ਰੇਲ ਮੰਤਰਾਲਾ
ਕੇਂਦਰੀ ਕੈਬਨਿਟ ਨੇ ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਤਿਰੂਪਤੀ-ਪਾਕਲਾ-ਕਟਪਡੀ (Tirupati-Pakala-Katpadi) ਸਿੰਗਲ ਰੇਲਵੇ ਲਾਇਨ ਸੈਕਸ਼ਨ (104 ਕਿਲੋਮੀਟਰ) ਦੇ ਦੋਹਰੀਕਰਣ ਨੂੰ ਮਨਜ਼ੂਰੀ ਦਿੱਤੀ, ਜਿਸ ਦੀ ਕੁੱਲ ਲਾਗਤ 1332 ਕਰੋੜ ਰੁਪਏ ਹੈ
ਇਸ ਪਹਿਲ ਨਾਲ ਯਾਤਰਾ ਸੁਵਿਧਾ ਵਿੱਚ ਸੁਧਾਰ ਹੋਵੇਗਾ, ਲੌਜਿਸਟਿਕ ਲਾਗਤ ਵਿੱਚ ਕਮੀ ਆਵੇਗੀ, ਤੇਲ ਆਯਾਤ ਘੱਟ ਹੋਵੇਗਾ ਅਤੇ ਕਾਰਬਨ ਡਾਈਆਕਸਾਇਡ ਉਤਸਰਜਨ ਵਿੱਚ ਕਮੀ ਆਵੇਗੀ, ਜਿਸ ਨਾਲ ਸਥਾਈ ਅਤੇ ਕੁਸ਼ਲ ਰੇਲ ਅਪ੍ਰੇਸ਼ਨ ਨੂੰ ਹੁਲਾਰਾ ਮਿਲੇਗਾ
ਮਲਟੀ-ਟ੍ਰੈਕਿੰਗ ਪ੍ਰੋਜੈਕਟ ਨਾਲ ਕਰੀਬ 400 ਪਿੰਡਾਂ ਅਤੇ ਲਗਭਗ 14 ਲੱਖ ਆਬਾਦੀ ਦੇ ਲਈ ਕਨੈਕਟਿਵਿਟੀ ਵਧੇਗੀ
ਇਸ ਪ੍ਰੋਜੈਕਟ ਦਾ ਉਦੇਸ਼ ਤਿਰੂਪਤੀ ਦੇ ਲਈ ਕਨੈਕਟਿਵਿਟੀ ਵਧਾਉਣਾ ਹੈ, ਜਿੱਥੇ ਪ੍ਰਤਿਸ਼ਠਿਤ ਤਿਰੂਮਾਲਾ ਵੇਂਕਟੇਸ਼ਵਰ ਮੰਦਿਰ ਹੈ; ਮੰਦਿਰ ਵਿੱਚ ਪ੍ਰਤੀਦਿਨ ਲਗਭਗ 75,000 ਤੀਰਥਯਾਤਰੀ ਆਉਂਦੇ ਹਨ ਅਤੇ ਸ਼ੁਭ ਅਵਸਰਾਂ ‘ਤੇ ਇਹ ਸੰਖਿਆ 1.5 ਲੱਖ ਪ੍ਰਤੀਦਿਨ ਤੱਕ ਪਹੁੰਚ ਜਾਂਦੀ ਹੈ
ਪ੍ਰੋਜੈਕਟ ਨਿਰਮਾਣ ਦੇ ਦੌਰਾਨ ਲਗਭਗ 35 ਲੱਖ ਮਾਨਵ-ਦਿਵਸਾਂ ਦੇ ਲਈ ਪ੍ਰਤੱਖ ਰੋਜ਼ਗਾਰ ਭੀ ਪੈਦਾ ਕਰੇਗਾ
Posted On:
09 APR 2025 3:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਤਿਰੂਪਤੀ-ਪਾਕਲਾ-ਕਟਪਡੀ (Tirupati – Pakala – Katpadi) ਸਿੰਗਲ ਰੇਲਵੇ ਲਾਇਨ ਸੈਕਸ਼ਨ (104 ਕਿਮੀ) ਦੇ ਦੋਹਰੀਕਰਣ ਨੂੰ ਸਵੀਕ੍ਰਿਤੀ ਦੇ ਦਿੱਤੀ ਹੈ, ਜਿਸ ਦੀ ਕੁੱਲ ਲਾਗਤ ਲਗਭਗ 1332 ਕਰੋੜ ਰੁਪਏ ਹੈ।
ਵਧੀ ਹੋਈ ਲਾਇਨ ਸਮਰੱਥਾ ਨਾਲ ਗਤੀਸ਼ੀਲਤਾ ਵਿੱਚ ਸੁਧਾਰ ਹੋਵੇਗਾ, ਜਿਸ ਨਾਲ ਭਾਰਤੀ ਰੇਲਵੇ ਦੀ ਦਕਸ਼ਤਾ ਅਤੇ ਸੇਵਾ ਭਰੋਸੇਯੋਗਤਾ ਵਿੱਚ ਵਾਧਾ ਹੋਵੇਗਾ। ਮਲਟੀ-ਟ੍ਰੈਕਿੰਗ ਪ੍ਰਸਤਾਵ ਸੰਚਾਲਨ ਨੂੰ ਅਸਾਨ ਬਣਾਏਗਾ ਅਤੇ ਭੀੜ-ਭਾੜ ਨੂੰ ਘੱਟ ਕਰੇਗਾ, ਜਿਸ ਨਾਲ ਭਾਰਤੀ ਰੇਲਵੇ ਦੇ ਸਭ ਤੋਂ ਵਿਅਸਤ ਸੈਕਸ਼ਨਾਂ 'ਤੇ ਜ਼ਰੂਰੀ ਬੁਨਿਆਦੀ ਢਾਂਚਾਗਤ ਵਿਕਾਸ ਹੋਵੇਗਾ। ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਨਵੇਂ ਭਾਰਤ ਦੇ ਵਿਜ਼ਨ ਦੇ ਅਨੁਰੂਪ ਹੈ, ਜੋ ਖੇਤਰ ਵਿੱਚ ਵਿਆਪਕ ਵਿਕਾਸ ਦੇ ਜ਼ਰੀਏ ਖੇਤਰ ਦੇ ਲੋਕਾਂ ਨੂੰ "ਆਤਮਨਿਰਭਰ" (Atmanirbhar) ਬਣਾਏਗਾ, ਜਿਸ ਨਾਲ ਉਨ੍ਹਾਂ ਦੇ ਲਈ ਰੋਜ਼ਗਾਰ/ਸਵੈ-ਰੋਜ਼ਗਾਰ ਦੇ ਅਵਸਰ ਬਿਹਤਰ ਹੋਣਗੇ।
ਇਹ ਪ੍ਰੋਜੈਕਟ ਮਲਟੀ-ਮਾਡਲ ਕਨੈਕਟਿਵਿਟੀ ਦੇ ਲਈ ਪੀਐੱਮ-ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ (PM-Gati Shakti National Master Plan) ਦਾ ਪਰਿਣਾਮ ਹੈ, ਜੋ ਏਕੀਕ੍ਰਿਤ ਯੋਜਨਾ ਦੇ ਜ਼ਰੀਏ ਸੰਭਵ ਹੋਇਆ ਹੈ ਅਤੇ ਲੋਕਾਂ, ਵਸਤਾਂ ਅਤੇ ਸੇਵਾਵਾਂ ਦੀ ਆਵਾਗਮਨ ਦੇ ਲਈ ਨਿਰਵਿਘਨ ਕਨੈਕਟਿਵਿਟੀ ਪ੍ਰਦਾਨ ਕਰੇਗਾ।
ਆਂਧਰ ਪ੍ਰਦੇਸ਼ ਅਤੇ ਤਮਿਲ ਨਾਡੂ ਦੇ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲਾ ਇਹ ਪ੍ਰੋਜੈਕਟ ਭਾਰਤੀ ਰੇਲਵੇ ਦੇ ਮੌਜੂਦਾ ਨੈੱਟਵਰਕ ਨੂੰ ਲਗਭਗ 113 ਕਿਲੋਮੀਟਰ ਤੱਕ ਵਧਾਏਗਾ।
ਤਿਰੂਮਾਲਾ ਵੇਂਕਟੇਸ਼ਵਰ ਮੰਦਿਰ ਤੱਕ ਕਨੈਕਟਿਵਿਟੀ ਦੇ ਨਾਲ-ਨਾਲ ਪ੍ਰੋਜੈਕਟ ਸੈਕਸ਼ਨ ਹੋਰ ਪ੍ਰਮੁੱਖ ਸਥਲਾਂ ਜਿਵੇਂ ਕਿ ਸ੍ਰੀ ਕਾਲਹਸਤੀ ਸ਼ਿਵ ਮੰਦਿਰ (Sri Kalahasti Shiva Temple), ਕਨਿਪਕਮ ਵਿਨਾਯਕ ਮੰਦਿਰ (KanipakamVinayaka Temple), ਚੰਦ੍ਰਗਿਰੀ ਫੋਰਟ (Chandragiri Fort) ਆਦਿ ਤੱਕ ਭੀ ਰੇਲ ਕਨੈਕਟਿਵਿਟੀ ਪ੍ਰਦਾਨ ਕਰੇਗਾ, ਜੋ ਦੇਸ਼ ਭਰ ਤੋਂ ਤੀਰਥਯਾਤਰੀਆਂ ਅਤੇ ਟੂਰਿਸਟਾਂ ਨੂੰ ਆਕਰਸ਼ਿਤ ਕਰਦਾ ਹੈ।
ਮਲਟੀ-ਟ੍ਰੈਕਿੰਗ ਪ੍ਰੋਜੈਕਟ ਕਰੀਬ 400 ਪਿੰਡਾਂ ਅਤੇ ਲਗਭਗ 14 ਲੱਖ ਆਬਾਦੀ ਦੇ ਲਈ ਕਨੈਕਟਿਵਿਟੀ ਵਧਾਏਗਾ।
ਇਹ ਕੋਲਾ, ਖੇਤੀਬਾੜੀ ਵਸਤਾਂ, ਸੀਮਿੰਟ ਅਤੇ ਹੋਰ ਖਣਿਜਾਂ ਆਦਿ ਜਿਹੀਆਂ ਵਸਤਾਂ ਦੇ ਟ੍ਰਾਂਸਪੋਰਟ ਦੇ ਲਈ ਇੱਕ ਜ਼ਰੂਰੀ ਮਾਰਗ ਹੈ। ਸਮਰੱਥਾ ਵਾਧਾ ਕਾਰਜ ਸਦਕਾ 4 ਐੱਮਟੀਪੀਏ (ਮਿਲੀਅਨ ਟਨ ਪ੍ਰਤੀ ਵਰ੍ਹੇ) ਦੀ ਅਤਿਰਿਕਤ ਮਾਲ ਢੁਆਈ ਹੋਵੇਗੀ। ਰੇਲਵੇ ਵਾਤਾਵਰਣ ਦੇ ਅਨੁਕੂਲ ਅਤੇ ਊਰਜਾ ਕੁਸ਼ਲ ਟ੍ਰਾਂਸਪੋਰਟ ਦਾ ਸਾਧਨ ਹੈ, ਜਿਸ ਨਾਲ ਜਲਵਾਯੂ ਲਕਸ਼ਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਲਾਗਤ ਅਤੇ ਤੇਲ ਆਯਾਤ (4 ਕਰੋੜ ਲੀਟਰ) ਘੱਟ ਕਰਨ ਅਤੇ ਕਾਰਬਨ ਡਾਈਆਕਸਾਇਡ (CO2) ਉਤਸਰਜਨ (20 ਕਰੋੜ ਕਿਲੋਗ੍ਰਾਮ) ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ, ਜੋ ਇੱਕ ਕਰੋੜ ਰੁੱਖ ਲਗਾਉਣ ਦੇ ਬਰਾਬਰ ਹੈ।
*******
ਐੱਮਜੇਪੀਐੱਸ/ਐੱਸਕੇਐੱਸ
(Release ID: 2120620)
Visitor Counter : 11