ਜਹਾਜ਼ਰਾਨੀ ਮੰਤਰਾਲਾ
ਇਨਲੈਂਡ ਵਾਟਰਵੇਅਜ਼ ‘ਤੇ ਭਾਰਤ ਦਾ ਰਿਕਾਰਡ ਕਾਰਗੋ ਮੂਵਮੈਂਟ
ਵਿੱਤ ਵਰ੍ਹੇ 2024-25 ਵਿੱਚ 145.5 ਮਿਲੀਅਨ ਟਨ ਦਾ ਲਕਸ਼ ਹਾਸਲ
Posted On:
24 APR 2025 4:12PM by PIB Chandigarh
ਮਹੱਤਵਪੂਰਨ ਉਪਲਬਧੀਆਂ
ਭਾਰਤ ਨੇ ਵਿੱਤ ਵਰ੍ਹੇ 2024-25 ਵਿੱਚ ਇਨਲੈਂਡ ਵਾਟਰਵੇਅਜ਼ ‘ਤੇ ਰਿਕਾਰਡ 145.5 ਮਿਲੀਅਨ ਟਨ ਕਾਰਗੋ ਮੂਵਮੈਂਟ ਦੇ ਲਕਸ਼ ਨੂੰ ਹਾਸਲ ਕੀਤਾ। ਇਹ ਵਿੱਤ ਵਰ੍ਹੇ 2013-14 ਦੇ 18.1 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਤੋਂ ਵੱਧ ਹੈ ਅਤੇ ਇਸ ਵਿੱਚ 20.86 ਪ੍ਰਤੀਸ਼ਤ ਦੀ ਸੀਏਜੀਆਰ ਦਰਜ ਕੀਤੀ ਗਈ ਹੈ।
ਨੈਸ਼ਨਲ ਵਾਟਰਵੇਅਜ਼ ਦੀ ਸੰਖਿਆ 5 ਤੋਂ ਵਧ ਕੇ 111 ਹੋ ਗਈ ਹੈ, 2014-15 ਵਿੱਚ ਸੰਚਾਲਨ ਦੂਰੀ 2,716 ਕਿਲੋਮੀਟਰ ਸੀ, ਜੋ 2023-24 ਵਿੱਚ ਵਧ ਕੇ 4,894 ਕਿਲੋਮੀਟਰ ਹੋ ਗਈ।
ਮਲਟੀ-ਮਾਡਲ ਟਰਮੀਨਲ (ਐੱਮਐੱਮਟੀ), ਇੰਟਰ-ਮਾਡਲ ਟਰਮੀਨਲ (ਆਈਐੱਮਟੀ), ਭਾਈਚਾਰਕ ਜੈੱਟੀ, ਫਲੋਟਿੰਗ ਟਰਮੀਨਲ ਅਤੇ ਹਾਈਬ੍ਰਿਡ ਇਲੈਕਟ੍ਰਿਕ ਅਤੇ ਹਾਈਡ੍ਰੋਜਨ ਵੇਸਲਸ ਜਿਹੀ ਹਰਿਤ ਟੈਕਨੋਲੋਜੀ ਸਹਿਤ ਵੱਡੇ ਪੈਮਾਨੇ ‘ਤੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਇਆ ਹੈ।
95.42 ਕਰੋੜ ਰੁਪਏ ਦੇ ਬਜਟ ਦੇ ਨਾਲ ਜਲਵਾਹਕ ਯੋਜਨਾ ਦੀ ਸ਼ੁਰੂਆਤ, ਪ੍ਰਮੁੱਖ ਮਾਰਗਾਂ (ਐੱਨਡਬਲਿਊ-1, ਐੱਨਡਬਲਿਊ-2, ਐੱਨਡਬਲਿਊ-16) ‘ਤੇ ਕਾਰਗੋ ਮਾਲਕਾਂ ਅਤੇ ਅਨੁਸੂਚਿਤ ਸੇਵਾਵਾਂ ਦੇ ਲਈ 35 ਪ੍ਰਤੀਸ਼ਤ ਸੰਚਾਲਨ ਲਾਗਤ ਪ੍ਰੋਤਸਾਹਨ ਦੀ ਪੇਸ਼ਕਸ਼।
ਭਾਰਤ ਦਾ ਲਕਸ਼ ਸਮੁੰਦਰੀ ਅੰਮ੍ਰਿਤ ਕਾਲ ਦ੍ਰਿਸ਼ਟੀਕੋਣ ਦੇ ਤਹਿਤ ਭਾਰਤ ਦੇ ਇਨਲੈਂਡ ਵਾਟਰ ਟ੍ਰਾਂਸਪੋਰਟ ਮਾਡਲ ਸ਼ੇਅਰ ਨੂੰ 2 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰਨਾ ਅਤੇ 2030 ਤੱਕ ਆਵਾਜਾਈ ਨੂੰ 200+ ਐੱਮਐੱਮਟੀ ਅਤੇ 2047 ਤੱਕ 500+ ਐੱਮਐੱਮਟੀ ਤੱਕ ਵਧਾਉਣਾ ਹੈ।
|
ਰਿਕਾਰਡ ਕਾਰਗੋ ਮੂਵਮੈਂਟ ਇਨਲੈਂਡ ਵਾਟਰ ਟ੍ਰਾਂਸਪੋਰਟ ਵਿੱਚ ਇੱਕ ਵੱਡੀ ਉਪਲਬਧੀ ਹੈ
ਭਾਰਤ ਦੇ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਖੇਤਰ ਦੇ ਲਈ ਇੱਕ ਮਹੱਤਵਪੂਰਨ ਉਪਲਬਧੀ ਬਾਰੇ ਦੱਸਦੇ ਹੋਏ, ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਨੇ ਵਿੱਤੀ ਵਰ੍ਹੇ 2024-25 ਵਿੱਚ 145.5 ਮਿਲੀਅਨ ਟਨ ਦੀ ਰਿਕਾਰਡ-ਤੋੜ ਕਾਰਗੋ ਆਵਾਜਾਈ ਦੀ ਸੂਚਨਾ ਦਿੱਤੀ। ਇਹ ਉਪਲਬਧੀ ਦੇਸ਼ ਦੇ ਇਨਲੈਂਡ ਵਾਟਰਵੇਅਜ਼ ਇਨਫ੍ਰਾਸਟ੍ਰਕਚਰ ਨੂੰ ਵਧਾਉਣ ਦੇ ਉਦੇਸ਼ ਨਾਲ ਨਿਰੰਤਰ ਨਿਵੇਸ਼ ਅਤੇ ਨੀਤੀਗਤ ਪਹਿਲਕਦਮੀਆਂ ਦੀ ਪ੍ਰਭਾਵਸ਼ੀਲਤਾ ਨੂੰ ਰੇਖਾਂਕਿਤ ਕਰਦਾ ਹੈ। ਇਸੇ ਮਿਆਦ ਦੌਰਾਨ ਸੰਚਾਲਨ ਨੈਸ਼ਨਲ ਵਾਟਰਵੇਅਜ਼ ਦੀ ਸੰਖਿਆ ਵੀ 24 ਤੋਂ ਵਧ ਕੇ 29 ਹੋ ਗਈ ਹੈ, ਜੋ ਮਲਟੀਮਾਡਲ ਕਨੈਕਟੀਵਿਟੀ ਅਤੇ ਟਿਕਾਊ ਟ੍ਰਾਂਸਪੋਰਟ ਸੁਵਿਧਾਵਾਂ ਦੀ ਦਿਸ਼ਾ ਵਿੱਚ ਇੱਕ ਰਣਨੀਤਕ ਕਦਮ ਹੈ।
ਪਿਛਲੇ ਦਸ ਵਰ੍ਹਿਆਂ ਵਿੱਚ ਕਾਰਗੋ ਟ੍ਰੈਫਿਕ ਵਿੱਚ ਤੇਜ਼ੀ ਨਾਲ ਵਾਧਾ
ਵਿੱਤ ਵਰ੍ਹੇ 2014 ਅਤੇ ਵਿੱਤ ਵਰ੍ਹੇ 2025 ਦਰਮਿਆਨ ਨੈਸ਼ਨਲ ਵਾਟਰਵੇਅਜ਼ ‘ਤੇ ਕਾਰਗੋ ਟ੍ਰੈਫਿਕ 18.10 (ਮਿਲੀਅਨ ਮੀਟ੍ਰਿਕ ਟਨ) ਐੱਮਐੱਮਟੀ ਤੋਂ ਵਧ ਕੇ 145.5 ਐੱਮਐੱਮਟੀ (ਮਿਲੀਅਨ ਮੀਟ੍ਰਿਕ ਟਨ) ਹੋ ਗਿਆ ਹੈ ਅਤੇ ਇਸ ਵਿੱਚ 20.86 ਪ੍ਰਤੀਸ਼ਤ ਦੀ ਸੀਏਜੀਆਰ ਦਰਜ ਕੀਤੀ ਗਈ ਹੈ।

ਵਿੱਤ ਵਰ੍ਹੇ 2025 ਵਿੱਚ, ਟ੍ਰਾਂਸਪੋਰਟ ਦੀ ਆਵਾਜਾਈ ਵਿੱਚ ਵਿੱਤ ਵਰ੍ਹੇ 2024 ਦੀ ਤੁਲਨਾ ਵਿੱਚ ਸਾਲ-ਦਰ-ਸਾਲ 9.34 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਕੋਲਾ, ਆਇਰਨ ਓਰ, ਆਇਰਨ ਓਰ ਫਾਈਨਸ, ਰੇਤ ਅਤੇ ਫਲਾਈ ਐਸ਼ ਜਿਹੀਆਂ ਪੰਜ ਵਸਤੂਆਂ ਨੇ ਵਰ੍ਹੇ ਦੌਰਾਨ ਨੈਸ਼ਨਲ ਵਾਟਰਵੇਅਜ਼ (ਐੱਨਡਬਲਿਊ) ‘ਤੇ ਕੁੱਲ ਮਾਲ ਢੁਆਈ ਵਿੱਚ 68 ਪ੍ਰਤੀਸ਼ਤ ਤੋਂ ਵੱਧ ਦਾ ਯੋਗਦਾਨ ਦਿੱਤਾ। 2023-24 ਵਿੱਚ ਯਾਤਰੀਆਂ ਦੀ ਆਵਾਜਾਈ ਵੀ 1.61 ਕਰੋੜ ਤੱਕ ਪਹੁੰਚ ਗਈ ਹੈ।

ਨੈਸ਼ਨਲ ਵਾਟਰਵੇਅਜ਼ ਦਾ ਵਿਸਤਾਰ
ਪੋਰਟ, ਸ਼ਿਪਿੰਗ ਅਤੇ ਵਾਟਰਵੇਅਜ਼ ਮੰਤਰਾਲੇ ਦੇ ਤਹਿਤ ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ (ਆਈਡਬਲਿਊਏਆਈ) ਨੇ ਨੈਸ਼ਨਲ ਵਾਟਰਵੇਅਜ਼ ਐਕਟ, 2016 ਦੇ ਤਹਿਤ ਨੈਸ਼ਨਲ ਵਾਟਰਵੇਅਜ਼ (ਐੱਨਡਬਲਿਊ) ਦੀ ਸੰਖਿਆ 5 ਤੋਂ ਵਧਾ ਕੇ 111 ਕਰ ਦਿੱਤੀ ਹੈ। 2014 ਤੋਂ ਸਰਕਾਰ ਨੇ ਵਾਟਰਵੇਅ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ ਲਗਭਗ 6,434 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਨੈਸ਼ਨਲ ਵਾਟਰਵੇਅਜ਼ ਦੀ 2014-15 ਵਿੱਚ ਓਪਰੇਸ਼ਨਲ ਲੈਂਥ 2,716 ਕਿਲੋਮੀਟਰ ਸੀ, ਜੋ 2023-24 ਵਿੱਚ ਵਧ ਕੇ, 4,894 ਕਿਲੋਮੀਟਰ ਹੋ ਗਈ। ਪ੍ਰਮੁੱਖ ਕਾਰਜਾਂ ਵਿੱਚ ਫੇਅਰਵੇਅ ਰੱਖ-ਰਖਾਅ, ਭਾਈਚਾਰਕ ਜੈੱਟੀ, ਫਲੋਟਿੰਗ ਟਰਮੀਨਲ, ਮਲਟੀ-ਮਾਡਲ ਟਰਮੀਨਲ (ਐੱਮਐੱਮਟੀ), ਇੰਟਰ-ਮਾਡਲ ਟਰਮੀਨਲ (ਆਈਐੱਮਟੀ) ਅਤੇ ਨੈਵੀਗੇਸ਼ਨਲ ਲੌਕ ਸ਼ਾਮਲ ਹਨ।
ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ ਨੇ ਬਿਜ਼ਨਸ ਕਰਨ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਦੇ ਲਈ ਘੱਟ ਉਪਲਬਧ ਗਹਿਰਾਈ ਸੂਚਨਾ ਪ੍ਰਣਾਲੀ (ਐੱਲਏਡੀਆਈਐੱਸ), ਨਦੀ ਸੂਚਨਾ ਪ੍ਰਣਾਲੀ (ਆਰਆਈਐੱਸ), ਕਾਰ-ਡੀ, ਨੈਵੀਗੇਸ਼ਨਲ ਸੂਚਨਾ ਦੇ ਲਈ ਪੋਰਟਲ (ਪੀਏਐੱਨਆਈ) ਅਤੇ ਪ੍ਰਬੰਧਨ ਸੂਚਨਾ ਅਤੇ ਰਿਪੋਰਟਿੰਗ ਸਮਾਧਾਨ (ਐੱਮਆਈਆਰਐੱਸ) ਜਿਹੇ ਡਿਜੀਟਲ ਉਪਕਰਣ ਲਾਂਚ ਕੀਤੇ। ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਰੀਵਰ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਹਾਈਬ੍ਰਿਡ ਇਲੈਕਟ੍ਰਿਕ ਕੈਟਾਮਾਰਨ ਅਤੇ ਹਾਈਡ੍ਰੋਜਨ ਨਾਲ ਚਲਣ ਵਾਲੀ ਵੱਡੀ ਕਿਸ਼ਤੀ ਸੁਵਿਧਾ ਜਿਹੀ ਹਰਿਤ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਲਕਸ਼ ਅਤੇ ਟਿਕਾਊ ਵਿਕਾਸ
ਭਾਰਤ ਸਰਕਾਰ ਨੇ ਇਨਲੈਂਡ ਵਾਟਰਵੇਅਜ਼ ਦੇ ਮਾਧਿਅਮ ਨਾਲ ਮਾਲ ਦੀ ਆਵਾਜਾਈ ਦੇ ਲਈ ਮਹੱਤਵਾਕਾਂਖੀ ਲਕਸ਼ ਨਿਰਧਾਰਿਤ ਕੀਤੇ ਹਨ। ਇਨਲੈਂਡ ਵਾਟਰਵੇਅਜ਼ ਅਥਾਰਿਟੀ ਆਫ ਇੰਡੀਆ ਦਾ ਲਕਸ਼ ਸਮੁੰਦਰੀ ਭਾਰਤ ਵਿਜ਼ਨ 2030 ਦੇ ਅਨੁਰੂਪ ਆਈਡਬਲਿਊਟੀ ਦੇ ਮਾਧਿਅਮ ਨਾਲ ਮਾਲ ਦੀ ਆਵਾਜਾਈ ਦੇ ਮਾਡਲ ਹਿੱਸੇ ਨੂੰ 2 ਪ੍ਰਤੀਸ਼ਤ ਤੋਂ ਵਧਾ ਕੇ 5 ਪ੍ਰਤੀਸ਼ਤ ਕਰਨਾ ਅਤੇ ਆਵਾਜਾਈ ਦੀ ਮਾਤਰਾ ਨੂੰ 200 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਕਰਨਾ ਅਤੇ ਸਮੁੰਦਰੀ ਅੰਮ੍ਰਿਤ ਕਾਲ ਵਿਜ਼ਨ 2047 ਦੇ ਅਨੁਸਾਰ 2047 ਤੱਕ 500 ਮਿਲੀਅਨ ਮੀਟ੍ਰਿਕ ਟਨ ਤੋਂ ਵੱਧ ਕਰਨਾ ਹੈ।
ਇਨਲੈਂਡ ਵਾਟਰਵੇਅਜ਼ ਨੂੰ ਹੁਲਾਰਾ ਦੇਣ ਦੇ ਲਈ ਨੀਤੀਗਤ ਉਪਾਅ
- ਜਲਵਾਹਕ- ਕਾਰਗੋ ਪ੍ਰੋਮੋਸ਼ਨ ਯੋਜਨਾ
ਭਾਰਤ ਵਿੱਚ ਇਨਲੈਂਡ ਵਾਟਰ ਟ੍ਰਾਂਸਪੋਰਟ (ਆਈਡਬਲਿਊਟੀ) ਖੇਤਰ ਹੁਣ ਵੀ ਵਿਕਸਿਤ ਹੋ ਰਿਹਾ ਹੈ ਅਤੇ ਮਾਲ ਦੀ ਢੁਆਈ ਸੜਕ ਅਤੇ ਰੇਲ ਦੀ ਥਾਂ ਵਾਟਰਵੇਅਜ਼ ਨਾਲ ਕਰਨ ਦੇ ਲਈ ਸਮਰਥਨ ਦੀ ਜ਼ਰੂਰਤ ਹੈ। ਆਮ ਤੌਰ ‘ਤੇ ਵਾਟਰਵੇਅਜ਼ ਟ੍ਰਾਂਸਪੋਰਟ ਸਸਤਾ ਹੈ, ਲੇਕਿਨ ਮਲਟੀਮਾਡਲ ਹੈਂਡਲਿੰਗ ਦੇ ਕਾਰਨ ਸਮੁੱਚੀ ਲੌਜਿਸਟਿਕਸ ਲਾਗਤ ਵੱਧ ਹੋ ਸਕਦੀ ਹੈ। ਇਸ ਦਾ ਸਮਾਧਾਨ ਕਰਨ ਅਤੇ ਆਈਡਬਲਿਊਟੀ ਨੂੰ ਹੁਲਾਰਾ ਦੇਣ ਦੇ ਲਈ 15 ਦਸੰਬਰ, 2024 ਨੂੰ 95.42 ਕਰੋੜ ਰੁਪਏ ਦੇ ਬਜਟ ਦੇ ਨਾਲ “ਜਲਵਾਹਕ” ਯੋਜਨਾ ਸ਼ੁਰੂ ਕੀਤੀ ਗਈ। ਇਸ ਦੇ ਦੋ ਪ੍ਰਮੁੱਖ ਕੰਪੋਨੈਂਟ ਹਨ:
- ਵਿੱਤੀ ਪ੍ਰੋਤਸਾਹਨ: ਕਾਰਗੋ ਮਾਲਕਾਂ ਨੂੰ ਸੜਕ/ਰੇਲ ਦੀ ਬਜਾਏ ਆਈਡਬਲਿਊਟੀ ਤੋਂ ਮਾਲ ਢੁਆਈ ਕਰਨ ਦੇ ਲਈ ਵਾਸਤਵਿਕ ਸੰਚਾਲਨ ਲਾਗਤ ‘ਤੇ 35 ਪ੍ਰਤੀਸ਼ਤ ਅਦਾਇਗੀ ਮਿਲਦੀ ਹੈ, ਜਿਸ ਨਾਲ ਵਾਟਰਵੇਅਜ਼ ਦੇ ਉਪਯੋਗ ਨੂੰ ਹੁਲਾਰਾ ਮਿਲਦਾ ਹੈ।
- ਅਨੁਸੂਚਿਤ ਸੇਵਾਵਾਂ: ਭਰੋਸੇਯੋਗਤਾ ਅਤੇ ਪੂਰਵ ਅਨੁਮਾਨ ਨੂੰ ਵਧਾਉਣ ਦੇ ਲਈ ਨਿਯਮਿਤ ਕਾਰਗੋ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਪ੍ਰਮੁੱਖ ਮਾਰਗ ਇਸ ਪ੍ਰਕਾਰ ਹਨ:
-
- ਕੋਲਕਾਤਾ-ਪਟਨਾ-ਵਾਰਾਣਸੀ (ਨੈਸ਼ਨਲ ਵਾਟਰਵੇਅਜ਼-1)
- ਕੋਲਕਾਤਾ-ਪਾਂਡੁ (ਭਾਰਤ-ਬੰਗਲਾਦੇਸ਼ ਪ੍ਰੋਟੋਕੌਲ ਮਾਰਗ ਤੋਂ ਨੈਸ਼ਨਲ ਵਾਟਰਵੇਅਜ਼-2)
- ਕੋਲਕਾਰਾ-ਬਦਰਪੁਰ/ਕਰੀਮਗੰਜ (ਐੱਨਡਬਲਿਊ-16 ਆਈਬੀਪੀ ਮਾਰਗ ਤੋਂ)
ਇਸ ਯੋਜਨਾ ਵਿੱਚ ਨੈਸ਼ਨਲ ਵਾਟਰਵੇਅਜ਼-1, ਨੈਸ਼ਨਲ ਵਾਟਰਵੇਅਜ਼-2 ਅਤੇ ਨੈਸ਼ਨਲ ਵਾਟਰਵੇਅਜ਼-16 ‘ਤੇ ਕਾਰਗੋ ਮੂਵਮੈਂਟ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਆਸਪਾਸ ਦੇ ਖੇਤਰਾਂ ਨੂੰ ਲਾਭ ਹੋਵੇਗਾ ਅਤੇ ਵਾਟਰਵੇਅਜ਼ ਟ੍ਰਾਂਸਪੋਰਟ ਦੇ ਪ੍ਰਤੀ ਭਰੋਸਾ ਵਧੇਗਾ।
- ਇਨਲੈਂਡ ਵੇਸਲਸ ਤੱਕ ਟਨ ਭਾਰ ਟੈਕਸ ਦਾ ਵਿਸਤਾਰ
ਬਜਟ ਦੌਰਾਨ 1 ਫਰਵਰੀ, 2025 ਨੂੰ ਘੋਸ਼ਿਤ ਟਨ ਭਾਰ ਦੀ ਟੈਕਸ ਵਿਵਸਥਾ ਨੂੰ ਇੰਡੀਅਨ ਵੇਸਲਸ ਐਕਟ, 2021 ਦੇ ਤਹਿਤ ਰਜਿਸਟਰਡ ਇਨਲੈਂਡ ਵੇਸਲਸ ਤੱਕ ਵਧਾ ਦਿੱਤਾ ਗਿਆ ਹੈ।
- ਲਾਭ: ਇਹ ਲਾਭ ਦੀ ਬਜਾਏ ਪੋਰਟ ਦੇ ਟਨ ਭਾਰ ‘ਤੇ ਅਧਾਰਿਤ ਇੱਕ ਸਥਿਰ ਅਤੇ ਪੂਰਵ-ਅਨੁਮਾਨਿਤ ਟੈਕਸ ਵਿਵਸਥਾ ਪ੍ਰਦਾਨ ਕਰਦਾ ਹੈ। ਇਸ ਨਾਲ ਟੈਕਸ ਦਾ ਬੋਝ ਘੱਟ ਹੁੰਦਾ ਹੈ ਅਤੇ ਇਨਲੈਂਡ ਸ਼ਿਪਿੰਗ ਨੂੰ ਵਿਆਪਕ ਤੌਰ ‘ਤੇ ਅਪਣਾਉਣ ਨੂੰ ਪ੍ਰੋਤਸਾਹਨ ਮਿਲਦਾ ਹੈ।
- ਨਿਜੀ ਨਿਵੇਸ਼ ਦੇ ਲਈ ਰੈਗੂਲੇਟਰੀ ਫਰੇਮਵਰਕ
ਨੈਸ਼ਨਲ ਵਾਟਰਵੇਅਜ਼ (ਜੈੱਟੀ/ਟਰਮੀਨਲਾਂ ਦਾ ਨਿਰਮਾਣ) ਰੈਗੂਲੇਸ਼ਨਸ, 2025 ਨੂੰ ਨੋਟੀਫਾਈ ਕੀਤਾ ਗਿਆ ਹੈ। ਇਹ ਜੈੱਟੀ ਅਤੇ ਟਰਮੀਨਲਾਂ ਦੇ ਨਿਰਮਾਣ ਅਤੇ ਪ੍ਰਬੰਧਨ ਦੇ ਲਈ ਇੱਕ ਸਪਸ਼ਟ ਕਾਨੂੰਨੀ ਅਤੇ ਸੰਚਾਲਨ ਢਾਂਚਾ ਸਥਾਪਿਤ ਕਰਕੇ ਇਨਲੈਂਡ ਵਾਟਰਵੇਅਜ਼ ਇਨਫ੍ਰਾਸਟ੍ਰਕਚਰ ਵਿੱਚ ਨਿਜੀ ਨਿਵੇਸ਼ ਨੂੰ ਸਮਰੱਥ ਬਣਾਉਂਦਾ ਹੈ।
- ਪੋਰਟ ਇੰਟੀਗ੍ਰੇਸ਼ਨ
ਨਿਰਵਿਘਨ ਮਲਟੀਮਾਡਲ ਲੌਜਿਸਟਿਕ ਯਕੀਨੀ ਬਣਾਉਣ ਦੇ ਲਈ, ਵਾਰਾਣਸੀ, ਸਾਹਿਬਗੰਜ ਅਤੇ ਹਲਦੀਆ ਵਿੱਚ ਮਲਟੀ-ਮਾਡਲ ਟਰਮੀਨਲ, ਨਾਲ ਹੀ ਕਾਲੂਘਾਟ ਵਿੱਚ ਇੰਟਰਮਾਡਲ ਟਰਮੀਨਲ ਨੂੰ ਸੰਚਾਲਨ ਅਤੇ ਪ੍ਰਬੰਧਨ ਦੇ ਲਈ ਸ਼ਯਾਮਾ ਪ੍ਰਸਾਦ ਮੁਖਰਜੀ ਪੋਰਟ, ਕੋਲਕਾਤਾ ਵਿੱਚ ਟ੍ਰਾਂਸਫਰ ਕੀਤਾ ਜਾ ਰਿਹਾ ਹੈ। ਇਸ ਏਕੀਕਰਣ ਨਾਲ ਪੋਰਟਸ ਅਤੇ ਇਨਲੈਂਡ ਵਾਟਰਵੇਅਜ਼ ਦਰਮਿਆਨ ਕਾਰਗੋ ਦੀ ਮੂਵਮੈਂਟ ਨੂੰ ਸੁਚਾਰੂ ਕਰਨ ਦੀ ਉਮੀਦ ਹੈ।
- ਡਿਜੀਟਲੀਕਰਣ ਅਤੇ ਕੇਂਦ੍ਰੀਕ੍ਰਿਤ ਡੇਟਾਬੇਸ
ਇਨਲੈਂਡ ਵੇਸਲਸ ਅਤੇ ਚਾਲਕ ਦਲ ਦੇ ਰਜਿਸਟ੍ਰੇਸ਼ਨ ਦੇ ਲਈ ਇੱਕ ਕੇਂਦ੍ਰੀਕ੍ਰਿਤ ਪੋਰਟਲ ਵਿਕਸਿਤ ਕੀਤਾ ਜਾ ਰਿਹਾ ਹੈ। ਇਹ ਰੋਡ ਟ੍ਰਾਂਸਪੋਰਟ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ‘ਵਾਹਨ’ ਅਤੇ ‘ਸਾਰਥੀ’ ਪ੍ਰਣਾਲੀਆਂ ਦੇ ਬਰਾਬਰ ਹੈ। ਇਸ ਪਹਿਲ ਦੇ ਲਾਭ:
- ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣਾ
- ਜਹਾਜ਼ ਅਤੇ ਚਾਲਕ ਦਲ ਦੀ ਉਪਲਬਧਤਾ ‘ਤੇ ਰੀਅਲ-ਟਾਈਮ ਡੇਟਾ ਪ੍ਰਦਾਨ ਕਰਨਾ
- ਖੇਤਰ ਵਿੱਚ ਪਾਰਦਰਸ਼ਿਤਾ ਅਤੇ ਯੋਜਨਾਬੰਧੀ ਨੂੰ ਹੁਲਾਰਾ ਦੇਣਾ
- ਕਾਰਗੋ ਐਗ੍ਰੇਗੇਸ਼ਨ ਇਨਫ੍ਰਾਸਟ੍ਰਕਚਰ
ਵਾਟਰਵੇਅਜ਼ ਦੇ ਕਿਨਾਰੇ ਵਿਰਲ ਉਦਯੋਦਿਕ ਮੌਜੂਦਗੀ ਨਾਲ ਸਬੰਧਿਤ ਮੁੱਦਿਆਂ ਦਾ ਸਮਾਧਾਨ ਕਰਨ ਦੇ ਲਈ, ਕਾਰਗੋ ਐਗਰੇਗੇਸ਼ਨ ਹੱਬ ਦਾ ਵਿਕਾਸ ਕੀਤਾ ਜਾ ਰਿਹਾ ਹੈ:
- ਵਾਰਾਣਸੀ ਵਿੱਚ ਮਾਲਗੱਡੀ ਸਥਾਨ
- ਸਾਹਿਬਗੰਜ ਵਿੱਚ ਏਕੀਕ੍ਰਿਤ ਕਲਸਟਰ-ਕਮ-ਲੌਜਿਸਟਿਕ ਪਾਰਕ
ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟੇਡ (ਐੱਨਐੱਚਐੱਲਐੱਮਐੱਲ) ਅਤੇ ਇੰਡੀਅਨ ਪੋਰਟ ਅਤੇ ਰੇਲ ਕੰਪਨੀ ਲਿਮਿਟੇਡ ਨੂੰ ਇਨ੍ਹਾਂ ਲੌਜਿਸਟਿਕਸ ਕੇਂਦਰਾਂ ਨੂੰ ਵਿਕਸਿਤ ਕਰਨ ਅਤੇ ਰੇਲ ਸੰਪਰਕ ਪ੍ਰਦਾਨ ਕਰਨ ਦੇ ਲਈ ਨਿਯੁਕਤ ਕੀਤਾ ਗਿਆ ਹੈ।
- ਭਾਰਤ-ਬੰਗਲਾਦੇਸ਼ ਪ੍ਰੋਟੋਕੌਲ ਮਾਰਗ ਸੰਚਾਲਨ
ਮਾਈਯਾ ਅਤੇ ਸੁਲਤਾਨਗੰਜ (Maia and Sultanganj) ਦਰਮਿਆਨ ਰੂਟਸ ਨੰਬਰ 5 ਅਤੇ 6 ਦਾ ਭਾਰਤ-ਬੰਗਲਾਦੇਸ਼ ਪ੍ਰੋਟੋਕੌਲ ਦੇ ਤਹਿਤ ਸਫਲਤਾਪੂਰਵਕ ਟ੍ਰਾਇਲ ਕੀਤਾ ਗਿਆ ਹੈ। ਬੰਗਲਾਦੇਸ਼ ਸਰਕਾਰ ਦੀ ਸਹਿਮਤੀ ਦੇ ਬਾਅਦ ਨਿਯਮਿਤ ਸੰਚਾਲਨ ਸ਼ੁਰੂ ਹੋ ਜਾਵੇਗਾ।
- ਜਨਤਕ ਖੇਤਰ ਦੇ ਉਪਕ੍ਰਮਾਂ (ਪੀਐੱਸਯੂ) ਦੇ ਨਾਲ ਸਹਿਭਾਗਤਾ
140 ਤੋਂ ਵੱਧ ਜਨਤਕ ਉਪਕ੍ਰਮਾਂ ਨੂੰ ਉਨ੍ਹਾਂ ਦੇ ਕਾਰਗੋ ਦੇ ਇੱਕ ਹਿੱਸੇ ਦੀ ਢੁਆਈ ਆਈਡਬਲਿਊਟੀ ਨਾਲ ਕਰਨ ਦੀ ਸੰਭਾਵਨਾ ਤਲਾਸ਼ਣ ਦੇ ਲਈ ਸ਼ਾਮਲ ਕੀਤਾ ਗਿਆ ਹੈ। ਪੈਟ੍ਰੋਲੀਅਮ, ਫਰਟੀਲਾਈਜ਼ਰ, ਕੋਲਾ, ਸਟੀਲ ਅਤੇ ਭਾਰੀ ਉਦਯੋਗ ਮੰਤਰਾਲਿਆਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਆਪਣੇ ਕਾਰਗੋ ਅੰਦੋਲਨ ਦੀਆਂ ਯੋਜਨਾਵਾਂ ਨੂੰ ਸਮੁੰਦਰੀ ਭਾਰਤ ਦ੍ਰਿਸ਼ਟੀਕੋਣ ਦੇ ਮਾਡਲ ਸ਼ਿਫਟ ਲਕਸ਼ਾਂ ਦੇ ਨਾਲ ਜੋੜਨ।
ਇਨਲੈਂਡ ਵਾਟਰ ਟ੍ਰਾਂਸਪੋਰਟ ਦੇ ਲਈ ਇਨਫ੍ਰਾਸਟ੍ਰਕਚਰ ਦਾ ਵਿਕਾਸ:
- ਫੇਅਰਵੇਅ ਰੱਖ-ਰਖਾਅ: ਵੇਸਲ ਨੈਵੀਗੇਸ਼ਨ ਦੇ ਲਈ 35/45 ਮੀਟਰ ਚੌੜਾਈ ਅਤੇ 2.0 ਤੋਂ 3.0 ਮੀਟਰ ਦੀ ਗਹਿਰਾਈ ਬਣਾਏ ਰੱਖਣ ਦੇ ਲਈ ਨੈਸ਼ਨਲ ਵਾਟਰਵੇਅਜ਼ (ਐੱਨਡਬਲਿਊ) ‘ਤੇ ਚਲ ਰਹੇ ਨਦੀ (ਨਦੀ) ਟ੍ਰੇਨਿੰਗ, ਡ੍ਰੇਜਿੰਗ, ਚੈਨਲ ਮਾਰਕਿੰਗ ਅਤੇ ਸਰਵੇਖਣ।
- ਨੈਸ਼ਨਲ ਵਾਟਰਵੇਅਜ਼-1 (ਗੰਗਾ ਨਦੀ): 49 ਭਾਈਚਾਰਕ ਜੈੱਟੀ, 20 ਫਲੋਟਿੰਗ ਟਰਮੀਨਲਸ, 3 ਮਲਟੀ-ਮਾਡਲ ਟਰਮੀਨਲ (ਐੱਮਐੱਮਟੀ) ਅਤੇ 1 ਇੰਟਰ-ਮਾਡਲ ਟਰਮੀਨਲ (ਆਈਐੱਮਟੀ) ਦਾ ਨਿਰਮਾਣ ਕੀਤਾ ਗਿਆ, ਨਾਲ ਹੀ ਪੰਜ ਪੂਰਵ-ਮੌਜੂਦਾ ਟਰਮੀਨਲ ਵੀ ਬਣਾਏ ਗਏ।
- ਨੈਸ਼ਨਲ ਵਾਟਰਵੇਅਜ਼-2 (ਬ੍ਰਹਮਪੁਤਰ ਨਦੀ): 12 ਫਲੋਟਿੰਗ ਟਰਮੀਨਲ, ਪਾਂਡੁ, ਜੋਗੀਘੋਪਾ ਵਿੱਚ ਐੱਮਐੱਮਟੀ, ਅਤੇ ਨਦੀ ਕਾਰਗੋ/ਕਰੂਜ਼ ਜਹਾਜ਼ਾਂ ਦੇ ਲਈ ਬੋਗੀਬੀਲ ਅਤੇ ਧੁਬਰੀ ਵਿੱਚ ਟਰਮੀਨਲ। ਜੋਗੀਘੋਪਾ, ਪਾਂਡੂ, ਬਿਸਵਾਸਨਾਥ ਘਾਟ ਅਤੇ ਨੇਮਾਟੀ ਵਿੱਚ 4 ਸਮਰਪਿਤ ਘਾਟਾਂ ਦਾ ਨਿਰਮਾਣ ਕੀਤਾ ਗਿਆ।
- ਨੈਸ਼ਨਲ ਵਾਟਰਵੇਅਜ਼-3 (ਪੱਛਮ ਤਟ ਨਹਿਰ, ਕੇਰਲ): ਗੋਦਾਮਾਂ ਦੇ ਨਾਲ 9 ਸਥਾਈ ਟਰਮੀਨਲ ਅਤੇ ਦੋ ਰੋਲ ਔਨ/ਰੋਲ ਔਫ (ਰੌ-ਰੌ) ਟਰਮੀਨਲਾਂ ਦਾ ਨਿਰਮਾਣ ਕੀਤਾ ਗਿਆ।
- ਨੈਸ਼ਨਲ ਵਾਟਰਵੇਅਜ਼-68 (ਗੋਆ): 2020 ਵਿੱਚ ਤਿੰਨ, 2022 ਵਿੱਚ ਪਾਣੀ ‘ਤੇ ਤੈਰਦੀ ਹੋਈ (ਫਲੋਟਿੰਗ) ਇੱਕ ਕੰਕ੍ਰੀਟ ਜੈੱਟੀ ਮੰਡੋਵੀ ਨਦੀ ਵਿੱਚ ਸਥਾਪਿਤ ਕੀਤੀ ਜਾਵੇਗੀ।
- ਨੈਸ਼ਨਲ ਵਾਟਰਵੇਅਜ਼-4 (ਕ੍ਰਿਸ਼ਣਾ ਨਦੀ, ਆਂਧਰ ਪ੍ਰਦੇਸ਼): ਚਾਰ ਟੂਰਿਸਟ ਜੈੱਟੀ ਚਾਲੂ ਕੀਤੀਆਂ ਗਈਆਂ।
- ਹੋਰ ਪ੍ਰੋਜੈਕਟਸ: ਉੱਤਰ ਪ੍ਰਦੇਸ਼ ਵਿੱਚ ਮਥੁਰਾ-ਵ੍ਰੰਦਾਵਨ ਸਟ੍ਰੈਚ ਵਿੱਚ ਨੈਸ਼ਨਲ ਵਾਟਰਵੇਅਜ਼-110 (ਯਮੁਨਾ ਨਦੀ) ‘ਤੇ 12 ਫਲੋਟਿੰਗ ਜੈੱਟੀ, ਬਿਹਾਰ ਵਿੱਚ ਨੈਸ਼ਨਲ ਵਾਟਰਵੇਅਜ਼-73 (ਨਰਮਦਾ ਨਦੀ) ‘ਤੇ ਦੋ ਜੈੱਟੀ ਅਤੇ ਨੈਸ਼ਨਲ ਵਾਟਰਵੇਅਜ਼-37 (ਗੰਡਕ ਨਦੀ) ‘ਤੇ ਦੋ ਜੈੱਟੀ ਦਾ ਨਿਰਮਾਣ ਕਾਰਜ ਚਲ ਰਿਹਾ ਹੈ।
ਟਿਕਾਊ ਭਵਿੱਖ ਦੇ ਵੱਲ ਅਗ੍ਰਸਰ
ਭਾਰਤ ਦੁਆਰਾ ਇਨਲੈਂਡ ਵਾਟਰਵੇਅਜ਼ ਦੇ ਵਿਕਾਸ ਦੇ ਲਈ ਕੀਤੇ ਗਏ ਠੋਸ ਯਤਨਾਂ ਨਾਲ ਮਹੱਤਵਪੂਰਨ ਪਰਿਣਾਮ ਸਾਹਮਣੇ ਆਏ ਹਨ। ਇਸ ਵਿੱਚ ਰਿਕਾਰਡ ਕਾਰਗੋ ਮੂਵਮੈਂਟ ਅਤੇ ਵਿਸਤਾਰਿਤ ਬੁਨਿਆਦੀ ਢਾਂਚਾ ਸ਼ਾਮਲ ਹੈ। ਰਣਨੀਤਕ ਨਿਵੇਸ਼, ਨੀਤੀਗਤ ਪਹਿਲ ਅਤੇ ਡਿਜੀਟਲ ਇਨੋਵੇਸ਼ਨਸ ਦੇ ਸੁਮੇਲ ਨਾਲ ਦੇਸ਼ ਇਨਲੈਂਡ ਵਾਟਰਵੇਅਜ਼ ਟ੍ਰਾਂਸਪੋਰਟ ਖੇਤਰ ਦਾ ਵਿਸਤਾਰ ਕਰਨ ਵਿੱਚ ਸਮਰੱਥ ਬਣਦਾ ਹੈ। ਇਸ ਨਾਲ ਟਿਕਾਊ ਟ੍ਰਾਂਸਪੋਰਟੇਸ਼ਨ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਮਿਲਦਾ ਹੈ। ਆਉਣ ਵਾਲੇ ਦਹਾਕਿਆਂ ਦੇ ਲਈ ਨਿਰਧਾਰਿਤ ਮਹੱਤਵਾਕਾਂਖੀ ਲਕਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਇਨ੍ਹਾਂ ਖੇਤਰਾਂ ‘ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨਾ ਮਹੱਤਵਪੂਰਨ ਹੋਵੇਗਾ।
ਸੰਦਰਭ
https://pib.gov.in/PressReleseDetailm.aspx?PRID=2116161®=3&lang=1
https://pib.gov.in/PressReleasePage.aspx?PRID=2121940
https://sansad.in/getFile/loksabhaquestions/annex/184/AU782_86Mb1w.pdf?source=pqals
https://iwai.nic.in/chairmans-desk
https://sansad.in/getFile/loksabhaquestions/annex/184/AU5731_91LDMl.pdf?source=pqals
Click here to see in PDF
ਪੀਡੀਐੱਫ ਵਿੱਚ ਦੇਖਣ ਦੇ ਲਈ ਇੱਥੇ ਕਲਿੱਕ ਕਰੋ
******
ਸੰਤੇਸ਼ ਕੁਮਾਰ/ਸਰਲਾ ਮੀਨਾ/ਆਂਚਲ ਪਟਿਯਾਲ
(Release ID: 2124838)
Visitor Counter : 6