ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮੱਧ ਪ੍ਰਦੇਸ਼ ਦੇ ਆਨੰਦਪੁਰ ਧਾਮ (Anandpur Dham) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 11 APR 2025 7:27PM by PIB Chandigarh

ਜੈ ਸੱਚਿਦਾਨੰਦ ਜੀ!!! (जय सच्चिदानंद जी!!! Jai Sacchidananda Ji!!!)

ਸੁਆਮੀ ਵਿਚਾਰ ਪੂਰਨ ਆਨੰਦ  ਜੀ ਮਹਾਰਾਜ ਜੀ,  ਰਾਜਪਾਲ ਮੰਗੂਭਾਈ ਪਟੇਲ,  ਮੁੱਖ ਮੰਤਰੀ ਮੋਹਨ ਯਾਦਵ ,  ਕੈਬਿਨਟ ਵਿੱਚ ਮੇਰੇ ਸਾਥੀ ਜਯੋਤਿਰਾਦਿੱਤਿਆ ਸਿੰਧੀਆ ਜੀ,  ਸਾਂਸਦ ਵੀ. ਡੀ. ਸ਼ਰਮਾ ਜੀ,  ਸਾਂਸਦ ਜਨਾਰਦਨ ਸਿੰਘ  ਸੀਗ੍ਰੀਵਾਲ ਜੀ,  ਮੰਚ ‘ਤੇ ਉਪਸਥਿਤ ਹੋਰ ਮਹਾਨੁਭਾਵ,  ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,  ਇੱਥੇ ਬਹੁਤ ਬੜੀ ਸੰਖਿਆ ਵਿੱਚ ਦਿੱਲੀਹਰਿਆਣਾਪੰਜਾਬ ਅਤੇ ਪੂਰੇ ਦੇਸ਼ ਤੋਂ ਸ਼ਰਧਾਲੂ ਆਏ ਹਨ। ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ (Swami Vichar Purna Anand Ji Maharaj Ji, Governor Mangubhai Patel ji, Chief Minister Mohan Yadav ji, my cabinet colleague Jyotiraditya Scindia Ji, MP V.D. Sharma Ji, MP Janardan Singh Sigriwal Ji, other dignitaries present on the stage, and my dear brothers and sisters, a very large number of devotees have come here from Delhi, Haryana, Punjab and the whole country. I greet all of you.)

 

ਸਾਥੀਓ,

ਸ਼੍ਰੀ ਆਨੰਦਪੁਰ ਧਾਮ ਵਿੱਚ ਆ ਕੇ ਅੱਜ ਮਨ ਅਭਿਭੂਤ ਹੈ। ਹੁਣੇ ਮੈਂ ਗੁਰੂ ਜੀ ਮਹਾਰਾਜ ਦੇ ਮੰਦਿਰ  ਵਿੱਚ ਦਰਸ਼ਨ ਕੀਤੇ।  ਵਾਕਈ,  ਹਿਰਦਾ ਆਨੰਦ  ਨਾਲ ਭਰ ਗਿਆ ਹੈ(My heart is overwhelmed after coming to Shri Anandpur Dham today. I just had darshan at Guruji Maharaj's temple. Really, my heart is filled with joy.)

 

ਸਾਥੀਓ,

ਜਿਸ ਭੂਮੀ ਦਾ ਕਣ-ਕਣ ਸੰਤਾਂ ਦੀ ਤਪੱਸਿਆ ਨਾਲ ਸੀਂਚਿਆ ਗਿਆ ਹੋਵੇ,  ਜਿੱਥੇ ਪਰਮਾਰਥ (parmarth (charity)) ਇੱਕ ਪਰੰਪਰਾ ਬਣ ਚੁੱਕਿਆ ਹੋਵੇ,  ਜਿੱਥੇ ਸੇਵਾ ਦੇ ਸੰਕਲਪ ਮਾਨਵਤਾ ਦੇ ਕਲਿਆਣ ਦਾ ਮਾਰਗ ਪੱਧਰਾ ਕਰਦੇ ਹੋਣ,  ਉਹ ਧਰਤੀ ਸਾਧਾਰਣ ਨਹੀਂ ਹੈ। ਅਤੇ ਇਸੇ ਲਈ,  ਸਾਡੇ ਸੰਤਾਂ ਨੇ ਅਸ਼ੋਕ- ਨਗਰ ਬਾਰੇ ਕਿਹਾ ਸੀ,  ਕਿ ਇੱਥੇ ਸੋਗ ਆਉਣ ਤੋਂ ਡਰਦਾ ਹੈ। ਮੈਨੂੰ ਖੁਸ਼ੀ ਹੈ ਕਿ ਅੱਜ ਇੱਥੇ ਬੈਸਾਖੀ ਅਤੇ ਸ਼੍ਰੀ ਗੁਰੂ ਮਹਾਰਾਜ ਜੀ ਦੇ ਅਵਤਰਣ ਦਿਵਸ (Baisakhi and Shri Guru Maharaj Ji's Avtaran Divas) ਦੇ ਉਤਸਵ ਵਿੱਚ ਮੈਨੂੰ ਸ਼ਾਮਲ ਹੋਣ ਦਾ ਸੁਭਾਗ ਮਿਲਿਆ ਹੈ। ਮੈਂ ਇਸ ਪਵਿੱਤਰ ਅਵਸਰ ‘ਤੇ ਪ੍ਰਥਮ ਪਾਦਸ਼ਾਹੀ ਸ਼੍ਰੀ ਸ਼੍ਰੀ ਇੱਕ ਸੌ ਅੱਠ ਸ਼੍ਰੀ ਸੁਆਮੀ ਅਦ੍ਵੈਤ ਆਨੰਦ  ਜੀ ਮਹਾਰਾਜ ਅਤੇ ਹੋਰ ਸਾਰੇ ਪਾਦਸ਼ਾਹੀ ਸੰਤਾਂ ਨੂੰ ਪ੍ਰਣਾਮ ਕਰਦਾ ਹਾਂ(I pay obeisance to the first Padshahi Shri Shri One Hundred Eight Shri Swami Advait Anand Ji Maharaj and all other Padshahi saints.) ਮੈਨੂੰ ਜਾਣਕਾਰੀ ਮਿਲੀ ਹੈ ਕਿ ਅੱਜ ਹੀ ਦੇ ਦਿਨ 1936 ਵਿੱਚ  ਸ਼੍ਰੀ ਦ੍ਵਿਤੀਯ ਪਾਦਸ਼ਾਹੀ ਜੀ ਨੂੰ ਮਹਾਸਮਾਧੀ ਦਿੱਤੀ ਗਈ ਸੀ(Shri Dwitiya Padshahi Ji was given Mahasamadhi)। ਅੱਜ ਦੇ ਹੀ ਦਿਨ 1964 ਵਿੱਚ ਸ਼੍ਰੀ ਤ੍ਰਿਤੀਯ ਪਾਦਸ਼ਾਹੀ ਜੀ (Shri Tritiya Padshahi Ji)ਨਿਜ ਸਰੂਪ ਵਿੱਚ ਲੀਨ ਹੋਏ ਸਨ। ਮੈਂ ਇਨ੍ਹਾਂ ਦੋਹਾਂ ਸਦਗੁਰੂ ਮਹਾਰਾਜ ਜੀ (both these Sadguru Maharaj Ji) ਦੇ ਪ੍ਰਤੀ ਸ਼ਰਧਾ ਸੁਮਨ ਅਰਪਿਤ ਕਰਦਾ ਹਾਂ। ਮੈਂ ਮਾਂ ਜਾਗੇਸ਼ਵਰੀ ਦੇਵੀਮਾਂ ਬੀਜਾਸਨ,  ਮਾਂ ਜਾਨਕੀ ਕਰੀਲਾ ਮਾਤਾ ਧਾਮ ਨੂੰ ਭੀ ਪ੍ਰਣਾਮ ਕਰਦਾ ਹਾਂ ਅਤੇ ਆਪ ਸਭ ਨੂੰ ਬੈਸਾਖੀ ਅਤੇ ਸ਼੍ਰੀ ਗੁਰੂ ਮਹਾਰਾਜ ਜੀ ਦੇ ਅਵਤਰਣ ਉਤਸਵ ਦੀ ਵਧਾਈ ਦਿੰਦਾ ਹਾਂ।(I also bow down to Maa Jageshwari Devi, Maa Bijasan, Maa Janaki Karila Mata Dham and congratulate all of you on Baisakhi and the Avtaran Utsav of Shri Guru Maharaj Ji.)

 

ਸਾਥੀਓ,

ਸਾਡਾ ਭਾਰਤ ਰਿਸ਼ੀਆਂਮਨੀਸ਼ੀਆਂ ਅਤੇ ਸੰਤਾਂ ਦੀ ਧਰਤੀ ਹੈ। ਜਦੋਂ-ਜਦੋਂ ਸਾਡਾ ਭਾਰਤਸਾਡਾ ਸਮਾਜ ਕਿਸੇ ਮੁਸ਼ਕਿਲ ਦੌਰ ਤੋਂ ਗੁਜਰਦਾ ਹੈ, ਕੋਈ ਨਾ ਕੋਈ ਰਿਸ਼ੀਮਨੀਸ਼ੀ ਇਸ ਧਰਤੀ ‘ਤੇ ਅਵਤਰਿਤ ਹੋ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੰਦਾ ਹੈ ਅਸੀਂ ਪੂਜਯ ਸੁਆਮੀ ਅਦ੍ਵੈਤ ਆਨੰਦ ਜੀ ਮਹਾਰਾਜ (Pujya Swami Advaita Anand Ji Maharaj) ਦੇ ਜੀਵਨ ਵਿੱਚ ਭੀ ਇਸ ਦੀ ਝਲਕ ਦੇਖ ਸਕਦੇ ਹਾਂ। ਇੱਕ ਸਮਾਂ ਸੀਜਦੋਂ ਆਦਿ ਸ਼ੰਕਰਾਚਾਰੀਆ (Adi Shankaracharya) ਜਿਹੇ ਅਚਾਰੀਆਂ ਨੇ ਅਦ੍ਵੈਤ ਦਰਸ਼ਨ ( Advaita philosophy) ਦੇ ਗਹਿਰੇ ਗਿਆਨ ਦੀ ਵਿਆਖਿਆ ਕੀਤੀ ਸੀਗ਼ੁਲਾਮੀ ਦੇ ਕਾਲਖੰਡ ਵਿੱਚ ਸਮਾਜ ਉਸ ਗਿਆਨ ਨੂੰ ਭੁੱਲਣ ਲਗਿਆ ਸੀ। ਲੇਕਿਨ ਉਸੇ ਕਾਲਖੰਡ ਵਿੱਚ ਐਸੇ ਰਿਸ਼ੀ-ਮੁਨੀ ਭੀ ਆਏਜਿਨ੍ਹਾਂ ਨੇ ਅਦ੍ਵੈਤ ਦੇ  ਵਿਚਾਰ ਨਾਲ ਰਾਸ਼ਟਰ ਦੀ ਆਤਮਾ ਨੂੰ ਝਕਝੋਰਿਆ। ਇਸੇ ਪਰੰਪਰਾ ਵਿੱਚ ਪੂਜਯ ਅਦ੍ਵੈਤ ਆਨੰਦ ਜੀ ਮਹਾਰਾਜ ਨੇ ਭਾਰਤ ਦੇ ਜਨ-ਸਾਧਾਰਣ ਤੱਕ ਇਸ ਨੂੰ ਪਹੁੰਚਾਉਣ ਦਾ ਬੀੜਾ ਉਠਾਇਆ।  ਮਹਾਰਾਜ ਜੀ ਨੇ ਅਦ੍ਵੈਤ ਦੇ ਗਿਆਨ ਨੂੰ ਸਾਡੇ ਸਭ ਦੇ ਲਈ ਹੋਰ ਸਰਲ ਬਣਾਇਆ,  ਉਸ ਨੂੰ ਸਾਧਾਰਣ ਮਾਨਵੀ ਦੇ ਲਈ ਸੁਲਭ ਕਰ ਦਿੱਤਾ

ਸਾਥੀਓ,

ਅੱਜ ਦੁਨੀਆ ਵਿੱਚ ਭੌਤਿਕ ਉੱਨਤੀ ਦੇ ਦਰਮਿਆਨ ਮਾਨਵਤਾ ਦੇ ਲਈ ਯੁੱਧਸੰਘਰਸ਼ ਅਤੇ ਮਾਨਵੀ ਕਦਰਾਂ-ਕੀਮਤਾਂ ਨਾਲ ਜੁੜੀਆਂ ਕਈ ਬੜੀ ਚਿੰਤਾਵਾਂ ਭੀ ਸਾਡੇ ਸਾਹਮਣੇ ਹਨ। ਇਨ੍ਹਾਂ ਚਿੰਤਾਵਾਂਇਨ੍ਹਾਂ ਚੁਣੌਤੀਆਂ ਦੀ ਜੜ੍ਹ ਵਿੱਚ ਕੀ ਹੈਇਨ੍ਹਾਂ ਦੀ ਜੜ੍ਹ ਵਿੱਚ ਹੈ- ਆਪਣੇ ਅਤੇ ਪਰਾਏ ਦੀ ਮਾਨਸਿਕਤਾ!  ਉਹ ਮਾਨਸਿਕਤਾ- ਜੋ ਮਾਨਵ ਨੂੰ ਮਾਨਵ ਤੋਂ ਦੂਰ ਕਰਦੀ ਹੈ। ਅੱਜ ਵਿਸ਼ਵ ਭੀ ਸੋਚ ਰਿਹਾ ਹੈਇਨ੍ਹਾਂ ਦਾ ਸਮਾਧਾਨ ਕਿੱਥੇ ਮਿਲੇਗਾ?  ਇਨ੍ਹਾਂ ਦਾ ਸਮਾਧਾਨ ਮਿਲੇਗਾਅਦ੍ਵੈਤ ਦੇ ਵਿਚਾਰ ਵਿੱਚ! ਅਦ੍ਵੈਤ ਯਾਨੀ,  ਜਿੱਥੇ ਕੋਈ ਦ੍ਵੈਤ ਨਹੀਂ ਹੈ ਅਦ੍ਵੈਤ ਯਾਨੀਜੀਵ ਮਾਤਰ ਵਿੱਚ ਇੱਕ ਹੀ ਈਸ਼ਵਰ ਨੂੰ ਦੇਖਣ ਦਾ ਵਿਚਾਰ!  ਇਸ ਤੋਂ ਭੀ ਅੱਗੇ,  ਸੰਪੂਰਨ  ਸ੍ਰਿਸ਼ਟੀ ਨੂੰ ਈਸ਼ਵਰ ਦਾ ਸਰੂਪ ਦੇਖਣ ਦੀ ਸੋਚ ਹੀ ਅਦ੍ਵੈਤ ਹੈ ਇਸੇ ਅਦ੍ਵੈਤ ਸਿਧਾਂਤ ਨੂੰ ਪਰਮਹੰਸ ਦਿਆਲ ਮਹਾਰਾਜ(Paramhans Dayal Maharaj) ਸਰਲ ਸ਼ਬਦਾਂ ਵਿੱਚ ਕਹਿੰਦੇ ਸਨ- ਜੋ ਤੂ ਹੈ ਸੋ ਮੈਂ ਹੂੰ। (जो तू है सो मैं हूं।) ਸੋਚੋਕਿਤਨੀ ਸੁੰਦਰ ਬਾਤ ਹੈਜੋ ਤੂ ਹੈ ਸੋ ਮੈਂ ਹੂੰ। (जो तू है सो मैं हूं।)( what you are, I am. Think, how beautiful it is, what you are, I am.) ਇਹ ਵਿਚਾਰ ਮੇਰੇ ਔਰ ਤੁਮ੍ਹਾਰੇ’ (मेरे और तुम्हारे-‘mine and yours’) ਦਾ ਭੇਦ ਖ਼ਤਮ ਕਰ ਦਿੰਦਾ ਹੈ।  ਅਤੇ ਵਿਚਾਰ ਸਭ ਮੰਨ  ਲੈਣ ਤਾਂ ਸਾਰੇ ਝਗੜੇ ਹੀ ਖ਼ਤਮ ਹੋ ਜਾਣ

 

ਸਾਥੀਓ,

ਹੁਣੇ ਕੁਝ ਦੇਰ ਪਹਿਲੇ, ਮੇਰੀ ਛਠੇ ਪਾਦਸ਼ਾਹੀ ਸੁਆਮੀ ਸ਼੍ਰੀ ਵਿਚਾਰ ਪੂਰਨ ਆਨੰਦ ਜੀ ਮਹਾਰਾਜ (sixth Padshahi Swami Shri Vichar Purna Anand Ji Maharaj) ਨਾਲ ਚਰਚਾ ਹੋ ਰਹੀ ਸੀ। ਪਹਿਲੇ ਪਾਦਸ਼ਾਹੀ ਪਰਮਹੰਸ ਦਿਆਲ- ਮਹਾਰਾਜ ਜੀ (first Padshahi Paramhans Dayal Maharaj Ji) ਦੇ ਵਿਚਾਰਾਂ  ਦੇ ਨਾਲ-ਨਾਲ ਉਹ ਮੈਨੂੰ ਆਨੰਦ ਧਾਮ (Anand Dham.) ਦੇ ਸੇਵਾਕਾਰਜਾਂ ਬਾਰੇ ਦੱਸ ਰਹੇ ਸਨ। ਇੱਥੇ ਸਾਧਨਾ ਦੇ ਜੋ ਨਿਯਮ (5 rules of sadhana) ਤੈ ਕੀਤੇ ਗਏ ਹਨਉਨ੍ਹਾਂ ਵਿੱਚ ਨਿਸ਼ਕਾਮ ਸੇਵਾ ਭੀ ਇੱਕ ਹੈ ਨਿਸ਼ਕਾਮ ਭਾਵ ਨਾਲ ਗ਼ਰੀਬ-ਵੰਚਿਤ ਦੀ ਸੇਵਾ,  ਨਰ ਸੇਵਾ ਵਿੱਚ ਨਾਰਾਇਣ (Narayan) ਸੇਵਾ ਨੂੰ ਦੇਖਣ ਦੀ ਭਾਵਨਾ,  ਇਹ ਸਾਡੀ ਸੰਸਕ੍ਰਿਤੀ ਦਾ ਅਧਾਰ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ,  ਸੇਵਾ ਦੀ ਇਸੇ ਸੰਸਕ੍ਰਿਤੀ ਨੂੰ ਆਨੰਦਪੁਰ ਟ੍ਰਸਟ (Anandpur Trust) ਪੂਰੇ ਮਨੋਯੋਗ ਨਾਲ ਅੱਗੇ ਵਧਾ ਰਿਹਾ ਹੈ ਟ੍ਰਸਟ ਦੁਆਰਾ ਸੰਚਾਲਿਤ ਹਸਪਤਾਲ ਵਿੱਚ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਹੁੰਦਾ ਹੈ। ਇਲਾਜ ਦੇ ਲਈ ਮੁਫ਼ਤ ਕੈਂਪ ਲਗਾਏ ਜਾਂਦੇ ਹਨ। ਗੌਸੇਵਾ ਦੇ ਲਈ ਇੱਕ ਆਧੁਨਿਕ ਗਊਸ਼ਾਲਾ (modern Gaushala ) ਭੀ ਚਲਾਈ ਜਾਂਦੀ ਹੈ  ਨਵੀਂ ਪੀੜ੍ਹੀ  ਦੇ ਨਿਰਮਾਣ ਲਈ ਟ੍ਰਸਟ ਦੀ ਤਰਫ਼ੋਂ ਕਈ ਸਕੂਲ ਭੀ ਚਲਾਏ ਜਾ ਰਹੇ ਹਨ ਅਤੇ ਇਤਨਾ ਹੀ ਨਹੀਂਆਨੰਦਪੁਰ ਧਾਮ (Anandpur Dham) ਵਾਤਾਵਰਣ ਸੁਰੱਖਿਆ ਦੇ ਜ਼ਰੀਏ ਪੂਰੀ ਮਾਨਵਤਾ ਦੀ ਬੜੀ ਸੇਵਾ ਕਰ ਰਿਹਾ ਹੈ।  ਮੈਨੂੰ ਦੱਸਿਆ ਗਿਆ ਹੈ, ਆਸ਼ਰਮ ਦੇ ਅਨੁਯਾਈਆਂ ਨੇ ਹਜ਼ਾਰਾਂ ਏਕੜ ਬੰਜਰ ਜ਼ਮੀਨ ਨੂੰ ਹਰਾ-ਭਰਾ ਬਣਾਇਆ ਹੈ। ਅੱਜ ਇਸ ਆਸ਼ਰਮ ਦੁਆਰਾ ਲਗਾਏ ਗਏ ਹਜ਼ਾਰਾਂ ਪੇੜ ਪਰਮਾਰਥ ਦੇ ਕੰਮ ਆ ਰਹੇ ਹਨ ।

 

ਭਾਈਓ ਭੈਣੋਂ,

ਸੇਵਾ ਦੀ ਇਹੀ ਭਾਵਨਾ ਅੱਜ ਸਾਡੀ ਸਰਕਾਰ ਦੇ ਹਰ ਪ੍ਰਯਾਸ ਦੇ ਕੇਂਦਰ ਵਿੱਚ ਹੈ। ਅੱਜ ਹਰ ਜ਼ਰੂਰਤਮੰਦ (ਲੋੜਵੰਦ) ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ (Pradhan Mantri Garib Kalyan Anna Yojana) ਦੇ ਕਾਰਨ ਖਾਣੇ ਦੀ ਚਿੰਤਾ ਤੋਂ ਮੁਕਤ ਹੈ। ਅੱਜ ਹਰ ਗ਼ਰੀਬ ਅਤੇ ਬਜ਼ੁਰਗ ਆਯੁਸ਼ਮਾਨ ਯੋਜਨਾ (Ayushman Yojana) ਦੇ ਕਾਰਨ ਇਲਾਜ ਦੀ ਚਿੰਤਾ ਤੋਂ ਮੁਕਤ ਹੈ। ਅੱਜ ਹਰ ਗ਼ਰੀਬ ਪੀਐੱਮ ਆਵਾਸ ਯੋਜਨਾ (PM Awas Yojana) ਦੇ ਕਾਰਨ ਆਪਣੇ ਪੱਕੇ ਘਰ ਦੀ ਚਿੰਤਾ ਤੋਂ ਮੁਕਤ ਹੋ ਰਿਹਾ ਹੈ। ਅੱਜ ਜਲ ਜੀਵਨ ਮਿਸ਼ਨ ਯੋਜਨਾ(Jal Jeevan Mission Yojana)  ਦੇ ਕਾਰਨ ਪਿੰਡ-ਪਿੰਡ ਵਿੱਚ ਪਾਣੀ ਦੀ ਸਮੱਸਿਆ ਦਾ ਸਮਾਧਾਨ ਹੋ ਰਿਹਾ ਹੈ।  ਦੇਸ਼ ਵਿੱਚ ਰਿਕਾਰਡ ਸੰਖਿਆ ਵਿੱਚ ਨਵੇਂ ਏਮਸ,  IITs ਅਤੇ IIMs (new AIIMS, IITs and IIMs) ਖੁੱਲ੍ਹ ਰਹੇ ਹਨ।  ਗ਼ਰੀਬ ਤੋਂ ਗ਼ਰੀਬ ਵਰਗ ਦੇ ਬੱਚਿਆਂ  ਦੇ ਸੁਪਨੇ ਸਾਕਾਰ ਹੋ ਪਾ ਰਹੇ ਹਨ।  ਸਾਡਾ ਵਾਤਾਵਰਣ ਸਵੱਛ ਹੋਵੇਪ੍ਰਕ੍ਰਿਤੀ ਸੁਰੱਖਿਅਤ ਰਹੇ,  ਇਸ ਦੇ ਲਈ ਸਰਕਾਰ ਨੇ ਏਕ ਪੇੜ ਮਾਂ ਕੇ ਨਾਮ’ (‘Ek Ped Maan Ke Naam’) ਅਭਿਯਾਨ ਭੀ ਸ਼ੁਰੂ ਕੀਤਾ ਹੈ।  ਅੱਜ ਇਸ ਅਭਿਯਾਨ  ਦੇ ਤਹਿਤ ਕਰੋੜਾਂ ਪੇੜ ਦੇਸ਼ ਵਿੱਚ ਲਗਾਏ ਜਾ ਚੁੱਕੇ ਹਨ। ਦੇਸ਼ ਇਤਨੇ ਬੜੇ ਪੱਧਰ ‘ਤੇ ਇਤਨਾ ਕੁਝ ਕਰ ਪਾ ਰਿਹਾ ਹੈ, ਤਾਂ ਇਸ ਦੇ ਪਿੱਛੇ ਸਾਡਾ ਸੇਵਾਭਾਵ ਹੀ ਹੈ। ਗ਼ਰੀਬ ਅਤੇ ਵੰਚਿਤ ਦੇ ਉਥਾਨ ਦਾ ਸੰਕਲਪ ਸਬਕਾ ਸਾਥ,  ਸਬਕਾ ਵਿਕਾਸ’ ('Sabka Saath, Sabka Vikas') ਦਾ ਮੰਤਰ,  ਸੇਵਾ ਦੀ ਇਹ ਭਾਵਨਾਅੱਜ ਇਹ ਸਰਕਾਰ ਦੀ ਨੀਤੀ ਭੀ ਹੈ ਅਤੇ ਨਿਸ਼ਠਾ ਭੀ ਹੈ।

 

ਸਾਥੀਓ,

ਜਦੋਂ ਅਸੀਂ ਸੇਵਾ ਦੇ ਸੰਕਲਪ ਨਾਲ ਜੁੜਦੇ ਹਾਂਤਾਂ ਅਸੀਂ ਕੇਵਲ ਦੂਸਰਿਆਂ ਦਾ ਹੀ ਭਲਾ ਨਹੀਂ ਕਰ ਰਹੇ ਹੁੰਦੇ ਹਾਂ।  ਸੇਵਾ ਦੀ ਭਾਵਨਾ ਸਾਡੇ ਵਿਅਕਤਿਤਵ ਨੂੰ ਭੀ ਨਿਖਾਰਦੀ ਹੈ, ਸਾਡੀ ਸੋਚ ਨੂੰ ਵਿਆਪਕ ਬਣਾਉਂਦੀ ਹੈ। ਸੇਵਾ ਸਾਨੂੰ ਵਿਅਕਤੀਗਤ ਦਾਇਰਿਆਂ ਤੋਂ ਕੱਢ ਕੇ ਸਮਾਜ ਅਤੇ ਰਾਸ਼ਟਰ ਅਤੇ ਮਾਨਵਤਾ  ਦੇ ਬੜੇ ਉਦੇਸ਼ਾਂ ਨਾਲ ਜੋੜਦੀ ਹੈ ਅਸੀਂ ਸੇਵਾ ਦੇ ਲਈ ਮਿਲ-ਜੁਲ ਕੇ,  ਇਕਜੁੱਟ ਹੋ ਕੇ ਕੰਮ ਕਰਨਾ ਸਿੱਖਦੇ ਹਾਂ। ਅਸੀਂ ਜੀਵਨ ਦੇ ਅਲੱਗ-ਅਲੱਗ ਪਹਿਲੂਆਂ ਨੂੰ ਸਮਝਦੇ ਹਾਂ। ਆਪ ਸਭ ਸੇਵਾਕਾਰਜਾਂ ਦੇ ਲਈ ਸਮਰਪਿਤ ਲੋਕ ਹੋ। ਤੁਸੀਂ ਆਪਣੇ ਜੀਵਨ ਵਿੱਚ ਅਨੁਭਵ ਕੀਤਾ ਹੋਵੇਗਾ, ਕਠਿਨਾਈਆਂ ਨਾਲ ਲੜਨਾ ਅਤੇ ਫਿਰ ਕਠਿਨਾਈਆਂ ਨੂੰ ਜਿੱਤਣਾ,  ਸੇਵਾ ਕਰਦੇ-ਕਰਦੇ ਅਸੀਂ ਸਹਿਜ ਹੀ ਇਹ ਸਭ ਸਿੱਖ ਜਾਂਦੇ ਹਾਂ।  ਇਸੇ ਲਈ ਮੈਂ ਕਹਿੰਦਾ ਹਾਂ, ਸੇਵਾ ਇੱਕ ਸਾਧਨਾ ਹੈ (service is a sadhana), ਇੱਕ ਐਸੀ ਗੰਗਾ ਹੈ, ਜਿਸ ਵਿੱਚ ਹਰੇਕ ਵਿਅਕਤੀ ਨੂੰ ਜ਼ਰੂਰ ਡੁਬਕੀ ਲਗਾਉਣੀ ਚਾਹੀਦੀ ਹੈ। (That is why I say, service is a sadhana, it is such a Ganga in which every person must take a dip.)

 

ਸਾਥੀਓ,

ਅਸ਼ੋਕ-ਨਗਰ ਅਤੇ ਆਨੰਦਪੁਰ ਧਾਮ (Ashok Nagar and Anandpur Dham) ਜਿਹੇ ਇਹ ਖੇਤਰ,  ਜਿਨ੍ਹਾਂ ਨੇ ਦੇਸ਼ ਨੂੰ ਇਤਨਾ ਕੁਝ ਦਿੱਤਾ ਹੈ, ਇਨ੍ਹਾਂ ਦਾ ਵਿਕਾਸ ਭੀ ਸਾਡੀ ਜ਼ਿੰਮੇਦਾਰੀ ਹੈ।  ਇਸ ਖੇਤਰ ਨੂੰ ਕਲਾਸੰਸਕ੍ਰਿਤੀ ਅਤੇ ਪ੍ਰਾਕ੍ਰਿਤਿਕ ਸੁੰਦਰਤਾ ਦਾ ਵਰਦਾਨ ਪ੍ਰਾਪਤ ਹੈ। ਇੱਥੇ ਵਿਕਾਸ ਅਤੇ ਵਿਰਾਸਤ ਦੀਆਂ ਅਸੀਮ ਸੰਭਾਵਨਾਵਾਂ ਹਨ!  ਇਸ ਲਈ ਅਸੀਂ ਐੱਮਪੀ ਅਤੇ ਅਸ਼ੋਕਨਗਰ ਵਿੱਚ ਵਿਕਾਸ ਨੂੰ ਤੇਜ਼ ਗਤੀ ਨਾਲ ਵਧਾ ਰਹੇ ਹਾਂ। ਚੰਦੇਰੀ ਹੈਂਡਲੂਮ (Chanderi handloom) ਨੂੰ ਨਵੀਂ ਉਚਾਈ ਤੱਕ ਲੈ ਜਾਣ ਦੇ ਲਈ ਚੰਦੇਰੀ ਸਾੜ੍ਹੀ (Chanderi saree) ਨੂੰ ਜੀ-ਆਈ ਟੈਗ (GI tag) ਦਿੱਤਾ ਗਿਆ ਹੈ। ਪ੍ਰਾਣਪੁਰ (Pranpur) ਵਿੱਚ ਕ੍ਰਾਫਟ ਹੈਂਡਲੂਮ ਟੂਰਿਜ਼ਮ ਵਿਲੇਜ (Craft Handloom Tourism Village) ਸ਼ੁਰੂ ਹੋਇਆ ਹੈ। ਇਸ ਨਾਲ ਇਸ ਖੇਤਰ ਦੀ ਅਰਥਵਿਵਸਥਾ ਨੂੰ ਭੀ ਨਵੀਂ ਗਤੀ ਮਿਲੇਗੀ।  ਮੱਧ ਪ੍ਰਦੇਸ਼ ਦੀ ਸਰਕਾਰ ਹੁਣੇ ਤੋਂ ਹੀ ਉਜੈਨ ਸਿੰਹਸਥ (Ujjain Simhastha) ਦੀਆਂ ਤਿਆਰੀਆਂ ਵਿੱਚ ਭੀ ਜੁਟ ਗਈ ਹੈ।

 

ਭਾਈਓ ਭੈਣੋਂ,

ਹੁਣ ਕੁਝ ਹੀ ਦਿਨ ਪਹਿਲੇ ਰਾਮ ਨੌਮੀ ਦਾ ਮਹਾਪਰਵ ਭੀ ਸੀ।  ਅਸੀਂ ਦੇਸ਼ ਵਿੱਚ ਰਾਮ ਵਨਗਮਨ ਪਥ” ("Ram Vanagaman Path") ਦਾ ਵਿਕਾਸ ਕਰ ਰਹੇ ਹਾਂ।  ਇਸ ਰਾਮ ਵਨਗਮਨ ਪਥ (Ram Vanagaman Path) ਦਾ ਇੱਕ ਅਹਿਮ ਹਿੱਸਾ ਮੱਧ ਪ੍ਰਦੇਸ਼ ਤੋਂ ਹੋ ਕੇ ਗੁਜਰੇਗਾ।  ਅਤੇ ਸਾਡਾ ਐੱਮਪੀ(MP) ਪਹਿਲੇ ਤੋਂ ਹੀ ਅਜਬ ਅਤੇ ਗ਼ਜ਼ਬ ਹੈ। ਇਨ੍ਹਾਂ ਕੰਮਾਂ ਤੋਂ ਉਸ ਦੀ ਪਹਿਚਾਣ ਹੋਰ ਮਜ਼ਬੂਤ  ਹੋਵੇਗੀ।

 

ਸਾਥੀਓ,

ਦੇਸ਼ ਨੇ 2047 ਤੱਕ ਵਿਕਸਿਤ ਭਾਰਤ ਬਣਨ ਦਾ ਲਕਸ਼ ਤੈ ਕੀਤਾ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਲਕਸ਼ ਅਸੀਂ ਜ਼ਰੂਰ ਹਾਸਲ ਕਰ ਲਵਾਂਗੇ। ਲੇਕਿਨ ਇਸ ਯਾਤਰਾ ਵਿੱਚ ਸਾਨੂੰ ਕੁਝ ਮਹੱਤਵਪੂਰਨ ਬਾਤਾਂ ਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਹੈਅਸੀਂ ਦੇਖਦੇ ਹਾਂ,  ਦੁਨੀਆ ਦੇ ਕਈ ਦੇਸ਼ ਵਿਕਾਸ ਯਾਤਰਾ ਵਿੱਚ ਆਪਣੀ ਸੰਸਕ੍ਰਿਤੀ ਤੋਂ ਕਟ ਗਏ,  ਉਨ੍ਹਾਂ ਨੇ ਆਪਣੀਆਂ ਪਰੰਪਰਾਵਾਂ ਭੁਲਾ ਦਿੱਤੀਆਂ।  ਭਾਰਤ ਵਿੱਚ ਸਾਨੂੰ ਆਪਣੀ ਪੁਰਾਤਨ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਕੇ ਰੱਖਣਾ ਹੈ। ਸਾਨੂੰ ਧਿਆਨ ਰੱਖਣਾ ਹੈ,

ਭਾਰਤ ਜਿਹੇ ਦੇਸ਼ ਵਿੱਚ ਸਾਡੀ ਸੰਸਕ੍ਰਿਤੀ ਕੇਵਲ ਸਾਡੀ ਪਹਿਚਾਣ ਨਾਲ ਹੀ ਨਹੀਂ ਜੁੜੀ ਹੈ।  ਸਾਡੀ ਸੰਸਕ੍ਰਿਤੀ ਹੀ ਸਾਡਾ ਸਮੱਰਥਾ ਨੂੰ ਮਜ਼ਬੂਤੀ ਦਿੰਦੀ ਹੈ।  ਮੈਨੂੰ ਖੁਸ਼ੀ ਹੈ ਕਿ,  ਆਨੰਦਪੁਰ ਧਾਮ ਟ੍ਰਸਟ (Anandpur Dham Trust) ਇਸ ਦਿਸ਼ਾ ਵਿੱਚ ਭੀ ਅਨੇਕ ਕਾਰਜ ਕਰਦਾ ਰਿਹਾ ਹੈ।  ਮੈਨੂੰ ਵਿਸ਼ਵਾਸ ਹੈਆਨੰਦਪੁਰ ਧਾਮ (Anandpur Dham)  ਦੇ ਸੇਵਾ ਕਾਰਜ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਨਾਲ ਅੱਗੇ ਵਧਾਉਣਗੇ। ਇੱਕ ਵਾਰ ਫਿਰ ਆਪ ਸਭ ਨੂੰ ਬੈਸਾਖੀ ਅਤੇ ਸ਼੍ਰੀ ਗੁਰੂ ਮਹਾਰਾਜ ਜੀ ਦੇ ਅਵਤਰਣ ਉਤਸਵ (Baisakhi and the birth anniversary of Shri Guru Maharaj Ji) ਦੀਆਂ ਬਹੁਤ - ਬਹੁਤ ਵਧਾਈਆਂ ਦਿੰਦਾ ਹਾਂ । ਬਹੁਤ-ਬਹੁਤ ਵਧਾਈ । ਜੈ ਸ਼੍ਰੀ ਸੱਚਿਦਾਨੰਦ। (Jai Shri Sacchidananda.)

 

***

ਐੱਮਜੇਪੀਐੱਸ/ਵੀਜੇ/ਡੀਕੇ


(Release ID: 2121261) Visitor Counter : 19