ਗ੍ਰਹਿ ਮੰਤਰਾਲਾ
azadi ka amrit mahotsav

ਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਐਨੂਅਲ ਟ੍ਰੇਡ ਐਕਸਪੋ 2025 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਵੱਖ-ਵੱਖ ਪ੍ਰਣਾਲੀਆਂ, ਵਿਕਾਸ ਪਹਿਲਕਦਮੀਆਂ ਅਤੇ ਵਿਸ਼ਵ ਪੱਧਰ 'ਤੇ ਮੋਹਰੀ ਬਣਨ ਦੇ ਯਤਨਾਂ ਰਾਹੀਂ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ

ਗੁਜਰਾਤ, ਵਿਸ਼ਵ ਅਰਥਵਿਵਸਥਾ ਦੇ ਪ੍ਰਵੇਸ਼ ਦੁਆਰ ਵਜੋਂ ਕੰਮ ਕਰਦਾ ਹੈ, ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਕਰ ਰਿਹਾ ਹੈ

ਅੱਜ, ਗੁਜਰਾਤ ਕਈ ਖੇਤਰਾਂ ਵਿੱਚ ਮੋਹਰੀ ਬਣ ਕੇ ਉਭਰਿਆ ਹੈ ਜੋ ਅਗਲੇ 25 ਸਾਲਾਂ ਦੀ ਗਲੋਬਲ ਅਰਥਵਿਵਸਥਾ ਨੂੰ ਆਕਾਰ ਦੇਵੇਗਾ

ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (GCCI) ਨੇ ਗੁਜਰਾਤ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ

GCCI ਨੇ ਨੌਜਵਾਨਾਂ ਨੂੰ ਉੱਦਮਤਾ, ਸਾਹਸ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਾਰੋਬਾਰ ਕਰਨ ਦੇ ਉਤਸ਼ਾਹ ਨਾਲ ਪ੍ਰੇਰਿਤ ਕੀਤਾ ਹੈ

GCCI ਨੂੰ ਛੋਟੇ ਪੱਧਰ ਦੇ ਉਦਯੋਗਾਂ ਦੀ ਪਰੰਪਰਾ ਨੂੰ ਸਟਾਰਟਅੱਪਸ ਨਾਲ ਜੋੜਨਾ ਚਾਹੀਦਾ ਹੈ ਅਤੇ ਨੌਜਵਾਨਾਂ ਦੇ ਫਾਇਦੇ ਲਈ ਇਸ ਨੂੰ ਆਧੁਨਿਕ ਬਣਾਉਣਾ ਚਾਹੀਦਾ ਹੈ

ਗੁਜਰਾਤ ਵਿੱਚ, ਉਦਯੋਗਾਂ ਨੂੰ ਇੱਕ ਅਨੁਕੂਲ, ਉਦਯੋਗ-ਅਨੁਕੂਲ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ, ਜੋ ਰਾਜਨੀਤਿਕ ਦਖਲਅੰਦਾਜ਼ੀ ਅਤੇ ਹੜਤਾਲਾਂ ਤੋਂ ਮੁਕਤ ਹੋਣ

GCCI ਨੇ ' ਗ੍ਰੋਅ ਬਿਜ਼ਨਸ ਐਂਡ ਟ੍ਰਾਂਸਫੋਰਮ ਗੁਜਰਾਤ' ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ ਅਤੇ ਸਰਕਾਰ ਨਾਲ ਸ਼ਾਨਦਾਰ ਸੰਵਾਦ ਸਥਾਪਿਤ ਕੀਤਾ ਹੈ

Posted On: 10 APR 2025 4:27PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਐਨੂਅਲ ਟ੍ਰੇਡ ਐਕਸਪੋ 2025 ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਸਮੇਤ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੇ ਗੁਜਰਾਤ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਚੈਂਬਰ ਦੀ ਨੀਂਹ ਕਸਤੂਰਭਾਈ ਸੇਠ ਦੀ ਅਗਵਾਈ ਵਿੱਚ ਰੱਖੀ ਗਈ ਸੀ। ਸ਼੍ਰੀ ਸ਼ਾਹ ਨੇ ਕਿਹਾ ਕਿ ਚੈਂਬਰ ਨੇ ਨੌਜਵਾਨਾਂ ਨੂੰ ਉੱਦਮਤਾ, ਸਾਹਸ ਅਤੇ ਦੁਨੀਆ ਵਿੱਚ ਕਿਤੇ ਵੀ ਕਾਰੋਬਾਰ ਕਰਨ ਲਈ ਉਤਸ਼ਾਹ ਨਾਲ ਪ੍ਰੇਰਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ 75 ਸਾਲਾਂ ਤੋਂ, ਚੈਂਬਰ ਨੇ ਉਸ ਪਰੰਪਰਾ ਨੂੰ ਕਾਇਮ ਰੱਖਿਆ ਹੈ, ਸਰਕਾਰ ਨਾਲ ਸੰਵਾਦ ਬਣਾਈ ਰੱਖਿਆ ਹੈ, ਜਨਤਕ ਹਿਤਾਂ ਦੀ ਦੇਖਭਾਲ ਕੀਤੀ ਹੈ ਅਤੇ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਚੈਂਬਰ, ਆਪਣੀ 75 ਸਾਲਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ, ਹੁਣ 100 ਵਰ੍ਹੇ ਪੂਰੇ ਕਰਨ ਵੱਲ ਵਧ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੈਂਬਰ ਦੀ ਲੀਡਰਸ਼ਿਪ ਨੂੰ 75 ਤੋਂ 100 ਵਰ੍ਹਿਆਂ ਦੀ ਇਸ ਯਾਤਰਾ ਲਈ ਪੇਸ਼ੇਵਰ ਤੌਰ 'ਤੇ ਇੱਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ ਅਤੇ ਗੁਜਰਾਤ ਦੇ ਵਿਕਾਸ ਨਾਲ ਜੋੜ ਕੇ ਇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਉਦਯੋਗਿਕ ਉੱਦਮਤਾ ਦੀ ਭਾਵਨਾ ਜ਼ਿੰਦਾ ਰਹੇ ਅਤੇ ਗੁਜਰਾਤ ਦੇ ਨੌਜਵਾਨਾਂ ਵਿੱਚ ਹੋਰ ਉਤਸ਼ਾਹਿਤ ਹੋਵੇ, ਚੈਂਬਰ ਨੂੰ ਇੱਕ ਯੋਜਨਾ ਤਿਆਰ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਸਾਡੀ ਸਭ ਤੋਂ ਵੱਡੀ ਸੰਪਤੀ ਹਨ, ਅਤੇ ਜੇਕਰ ਅਸੀਂ ਪਿੱਛੇ ਮੁੜ ਕੇ ਵੇਖੀਏ, ਤਾਂ ਹਰ ਵੱਡਾ ਉਦਯੋਗ ਇੱਕ ਵਾਰ ਛੋਟੇ ਪੱਧਰ ਦੇ ਉੱਦਮ ਵਜੋਂ ਸ਼ੁਰੂ ਹੋਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਗੁਜਰਾਤ ਦੇ ਛੋਟੇ ਉਦਯੋਗਾਂ ਨੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਜਰਾਤ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਨੂੰ ਛੋਟੇ ਉਦਯੋਗਾਂ ਦੀ ਪਰੰਪਰਾ ਨੂੰ ਸਟਾਰਟਅੱਪਸ ਨਾਲ ਜੋੜਨਾ ਚਾਹੀਦਾ ਹੈ ਅਤੇ ਨੌਜਵਾਨਾਂ ਲਈ ਇੱਕ ਵਿਆਪਕ ਈਕੋਸਿਸਟਮ ਬਣਾਉਣ ਲਈ ਇਸ ਨੂੰ ਆਧੁਨਿਕ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਚੈਂਬਰ ਨੂੰ ਸਰਕਾਰ, ਛੋਟੇ ਉਦਯੋਗਾਂ ਅਤੇ ਚਾਹਵਾਨ ਨੌਜਵਾਨ ਉੱਦਮੀਆਂ ਦਰਮਿਆਨ ਇੱਕ ਪੁਲ ਵਜੋਂ ਕੰਮ ਕਰਨਾ ਚਾਹੀਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਜੇਕਰ ਚੈਂਬਰ ਆਉਣ ਵਾਲੇ ਸਮੇਂ ਵਿੱਚ ਵੀ ਪ੍ਰਾਸੰਗਿਕ ਰਹਿਣਾ ਚਾਹੁੰਦਾ ਹੈ, ਤਾਂ ਇਸ ਨੂੰ ਸਿਰਫ਼ ਸਮਾਗਮਾਂ ਦੇ ਆਯੋਜਨ ਤੋਂ ਪਰ੍ਹੇ ਜਾ ਕੇ ਉਦਯੋਗਾਂ, ਉਦਯੋਗਿਕ ਉੱਦਮੀਆਂ ਅਤੇ ਉਦਯੋਗਪਤੀਆਂ ਦਾ ਸਮਰਥਨ ਕਰਨ ਲਈ ਚੈਂਬਰ ਦੇ ਅੰਦਰ ਇੱਕ ਸਥਾਈ ਵਿਧੀ ਸਥਾਪਿਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚੈਂਬਰ ਦੇ ਅਹੁਦੇਦਾਰ ਪੇਸ਼ੇਵਰਾਂ ਦੇ ਸਹਿਯੋਗ ਨਾਲ ਅਜਿਹੀ ਪ੍ਰਣਾਲੀ ਬਣਾਉਂਦੇ ਹਨ, ਤਾਂ ਚੈਂਬਰ ਦੀ ਸਾਰਥਕਤਾ ਅਗਲੇ 25 ਵਰ੍ਹਿਆਂ ਤੱਕ ਕਾਇਮ ਰਹਿ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਚੈਂਬਰ ਸਰਕਾਰ ਅਤੇ ਨਵੇਂ ਉਦਯੋਗਪਤੀਆਂ, ਸਰਕਾਰ ਅਤੇ ਨੌਜਵਾਨਾਂ, ਅਤੇ ਸਰਕਾਰ ਅਤੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਉਤਸੁਕ ਉਦਯੋਗਪਤੀਆਂ ਦਰਮਿਆਨ ਇੱਕ ਪੁਲ ਵਜੋਂ ਅਸਾਨੀ ਨਾਲ ਕੰਮ ਕਰ ਸਕਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਅੱਜ ਇੱਕ ਜੀਵੰਤ ਅਤੇ ਵਿਭਿੰਨ ਉਦਯੋਗਿਕ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਦਾ ਹੈ - ਜਿਸ ਵਿੱਚ ਰਵਾਇਤੀ ਉਦਯੋਗਾਂ ਤੋਂ ਲੈ ਕੇ ਅਤਿ-ਆਧੁਨਿਕ ਟੈਕਨੋਲੋਜੀ, ਆਈ.ਟੀ., ਬੁਨਿਆਦੀ ਢਾਂਚਾ, ਐਮ.ਐਸ.ਐਮ.ਈ., ਸਟਾਰਟਅੱਪ ਅਤੇ ਮੋਹਰੀ ਖੇਤਰ ਸ਼ਾਮਲ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੁਜਰਾਤ ਵਿੱਚ ਉਦਯੋਗ ਸਥਾਪਿਤ ਕਰਨ ਦੀ ਇੱਛਾ ਰੱਖਣ ਵਾਲੇ ਉੱਦਮੀਆਂ ਨੂੰ ਇੱਕ ਕਾਰੋਬਾਰ-ਅਨੁਕੂਲ ਵਾਤਾਵਰਣ, ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ, ਕੁਸ਼ਲ ਪ੍ਰਣਾਲੀਆਂ ਅਤੇ ਹੜਤਾਲ-ਮੁਕਤ ਮਾਹੌਲ ਦੁਆਰਾ ਯਕੀਨੀ ਬਣਾਇਆ ਜਾਂਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ, ਗੁਜਰਾਤ ਸਰਕਾਰ ਨੇ ਚੈਂਬਰ ਆਫ਼ ਕਾਮਰਸ ਰਾਹੀਂ ਵਪਾਰੀਆਂ, ਉਦਯੋਗਪਤੀਆਂ ਅਤੇ ਛੋਟੇ ਕਾਰੋਬਾਰੀ ਮਾਲਕਾਂ ਨਾਲ ਅਰਥਪੂਰਨ ਗੱਲਬਾਤ ਵਿੱਚ ਸ਼ਾਮਲ ਹੋ ਕੇ ਸਮਾਵੇਸ਼ੀ ਫੈਸਲੇ ਲੈਣ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਨੇ ਇਸ ਉਦਯੋਗ-ਪੱਖੀ ਵਾਤਾਵਰਣ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਮੋਦੀ ਦੀ ਦੂਰਦਰਸ਼ੀ ਨੀਤੀ 'ਤੇ ਵੀ ਚਾਨਣਾ ਪਾਇਆ ਕਿ ਮਜ਼ਬੂਤ ​​ਬੁਨਿਆਦੀ ਢਾਂਚਾ ਇੱਕ ਮਜ਼ਬੂਤ ​​ਅਰਥਵਿਵਸਥਾ ਦੀ ਨੀਂਹ ਹੈ, ਅਤੇ ਇੱਕ ਮਜ਼ਬੂਤ ​​ਅਰਥਵਿਵਸਥਾ, ਬਦਲੇ ਵਿੱਚ, ਹਰੇਕ ਨਾਗਰਿਕ ਲਈ ਜੀਵਨ ਦੀ ਗੁਣਵੱਤਾ ਨੂੰ ਵਧਾਉਂਦੀ ਹੈ। ਨਤੀਜੇ ਵਜੋਂ, ਗੁਜਰਾਤ ਅੱਜ ਭਾਰਤ ਦੀ ਵਿਕਾਸ ਕਹਾਣੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅਤੇ ਵਿਸ਼ਵ ਅਰਥਵਿਵਸਥਾ ਦੇ ਪ੍ਰਵੇਸ਼ ਦੁਆਰ ਵਜੋਂ ਉੱਭਰ ਰਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਚੈਂਬਰ 'ਗੁਜਰਾਤ ਦਾ ਵਿਜ਼ਨ - ਗਲੋਬਲ ਐਂਬਿਸ਼ਨ' ਦੇ ਨਾਅਰੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਅੱਜ ਸ਼ੁਰੂ ਹੋਏ ਇਸ ਐਕਸਪੋ ਵਿੱਚ ਵਿਭਿੰਨ ਖੇਤਰਾਂ ਅਤੇ ਨਵੀਨਤਾ ਦੇ ਖੇਤਰਾਂ ਦੇ 300 ਤੋਂ ਵੱਧ ਵਿਅਕਤੀਆਂ ਨੂੰ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 1949 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ, ਚੈਂਬਰ ਨੇ ਗੁਜਰਾਤ ਦੇ ਵਿਕਾਸ ਵਿੱਚ ਇੱਕ ਅਸਾਧਾਰਣ ਯੋਗਦਾਨ ਪਾਇਆ ਹੈ। 75 ਤੋਂ ਵੱਧ ਸੰਸਥਾਵਾਂ ਅਤੇ 2.5 ਲੱਖ ਤੋਂ ਵੱਧ ਛੋਟੇ ਉਦਯੋਗਿਕ ਸੰਗਠਨਾਂ ਨਾਲ ਜੁੜੇ ਹੋਣ ਦੇ ਨਾਲ, ਚੈਂਬਰ ਨੇ ਰਾਜ ਦੇ ਉਦਯੋਗਿਕ ਦ੍ਰਿਸ਼ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਗ੍ਰਹਿ ਮੰਤਰੀ ਨੇ ' ਕਾਰੋਬਾਰ ਵਧਾਓ ਅਤੇ ਗੁਜਰਾਤ ਨੂੰ ਬਦਲੋ' ਦੇ ਨਾਅਰੇ ਨੂੰ ਸਾਕਾਰ ਕਰਨ ਲਈ ਚੈਂਬਰ ਦੇ ਸਮਰਪਿਤ ਯਤਨਾਂ ਅਤੇ ਸਰਕਾਰ ਨਾਲ ਇਸ ਦੀ ਨਿਰੰਤਰ, ਪ੍ਰਭਾਵਸ਼ਾਲੀ ਗੱਲਬਾਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਾਈਬ੍ਰੈਂਟ ਗੁਜਰਾਤ ਪਹਿਲਕਦਮੀ ਦੀ ਵਿਸ਼ਵਵਿਆਪੀ ਮਾਨਤਾ ਅਤੇ ਸਫਲਤਾ ਵਿੱਚ ਚੈਂਬਰ ਦੇ ਮਹੱਤਵਪੂਰਨ ਯੋਗਦਾਨ ਨੂੰ ਵੀ ਸਵੀਕਾਰ ਕੀਤਾ। ਸ਼੍ਰੀ ਸ਼ਾਹ ਨੇ ਟਿੱਪਣੀ ਕੀਤੀ ਕਿ 2001 ਦੇ ਵਿਨਾਸ਼ਕਾਰੀ ਭੂਚਾਲ ਤੋਂ ਲੈ ਕੇ 2025 ਵਿੱਚ ਮੋਹਰੀ ਉਦਯੋਗਾਂ ਦੇ ਕੇਂਦਰ ਵਜੋਂ ਇਸ ਦੇ ਉਭਾਰ ਤੱਕ ਚੈਂਬਰ ਗੁਜਰਾਤ ਦੀ ਸ਼ਾਨਦਾਰ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।

ਸ਼੍ਰੀ ਅਮਿਤ ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਗੁਜਰਾਤ ਦੇਸ਼ ਭਰ ਵਿੱਚ ਕਈ ਪਰਿਵਰਤਨਸ਼ੀਲ ਪਹਿਲਕਦਮੀਆਂ ਸ਼ੁਰੂ ਕਰਨ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਬੁਨਿਆਦੀ ਢਾਂਚੇ ਦੀ ਧਾਰਨਾ ਸਭ ਤੋਂ ਪਹਿਲਾਂ ਗੁਜਰਾਤ ਵਿੱਚ ਹੀ ਵਿਚਾਰੀ ਗਈ ਸੀ, ਅਤੇ ਰਾਜ ਨੇ ਪਿੰਡਾਂ ਵਿੱਚ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾ ਕੇ ਇਸ ਰਾਹ 'ਤੇ ਚਲਿਆ। ਗੁਜਰਾਤ ਨੇ ਆਪਣੇ ਆਪ ਨੂੰ ਇੱਕ ਗਲੋਬਲ ਵਿੱਤੀ ਹੱਬ ਵਜੋਂ ਸਥਾਪਿਤ ਕਰਨ ਲਈ ਸ਼ੁਰੂਆਤੀ ਪਹਿਲ ਵੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ 2009 ਵਿੱਚ, ਗੁਜਰਾਤ ਨੇ ਈ-ਗ੍ਰਾਮ ਪ੍ਰੋਜੈਕਟ ਸ਼ੁਰੂ ਕੀਤਾ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਅੰਤਰ-ਸੰਪਰਕ ਅਤੇ ਡਿਜੀਟਲ ਸੇਵਾਵਾਂ ਆਈਆਂ। ਰਾਜ ਨੇ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਵੀ ਮਹੱਤਵਪੂਰਨ ਤਰੱਕੀ ਕੀਤੀ। ਸ਼੍ਰੀ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸੰਭਵ ਹੋਈਆਂ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਪਿਛਲੇ 11 ਵਰ੍ਹਿਆਂ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ, ਵੱਖ-ਵੱਖ ਖੇਤਰਾਂ ਵਿੱਚ ਅੱਗੇ ਵਧਿਆ ਹੈ ਅਤੇ ਕਈ ਖੇਤਰਾਂ ਵਿੱਚ ਇੱਕ ਗਲੋਬਲ ਲੀਡਰ ਵਜੋਂ ਉੱਭਰਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰਾਪਤੀਆਂ ਸ਼੍ਰੀ ਮੋਦੀ ਦੀ ਅਗਵਾਈ ਹੇਠ ਅਪਣਾਏ ਗਏ ਸੰਪੂਰਨ, ਬਹੁ-ਆਯਾਮੀ ਅਤੇ ਸੰਪੂਰਨ-ਸਰਕਾਰੀ ਪਹੁੰਚ ਕਾਰਨ ਸੰਭਵ ਹੋਈਆਂ ਹਨ। ਉਨ੍ਹਾਂ ਇਹ ਵੀ ਸਵੀਕਾਰ ਕੀਤਾ ਕਿ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਨੇ ਗੁਜਰਾਤ ਵਿੱਚ ਵਿਕਾਸ ਅਤੇ ਸੁਸ਼ਾਸਨ ਦੀ ਇਸ ਪਰੰਪਰਾ ਨੂੰ ਮਜ਼ਬੂਤੀ ਨਾਲ ਕਾਇਮ ਰੱਖਣ ਅਤੇ ਜਾਰੀ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਗੁਜਰਾਤ ਉਨ੍ਹਾਂ ਸਾਰੇ ਮੁੱਖ ਖੇਤਰਾਂ ਵਿੱਚ ਮੋਹਰੀ ਬਣ ਕੇ ਉਭਰਿਆ ਹੈ ਜੋ ਅਗਲੇ 25 ਵਰ੍ਹਿਆਂ ਵਿੱਚ ਵਿਸ਼ਵ ਅਰਥਵਿਵਸਥਾ ਨੂੰ ਆਕਾਰ ਦੇਣਗੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਨਵਿਆਉਣਯੋਗ ਊਰਜਾ ਪਾਰਕ ਕੱਛ ਵਿੱਚ ਸਥਾਪਿਤ ਕੀਤਾ ਗਿਆ ਹੈ, ਜਦਕਿ ਸਭ ਤੋਂ ਵੱਡਾ ਗ੍ਰੀਨਫੀਲਡ ਪ੍ਰੋਜੈਕਟ - ਧੋਲੇਰਾ ਸਮਾਰਟ ਸਿਟੀ - ਰਾਜ ਵਿੱਚ ਆਕਾਰ ਲੈ ਰਿਹਾ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਸੂਰਤ-ਚੇਨਈ ਐਕਸਪ੍ਰੈੱਸਵੇ, ਭਾਰਤ ਦਾ ਦੂਜਾ ਸਭ ਤੋਂ ਲੰਬਾ ਐਕਸਪ੍ਰੈੱਸਵੇ, ਗੁਜਰਾਤ ਤੋਂ ਸ਼ੁਰੂ ਹੁੰਦਾ ਹੈ। ਇਸ ਤੋਂ ਇਲਾਵਾ, ਭਾਰਤ ਦਾ ਪਹਿਲਾ ਅੰਤਰਰਾਸ਼ਟਰੀ ਵਿੱਤੀ ਹੱਬ, ਗਿਫਟ ਸਿਟੀ, ਗੁਜਰਾਤ ਵਿੱਚ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ ਪ੍ਰੋਜੈਕਟ ਅਤੇ ਪਹਿਲੀ ਨਮੋ ਭਾਰਤ ਰੈਪਿਡ ਰੇਲ ਵੀ ਇਥੇ ਵਿਕਸਿਤ ਕੀਤੀ ਗਈ ਹੈ। ਸ਼੍ਰੀ ਸ਼ਾਹ ਨੇ ਅੱਗੇ ਜ਼ੋਰ ਦਿੱਤਾ ਕਿ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਨੇ ਗੁਜਰਾਤ ਨੂੰ ਇੱਕ ਮਜ਼ਬੂਤ ​​ਉਦਯੋਗਿਕ ਵਿਕਾਸ ਬੁਨਿਆਦੀ ਢਾਂਚਾ, ਪ੍ਰਗਤੀਸ਼ੀਲ ਨੀਤੀਆਂ ਅਤੇ ਇੱਕ ਉਦਯੋਗ-ਅਨੁਕੂਲ ਸ਼ਾਸਨ ਮਾਡਲ ਪ੍ਰਦਾਨ ਕੀਤਾ ਹੈ।

*****

ਵੀਵੀ/ਪੀਆਰ/ਪੀਐਸ


(Release ID: 2121128) Visitor Counter : 7