ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਆਂਧਰਾ ਪ੍ਰਦੇਸ਼ ਦੇ ਬਾਇਓਟੈਕਨੋਲੋਜੀ ਹੁਲਾਰੇ ਲਈ ਕੇਂਦਰ ਪੂਰਾ ਸਮਰਥਨ ਦੇਵੇਗਾ: ਡਾ. ਜਿਤੇਂਦਰ ਸਿੰਘ
ਆਂਧਰਾ ਪ੍ਰਦੇਸ਼ ਦੇ ਸਿਹਤ ਮੰਤਰੀ ਸੱਤਿਆ ਕੁਮਾਰ ਨੇ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ, ਬਾਇਓਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ ਕੇਂਦਰ ਨਾਲ ਵਧੇਰੇ ਸਹਿਯੋਗ ਦੀ ਮੰਗ ਰੱਖੀ
Posted On:
31 MAR 2025 4:25PM by PIB Chandigarh
ਆਂਧਰਾ ਪ੍ਰਦੇਸ਼ ਦੇ ਸਿਹਤ ਮੰਤਰੀ, ਵਾਈ ਸੱਤਿਆ ਕੁਮਾਰ ਨੇ ਬਾਇਓਟੈਕਨੋਲੋਜੀ ਦੇ ਖੇਤਰ ਵਿੱਚ ਵਧੇਰੇ ਸਹਿਯੋਗ ਦੀ ਮੰਗ ਕਰਦੇ ਹੋਏ ਰਾਸ਼ਟਰੀ ਰਾਜਧਾਨੀ ਵਿੱਚ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨਾਲ ਮੁਲਾਕਾਤ ਕੀਤੀ।
ਆਪਣੀ ਚਰਚਾ ਦੌਰਾਨ, ਦੋਵਾਂ ਨੇਤਾਵਾਂ ਨੇ ਰਾਜ ਵਿੱਚ ਬਾਇਓਟੈਕਨੋਲੋਜੀ ਨਾਲ ਸਬੰਧਿਤ ਪ੍ਰੋਜੈਕਟਾਂ ਨੂੰ ਉੱਚਾ ਚੁੱਕਣ ਅਤੇ ਕੇਂਦਰੀ ਸਹਾਇਤਾ ਨਾਲ ਚੱਲ ਰਹੀਆਂ ਪਹਿਲਕਦਮੀਆਂ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਗੱਲ ਕੀਤੀ।
ਮੋਦੀ ਸਰਕਾਰ ਦੀ ਨਿਰੰਤਰ ਸਹਾਇਤਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਸੱਤਿਆ ਕੁਮਾਰ ਨੇ ਸਿਹਤ ਸੰਭਾਲ ਤਰੱਕੀ ਅਤੇ ਉਦਯੋਗਿਕ ਐਪਲੀਕੇਸ਼ਨਾਂ ਲਈ ਬਾਇਓਟੈਕਨੋਲੋਜੀ ਦਾ ਲਾਭ ਉਠਾਉਣ ਲਈ ਆਂਧਰਾ ਪ੍ਰਦੇਸ਼ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਰਾਜ ਵਿੱਚ ਅਤਿ-ਆਧੁਨਿਕ ਇਨੋਵੇਸ਼ਨਸ ਲਿਆਉਣ ਲਈ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।
ਇਹ ਪੁਸ਼ਟੀ ਕਰਦੇ ਹੋਏ ਕਿ ਮੌਜੂਦਾ ਸਰਕਾਰ ਦੇ ਅਧੀਨ ਬਾਇਓਟੈਕਨੋਲੋਜੀ ਇੱਕ ਤਰਜੀਹੀ ਖੇਤਰ ਬਣਿਆ ਹੋਇਆ ਹੈ, ਡਾ. ਜਿਤੇਂਦਰ ਸਿੰਘ ਨੇ ਕੇਂਦਰ ਤੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸਿਹਤ ਸੰਭਾਲ, ਫਾਰਮਾਸਿਊਟੀਕਲ ਅਤੇ ਟਿਕਾਊ ਸਟਾਰਟਅੱਪ ਵਰਗੇ ਖੇਤਰਾਂ ਵਿੱਚ ਬਾਇਓਟੈਕਨੋਲੋਜੀ ਦੀ ਪਰਿਵਰਤਨਸ਼ੀਲ ਸੰਭਾਵਨਾ 'ਤੇ ਜ਼ੋਰ ਦਿੱਤਾ, ਇਹ ਨੋਟ ਕਰਦੇ ਹੋਏ ਕਿ ਆਂਧਰਾ ਪ੍ਰਦੇਸ਼ ਅਜਿਹੀਆਂ ਤਰੱਕੀਆਂ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ, ਪਿਛਲੇ ਸਾਲਾਂ ਦੌਰਾਨ, ਆਂਧਰਾ ਪ੍ਰਦੇਸ਼ ਭਾਰਤ ਦੇ ਬਾਇਓਟੈਕਨੋਲੋਜੀ ਖੇਤਰ ਵਿੱਚ, ਬਾਇਓਫਾਰਮਾਸਿਊਟੀਕਲ ਖੋਜ, ਸਮੁੰਦਰੀ ਬਾਇਓਟੈਕਨੋਲੋਜੀ ਅਤੇ ਖੇਤੀਬਾੜੀ ਬਾਇਓਟੈਕਨੋਲੋਜੀ ਹੱਲ ਵਰਗੇ ਖੇਤਰਾਂ ਵਿੱਚ ਇੱਕ ਪ੍ਰਮੁੱਖ ਖਿਡਾਰੀ ਵਜੋਂ ਉਭਰਿਆ ਹੈ। ਰਾਜ ਕਈ ਬਾਇਓਟੈੱਕ ਇਨਕਿਊਬੇਟਰਾਂ ਅਤੇ ਖੋਜ ਸੰਸਥਾਵਾਂ ਦੀ ਮੇਜ਼ਬਾਨੀ ਕਰਦਾ ਹੈ ਜੋ ਇਨੋਵੇਸ਼ਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
ਮੰਤਰੀ ਨੇ ਕਿਹਾ ਕਿ ਬਾਇਓਟੈਕਨੋਲੋਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਫੰਡਿੰਗ ਅਤੇ ਰਾਸ਼ਟਰੀ ਬਾਇਓਟੈਕ ਮਿਸ਼ਨਾਂ ਵਰਗੀਆਂ ਪਹਿਲਕਦਮੀਆਂ ਦੇ ਨਾਲ, ਆਂਧਰਾ ਪ੍ਰਦੇਸ਼ ਨੇ ਬਾਇਓਟੈੱਕ ਸਟਾਰਟਅੱਪ ਅਤੇ ਉਦਯੋਗ ਭਾਗੀਦਾਰੀ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਹਿਯੋਗ ਲਈ ਨਵੇਂ ਸਿਰੇ ਤੋਂ ਜ਼ੋਰ ਦੇਣ ਦਾ ਉਦੇਸ਼ ਰਾਜ ਨੂੰ ਭਾਰਤ ਦੇ ਵਿਆਪਕ ਬਾਇਓਟੈਕਨੋਲੋਜੀ ਰੋਡਮੈਪ ਵਿੱਚ ਹੋਰ ਜੋੜਨਾ ਹੈ।
ਇਹ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਬਾਇਓਟੈਕਨੋਲੋਜੀ ਵਿੱਚ ਆਤਮ ਨਿਰਭਰਤਾ ਲਈ ਜ਼ੋਰ ਦੇ ਰਿਹਾ ਹੈ ਅਤੇ ਖੋਜ ਅਤੇ ਇਨੋਵੇਸ਼ਨ ਵਿੱਚ ਆਪਣੇ ਆਲਮੀ ਪਦਚਿੰਨ੍ਹਾਂ ਨੂੰ ਵਧਾ ਰਿਹਾ ਹੈ। ਆਂਧਰਾ ਪ੍ਰਦੇਸ਼ ਆਪਣੇ ਬਾਇਓਟੈੱਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਇਸ ਉੱਚ-ਵਿਕਾਸ ਵਾਲੇ ਖੇਤਰ ਵਿੱਚ ਰਾਜ-ਕੇਂਦਰ ਸਹਿਯੋਗ ਲਈ ਇੱਕ ਨਵੀਂ ਪ੍ਰੇਰਣਾ ਦਾ ਸੰਕੇਤ ਹੈ।
****
ਐੱਨਕੇਆਰ/ਪੀਐੱਸਐੱਮ
(Release ID: 2117210)
Visitor Counter : 6