ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਏਮਸ ਰਾਏਪੁਰ ਨੇ ਸਫ਼ਲਤਾਪੂਰਵਕ ਆਪਣਾ ਪਹਿਲਾ ਸਵੈਪ ਕਿਡਨੀ ਟ੍ਰਾਂਸਪਲਾਂਟ ਕੀਤਾ; ਇਸ ਜਟਿਲ ਅਤੇ ਜੀਵਨ ਰੱਖਿਅਕ ਪ੍ਰਕਿਰਿਆ ਨੂੰ ਪੂਰਾ ਕਰਨ ਵਾਲਾ ਛੱਤੀਸਗੜ੍ਹ ਰਾਜ ਦੇ ਨਵੇਂ ਏਮਸ ਸੰਸਥਾਵਾਂ ਵਿੱਚੋਂ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ


ਇਸ ਸਵੈਪ ਕਿਡਨੀ ਟ੍ਰਾਂਸਪਲਾਂਟਸ ਨਾਲ ਟ੍ਰਾਂਸਪਲਾਂਟ ਦੀ ਸੰਖਿਆ ਵਿੱਚ 15 ਪ੍ਰਤੀਸ਼ਤ ਤੱਕ ਦਾ ਵਾਧਾ ਹੋ ਸਕਦਾ ਹੈ

ਏਮਸ ਰਾਏਪੁਰ ਡਿਜ਼ੀਜ਼ਡ ਡੋਨਰ ਓਰਗਨ ਡੋਨੇਸ਼ਨ ਐਂਡ ਡਿਜ਼ੀਜ਼ਡ ਡੋਨਰ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਸ਼ੁਰੂਆਤ ਕਰਨ ਵਾਲੇ ਨਵੇਂ ਏਮਸ ਵਿੱਚੋਂ ਪਹਿਲਾ ਵੀ ਹੈ; ਇਹ ਰਾਜ ਵਿੱਚ ਪਹਿਲਾ ਡਿਜ਼ੀਜਡ ਡੋਨਰ ਪੀਡੀਆਟ੍ਰਿਕ ਕਿਡਨੀ ਟ੍ਰਾਂਸਪਲਾਂਟੇਸ਼ਨ ਸ਼ੁਰੂ ਕਰਨ ਵਾਲਾ ਏਮਸ ਵੀ ਹੈ

ਹੁਣ ਤੱਕ, ਏਮਸ ਰਾਏਪੁਰ ਨੇ 95 ਪ੍ਰਤੀਸ਼ਤ ਦੀ ਗ੍ਰਾਫਟ ਸਰਵਾਈਵਲ ਦਰ ਅਤੇ 97 ਪ੍ਰਤੀਸ਼ਤ ਮਰੀਜ਼ ਸਰਵਾਈਵਲ ਦਰ ਨਾਲ 54 ਕਿਡਨੀ ਟ੍ਰਾਂਸਪਲਾਂਟਸ ਕੀਤੇ ਹਨ, ਇਹ ਸੰਸਥਾਨ ਦੀ ਕਲੀਨਿਕਲ ਐਕਸੀਲੈਂਸ ਅਤੇ ਉੱਚ-ਗੁਣਵੱਤਾ ਵਾਲੇ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ

Posted On: 24 APR 2025 9:39AM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮਾਰਗਦਰਸ਼ਨ ਵਿੱਚ, ਏਮਸ ਰਾਏਪੁਰ ਨੇ ਸਫ਼ਲਤਾਪੂਰਵਕ ਆਪਣਾ ਪਹਿਲਾ ਸਵੈਪ ਕਿਡਨੀ ਟ੍ਰਾਂਸਪਲਾਂਟ ਕੀਤਾ। ਇਸ ਨੂੰ ਕਿਡਨੀ ਪੇਅਰਡ ਟ੍ਰਾਂਸਪਲਾਂਟ (ਕੇਪੀਟੀ) ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਉਪਲਬਧੀ ਨਾਲ, ਏਮਸ ਰਾਏਪੁਰ ਨਵੇਂ ਏਮਸ ਸੰਸਥਾਨਾਂ ਵਿੱਚੋਂ ਪਹਿਲਾ ਅਤੇ ਛੱਤੀਸਗੜ੍ਹ ਰਾਜ ਦਾ ਪਹਿਲਾ ਸਰਕਾਰੀ ਹਸਪਤਾਲ ਬਣ ਗਿਆ ਹੈ, ਜਿਸ ਨੇ ਇਸ ਜਟਿਲ ਅਤੇ ਜੀਵਨ ਰੱਖਿਅਕ ਪ੍ਰਕਿਰਿਆ ਨੂੰ ਅੰਜਾਮ ਦਿੱਤਾ ਹੈ। ਇਹ ਮਹੱਤਵਪੂਰਨ ਉਪਲਬਧੀ ਹੈਲਥਕੇਅਰ ਨੂੰ ਅੱਗੇ ਵਧਾਉਣ ਅਤੇ ਅੰਤਿਮ ਪੜਾਅ ਦੇ ਕਿਡਨੀ ਰੋਗ ਨਾਲ ਪੀੜ੍ਹਤ ਮਰੀਜ਼ਾਂ ਲਈ ਇਨੋਵੇਟਿਵ ਟ੍ਰੀਟਮੈਂਟ ਸੌਲਿਊਸ਼ਨਸ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਸੰਸਥਾਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ।

ਅਨੁਮਾਨ ਹੈ ਕਿ ਇਸ ਸਵੈਪ ਕਿਡਨੀ ਟ੍ਰਾਂਸਪਲਾਂਟ ਨਾਲ ਟ੍ਰਾਂਸਪਲਾਂਟਸ ਦੀ ਗਿਣਤੀ ਵਿੱਚ 15 ਪ੍ਰਤੀਸ਼ਤ ਦਾ ਵਾਧਾ ਹੋਵੇਗਾ। ਇਸ ਦੀ ਸਮਰੱਥਾ ਨੂੰ ਪਹਿਚਾਣਦੇ ਹੋਏ, ਨੈਸ਼ਨਲ ਆਰਗੇਨਾਈਜ਼ੇਸ਼ਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (NOTTO) ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਵੈਪ ਡੋਨਰ ਟ੍ਰਾਂਸਪਲਾਂਟੇਸ਼ਨ ਦੇ ਲਾਗੂਕਰਨ ਦੀ ਸਿਫਾਰਿਸ਼ ਕੀਤੀ ਹੈ ਕਿਉਂਕਿ ਇਸ ਵਿਕਲਪ ਨਾਲ ਡੋਨਰਸ ਦੀ ਸੰਖਿਆ ਵਧ ਸਕਦੀ ਹੈ। ਐੱਨਓਟੀਟੀਓ ਨੇ ਦੇਸ਼ ਭਰ ਵਿੱਚ ਇਨ੍ਹਾਂ ਟ੍ਰਾਂਸਪਲਾਂਟਸ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੁਵਿਧਾਜਨਕ ਬਣਾਉਣ ਲਈ ਇੱਕ 'ਇਕਸਾਰ ਵੰਨ ਨੇਸ਼ਨ ਵੰਨ ਸਵੈਪ ਟ੍ਰਾਂਸਪਲਾਂਟ ਪ੍ਰੋਗਰਾਮ' ਸ਼ੁਰੂ ਕਰਨ ਦਾ ਵੀ ਫੈਸਲਾ ਕੀਤਾ ਹੈ।

ਸਵੈਪ ਟ੍ਰਾਂਸਪਲਾਂਟ ਵਿੱਚ, ਕਿਡਨੀ ਦੀ ਖਰਾਬੀ ਨਾਲ ਪੀੜ੍ਹਤ ਇੱਕ ਮਰੀਜ਼ ਇਛੁੱਕ ਜੀਵਨ ਦਾਤਾ (ਵਿਲਿੰਗ ਲੀਵਿੰਗ ਡੋਨਰ) ਹੋਣ ਦੇ ਬਾਵਜੂਦ ਬਲੱਡ ਗਰੁੱਪ ਦੇ ਵੱਖ ਹੋਣ ਜਾਂ ਐੱਚਐੱਲਏ ਐਂਟੀਬੌਡੀ ਦੀ ਮੌਜੂਦਗੀ ਕਾਰਨ ਕਿਡਨੀ ਪ੍ਰਾਪਤ ਨਹੀਂ ਕਰ ਸਕਦਾ- ਹੁਣ ਇਸ ਟ੍ਰਾਂਸਪਲਾਂਟ ਰਾਹੀਂ ਕਿਸੇ ਹੋਰ ਅਸੰਗਤ ਜੋੜੇ ਦੇਸ ਨਾਲ ਡੋਨਰਸ ਦਾ ਅਦਾਨ-ਪ੍ਰਦਾਨ ਕਰਕੇ ਟ੍ਰਾਂਸਪਲਾਂਟੇਸ਼ਨ ਕਰਵਾ ਸਕਦਾ ਹੈ। ਇਸ ਵਿਵਸਥਾ ਰਾਹੀਂ, ਦੋਵੇਂ ਪ੍ਰਾਪਤਕਰਤਾਵਾਂ ਨੂੰ ਉਨ੍ਹਾਂ ਦੇ ਅਨੁਕੂਲ ਕਿਡਨੀਆਂ ਮਿਲਦੀਆਂ ਹਨ, ਜਿਸ ਸਦਕਾ ਦੋਵਾਂ ਲਈ ਸਫ਼ਲ ਟ੍ਰਾਂਸਪਲਾਂਟਸ ਕੀਤਾ ਜਾ ਸਕਦਾ ਹੈ।

ਏਮਸ ਰਾਏਪੁਰ ਵਿੱਚ ਹਾਸਲ ਇਸ ਇਤਿਹਾਸਕ ਉਪਲਬਧੀ ਵਿੱਚ, ਬਿਲਾਸਪੁਰ ਦੇ 39 ਅਤੇ 41 ਵਰ੍ਹਿਆਂ ਦੇ ਦੋ ਪੁਰਸ਼ ਈਐੱਸਆਰਡੀ ਮਰੀਜ਼ ਤਿੰਨ ਸਾਲ ਤੋਂ ਡਾਇਲਿਸਿਸ ‘ਤੇ ਸਨ। ਦੋਵਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਦੀਆਂ ਸਬੰਧਿਤ ਪਤਨੀਆਂ ਲੀਵਿੰਗ ਡੋਨਰ ਦੇ ਰੂਪ ਵਿੱਚ ਅੱਗੇ ਆਈਆਂ। ਹਾਲਾਂਕਿ, ਬਲੱਡ ਗਰੁੱਪ ਅਨੁਕੂਲਤਾ ਯਾਨੀ ਇੱਕ ਜੋੜੇ ਵਿੱਚ ਬੀ+ ਅਤੇ ਓ+, ਅਤੇ ਦੂਸਰੇ ਵਿੱਚ ਓ+ ਅਤੇ ਬੀ+- ਕਾਰਨ ਡਾਇਰੈਕਟ ਡੋਨੇਸ਼ਨ ਸੰਭਵ ਨਹੀਂ ਸੀ। ਇਸ ਚੁਣੌਤੀ ਨਾਲ ਨਜਿੱਠਣ ਲਈ, ਏਮਸ ਰਾਏਪੁਰ ਵਿੱਚ ਟ੍ਰਾਂਸਪਲਾਂਟ ਟੀਮ ਨੇ ਇੱਕ ਸਫ਼ਲ ਸਵੈਪ ਟ੍ਰਾਂਸਪਲਾਂਟ ਦਾ ਤਾਲਮੇਲ ਕੀਤਾ। ਹਰੇਕ ਡੋਨਰ ਨੇ ਆਪਣੀ ਕਿਡਨੀ ਦੂਸਰੇ ਡੋਨਰ ਨੂੰ ਦਿੱਤੀ, ਜਿਸ ਨਾਲ ਬਲੱਡ ਗਰੁੱਪ ਦੀ ਅਨੁਕੂਲਤਾ ਯਕੀਨੀ ਹੋਈ ਅਤੇ ਦੋਵੇਂ ਮਰੀਜ਼ਾਂ ਨੂੰ ਜੀਵਨ ਰੱਖਿਅਕ ਅੰਗ (ਲਾਈਫ ਸੇਵਿੰਗ ਓਰਗਨਸ) ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੀ। ਮਰੀਜ਼ਾਂ ਦੀ ਸਰਜਰੀ 15 ਮਾਰਚ 2025 ਨੂੰ ਕੀਤੀ ਗਈ ਸੀ ਅਤੇ ਸਾਰੇ ਚਾਰੋ ਵਿਅਕਤੀ- ਡੋਨਰ ਅਤੇ ਪ੍ਰਾਪਤਕਰਤਾ ਦੋਵੇਂ- ਇਸ ਸਮੇਂ ਟ੍ਰਾਂਸਪਲਾਂਟ ਆਈਸੀਯੂ ਵਿੱਚ ਨੇੜਿਓਂ ਨਿਗਰਾਨੀ ਹੇਠ ਸਿਹਤ ਲਾਭ ਲੈ ਰਹੇ ਹਨ। ਇਹ ਮੀਲ ਪੱਥਰ ਏਮਸ ਰਾਏਪੁਰ ਦੀਆਂ ਐਡਵਾਂਸਡ ਮੈਡੀਕਲ ਕੇਅਰ ਵਿੱਚ ਵਧਦੀਆਂ ਸਮਰੱਥਾਵਾਂ ਅਤੇ ਪੁਰਾਣੀ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਇਨੋਵੇਟਿਵ ਸਮਾਧਾਨ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। 

ਸਵੈਪ ਟ੍ਰਾਂਸਪਲਾਂਟ ਟੀਮ ਵਿੱਚ ਡਾ. ਵਿਨੈ ਰਾਠੌਰ (ਟ੍ਰਾਂਸਪਲਾਂਟ ਫਿਜੀਸ਼ੀਅਨ) ਡਾ. ਅਮਿਤ ਆਰ. ਸ਼ਰਮਾ, ਡਾ. ਦੀਪਕ ਬਿਸਵਾਲ ਅਤੇ ਡਾ. ਸਤਿਆਦਿਓ ਸ਼ਰਮਾ (Dr Satyadeo Sharma) (ਟ੍ਰਾਂਸਪਲਾਂਟ ਸਰਜਨਸ); ਡਾ. ਸੁਬ੍ਰਤ ਸਿੰਘਾ, ਡਾ. ਮਯੰਕ, ਡਾ. ਜਿਤੇਂਦਰ ਅਤੇ ਸਰਿਤਾ ਰਾਮਚੰਦਾਨੀ (ਐਨੇਸਥਿਸਿਓਲੌਜਿਸਟਸ-Anaethesiologists) ਅਤੇ ਹੋਰ ਟ੍ਰਾਂਸਪਲਾਂਟ ਕੋ-ਆਰਡੀਨੇਟਰ ਟੀਮ ਮੈਂਬਰਸ ਅਤੇ ਓਟੀ ਅਤੇ ਟ੍ਰਾਂਸਪਲਾਂਟ ਨਰਸਿੰਗ ਸਟਾਫ ਸ਼ਾਮਲ ਸਨ।

ਏਮਸ ਰਾਏਪੁਰ ਨੇ ਛੱਤੀਸਗੜ੍ਹ ਵਿੱਚ ਓਰਗਨ ਟ੍ਰਾਂਸਪਲਾਂਟ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸੰਸਥਾਨ ਨੇ ਸਫ਼ਲਤਾਪੂਰਵਕ ਗੁਰਦਾ ਟ੍ਰਾਂਸਪਲਾਂਟ ਪ੍ਰੋਗਰਾਮ ਵਿਕਸਿਤ ਕੀਤਾ ਹੈ, ਜਿਸ ਵਿੱਚ ਜੀਵਿਤ ਅਤੇ ਮ੍ਰਿਤ ਡੋਨਰ ਟ੍ਰਾਂਸਪਲਾਂਟ (ਲੀਵਿੰਗ ਐਂਡ ਡਿਜ਼ੀਜ਼ਡ ਡੋਨਰ ਟ੍ਰਾਂਸਪਲਾਂਟ) ਦੋਵੇਂ ਸ਼ਾਮਲ ਹਨ। ਪਿਛਲੇ ਦੋ ਵਰ੍ਹਿਆਂ ਵਿੱਚ ਛੇ ਡਿਜ਼ੀਜ਼ਡ ਡੋਨਰਸ ਨੇ ਆਪਣੇ ਅੰਗ ਦਾਨ (ਓਰਗਨ ਡੋਨੇਟ) ਕੀਤੇ ਹਨ। 

ਏਮਸ ਰਾਏਪੁਰ ਡਿਜ਼ੀਜ਼ਡ ਡੋਨਰ ਓਰਗਨ ਡੋਨੇਸ਼ਨ ਐਂਡ ਡਿਜ਼ੀਜ਼ਡ ਡੋਨਰ ਕਿਡਨੀ ਟ੍ਰਾਂਸਪਲਾਂਟੇਸ਼ਨ ਦੀ ਸ਼ੁਰੂਆਤ ਕਰਨ ਵਾਲੇ ਨਵੇਂ ਏਮਸ ਵਿੱਚੋਂ ਪਹਿਲੇ ਸਥਾਨ ‘ਤੇ ਹੈ। ਇਹ ਡਿਜ਼ੀਜ਼ਡ ਡੋਨਰ ਪੀਡੀਆਟ੍ਰਿਕ ਕਿਡਨੀ ਟ੍ਰਾਂਸਪਲਾਂਟੇਸ਼ਨ ਸ਼ੁਰੂ ਕਰਨ ਵਾਲਾ ਰਾਜ ਦਾ ਪਹਿਲਾ ਏਮਸ ਵੀ ਹੈ। ਹੁਣ ਤੱਕ, ਏਮਸ ਰਾਏਪੁਰ ਨੇ 95 ਪ੍ਰਤੀਸ਼ਤ ਦੀ ਗ੍ਰਾਫਟ ਸਰਵਾਈਵਲ ਦਰ ਅਤੇ 97 ਪ੍ਰਤੀਸ਼ਤ ਮਰੀਜ਼ ਸਰਵਾਈਵਲ ਦਰ ਨਾਲ 54 ਕਿਡਨੀ ਟ੍ਰਾਂਸਪਲਾਂਟਸ ਕੀਤੇ ਹਨ, ਇਹ ਸੰਸਥਾਨ ਦੀ ਕਲੀਨਿਕਲ ਐਕਸੀਲੈਂਸ ਅਤੇ ਉੱਚ-ਗੁਣਵੱਤਾ ਵਾਲੇ ਮਰੀਜ਼ਾਂ ਦੀ ਦੇਖਭਾਲ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ

 

*****

ਐੱਮਵੀ


(Release ID: 2124298)
Read this release in: English , Urdu , Hindi , Tamil , Telugu