ਜਲ ਸ਼ਕਤੀ ਮੰਤਰਾਲਾ
ਪੇਯਜਲ ਅਤੇ ਸਵੱਛਤਾ ਵਿਭਾਗ ਨੇ "ਸ਼ੁੱਧ ਜਲ ਔਰ ਸਵੱਛਤਾ ਸੇ ਸਵਸਥ ਬਚਪਨ" ਮੁਹਿੰਮ ਨੂੰ ਹੁਲਾਰਾ ਦਿੰਦੇ ਹੋਏ ਪੋਸ਼ਣ ਪਖਵਾੜਾ 2025 ਦੇ ਲਈ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨਾਲ ਹੱਥ ਮਿਲਾਇਆ
ਪੋਸ਼ਣ ਪਖਵਾੜਾ ਦਾ 7ਵਾਂ ਸੰਸਕਰਣ 8 ਤੋਂ 23 ਅਪ੍ਰੈਲ 2025 ਤੱਕ ਹੋਵੇਗਾ
ਮੁਹਿੰਮ ਦੀ ਟੈਗਲਾਈਨ “ਪੂਰਣ ਪੋਸ਼ਣ ਕੀ ਸ਼ੁਰੂਆਤ, ਸ਼ੁੱਧ ਜਲ ਔਰ ਸਵੱਛਤਾ ਕੇ ਸਾਥ” ਹੋਵੇਗੀ
ਇਹ ਮੁਹਿੰਮ ਬੱਚਿਆਂ ਦੇ ਪੋਸ਼ਣ ਅਤੇ ਸਮੁੱਚੀ ਸਿਹਤ ਲਈ ਸਵੱਛ ਜਲ ਅਭਿਆਸਾਂ ਅਤੇ ਸਵੱਛਤਾ ਵੱਲ ਧਿਆਨ ਕੇਂਦ੍ਰਿਤ ਕਰੇਗੀ
ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਵਿਆਪਕ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ
Posted On:
08 APR 2025 2:57PM by PIB Chandigarh
ਜਲ ਸ਼ਕਤੀ ਮੰਤਰਾਲੇ ਦੇ ਅਧੀਨ ਪੇਯਜਲ ਅਤੇ ਸਵੱਛਤਾ ਵਿਭਾਗ (ਡੀਡੀਡਬਲਿਊਐੱਸ) 8 ਤੋਂ 23 ਅਪ੍ਰੈਲ 2025 ਤੱਕ ਪੋਸ਼ਣ ਪਖਵਾੜਾ ਦੇ 7ਵੇਂ ਸੰਸਕਰਣ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਿਹਾ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਸਕਸ਼ਮ ਆਂਗਣਵਾੜੀ ਯੋਜਨਾ ਦੇ ਅਨੁਸਾਰ ਵਿਭਾਗ ਦੀ ਇਸ ਮੁਹਿੰਮ ਦੀ ਥੀਮ “ਸ਼ੁੱਧ ਜਲ ਔਰ ਸਵੱਛਤਾ ਸੇ ਸਵਸਥ ਬਚਪਨ” ਹੈ। ਇਸ ਦੀ ਟੈਗਲਾਈਨ "ਪੂਰਨ ਪੋਸ਼ਣ ਕੀ ਸ਼ੁਰੂਆਤ, ਸ਼ੁੱਧ ਜਲ ਔਰ ਸਵੱਛਤਾ ਕੇ ਸਾਥ" ਹੈ ਜੋ ਖਾਸ ਤੌਰ 'ਤੇ ਕਿਸੇ ਬੱਚੇ ਦੇ ਪੋਸ਼ਣ ਅਤੇ ਸਮੁੱਚੀ ਸਿਹਤ ਦੇ ਲਈ ਮਹੱਤਵਪੂਰਨ ਤੱਤਾਂ ਦੇ ਤੌਰ 'ਤੇ ਸਾਫ਼ ਜਲ ਅਭਿਆਸਾਂ ਅਤੇ ਸਵੱਛਤਾ ਵੱਲ ਧਿਆਨ ਕੇਂਦ੍ਰਿਤ ਕਰਦੀ ਹੈ।

ਪੋਸ਼ਣ ਪਖਵਾੜਾ ਦਾ ਉਦੇਸ਼ ਵਿਅਕਤੀਗਤ, ਪਰਿਵਾਰਕ ਅਤੇ ਭਾਈਚਾਰਕ ਪੱਧਰ 'ਤੇ ਵਿਵਹਾਰ ਪਰਿਵਰਤਨ ਰਾਹੀਂ ਕੁਪੋਸ਼ਣ ਨਾਲ ਲੜਨਾ ਹੈ। ਇਸ ਦੇ ਲਈ ਚਾਰ ਮੁੱਖ ਖੇਤਰਾਂ ’ਤੇ ਚਾਨਣਾ ਪਾਇਆ ਗਿਆ ਹੈ:
-
ਮਨੁੱਖੀ ਜੀਵਨ ਦੇ ਪਹਿਲੇ 1000 ਦਿਨਾਂ ’ਤੇ ਜ਼ੋਰ
-
ਪੋਸ਼ਣ ਟ੍ਰੈਕਰ ਐਪ ਵਿੱਚ ਲਾਭਪਾਤਰੀ ਮੌਡਿਊਲ ਦਾ ਪ੍ਰਸਿੱਧੀਕਰਣ
-
ਸੀਐਮਏਐਮ ਮੌਡਿਊਲ ਰਾਹੀਂ ਕੁਪੋਸ਼ਣ ਦਾ ਪ੍ਰਭਾਵੀ ਪ੍ਰਬੰਧਨ
-
ਬਚਪਨ ਵਿੱਚ ਮੋਟਾਪੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਿਹਤਮੰਦ ਜੀਵਨ ਸ਼ੈਲੀ ਨੂੰ ਹੁਲਾਰਾ ਦੇਣਾ
ਰਾਜ/ ਕੇਂਦਰ ਸ਼ਾਸਿਤ ਪ੍ਰਦੇਸ਼ ਕੁਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਵਿੱਚ ਸੁਰੱਖਿਅਤ ਪੇਯਜਲ ਅਤੇ ਸਵੱਛਤਾ ਅਭਿਆਸਾਂ ਦੀ ਅਹਿਮ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ਸਮੁਦਾਏਕ ਪੱਧਰ ਦੀਆਂ ਵਿਆਪਕ ਗਤੀਵਿਧੀਆਂ ਆਯੋਜਿਤ ਕਰਨਗੇ।
ਇਨ੍ਹਾਂ ਪ੍ਰਸਤਾਵਿਤ ਗਤੀਵਿਧੀਆਂ ਵਿੱਚ ਸ਼ਾਮਲ ਹਨ:
-
ਸ਼ੁੱਧ ਜਲ ਅਤੇ ਸਵੱਛਤਾ ਮੁਹਿੰਮ: ਸੁਰੱਖਿਅਤ ਪੇਯਜਲ, ਸਵੱਛਤਾ ਅਭਿਆਸਾਂ, ਹੱਥਾਂ ਦੀ ਸਫ਼ਾਈ, ਖਾਦ ਬਣਾਉਣ ਅਤੇ ਰਹਿੰਦ-ਖੂੰਹਦ ਪ੍ਰਬੰਧਨ 'ਤੇ ਕਮਿਊਨਿਟੀ ਸੈਸ਼ਨਾਂ ਆਯੋਜਿਤ ਕਰਨਾ।
-
ਆਂਗਣਵਾੜੀ ਵਰਕਰਾਂ ਦੇ ਲਈ ਸਮਰੱਥਾ ਨਿਰਮਾਣ: ਮਾਵਾਂ ਨੂੰ ਬਿਹਤਰ ਕਾਉਂਸਲਿੰਗ ਦੇਣ ਵਿੱਚ ਸਹਾਇਤਾ ਦੇ ਲਈ ਸੁਰੱਖਿਅਤ ਜਲ ਦੀ ਖਪਤ ਅਤੇ ਚੰਗੇ ਸਵੱਛਤਾ ਅਭਿਆਸਾਂ ਬਾਰੇ ਜਾਗਰੂਕਤਾ ਸੈਸ਼ਨ ਅਤੇ ਸਿਖਲਾਈ।
-
ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਲਈ ਜਾਗਰੂਕਤਾ ਪੈਦਾ ਕਰਨਾ: ਸਮੁਦਾਏਕ ਸਿਹਤ ਵਿੱਚ ਸੁਧਾਰ ਦੇ ਲਈ ਸੁਰੱਖਿਅਤ ਪੇਯਜਲ ਅਤੇ ਸਵੱਛਤਾ ਬਾਰੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦੁਆਰਾ ਆਈਈਸੀ ਗਤੀਵਿਧੀਆਂ।
-
ਸਮਾਰਟ ਪੋਸ਼ਣ ਆਂਗਣਵਾੜੀ ਪ੍ਰਮਾਣੀਕਰਣ: ਉੱਚ ਸਫ਼ਾਈ ਅਤੇ ਪੋਸ਼ਣ ਮਾਪਦੰਡਾਂ ਨੂੰ ਬਣਾਈ ਰੱਖਣ ਲਈ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਆਂਗਣਵਾੜੀ ਕੇਂਦਰਾਂ ਨੂੰ ਮਾਨਤਾ ਦੇਣਾ।
-
ਸਵੱਛ ਜਲ, ਸੁੰਦਰ ਆਂਗਣ ਪਹਿਲਕਦਮੀ: ਸਮੁਦਾਏ ਅਤੇ ਸਵੈ-ਸਹਾਇਤਾ ਸਮੂਹਾਂ (ਐੱਸਐੱਚਸੀ) ਦੀ ਸ਼ਮੂਲੀਅਤ ਨਾਲ ਆਂਗਣਵਾੜੀ ਕੇਂਦਰਾਂ 'ਤੇ ਸਵੱਛਤਾ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ, ਜਿਸ ਵਿੱਚ ਚਿੱਤਰਕਾਰੀ ਅਤੇ ਬੱਚਿਆਂ ਦੇ ਅਨੁਕੂਲ ਜਲ ਸਟੇਸ਼ਨ ਸ਼ਾਮਲ ਹਨ।
-
ਜਾਗਰੂਕਤਾ ਰੈਲੀਆਂ: ਢੁਕਵੀਂ ਸਫ਼ਾਈ ਅਤੇ ਸਵੱਛਤਾ ਰਾਹੀਂ ਪਾਣੀ ਤੋਂ ਹੋਣ ਵਾਲੇ ਰੋਗਾਂ ਦੀ ਰੋਕਥਾਮ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਮੁਦਾਏਕ ਲਾਮਬੰਦੀ।
ਵਿਭਾਗ ਸੋਸ਼ਲ ਮੀਡੀਆ ਪਲੈਟਫਾਰਮਾਂ 'ਤੇ ਇਸ ਮੁਹਿੰਮ ਨੂੰ ਹੁਲਾਰਾ ਦੇ ਕੇ ਮਹਿਲਾ ਅਤੇ ਬਾਲ ਵਿਕਾਸ ਦੇ ਯਤਨਾਂ ਵਿੱਚ ਸਹਾਇਤਾ ਕਰੇਗਾ, ਜੋ ਮੁਹਿੰਮ ਦਾ ਅਨਿੱਖੜਵਾਂ ਅੰਗ ਹੈ। ਇਸ ਦੇ ਲਈ ਪਹੁੰਚ ਅਤੇ ਪ੍ਰਭਾਵ ਨੂੰ ਵੱਧ ਤੋਂ ਵੱਧ ਕਰਨ ਲਈ ਹੈਸ਼ਟੈਗ #DDWSJoinsPoshanPakhwada ਅਤੇ #PoshanPakhwada ਦੀ ਵਰਤੋਂ ਕਰੇਗਾ।

ਡਬਲਿਊਏਐੱਸਐੱਚ (ਵਾਸ਼ - ਪਾਣੀ, ਸਵੱਛਤਾ ਅਤੇ ਹਾਈਜੀਨ) ਪਹਿਲਕਦਮੀਆਂ, ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਸਮੇਤ ਇਨ੍ਹਾਂ ਸਮੂਹਿਕ ਯਤਨਾਂ ਰਾਹੀਂ ਪੋਸ਼ਣ ਪਖਵਾੜਾ ਦਾ ਉਦੇਸ਼ ਗ੍ਰਾਮੀਣ ਭਾਈਚਾਰਿਆਂ ਵਿੱਚ ਸਥਾਈ ਜਾਗਰੂਕਤਾ ਪੈਦਾ ਕਰਨਾ ਅਤੇ ਵਿਵਹਾਰ ਵਿੱਚ ਵਿਆਪਕ ਪਰਿਵਰਤਨ ਲਿਆਉਣਾ ਹੈ, ਜਿਸ ਨਾਲ ਭਾਰਤ ਵਿੱਚ ਹਰੇਕ ਬੱਚੇ ਦੇ ਲਈ ਬਿਹਤਰ ਸਿਹਤ, ਸਵੱਛਤਾ ਅਤੇ ਪੋਸ਼ਣ ਯਕੀਨੀ ਹੋ ਸਕੇ।
ਇਸ ਮਿਸ਼ਨ ਬਾਰੇ ਵਧੇਰੇ ਜਾਨਣ ਲਈ ਵੈੱਬਸਾਇਟ ਦੇ ਲਿੰਕ ’ਤੇ ਕਲਿੱਕ ਕਰੋ: https://www.jalshakti-ddws.gov.in/
******
ਧੰਨਿਆ ਸਨਲ ਕੇ
(Release ID: 2120456)