ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਨਾਲ ਦੁਵੱਲੀ ਵਰਤਾ ਕੀਤੀ
Posted On:
05 APR 2025 5:49PM by PIB Chandigarh
ਪ੍ਰਧਾਨ ਮੰਤਰੀ ਨੇ ਅੱਜ ਸ੍ਰੀਲੰਕਾ ਦੇ ਰਾਸ਼ਟਰਪਤੀ, ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ (President of Sri Lanka, H.E. Anura Kumara Disanayaka) ਦੇ ਨਾਲ ਕੋਲੰਬੋ ਸਥਿਤ ਰਾਸ਼ਟਰਪਤੀ ਸਕੱਤਰੇਤ ਵਿੱਚ ਉਪਯੋਗੀ ਬੈਠਕ ਕੀਤੀ। ਇਸ ਵਾਰਤਾ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਇੰਡੀਪੈਂਡੈਂਸ ਸਕੇਅਰ (Independence Square) ‘ਤੇ ਰਸਮੀ ਸੁਆਗਤ ਕੀਤਾ ਗਿਆ। ਰਾਸ਼ਟਰਪਤੀ ਦਿਸਨਾਯਕਾ (President Disanayaka) ਦੇ ਸਤੰਬਰ 2024 ਵਿੱਚ ਅਹੁਦਾ ਸੰਭਾਲਣ ਦੇ ਬਾਅਦ ਤੋਂ ਪ੍ਰਧਾਨ ਮੰਤਰੀ ਸ੍ਰੀਲੰਕਾ ਦੀ ਸਰਕਾਰੀ ਯਾਤਰਾ (State visit) ‘ਤੇ ਜਾਣ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ।
2. ਦੋਹਾਂ ਨੇਤਾਵਾਂ ਨੇ ਸਾਂਝੇ ਇਤਿਹਾਸ (shared history) ‘ਤੇ ਅਧਾਰਿਤ ਅਤੇ ਜਨਤਾ ਦੇ ਦਰਮਿਆਨ ਮਜ਼ਬੂਤ ਸਬੰਧਾਂ (strong people-to-people linkages) ਤੋਂ ਪ੍ਰੇਰਿਤ ਵਿਸ਼ੇਸ਼ ਅਤੇ ਨਿਕਟ ਦੁਵੱਲੇ ਸਬੰਧਾਂ ਨੂੰ ਹੋਰ ਗਹਿਰਾ ਬਣਾਉਣ ਦੇ ਲਈ ਸੀਮਿਤ ਅਤੇ ਪ੍ਰਤੀਨਿਧੀਮੰਡਲ ਪੱਧਰ ਦੇ ਫਾਰਮੈਟ ਵਿੱਚ ਵਿਸਤ੍ਰਿਤ ਚਰਚਾ ਕੀਤੀ। ਉਨ੍ਹਾਂ ਨੇ ਕਨੈਕਟਿਵਿਟੀ, ਵਿਕਾਸ ਸਹਿਯੋਗ, ਆਰਥਿਕ ਸਬੰਧਾਂ, ਰੱਖਿਆ ਸਬੰਧਾਂ, ਸੁਲ੍ਹਾ ਅਤੇ ਮਛੇਰਿਆਂ ਦੇ ਮੁੱਦਿਆਂ (connectivity, development cooperation, economic ties, defence relations, reconciliation and fishermen issues) ਦੇ ਖੇਤਰ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਦੀ ਨੇਬਰਹੁੱਡ ਫਸਟ ਪਾਲਿਸੀ (Neighbourhood First Policy) ਅਤੇ ਵਿਜ਼ਨ ਮਹਾਸਾਗਰ (Vision MAHASAGAR) ਵਿੱਚ ਸ੍ਰੀਲੰਕਾ ਦੇ ਮਹੱਤਵ ਨੂੰ ਦੁਹਰਾਇਆ। ਉਨ੍ਹਾਂ ਨੇ ਸ੍ਰੀਲੰਕਾ ਦੀ ਆਰਥਿਕ ਸੁਧਾਰ ਅਤੇ ਸਥਿਰੀਕਰਣ ਵਿੱਚ ਸਹਾਇਤਾ ਦੇ ਲਈ ਭਾਰਤ ਦੀ ਤਰਫ਼ੋਂ ਨਿਰੰਤਰ ਪ੍ਰਤੀਬੱਧਤਾ ਵਿਅਕਤ ਕੀਤੀ।
3. ਵਾਰਤਾ ਦੇ ਬਾਅਦ, ਦੋਹਾਂ ਨੇਤਾਵਾਂ ਨੇ ਕਈ ਪ੍ਰੋਜੈਕਟਸ ਦਾ ਵਰਚੁਅਲੀ ਉਦਘਾਟਨ ਕੀਤਾ। ਇਨ੍ਹਾਂ ਵਿੱਚ ਸ੍ਰੀਲੰਕਾ ਭਰ ਦੇ ਧਾਰਮਿਕ ਸਥਲਾਂ ‘ਤੇ ਸਥਾਪਿਤ 5000 ਸੌਰ ਰੂਫਟੌਪ ਇਕਾਈਆਂ (solar rooftop units) ਅਤੇ ਦਾਂਬੁਲਾ (Dambulla) ਵਿੱਚ ਤਾਪਮਾਨ-ਨਿਯੰਤ੍ਰਿਤ ਭੰਡਾਰਣ ਸੁਵਿਧਾ (temperature-controlled warehousing facility) ਸ਼ਾਮਲ ਹੈ। ਉਨ੍ਹਾਂ ਨੇ 120 ਮੈਗਾਵਾਟ ਦੇ ਸਾਮਪੁਰ ਸੌਰ ਬਿਜਲੀ ਪ੍ਰੋਜੈਕਟ (Sampur Solar power project) ਦੇ ਲਾਂਚ ਦੇ ਲਈ ਭੂਮੀਪੂਜਨ ਸਮਾਰੋਹ ਵਿੱਚ ਭੀ ਵਰਚੁਅਲੀ ਹਿੱਸਾ ਲਿਆ।
4. ਦੋਹਾਂ ਨੇਤਾਵਾਂ ਦੀ ਮੌਜੂਦਗੀ ਵਿੱਚ ਪੂਰਬੀ ਪ੍ਰਾਂਤ ਵਿੱਚ ਊਰਜਾ, ਡਿਜੀਟਲੀਕਰਣ, ਰੱਖਿਆ, ਸਿਹਤ ਅਤੇ ਬਹੁ-ਖੇਤਰੀ ਸਹਾਇਤਾ (multi-sectoral assistance) ਦੇ ਖੇਤਰਾਂ ਵਿੱਚ ਸੱਤ ਸਹਿਮਤੀ ਪੱਤਰਾਂ (seven MoUs) ਦਾ ਅਦਾਨ-ਪ੍ਰਦਾਨ ਹੋਇਆ। ਪ੍ਰਧਾਨ ਮੰਤਰੀ ਨੇ ਤ੍ਰਿੰਕੋਮਾਲੀ ਵਿੱਚ ਥਿਰੁਕੋਨੇਸ਼ਵਰਮ ਮੰਦਿਰ (Thirukoneswaram temple in Trincomalee), ਅਨੁਰਾਧਾਪੁਰਾ ਵਿੱਚ ਪਵਿੱਤਰ ਸ਼ਹਿਰ ਪ੍ਰੋਜੈਕਟ (Sacred City project in Anuradhapura) ਅਤੇ ਨੁਵਾਰਾ ਏਲਿਯਾ ਵਿੱਚ ਸੀਤਾ ਏਲਿਯਾ ਮੰਦਿਰ ਪਰਿਸਰ( Sita Eliya temple complex in Nuwara Eliya) ਦੇ ਵਿਕਾਸ ਦੇ ਲਈ ਸਹਾਇਤਾ ਦੇਣ ਦਾ ਐਲਾਨ ਕੀਤਾ। ਸਮਰੱਥਾ ਨਿਰਮਾਣ ਅਤੇ ਆਰਥਿਕ ਸਹਾਇਤਾ ਦੇ ਖੇਤਰਾਂ ਵਿੱਚ, ਸਲਾਨਾ ਅਤਿਰਿਕਤ 700 ਸ੍ਰੀਲੰਕਾਈ ਨਾਗਰਿਕਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਇੱਕ ਵਿਆਪਕ ਪੈਕੇਜ ਅਤੇ ਰਿਣ ਪੁਨਰਗਠਨ ‘ਤੇ ਦੁਵੱਲੇ ਸੰਸ਼ੋਧਨ ਸਮਝੌਤੇ (Bilateral Amendatory Agreements on Debt Restructuring) ਹੋਣ ਦਾ ਭੀ ਐਲਾਨ ਕੀਤਾ ਗਿਆ। ਦੋਹਾਂ ਦੇਸ਼ਾਂ ਦੀ ਸਾਂਝੀ ਬੋਧੀ ਵਿਰਾਸਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਵੇਸਾਕ ਦਿਵਸ (International Vesak Day) ਸਮਾਰੋਹ ਦੇ ਲਈ ਗੁਜਰਾਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ (Holy Relics of Lord Buddha) ਸ੍ਰੀਲੰਕਾ ਭੇਜਣ ਦਾ ਐਲਾਨ ਕੀਤਾ। ਸਹਿਮਤੀ ਪੱਤਰਾਂ ਅਤੇ ਐਲਾਨਾਂ ਦੀ ਸੂਚੀ ਇੱਥੇ ਦੇਖੀ ਜਾ ਸਕਦੀ ਹੈ।
*********
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2119432)
Visitor Counter : 11
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Tamil
,
Telugu
,
Kannada
,
Malayalam