ ਵੀ ਮਿਲਿਆ।

ਇੰਡੀਆ ਆਡੀਓ ਸਮਿਟ ਅਤੇ ਪੁਰਸਕਾਰਾਂ ਬਾਰੇ
ਇੰਡੀਆ ਆਡੀਓ ਸਮਿਟ ਐਂਡ ਅਵਾਰਡਸ ਭਾਰਤ ਦੇ ਜੀਵੰਤ ਲੈਂਡਸਕੇਪ ਵਿੱਚ ਅਸਧਾਰਣ ਆਡੀਓ ਉਤਕ੍ਰਿਸ਼ਟਤਾ ਨੂੰ ਪਹਿਚਾਣਨ ਅਤੇ ਸਨਮਾਨਿਤ ਕਰਨ ਦੇ ਲਈ ਸਮਰਪਿਤ ਮੋਹਰੀ ਪਹਿਲ ਹੈ। ਇਹ ਮੰਚ ਆਡੀਓਬੁਕਸ ਤੋਂ ਲੈ ਕੇ ਪੌਡਕਾਸਟ, ਆਡੀਓ ਐਡਵਰਟਾਈਜ਼ਿੰਗ ਅਤੇ ਅਤਿਆਧੁਨਿਕ ਟੈਕਨੋਲੋਜੀ ਤੱਕ, ਵਿਭਿੰਨ ਮੰਚਾਂ ‘ਤੇ ਪ੍ਰਦਰਸ਼ਿਤ ਸਭ ਤੋਂ ਆਕਰਸ਼ਕ ਅਤੇ ਗ੍ਰਾਉਂਡ-ਬ੍ਰੇਕਿੰਗ ਆਡੀਓ ਕੰਟੈਂਟ ਦੀ ਤਲਾਸ਼ ਕਰਦਾ ਹੈ ਅਤੇ ਉਸ ਦਾ ਉਤਸਵ ਮਨਾਉਂਦਾ ਹੈ। ਇਹ ਉਤਸਵ ਕਠੋਰ ਮੁਲਾਂਕਣ ਪ੍ਰਕਿਰਿਆ ਦਾ ਪ੍ਰਤੀਕ ਹੈ, ਜੋ ਮੋਹਰੀ ਉਪਲਬਧੀਆਂ ਨੂੰ ਮਾਨਤਾ ਦੇਣ ਲਈ ਉਚਿਤ ਅਤੇ ਨਿਰਪੱਖ ਮੰਚ ਯਕੀਨੀ ਬਣਾਉਂਦਾ ਹੈ।
***
ਈਸੀ/ਪੀਕੇ
(Release ID: 2124902)
Visitor Counter : 4