ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਦੇ ਨਿਰਮਾਣ ਵਿੱਚ ਦੇਰੀ ਦਾ ਕਾਰਨ ਬਣ ਰਹੇ ਨਿਜੀ ਢਾਂਚੇ ‘ਤੇ ਸਪਸ਼ਟੀਕਰਣ

Posted On: 04 APR 2025 5:13PM by PIB Chandigarh

ਕੁਝ ਪ੍ਰਕਾਸ਼ਨਾਂ ਦੁਆਰਾ ਪ੍ਰਕਾਸ਼ਿਤ ਸਮਾਚਾਰਾਂ ਦੇ ਸੰਦਰਭ ਵਿੱਚ, ਜਿਸ ਵਿੱਚ ਬਾਗਪਤ ਦੇ ਮੰਡੋਲਾ ਵਿੱਚ ਨਿਜੀ ਭੂਮੀ/ਸੰਰਚਨਾ ਦੇ ਕਾਰਨ ਅਗਾਮੀ ਦਿੱਲੀ-ਦੇਹਰਾਦੂਨ ਐਕਸਪ੍ਰੈੱਸਵੇ ਦੇ ਨਿਰਮਾਣ ਵਿੱਚ ਰੁਕਾਵਟ ਪੈਦਾ ਹੋਣ ਦੀ ਗੱਲ ਕਹੀ ਗਈ ਹੈ, ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮੇਨ ਐਕਸਪ੍ਰੈੱਸਵੇਅ ‘ਤੇ ਕੋਈ ਰੁਕਾਵਟ ਨਹੀਂ ਹੈ, ਅਤੇ ਇਹ ਅਪ੍ਰਭਾਵਿਤ ਹੈ।

ਐਕਸਪ੍ਰੈੱਸਵੇਅ ਦੇ ਦੋਨੋਂ ਪਾਸੇ ਆਵਾਜਾਈ ਦੇ ਪ੍ਰਵੇਸ਼ ਅਤੇ ਨਿਕਾਸ ਲਈ ਦੋ ਰੈਂਪ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਚਾਰ ਰੈਂਪ ਨੰਬਰ 2,3 ਅਤੇ 4 ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਸਰਵਿਸ ਰੋਡ ਦਾ ਨਿਰਮਾਣ ਪਹਿਲਾਂ ਹੀ ਹੋ ਚੁੱਕਿਆ ਹੈ। ਇਹ ਸਮੱਸਿਆ ਸਿਰਫ਼ ਰੈਂਪ ਨੰਬਰ 5 ਨਾਲ ਲਗਦੇ ਸਰਵਿਸ ਰੋਡ ਦੇ 90 ਮੀਟਰ ਦੇ ਛੋਟੇ ਜਿਹੇ ਹਿੱਸੇ ਨਾਲ ਸਬੰਧਿਤ ਹੈ।

 ‘ਰੈਂਪ-5’ ‘ਤੇ ਸਥਿਤ ਜ਼ਮੀਨ ਦੇ ਮਾਲਕ ਨੇ ਮਾਣਯੋਗ ਹਾਈ ਕੋਰਟ ਇਲਾਹਾਬਾਦ (ਲਖਨਊ ਬੈਂਚ) ਵਿੱਚ ਇੱਕ ਰਿਟ ਪਟੀਸ਼ਨ ਦਾਇਰ ਕੀਤੀ ਹੈ ਅਤੇ ਮਾਮਲਾ ਮਾਣਯੋਗ ਕੋਰਟ ਦੇ ਸਾਹਮਣੇ ਪੈਂਡਿੰਗ ਹੈ।

ਇਸ ਰੁਕਾਵਟ ਦਾ ਮੇਨ ਐਕਸਪ੍ਰੈੱਸਵੇ ਦੀ ਵਰਤੋਂ ਕਰਨ ਵਾਲੇ ਆਵਾਜਾਈ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਝਗੜੇ ਵਾਲੀ ਜ਼ਮੀਨ/ਢਾਂਚੇ ਕਾਰਨ ਸਰਵਿਸ ਰੋਡ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੀ ਰੁਕਾਵਟ ਬਣੇਗਾ। ਸਥਾਨ ‘ਤੇ ਆਵਾਜਾਈ ਨੂੰ ਬਣਾਏ ਰੱਖਣ ਲਈ, ਇੱਕ ਅਸਥਾਈ ਬਾਈਪਾਸ ਦੀ ਵਿਵਸਥਾ ਕੀਤੀ ਗਈ ਹੈ। ਸਰਵਿਸ ਰੋਡ ਤੋਂ ਜਾਣ ਵਾਲੇ ਅਤੇ ‘ਰੈਂਪ-5’ ਤੋਂ ਨਿਕਲਣ ਵਾਲੇ ਵਾਹਨ ਮੰਡੋਲਾ ਵਿਹਾਰ ਯੋਜਨਾ ਦੀ ਇੰਟਰਨਲ ਰੋਡ ਤੋਂ ਡਾਇਵਰਜ਼ਨ ਰੋਡ ‘ਤੇ ਜਾ ਸਕਾਂਗੇ, ਜਿਸ ਨਾਲ ਇਸ ਖੇਤਰ ਵਿੱਚ ਆਵਾਜਾਈ ਦਾ ਮੁਕਤ ਪ੍ਰਵਾਹ ਯਕੀਨੀ ਹੋਵੇਗਾ।

************

ਜੀਡੀਐੱਚ/ਐੱਚਆਰ/ਐੱਸਜੇ


(Release ID: 2120123) Visitor Counter : 11
Read this release in: English , Urdu , Hindi