ਰੱਖਿਆ ਮੰਤਰਾਲਾ
ਭਾਰਤੀ ਹਵਾਈ ਸੈਨਾ ਬਹੁ-ਰਾਸ਼ਟਰੀ ਹਵਾਈ ਅਭਿਆਸ ਇਨੀਓਕਾਸ-25 ਵਿੱਚ ਹਿੱਸਾ ਲਵੇਗੀ
Posted On:
30 MAR 2025 11:29AM by PIB Chandigarh
ਭਾਰਤੀ ਹਵਾਈ ਸੈਨਾ (ਆਈਏਐੱਫ) ਹੇਲੇਨਿਕ ਹਵਾਈ ਸੈਨਾ ਦੁਆਰਾ ਆਯੋਜਿਤ ਇੱਕ ਵੱਕਾਰੀ ਬਹੁ-ਰਾਸ਼ਟਰੀ ਹਵਾਈ ਅਭਿਆਸ ਇਨੀਓਕਾਸ-25 ਵਿੱਚ ਹਿੱਸਾ ਲਵੇਗੀ। ਇਹ ਅਭਿਆਸ 31 ਮਾਰਚ, 2025 ਤੋਂ 11 ਅਪ੍ਰੈਲ, 2025 ਤੱਕ ਗ੍ਰੀਸ ਦੇ ਐਂਡਰਾਵਿਡਾ ਏਅਰ ਬੇਸ ਵਿਖੇ ਹੋਵੇਗਾ। ਭਾਰਤੀ ਹਵਾਈ ਸੈਨਾ ਦੀ ਟੁਕੜੀ ਵਿੱਚ ਐੱਸਯੂ-30 ਐੱਮਕੇਆਈ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਲੜਾਈ ਦੇ ਸਮਰੱਥ ਆਈਐੱਲ-78 ਅਤੇ ਸੀ-17 ਜਹਾਜ਼ ਸ਼ਾਮਲ ਹੋਣਗੇ।
ਇਨੀਓਕਾਸ ਇੱਕ ਦੋ-ਸਾਲਾ ਬਹੁ-ਰਾਸ਼ਟਰੀ ਹਵਾਈ ਅਭਿਆਸ ਹੈ ਜੋ ਹੇਲੇਨਿਕ ਹਵਾਈ ਸੈਨਾ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ। ਇਹ ਹਵਾਈ ਸੈਨਾਵਾਂ ਲਈ ਆਪਣੇ ਹੁਨਰ ਨੂੰ ਨਿਖਾਰਨ, ਰਣਨੀਤਕ ਗਿਆਨ ਦਾ ਆਦਾਨ-ਪ੍ਰਦਾਨ ਕਰਨ ਅਤੇ ਮਿਲਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਇਸ ਅਭਿਆਸ ਵਿੱਚ ਪੰਦਰਾਂ ਦੇਸ਼ਾਂ ਦੀਆਂ ਕਈ ਹਵਾਈ ਅਤੇ ਸਤਹੀ ਇਕਾਈਆਂ ਯਥਾਰਥਵਾਦੀ ਲੜਾਈ ਦੇ ਦ੍ਰਿਸ਼ਾਂ ਹੇਠ ਸ਼ਾਮਲ ਹੋਣਗੀਆਂ। ਇਹ ਆਧੁਨਿਕ ਸਮੇਂ ਦੀਆਂ ਹਵਾਈ ਯੁੱਧ ਚੁਣੌਤੀਆਂ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਹੈ।
ਭਾਰਤੀ ਹਵਾਈ ਸੈਨਾ ਨੂੰ ਅਭਿਆਸ ਇਨੀਓਕਾਸ - 25 ਅਭਿਆਸ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਇਹ ਹਿੱਸਾ ਲੈਣ ਵਾਲੀਆਂ ਹਵਾਈ ਸੈਨਾਵਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ, ਤਾਲਮੇਲ ਅਤੇ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਲਈ ਇੱਕ ਪਲੈਟਫਾਰਮ ਹੈ। ਇਹ ਅਭਿਆਸ ਸੰਯੁਕਤ ਹਵਾਈ ਕਾਰਵਾਈਆਂ ਦੀ ਯੋਜਨਾ ਬਣਾਉਣ ਅਤੇ ਲਾਗੂ ਕਰਨ, ਜਟਿਲ ਹਵਾਈ ਲੜਾਈ ਦੇ ਦ੍ਰਿਸ਼ਾਂ ਵਿੱਚ ਰਣਨੀਤੀਆਂ ਨੂੰ ਸੁਧਾਰਨ ਅਤੇ ਸੰਚਾਲਨ ਦੇ ਸਭ ਤੋਂ ਵਧੀਆ ਅਭਿਆਸਾਂ ਵਿੱਚ ਸਮਝ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਐਂਡਰਾਵਿਡਾ ਤੋਂ ਸੰਚਾਲਿਤ ਸਾਰੇ ਕਾਰਜਾਂ ਵਿੱਚ ਭਾਰਤੀ ਹਵਾਈ ਸੈਨਾ ਦੀ ਭਾਗੀਦਾਰੀ ਨਾ ਸਿਰਫ਼ ਇਸ ਦੀਆਂ ਸੰਚਾਲਨ ਸਮਰੱਥਾਵਾਂ ਨੂੰ ਮਜ਼ਬੂਤ ਕਰੇਗੀ ਸਗੋਂ ਭਾਗੀਦਾਰ ਦੇਸ਼ਾਂ ਵਿੱਚ ਪਰਸਪਰ ਸਿੱਖਣ ਅਤੇ ਬਿਹਤਰ ਤਾਲਮੇਲ ਵਿੱਚ ਵੀ ਯੋਗਦਾਨ ਪਾਵੇਗੀ।
ਇਨੀਓਕਾਸ -25 ਵਿੱਚ ਭਾਰਤੀ ਹਵਾਈ ਸੈਨਾ ਦੀ ਭਾਗੀਦਾਰੀ ਵਿਸ਼ਵਵਿਆਪੀ ਰੱਖਿਆ ਸਹਿਯੋਗ ਅਤੇ ਸੰਚਾਲਨ ਉੱਤਮਤਾ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਅਭਿਆਸ ਭਾਰਤ ਦੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ - ਅਤੇ ਮਿੱਤਰ ਦੇਸ਼ਾਂ ਨਾਲ ਸਾਂਝੇ ਕਾਰਜਾਂ ਵਿੱਚ ਇਸ ਦੀਆਂ ਸਮਰੱਥਾਵਾਂ ਨੂੰ ਵਧਾਏਗਾ।
CMGB.jpg)


*** *** *** ***
ਵੀਕੇ/ਜੇਐੱਸ/ਐੱਸਐੱਮ
(Release ID: 2117592)
Visitor Counter : 9